Qateel Shifai ਕਤੀਲ ਸ਼ਿਫਾਈ
ਕਤੀਲ ਸ਼ਿਫਾਈ (੨੪ ਦਿਸੰਬਰ ੧੯੧੯-੧੧ ਜੁਲਾਈ ੨੦੦੧) ਹਰੀਪੁਰ ਹਜ਼ਾਰਾ ਵਿੱਚ ਪੈਦਾ ਹੋਏ, ਉਨ੍ਹਾਂ ਦਾ ਅਸਲੀ ਨਾਂ ਔਰੰਗਜੇਬ ਖ਼ਾਨ ਸੀ । ਕਤੀਲ ਉਨ੍ਹਾਂ ਦਾ ਤਖੱਲੁਸ ਸੀ । ਆਪਣੇ ਉਸਤਾਦ ਹਕੀਮ ਮੁਹੰਮਦ ਸ਼ਿਫਾ ਦੇ ਸੰਮਾਨ ਵਿੱਚ ਕਤੀਲ ਨੇ ਆਪਣੇ ਨਾਂ ਨਾਲ ਸ਼ਿਫਾਈ ਸ਼ਬਦ ਜੋੜ ਲਿਆ ਸੀ । ਪਿਤਾ ਦੀ ਮੌਤ ਕਰਕੇ ਉਨ੍ਹਾਂ ਨੂੰ ਪੜ੍ਹਾਈ ਛੱਡਕੇ ਖੇਡਾਂ ਦੇ ਸਾਮਾਨ ਦੀ ਆਪਣੀ ਦੁਕਾਨ ਸ਼ੁਰੂ ਕਰਨੀ ਪਈ । ਉਨ੍ਹਾਂ ਨੇ ਰਾਵਲਪਿੰਡੀ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਵੀ ਕੰਮ ਕੀਤਾ । ਸੰਨ ੧੯੪੬ ਵਿੱਚ ਉਹ ਮਸ਼ਹੂਰ ਪਤ੍ਰਿਕਾ 'ਆਦਾਬ-ਏ-ਲਤੀਫ' ਦੇ ਸਹਿ ਸੰਪਾਦਕ ਬਣੇ । ਉਨ੍ਹਾਂ ਨੇ ਕਈ ਪਾਕਿਸਤਾਨੀ ਅਤੇ ਕੁੱਝ ਹਿੰਦੁਸਤਾਨੀ ਫਿਲਮਾਂ ਵਿੱਚ ਗੀਤ ਲਿਖੇ ।