Pandit Revti Parshad Sharma ਪੰਡਿਤ ਰੇਵਤੀ ਪ੍ਰਸ਼ਾਦ ਸ਼ਰਮਾ

ਕਵੀਸ਼ਰੀ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਕਾਵਿ+ਈਸ਼ਵਰ ਅਰਥਾਤ ਓਹ ਕਵਿਤਾ ਜੋ ਈਸ਼ਵਰ ਨੂੰ ਮਿਲਾ ਦੇਵੇ।ਮਾਲਵੇ ਦੀ ਧਰਤੀ ਨੇ ਅਨੇਕਾਂ ਕਵੀਆਂ ਤੇ ਕਵੀਸ਼ਰਾਂ ਨੂੰ ਜਨਮ ਦਿੱਤਾ ਪਿੰਡ ਲੇਲੇਵਾਲਾ ਜ਼ਿਲ੍ਹਾ ਬਠਿੰਡਾ ਦੇ ਜੰਮਪਲ ਮਾਲਵੇ ਦੇ ਮਾਣਮੱਤੇ ਕਵੀ ਅਤੇ ਕਵੀਸ਼ਰ ਹਨ ਪੰਡਿਤ ਸ਼੍ਰੀ ਰੇਵਤੀ ਪ੍ਰਸ਼ਾਦ ਸ਼ਰਮਾ ਜੀ।
ਆਪ ਜੀ ਦਾ ਜਨਮ ਪਿਤਾ ਪੰਡਿਤ ਸ਼੍ਰੀ ਦੇਵ ਰਾਜ ਸ਼ਰਮਾ ਤੇ ਮਾਤਾ ਸ਼੍ਰੀਮਤੀ ਪ੍ਰੇਮ ਦੇਵੀ ਦੇ ਘਰ ਲੇਲੇਵਾਲਾ ਵਿਖੇ 1956 ਨੂੰ ਹੋਇਆ। ਆਪ ਨਿੱਕੇ ਹੁੰਦਿਆਂ ਹੀ ਆਪਣੇ ਤਾਇਆ ਸ਼੍ਰੀ ਅਮੀ ਚੰਦ ਤੇ ਸ਼੍ਰੀ ਭੂਰਾ ਰਾਮ ਜੀ ਨਾਲ ਮਾਈਸਰਖਾਨੇ ਮਾਤਾ ਜੀ ਦੇ ਮੰਦਿਰ ਕਵੀਸ਼ਰੀ ਸੁਣਨ ਜਾਇਆ ਕਰਦੇ ਸਨ ਤੇ ਓਥੋਂ ਹੀ ਆਪ ਜੀ ਨੂੰ ਕਵੀਸ਼ਰੀ ਦੀ ਚੇਟਕ ਲੱਗੀ। ਬਾਅਦ ਵਿੱਚ ਆਪ ਜੀ ਨੇ ਮਹਾਨ ਪੰਡਿਤ ਤੇ ਕਵੀ ਸ਼੍ਰੀ ਬਰ੍ਹਮਾ ਨੰਦ ਜੀ ਡਿਖ ਵਾਲਿਆਂ ਨੂੰ ਅਪਣਾ ਗੁਰੂ ਧਾਰਨ ਕੀਤਾ ਅਤੇ ਕਵੀਸ਼ਰੀ ਲਿਖਣ-ਗਾਉਣ ਦੀ ਬਾਕਾਇਦਾ ਸਿੱਖਿਆ ਲਈ।
ਆਪ ਜੀ ਨੇ ਹੁਣ ਤੱਕ ਤਿੰਨ ਕਵੀਸ਼ਰੀ ਪ੍ਰਸੰਗ ਲਿਖੇ ਤੇ ਸੈਂਕੜੇ ਫੁਟਕਲ ਛੰਦ ਰਚੇ। ਜਿਨ੍ਹਾਂ ਵਿੱਚ ਦਾਤੇ, ਭਗਤ, ਸੂਰਮਿਆਂ ਦੇ ਛੰਦ, ਪੰਜਾਬੀ ਸੱਭਿਆਚਾਰਕ ਛੰਦ, ਸਿੱਖ ਧਰਮ ਤੇ ਹਿੰਦੂ ਧਰਮ ਨਾਲ ਸੰਬੰਧਿਤ ਛੰਦ ਤੇ ਚਲੰਤ ਮਾਮਲਿਆਂ ਬਾਰੇ ਛੰਦ ਹਨ। ਆਪ ਜੀ ਦੀ ਸਾਰੀ ਕਵਿਤਾ ਮਨ ਨੂੰ ਸ਼ਾਂਤੀ ਦੇਣ ਵਾਲੀ ਤੇ ਸਿੱਖਿਆ ਦਾਇਕ ਹੈ।ਆਪ ਜੀ ਨੂੰ ਕਵੀਸ਼ਰੀ ਸਭਾਵਾਂ ਵਿੱਚ ਬਹੁਤ ਮਾਣ ਸਨਮਾਨ ਮਿਲਿਆ ਹੈ। ਆਪ ਜੀ ਨੇ ਕਵੀਸ਼ਰੀ ਵਿਕਾਸ ਮੰਚ ਤਲਵੰਡੀ ਸਾਬੋ ਦੀ ਸਥਾਪਨਾ ਵੀ ਕੀਤੀ ਹੈ ਤੇ ਆਪ ਇਸ ਦੇ ਮੌਜੂਦਾ ਪ੍ਰਧਾਨ ਹਨ।
ਆਪ ਜੀ ਕਿੱਤੇ ਵਜੋਂ ਰਿਟਾਇਰਡ ਅਧਿਆਪਕ ਹਨ ਤੇ ਆਪ ਜੀ ਨੂੰ 2004 ਵਿੱਚ ਰਾਸ਼ਟਰਪਤੀ ਐਵਾਰਡ ਵੀ ਪ੍ਰਾਪਤ ਹੋਇਆ।
ਮਜੂਦਾ ਸਮੇਂ ਆਪ ਆਪਣੇ ਪਰਿਵਾਰ ਨਾਲ ਤਲਵੰਡੀ ਸਾਬੋ ਰਹਿ ਰਹੇ ਹਨ।
ਸ਼੍ਰੀ ਰੇਵਤੀ ਪ੍ਰਸ਼ਾਦ ਸ਼ਰਮਾ ਜੀ ਦੀਆਂ ਲਿਖਤਾਂ ਅਤੇ ਕਵੀਸ਼ਰੀ ਗਾਈਨ ਤੁਸੀਂ ਯੂ ਟਿਊਬ ਚੈਨਲ rpskavishitv ਤੇ ਸੁਣ ਸਕਦੇ ਹੋ ਤੇ ਪੰਜਾਬ ਦੀ ਮਾਣ ਮੱਤੀ ਵਿਦਾ ਕਵੀਸ਼ਰੀ ਦਾ ਅਨੰਦ ਮਾਣ ਸਕਦੇ ਹੋ ਜੀ।
Contact : 95699 44466 ਫਲਰਾਜ ਸ਼ਰਮਾ ਬੇਟਾ