Punjabi Ghazals : Rabinder Singh Masroor

ਪੰਜਾਬੀ ਗ਼ਜ਼ਲਾਂ : ਰਾਬਿੰਦਰ ਸਿੰਘ ਮਸਰੂਰ


ਕਹਿੰਦੇ ਹੋ ਵਾਰ-ਵਾਰ ਕਿ ਤੁਰਨਾ ਮੁਹਾਲ ਹੈ

ਕਹਿੰਦੇ ਹੋ ਵਾਰ-ਵਾਰ ਕਿ ਤੁਰਨਾ ਮੁਹਾਲ ਹੈ ਕਿਸ ਦਾ ਹੈ ਇੰਤਜ਼ਾਰ ਕਿ ਤੁਰਨਾ ਮੁਹਾਲ ਹੈ ਪੈਰਾਂ 'ਤੇ ਸਿਰਫ਼ ਮੈਂ ਹਾਂ ਤੇ ਹੈਰਾਨ ਹਾਂ ਬੜਾ ਕਿਸ ਚੀਜ਼ ਦਾ ਹੈ ਭਾਰ ਕਿ ਤੁਰਨਾ ਮੁਹਾਲ ਹੈ ਮੈਦਾਨੇ ਜੰਗ ਜੇ ਨਹੀਂ ਇਹ ਜ਼ਿੰਦਗੀ ਤਾਂ ਕਿਉਂ ਕਹਿੰਦੇ ਨੇ ਸ਼ਾਹ-ਸੁਆਰ ਕਿ ਤੁਰਨਾ ਮੁਹਾਲ ਹੈ ਪਿੰਡਾਂ ਅਸਾਡਿਆਂ ਨੂੰ ਜਦੋਂ ਮਿਲ ਕੇ ਪਰਤਿਆ ਸੀ ਸ਼ਹਿਰ ਸ਼ਰਮਸਾਰ ਕਿ ਤੁਰਨਾ ਮੁਹਾਲ ਹੈ ਤੁਰਿਆ ਤੇ ਪਹੁੰਚਿਆ ਵੀ ਉਹ ਮੁੜਿਆ ਵੀ, ਪਰ ਅਸੀਂ ਕਰਦੇ ਰਹੇ ਵਿਚਾਰ ਕਿ ਤੁਰਨਾ ਮੁਹਾਲ ਹੈ ਅੰਦਰ ਹੈਂ ਤੂੰ ਤੇ ਚਾਰ ਕਦਮ ਦੂਰ ਦਰ ਤੇਰਾ ਬੈਠੇ ਹਾਂ ਬਾਹਰਵਾਰ ਕਿ ਤੁਰਨਾ ਮੁਹਾਲ ਹੈ ਜਦ ਤੀਕ ਦਮ 'ਚ ਦਮ ਸੀ ਤੁਰੇ ਫੇਰ ਥੱਕ ਗਏ ਫਿਰ ਘਰ ਲਏ ਉਸਾਰ ਕਿ ਤੁਰਨਾ ਮੁਹਾਲ ਹੈ ਬਣਵਾਸ ਮੈਂ ਲਿਆ ਤਾਂ ਮੇਰੇ ਭਰਤ ਨੇ ਮੇਰੇ ਪਊਏ ਲਏ ਉਤਾਰ ਕਿ ਤੁਰਨਾ ਮੁਹਾਲ ਹੋ

ਖ਼ਬਰੇ ਕਿੰਨੇ ਭੇਤ ਅਸਾਡੇ ਖੋਲ੍ਹਦੀਆਂ

ਖ਼ਬਰੇ ਕਿੰਨੇ ਭੇਤ ਅਸਾਡੇ ਖੋਲ੍ਹਦੀਆਂ ਸ਼ੁਕਰ ਕਰੋ ਇਹ ਕੰਧਾਂ ਕੁਝ ਨਹੀਂ ਬੋਲਦੀਆਂ ਮੈਂ ਕੰਧਾਂ ਸੰਗ ਰਹਿੰਦਾ ਪਾਗਲ ਹੋ ਜਾਂ ਗਾ ਕੁਝ ਬੋਲੀ ਜਾਵਾਂ, ਇਹ ਕੁਝ ਨਹੀਂ ਬੋਲਦੀਆਂ ਅਕਸਰ ਆਉਂਦੀ ’ਵਾਜ਼ ਘਰਾਂ 'ਚੋਂ ਸਿਸਕਣ ਦੀ ਸ਼ਾਇਦ ਕੰਧਾਂ ਰਲ-ਮਿਲ ਦੁੱਖ-ਸੁੱਖ ਫੋਲਦੀਆਂ ਨੀਹਾਂ ਵਿਚ ਹੈ ਸਹਿਮ ਪੁਰਾਣਾ ਸਦੀਆਂ ਦਾ ਧੀ ਜੰਮੇ ਤਾਂ ਅੱਜ ਵੀ ਕੰਧਾਂ ਡੋਲਦੀਆਂ ਮੀਂਹ ਵਿਚ ਭਿੱਜੀਏ, ਧੁੱਪ ਵਿਚ ਭੁੱਜੀਏ ਚੁੱਪ ਰਹੀਏ ਉੱਪਰੋਂ ਸੁਣੀਏ ਕੰਧਾਂ ਕੁਝ ਨਹੀਂ ਬੋਲਦੀਆਂ ਧਰਤੀ ਨਾਲ ਜੁੜੀ ਹੈ ਕਿਸਮਤ ਕੰਧਾਂ ਦੀ ਇਹ ਫਿਰ ਵੀ ਉੱਡ ਜਾਣ ਲਈ ਪਰ ਤੋਲਦੀਆਂ ਕੰਧਾਂ ਕੋਲ੍ਹ ਕਬੂਤਰ ਆਉਣ ਪ੍ਰਾਹੁਣੇ ਜੇ ਰੌਸ਼ਨਦਾਨ ਮਲਕੜੇ ਦੇਣੀ ਖੋਲ੍ਹਦੀਆਂ ਉਹ ਜੋ ਗਏ ਗੁਆਚ, ਭਟਕਦੇ ਛੱਤ ਲਈ ਫਿਰਨ ਉਨ੍ਹਾਂ ਨੂੰ ਘਰ ਵਿਚ ਕੰਧਾਂ ਟੋਲਦੀਆਂ

ਯਤਨ ਕਰੋ ਅੱਜ ਏਨਾ ਭਾਰ ਨਾ ਹੋ ਸਕੇ

ਯਤਨ ਕਰੋ ਅੱਜ ਏਨਾ ਭਾਰ ਨਾ ਹੋ ਸਕੇ ਬੇੜੀ ਕੱਲ੍ਹ ਦਰਿਆਉਂ ਪਾਰ ਨਾ ਹੋ ਸਕੇ ਸਾਰਾ ਸਫ਼ਰ ਇਸੇ ਡਰ ਕਾਰਨ ਹੋਇਆ ਹੈ ਕੁਦਰਤ ਦੀ ਮੇਰੇ ਤਕ ਮਾਰ ਨਾ ਹੋ ਸਕੇ ਇਹ ਰੱਬ ਸੀ ਪਰ ਬਸ ਹੁਣ ਰੱਬ ਦਾ ਰੂਪ ਨਿਰਾ ਬੰਦਾ ਕਿਉਂਕਿ ਬਖ਼ਸ਼ਣਹਾਰ ਨਾ ਹੋ ਸਕੇ ਘਟ ਜਾਵਾਂ ਇਸ ਤੌਰ, ਘਟਾਂ ਨਾ ਹੋਰ ਮੈਂ ਜੇ ਕੁਝ ਜੋੜਾਂ ਤਾਂ ਵਿਸਥਾਰ ਨਾ ਹੋ ਸਕੇ ਏਨੀ ਵੀ ਕੀ ਘਾਟ ਕਹੋ ਇਕ ਚੀਜ਼ ਦੀ ਸੱਚ ਕਹੋਂ ਅੱਗੋਂ ਇਤਬਾਰ ਨਾ ਹੋ ਸਕੇ ਮੈਂ ਘਰ ਦੇ ਸ਼ੀਸ਼ੇ ਕਾਲੇ ਕਰਵਾ ਲਏ ਨਜ਼ਰ ਜਿਨ੍ਹਾਂ ਤੋਂ ਪਾਰ ਉਰਾਰ ਨਾ ਹੋ ਸਕੇ ਏਨਾ ਮੈਨੂੰ ਪਿਆਰ ਦਵੀਂ ਓ ਮਾਲਕਾ ਵੰਡਣ ਲੱਗਿਆਂ ਸੋਚ ਵਿਚਾਰ ਨਾ ਹੋ ਸਕੇ ਚੱਲ ਕਵਿਤਾ ਉਸ ਥਾਵੇਂ ਰਹੀਏ ਜਾ ਕਿਤੇ ਜਿਸ ਥਾਵੇਂ ਦੋ ਦੂਣੀ ਚਾਰ ਨਾ ਹੋ ਸਕੇ

ਕੀ ਪਤਾ ਕੀ ਉਹ ਮੇਰੇ ਨਾਲ ਕਰੇ

ਕੀ ਪਤਾ ਕੀ ਉਹ ਮੇਰੇ ਨਾਲ ਕਰੇ ਉਹ ਜੋ ਏਨਾ ਮੇਰਾ ਖ਼ਿਆਲ ਕਰੇ ਦਰਦ ਬਖ਼ਸ਼ਿਸ਼ ਹੈ, ਕੀਮਤੀ ਸ਼ੈਅ ਹੈ ਦਿਲ ਨੂੰ ਆਖੋ, ਇਹਦੀ ਸੰਭਾਲ ਕਰੇ ਉਹ ਜਫ਼ਾ ਵੀ ਕਰੇ, ਵਫ਼ਾ ਕਹਿ ਕੇ ਫਿਰ ਗਿਲਾ ਵੀ ਕਰੇ, ਕਮਾਲ ਕਰੇ ਉਸ ਨੇ ਆਖ਼ਰ ਜੁਆਬ ਹੀ ਦੇਣੈ ਫਿਰ ਉਹਨੂੰ ਕੀ ਕੋਈ ਸਵਾਲ ਕਰੇ

ਗ਼ਮ ਦਾ ਇਕ ਅਹਿਸਾਨ ਮੇਰੇ ਸਿਰ ਚਿਰ ਦਾ ਹੈ

ਗ਼ਮ ਦਾ ਇਕ ਅਹਿਸਾਨ ਮੇਰੇ ਸਿਰ ਚਿਰ ਦਾ ਹੈ ਗੀਤ, ਗ਼ਜ਼ਲ ਸਭ ਸਦਕਾ ਗ਼ਮ ਦੇ ਸਿਰ ਦਾ ਹੈ ਪਾਪੀ ਹਾਂ ਪਰ ਧਰਤੀ ਉੱਤੇ ਭਾਰ ਨਹੀਂ ਮੈਨੂੰ ਤਾਂ ਪਰਛਾਵਾਂ ਚੁੱਕੀ ਫਿਰਦਾ ਹੈ ਚੱਲ ਦਿਲਾ ! ਇਹ ਨੈਣ ਨਹੀਂ ਥਾਂ ਵੱਸਣ ਦੀ ਸੁਰਮਾ ਆਖ਼ਰ ਹੰਝੂ ਬਣ ਕੇ ਕਿਰਦਾ ਹੈ ਅਸੀਂ ਨਿਰੇ ਦਰਿਆ ਸਾਗਰ ਤਕ ਜਾਣਾ ਹੈ ਭਾਵੇਂ ਮਾਰੂਥਲ ਸਾਡਾ ਚੌਗਿਰਦਾ ਹੈ ਮੋਰ ਭਲਾ ਕਿਉਂ ਗਾਉਂਦੇ, ਪੈਲਾਂ ਪਾਉਂਦੇ ਨੇ ਸੂਰਜ ’ਤੇ ਜਦ ਕਾਲਾ ਬੱਦਲ ਘਿਰਦਾ ਹੈ

ਮੈਂ ਕਦ ਲੋਕਾਂ ਦੇ ਸੁਖ-ਦੁਖ ਦੀ ਸਾਰ ਲਈ

ਮੈਂ ਕਦ ਲੋਕਾਂ ਦੇ ਸੁਖ-ਦੁਖ ਦੀ ਸਾਰ ਲਈ ਹੁਣ ਕਾਹਨੂੰ ਕੁਰਲਾਵਾਂ ਪਰਉਪਕਾਰ ਲਈ ਬੰਦਾ ਰਿਹੈ ਅਧੂਰਾ, ਰਹੂ ਅਧੂਰਾ ਹੀ ਇਸ ਅਪਣੇ ਅੰਦਰ ਦੀ ਔਰਤ ਮਾਰ ਲਈ ਸਾਡੇ ਨਾਲ ਕਿਨਾਰੇ ਸਦਾ ਨਰਾਜ਼ ਰਹੇ ਅਸੀਂ ਹਮੇਸ਼ਾ ਲੜੇ ਮਰੇ ਮੰਝਧਾਰ ਲਈ ਪਾਰ ਉਨ੍ਹਾਂ ਜਾਣਾ ਹੀ ਸੀ ਉਹ ਠਿੱਲ੍ਹ ਪਏ ਹੱਥਾਂ ਵਿਚ ਤੂਫ਼ਾਨਾਂ ਦੇ ਪਤਵਾਰ ਲਈ ਮਹਿੰਗੀ ਲੱਕੜ ਕਿੰਝ ਰੋਕੇਗੀ ਕਤਲ ਤੇਰਾ ਟਾਇਰ ਬੜੇ, ਪੈਟਰੋਲ ਬੜਾ ਸਸਕਾਰ ਲਈ ਜਦ ਹਾਕਮ ਨੇ ਖੋਹ ਲਈ ਹੱਥੋਂ ਮਾਲਾ ਵੀ ਫੇਰ ਬੜਾ ਤਰਸੇਂਗਾ ਇਕ ਤਲਵਾਰ ਲਈ

ਕਾਗ਼ਜ਼ੀ ਬੇੜੀ ਤੋਂ ਹੋਣਾ ਸਰ ਨਹੀਂ

ਕਾਗ਼ਜ਼ੀ ਬੇੜੀ ਤੋਂ ਹੋਣਾ ਸਰ ਨਹੀਂ ਸੋਚ ਦਾ ਸਾਗਰ ਹੈ ਇਹ ਸਰਵਰ ਨਹੀਂ ਚਰਨ ਦੇ ਹਿਰਨਾਂ ਨੂੰ, ਚੁੰਗੀਆਂ ਭਰਨ ਦੇ ਇਹ ਚਰਾਗਾਹਾਂ ਨੇ, ਸਾਡੇ ਘਰ ਨਹੀਂ ਇਹ ਪਰਿੰਦੇ ਕਦ ਉਡਾਰੂ ਹੋਣਗੇ ਪਰ ਤਾਂ ਨੇ, ਉੱਡਣ ਦਾ ਸਾਹਸ ਪਰ ਨਹੀਂ ਗ਼ੈਰ ਕਾਨੂੰਨੀ ਹੈ ਸੌਣਾ ਇਸ ਜਗ੍ਹਾ ਇਹ ਜਗ੍ਹਾ ਫੁਟਪਾਥ ਹੈ, ਬਿਸਤਰ ਨਹੀਂ ਪਹਿਨ ਕੇ ਬਿਸਤਰ ਰਹੋਗੇ ਨਗਨ ਹੀ ਬਿਸਤਰੇ ਇਨਸਾਨ ਦੇ ਬਸਤਰ ਨਹੀਂ ਘਸ ਗਿਐ ਪਲਟਾ ਕੇ ਪਹਿਨੋਗੇ ਕਿਵੇਂ ਦਿਲ ਪੁਰਾਣੇ ਕੋਟ ਦਾ ਕਾਲਰ ਨਹੀਂ

ਰਲੀਆਂ ਆਣ ਹਨੇਰੇ ਨਾਲ ਘਟਾਵਾਂ ਸੀ

ਰਲੀਆਂ ਆਣ ਹਨੇਰੇ ਨਾਲ ਘਟਾਵਾਂ ਸੀ ਉਂਜ ਨ੍ਹੇਰੀਆਂ ਪਹਿਲਾਂ ਮਸਤ ਹਵਾਵਾਂ ਸੀ ਨ੍ਹੇਰੇ ਦੀ ਬੁੱਕਲ ਵਿਚ ਹੋਰ ਬਲਾਵਾਂ ਸੀ 'ਕੱਲੇ ਨ੍ਹੇਰੇ ਨਾਲ ਤਾਂ ਚਾਨਣ ਸਾਵਾਂ ਸੀ ਕਿੰਨੇ ਸ਼ਿਬਲੀ ਮਾਰਨ ਪਹੁੰਚੇ ਫੁੱਲ ਮੈਨੂੰ ਪੱਥਰ ਹੀ ਤਕਦੀਰ ' ਚ ਟਾਵਾਂ-ਟਾਵਾਂ ਸੀ ਅਪਣੇ ਘਰ ਦਾ ਰਾਹ ਪੁੱਛਦਾ ਸਾਂ ਮੈਂ ਜਿਸ ਤੋਂ ਉਸ ਦੇ ਹੱਥ ਵਿਚ ਵੀ ਅਪਣਾ ਸਿਰਨਾਵਾਂ ਸੀ ਅੱਜ ਅਖ਼ਬਾਰ ਲਹੂ ਦੀ ਭਿੱਜੀ ਕਿਉਂ ਆਈ ਕਲ੍ਹ ਤਾਂ ਮੌਸਮ ਖ਼ੁਸ਼ਕ ਮਹੌਲ ਸੁਖਾਵਾਂ ਸੀ ਪਾਤਲੀਆਂ ਵਿਚ ਸੂਲਾਂ ਕਿੱਥੋਂ ਚੁਭ ਗਈਆਂ ਪੈਰਾਂ ਹੇਠ ਤਾਂ ਅਪਣਾ ਹੀ ਪਰਛਾਵਾਂ ਸੀ ਤਖ਼ਤ ਨਿਜ਼ਾਮ ਵੇਖ ਕੇ ਮੈਨੂੰ ਸਹਿਮੇ ਕਿਉਂ ਮੇਰੇ ਝੋਲੇ ਵਿਚ ਤਾਂ ਬਸ ਕਵਿਤਾਵਾਂ ਸੀ

  • ਮੁੱਖ ਪੰਨਾ : ਪੰਜਾਬੀ ਗ਼ਜ਼ਲਾਂ : ਰਾਬਿੰਦਰ ਸਿੰਘ ਮਸਰੂਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ