Punjabi Poetry : Ramesh Kumar
ਪੰਜਾਬੀ ਕਵਿਤਾਵਾਂ : ਰਮੇਸ਼ ਕੁਮਾਰ
ਰੋੜੀ
ਚੌਬਾਰੇ ਬਨੇਰੇ ਦੀ ਇੱਟ ਭੁਰਦੀ ਟੁੱਟਦੀ-ਕੁੱਟਦੀ ਰੋੜੀ ਹੋ ਜਾਂਦੀ ਫਿਰ ਤੋਂ ਨੀਂਹ ਹੋ ਜਾਣ ਲਈ –ਇੱਕ ਹੋਰ ਮਜ਼ਬੂਤ ਇਮਾਰਤ ਦੀ ਤਾਮੀਰ ਲਈ।
ਦੀਵਾਰ
ਡੰਡੇ-ਪੌਡੇ ਜਦ ਤੱਕ ਲੋੜੀਂਦੇ ਸਨ -ਮੈਂ ਪੌੜੀ ਸਾਂ ਹੁਣ ਤਾਂ ਸਿਰਫ਼ ਦੀਵਾਰ ਹਾਂ ਇੱਕ ਇਤਿਹਾਸ ਜਹੀ ਚੁੱਪ ਦੀ ਧੁੱਪ ਸਹਾਰਦੀ ਛਾਵਾਂ-ਛਤਰੀਆਂ ਦਾ ਇੰਤਜ਼ਾਰ ਕਰਦੀ ਹਾਂ ਮੈਂ ਹੁਣ ਸਿਰਫ਼ ਇੱਕ ਦੀਵਾਰ ਹੀ ਤਾਂ ਹਾਂ।
ਭੁੱਖ ਧਰਮ
ਭੁੱਖ ਨੂੰ ਕਦ ਪਤਾ ਹੁੰਦਾ ਹੈ ਧੁੱਪ ਦਾ ਧਰਮ ਦਾ, ਸੱਚ ਦਾ ਸੁੱਚ ਦਾ, ਜੂਨ ਦਾ ਜਾਂ ਝੂਠ ਦਾ। ਭੁੱਖ ਤਾਂ ਸਿਰਫ ਅੰਨ ਹੀ ਮਿਟਾਉਂਦਾ ਹੈ ਪਰ ਅੰਨ ਕੌਣ ਉਗਾਉਂਦਾ ਹੈ -ਭੁੱਖਾਂ ਵਿਚਾਰੀਆਂ ਨੂੰ ਕਦ ਪਤਾ ਹੁੰਦਾ ਹੈ ?
ਅਸਹਿਮਤ
ਪਹਿਲਾਂ ਤਾਂ ਲੋਕ ਸਿਰ ਛੰਡਿਆ ਵੀ ਕਰਦੇ ਸਨ ਸਿਰ ਉਠਾਇਆ ਵੀ ਕਰਦੇ ਸਨ ਅਤੇ ਸਿਰ –ਕਟਵਾਇਆ ਵੀ ਕਰਦੇ ਸਨ । ਪਰ ਹੁਣ ਤਾਂ ਲੋਕ ਸਿਰਫ਼ ਸਿਰ ਹਿਲਾਉਂਦੇ ਹੀ ਹਨ ਹਾਂ ਹਾਂ ਹਾਂ ਹਾਂ ਕਰਦੇ ਇੱਕ ਸੁਰ –ਭੀੜ ਰੂਪ ਹੋ ਹੁਣ ਪਤਾ ਨਹੀਂ ਕਦ ਕਦੇ ਕੋਈ ਫਿਰ ਤੋਂ ਸਿਰ ਉਠਾਏਗਾ -ਸ਼ੀਸ਼ ਰੂਪ ਹੋ ?
ਅਸਹਿਮਤੀ
ਨਾਂਹ ਕਹਿਣਾ ਹਰ ਵਾਰ -ਬਗ਼ਾਵਤ ਨਹੀਂ ਹੁੰਦਾ । ਨਾਂਹ ਕਹਿਣਾ ਬਹੁਤ ਵਾਰ ਹਾਂ - ਪੱਖੀ ਵੀ ਹੁੰਦਾ ਹੈ । ਪਰ ਹਾਂ ਕਹਿ ਕੇ ਹਾਂ ਹਾਂ - ਹਾਂ ਹਾਂ ਕਹਿਣਾ ਹਰ ਵਾਰ ਘੋਰ - ਨਾਂਹ ਪੱਖੀ । ਨਾਂਹ ਕਹਿਣ ਲਈ ਹਾਂ - ਪੱਖੀ ਹੋਣਾ -ਅਤਿ ਜ਼ਰੂਰੀ ਹੁੰਦਾ ਹੈ । ਨਾਂਹ ਕਹਿਣਾ ਹਰ ਵਾਰ -ਬਗ਼ਾਵਤ ਨਹੀਂ ਹੁੰਦਾ ।
ਹਵਾ - ਪਿਆਜ਼ੀ
ਮੈਂ ਉਸ ਦੇ ਘਰ ਨਵਾਂ ਕੋਟ - ਪੈਂਟ ਆਪਣਾ ਉਤਾਰ ਕਿੱਲੀ ' ਤੇ ਟੰਗਿਆ ਅਤੇ ਮੂੰਹ ਹੱਥ ਧੋਣ ਚਲਾ ਗਿਆ ਆ ਕੇ ਦੇਖਿਆ ਕੋਟ ਪੈਂਟ ਮੇਰਾ ਉਸ ਹੈਂਗਰ ਤੇ ਲਟਕਾ ਕਲੀ ਲੱਗਣ ਦੇ ਡਰ ਤੋਂ ਹਵਾ-ਪਿਆਜ਼ੀ ਚੁੰਨੀ ਆਪਣੀ ਵਿਚ ਲਪੇਟ ਕਿੱਲੀ 'ਤੇ ਲਟਕਾ ਦਿੱਤਾ ਸੀ । ਇਹ ਉਸ ਦੀ ਪਹਿਲੀ ਦਾ ਅਹਿਸਾਸ ਸੀ ਜੋ ਅੱਜ ਵੀ -ਮੇਰੇ ਨਾਲ ਨਾਲ ਹੈ ।