ਰਾਜਦੀਪ ਸਿੰਘ ਤੂਰ (22-02-1969-)
ਪਿਤਾ ਦਾ ਨਾਮ - ਰਾਜਿੰਦਰ ਰਾਜ਼, ਮਾਤਾ ਦਾ ਨਾਮ - ਗੁਰਦੀਪ ਕੌਰ
ਕਿੱਤਾ - ਜੇ ਈ ਪੀ ਐਸ ਪੀ ਸੀ ਐਲ
ਚਿੰਤਨਸ਼ੀਲ ਸਾਹਿਤਧਾਰਾ ਦਾ ਮੀਤ ਪ੍ਰਧਾਨ
ਚਾਰ ਸਾਲ ਸਾਹਿਤ ਸਭਾ ਜਗਰਾਓਂ ਦੇ ਸਕੱਤਰ ਦੇ ਅਹੁਦੇ ਤੇ ਕੰਮ ਕੀਤਾ
ਕਿਤਾਬ - ਗ਼ਜ਼ਲ ਸੰਗ੍ਰਿਹ " ਰੂਹ ਵੇਲ਼ਾ " ਗੁਰਮੁੱਖੀ 'ਚ 2020 'ਚ
"ਰੂਹ ਵੇਲ਼ਾ" ਦੂਸਰਾ ਸੰਸਕਰਣ - 2022 'ਚ
"ਰੂਹ ਵੇਲ਼ਾ" ਸ਼ਾਹਮੁਖੀ 'ਚ -2023 'ਚ
ਸਾਂਝੇ ਕਾਵਿ ਸੰਗ੍ਰਿਹ-
1 ਅਹਿਸਾਸ ਆਪਣਾ ਆਪਣਾ,
2 ਹਰਫਾਂ ਦੀ ਪਰਵਾਜ਼,
3 ਲਟ ਲਟ ਬਲ਼ੇ ਚਿਰਾਗ਼,
4 ਕਿਰਨਾ ਦੇ ਕਬੀਲਾ,
5 ਸ਼ਬਦ ਸ਼ਬਦ ਪਰਵਾਜ਼,
6 ਗ਼ਜ਼ਲ ਉਦਾਸ ਹੈ,
7 ਉਦਾਸ ਨਾ ਹੋ,
8 ਕਲਮਾਂ ਦਾ ਕਾਫਿਲਾ,
ਸਨਮਾਨ -
1 ਸਾਧੂ ਸਿੰਘ ਹਮਦਰਦ ਯਾਦਗਾਰੀ ਪੁਰਸਕਾਰ
ਸਾਹਿਤ ਸਭਾ ਗੜ੍ਹਸ਼ੰਕਰ ਵੱਲੋਂ
2 ਰਣਧੀਰ ਸਿੰਘ ਚੰਦ ਯਾਦਗਾਰੀ ਪੁਰਸਕਾਰ
ਗ਼ਜ਼ਲ ਮੰਚ ਫਿਲੌਰ ਵੱਲੋਂ
3 ਪ੍ਰਿੰਸੀਪਲ ਤਖ਼ਤ ਸਿੰਘ ਪੁਰਸਕਾਰ
ਸ਼ਬਦ ਅਦਬ ਸਾਹਿਤ ਸਭਾ ਮਾਣੂਕੇ
4 ਵਿਸ਼ੇਸ਼ ਸਨਮਾਨ - ਅੰਤਰ-ਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵੱਲੋਂ
(ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਵੱਦੀ ਕਲਾਂ ਦੇ ਜੰਮਪਲ ਰਾਜਦੀਪ ਸਿੰਘ ਤੂਰ ਨੂੰ ਲਿਖਣ ਸ਼ਕਤੀ ਵਿਰਸੇ ’ਚ ਮਿਲੀ ਹੋਈ ਹੈ ।
ਉਸਦੇ ਪਿਤਾ ਜੀ ਸ: ਰਾਜਿੰਦਰ ਸਿੰਘ ਰਾਜ਼ ਸਵੱਦੀ ਆਪਣੇ ਸਮੇਂ ਦੇ ਵਧੀਆ ਕਹਾਣੀ ਲੇਖਕ ਸਨ ।
ਇਕਹਿਰੇ ਸਰੀਰ ਦੇ ਇਸ ਮਿੱਠ ਬੋਲੜੇ ਨੌਜਵਾਨ ਨੇ ਥੋੜੇ ਸਮੇਂ ਵਿੱਚ ਹੀ ਸਾਹਿਤ ਸਭਾ ਜਗਰਾਓਂ ਦੇ ਹਰ ਮੈਂਬਰ ਦੇ ਦਿਲ ਅੰਦਰ
ਆਪਣੀ ਵਿਸ਼ੇਸ਼ ਤੇ ਜ਼ਿਕਰਯੋਗ ਥਾਂ ਬਣਾ ਲਈ ਹੈ।
ਬਹੁਤੇ ਲੇਖਕਾਂ ਦੀ ਲੇਖਣੀ ਤੇ ਅਸਲ ਜ਼ਿੰਦਗੀ ’ਚ ਢੇਰ ਅੰਤਰ ਵੇਖਣ ਨੂੰ ਮਿਲ ਜਾਂਦੇ ਨੇ ਪਰ ਰਾਜਦੀਪ ਨਾਲ ਵਿਚਰਦਿਆਂ ਤੁਸੀਂ ਬੜੀ
ਸ਼ਿੱਦਤ ਨਾਲ ਮਹਿਸੂਸ ਕਰ ਸਕਦੇ ਹੋ ਕਿ ਉਸਦੇ ਸ਼ਿਅਰਾਂ ਵਿਚਲੀ ਸੰਵੇਦਨਾ, ਗਹਿਰਾਈ ਤੇ ਨਿਆਰਾਪਣ ਕਿਧਰੇ ਉਸਦੀ ਆਪਣੀ ਸਖਸ਼ੀਅਤ
ਵਿੱਚੋਂ ਦੀ ਕਸ਼ੀਦ ਕੇ ਆਉਂਦਾ ਹੈ । ਸਧਾਰਨ ਮਨੁੱਖ ਦੀਆਂ ਥੁੜਾਂ, ਪੀੜਾਂ, ਮਜਬੂਰੀਆਂ, ਹਟਕੋਰਿਆਂ ਅਤੇ ਨਿਹੋਰਿਆਂ ਨੂੰ ਹੂ-ਬ-ਹੂ ਸ਼ਿਅਰਾਂ ’ਚ
ਢਾਲ ਦੇਣਾ ਤੂਰ ਦੀ ਖੂਬੀ ਹੈ । ਮੁਹੱਬਤ ਦੀ ਗ਼ਜ਼ਲ ਕਹਿੰਦਿਆਂ ਉਹ ਪਿਆਰ ’ਚ ਭਿੱਜਿਆ ਪਪੀਹਾ ਜਾਪਦਾ ਹੈ ਅਤੇ ਲੋਕ ਸਰੋਕਾਰਾਂ ਦੀ ਬਾਤ
ਪਾਉਂਦਿਆਂ ਇੱਕ ਬੇਹੱਦ ਸਜੱਗ, ਚੇਤੰਨ ਅਤੇ ਪ੍ਰਤੀਬੱਧ ਸ਼ਾਇਰ ਹੋ ਨਿੱਬੜਦਾ ਹੈ ।-ਪ੍ਰਭਜੋਤ ਸਿੰਘ ਸੋਹੀ)