Sewa Singh Bhasho
ਸੇਵਾ ਸਿੰਘ ਭਾਸ਼ੋ

ਘਰ ਦਿਆਂ ਨੇ ਉਸ ਦਾ ਨਾਮ ਸੇਵਾ ਸਿੰਘ ਰੱਖਿਆ ਸੀ ਪਰ ਉਸ ਭਾਸ਼ੋ ਨਾਲ ਜੋੜ ਲਿਆ। ਹੁਣ ਸਿਰਫ਼ ਭਾਸ਼ੋ ਕਹਾ ਕੇ ਰਾਜ਼ੀ ਹੈ। ਭਾਸ਼ੋ 26 ਅਗਸਤ 1958 ਨੂੰ ਮਾਨਸਾ ਮੰਡੀ 'ਚ ਸ. ਕਰਤਾਰ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪੈਦਾ ਹੋਇਆ। ਜੀਵਨ ਸਾਥਣ ਚਰਨਜੀਤ ਕੌਰ ਹੈ ਤੇ ਇਕਲੌਤਾ ਪੁੱਤਰ ਡਾ: ਗੁਰਪਿੰਦਰ ਸਿੰਘ ਇੰਗਲੈਂਡ ਚ ਡਾਕਟਰ ਹੈ । ਨੂੰਹ ਰਾਣੀ ਸੋਨਿਕਾ ਵਾਹੀ ਲੁਧਿਆਣਾ ਤੋਂ ਹੈ । ਭਾਸ਼ੋ ਐੱਮ ਏ ਬੀ ਐੱਡ ਯੋਗਤਾ ਪ੍ਰਾਪਤ ਕਰਨ ਉਪਰੰਤ ਸਕੂਲ ਅਧਿਆਪਕ ਰਿਹਾ ਹੈ । ਹੁਣ ਤੀਕ ਇੱਕ ਹੀ ਕਾਵਿ ਪੁਸਤਕ ਸ਼ਬਦ ਯੋਗ (1997) ਛਪੀ ਹੈ ਤੇ ਦੂਸਰੀ ਕਾਵਿ ਕਿਤਾਬ ਸ਼ਬਦ ਫਿਲਾਸਫ਼ੀ ਲਗਪਗ ਤਿਆਰ ਹੈ। ਸਾਹਿੱਤ ਸਬੰਧੀ ਖੋਜ ਮੈਗਜ਼ੀਨ ਕਾਵਿ ਸ਼ਾਸਤਰ ਪੁਰਸਕਾਰ (2018) ਸਾਹਿਤ ਸਭਾ ਜਗਰਾਉਂ ਵੱਲੋਂ ਸਿਰਦਾਰ ਕਪੂਰ ਸਿੰਘ ਪੁਰਸਕਾਰ, ਸ: ਰਣਜੀਤ ਸਿੰਘ ਖੜਗ ਪੁਰਸਕਾਰ ਪ੍ਰਾਪਤ ਕਰ ਚੁਕਾ ਹੈ। 2016 ਚ ਸੇਵਾਮੁਕਤ ਹੋ ਕੇ ਭਾਸ਼ੋ ਖਾਲਸਾ ਕਾਲਿਜ ਕਾਲੋਨੀ ਪਟਿਆਲਾ ਚ ਵੱਸਦਾ ਹੈ।- ਗੁਰਭਜਨ ਗਿੱਲ