Sonu Chahal Kafir ਸੋਨੂੰ ਚਾਹਲ ਕਾਫ਼ਿਰ
ਸੋਨੂੰ ਚਾਹਲ ਤਰਨ ਤਾਰਨ ਦੇ ਇੱਕ ਛੋਟੇ ਜਿਹੇ ਪਿੰਡ ਮਾਨੋਚਾਹਲ ਤੋਂ ਇੱਕ ਮੱਧਵਰਗੀ ਪਰਿਵਾਰ ਨਾਲ ਤਾਅਲੁਕ ਰੱਖਦੇ ਹਨ।
ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ ਪੀ ਏ (ਸੰਗੀਤ) ਦੀ ਪੜ੍ਹਾਈ ਕੀਤੀ ਅਤੇ ਪਹਿਲਾ ਸਥਾਨ
ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਇੱਥੋਂ ਹੀ ਉਰਦੂ, ਫ਼ਾਰਸੀ ਜ਼ੁਬਾਨ ਵਿਚ ਸਰਟੀਫਿਕੇਟ ਕੋਰਸ ਕੀਤਾ। ਉਨ੍ਹਾਂ ਦਾ ਕਲਾ
ਅਤੇ ਸਾਹਿਤ ਨਾਲ ਬੜਾ ਸਨੇਹ ਹੈ । ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਨਾਟਕ ਖੇਡੇ ਅਤੇ ਕਈ ਕਵੀ ਸੰਮੇਲਨਾਂ ਵਿੱਚ ਹਿੱਸਾ ਵੀ ਲਿਆ ।
ਉਹ ਫੋਟੋਗ੍ਰਾਫੀ ਅਤੇ ਚਿੱਤਰਕਾਰੀ ਦੇ ਵੀ ਬਹੁਤ ਸ਼ੌਕੀਨ ਹਨ ।ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਛੋਟੇ ਹੁੰਦਿਆਂ ਹੀ ਪੈ ਗਿਆ ਸੀ ਤੇ
ਉਨ੍ਹਾਂ ਨੇ ਨੇ ਵੱਖ ਵੱਖ ਵਿਸ਼ਿਆਂ ਤੇ ਕਵਿਤਾਵਾਂ ਅਤੇ ਗੀਤ ਲਿਖੇ ਹਨ । ਕਾਫ਼ਿਰ ਉਨ੍ਹਾਂ ਦਾ ਤਖੱਲੁਸ ਹੈ ।