Sarabjit Kaur Jass ਸਰਬਜੀਤ ਕੌਰ ਜੱਸ
ਸਰਬਜੀਤ ਕੌਰ ਜੱਸ (੨੦ ਨਵੰਬਰ ੧੯੭੭-) ਦਾ ਜਨਮ ਪਿਤਾ ਸ. ਹਰਦਿੱਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦੇ ਘਰ ਪਿੰਡ ਸ਼ਹਿਜ਼ਾਦਾ ਸੰਤ ਸਿੰਘ,
ਤਹਿ. ਜ਼ੀਰਾ, ਜ਼ਿਲ੍ਹਾ-ਫ਼ਿਰੋਜ਼ਪੁਰ ਵਿੱਚ ਹੋਇਆ । ਹੁਣ ਉਹ ਘੁੰਮਣ ਨਗਰ, ਸਰਹਿੰਦ ਰੋਡ, ਪਟਿਆਲਾ ਵਿਖੇ ਰਹਿ ਰਹੇ ਹਨ । ਉਨ੍ਹਾਂ ਦੀ ਵਿਦਿਅਕ
ਯੋਗਤਾ: ਐਮ.ਏ. ਪੰਜਾਬੀ, ਬੀ.ਐਡ ਹੈ ਅਤੇ ਕਿੱਤੇ ਵਜੋਂ ਆਪ ਅਧਿਆਪਕ ਹਨ। ਉਨ੍ਹਾਂ ਦੀਆਂ ਛਪ ਚੁੱਕੀਆਂ ਪੁਸਤਕਾਂ ਹਨ: ਕਾਵਿ ਪੁਸਤਕਾਂ
ਬਲਦੀਆਂ ਛਾਵਾਂ (੨੦੦੭), ਰਾਹਾਂ ਦੀ ਤਪਸ਼ (੨੦੧੨) ਅਤੇ ਸ਼ਬਦਾਂ ਦੀ ਨਾਟ ਮੰਡਲੀ (੨੦੧੬) । ਉਨ੍ਹਾਂ ਨੂੰ 'ਰਾਹਾਂ ਦੀ ਤਪਸ਼' ਲਈ ਭਾਸ਼ਾ
ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ (੨੦੧੩) ਦਿੱਤਾ ਗਿਆ । ਉਨ੍ਹਾਂ ਦੀਆਂ ਕਈ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਏ ਹਨ।