Raj Lally Batala ਰਾਜ ਲਾਲੀ ਬਟਾਲਾ

ਰਾਜ ਲਾਲੀ ਦਾ ਜਨਮ ਮਲਕਵਾਲ ਬਟਾਲੇ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਤੇ ਪਿੰਡ ਵਿੱਚ ਹੀ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਪੀ ਏ ਯੂ ਤੋਂ ਇੰਜੀਨੀਰਿੰਗ ਕਰਕੇ ਸ਼ਿਕਾਗੋ ਆ ਕੇ ਮਕੈਨੀਕਲ ਇੰਜਿਨਰਿੰਗ ਦੀ ਪੜ੍ਹਾਈ ਕੀਤੀ। ਪੀ ਏ ਯੂ ਤੋਂ ਹੀ ਉਹਨਾਂ ਨੂੰ ਕਵਿਤਾ ਨਾਲ ਲਗਾਉ ਸੀ ਤੇ ਓਥੇ ਹੀ ਉਹ ਪਾਤਰ ਸਾਹਿਬ ਤੇ ਗਿੱਲ ਸਾਹਿਬ ਦੇ ਨੇੜੇ ਆਏ। ਅੱਜ ਕੱਲ ਉਹ ਸ਼ਿਕਾਗੋ (ਅਮਰੀਕਾ) ਵਿੱਚ ਰਹਿੰਦੇ ਹਨ। ਉਹ ਇੱਕ ਗ਼ਜ਼ਲ ਸੰਗ੍ਰਿਹ "ਲਾਲੀ" ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ ।