Sant Jai Dev ਸੰਤ ਜੈ ਦੇਵ
ਸੰਤ ਜੈ ਦੇਵ ੧੩ਵੀਂ ਸਦੀ ਦੇ ਸੰਤ-ਕਵੀ ਸਨ । ਉਨ੍ਹਾਂ ਦਾ ਜਨਮ ਪਿੰਡ ਕੇਂਦੁਲੀ ਸਾਸਨ, ਜਿਸ ਨੂੰ ਪਹਿਲਾਂ ਕੇਂਦੂਬਿਲਵਾ ਕਿਹਾ ਜਾਂਦਾ ਸੀ, ਵਿਖੇ ਹੋਇਆ । ਇਹ ਥਾਂ ਉੜੀਸਾ ਪ੍ਰਾਂਤ ਦੀ ਪਰਾਚੀ ਘਾਟੀ ਦੇ ਖੁਰਦਾ ਜਿਲ੍ਹੇ ਵਿਚ ਜਗਨ ਨਾਥ ਪੁਰੀ ਮੰਦਿਰ ਦੇ ਨੇੜੇ ਹੈ । ਉਨ੍ਹਾਂ ਦੇ ਪਿਤਾ ਜੀ ਭੋਜ ਦੇਵ ਅਤੇ ਮਾਤਾ ਜੀ ਰਮਾ ਦੇਵੀ ਜੀ ਸਨ ।ਉਨ੍ਹਾਂ ਨੇ ਸੰਸਕ੍ਰਿਤ ਵਿਚ ਗੀਤ ਗੋਵਿੰਦਮ ਕਾਵਿ-ਨਾਟ ਦੀ ਰਚਨਾ ਕੀਤੀ, ਜਿਸ ਵਿਚ ਰਾਧਾ-ਕ੍ਰਿਸ਼ਨ ਦੇ ਰੂਹਾਨੀ ਪਿਆਰ ਦਾ ਵਰਨਣ ਕੀਤਾ ਗਿਆ ਹੈ । ਉਨ੍ਹਾਂ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹਨ ।