Punjabi Poetry : Surinder Singh Komal

ਪੰਜਾਬੀ ਗ਼ਜ਼ਲਾਂ : ਸੁਰਿੰਦਰ ਸਿੰਘ ਕੋਮਲ


ਨਾ ਧਰਤੀ ਹੈ ਨਾ ਅੰਬਰ ਹੈ

ਨਾ ਧਰਤੀ ਹੈ ਨਾ ਅੰਬਰ ਹੈ ਖੌਰੇ ਕਿੱਥੇ ਰੱਬ ਦਾ ਘਰ ਹੈ ਉਸ ਪੁਸਤਕ ਨੂੰ ਪੂਜਣ ਜਿਸਦਾ ਨ੍ਹੇਰ ਚ ਡੁੱਬਾ ਹਰ ਅੱਖਰ ਹੈ ਖੂਹ ਜਿਸ ਦੇ ਹੱਥ ਵਿਚ ਖੰਜਰ ਹੈ ਕਹਿੰਦੇ ਨੇ ਮੇਰਾ ਮਿੱਤਰ ਹੈ ਇਹ ਤਾਂ ਇਨਸਾਨਾਂ ਦਾ ਘਰ ਹੈ ਨਾ ਮਸਜਿਦ ਹੈ ਨਾ ਮੰਦਰ ਹੈ ਉਸ ਰੁੱਖ ਦੀ ਛਾਵੇਂ ਬਹਿਣਾ ਹੈ ਜਿਸ ਤੇ ਇੱਕ ਵੀ ਨਾ ਪੱਤਰ ਹੈ ਬਾਂਦਰ ਤੋਂ ਬੰਦਾ ਬਣਿਆ ਸੀ ਬੰਦੇ ਤੋਂ ਬਣਿਆ ਬਾਂਦਰ ਹੈ ਅੱਜ ਸੁਰਿੰਦਰ ਸ਼ਾਸ਼ਤਰਾਂ ਚੋਂ ਵੀ ਲੱਭਦਾ ਫਿਰਦਾ ਸ਼ਸਤਰ

ਮਨ ਦੇ ਉਤੋਂ ਚਾਏ ਪਰਦੇ

ਮਨ ਦੇ ਉਤੋਂ ਚਾਏ ਪਰਦੇ ਤੰਦ ਦੇ ਉੱਪਰ ਪਾਏ ਪਰ ਦੇ ਲੋਹੇ ਦੇ ਦਰਵਾਜ਼ੇ ਫਿਰ ਵੀ ਉਹਨਾਂ ਪਿੱਛੇ ਲਾਈ ਫਿਰਦੇ ਲੋਕਾਂ ਮਨ ਦੇ ਚੋਰੋਂ ਨੂੰ ਡਰਦੇ ਪਰਦੇ ਮਗਰ ਲੁਕਾਏ ਪਰਦੇ ਨੰਗੇ ਜਿਸਮਾਂ ਅੰਦਰ ਰਹਿੰਦੇ ਫਿਰ ਕਿਉਂ ਹਨ ਸਰਮਾਏ ਪਰਦੇ ਪਾਪ ਜਦੋਂ ਧਰਤੀ ਵਿਚ ਬੀਜੇ ਧਰਤੀ ਚੋਂ ਉੱਗ ਆਏ ਪਰਦੇ ਪਾਪ ਜਦੋਂ ਧਰਤੀ ਵਿਚ ਬੀਜੇ ਧਰਤੀ ਚੋਂ ਉੱਗ ਆਏ ਪਰਦੇ ਖੜ੍ਹਾ ਚੁਰਾਹੇ ਨੰਗਾ ਜਿਸ ਨੇ ਸਾਰੀ ਉਮਰ ਬਣਾਏ ਪਰਦੇ ਕਰ ਲੈ ਕੋਈ ਜੁਰਮ ਸੁਰਿੰਦਰ ਅੱਜ ਤੇਰੇ ਘਰ ਆਏ ਪਰਦੇ

ਯਾਰ ਵੀ ਜਿੰਨੇ ਸੀ ਮੇਰੇ ਯਾਰ ਦੇ

ਯਾਰ ਵੀ ਜਿੰਨੇ ਸੀ ਮੇਰੇ ਯਾਰ ਦੇ ਖਾ ਗਏ ਸੁਪਨੇ ਸੀ ਮੇਰੇ ਯਾਰ ਦੇ ਦੁਸ਼ਮਨਾਂ ਦੇ ਘਰ ਨੂੰ ਜਾਂਦੀ ਸੜਕ ' ਤੇ ਚਿੰਨ੍ਹ ਪੈਰਾਂ ਦੇ ਸੀ ਮੇਰੇ ਯਾਰ ਦੇ ਤਾਸ਼ ਦੇ ਬਿਖਰੇ ਘਰਾਂ ਨੂੰ ਵੇਖ ਕੇ ਛਿੜ ਪਏ ਚਰਚੇ ਸੀ ਮੇਰੇ ਯਾਰ ਦੇ ਉਹ ਰਿਹਾ ਇਖ਼ਲਾਕ ਨੂੰ ਹੀ ਚਿਮੜਿਆ ਦਿਵਸ ਹੀ ਭੈੜੇ ਸੀ ਮੇਰੇ ਯਾਰ ਦੇ ਹੋ ਗਿਆ ਸਾਂ ਬਾ - ਮੁਲਾਹਜ਼ਾ ਹੋਸ਼ਿਆਰ ਆਏ ਸੰਦੇਸ਼ੇ ਸੀ ਮੇਰੇ ਯਾਰ ਦੇ ਤੂੰ ‘ ਸੁਰਿੰਦਰ ’ ਹੀ ਰਿਹਾ ਭਾਵੇਂ ਕਿ ਤੂੰ ਪਾ ਲਏ ਕਪੜੇ ਸੀ ਮੇਰੇ ਯਾਰ ਦੇ

ਕਿਸ ਤਰ੍ਹਾਂ ਹੋਵੇਗੀ ਬਰਕਤ

ਕਿਸ ਤਰ੍ਹਾਂ ਹੋਵੇਗੀ ਬਰਕਤ ਵੈਦ ਦੇ ਉਪਚਾਰ ਵਿੱਚ ਜੀਣ ਦੀ ਇੱਛਾ ਹੈ ਜੇਕਰ ਮਰ ਗਈ ਬੀਮਾਰ ਵਿੱਚ ਜਿੰਦਗੀ ਨੂੰ ਜੀਣ ਦਾ ਉਸਤੋਂ ਵੀ ਤਾਂ ਪੁੱਛੋ ਮਜ਼ਾ ਸਿੱਖਿਆ ਹੈ ਜਿਸ ਨਿਉਣਾ ਹੀ ਸਦਾ ਸਤਿਕਾਰ ਵਿੱਚ ਧੜ ਮੇਰੇ ਤੇ ਸੀਸ ਹੀ ਨਾ ਸੀ ਪਤਾ ਲੱਗਿਆ ਉਦੋਂ ਮੰਗਿਆ ਜਦ ਸੀਸ ਸਾਹਿਬ ਨੇ ਭਰੇ ਦਰਬਾਰ ਵਿੱਚ ਸੋਚ ਦਾ ਮੱਥੇ ਚ ਦੀਵਾ ਬਾਲ ਜੋ ਤੁਰਦਾ ਘਰੋਂ ਉਹ ਮੁਸਾਫ਼ਿਰ ਰੌਸ਼ਨੀ ਵੰਡਦਾ ਰਹੇ ਸੰਸਾਰ ਵਿੱਚ ਨੀਤ ਮਾਂਝੀ ਦੀ ਹੈ ਜੇਕਰ ਡਗਮਗਾ ਜਾਏ ਕਿਤੇ ਕਿਸ਼ਤੀਆਂ ਫਿਰ ਨਾ ਕਿਵੇਂ ਭਟਕਣ ਭਲਾ ਮੰਝਧਾਰ ਵਿਚ ਜੋ ਗੁਲਾਬਸ਼ੀ ਦੇ ਫੁੱਲਾਂ ਤੋਂ ਅਗਾਂਹ ਤਕਦੇ ਨਹੀਂ ਉਹ ਫ਼ਰਕ ਲੱਭਣ ਕਿਵੇਂ ਗੁਲਮੋਹਰ ਤੇ ਕਚਨਾਰ ਵਿਚ ਏਸ ਨੂੰ ਆਖਾਂ ਨਦਾਨੀ ਜਾਂ ਸੁਰਿੰਦਰ ਹੋਰ ਕੁਝ ਸੱਚ ਤਾਂ ਇਹ ਹੈ ਕਿ ਮੈਂ ਲੁੱਟਿਆ ਗਿਆ ਇਤਬਾਰ ਵਿਚ

ਜਗਤ ਭਰ ਦੀ ਗੂੰਦ ਸਿਰ ਤੇ ਢੋ ਰਿਹਾ

ਜਗਤ ਭਰ ਦੀ ਗੂੰਦ ਸਿਰ ਤੇ ਢੋ ਰਿਹਾ ਆਦਮੀ ਫਿਰ ਵੀ ਹੈ ਖੰਡਤ ਹੋ ਰਿਹਾ ਚਲ ਰਿਹਾ ਪੱਖਾ ਕਿਹਾ ਸਿਰ ' ਤੇ ਮਿਰੇ ਪੈਰ ਤਕ ਮੁੜ੍ਹਕਾ ਹੈ ਮੇਰਾ ਚੋਂ ਰਿਹਾ ਸਾਜ਼ਗੀਰਾਂ ਦੀ ਥਿੜਕਣੀ ਵੇਖ ਕੇ ਸਾਜ਼ ਨੀਵੀਂ ਪਾਈ ਬੈਠਾ ਰੋ ਰਿਹਾ ਅੰਬਰਾਂ ਵਿਚ ਤਾਰਿਆਂ ਨੂੰ ਘੋਖਦਾ ਹਰ ਘੜੀ ਇਨਸਾਨ ਬੌਣਾ ਹੋ ਰਿਹਾ ਪਹੁੰਚ ਕੇ ਕਾਲੀ ਗੁਫ਼ਾ ਅੰਦਰ ਕੋਈ ਰੋਸ਼ਨੀ ਦੇ ਖ਼ਾਬ ਹੈ ਸੰਜੋ ਰਿਹਾ ਇਕ ਹੱਥੀਂ ਖ਼ੂਨ ਹੈ ਉਹ ਕਰ ਰਿਹਾ ਦੂਸਰੇ ਦੇ ਨਾਲ ਧੱਬੇ ਧੋ ਰਿਹਾ ਇੱਕ ਠੋਕਰ ਦੀ ‘ ਸੁਰਿੰਦਰ ’ ਮਾਰ ਹੈ ਨੀਂਦ ਤੇਰੀ ਜੋ ਚੁਰਾ ਕੇ ਸੋ ਰਿਹਾ

ਕੀ ਰਹੀ ਮਸਜਿਦ ਤੇ ਕੀ ਮੰਦਰ ਰਿਹਾ

ਕੀ ਰਹੀ ਮਸਜਿਦ ਤੇ ਕੀ ਮੰਦਰ ਰਿਹਾ ਰੱਬ ਲਈ ਕਿਧਰੇ ਨਾ ਕੋਈ ਘਰ ਰਿਹਾ ਕਿਸ ਜਗਾ ਪੰਛੀ ਬਣਾਏ ਆਲ੍ਹਣਾ ਬਿਰਖ ਉਪਰ ਇਕ ਨਾ ਪੱਤਰ ਰਿਹਾ ਨਾ ਰਿਹਾ ਦਰਿਆ ਤੇ ਨਾ ਸਾਗਰ ਰਿਹਾ ਤਰਨ ਵਾਲਾ ਰੇਤ ਵਿਚ ਹੀ ਤਰ ਰਿਹਾ ਬਚ ਗਿਆ ਤਾਂ ਸਿਰਫ ਬਸ ਨੰਗੇਜ਼ ਹੀ ਨਾ ਰਿਹਾ ਰੇਸ਼ਮ ਤੇ ਨਾ ਖੱਦਰ ਰਿਹਾ ਓਸ ਦੁਨੀਆਂ ਚੋਂ ਕਿਸੇ ਨੂੰ ਕੀ ਮਿਲੂ ਜਦ ਕੋਈ ਨਾ ਪ੍ਰਸ਼ਨ ਨਾ ਉੱਤਰ ਰਿਹਾ ਹੁਣ ਕਿਵੇਂ ਧੜਕੇ ਭਲਾ ਸ਼ਬਦਾਂ ' ਚ ਰੂਹ ਹੁਣ ਕੋਈ ਨਾ ਖਤ ਰਿਹਾ ਪੱਤਰ ਰਿਹਾ ਫਸ ਗਿਆ ਚੱਕਰੀਂ ‘ ਸੁਰਿੰਦਰ ’ ਇਸ ਤਰ੍ਹਾਂ ਕਿ ਬਕਾਇਆ ਕੋਈ ਨਾ ਚੱਕਰ

ਬਿਨਾਂ ਜੁਰਮ ਮੈਂ ਪੁੱਜਾ ਜੀਕਣ

ਬਿਨਾਂ ਜੁਰਮ ਮੈਂ ਪੁੱਜਾ ਜੀਕਣ , ਫਾਂਸੀ ਦੇ ਤਖਤੇ ਤੀਕਰ ਮੇਰੀ ਗ਼ਜ਼ਲ ਉਵੇਂ ਨਾ ਪਹੁੰਚੇ , ਮਤਲੇ ਤੋਂ ਮਕਤੇ ਤੀਕਰ ਉਹ ਜੋ ਖੁਦ ਨੂੰ ਏਸ ਇਮਾਰਤ ਦਾ ਇਕ ਰਾਖਾ ਆਖ ਰਿਹੈ ਹੱਥ ਓਸਦਾ ਪੁੱਜ ਗਿਆ ਹੈ , ਗੈਂਤੀ ਦੇ ਦਸਤੇ ਤੀਕਰ ਸਿਰ ਦੇ ਭਾਰ ਖਲੋਤੇ ਨੇ ਜੋ , ਉਹਨਾਂ ਦਾ ਵੀ ਦਾਅਵਾ ਹੈ ਕਿ ਉਹਨਾਂ ਦੇ ਪੈਰ ਵੀ ਇਕ ਦਿਨ ਅਪੜਣਗੇ ਰਸਤੇ ਤੀਕਰ ਉਹ ਜੋ ਧਰਮ ਅਸਥਾਨਾਂ ਅੰਦਰ ਜ਼ਹਿਰ ਘੋਲਦਾ ਫਿਰਦਾ ਹੈ ਕਿਧਰੇ ਉਹਦੀ ਨਜ਼ਰ ਨਾ ਪਹੁੰਚੇ ਬਾਲਾਂ ਦੇ ਬਸਤੇ ਤੀਕਰ ਸਦੀਆਂ ਤੋਂ ਰਸਤਾ ਦਰਸਾਂਦੇ , ਮੀਲਾਂ ਦੇ ਪੱਥਰ ਸੋਚਣ ਕਾਸ਼ ਅਸਾਨੂੰ ਵੀ ਕੋਈ ਲੈ ਕੇ ਜਾਏ ਉਸ ਰਸਤੇ ਤੀਕਰ ਇਸ ਤੋਂ ਪਹਿਲਾਂ ਕਿ ਉਹ ਕੋਮਲ ਕੋਠੇ ਕੁੱਲੇ ਢਾਹ ਦੇਵੇ ਚਲੋ ਜ਼ੰਜੀਰਾਂ ਲੈ ਕੇ ਚਲੀਏ ਉਸ ਹਾਥੀ ਮਸਤੇ ਤੀਕਰ ਉੜਣ ਖਟੋਲੇ ਉੱਤੇ ਸੀ ਜੋ , ਲਾਲ ਕਿਲੇ ਤੇ ਪਹੁੰਚ ਗਈ ਪੈਦਲ ਸੀ ਜੋ ਗ਼ਜ਼ਲ ਨਾ ਪਹੁੰਚੀ ਮਤਲੇ ਤੋਂ ਮਕਤੇ ਤੀਕਰ

ਤਾਰਿਆਂ ਨੂੰ ਫੜ ਰਿਹਾ ਇਨਸਾਨ ਅੱਜ

ਤਾਰਿਆਂ ਨੂੰ ਫੜ ਰਿਹਾ ਇਨਸਾਨ ਅੱਜ ਸਹਿਮਿਆ ਭਜਦਾ ਫਿਰੇ ਅਸਮਾਨ ਅੱਜ ਅਣਗਿਣਤ ਅਰਮਾਨ ਅੰਦਰ ਦਫ਼ਨ ਕਰ ਬਣ ਗਿਆ ਇਨਸਾਨ ਕਬਰਿਸਤਾਨ ਅੱਜ ਕੱਲ ਤਲਕ ਰਹਿੰਦੇ ਸੀ ਜੋ ਦਿਲ ਵਿਚ ਮਿਰੇ ਆ ਗਏ ਜੇਬਾਂ ' ਚ ਉਹ ਅਰਮਾਨ ਅੱਜ ਝੱਲ ਨਹੀਂ ਸਕਦਾ ਜੋ ਸਾਹਵਾਂ ਦੀ ਹਵਾ ਭਰ ਕੇ ਸਾਹਵਾਂ ਵਿਚ ਫਿਰੇ ਤੂਫ਼ਾਨ ਅੱਜ ਕੈਦ ਕਰ ਸ਼ੋ - ਕੇਸ ਵਿਚ ਖ਼ੁਦ ਨੂੰ ਮਨੁੱਖ ਬਣ ਗਿਆ ਇਕ ਮੂਰਤੀ ਬੇਜਾਨ ਅੱਜ ਮਾਸ ਤੋਂ ਵਖਰਾ ਨਹੂੰ ਨੂੰ ਕਰ ਦਿਓ ਹੋ ਗਿਆ ਜਾਰੀ ਇਹ ਕੀ ਫਰਮਾਨ ਅੱਜ ਲਾਹ ਕੇ ਵਸਤਰ ਮਨ ਤੋਂ , ਪਾ ਕੇ ਜਿਸਮ ਤੇ ਕੀ ‘ ਸੁਰਿੰਦਰ ਬਣਗਿਆ ਇਨਸਾਨ ਅੱਜ ?

ਸ਼ਿਕਵਾ ਮੇਰੇ ਨਾਲ ਤੁਸੀਂ ਸੌ ਵਾਰ ਕਰੋ

ਸ਼ਿਕਵਾ ਮੇਰੇ ਨਾਲ ਤੁਸੀਂ ਸੌ ਵਾਰ ਕਰੋ ਐਪਰ ਕੁਝ ਤਾਂ ਮੇਰੇ ' ਤੇ ਇਤਬਾਰ ਕਰੋ ਮੈਂ ਕਦ ਕਹਿੰਦਾ ਹਾਂ ਪੂਰਾ ਇਕਰਾਰ ਕਰੋ ਪਰ ਚਾਹੁੰਦਾ ਹਾਂ ਪੂਰਾ ਨਾ ਇਨਕਾਰ ਕਰੋ ਜਾਂ ਤਾਂ ਸਿਰ ਦੀ ਸੋਭਾ ਦਾ ਸਤਿਕਾਰ ਕਰੋ ਜਾਂ ਫਿਰ ਲਾਂਭੇ ਕਲਗ਼ੀ ਤੇ ਦਸਤਾਰ ਕਰੋ ਜਾਂ ਅੱਖਾਂ ਨੂੰ ਆਖੋ ਨਾ ਸੁਪਨੇ ਵੇਖਣ ਜਾਂ ਫਿਰ ਹਰ ਇਕ ਸੁਪਨੇ ਨੂੰ ਸਾਕਾਰ ਕਰੋ ਸ਼ਬਦਾਂ ਦੀ ਜੇ ਏਨੀ ਪੂਜਾ ਕਰਦੇ ਹੋ ਓਹਨਾਂ ਦੇ ਅਰਥਾਂ ਦਾ ਵੀ ਸਤਿਕਾਰ ਕਰੋ ਧਰਤੀ ਪੂਜਣ ਦੀ ਚਿੰਤਾ ਨੂੰ ਛੱਡੋ ਹੁਣ ਓਬੜ ਖਾਬੜ ਧਰਤੀ ਨੂੰ ਹਮਵਾਰ ਕਰੋ ਉਮਰ ‘ ਸੁਰਿੰਦਰ ’ ਬੀਤੀ ਵਿਚ ਖ਼ਾਮੋਸ਼ੀ ਦੇ ਹੁਣ ਤਾਂ ਮੇਰੇ ਹੋਠੋਂ ਕੁਝ ਇਜ਼ਹਾਰ ਕਰੋ

ਆਦਮੀ ਨੂੰ ਖਾ ਰਿਹਾ ਹੈ ਆਦਮੀ

ਆਦਮੀ ਨੂੰ ਖਾ ਰਿਹਾ ਹੈ ਆਦਮੀ ਤਾਂ ਹੀ ਮੁਕਦਾ ਜਾ ਰਿਹਾ ਹੈ ਆਦਮੀ ਜ਼ਿੰਦਗੀ ਨੂੰ ਧਰਤ ਨਾਲੋਂ ਤੋੜ ਕੇ ਗਮਲਿਆਂ ਵਿਚ ਲਾ ਰਿਹਾ ਹੈ ਆਦਮੀ ਹੋ ਕੇ ਆਪਣੇ ਆਪ ’ ਚੋਂ ਖ਼ੁਦ ਲਾਪਤਾ ਰੱਬ ਲੱਭਣ ਜਾ ਰਿਹਾ ਹੈ ਆਦਮੀ ਵੇਚ ਕੇ ਪੁਸਤਕ ਨਾ ਭਰਿਆ ਪੇਟ ਜਦ ਵਰਕਿਆਂ ਨੂੰ ਖਾ ਰਿਹਾ ਹੈ ਆਦਮੀ ਪਰਦਿਆਂ ਪਿੱਛੇ ਹੀ ਰਹਿੰਦਾ ਹੈ ਸਦਾ ਫਿਰ ਵੀ ਡਰਦਾ ਜਾ ਰਿਹਾ ਹੈ ਆਦਮੀ , ਕਰ ਦਏਗੀ ਖ਼ਾਕ ਮਹਿਫ਼ਲ ਦਾ ਵਜੂਦ ਉਹ ਸ਼ਮਾਂ ਸੁਲਗਾ ਰਿਹਾ ਹੈ ਆਦਮੀ ਚੰਨ ਤਾਰੇ ਪਾ ‘ ਸੁਰਿੰਦਰ ’ ਜੇਬ ਵਿਚ ਧਰਤ ਭੁਲਦਾ ਜਾ ਰਿਹਾ ਹੈ ਆਦਮੀ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਸੁਰਿੰਦਰ ਸਿੰਘ ਕੋਮਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ