Preet Hamad ਪ੍ਰੀਤ ਹਾਮਦ

ਗੁਰਪ੍ਰੀਤ ਸਿੰਘ ਦਾ ਜਨਮ ਮਿਤੀ 3 ਸਤੰਬਰ 1997 ਨੂੰ ਮਾਤਾ ਨਿਰਮਲਜੀਤ ਕੌਰ ਜੀ ਤੇ ਪਿਤਾ ਸ੍ਰ. ਚਰਨਜੀਤ ਸਿੰਘ ਜੀ ਦੇ ਘਰ ਹੋਇਆ । ਗੁਰਪ੍ਰੀਤ ਸਿੰਘ ਦਾ ਸਾਹਿਤਕ ਨਾਂ ਪ੍ਰੀਤ ਹਾਮਦ ਹੈ । ਉਹਨਾਂ ਦਾ ਪਿੰਡ ਹਾਮਦ ਜਿਲ੍ਹਾ ਫਿਰੋਜ਼ਪੁਰ ਹੈ । ਪ੍ਰੀਤ ਹਾਮਦ ਦੀ ਕਵਿਤਾ ਅਧਿਆਤਮਕ ਰੰਗ ਵੀ ਪੇਸ਼ ਕਰਦੀ ਪ੍ਰਤੀਤ ਹੁੰਦੀ ਹੈ। ਉਸਦੀ ਕਲਮ ਵਿੱਚ ਸਰਬ ਰੰਗ ਹਨ । ਬੜੀ ਤੇਜੀ ਨਾਲ ਸ਼ਬਦ ਘੜਨ ਵਾਲਾ ਕਵਿਤਾ ਰਚਨ ਵਾਲਾ ਸ਼ਾਇਰ ਹੈ । ਜਿਆਦਾਤਰ ਲੋਕ ਪ੍ਰੀਤ ਹਾਮਦ ਦੇ ਨਾਂ ਨਾਲ ਜਾਣਦੇ ਹਨ । ਉਹਨਾਂ ਦੀ ਸ਼ਾਇਰੀ ਅਖਬਾਰਾਂ ਵਿੱਚ ਲੱਗਦੀ ਰਹਿੰਦੀ ਹੈ । ਪ੍ਰੀਤ ਹਾਮਦ ਨੇ ਬਾਰ੍ਹਵੀਂ ਤੱਕ ਦੀ ਸਿੱਖਿਆ ਗੁਰੂ ਨਾਨਕ ਪਬਲਿਕ ਸਕੂਲ ਲੱਖੋਕੇ ਬਹਿਰਾਮ ਵਿੱਚ ਕੀਤੀ ਫਿਰ ਉਸ ਤੋਂ ਬਾਅਦ ਉੱਚੇਰੀ ਵਿੱਦਿਆ ਲਈ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਵਿਖੇ ਦਾਖਲਾ ਲਿਆ । ਤੇ ਪ੍ਰੀਤ ਹਾਮਦ ਨੇ ਐੱਮ-ਪੰਜਾਬੀ ਦੀ ਡਿਗਰੀ ਹਾਸਲ ਕੀਤੀ । ਏਥੇ ਪੜ੍ਹਦਿਆਂ ਹੀ ਪੰਜਾਬੀ ਦੇ ਅਧਿਆਪਕ ਡਾਂ ਕੁਲਬੀਰ ਮਲਿਕ ਅਤੇ ਸੁੱਖਵਿੰਦਰ ਸਿੰਘ ਜੀ ਤੋਂ ਕਵਿਤਾ ਲਿਖਣ ਦੀ ਚੇਟਕ ਲੱਗੀ । ਪ੍ਰੀਤ ਹਾਮਦ ਸਰੋਤਿਆਂ ਦੇ ਸਨਮੁੱਖ ਵੱਖ ਵੱਖ ਤਰ੍ਹਾਂ ਦੀਆਂ ਗ਼ਜ਼ਲਾਂ , ਕਵਿਤਾਵਾਂ ਆਦਿ ਪੇਸ਼ ਕਰਨ ਦਾ ਜੋਸ਼ ਰੱਖਦੇ ਹਨ । - ਸਿਮਬਰਨ ਕੌਰ ਸਾਬਰੀ