Ravinder Rocky ਰਵਿੰਦਰ 'ਰੌਕੀ'
ਰਵਿੰਦਰ ਸਿੰਘ, ਜ਼ਿਲਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਨਿਵਾਸੀ ਹਨ ਅਤੇ ਅੱਜਕਲ੍ਹ ਮੋਹਾਲੀ ਵਿਚ ਰਹਿ ਕੇ ਬਿਲਡਰ ਦਾ ਕਰੋਬਾਰ ਕਰ ਰਹੇ ਹਨ । ਉਹ ਬੀ ਕਾਮ ਪਾਸ ਹਨ, ਉਨ੍ਹਾਂ ਨੇ ੪੨ ਸਾਲ ਦੀ ਉਮਰ ਵਿਚ ਆ ਕੇ ਆਪਣੇ ਲਿਖਣ ਦੇ ਸ਼ੌਕ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਹੈ । ਉਨ੍ਹਾਂ ਨੂੰ ਬਚਪਨ ਤੋਂ ਹੀ ਸ਼ਾਇਰੀ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਰਿਹਾ ਹੈ, ਉਨ੍ਹਾਂ ਨੇ ਕਾਲਜ ਦੇ ਸਮੇਂ ਕਾਫੀ ਨਾਟਕ ਵੀ ਖੇਡੇ ਅਤੇ ਐਕਟਿੰਗ ਦਾ ਵੀ ਕਾਫੀ ਸ਼ੌਕ ਸੀ ਜੋ ਰੁਜਗਾਰ ਨੇ ਦਬਾ ਦਿੱਤਾ । ਉਹ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਰਵਿੰਦਰ 'ਰੌਕੀ' ਉਨ੍ਹਾਂ ਦਾ ਕਾਵਿ ਨਾਂ ਹੈ ।
