Punjabi Poetry : Rimpee Gill

ਪੰਜਾਬੀ ਕਵਿਤਾਵਾਂ : ਰਿੰਪੀ ਗਿੱਲ


ਜਹਾਨ

ਸਾਦਗੀ 'ਚ ਸੁਹਪਣ ਆਗਮਨ ਤੋਂ           ਖੁਦਾ ਤੇਰੀ ਰਜ਼ਾ 'ਚ ਰਹਿਮਾਨ ਹਾਂ  ਇੱਜ਼ਤ-ਏ-ਤੌਹੀਨ ਲਈ ਉੱਠਦਾ  ਇੱਕ ਤੀਰ ਹਾਂ, ਇੱਕ ਕਮਾਨ ਹਾਂ ਖ਼ੁਦ-ਬ-ਖ਼ੁਦ ਵਿੱਚ ਮੈਂ ਇੱਕ ਜਹਾਨ ਹਾਂ 

ਬਿਰਤੀ

ਗੁਣਾਂ ਤੋਂ ਅਣਭਿੱਜ ਜਦੋਂ ਮੈਂ ਬਿਰਤੀ ਲਾ  ਤੇਰਾ ਧਿਆਨ ਧਰਿਆ  ਤਾਂ ਪੂਰਾ ਬ੍ਰਹਿਮੰਡ  ਮੇਰੇ ਅੰਦਰ ਸਮਾ ਗਿਆ।

ਵਿਸ਼ਵਾਸ

ਇਹ ਆਪਣੇ ਅੰਦਰ ਦਾ ਇਤਕਾਦ  ਹੀ ਤਾਂ ਹੈ ਜਿਹੜਾ ਇਸ ਅਰਾਧਨਾ  ਨੂੰ ਟੁੱਟਣ ਨਹੀਂ ਦਿੰਦਾ ਤੇ ਚਲਦਾ  ਰਹਿੰਦਾ ਹੈ ਮੇਰੇ ਮਨ ਦੀ ਸਾਧਨਾ  ਦਾ ਅਭਿਆਸ ਤੇ ਤੇਰੇ ਵੀ ਤਾਂ  ਅੰਦਰ ਦੀ ਸੁਹਿਰਦਤਾ ਦੀ ਬੁਨਿਆਦ  ਤੇ ਆਬਾਦ ਹਨ ਇਹ ਤਰਾਨੇ ਮੁਹੱਬਤ ਦੇ। 

ਸੁਹਬਤ

ਕਾਇਨਾਤ ਦਾ ਕਿਸ਼੍ਰਮਾ ਨੇਤਰਾਂ ਦੀ ਜ਼ੁਬਾਨੀ  ਪਾਕੁ ਸਾਧਨਾ ਮੂਲ ਹੈ  ਇਬਾਦਤ ਜੋ ਲਾਸਾਨੀ  ਚਾਲ 'ਚ ਤਰੰਗ ਤੇ  ਨਜ਼ਰਾਂ 'ਚ ਤੂਫ਼ਾਨੀ  ਮਸਤਕ 'ਚੋਂ ਛਲਕਦੀ  ਆਫ਼ਤਾਬ ਜੋ ਰੂਹਾਨੀ  ਕੇਸਾਂ ਦੀ ਰੰਗਤ ਚੋਂ  ਰੁਮਕਦੀ ਹੈ ਰਵਾਨੀ  ਹੌਸਲਿਆਂ ਦੀ ਪਰਵਾਜ਼ ਹੈ ਤੇਰੀ ਸੁਹਬਤ ਦੀ ਨਿਸ਼ਾਨੀ 

ਵਾਰਤਾਲਾਪ-ਪੌਣ ਪਾਣੀ ਨੂੰ ਪੁੱਛਦੀ

ਪੌਣ ਪਾਣੀ ਨੂੰ ਪੁੱਛਦੀ ਕੀ ਬਿਰਹੇ ਦਾ ਹਾਲ  ਵਿੱਚ ਫ਼ਿਜਾਵਾਂ ਮਿਲ ਕੇ ਇੱਕੋ ਹੀ ਤਾਂ ਚਾਲ  ਲਹਿਰ ਨੂੰ ਜਦ ਬਹਿਰ ਮਿਲੇ  ਫਿਰ ਇੱਕੋ ਸੁਰ-ਸੰਗਮ ਤੇ ਇੱਕੋ ਹੀ ਸੁਰ-ਤਾਲ ਝੀਲੋਂ ਨਦੀ ਤੇ ਨਦੀਓਂ ਸਾਗਰ ਬਣ-ਬਣ ਮਿਲਦੇ  ਤੂੰ ਮੈਂ ਮੱਛਲੀ ਤੇ ਦੁਨੀਆਂ ਹੈ ਜਾਲ  ਧੜਕਣ ਆਕਾਸ਼ੋਂ ਗੂੰਜਦੀ ਤੇ ਟੁੰਬੇ ਦਿਲ ਨੂੰ ਤਾਰ ਰੂਹ ਨੂੰ ਜਦ ਰੂਹ ਮਿਲੇ ਹੋਰ ਦੱਸ ਫਿਰ ਕਾਹਦੀ ਭਾਲ 

ਸਮਾਂ

ਸਮਾਂ ਬੜਾ ਬਲਵਾਨ ਹੁੰਦਾ  ਇਹ ਹਰ ਵੇਲੇ ਸਬਕ ਸਿਖਾਉਂਦਾ ਏ  ਦੁਬਿੱਧਾ ਦੇ ਵਿੱਚ ਰੱਬ ਪਾ ਕੇ ਆਪੇ ਚੰਗੇ ਮਾੜੇ ਦੀ ਪਰਖ ਕਰਾਉਂਦਾ ਏ  ਇਮਤਿਹਾਨ ਉਹ ਲੈਣ ਦੀ ਖ਼ਾਤਰ  ਫੇਰ ਭਾਣਾ ਵਰਤਾਉਂਦਾ ਏ  ਬੰਦਾ ਕੀ ਜਾਣੇ ਮਹਿਮਾ ਉਹਦੀ  ਉਹ ਆਪੇ ਸਭ ਕਰਾਉਂਦਾ ਏ

ਬਹੁਤੇ ਜਿਹੜੇ ਢੱਕਵੰਜ ਨੇ ਕਰਦੇ

ਬਹੁਤੇ ਜਿਹੜੇ ਢੱਕਵੰਜ ਨੇ ਕਰਦੇ  ਮਸਲੇ ਤੋਂ ਮਾੜਾ ਖ਼ਦਸ਼ਾ ਬਣ ਜਾਂਦਾ ਏ  ਬਦਨੀਤੀ, ਬਦਖੋਹੀਆਂ ਦਾ ਨਤੀਜਾ  ਕਿਸਮਤ ਮੂਹਰੇ ਆਣ ਕੇ ਠਣ ਜਾਂਦਾ ਏ  ਬੇਮੌਸਮੇ ਮੀਂਹ ਦੇ ਪਾਣੀ ਵਾਂਗੂੰ  ਮਸਲਾ ਫੇਰ ਉੱਥੇ ਹੀ ਖੜ ਜਾਂਦਾ ਏ  ਸਿੱਲ੍ਹੇ ਬਾਲਣ ਦੀ ਲੱਕੜੀ ਵਾਂਗਰ  ਹੀਲਾ ਧੁਖਦਾ-ਧੁਖਦਾ ਥਾਏਂ ਅੜ ਜਾਂਦਾ ਏ  ਜੇ ਵਕਤ ਤੇ ਸਾਂਭੀਏ ਹੱਦ ਕਿਨਾਰਿਆਂ ਦੀ ਨਾ  ਆਖ਼ਰ ਨੂੰ ਪਾਣੀ ਫਿਰ ਸਿਰ ਚੜ੍ਹ ਜਾਂਦਾ ਏ  ਤੋਲਣ ਜੇ ਲੱਗ ਪਏ ਰਿਸ਼ਤਿਆਂ ਦੀ ਗੱਠੜੀ  ਆਸ਼ਿਆਨਾ ਫਿਰ ਤੜ-ਤੜ ਜਾਂਦਾ ਏ  ਹੋਇਆ ਤੀਲਾ-ਤੀਲਾ ਫਿਰ ਤਰਲੇ ਪਾਉਂਦਾ  ਸਮੇਟਣ ਨੂੰ ਬੰਦਾ ਮਰ-ਮਰ ਜਾਂਦਾ ਏ  ਮਾਰ ਵਗਾਉਂਦਾ ਸੱਭ ਤੋਲ ਤਰਾਜੂ  ਜਦੋਂ ਸਹਿਮ ਦਿਲ ਅੰਦਰ ਘਰ-ਕਰ ਜਾਂਦਾ ਏ

ਸਮੇਂ ਦੀ ਅੱਖ

ਸ਼ਰਾਫ਼ਤ ਦਾ ਨਕਾਬ  ਪਹਿਨ ਕੇ  ਅੱਜ ਤਮਾਸ਼ਾ ਦੇਖਣ ਵਾਲ਼ਿਆਂ ਦਾ  ਸਮੇਂ ਦੀ ਅੱਖ  ਕੱਲ੍ਹ ਨੂੰ ਤਮਾਸ਼ਾ ਵੇਖੇਗੀ। 

ਅੱਖੀਆਂ ਦੇ ਵਿੱਚ ਤਾਰੇ

ਇਹਨਾ ਅੱਖੀਆਂ ਦੇ ਵਿੱਚ ਜਗਦੇ ਤਾਰੇ ਨਹੀਂ  ਇਹ ਤਾਂ ਕੋਈ ਸੂਰਜ ਅਲਖ ਜਗਾ ਰਿਹਾ ਹੈ  ਪੈਗ਼ੰਬਰਾਂ ਦੀ ਅੰਬਾਰ ਅਕੀਦਤ 'ਚ ਚੂਰ  ਰੱਬੀ ਵਿਸਮਾਦ ਦਾ ਚੋਖਾ ਇਲਮ ਪੜ੍ਹਾ ਰਿਹਾ ਹੈ  ਅਕੀਦਾ ਮੌਨ ਦੀ ਫਿਜ਼ਾ 'ਚ ਖ਼ੁਮਾਰ  ਮਹਾਂਕਾਵਿ ਦਾ ਅਲਾਪ ਸੁਣਾ ਰਿਹਾ ਹੈ  ਚਿਣਗ ਹੈ ਤੈਨੂੰ ਸ਼ਹਾਬ ਦੀ ਨਾਦ ਵਿੱਚੋਂ  ਤਾਹੀਂ ਤਾਂ ਇਹ ਮੁੱਖ ਤੈਨੂੰ ਭਾ ਰਿਹਾ ਹੈ 

ਖੇਤ

ਭੋਰਾ ਬਿੰਦ ਜੇ ਸਾਰ ਨਾ ਲਈਏ  ਸਾਡੇ ਓਦਰ ਜਾਂਦੇ ਖੇਤ  ਲਗਨ ਐਸੀ ਜੇ ਕੇਰਾਂ ਫੜੀਏ  ਮੁੱਠੀ 'ਚੋਂ ਕਿਰਨ ਨਾ ਦਿੰਦੇ ਰੇਤ  ਹਾੜ੍ਹੀ ਸਾਉਣੀ ਵਕਤ ਗੁਜ਼ਾਰਾ  ਜਿੰਮੀਦਾਰਾ ਦਾ ਇਹੋ ਭੇਤ    ਸਬਰ ਸ਼ੁਕਰ ਨਿਆਮਤਾਂ ਪੱਲੇ  ਓਟ ਸੁਆਸ-ਸੁਆਸ ਮਨ ਚੇਤ  ਕਿਰਤੀ ਕਾਮੇ ਅਸੀਂ ਭੋਂ 'ਚੋਂ ਜਾਏ  ਸਾਡਾ ਮਿੱਟੀ ਨਾਲ ਹੀ ਹੇਤ

ਇਸ਼ਕ

ਇਕਾਗਰ ਬਿਰਤੀ  ਨਾਲ ਮਨ ਦੀ ਸਾਧਨਾ, ਫ਼ਜਰ ਵੇਲੇ ਦੀ ਬੰਦਗੀ, ਵਿਸਤ੍ਰਿਤ ਪਰਵਰਦਗਾਰ  ਦੀ ਸਿਫ਼ਤ ਤੇ ਨਿਰੰਕਾਰ ਦੀ ਇਬਾਦਤ ਹੀ  ਇਸ਼ਕ ਹੈ। 

ਨਾ ਸ਼ਬਨਮ, ਨਾ ਸ਼ਬਾਬ, ਨਾ ਗੁਲਾਬ ਆਖੋ

ਨਾ ਸ਼ਬਨਮ, ਨਾ ਸ਼ਬਾਬ, ਨਾ ਗੁਲਾਬ ਆਖੋ  ਮੈਨੂੰ ਤਾਂ ਪਵਿੱਤਰ ਇੱਕ ਕਿਤਾਬ ਆਖੋ  ਗਹਿਰੀ ਧੁਨ ਜੋ ਰੂਹ 'ਚ ਉਤਰ ਜਾਏ  ਸੰਖ, ਵੰਝਲ਼ੀ ਜਾਂ ਕੋਈ ਰਬਾਬ ਆਖੋ  ਕੁਸ਼ਾਦਗੀ ਤਰੰਗ ਤੇ ਰਵਾਨਗੀ ਦੇ ਸੰਗ ਬਹਿਸ਼ਤ ਨੂੰ ਲਿਜਾਂਦੀ ਸੀਤਲ ਝਨਾਬ ਆਖੋ  ਵਸੀਕ ਅਸਫ਼ਾ ਵਾਲਾਈ ਦਾ ਬਿਹੀਨ ਜੋ  ਸੁਹੱਪਣ 'ਚ ਸਿਮਟਿਆ ਰੰਗੀਨ ਲਿਬਾਸ ਆਖੋ

  • ਮੁੱਖ ਪੰਨਾ : ਰਿੰਪੀ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ