Sandeep Jaswal ਸੰਦੀਪ ਜਸਵਾਲ

ਸਮਰੱਥ ਕਵਿੱਤਰੀ ਸੰਦੀਪ ਜਸਵਾਲ ਦਾ ਜਨਮ ਖਰੜ(ਮੋਹਾਲੀ) ਵਿਖੇ 10 ਜੁਲਾਈ 1971 ਨੂੰ ਸ.ਸ਼ਮਸ਼ੇਰ ਸਿੰਘ ਔਜਲਾ ਦੇ ਘਰ ਮਾਤਾ​​​​​​ ਸਰਦਾਰਨੀ ਬਲਦੇਵ ਕੌਰ ਔਜਲਾ ਦੀ ਕੁੱਖੋਂ ਹੋਇਆ। ਉਸ ਪ੍ਰਾਇਮਰੀ ਸਕੂਲ ਸੰਤੇ ਮਾਜਰਾ ਤੋਂ ਪੰਜਵੀਂ ਤੱਕ ਪੜ੍ਹ ਕੇ ਆਰੀਆ ਕੰਨਿਆ ਮਹਾਂਵਿਦਿਆਲਾ ਖਰੜ ਤੋਂ ਬਾਰਵੀ ਤੀਕ ਸਿੱਖਿਆ ਗ੍ਰਹਿਣ ਕੀਤੀ। ਸੰਦੀਪ ਨੇ ਗੌਰਮਿੰਟ ਕਾਲਜ ਫਾਰ ਗਰਲਜ ਚੰਡੀਗੜ੍ਹ ਤੋਂ ਬੀ.ਏ. ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ. ਐਮ.ਫਿਲ ਪੰਜਾਬੀ ਭਾਸ਼ਾ ਵਿੱਚ ਪਾਸ ਕੀਤੀ। ਉਸ ਨੇ ਪੰਜਾਬੀ ਪ੍ਰਾਅਧਿਆਪਕਾ ਵਜੋਂ ਸਾਢੇ ਛੇ ਸਾਲ ਖ਼ਾਲਸਾ ਕਾਲਜ ਪਡਿਆਲਾ (ਕੁਰਾਲੀ)ਤੇ ਬੀ ਆਰ ਡੀ ਏ ਵੀ ਕਾਲਜ ਕੁਰਾਲੀ ਵਿੱਚ ਵੀ ਪੜ੍ਹਾਇਆ। ।
ਉਸ ਦੇ ਪਤੀ​​​​​​ ਸ.ਭਲਿੰਦਰ ਬੀਰ ਸਿੰਘ ਕਿੱਤੇ ਵੱਲੋਂ ਇੰਜੀਨੀਅਰ ਹਨ। ਦੋ ਬੱਚਿਆਂ ਨਵਨੀਤ ਕੌਰ ਜਸਵਾਲ (ਬੇਟੀ)ਤੇ ਸਨਬੀਰ ਸਿੰਘ ਜਸਵਾਲ (ਬੇਟਾ) ਨਾਲ ਉਹ 134, ਗਲੀ ਨੰਬਰ 7, ਮਨਜੀਤ ਨਗਰ ,ਪਟਿਆਲ਼ਾ ਵਿਖੇ ਵੱਸਦੀ ਹੈ। ਸੰਦੀਪ ਜਸਵਾਲ ਦੇ ਹੁਣ ਤੀਕ ਦੋ ਕਾਵਿ-ਸੰਗ੍ਰਹਿ​​​​​ ਰੂਹ ਦੀ ਪਰਵਾਜ਼ (2016) ਤੇ ਸਮੁੰਦਰ ਨੂੰ ਪੁੱਛੇ ਨਦੀ (2024) ਛਪ ਚੁਕੇ ਹਨ।
ਲਿਖਣ ਦੀ ਪ੍ਰੇਰਨਾ ​ਬਾਰੇ ਉਸ ਦਾ ਮੰਨਣਾ ਹੈ ਕਿ ਕਵਿਤਾ ਮੇਰੇ ਲਈ ਰੂਹਾਨੀ ਇਬਾਦਤ ਹੈ ।ਸਤਵੀ ਕਲਾਸ ਵਿੱਚ ਪੜ੍ਹਦਿਆ ਉਸ ਕਾਵਿ-ਟੂਕਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਸਨ । ਉਹ ਅਕਸਰ ਲੁਕ ਛਿਪ ਕੇ ਲਿਖਦੀ ਸੀ ਤੇ ਲਿਖ ਕੇ ਛੁਪਾ ਦੇਦੀ ਸੀ।
ਪੰਜਾਬ ਯੂਨੀਵਰਸਿਟੀ ,ਚੰਡੀਗੜ੍ਹ ਐਮ ਏ ਵਿੱਚ ਦਾਖਲਾ ਲੈਣ ਤੋਂ ਬਾਅਦ ਉਸ ਦੇ ਪ੍ਰੋਫੈਸਰ ਡਾ.ਕੇਸਰ ਸਿੰਘ ਕੇਸਰ ਨੇ ਉਸ ਦਾ ਇਹ ਵਿਹਾਰ ਬਦਲਿਆ। ਉਸਨੂੰ ਅਹਿਸਾਸ ਹੋਇਆ ਕਿ ਕਵਿਤਾ ਲਿਖ ਕੇ ਛੁਪਾਉਣ ਲਈ ਨਹੀ ਛਪਵਾਉਣ ਤੇ ਸੁਣਾਉਣ ਲਈ ਹੁੰਦੀ ਹੈ। ਅਪਣੀ ਦੋਸਤ ਮਨਦੀਪ ਦੀ ਮਦਦ ਨਾਲ ਕਵਿਤਾਵਾਂ ਦੀ ਚੋਣ ਕੀਤੀ ਤੇ ਖਰੜਾ ਤਿਆਰ ਕਰਕੇ ਆਪਣੇ ਅਧਿਆਪਕ ਡਾ. ਰਘਬੀਰ ਸਿੰਘ ਸਿਰਜਣਾ ਨੂੰ ਦੇ ਦਿੱਤਾ। ਸਿਰਜਣਾ ਦੇ ਸਾਲ 2003 ਦੇ ਜਨਵਰੀ-ਮਾਰਚ ਅੰਕ ਵਿੱਚ ਉਸ ਦੀਆਂ ਇਕੱਠੀਆਂ ਉਨੀ ਕਵਿਤਾਵਾਂ ਛਪੀਆਂ ।ਉਸ ਤੋਂ ਬਾਅਦ ਹੁਣ ਤੱਕ ਇਹ ਸਫ਼ਰ ਜਾਰੀ ਹੈ ।
ਸੰਦੀਪ ਜਸਵਾਲ ਦੀ ਦੂਸਰੀ ਕਿਤਾਬ “ਸਮੁੰਦਰ ਨੂੰ ਪੁੱਛੇ ਨਦੀ” ਪੜ੍ਹਦਿਆਂ ਮੈਂ ਮਹਿਸੂਸ ਕੀਤਾ ਕਿ ਭਾਵੇਂ ਇਹ ਕਿਤਾਬ ਪੂਰੇ ਅੱਠ ਸਾਲ ਮਗਰੋਂ ਆਈ ਹੈ ਪਰ ਹੈ ਸੱਜਰੇ ਅਨੁਭਵ ਵਾਲੀ। ਸਹਿਜ ਤੋਰ ਤੁਰਦੀ ਨਦੀ ਵਰਗੀ ਸਹਿਜ ਹੀ ਹੈ ਸੰਦੀਪ ਦੀ ਸ਼ਾਇਰੀ ਤੇ ਪੇਸ਼ਕਾਰੀ ਅਦਾ ਵੀ। ਉਸ ਕੋਲ ਗੱਲ ਵੀ ਹੈ ਤੇ ਗੱਲ ਕਹਿਣ ਦਾ ਚੁੰਬਕੀ ਹੁਨਰ ਵੀ। ਨਿੱਕੇ ਨਿੱਕੇ ਸੋਨ ਕਿਣਕੇ ਚੁਗਦੀ ਚੁਗਦੀ ਉਹ ਗਹਿਣਾ ਬਣਾ ਧਰਦੀ ਹੈ। ਮੈਨੂੰ ਜਾਪਦਾ ਹੈ ਕਿ ਉਸ ਕੋਲ ਜ਼ਿੰਦਗੀ ਦੇ ਅਣਗੌਲ਼ੇ ਖਿੱਲਰੇ ਟੁਕੜੇ ਲੱਭ ਕੇ ਕਰੀਨੇ ਨਾਲ ਸੁਹਜਵੰਤੇ ਢੰਗ ਨਾਲ ਪੇਸ਼ ਕਰਨ ਦੀ ਲਿਆਕਤ ਹੈ। ਉਸ ਨੂੰ ਪੜ੍ਹਦਿਆਂ ਅੱਜ ਏਦਾ ਮਹਿਸੂਸ ਹੋਇਆ ਜਿਵੇ ਸਿਖ਼ਰ ਦੁਪਹਿਰੇ ਸੱਜਰੀ ਪਵਨ ਸਮੀਰ ਦਾ ਝੋਂਕਾ ਸਰੀਰ ਨੂੰ ਠੰਢ ਪਾ ਜਾਵੇ। - ਗੁਰਭਜਨ ਗਿੱਲ।

Samundar Nu Puchhe Nadi : Sandeep Jaswal

ਸਮੁੰਦਰ ਨੂੰ ਪੁੱਛੇ ਨਦੀ : ਸੰਦੀਪ ਜਸਵਾਲ

  • ਛਲੇਡਾ
  • ਰੈਨੋਵੇਸ਼ਨ
  • ਦਰਿਆ
  • ਤੂੰ ਤੇ ਮੈਂ
  • ਗੰਡੋਏ
  • ਗੁਲਾਬੀ-ਚੁੰਨੀ
  • ਗੌਤਮ
  • ਝੋਰਾ
  • ਲੀਲਾ
  • ਫ਼ਰੀ-ਸਾਇਜ
  • ਸਲੀਬ
  • ਸੰਨਾਟਾ
  • ਹੀਰ ਬਨਾਮ ਵਾਰਿਸ
  • ਮੈਂ ਤੇ ਮਾਂ
  • ਬੁਲਬੁਲੇ
  • ਪਰਵਾਸ
  • ਮੁਆਵਜ਼ਾ
  • ਜਾਲ
  • ਅਟੈਚੀ
  • ਦਿੱਲੀ ਦੂਰ ਨਹੀਂ ਹੈ !
  • ਚੋਗ
  • ਰਮਜ਼
  • ਸਿਆਹੀ
  • ਤਕਦੀਰ
  • ਔੜ
  • ਧੂਣੀ ਦੀ ਅੱਗ
  • ਇੱਟਾਂ
  • ਦਾਜ
  • ਰੇਪ
  • ਚੁਬਾਰੇ ਦੀ ਖਿੜਕੀ
  • ਪੰਜ-ਤੱਤ
  • ਬਿਰਖ਼ ਤੇ ਸਾਜ਼
  • ਚੈਲੰਜ
  • ਕਿਸਾਨ
  • ਪਰਿੰਦੇ
  • ਅਗਨ-ਪ੍ਰੀਖਿਆ
  • ਮਿਲਣ
  • ਗਰਦ
  • ਹੰਝੂ
  • ਮੁਰਾਰੀ ਦੀ ਤਰਜ਼ ’ਤੇ
  • ਟਿੱਡੀ-ਦਲ
  • ਬ'ਣੋਟੀ
  • ਰਿਸ਼ੀ ਹਾਂ ਮੈਂ
  • ਮੇਰੀ ਖੁਸ਼ੀ
  • ਪਛਤਾਵਾ
  • ਸਮੁੰਦਰ ਨੂੰ ਪੁੱਛੇ ਨਦੀ
  • ਅਸਭਿਅਕ
  • ਜੋਗੀ
  • ਚਾਈਨਾ-ਡੋਰ
  • ਪਿਤਾ
  • ਕਮਫਰਟੇਬਲ ਜੁੱਤੀ
  • ਪਿਆਸ
  • ਟੂਣਾ
  • ਦਰਾਂ ਦੇ ਬਾਹਰ
  • ਮੁਕੱਰਰ ਸਿਲੇਬਸ
  • ਧੁਖ਼ਦੀਆਂ ਅਗਰਬੱਤੀਆਂ
  • ਵਾਦੜੀਆਂ-ਸਜਾਦੜੀਆਂ
  • ਚਾਪਲੂਸੀ
  • ਅਸਮਾਨ ਦਾ ਵਿਹੜਾ
  • ਨਿੱਕੇ-ਨਿੱਕੇ ਬੋਟ
  • ਲਿਵ-ਇਨ ਰਿਲੇਸ਼ਨਸ਼ਿਪ
  • ਸ਼ੀਸ਼ੇ ਦੀ ਕੈਦ
  • ਪਿਆਰ ਦੀ ਮਾਲਾ
  • ਪਰਵਾਸੀ
  • ਕਾਰਬਨ ਕਾਪੀ
  • ਸੁਦਾਮਾ
  • ਰੇਤ ਦੇ ਘਰ