Ritu Vasudev
ਰਿਤੂ ਵਾਸੂਦੇਵ

ਪੰਜਾਬੀ ਸੂਫ਼ੀ ਕਾਵਿ ਧਾਰਾ ਤੇ ਲੋਕ ਸੰਗੀਤ ਪਰੰਪਰਾ ਨੂੰ ਆਪਣੇ ਆਪੇ ਵਿੱਚੋਂ ਮਧੂਮੱਖੀ ਵਾਂਗ ਲੰਘਾ ਕੇ ਕਸ਼ੀਦ ਕੀਤੀ ਸ਼ਾਇਰੀ ਦੀ ਸਿਰਜਕ ਰਿਤੂ ਵਾਸਦੇਵ ਕੋਲ ਪੰਜਾਬ ਦੇ ਵਿਰਾਸਤੀ ਅੰਦਾਜ਼ ਦੀ ਸ਼ਕਤੀ ਵੀ ਹੈ ਅਤੇ ਪੌਰਖ ਵੀ।

ਰਿਤੂ ਵਾਸਦੇਵ ਦਾ ਜਨਮ 2 ਅਕਤੂਬਰ 1985 ਨੂੰ ਚਵਿੰਡਾ ਦੇਵੀ (ਅੰਮ੍ਰਿਤਸਰ)ਵਿਖੇ ਪਿਤਾ ਸ਼੍ਰੀ ਸੀਤਾ ਰਾਮ ਵਾਸੂਦੇਵ ਤੇ ਮਾਤਾ : ਸੁਨੀਤਾ ਵਾਸੂਦੇਵ ਦੀ ਕੁੱਖੋਂ ਹੋਇਆ। ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਉਸ ਐੱਮ ਏ ਪੰਜਾਬੀ ਤੇ ਬੀਐੱਡ ਪੱਧਰ ਦੀ ਪੜ੍ਹਾਈ ਸ਼ਾਦੀ ਉਪਰੰਤ ਕੀਤੀ। ਰਿਤੂ ਦੇ ਮਾਤਾ ਜੀ ਬੰਗਾਲ ਤੋਂ ਅਤੇ ਪਿਤਾ ਜੀ ਭਾਰਤੀ ਸੈਨਾ ਵਿੱਚ ਹੋਣ ਕਰਕੇ ਪਰਿਵਾਰ ਵਿੱਚ ਬੰਗਾਲੀ ਤੇ ਹਿੰਦੀ ਸਾਹਿੱਤ ਦੀਆਂ ਗੱਲਾਂ ਅਕਸਰ ਹੁੰਦੀਆਂ। ਸਕੂਲ ਵਿੱਚ ਪੜ੍ਹਾਈ ਦਾ ਮਾਧਿਅਮ ਪੰਜਾਬੀ ਹੋਣ ਕਾਰਨ ਉਸ ਨੇ ਵਿਸ਼ੇਸ਼ ਹਿੰਮਤ ਕਰਕੇ ਪੰਜਾਬੀ ਭਾਸ਼ਾ ਚ ਮੁਹਾਰਤ ਹਾਸਲ ਕਰ ਲਈ ਜੋ ਮਗਰੋਂ ਮੁਹੱਬਤ ਵਿੱਚ ਤਬਦੀਲ ਹੋ ਗਈ ਹੈ। ਤਰਨਤਾਰਨ ਵਾਸੀ ਸ਼੍ਰੀ ਦੀਪਕ ਨਾਲ ਵਿਆਹੀ ਜਾਣ ਕਾਰਨ ਉਹ ਮੁੱਲਾ ਰੋਡੂਪੁਰਾ, ਗਲੀ ਡਾ: ਫ਼ਕੀਰ ਚੰਦ ਵਾਲੀ ਤਰਨਤਾਰਨ ਚ ਪਰਿਵਾਰ ਸਮੇਤ ਵੱਸਦੀ ਹੈ। ਸਾਹਿੱਤਕ ਮੈਗਜ਼ੀਨ ਰਾਬਤਾ, ਸਾਹਿੱਤਕ ਏਕਮ, ਸੱਤਰੰਗੀ, ਰੂ ਬਰੂ ਤੇ ਹਰਿਆਣਾ ਸਾਹਿੱਤ ਅਕਾਡਮੀ ਦੇ ਮੈਗਜ਼ੀਨ ਸ਼ਬਦ ਬੂੰਦ ਵਿੱਚ ਅਕਸਰ ਛਪਦੀ ਹੈ।

ਸਾਂਝੇ ਕਾਵਿ ਸੰਗ੍ਰਹਿ ਸੱਤ ਅਣਿਆਲੇ ਤੀਰ, ਦਰਦਾਂ ਦਾ ਵਹਿੰਦਾ ਦਰਿਆ, ਉਡਾਨ ਤੇ ਪੰਜ ਪਾਣੀ ਵਿੱਚ ਉਸ ਦੀਆਂ ਰਚਨਾਵਾਂ ਸ਼ਾਮਿਲ ਹੋ ਚੁਕੀਆਂ ਹਨ। ਉਸ ਦੀ ਪਲੇਠੀ ਕਾਵਿ ਪੁਸਤਕ ਇੱਕ ਬੂਟਾ ਬਿਰਹਾ ਦਾ ਤੋਂ ਬਾਦ ਦੂਜੀ ਕਾਵਿ ਪੁਸਤਕ ਅਨੰਤਤਾ ਦੇ ਰਾਹਾਂ ਤੇ ( ਸੂਫ਼ੀ ਕਾਵਿ) ਆਟਮ ਆਰਟ ਪਟਿਆਲਾ ਵੱਲੋਂ ਛਪ ਚੁਕੀ ਹੈ। ਰਿਤੂ ਦੇ ਹੁਣ ਤੀਕ ਰੂ-ਬਰੂ ਤੇ ਵਿਸ਼ੇਸ਼ ਸਨਮਾਨ ਪੇਂਡੂ ਸਾਹਿਤ ਸਭਾ ਪਿੰਡ ਚੀਮਾਂ, ਧਰਮਕੋਟ,ਪੰਜਾਬੀ ਸਾਹਿਤ ਸਭਾ (ਰਜਿ:) ਤਰਨ ਤਾਰਨ ,ਸਰਕਾਰੀ ਪ੍ਰਾਇਮਰੀ ਸਕੂਲ, ਲੜਕੇ, ਮੰਡੀਕਲਾਂ (ਬਠਿੰਡਾ) ,ਫਤਿਹ ਕਾਲਜ ਆਫ ਐਜੂਕੇਸ਼ਨ( ਬਠਿੰਡਾ) ਵੱਲੋਂ ਕਰਵਾਏ ਜਾ ਚੁਕੇ ਹਨ।
ਵਿਸ਼ੇਸ਼ ਸਨਮਾਨ ਵਿੱਚ ਮਾਲਵਾ ਲਿਖਾਰੀ ਸਭਾ ( ਸੰਗਰੂਰ) ਬਿਰਧ ਆਸ਼ਰਮ, ਬਡਰੁੱਖਾਂ, ਸਾਂਝ ਮੰਚ (ਸੰਗਰੂਰ) ਸਰਕਾਰੀ ਪ੍ਰਾਇਮਰੀ ਸਕੂਲ, ਨੱਥੇਵਾਲ ਬਲਾਕ ਗੁਰਾਇਆ 1 (ਜਲੰਧਰ) ਸਵਰਾਜ ਸਾਹਿਤ ਸਭਾ, ਤਲਵਣ (ਜਲੰਧਰ)ਪੰਜਾਬੀ ਸਾਹਿਤ ਕਲਾ ਮੰਚ (ਰਜਿ:) ਮੱਖੂ, ਜਿਲ੍ਹਾ ਫਿਰੋਜ਼ਪੁਰ,ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ, ਸ਼ਾਹਕੋਟ (ਜਲੰਧਰ) ਗਿਆਨੀ ਕਰਤਾਰ ਸਿੰਘ ਕਵੀਸ਼ਰ ਯਾਦਗਾਰੀ ਸਭਾ, ਮੰਡੀਕਲਾਂ (ਬਠਿੰਡਾ),ਪੰਜਾਬੀ ਸਾਹਿਤ ਸਭਾ (ਰਜਿ:) ਤਰਨ ਤਾਰਨ। ਬਿਰਹਾ ਦਾ ਵਹਿੰਦਾ ਦਰਿਆ, ਗਿਆਨੀ ਅਜੀਤ ਸਿੰਘ ਜੀ ਵੱਲੋਂ।ਸੱਤਵੀਂ ਸੂਫੀਆਨਾ ਮਜਲਿਸ ( ਨੌਸ਼ਹਿਰਾ ਪੰਨੂਆਂ) ਜਸ਼ਨ-ਏ-ਪੰਜਾਬੀ ਗੁਰਮਤਿ ਵਿਸ਼ਵ ਫਾਉਂਡੇਸ਼ਨ ਸ਼ਾਮਿਲ ਹਨ।

ਉਸ ਦੇ ਕਹਿਣ ਮੁਤਾਬਕ ਉਸ ਦਾ ਕਿੱਤਾ ਸਿਰਫ ਸਾਹਿਤ ਪੜ੍ਹਨਾ ਤੇ ਸਿਰਜਣਾ ਹੈ।
ਮਾਂ ਬੋਲੀ ਪੰਜਾਬੀ ਦੀ ਸੇਵਾ ਮਿਸ਼ਨ ਹੈ। ਲੇਖਣੀ ਵਿੱਚ ਬਿਰਹਾ ਤੇ ਸੂਫ਼ੀ ਪ੍ਰਭਾਵ ਪ੍ਰਬਲ ਵਹਿਣ ਜਿਹਾ ਹੈ। ਸੁਭਾਅ ਵੱਲੋਂ ਬੇ-ਪ੍ਰਵਾਹੀ ਉਸ ਦੀ ਸ਼ਕਤੀ ਹੈ। ਇਹ ਉਸ ਦਾ ਆਪਣਾ ਮੰਨਣਾ ਹੈ। ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਅਜਬ ਊਰਜਾ ਤੇ ਧਰਤੀ ਦੀ ਸੋਂਧੀ ਸੋਂਧੀ ਮਹਿਕ ਆਉਂਦੀ ਹੈ। ਉਹ ਕਿਸੇ ਹੋਰ ਵਾਂਗ ਨਹੀਂ, ਆਪਣੇ ਆਪ ਵਾਂਗ ਲਿਖਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਉਸ ਦੀ ਕਾਵਿ ਰਚਨਾ ਨੂੰ ਸਤਿਕਾਰਤ ਅੱਖ ਨਾਲ ਵੇਖਦਾ ਹਾਂ।
ਕੁਝ ਸਾਲ ਪਹਿਲਾਂ ਮੇਰੇ ਅਮਰੀਕਾ ਵੱਸਦੇ ਸ਼ਾਇਰ ਦੋਸਤ ਰਣਜੀਤ ਸਿੰਘ ਗਿੱਲ ਨੇ ਉਸ ਦੀ ਦੂਜੀ ਕਿਤਾਬ ਦਾ ਆਦਿ ਕਥਨ ਲਿਖਣ ਲਈ ਕਿਹਾ ਸੀ, ਜੋ ਉਦੋਂ ਨਾ ਲਿਖ ਸਕਿਆ ਪਰ ਹੁਣ ਉਸ ਦਾ ਕਲਾਮ ਪੜ੍ਹ ਕੇ ਮਹਿਸੂਸ ਕਰਦਾ ਹਾਂ ਕਿ ਮੈਂ ਨਵ ਪ੍ਰਤਿਭਾ ਨੂੰ ਜੀ ਆਇਆਂ ਨੂੰ ਕਹਿਣ ਤੋਂ ਉੱਕ ਗਿਆ। ਇਹੀ ਉਸ ਦੇ ਕਾਵਿ ਦੀ ਸ਼ਕਤੀ ਹੈ। -ਗੁਰਭਜਨ ਗਿੱਲ

ਰਿਤੂ ਵਾਸੂਦੇਵ ਪੰਜਾਬੀ ਕਵਿਤਾਵਾਂ

  • ਤੌਬਾ ਕਰਕੇ ਕ਼ਤਲ ਕਰੇਂਦਾ
  • ਰੱਬ ਹੋਣ ਦੀ ਡਿਗਰੀ ਲੈ ਕੇ
  • ਅਸਾਂ ਨਾਨਕ ਬਾਣੀ ਪੜ੍ਹਦਿਆਂ
  • ਜੇ ਸਾਂਭਿਆ ਜਾਂਦਾ ਸਾਂਭ ਲੈ
  • ਤੈਨੂੰ ਕਾਜ਼ੀ ਨੇ ਕੁਰਾਹੇ ਪਾਇਆ
  • ਸੁਣ ਰੱਬਾ! ਮੰਡੀ ਵਿਕਦਿਆ
  • "ਹਜ਼ਰਤ ਸੱਲਿ-ਆਅਲਾ"
  • ਗ਼ੈਰਤ-ਸ਼ੁਦਾ ਖ਼ੈਰਾਤ ਤੋਂ
  • ਮੇਰੇ ਜ਼ੁਲਫ਼ਾਂ ਵਾਲ਼ੇ ਮੁਰਸ਼ਦ ਦੇ
  • ਉਹ ਕਹਿੰਦਾ ਪਾਣੀ ਵਿੱਚ ਧਰਤੀ
  • ਕੀ ਤੂੰ ਕੰਨੀਂ ਮੁੰਦਰਾਂ ਪਾਈਆਂ
  • ਮੈਂਨੂੰ ਸਬਰ ਵੀ ਤੇ ਪੀੜ ਵੀ
  • ਸਾਂਝ ਦੇ ਦੁਮੇਲ਼ ਵਿੱਚੋਂ
  • ਸ਼ਰਾ ਆਖਦੀ ਵਿੱਚ ਮਸੀਤੀਂ
  • ਕੱਚੜੇ ਵਣਜ ਕੀਤੇ
  • ਜਰਾ ਵੇਖ! ਤੂੰ ਜੱਗ ਦੇ ਵਾਲੀਆ
  • ਇਸ਼ਕ ਸੁੱਕੀਆਂ ਵੇਲਾਂ ਨੂੰ
  • ਸੁਣ ਮੁੱਲਾਂ ! ਤੂੰ ਸ਼ੱਰਾ ਪਗਾਉਣੀ
  • ਸ਼ੱਰਾ ਤੇਰੀ ਨੇ ਇਸ਼ਕ 'ਤੇ
  • ਹੰਝੂਆਂ ਦੇ ਪਾਣੀ ਵਿੱਚ ਰਿੰਨ੍ਹੀਆਂ
  • ਇੱਕ ਤਾਰਾ ਲੈ ਦੇ ਅੰਮੀਏ
  • ਕਾਜੀ! ਤੇਰੇ ਸ਼ਹਿਰ, ਮਸੀਤਾਂ ਸੱਠ!!
  • ਸਾਨੂੰ ਕੰਡਿਆਂ ਦੀ ਪੀੜ ਦਾ
  • ਬੁੱਲਿਆ ! ਆਪਣੀ ਕਬਰ ਦੇ ਵਿੱਚੋਂ
  • ਸਾਡੀ ਅਰਜ਼ ਸੁਣੀ ਵੇ ਜੋਗੀਆ
  • ਚੁੱਪ ਮੇਰੀ ਬੋਲਾਂ ਤੋਂ ਸੱਖਣੀ
  • ਉਹਦੀ ਵਿੱਚ ਇਬਾਦਤ ਗੁੰਮਿਆ
  • ਸਾਡੇ ਏਸ ਹਕੀਕੀ ਇਸ਼ਕ ਤੇ
  • ਸਾਨੂੰ ਚੜ੍ਹਦੀ ਕਲਾ 'ਚ ਰੱਖਦੀ
  • ਹੋਈਆਂ ਈਦਾਂ ਨਾ ਸਾਡਿਆਂ ਦੀਦਿਆਂ ਨੂੰ
  • ਜੇ ਨਹੀਂ ਕਤੀਂਦਾ ਸੂਤੜਾ
  • ਬੜਾ ਮਹਿੰਗਾ ਰੰਗ ਪਿਆਰ ਦਾ
  • ਤੇਰੇ ਸੱਦੇ ਉੱਠ ਜਾਵਾਂਗੇ
  • ਸੂਤਕਾਂ ਦੀ ਰੁੱਤ ਵਿਚ
  • ਕੁੜਤੇ ਵਿੱਚ ਸੰਵਾਂ ਲਿਆ
  • ਮਾਣ ਕਿੱਡਾ ਛੋਹਰ ਨੂੰ
  • ਰੁੱਤ ਸਿਆਲ਼ੀ ਬੰਨੇ ਉੱਤੇ
  • ਮਾਹੀ ਮੇਰਾ ਦੇ ਗਿਆ ਲੈ ਕੇ
  • ਜਦੋਂ ਕੱਟੀ ਰਸੀਦ ਤੇਰੀ ਜਾਵਣੀ ਏਂ
  • ਗ਼ਜ਼ਲ-ਹਾਸੇ ਦੀ ਹੁਣ ਖ਼ਾਸ ਜਰੂਰਤ ਹੁੰਦੀ ਏ
  • ਗ਼ਜ਼ਲ-ਉੰਝ ਤਾਂ ਮੇਰੇ ਬੋਲ ਬਥੇਰੇ ਸਾਊ ਨੇ
  • ਗ਼ਜ਼ਲ-ਅਪਣੀ ਬਾਤ ਸੁਣਾਉਣਗੇ ਦੀਵੇ
  • ਗ਼ਜ਼ਲ-ਤਾਂ ਕੀ ਹੈ ? ਜੇ ਦੁਸ਼ਮਣ ਸਾਰੇ ਹੋਏ ਨੇ
  • ਗ਼ਜ਼ਲ-ਸੱਚਮੁੱਚ ਤੈਨੂੰ ਯਾਰ ਬੜਾ ਹੀ ਡੰਗੇਗਾ
  • ਗ਼ਜ਼ਲ-ਕਦੇ ਉਹ ਜ਼ਿੰਦਗੀ ਲੱਗੇ
  • ਗ਼ਜ਼ਲ-ਜਜ਼ਬਾਤਾਂ ਦੇ ਮਹਿਲ ਬਣਾਈ ਜਾਂਦੇ ਨੇ
  • ਗ਼ਜ਼ਲ-ਮੈਨੂੰ ਲਗਦਾ ਹਾਰ ਗਿਆ ਏ
  • ਗ਼ਜ਼ਲ-ਉਹ ਖ਼ੇਤਾਂ ਦੇ ਜਾਏ
  • ਗ਼ਜ਼ਲ-ਪਗਡੰਡੀਆਂ 'ਤੇ ਪੰਛੀ ਚੁਗ਼ਦੇ ਨੇ
  • ਗ਼ਜ਼ਲ-ਪਾਣੀ ਉੱਤੇ ਮੀਨਾਕਾਰੀ ਕਰਦਾ ਏ
  • ਗ਼ਜ਼ਲ-ਬਿਨਾਂ ਮੰਨੇ ਅਧੂਰੇ ਮਨ ਜਦੋਂ ਮੈਂ
  • ਗ਼ਜ਼ਲ-ਭੁੱਲ ਗਿਆ ਸਭ ਤੇਰੇ ਅੱਗੇ
  • ਗ਼ਜ਼ਲ-ਬੜੀ ਹੀ ਬੇ - ਕਰਾਰੀ ਹੈ
  • ਸਾਹਿਬ - ਏ - ਕਮਾਲ ਦੇ ਨਾਂ
  • ਲੋਕਾਂ ਦੇ ਬੂਹੇ ਭੰਨ ਨਾ
  • ਕਦੇ ਤੇਰੇ ਤੋਂ ਨਾ ਇਹ ਪੜ੍ਹ ਹੋਣਾ
  • ਸੌਣ ਦੇ ਛਰਾਟੇ ਮੇਰਾ
  • ਤੂੰ ਅਬਲਾ ਬਣਨਾ ਛੱਡ ਦੇ
  • ਮੇਰੇ ਅੰਦਰ ਹੈ ਇਸ਼ਕ ਦਾ
  • ਪੱਕੇ ਪੇਚੇ ਪਾ ਕੇ ਬੈਠਾ
  • ਮੈਂ ਗੁਜਰ ਚੁੱਕਾ
  • ਵੱਡੇ ਪੱਧਰ ਤੇ ਆਸ਼ਕੀ ਕੀਤੀ
  • ਮੇਰੇ ਦਿਲ ਨੇ ਬਟਵਾਰੇ ਦਾ
  • ਕਿੰਨਾ ਸਕੂਨ ਇਹਨਾਂ
  • ਤੂੰ ਦਰ ਦਰ ਜਿਸ ਨੂੰ ਟੋਲ ਰਿਹਾ
  • ਜਾਣ ਜਾਣ ਕੰਨਾਂ ਦਿਆਂ
  • ਪੀਸੀ , ਗੁੱਝੀ, ਸਿਕੀ ਤੇ ਪੱਕੀ
  • ਰੱਕਾਸਾ ਦੀ ਬਾਦਸ਼ਾਹੀ ਏ
  • ਚੁੱਪ ਮੇਰੀ ਦਾ ਫਾਇਦਾ ਚੁੱਕ ਕੇ
  • ਦਿੱਖ ਸ਼ੇਖ ਵਾਲੀ
  • ਸੁਣ ਜੱਗ ਦੇ ਵਾਲੀਆ !
  • ਮਾਂਏਂ ਮੇਰੀਏ ਦੇਸ਼ ਬੇਗਾਨੜੇ 'ਚ
  • ਧਰਤੀ ਤੋਂ ਪਰਵਾਜ਼ ਭਰ ਕੇ
  • ਕਿ ਬਣਕੇ ਆਦਮੀ ਉਕਤਾ ਗਯਾ ਹਾਂ
  • ਪਹਿਲਾਂ ਤੇ ਧਰਤੀ ਵਿੱਚ ਗਲਣਾ
  • ਫੜ੍ਹ ਹੱਥ ਵਿੱਚ ਕਾਨੀ
  • ਬੜੀ ਹੀ ਬੇ - ਕਰਾਰੀ ਹੈ
  • ਮੇਲੇ ਵਿੱਚ ਜਹਾਨ ਦੇ
  • ਚੱਲ ਸੂਰਜ ਦੀ ਹੱਟੀ ਚੱਲੀਏ
  • ਨਿਰਭਓ ਦਾ ਆਸ਼ਿਕ ਉਹ
  • ਏਥੇ ਕੋਈ ਦਰ ਨਹੀਂ ਖੋਲ੍ਹਦਾ
  • ਆ ਸੱਜਣਾਂ ਮੈਂ ਰੱਖਲਾਂ ਤੈਨੂੰ
  • ਹਜਰਤ ਮੁਹੰਮਦੀ ਮੇਰੀ ਸਰਕਾਰ
  • ਨਾ ਮੁੱਕਦੇ ਰੋਜੇ ਇਸ਼ਕ ਦੇ
  • ਹੈ ਕੋਈ ਚਮਕਦਾ ਚਾਨਣ
  • ਰਸੂਲ - ਏ - ਯਾਰ ਤਾਂ
  • ਜੁਗਤਾਂ ਵੇਖ ਜਰਾ !
  • ਅੱਥਰੂ ਭਰ - ਭਰ ਕੇ ਮੈਂ
  • ਕੀਤਾ ਇਸ਼ਕੇ ਦਾ ਸੱਜਰਾ ਆਗ਼ਾਜ਼
  • ਕਿਉਂ ਮਾੜਾ ਆਖੇਂ ਇਸ਼ਕ ਨੂੰ
  • ਇਹ ਇਸ਼ਕ ਹੈ, ਜੋ ਸਾਓਣ ਦੇ
  • ਤੈਨੂੰ ਮੱਤ ਮੌਲਾਣਿਆਂ ਦਿਆਂ ਕਿੱਦਾਂ
  • ਬੂਹੇ ਵਿੱਚ ਬੈਠਿਆਂ
  • ਵੇ ਮੈਂ ਇਸ਼ਕੇ ਦਾ ਸੂਫ਼
  • ਪਹਿਲੀ ਵਾਰੀ ਮਾਂ ਬੋਲੀ
  • ਜਿਵੇਂ ਅਲਕਨੰਦਾ ਦਿਨੇ ਰਾਤ ਲੰਘਦੀ
  • ਕਿਹੜੇ ਮਦਰੱਸੇ ਵਿੱਚ ?
  • ਸਾਡੇ ਮਿੱਟੀ ਦੇ ਨੇ ਘਰ
  • ਮੈਂ ਉਸਨੂੰ ਘਰ ਬੰਨਾ ਰੁਸ਼ਨਾਉਣ ਲਈ
  • ਦਿੱਲੀ 'ਤੇ ਲਹੌਰ ਜਿਹਾ
  • ਰੂਹ ਮੇਰੀ ਨੂੰ ਇਸ਼ਕ ਦੀਆਂ
  • ਬਾਬਲ ਦੇ ਵਿਹੜੇ ਉੱਗ ਪਈ
  • ਏਡਾ ਗੂੜ੍ਹਾ ਰੰਗ ਦੱਸ
  • ਸਜਦੇ ਅੰਦਰ ਸਿਰ ਤਾਂ ਝੁਕਿਆ
  • ਸਿੱਕ ਜਿੰਨ੍ਹਾਂ ਦੇ ਵਿਚ ਹੈ
  • ਹੀਰ ਆਖਦੀ ਰਾਂਝਿਆ
  • ਸੇਲੀ ਹੀਰ ਦੀ ਵਿੱਚੋਂ
  • ਕੋਈ ਲੈਨਿਨ, ਕੋਈ ਕਾਰਲ
  • ਜਨੂੰਨੀ ਇਸ਼ਕ ਦਾ ਕੋਈ
  • ਮੇਰੇ ਚੇਤਿਆਂ ਦੇ ਵਿੱਚ
  • ਸੂਰਜ ਵਿੱਚ ਸਮੁੰਦਰ ਲਾਈਆਂ
  • ਅਸੀਂ ਕੁਝ ਕੁ ਦਿਨ ਹੈ ਢੋਣਾ
  • ਮੇਰਾ ਘਰ ਲੈ ਲਾ
  • ਜਿਸ ਹੀਰੇ ਮਿੱਟੀ ਰੋਲ਼ ਕੇ
  • ਅਸੀਂ ਵਾਸੀ ਓਸੇ ਸ਼ਹਿਰ ਦੇ
  • ਮੈਂ ਦੁਨੀਆ ਦਾ
  • ਉਸਦਾ ਉਂਗਲੀ ਉਠਾ ਕੇ
  • ਮੈਂ ਕਵਿਤਾ ਸ਼ੁਰੂ ਕਰਦੀ ਹਾਂ
  • ਕਿਹੜੀ ਦੱਸ ਨਮਾਜ਼ ਪੜ੍ਹੇਂਗਾ
  • ਕੋਈ ਸੰਗਤਰੇ ਰੰਗੀ ਕਣੀ
  • ਕੁਰਾਨ - ਏ - ਪਾਕ ਦਾ ਟੁਕੜਾ
  • ਘਾਹਾਂ ਦੇ ਵਿਚ ਲਗਰ ਲਪੇਟੀ
  • ਨੱਤੀਆਂ ਪਾਵਣ ਵਾਲਾ ਅੱਜਕਲ
  • ਮੈਂ ਮਾਣਕ ਦੀ ਕਲੀ ਵੀ ਮਾਣੀ
  • ਨਿੱਤ ਰਮਜਾਨ ਇਸ਼ਕ ਦੇ ਵੇਹੜੇ
  • ਆਜਾ ! ਬੈਠ ਨੀ ਸਖੀਏ ਪਲੰਘ ਉੱਤੇ
  • ਮੈਨੂੰ ਥੋਰ੍ਹਾਂ ਲੱਗਣ ਸੋਹਣੀਆਂ
  • ਮੌਲਾ ਦੀ ਮਰਜੀ ਤੇ ਮਨ ਦਾ
  • ਦੱਸ ਤੇਰੇ ਸ਼ਹਿਰ ਵਿਚ
  • ਲੱਭੋ ! ਹੈ ਜਿਸਨੇ ਲਾਇਆ