Punjabi Poetry : Sonu Chahal Kafir

ਪੰਜਾਬੀ ਕਵਿਤਾਵਾਂ : ਸੋਨੂੰ ਚਾਹਲ ਕਾਫ਼ਿਰ



1. ਇਸ਼ਕ-ਮੁਸ਼ਕ

ਪੈ ਗਿਆ ਫੋਲਣਾ ਕੌੜ ਹਕੀਕਤਾਂ ਨੂੰ ਸੁਣੀਂ ਕੰਨਾਂ ਨੂੰ ਜ਼ਰਾ ਕੁ ਖੋਲ੍ਹ ਮੀਆਂ ਜਿਹੜੇ ਕਾਜ ਨੂੰ ਮੌਲਾ ਨੇ ਘੱਲਿਆ ਸੂ ਸਭ ਭੁੱਲ ਗਏ, ਕਰਦੇ ਨੇ ਚੋਲ੍ਹ ਮੀਆਂ ਇਸ਼ਕ ਹਕੀਕੀਆਂ ਗੱਲ ਬੜੀ ਦੂਰ ਹੈਸੀ ਇਸ਼ਕ ਮਿਜਾਜ਼ੀਆਂ ਵੀ ਹੋਈਆਂ ਕਲੋਲ ਮੀਆਂ ਰੱਬੋਂ ਧੱਕੜੇ ਜੱਗੋਂ ਵੀ ਧੱਕੇ ਜਾਂਦੇ ਗੱਲ ਸੱਚੜੀ ਝੂਠੇ ਨਹੀਂ ਬੋਲ ਮੀਆਂ ਸੌ ਹੱਥ ਰੱਸਾ ਗੰਢ ਸਿਰੇ ਉੱਤੇ ਗੱਲ ਚਾਹਲ ਤੋਂ ਹੁੰਦੀ ਨਾ ਗੋਲ ਮੀਆਂ ਸੋਨੂੰ ਇਸ਼ਕ ਜਹਾਨ ਤੋਂ ਲੱਦ ਗਿਆ ਈ ਤੇ ਮੁਸ਼ਕ ਰਹਿ ਗਿਆ ਈ ਦੁਨੀਆਂ ਕੋਲ ਮੀਆਂ।

2. ਬੋਲੀ

ਸਿੱਖ ਗਏ ਨੇ ਸਾਰੇ ਬਜ਼ਾਰਾਂ ਦੀ ਬੋਲੀ ਕੀਹਨੂੰ ਸੁਣਾਵਾਂ ਪਿਆਰਾਂ ਦੀ ਬੋਲੀ, ਦੁਨੀਆਂ ਦੇ ਪਿੰਜਰੀਂ ਨੇ ਹਵਸਾਂ ਦੇ ਤੋਤੇ, ਚੜ੍ਹ-ਚੜ੍ਹ ਕੇ ਬੋਲਣ ਵਿਕਾਰਾਂ ਦੀ ਬੋਲੀ, ਨਾਮੁਰਾਦ ਅਹੁਰ ਹੀ ਮੁਲਜ਼ਮ ਨੇ ਖੁਦ ਜੋ, ਦੱਸ ਕੀ ਉਹ ਬੋਲਣ ਬਿਮਾਰਾਂ ਦੀ ਬੋਲੀ, ਵੇਖੀਂ ਨ ਕਰ ਲਈਂ ਯਕੀਂ ਐਵੇਂ ਕਾਫ਼ਿਰ, ਸਮਝੀਂ ਜ਼ਰਾ ਕਿਰਦਾਰਾਂ ਦੀ ਬੋਲੀ।

3. ਲਾੱਕਡਾਊਨ

ਜਦ ਦੀ ਦੁੱਖ ਦੀ ਪਈ ਏ ਖ਼ੈਰ ਬਹੁੜੇ ਨਾ ਕੋਈ ਮੇਰੇ, ਗ਼ੈਰ ਮੈਂ ਭਖਦੇ ਅੰਗਿਆਰੀਂ ਖੜ੍ਹਿਆ ਯਾਰ ਬਚਾਵਣ ਆਪਣੇ ਪੈਰ ਟੁੱਕਰ ਭਾਲਣ ਘਰੋਂ ਮੈਂ ਟੁਰਿਆ ਹਾਕਮ ਕਹੇ ਕਰਾਵਾਂ ਸੈਰ?? ਬਹੁੜ ਓਏ ਰੱਬਾ ਬੰਦਿਆਂ ਵਾਂਙੂੰ ਕਿਹੜਾ ਕੱਢਣ ਲੱਗੈਂ ਵੈਰ ? ਕੁਝ ਨੇ ਮੋਮਨ ਤੇ ਕੁਝ 'ਕਾਫ਼ਿਰ' ਬੰਦਾ ਕੋਈ ਨਾ ਤੇਰੇ ਸ਼ਹਿਰ ਬੈਠ ਗਿਆ ਵਾਂ ਕਾਸਾ ਲੈ ਕੇ ਇਹਦੇ ਵਿੱਚ ਕੋਈ ਪਾ ਦਿਉ ਜ਼ਹਿਰ ।

4. ਕਰ ਦਿਲਾ ਰੋਸ ਨਾ

ਕਰ ਦਿਲਾ ਰੋਸ ਨਾ, ਬੇਜ਼ਾਰੀਆਂ ਨੂੰ ਕੋਸ ਨਾ ਖ਼ੁਆਰੀਆਂ ਦੇ ਬਾਅਦ ਹੀ ਖ਼ੁਮਾਰੀਆਂ ਦਾ ਮਜ਼ਾ ਹੈ ਕਦਮਾਂ ਨੂੰ ਰੋਕ ਨਾ ਤੇ ਦਿਲ ਨੂੰ ਵੀ ਟੋਕ ਨਾ ਕਿ ਸਫ਼ਰਾਂ ਦੇ ਬਿਨਾਂ ਕਾਹਦੀ ਜ਼ਿੰਦਗੀ ਕਿ ਸਜ਼ਾ ਹੈ।

5. ਸਹਿੰਦੀਆਂ ਕਿੰਨਾ ਦੁੱਖ ਔਲਾਦਾਂ ਵਾਸਤੇ

ਸਹਿੰਦੀਆਂ ਕਿੰਨਾ ਦੁੱਖ ਔਲਾਦਾਂ ਵਾਸਤੇ ਤੋਂ ਜਵਾਨੀ, ਤੱਕ ਬੁਢੇਪੇ ਜਰਦੀਆਂ ਉਮਰਾਂ ਕੱਟਣ ਮਾਵਾਂ ਏਸੇ ਆਸ ਤੇ ਕਦੋਂ ਔਲਾਦਾਂ ਸੁਖ ਦੇਵਣਗੀਆਂ ਅਸਾਂ ਨੂੰ ਧੀਆਂ ਪੁੱਤ ਰਜਾਉਣ ਭੁੱਖਾਂ ਮਾਰ ਕੇ ਪੁੱਤਾਂ ਦੇ ਹੱਥ ਆਉਣ ਤਾਂ ਭੁੱਖੀਆਂ ਮਰਦੀਆਂ ਮਰਦੀਆਂ ਮਰਦੀਆਂ ਫ਼ੇਰ ਪੁੱਤਾਂ ਦਾ ਸਾਰ ਕੇ ਪੁੱਤਾਂ ਲੇਖੇ ਲਾਉਣ ਦੁਆਵਾਂ ਸਾਰੀਆਂ 'ਚਾਹਲਾ' ਜਿਹੜੇ ਮੰਨਣ ਰੱਬ ਦੀਆਂ ਥਾਪੀਆਂ ਪਾਵਣ ਸੁੱਖ ਘਣੇਰੇ ਕੁੱਲ ਜਹਾਨ ਦੇ ਜਿਨ੍ਹਾਂ ਦੁਖਾਏ ਕੋਮਲ ਹਿਰਦੇ ਪਾਪੀਆਂ ਕੀਟਾਂ ਵਾਂਙੂੰ ਜੀਵਣ ਮਰਦੇ ਵਿਲਕਦੇ ।

6. ਲੋਕੀਂ ਮੈਨੂੰ ਕਹਿੰਦੇ ਨੇ ਤੂੰ ਝੱਲਾ ਹੋਇਆ ਵਾਂ

ਲੋਕੀਂ ਮੈਨੂੰ ਕਹਿੰਦੇ ਨੇ ਤੂੰ ਝੱਲਾ ਹੋਇਆ ਵਾਂ ਇੱਕ ਗੱਲ ਮੈਨੂੰ ਦੱਸਿਉ ਖਾਂ ਮੈਂ ਕੱਲ੍ਹਾ ਹੋਇਆ ਵਾਂ? ਉਏ ਬੰਦਾ ਈ ਆਂ, ਬੰਦੇ ਵਿੱਚ ਜਜ਼ਬਾਤ ਤਾਂ ਹੁੰਦੇ ਈ ਨੇ ਇਹ ਤੇ ਏਦਾਂ ਕਰਦੇ ਨੇ, ਮੈਂ ਅੱਲਾ ਹੋਇਆ ਵਾਂ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ