Rabindranath Tagore ਰਾਬਿੰਦਰ ਨਾਥ ਟੈਗੋਰ
Rabindranath Tagore ( 7May 1861 – 7 August 1941) who is also known as Gurudev was a Bengali author, musician, painter and thinker. His famous works are Gitanjali, Sonar Tari, Gora, Visarjan, Ghare Baire, Jivansmriti etc. He became the first non-European Nobel laureate in 1913. We are presenting his Gitanjali translated by Ajaib Chitarkar (a poet and an artist) and some other poems in Punjabi.
ਰਾਬਿੰਦਰ ਨਾਥ ਟੈਗੋਰ (੭ਮਈ ੧੮੬੧ – ੭ ਅਗਸਤ ੧੯੪੧), ਜਿਨ੍ਹਾਂ ਨੂੰ ਗੁਰੂਦੇਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਬੰਗਾਲੀ ਲੇਖਕ, ਸੰਗੀਤਕਾਰ, ਚਿਤ੍ਰਕਾਰ ਅਤੇ ਵਿਚਾਰਕ ਸਨ । ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਗੀਤਾਂਜਲੀ, ਸੋਨਾਰ ਤਰੀ, ਗੋਰਾ, ਵਿਸਰਜਨ, ਘਰੇ ਬਾਇਰੇ ਅਤੇ ਜੀਵਨਸਮ੍ਰਿਤੀ ਸ਼ਾਮਿਲ ਹਨ । ਉਹ ਪਹਿਲੇ ਗੈਰ-ਯੂਰਪੀ ਸਨ ਜਿਨ੍ਹਾਂ ਨੂੰ ੧੯੧੩ ਵਿੱਚ ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ । ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਨੂੰ ਪੰਜਾਬੀ ਤੇ ਉਰਦੂ ਦੇ ਕਵੀ ਅਤੇ ਚਿਤ੍ਰਕਾਰ ਅਜਾਇਬ ਚਿਤ੍ਰਕਾਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ।