ਰਜਨੀਸ਼ ਭੱਟੀ, ਬਟਾਲਾ ਦੇ ਰਹਿਣ ਵਾਲੇ ਹਨ । ਉਨ੍ਹਾਂ ਦਾ ਜਨਮ ਪਿਤਾ ਸ਼੍ਰੀ ਨਾਨਕ ਚੰਦ 'ਪੰਛੀ'
ਅਤੇ ਮਾਤਾ ਸ਼੍ਰੀਮਤੀ ਰਾਮ ਪਿਆਰੀ ਦੇ ਘਰ ਹੋਇਆ ।ਉਨ੍ਹਾਂ ਨੇ ੧੫-੧੬ ਸਾਲ ਦੀ ਉਮਰ 'ਚ ਲਿਖਣਾ ਸ਼ੁਰੂ ਕੀਤਾ।
ਗ਼ਜ਼ਲ ਸੰਗ੍ਰਹਿ 'ਰੂਹ ਦਾ ਸਾਥੀ' ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ ਇਸ ਤੋਂ ਇਲਾਵਾ ੨ ਕਿਤਾਬਾਂ ਦਾ ਖਰੜਾ ਛਪਣ ਲਈ ਤਿਆਰ ਹੈ ।
ਉਨ੍ਹਾਂ ਨੇ ਪਿੰਗਲ ਅਰੂਜ਼ ਦੀ ਸਿੱਖਿਆ ਬਟਾਲਾ ਦੇ ਉਸਤਾਦ ਸ਼ਾਇਰ ਉਗਰ ਸੇਨ 'ਹੁਸੈਨੀ' ਜੀ ਕੋਲੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਬਹੁਤ ਸਾਰੇ ਗੀਤ,
ਗ਼ਜ਼ਲਾਂ, ਭਜਨ ਅਤੇ ਸੂਫ਼ੀ ਗੀਤ ਰਿਕਾਰਡ ਹੋ ਚੁਕੇ ਹਨ।
ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ : "ਮੈਂ ਕੁਦਰਤੀ ਕਵੀ ਹਾਂ। ਮੈਨੂੰ ਕਵਿਤਾ ਨਾਲੋ ਵੱਖ ਨਹੀਂ ਕੀਤਾ ਜਾ ਸਕਦਾ। ਕਵਿਤਾ ਲਿਖਣਾ ਮੇਰਾ ਸੁਭਾਅ ਹੈ।
ਹਰ ਵਿਸ਼ੇ 'ਤੇ ਕਵਿਤਾ ਲਿਖਦਾ ਹਾਂ। ਕਵਿਤਾ ਆਪਣੇ ਪਿਤਾ ਜੀ ਕੋਲੋਂ ਵਿਰਾਸਤ ਵਿੱਚ ਮਿਲੀ ਹੈ।"