Punjabi Poetry : Preet Hamad

ਪੰਜਾਬੀ ਕਵਿਤਾਵਾਂ : ਪ੍ਰੀਤ ਹਾਮਦ


ਵਾਰ ਗੜ੍ਹੀ ਚਮਕੌਰ

ਅਨੰਦਪੁਰ ਦਾ ਕਿਲ੍ਹਾ ਜਦੋ ਛੱਡਿਆ ਕੀਤਾ ਪਿੱਠ ਤੇ ਮੁਗਲਾ ਵਾਰ ਸਰਸਾ ਨਦੀ ਵੀ ਵੈਰੀ ਬਣ ਗਈ ਹਾਂ ਨਦੀ ਵੀ ਵੈਰੀ ਬਣ ਗਈ ਕੀਤਾ ਖੇਰੂ ਖੇਰੂ ਪਰਿਵਾਰ ਮਾਤਾ ਗੁਜਰੀ ਤੋਂ ਵੱਖ ਸੀ ਹੋ ਗਏ ਗੁਰੂ ਗੋਬਿੰਦ ਤੇ ਵੱਡੇ ਲਾਲ ਸਿੰਘ ੪੨ ਗੁਰਾ ਦੇ ਨਾਲ ਸੀ ਹਾਂ ੪੨ ਗੁਰਾ ਦੇ ਨਾਲ ਸੀ ਮਹੀਨਾ ਪੋਹ ਸੀ ਤੇ ਗੂੜ੍ਹਾ ਸੀ ਸਿਆਲ ਪੀਰ ਬੁੱਧੂ ਸ਼ਾਹ ਜੀ ਦੀ ਹਵੇਲੀ 'ਚ ਸਿੰਘ ਪਹੁੰਚੇ ਜਾ ਚਮਕੌਰ ਕੱਚੀ ਗੜ੍ਹੀ ਚ ਮੋਰਚਾ ਲਾ ਲਿਆ ਹਾਂ ਗੜ੍ਹੀ ਚ ਮੋਰਚਾ ਲਾ ਲਿਆ ਸ਼ੁਰੂ ਕਾਲਾ ਸੀ ਹੋ ਗਿਆ ਦੌਰ ਦਸ ਲੱਖ ਦੀ ਫੌਜ ਚੜ੍ਹ ਆ ਗਈ ਓਹਨਾਂ ਗੜ੍ਹੀ ਨੂੰ ਲਿਆ ਸੀ ਘੇਰ ਪੰਜਾ ਪੰਜਾ ਦਾ ਜੱਥਾ ਕਰ ਤੋਰਿਆ ਹਾਂ ਪੰਜਾ ਦਾ ਜੱਥਾ ਕਰ ਤੋਰਿਆ ਗੁਰੂ ਅਨੋਖੀ ਖੇਡੀ ਸੀ ਖੇਡ ਲੈ ਕੇ ਕਲਗੀਧਰ ਤੋ ਥਾਪੜਾ ਤੀਜੇ ਜੱਥੇ ਨੇ ਵਿਖਾਏ ਜੌਹਰ ਕੱਲਾ ਸਿੰਘ ਸਵਾ ਲੱਖ ਵੱਢ ਦਾ ਹਾਂ ਸਿੰਘ ਸਵਾ ਲੱਖ ਵੱਢ ਦਾ ਵੈਰੀ ਕੀਤੇ ਸਿੰਘਾ ਨੇ ਢੇਰ ਯੋਧਾ ਨਿਕਲਿਆ ਅਜੀਤ ਸਿੰਘ ਗੜੀ ਚੋ ਨੇਜੇ ਨਾਲ ਬੰਨ੍ਹ ਕੇ ਕਾਲ ਓਹਨੂੰ ਵੇਖ ਕੇ ਵੈਰੀ ਕੰਬਦੇ ਹਾਂ ਵੇਖ ਕੇ ਵੈਰੀ ਕੰਬਦੇ ਜਿਓ ਕੰਬੇ ਧਰਤੀ ਨਾਲ ਭੁਚਾਲ ਜੁੱਸਾ ਦਰਸ਼ਨੀ ਸੀ ਮੁੱਛ ਅਜੇ ਫੁੱਟਦੀ ਸੀ ਸਾਰੀ ਉਮਰ ੧੭ ਸਾਲ ਮਾਰ ਲੱਖਾ ਨੂੰ ਸ਼ਹੀਦੀ ਪਾ ਗਿਆ ਹਾਂ ਲੱਖਾ ਸ਼ਹੀਦੀ ਪਾ ਗਿਆ ਬਾਜਾ ਵਾਲੇ ਦਾ ਵੱਡਾ ਲਾਲ ਫੇਰ ਤੁਰਿਆ ਜੁਝਾਰ ਸਿੰਘ ਗੜ੍ਹੀ ਚੋ ਪਿਤਾ ਕਲਗੀ ਲਾ ਕੀਤਾ ਤਿਆਰ ਯੋਧਾ ਜੰਗ ਦੇ ਮੈਦਾਨ ਵਿੱਚ ਜੂਝਿਆ ਹਾਂ ਜੂਝਿਆ ਹੋ ਕੇ ਘੋੜੇ ਤੇ ਸਵਾਰ ਜਿਗਰਾ ਵੱਡਾ ਸੀ ਬੱਬਰ ਸ਼ੇਰ ਦਾ ਸਾਰੀ ਉਮਰ ਸੀ ਪੰਦਰਾਂ ਸਾਲ ਯੋਧਾ ਵੱਢ ਵੱਢ ਵੈਰੀ ਸੁੱਟਦਾ ਹਾਂ ਵੱਢ ਵੱਢ ਵੈਰੀ ਸੁੱਟਦਾ ਸ਼ਹੀਦ ਹੋ ਗਿਆ ਰਣ ਵਿਚਕਾਰ ਬਾਜਾਂ ਵਾਲਾ ਗੜ੍ਹੀ ਚੋ ਨਿਕਲਿਆ ਤਾੜੀ ਮਾਰ ਵੈਰੀ ਲ਼ਲਕਾਰ ਪੰਥ ਡੁੱਬਦਾ ਅੱਜ ਬਚਾਉਣ ਲਈ ਹਾਂ ਡੁੱਬਦਾ ਅੱਜ ਬਚਾਉਣ ਟੋਟੇ ਜਿਗਰ ਦੇ ਦੋਵੇ ਆਇਆ ਵਾਰ

ਕੁਝ ਅਲਫਾਜ਼ ਦਾਦਾ ਜੀ ਨੂੰ ਸਮਰਪਿਤ

ਮੇਰਾ ਹੌਸਲਾ ਨਾਲੇ ਹਥਿਆਰ ਸੀ ਉਹ ਦਾਦਾ ਨਹੀਂ ਮੇਰਾ ਯਾਰ ਸੀ ਉਹ ਜਿੱਥੇ ਜਾ ਕੇ ਸਿਰ ਸੀ ਝੁਕਦਾ ਮੇਰੇ ਲਈ ਦਰਬਾਰ ਸੀ ਉਹ ਦਾਦਾ ਨਹੀਂ ਮੇਰਾ ਯਾਰ ਸੀ ਉਹ ... ਭਾਵੇਂ ਸੂਰਜ ਵਾਂਗੂੰ ਤੱਤਾ ਸੀ ਪਰ ਦੀਨ ਈਮਾਨ ਦਾ ਸੱਚਾ ਸੀ ਮੇਰਾ ਬਹੁਤ ਮੋਹ ਕਰਦਾ ਸੀ ਮੇਰਾ ਪਹਿਲਾ ਪਿਆਰ ਸੀ ਉਹ ਦਾਦਾ ਨਹੀਂ ਮੇਰਾ ਯਾਰ ਸੀ ਉਹ .. ਖੁੱਲ੍ਹੇ ਜਿਹੇ ਸੁਭਾਅ ਦਾ ਸੀ ਸਾਰਾ ਪਿੰਡ ਤਾਰੀਫ਼ਾਂ ਕਰਦਾ ਸੀ ਗੱਲਾਂ ਦੇ ਨਾਲ ਹਾਸੇ ਪਾ ਕੇ ਕਈਆਂ ਦੇ ਦੁੱਖੜੇ ਹਰਦਾ ਸੀ ਜੋ ਦੇਵੇ ਵਧਾਵਾ ਹਿੰਮਤ ਨੂੰ ਮੇਰੇ ਲਈ ਖਿਆਲ ਸੀ ਉਹ ਦਾਦਾ ਨਹੀਂ ਮੇਰਾ ਯਾਰ ਸੀ ਉਹ .. ਉਂਜ ਪਾਉਂਦਾ ਠੱਲ ਤੂਫ਼ਾਨਾਂ ਨੂੰ ਪਰ ਕਾਲ ਨਾ ਉਸਤੋਂ ਡੱਕ ਹੋਇਆ ਆਖ਼ਰ ਚੇਤੇ ਕਰਦਾ ਮਰ ਗਿਆ ਪ੍ਰੀਤ ਨਾ ਉਸਤੋਂ ਤੱਕ ਹੋਇਆ ਜੋ ਪਾਉਂਦਾ ਠੰਢ ਸੀ ਗਰਮੀ ਵਿੱਚ ਮੇਰੇ ਲਈ ਸਿਆਲ ਸੀ ਉਹ ਦਾਦਾ ਨਹੀਂ ਮੇਰਾ ਯਾਰ ਸੀ ਉਹ ਸਦਾ ਮੇਰੇ ਹੱਕ ਚ ਖਡ਼੍ਹਦਾ ਸੀ ਜਦੋਂ ਕੋਈ ਵੀ ਘਰ ਦਾ ਲੜਦਾ ਸੀ ਅੱਜ ਜ਼ਿੰਦਗੀ ਕੋਲੋਂ ਹਾਰ ਗਿਆ ਜੋ ਗੱਲ ਜਿੱਤਾਂ ਦੀ ਕਰਦਾ ਸੀ ਭੀੜ ਜਦੋਂ ਵੀ ਪਈ ਮੇਰੇ ਤੇ ਬਣਿਆ ਮੇਰੀ ਢਾਲ ਸੀ ਉਹ ਦਾਦਾ ਨਹੀਂ ਮੇਰਾ ਯਾਰ ਸੀ ਉਹ ਫੱਕਰ ਸੁਭਾਅ ਦਾ ਮਾਲਕ ਸੀ ਨਾ ਮੇਰਾ ਤੇਰਾ ਕਰਦਾ ਸੀ ਹਰ ਇਕ ਨੂੰ ਜੀਅ ਕਰ ਬੋਲਦਾ ਸੀ ਸਾਰਾ ਪਿੰਡ ਸੋਭਾ ਕਰਦਾ ਸੀ ਹੁਣ ਹਾਮਦ ਕੀ ਕੀ ਲਿਖੇ ਉਸ ਤੇ ਸੱਚੀ ਬਾ-ਕਮਾਲ ਸੀ ਉਹ ਦਾਦਾ ਨਹੀਂ ਮੇਰਾ ਯਾਰ ਸੀ ਉਹ

ਜ਼ਿੰਦਗੀ ਦਾਅ ਤੇ ਲਾ ਕੇ

ਜ਼ਿੰਦਗੀ ਦਾਅ ਤੇ ਲਾ ਕੇ ਮੈਨੂੰ ਬਚਾਉਣ ਵਾਲੀਏ ਨੀ ਪੀੜਾਂ ਸਹਿ ਕੇ ਮੈਨੂੰ ਜਗ ਦਿਖਾਉਣ ਵਾਲੀਏ ਨੀ ਰਿੜ੍ਹਨਾ ਤੁਰਨਾ ਬੋਲਣਾ ਮੈਨੂੰ ਸਿਖਾਉਣ ਵਾਲੀਏ ਨੀ ਸਿਜਦਾ ਤੈਨੂੰ ਮਾਏ ਮੈਨੂੰ ਚਾਹੁਣ ਵਾਲੀਏ ਨੀ ਸਭ ਲੁਫਤ ਨਜ਼ਾਰੇ ਜੰਨਤ ਦੇ ਤੇਰੀ ਛਾਂ ਦੇ ਅੱਗੇ ਕੱਖ ਨਹੀਂ ਤੂੰ ਰੱਬ ਤੋਂ ਵੱਡੀ ਹਸਤੀ ਹੈ ਇਹਦੇ ਵਿਚ ਕੋਈ ਵੀ ਸ਼ੱਕ ਨਹੀਂ ਰੋਂਦੇ ਨੂੰ ਚੁੱਪ ਕਰਾ ਕੇ ਗਲ ਨਾਲ ਲਾਉਣ ਵਾਲੀਏ ਨੀ ਸਿਜਦਾ ਤੈਨੂੰ ਮਾਏ ਮੈਨੂੰ ਚਾਹੁਣ ਵਾਲੀਏ ਦੁਆ ਤੇਰੀ ਦੇ ਸਦਕੇ ਮੈਂ ਕਦੇ ਹਰ ਨਹੀਂ ਸਕਦਾ ਕੋਈ ਤੇਰੇ ਜਿੰਨਾ ਪਿਆਰ ਮਾਂ ਮੈਨੂੰ ਕਰ ਨਹੀਂ ਸਕਦਾ ਖ਼ੁਦ ਗਿੱਲੀ ਥਾਂ ਤੇ ਮੈਨੂੰ ਸੁੱਕੀ ਤੇ ਪਾਉਣ ਵਾਲੀਏ ਨੀ ਸਿਜਦਾ ਤੈਨੂੰ ਮਾਏ ਮੈਨੂੰ ਚਾਹੁਣ ਵਾਲੀਏ ਨੀ ਤੇਰੇ ਬਾਰੇ ਲਿਖਦਾ ਐਨਾ ਕਲਮ ਮੇਰੀ ਵਿੱਚ ਜ਼ੋਰ ਨਹੀਂ ਬਾਕੀ ਸਾਰੇ ਪਾਸੇ ਰਿਸ਼ਤਾ ਤੇਰੇ ਜਿਹਾ ਕੋਈ ਹੋਰ ਨਹੀਂ ਪ੍ਰੀਤ ਨਾ ਪਾਲ ਕੇ ਪ੍ਰੀਤ ਨੂੰ ਪ੍ਰੀਤ ਬਣਾਉਣ ਵਾਲੀਏ ਨੀ ਸਿਜਦਾ ਤੈਨੂੰ ਮਾਏ ਮੈਨੂੰ ਚਹੁਣ ਵਾਲੀਏ ਨੀ

ਜਜ਼ਬਾਤਾਂ ਨਾਲ ਸਮਝੌਤੇ ਕਰਕੇ

ਜਜ਼ਬਾਤਾਂ ਨਾਲ ਸਮਝੌਤੇ ਕਰਕੇ ਮਹਿੰਗੇ ਸਸਤੇ ਵਿਕ ਲੈਂਦੇ ਹਾਂ ਦਿਲ ਦੀਆਂ ਪੀੜਾਂ ਪੰਨਿਆਂ ਉੱਤੇ ਅਸੀਂ ਲਿਖਾਰੀ ਲਿਖ ਲੈਂਦੇ ਹਾਂ ..... ਗੱਲ ਸਾਡੇ ਵਿੱਚ ਖ਼ਾਸ ਬੜੀ ਅਸੀਂ ਹਾਰਾਂ ਤੋਂ ਵੀ ਸਿੱਖ ਲੈਂਦੇ ਹਾਂ ਦਿਲ ਦੀਆਂ ਪੀੜਾਂ ਪੰਨਿਆਂ ਉੱਤੇ ਅਸੀਂ ਲਿਖਾਰੀ ਲਿਖ ਲੈਂਦੇ ਹਾਂ .... ਅੰਦਰੋਂ ਟੁੱਟ ਕੇ ਚੂਰ ਹੋਈਏ ਪਰ ਬਾਹਰੋਂ ਖ਼ੁਸ਼ ਅਸੀਂ ਦਿਖ ਲੈਨੇ ਆਂ ਦਿਲ ਦੀਆਂ ਪੀੜਾਂ ਪੰਨਿਆਂ ਉੱਤੇ ਅਸੀਂ ਲਿਖਾਰੀ ਲਿਖ ਲੈਂਦੇ ਹਾਂ

ਕੋਈ ਲੇਖਾਂ ਵਿੱਚੋਂ ਵੀ ਖੋਹ ਸਕਦਾ ਏ

ਕੋਈ ਲੇਖਾਂ ਵਿੱਚੋਂ ਵੀ ਖੋਹ ਸਕਦਾ ਏ ਜੁਗਨੂੰ ਨੂੰ ਹਨ੍ਹੇਰਾ ਲੁਕੋ ਸਕਦਾ ਏ ਕੋਈ ਹਵਾ ਚਾਨਣ ਨੂੰ ਛੂਹ ਸਕਦਾ ਏ ਕੀ ਏਦਾਂ ਵੀ ਹੋ ਸਕਦਾ ਹੈ?? ਕੀ ਤਾਰੇ ਸੂਰਜ ਕੱਜ ਸਕਦੇ ਨੇ.? ਰੇਗੀਸਤਾਨ ਵੀ ਰੱਜ ਸਕਦੇ ਨੇ .? ਖਰਗੋਸ਼ ਹਿਰਨ ਤੇ ਚੀਤੇ ਵਾਂਗੂੰ ਕੱਛੂਕੁੰਮੇ ਵੀ ਭੱਜ ਸਕਦੇ ਨੇ.? ਰੁੱਖਾ ਵਾਂਗੂੰ ਆਪਣੀ ਗੱਲ ਤੇ ਇਨਸਾਨ ਵੀ ਕੋਈ ਖਲੋ ਸਕਦਾ ਏ...? ਕੀ ਕਦੇ ਏਦਾਂ ਵੀ ਹੋ ਸਕਦਾ ਹੈ..??

ਅੰਦਰੋਂ ਬਾਹਰੋਂ ਇੱਕੋ ਜਿਹਾ ਮੈਨੂੰ

ਅੰਦਰੋਂ ਬਾਹਰੋਂ ਇੱਕੋ ਜਿਹਾ ਮੈਨੂੰ ਦਿਸ ਲੈਣ ਦੇ ਹੱਥ ਛੱਡ ਮੇਰਾ ਮੈਨੂੰ ਲਿਖ ਲੈਣ ਦੇ ਸਾਂਭ ਕੇ ਰੱਖਿਆ ਅੱਜ ਵੀ ਦਿਲ ਜੋ ਤੂੰ ਤੋੜ ਕੇ ਸੁੱਟ ਗਈ ਸੀ ਯਾਦ ਆ ਮੈਨੂੰ ਗਲਾ ਮੇਰੇ ਅਰਮਾਨਾਂ ਦਾ ਘੁੱਟ ਗਈ ਸੀ ਚੱਜ ਦਗੇ ਤੇਰੇ ਤੋਂ ਜ਼ਿੰਦਗੀ ਜਿਊਣ ਦਾ ਸਿੱਖ ਲੈਣ ਦੇ ਹੱਥ ਛੱਡ ਮੇਰਾ ਮੈਨੂੰ ਲਿਖ ਲੈਣ ਦੇ ਮੈਂ ਸੱਚ ਕਿਹਾ ਕੋਈ ਤੇਰੇ ਵਰਗਾ ਹੋਰ ਨਹੀ ਹੋ ਸਕਦਾ ਜ਼ਖ਼ਮ ਮੇਰੇ ਨੂੰ ਯਾਦ ਤੇਰੀ ਬਿਨ ਹੋਰ ਨਹੀਂ ਕੋਹ ਸਕਦਾ ਮਹਿੰਗੇ ਭਾਅ ਦੇ ਪ੍ਰੀਤ" ਨੂੰ ਸਸਤਾ ਵਿਕ ਲੈਣ ਦੇ ਹੱਥ ਛੱਡ ਮੇਰਾ ਮੈਨੂੰ ਲਿਖ ਲੈਣ ਦੇ

ਹੱਸ ਕੇ ਚੱਜ ਨਾਲ ਵੇਖਿਆ ਨਹੀਂ

ਹੱਸ ਕੇ ਚੱਜ ਨਾਲ ਵੇਖਿਆ ਨਹੀਂ ਤੇਰੇ ਤੋਂ ਬਾਅਦ ਮੈਂ ਹੋਰ ਕਿਸੇ ਵੱਲ ਵੇਖਿਆ ਨਹੀਂ ਤੇਰੇ ਤੋਂ ਬਾਅਦ ਹੋਰ ਕਿਸੇ ਨਾਲ ਖੁੱਲ੍ਹਿਆ ਨਹੀਂ ਤੇਰੇ ਤੋਂ ਬਾਅਦ ਹੋਰ ਕਿਸੇ ਤੇ ਡੁੱਲ੍ਹਿਆ ਨਹੀਂ ਤੇਰੇ ਤੋਂ ਬਾਅਦ ਬੜੇ ਟੇਢੇ ਮੇਢੇ ਹਿਸਾਬ ਆਏ ਤੇਰੇ ਤੋਂ ਬਾਅਦ ਮੈਨੂੰ ਮੌਤ ਦੇ ਨਿੱਤ ਹੀ ਖਵਾਬ ਆਏ ਤੇਰੇ ਤੋਂ ਬਾਅਦ ਮੇਰੀ ਸਵੇਰ ਤੋਂ ਸਿੱਧੀ ਸ਼ਾਮ ਹੋਈ ਤੇਰੇ ਤੋਂ ਬਾਅਦ ਮੇਰੀ ਜ਼ਿੰਦਗੀ ਖ਼ਾਸ ਆਮ ਹੋਈ ਤੇਰੇ ਤੋਂ ਬਾਅਦ ਫ਼ਰਕ ਚੰਗੇ ਮਾੜੇ ਚ ਦਿੱਸਣ ਲੱਗਾ ਤੇਰੇ ਤੋਂ ਬਾਅਦ ਮੈਂ ਦੁੱਖ ਦਰਦ ਸਭ ਲਿਖਣ ਲੱਗਾ ਤੇਰੇ ਤੋਂ ਬਾਅਦ ਮੈਂ ਸ਼ੀਸ਼ੇ ਵਿਚ ਜ਼ਿੰਦਾ ਲਾਸ਼ ਵੇਖੀ ਤੇਰੇ ਤੋਂ ਬਾਅਦ ਅੱਖਾਂ ਖੋਲ੍ਹ ਕੇ ਸਾਰੀ ਰਾਤ ਵੇਖੀਂ ਤੇਰੇ ਤੋਂ ਬਾਅਦ ਮੇਰਾ ਅੱਖਰ ਜੁੜ ਕੇ ਗੀਤ ਹੋਇਆ ਤੇਰੇ ਤੋਂ ਬਾਅਦ ਮੈਂ ਮਰ ਕੇ ਫਿਰ ਸੁਰਜੀਤ ਹੋਇਆ ਤੇਰੇ ਤੋਂ ਬਾਅਦ ਮੈਂ ਅੰਦਰੋ ਅੰਦਰੀ ਠਹਿਰ ਗਿਆ ਤੇਰੇ ਤੋਂ ਬਾਅਦ ਨਾ ਭੁੱਲ ਕੇ ਤੇਰੇ ਸ਼ਹਿਰ ਗਿਆ ਤੇਰੇ ਤੋ ਬਾਅਦ ਤੇਰਾ ਖ਼ਿਆਲ ਨਾ ਦਿਲੋਂ ਆਜ਼ਾਦ ਹੋਇਆ ਤੇਰੇ ਤੋਂ ਬਾਅਦ ਪ੍ਰੀਤ ਆਪੇ ਉੱਜੜ ਬਰਬਾਦ ਹੋਇਆ ਤੇਰੀ ਤੋਂ ਬਾਅਦ

ਹੱਕਾਂ ਦੇ ਲਈ ਲੜਦੇ ਰਹਾਂਗੇ

ਹੱਕਾਂ ਦੇ ਲਈ ਲੜਦੇ ਰਹਾਂਗੇ ਆਖ਼ਰ ਕਦੋਂ ਤਕ .... ਜ਼ਿੰਦਗੀ ਜਿਊਣ ਲਈ ਮਰਦੇ ਰਹਾਂਗੇ ਆਖਰ ਕਦੋਂ ਤਕ ... ਸੰਤਾਲੀ ਫੇਰ ਚੁਰਾਸੀ ਵਾਲੇ ਲੱਗੇ ਫੱਟਾਂ ਨੂੰ ਭਰਦੇ ਰਹਾਂਗੇ ਆਖਰ ਕਦੋਂ ਤਕ ਹੱਕਾਂ ਦੇ ਲਈ ਲੜਦੇ ਰਹਾਂਗੇ ਆਖ਼ਰ ਕਦੋਂ ਤਕ ...... ਦੁਨੀਆਂ ਸਾਹਵੇਂ ਵਿਖਾਉਂਦੇ ਕਿਓਂ ਨਹੀਂ ਅਸੀਂ ਸੱਚ ਤੇ ਪਾਉਂਦੇ ਪੜ੍ਹਦੇ ਰਹਾਂਗੇ ਆਖਰ ਕਦੋਂ ਤਕ .. ਹੱਕਾਂ ਦੇ ਲਈ ਲੜਦੇ ਰਹਾਂਗੇ ਆਖਰ ਕਦੋਂ ਤਕ ਆਖ਼ਰ ਨੂੰ ਤਾਂ ਬੋਲਣਾ ਪੈਣਾ ਸਬਰਾ ਦਾ ਬੰਨ੍ਹ ਖੁੱਲ੍ਹਨਾ ਪੈਣਾ ਜ਼ੁਲਮ ਸੀਨੇ ਤੇ ਜਰਦੇ ਰਹਾਂਗੇ ਆਖਰ ਕਦੋਂ ਤਕ ਹੱਕਾਂ ਦੇ ਲਈ ਲੜਦੇ ਰਹਾਂਗੇ ਆਖਿਰ ਕਦੋਂ ਤਕ .. ਕਿਸਮਤ ਆਪਣੀ ਲਿਖ ਸਕਦੇ ਹਾਂ ਜੇ ਹਿੰਮਤ ਕਰੀਏ ਤਾਂ ਜਿੱਤ ਸਕਦੇ ਹਾਂ ਛੱਡ ਕੇ ਪੱਲਾ ਮਿਹਨਤ ਵਾਲਾ ਅਸੀਂ ਕਿਸਮਤ ਕੋਲੋਂ ਹਰਦੇ ਰਹਾਂਗੇ ਆਖਰ ਕਦੋਂ ਤਕ.. ਹੱਕਾਂ ਦੇ ਲਈ ਲੜਦੇ ਰਹਾਂਗੇ ਆਖਰ ਕਦੋਂ ਤਕ ਜ਼ਿੰਦਗੀ ਜਿਊਣ ਲਈ ਮਰਦੇ ਰਹਾਂਗੇ ਆਖਿਰ ਕਦੋਂ ਤਕ..

ਮੇਰੇ ਹਰ ਸਾਹ ਦੇ ਵਿੱਚ ਵਸਦੀ ਏ

ਮੇਰੇ ਹਰ ਸਾਹ ਦੇ ਵਿੱਚ ਵਸਦੀ ਏ ਏ ਯਕੀਨ ਦਵਾਉਣਾ ਤੈਨੂੰ ਨੀ ਤੂੰ ਰੱਬ ਨਾਲ ਕਰਲਾ ਗੱਲ ਕੁੜੇ ਮੈਂ ਦਿਲ ਚੀਰ ਵਿਖਾਉਣਾ ਤੈਨੂੰ ਨੀ ਮੈਨੂੰ ਜਿਸਮ ਤੇਰੇ ਦੀ ਭੁੱਖ ਨਹੀਂ ਤੇਰੇ ਤੋਂ ਵੱਧ ਕੋਈ ਸੁੱਖ ਨਹੀਂ ਤੇਰੇ ਤੋਂ ਮੌੜਦਾ ਮੁੱਖ ਨਹੀਂ ਏਹੀ ਗੱਲ ਸਮਝਾਉਣਾ ਤੈਨੂੰ ਨੀ ਤੂੰ ਰੱਬ ਨਾਲ ਕਰਲਾ ਗੱਲ ਕੁੜੇ ਮੈਂ ਦਿਲ ਚੀਰ ਵਿਖਾਉਣਾ ਤੈਨੂੰ ਨੀ ਮੈਨੂੰ ਖ਼ੁਦ ਚੋ ਤੇਰੀ ਤਸਵੀਰ ਦਿੱਸੇ ਮੈਨੂੰ ਅੱਲਾ ਰਾਮ ਤੇ ਪੀਰ ਦਿੱਸੇ ਮੈਨੂੰ ਤੇਰੇ ਚੋ ਤਕਦੀਰ ਦਿੱਸੇ ਖੌਰੇ ਦਿੱਖਦਾ ਕਿਉਂ ਨਾਂ ਤੈਨੂੰ ਨੀ .ਤੂੰ ਰੱਬ ਨਾਲ ਕਰਲਾ ਗੱਲ ਕੁੜੇ ਮੈਂ ਦਿਲ ਚੀਰ ਵਿਖਾਉਣਾ ਤੈਨੂੰ ਨੀ ਮੈਨੂੰ ਜਦ ਵੀ ਤੇਰੀ ਦੀਦਾਰ ਹੋਵੇ ਦਿਲ ਆਪੇ ਵਿੱਚੋ ਬਾਹਰ ਹੋਵੇ ਮੇਰੇ ਲਈ ਤੂੰ ਤਿਓਹਾਰ ਹੋਵੇ ਮੈ ਮੰਨ ਈਦ ਮਨਾਉਣਾ ਤੈਨੂੰ ਨੀ ਤੂੰ ਰੱਬ ਨਾਲ ਕਰਲਾ ਗੱਲ ਕੁੜੇ ਮੈਂ ਦਿਲ ਚੀਰ ਵਿਖਾਉਣਾ ਤੈਨੂੰ ਨੀ

ਧੋਖੇ ਦੇ ਨਾਲ ਵੇਚ ਦਵੇ

ਧੋਖੇ ਦੇ ਨਾਲ ਵੇਚ ਦਵੇ ਗੰਜੇ ਨੂੰ ਕੰਘੀ ਤਿਤਲੀ ਦੇ ਰੰਗ ਥੋੜ੍ਹੇ ਆ ਦੁਨੀਆਂ ਬਹੁਰੰਗੀ... ਬੈਠ ਜੀ ਦੇ ਨਾਲ ਖਾਅ ਲੀ ਰੋਟੀ ਉਸੇ ਨੂੰ ਜ਼ਹਿਰ ਪਿਆਵੇ ਹੱਕ ਗ਼ਰੀਬ ਦਾ ਮਾਰ ਕੇ ਨਿੱਤ ਹੀ ਰੱਬ ਦਾ ਨਾਮੁ ਧਿਆਵੇ ਯਾਰ ਯਾਰ ਦੇ ਚੁੱਲੇ ਤੱਕਦਾ ਸੋਚ ਹੋ ਗਈ ਗੰਦੀ ਤਿਤਲੀ ਦੇ ਰੰਗ ਥੋੜ੍ਹੇ ਆ ਦੁਨੀਆਂ ਬਹੁਰੰਗੀ ..... ਮਾਂ ਪਿਓ ਦੀ ਹੁਣੇ ਕਦਰ ਨਾ ਰਹੇਗੀ ਕੁੱਤਿਆਂ ਨੂੰ ਪਿਆਰੇ ਜਤਾਵੇ ਉਹ ਬਾਬਾ ਨਾਨਕਾ ਵੇਖ ਆਂ ਦੁਨੀਆਂ ਤੁਰੀ ਕਿੱਧਰ ਨੂੰ ਜਾਵੇ ਮੂੰਹ ਤੇ ਮਿੱਠੜੇ ਬੋਲ ਬੋਲਦੇ ਪਿੱਠ ਤੇ ਕਰਦੇ ਭੰਡੀ ਤਿਤਲੀ ਦੇ ਰੰਗ ਥੋੜ੍ਹੇ ਆ ਦੁਨੀਆਂ ਬਹੁਰੰਗੀ...

ਸੀ ਨਾਮ ਤੇਰੇ ਦੀ ਕਰਦਾ ਬੰਦਗੀ

ਸੀ ਨਾਮ ਤੇਰੇ ਦੀ ਕਰਦਾ ਬੰਦਗੀ ਮੁੱਖ ਤੇ ਦੂਜਾ ਨਾਮ ਨਹੀਂ ਸੀ ਤਸਵੀਰ ਤੇਰੀ ਦੀ ਕਰਦਾ ਪੂਜਾ ਮੈਂ ਗਿਆ ਕਿਸੇ ਗੁਰਧਾਮ ਨਹੀਂ ਸੀ ਪਾਕ ਸੀ ਕਿਸੇ ਗ੍ਰੰਥ ਦੇ ਵਾਂਗੂੰ ਰਿਸ਼ਤਾ ਸਾਡਾ ਆਮ ਨਹੀਂ ਸੀ ..... ਬੁੱਲ੍ਹੇ ਵਾਂਗੂੰ ਨੱਚਿਆ ਸੀ ਮੈਂ ਇਸ਼ਕ ਦੀ ਅੱਗ ਵਿੱਚ ਮੱਚਿਆ ਸੀ ਮੈਂ ਜਿਨ੍ਹਾਂ ਤੇਰੇ ਹਿਜਰ ਨੇ ਕੀਤਾ ਮੈਂ ਹੋਇਆ ਇੰਨਾ ਬਦਨਾਮ ਨਹੀਂ ਸੀ ਪਾਕ ਸੀ ਕਿਸੇ ਗ੍ਰੰਥ ਦੇ ਵਾਂਗੂੰ ਰਿਸ਼ਤਾ ਸਾਡਾ ਆਮ ਨਹੀਂ ਸੀ ........ ਤੂੰ ਝੱਲੀਏ ਮੈਨੂੰ ਖ਼ੁਦਾ ਲੱਗਦੀ ਸੀ ਸੁਰਗਾਂ ਵਾਲਾ ਰਾਹ ਲੱਗਦੀ ਸੀ ਜੋ ਜਾਂਦੀ ਵਾਰੀ ਪ੍ਰੀਤ ਤੇ ਲਾ ਗਈ ਕਦੇ ਲੱਗੇ ਇੰਨੇ ਇਲਜ਼ਾਮ ਨਹੀਂ ਸੀ ਪਾਕ ਸੀ ਕਿਸੇ ਗ੍ਰੰਥ ਦੇ ਵਾਂਗੂੰ ਰਿਸ਼ਤਾ ਸਾਡਾ ਆਮ ਨਹੀਂ ਸੀ ...... ਮੈਨੂੰ ਆਇਆ ਨ੍ਹੀਂ ਤੇਰਾ ਸਮਝ ਵਤੀਰਾ ਕਿਉਂ ਕੱਚ ਸਮਝ ਕੇ ਛੱਡਿਆ ਹੀਰਾ ਬਿਨ ਤੈਨੂੰ ਚੇਤੇ ਕਰਨ ਤੋਂ ਲੰਘੇ ਮੇਰੀ ਐਸੀ ਕੋਈ ਸ਼ਾਮ ਨਹੀਂ ਸੀ ਪਾਕ ਸੀ ਕਿਸੇ ਗ੍ਰੰਥ ਦੇ ਵਾਂਗੂੰ ਰਿਸ਼ਤਾ ਸਾਡਾ ਆਮ ਨਹੀਂ ਸੀ...

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਪ੍ਰੀਤ ਹਾਮਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ