Shah Sharaf ਸ਼ਾਹ ਸ਼ਰਫ਼
Shah Sharaf (1640–1724) or Sheikh Sharaf is one of the many Punjabi Poets who are ignored
by Punjabis. He belonged to Batala District of Gurdaspur. Sheikh Mohammad Fazil of Qadiri Shattari at Lahore brought him towards Sufism. Shah Sharaf wrote Dohras, Kafis and Shuturnama. He believes that one has to merge his identity in Khuda as a seed does to bring forth a plant. We can see his influence on latter poets.
ਸ਼ਾਹ ਸ਼ਰਫ਼ (੧੬੪੦-੧੭੨੪) ਜਿਨ੍ਹਾਂ ਨੂੰ ਸ਼ੇਖ਼ ਸ਼ਰਫ਼ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਪੰਜਾਬੀ ਦੇ ਉਨ੍ਹਾਂ ਕਵੀਆਂ
ਵਿੱਚੋਂ ਹਨ, ਜਿਨ੍ਹਾਂ ਨੂੰ ਅਸੀਂ ਬਿਲਕੁਲ ਅਣਗੌਲਿਆ ਹੋਇਆ ਹੈ ।ਉਹ ਬਟਾਲਾ ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਰਹਿਣ ਵਾਲੇ ਸਨ । ਸ਼ੇਖ਼ ਮੁਹੰਮਦ ਫ਼ਾਜ਼ਿਲ ਜੋ ਕਿ ਕਾਦਰੀ ਸੱਤਾਰੀ (ਲਾਹੌਰ) ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਸੂਫ਼ੀ ਧਾਰਾ ਵੱਲ ਲੈ ਕੇ ਆਏ । ਸ਼ਾਹ ਸ਼ਰਫ਼ ਦੀਆਂ ਰਚਨਾਵਾਂ ਦੋਹੜੇ, ਕਾਫ਼ੀਆਂ ਅਤੇ ਸ਼ੁਤੁਰਨਾਮਾ ਹਨ । ਉਨ੍ਹਾਂ ਦਾ ਯਕੀਨ ਹੈ ਕਿ ਜਿਵੇਂ ਬੀਜ਼ ਬੂਟਾ ਬਣਨ ਲਈ ਆਪਣੇ ਆਪ ਨੂੰ ਖ਼ਤਮ ਕਰ ਲੈਂਦਾ ਹੈ, ਇਸੇ ਤਰ੍ਹਾਂ ਬੰਦੇ ਨੂੰ ਆਪਣੇ ਆਪ ਨੂੰ ਖ਼ੁਦਾ ਵਿੱਚ ਲੀਨ ਹੋਇਆਂ ਹੀ ਅਸਲੀ ਅਧਿਆਤਮਿਕਤਾ ਦੇ ਦਰਸ਼ਨ ਹੋ ਸਕਦੇ ਹਨ । ਉਨ੍ਹਾਂ ਦੀਆਂ ਕਾਫ਼ੀਆਂ ਦਾ ਪ੍ਰਭਾਵ ਬਾਅਦ ਵਾਲੇ
ਕਵੀਆਂ ਵਿੱਚ ਸ਼ਪਸ਼ਟ ਦੇਖਿਆ ਜਾ ਸਕਦਾ ਹੈ ।