Rimpee Gill ਰਿੰਪੀ ਗਿੱਲ

ਰਿੰਪੀ ਗਿੱਲ ਦਾ ਜਨਮ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਹੋਇਆ ਪਰ ਇਨ੍ਹਾਂ ਦਾ ਬਚਪਨ ਦਾਦਕੇ ਪਿੰਡ ਕੜਿਆਲ, ਜ਼ਿਲ੍ਹਾ ਮੋਗਾ ਵਿਖੇ ਬੀਤਿਆ, ਜਿੱਥੇ ਹੀ ਇਨ੍ਹਾਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦਾ ਸ਼ੌਕ ਪਿਆ । ਡਾਕਟਰੀ ਦੇ ਨਾਲ-ਨਾਲ ਇਨ੍ਹਾਂ ਨੂੰ ਪੰਜਾਬੀ ਦਾ ਹੀ ਨਹੀਂ ਸਗੋਂ ਅੰਗਰੇਜ਼ੀ ਤੇ ਹਿੰਦੀ 'ਚ ਲਿਖਣ ਦਾ ਵੀ ਸ਼ੌਕ ਹੈ । ਪੇਂਟਿੰਗ ਤੇ ਡਰਾਇੰਗ ਵੀ ਇਨ੍ਹਾਂ ਦੇ ਸ਼ੌਕ ਹਨ। ਇਨ੍ਹਾਂ ਦੀਆਂ ਕੁਝ ਲਿਖਤਾਂ “ਅਲਫ਼ਕਾਰੀਆਂ” ਨਾਮ ਦੇ ਸਾਂਝੇ ਕਾਵਿ-ਸੰਗ੍ਰਹਿ ਵਿੱਚ ਛਪ ਚੁੱਕੀਆਂ ਹਨ ਤੇ ਬਹੁਤ ਹੀ ਜਲਦ ਇਨ੍ਹਾਂ ਦੀ ਇੱਕ ਅੰਗਰੇਜ਼ੀ ਤੇ ਇੱਕ ਪੰਜਾਬੀ ਦੀ ਕਿਤਾਬ ਪਾਠਕਾਂ ਦੇ ਰੂਬਰੂ ਹੋਵੇਗੀ।