Punjabi Poetry : Kiratpreet Singh Kaviraaj

ਪੰਜਾਬੀ ਕਵਿਤਾਵਾਂ : ਕਿਰਤਪ੍ਰੀਤ ਸਿੰਘ ਕਵਿਰਾਜ


ਮੇਰੇ ਕੋਲ ਮੇਰੀ ਖਬਰ ਨਹੀਂ

ਬੱਸ ਮੇਰੇ ਕੋਲ ਮੇਰੀ ਹੀ ਖਬਰ ਨਹੀਂ ਸੀ ਸਭਨਾਂ ਦੇ ਨਾਲ ਰਹਿ ਕੇ ਦੁੱਖ ਸੁੱਖ ਸਾਂਝੇ ਕਰਦਾ, ਉਦਾਸੀ ਦੇ ਪਲਾਂ ਨੂੰ ਉਹਨਾਂ ਤੋਂ ਵਾਂਝੇ ਕਰਦਾ, ਖੁਸ਼ੀਆਂ ਵੰਡਣਾ ਚਾਹੁੰਦਾ ਭਾਵੇਂ ਦਿਲ ਤੋਂ ਕੋਈ ਜਬਰ ਨਹੀਂ ਸੀ, ਬੱਸ ਮੇਰੇ ਕੋਲ ਮੇਰੀ ਹੀ ਖਬਰ ਨਹੀਂ ਸੀ ਦੁਨੀਆਂ ਨਾਲ ਚੱਲਦਾ ਭਾਵੇਂ ਇਹਦੀ ਦੌੜ ਬਹੁਤ ਹੈ, ਰੱਬ ਆਸਰੇ ਹੀ ਤੁਰੀ ਜਾਂਦਾ ਭਾਵੇਂ ਇਹਦੇ ਮੋੜ ਬਹੁਤ ਹੈ, ਇਕ ਥਾਂ ਰਹਿ ਕੇ ਆਨੰਦ ਮਾਣਾ ਐਸਾ ਸਮੇਂ ਵਿੱਚ ਸਬਰ ਨਹੀਂ ਸੀ, ਬੱਸ ਮੇਰੇ ਕੋਲ ਮੇਰੀ ਹੀ ਖਬਰ ਨਹੀਂ ਸੀ ਦਿਲ ਨਹੀਂ ਦੱਸਦਾ ਹਾਲ ਅੱਜ ਕੱਲ੍ਹ ਰਾਜ਼ ਰੱਖਦਾ ਏ, ਇਹ ਬੇਰੁੱਖੀ ਦੇ ਮਿਜ਼ਾਜ ਅੱਜ ਕੱਲ੍ਹ ਕਵੀਰਾਜ ਚੱਖਦਾ ਏ, ਇਹ ਚੁੱਪ ਭਾਵੇਂ ਕਿਰਤ ਤੇਰੇ ਕੋਲੋਂ ਬੇਖ਼ਬਰ ਨਹੀਂ ਸੀ, ਬੱਸ ਮੇਰੇ ਕੋਲ ਮੇਰੀ ਹੀ ਖਬਰ ਨਹੀਂ ਸੀ ਸੁਣਿਆ ਹੀ ਨਹੀਂ ਮੈਂ ਹਾਲ ਆਪਣਾ, ਰੱਖਿਆ ਹੀ ਨਹੀਂ ਮੈਂ ਖਿਆਲ ਆਪਣਾ, ਸੋਚ ਆਪਣੇ ਖਿਆਲ ਦੀ ਭਾਵੇਂ ਵਿੱਚ ਕਬਰ ਨਹੀਂ ਸੀ, ਬੱਸ ਮੇਰੇ ਕੋਲ ਮੇਰੀ ਹੀ ਖਬਰ ਨਹੀਂ ਸੀ

ਸਫ਼ਰ ਏ ਸ਼ਹਾਦਤ

"ਸਫ਼ਰ ਏ ਸ਼ਹਾਦਤ" ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਚਮਕੌਰ ਸਾਹਿਬ:- ਦੇਕੇ ਤੋਰਿਆ ਕਿਰਪਾਨ ਅਜੀਤ ਤੇ ਜੁਝਾਰ ਨੂੰ, ਪੁੱਤ ਦੋਵੇਂ ਵਾਰ ਸਿੱਖੀ ਤੋਂ ਦਿੱਤੀ ਮਿਸਾਲ ਸੰਸਾਰ ਨੂੰ, ਤੇਰੇ ਸੀ ਤੇਰੇ ਤੋਂ ਵਾਰੇ ਆਖਿਆ ੧ਓ ਨੂੰ, ਦੋਵੇ ਪੁੱਤ ਵਾਰੇ ਗੜ੍ਹੀ ਨੂੰ ਨਿਹਾਰੇ ਇੰਝ ਲੱਗੇ ਖਾਲੀ ਗੜ੍ਹੀ ਭਰ ਆਇਆ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਲਾਲ ਹੋਈਆਂ ਇੱਟਾਂ ਨੇ ਇਤਿਹਾਸ ਨੂੰ ਵੇਖਕੇ, ਕਫ਼ਨ ਤੋਂ ਵਾਂਝੀ ਰਹੀ ਲੂਹਾਨੀ ਲਾਸ਼ ਨੂੰ ਵੇਖਕੇ, ਗੋਬਿੰਦ ਦੇ ਪਿਆਰਿਆਂ ਦੇ ਫੱਟੇ ਮਾਸ ਨੂੰ ਵੇਖਕੇ, ਗੜ੍ਹੀ ਕੋਲ ਨਿਸ਼ਾਨੀ ਯਾਦਾਂ ਲਹੂ ਲੂਹਾਨੀ ਕਿੰਝ ਸੋਚੋ ਮੈਂ ਜਰ ਆਇਆਂ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਜੇਲ੍ਹ ਮੁਰਿੰਡੇ :- ਮਾਤਾ ਜੀ ਤੇ ਨਾਲ ਦੋ ਪਿਆਰੇ ਅਰਸ਼ਾਂ ਦੇ, ਕਿੰਝ ਭੁੰਜੇ ਉਹ ਲੇਟੇ ਭਾਗ ਜਗਾਓਣ ਫਰਸ਼ਾਂ ਦੇ, ਸਭ ਦੋਸ਼ ਗੰਗੂ ਤੇਰਾ ਬਾਕੀ ਵਿਛੋੜੇ ਪਾਏ ਸਰਸਾ ਦੇ, ਤੋਤਲੀਆਂ ਜਿਹੀਆਂ ਗੱਲਾਂ ਜੋ ਜੇਲ੍ਹ ਵਿੱਚ ਕਰਣ ਅੱਗੇ ਕੀ ਹੋਣਾ ਸੋਚ ਡਰ ਆਇਆ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਵੀਰੇ ਕੱਦ ਆਉਣਗੇ ਪੁਛਦੇ ਨੇ ਵਾਰ ਵਾਰ, ਕਦੋ ਰੁਸਾਗੇਂ ਅਸੀਂ ਤੇ ਉਹ ਕਹਿਣਗੇ ਮੰਨੀਂ ਹਾਰ, ਗਲਵਕੜੀ ਵਿਚ ਲੈਣਗੇ ਤੇ ਕਰਣਗੇ ਫਿਰ ਪਿਆਰ, ਮਾਸੂਮਾ ਸਵਾਲਾਂ ਵਿੱਚ ਕਹਿਰ ਦੇ ਹਾਲਾਤਾਂ ਵਿੱਚ ਸਵਾਲ ਜੇਲ੍ਹ ਵਿੱਚ ਧਰ ਆਇਆਂ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਫਤਿਹਗੜ੍ਹ ਸਾਹਿਬ :- ਇਤਿਹਾਸ ਵਿੱਚ ਕੋਈ ਐਸੀ ਮਿਸਾਲ ਨਹੀਂ, ਬੱਚਿਆਂ ਨੂੰ ਠੰਡ 'ਚ ਠਾਰਨਾ ਕੋਈ ਕਮਾਲ ਨਹੀਂ, ਸੰਸਾਰ ਵਿੱਚ ਮਾਤਾ ਗੁਜਰੀ ਜਿਹਾ ਜਿਗਰਾ ਵਿਸ਼ਾਲ ਨਹੀਂ, ਰਾਤਾਂ ਕੋਰੇ ਦੀਆਂ ਜ਼ੁਲਮੀ ਸੋ਼ਰੇ ਜਿਹੀਆਂ ਜਿਹਨਾਂ ਵਿੱਚ ਠਰ ਆਇਆਂ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਨੀਹਾਂ ਵਿੱਚ ਚਿਣਵਾ ਕੇ ਮੌਤ ਨੂੰ ਵਿਆਹਿਆ, ਜ਼ਾਲਮਾਂ ਦੇ ਅੱਗੇ ਜਿਹਨਾਂ ਸਿਰ ਨਾ ਝੁਕਾਇਆ, ਦਾਦੇ ਵਾਲੇ ਰਾਹਾਂ ਨੂੰ ਜਿਹਨਾਂ ਨੇ ਅਪਣਾਇਆ, ਸ਼ਹਾਦਤਾਂ ਲੈ ਕੇ ਧਰਮ ਚ ਪੱਕੇ ਰਹਿ ਕੇ ਫਿਰਦੋਸੀ ਮਾਲਕਾਂ ਦੇ ਘਰ ਆਇਆਂ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਮਾਛੀਵਾੜਾ ਸਾਹਿਬ :- ਸਮੇਂ ਦਾ ਇਹ ਕਹਿਰ ਉਤੋਂ ਪੈਰਾਂ ਵਿੱਚ ਕੰਡੇ, ਖੂਨ ਰਿਸੇ ਜ਼ਖਮਾਂ ਚੋਂ ਉਤੋਂ ਦਿਨ ਵੀ ਨੇ ਠੰਡੇ, ਸੂਲਾਂ ਉਤੇ ਸੁੱਤਾ ਕਰਤਾਰ ਕਿੰਝ ਸ਼ੁਕਰ ਜਿਹਾ ਵੰਡੇ, ਇਹ ਸਭ ਵੇਖ ਦਿਲ ਨੂੰ ਲੱਗੇ ਸੇਕ ਆਪਾ ਉਹਨਾਂ ਤੋਂ ਹਰ ਆਇਆਂ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਸਭਨਾਂ ਦਾ ਹਾਲ ਵਿਛੜਕੇ ਤੇਰੇ ਬਿਨਾਂ ਵਿਸਰ ਕੇ ਅਸਾਂ ਨਹੀਂਓ ਰਹਿਣਾ, ਅਸੀਂ ਤੇਰੇ ਤੋਂ ਪਹਿਲਾਂ ਦਾਤਾ ਸਰਸਾ ਦੇ ਵਿੱਚ ਵਹਿਣਾ, ਮੈ "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ", ਮੈਨੂੰ ਗਲ ਲਾਓ ਗੋਦੀ ਵਿੱਚ ਬਿਠਾਓ ਮੈਂ ਤੁਹਾਡੇ ਦਰ ਆਇਆਂ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ... ਕਿਰਤ ਅੱਖਾਂ ਹੋਈਆਂ ਨਮ ਹੁਣ ਕੋਈ ਸਬਕ ਸਿੱਖ ਲੈਣਾ, ਅੱਖਰਾਂ ਨੂੰ ਦਸਦਾ ਕਾਫਰ ਕਵੀਰਾਜ ਹੁਣ ਲਿਖ ਲੈਣਾ, ਪ੍ਰੀਤ ਹੌਲੀ ਹੌਲੀ ਅਸਰ ਅਸਰ ਰੂਹਾਨੀ ਦਿਖ ਲੈਣਾ, ਦਰਸ਼ਨ ਦਿੱਤੇ ਚੰਗੇ ਜੋ ਦਿਲੋਂ ਸੀ ਮੰਗੇ ਇਹਨਾਂ ਪ੍ਰੀਤਾਂ ਵਿੱਚ ਰੂਹ ਤਰ ਆਇਆਂ ਹਾਂ, ਉਹਨਾਂ ਬੁਲਾਇਆ , ਮਹਿਸੂਸ ਕਰਾਇਆ, ਸੱਚੀ ਨੱਤ ਮਸਤਕ ਹੋ ਸਿਜਦਾ ਕਰ ਆਇਆ ਹਾਂ, ਉਹਨਾਂ ਦੀ ਯਾਦ ਸਦਕਾ ਮੇਰੀ ਦਿਲੀ ਫਰਿਯਾਦ ਸਦਕਾ ਹਾਜ਼ਰੀ ਕੋਲ ਬੈਠ ਰੂਹਾਨੀ ਭਰ ਆਇਆ ਹਾਂ ...

ਪੱਥਰਾਂ ਦੇ ਸ਼ਹਿਰ

ਪੱਥਰਾਂ ਦੇ ਸ਼ਹਿਰ ਵਿੱਚ ਭਾਲ ਇੱਕ ਫੁੱਲ ਰਿਹਾ ਹਾਂ, ਮੈ ਇਸ ਕੁਦਰਤ ਦੇ ਵਿੱਚ ਸਭ ਕੁੱਝ ਭੁੱਲ ਰਿਹਾ ਹਾਂ .... ਇਹਨਾਂ ਪੱਥਰਾਂ ਦੇ ਵਿੱਚ ਵੀ ਸੁਗੰਧ ਹੈ, ਇਹਨਾਂ ਫਿਜ਼ਾਵਾਂ ਵਿੱਚ ਵੀ ਆਨੰਦ ਹੈ, ਹੌਲੀ ਹੌਲੀ ਗੱਲ ਬਾਤ ਕਰ ਖੁੱਲ੍ਹ ਰਿਹਾ ਹਾਂ, ਪੱਥਰਾਂ ਦੇ ਸ਼ਹਿਰ ਵਿੱਚ ਭਾਲ ਇੱਕ ਫੁੱਲ ਰਿਹਾ ਹਾਂ.... ਕੋਲੇ ਇੱਕ ਨਹਿਰ ਵੀ ਵਗਦੀ ਪਈ ਹੈ, ਨਜ਼ਾਰੇ ਸੋਹਣੇ ਨੂੰ ਵੀ ਠਗਦੀ ਪਈ ਹੈ, ਪੱਥਰਾਂ ਨਾਲ ਬਣਾ ਸੋਹਣਾ ਜਿਹਾ ਪੁਲ ਰਿਹਾ ਹਾਂ, ਪੱਥਰਾਂ ਦੇ ਸ਼ਹਿਰ ਵਿੱਚ ਭਾਲ ਇੱਕ ਫੁੱਲ ਰਿਹਾ ਹਾਂ.... ਮਿੱਟੀ ਵੀ ਆਪਣੀ ਜਿਥੇ ਪੈਰਾਂ ਦੇ ਨਿਸ਼ਾਨ ਨੇ, ਗੱਲ ਨਾਲ ਲਾਉਂਦੀ ਭਾਵੇਂ ਗੈਰਾਂ ਦੇ ਮਹਿਮਾਨ ਨੇ, ਮਿੱਟੀ ਦੇ ਵਿੱਚ ਮਿੱਟੀ ਨਾਲ ਰੁਲ ਰਿਹਾ ਹਾਂ, ਪੱਥਰਾਂ ਦੇ ਸ਼ਹਿਰ ਵਿੱਚ ਭਾਲ ਇੱਕ ਫੁੱਲ ਰਿਹਾ ਹਾਂ.... ਕਿਰਤ ਆਖਿਰ ਲੱਭ ਲਿਆ ਮਹਿਕ ਨਾਲ ਫੁੱਲ ਨੂੰ, ਕਵੀਰਾਜ ਉਹਨੇਂ ਬੋਲ ਦਿੱਤੇ ਇਸ ਕਾਇਨਾਤ ਕੁੱਲ ਨੂੰ, ਉਹਦੇ ਦਿੱਤੇ ਹੋਏ ਅੱਖਰਾਂ ਦਾ ਪਾ ਮੁੱਲ ਰਿਹਾ ਹਾਂ, ਪੱਥਰਾਂ ਦੇ ਸ਼ਹਿਰ ਵਿੱਚ ਭਾਲ ਇੱਕ ਫੁੱਲ ਰਿਹਾ ਹਾਂ....

ਬਸ ਗੱਲਾਂ ਹੀ ਨੇ

ਮੈਂ ਵੇਖਿਆ ਵੈਸੇ ਸਭ ਕਹਿਣ ਦੀਆਂ ਬਸ ਗੱਲਾਂ ਹੀ ਨੇ ਅਸੀਂ ਨਾਲ ਹਾਂ ਤੇਰੇ ਤਾਂ ਫ਼ਿਕਰ ਕਾਹਦਾ ਏ, ਕਿਵੇਂ ਹੋਵੇਗਾ ਸਭ ਕੁੱਝ ਆਖਿਰ ਜ਼ਿਕਰ ਕਾਹਦਾ ਏ, ਕਿਵੇਂ ਹੋਣਗੇ ਕਾਜ਼ ਵੈਸੇ ਸੋਚ ਨਾ ਤੂੰ, ਸਭ ਕੁੱਝ ਕਰਿਆ ਏ , ਕੁੱਝ ਵੀ ਲੋਚ ਨਾ ਤੂੰ, ਤੇਰਾ ਇਸ ਦੁਨੀਆਂ ਵਿੱਚ ਖਿਆਲ ਪੂਰਾ ਕਰਾਂਗੇ, ਜਿੱਥੇ ਵੀ ਕਹੇਂਗਾ ਅਸੀਂ ਨਾਲ ਪੂਰਾ ਖੜ੍ਹਾਂਗੇ, ਦਿਖਾਵੇ ਵਾਲੀਆਂ ਲੱਗਦੀਆਂ ਹੁਣ ਹੱਲਾਂ ਹੀ ਨੇ, ਮੈਂ ਵੇਖਿਆ ਵੈਸੇ ਸਭ ਕਹਿਣ ਦੀਆਂ ਬਸ ਗੱਲਾਂ ਹੀ ਨੇ ਆਪਣੇ ਕੰਮ ਰਾਜ਼ੀ ਹੋਣ ਤਾਂ ਸਾਰ ਨਹੀਂ ਲੈਂਦਾ ਕੋਈ, ਕਿਸੇ ਲਈ ਕੋਈ ਦਿਲ ਉਤੇ ਤਾਂ ਵਾਰ ਨਹੀਂ ਲੈਂਦਾ ਕੋਈ, ਇੱਕ ਵਾਰੀ ਤਾਂ ਹਾਲ ਪੁੱਛ ਕੇ ਫਿਰ ਛੱਡ ਦੇਣਗੇ ਇਕੱਲੇ ਜੀ, ਇਹ ਤਾਂ ਕਹਿੰਦੇ ਮਿਤ੍ਰਾ ਓਏ ਮੁਸੀਬਤ ਲਹਿ ਗਈ ਪੱਲੇ ਜੀ, ਆਪਣੇ ਰਾਹ ਹੁਣ ਇਹ ਆਪੇ ਲੱਭ ਲੈਣਗੇ, ਮੁਸੀਬਤ ਆਉਣ ਤੇ ਆਪੇ ਹੀ ਰੱਬ ਰੱਬ ਕਹਿਣਗੇ, ਸਾਥ ਨਿਭਾਉਣ ਵਾਲੇ ਵੈਸੇ ਸਭ ਕਹਿੰਦੇ ਝੱਲਾਂ ਹੀ ਨੇ, ਮੈਂ ਵੇਖਿਆ ਵੈਸੇ ਸਭ ਕਹਿਣ ਦੀਆਂ ਬਸ ਗੱਲਾਂ ਹੀ ਨੇ ਕਿਰਤ ਤੇਰੇ ਨਾਲ ਤਾਂ ਆਪਣੇ ਚੰਗੀ ਕਰ ਗਏ ਨੇ, ਐਸੇ ਪਿੱਛੇ ਤਾਂ ਵਿਸ਼ਵਾਸ ਆਪਣਿਆਂ ਤੋਂ ਵੀ ਹਰ ਗਏ ਨੇ, ਪਰ ਹੁਣ ਤਾਂ ਤੂੰ ਇੱਕ ਸੱਟ ਨਵੀਂ ਖਾ ਲਈ ਏ, ਸੱਟ ਖਾ ਕੇ ਡਾਇਰੀ ਲਈ ਕਵਿਤਾ ਨਵੀਂ ਬਣਾ ਲਈ ਏ, ਇਹੋ ਗੱਲਾਂ ਮੈਨੂੰ ਸਭ ਕੋਲੋਂ ਦੂਰ ਕਰ ਰਹੀਆਂ ਨੇ, ਇਕੱਲੇ ਰਹਿਣ ਦੇ ਜਜ਼ਬੇ ਅੰਦਰ ਭਰ ਰਹੀਆਂ ਨੇ, ਕਵੀਰਾਜ ਇਤਬਾਰਾਂ ਦੀਆਂ ਉਤਰ ਰਹੀਆਂ ਖੱਲਾਂ ਹੀ ਨੇ, ਮੈਂ ਵੇਖਿਆ ਵੈਸੇ ਸਭ ਕਹਿਣ ਦੀਆਂ ਬਸ ਗੱਲਾਂ ਹੀ ਨੇ

ਭੰਡਣਾ

ਇਸ ਦੁਨੀਆਂ ਨੂੰ ਤਾਂ ਯਾਰਾ ਭੰਡਣਾ ਬਹੁਤ ਆਉਂਦੈ ਤੇਰੀ ਗੱਲ ਤੇਰੇ ਤੋਂ ਪਹਿਲਾਂ ਜਾਨਣਾ ਚਾਹੁੰਦੇ ਨੇ, ਤੇਰੀ ਮਿਹਨਤ ਦਾ ਫਲ ਇਹ ਮਾਨਣਾ ਚਾਹੁੰਦੇ ਨੇ, ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਗੰਢਣਾ ਬਹੁਤ ਆਉਂਦੈ, ਇਸ ਦੁਨੀਆਂ ਨੂੰ ਤਾਂ ਯਾਰਾ ਭੰਡਣਾ ਬਹੁਤ ਆਉਂਦੈ ਸਭ ਦੀ ਦੁਨੀਆਂ ਵਿੱਚ ਕੂਕੀਂ ਜਾਂਦੇ ਨੇ, ਬਿਨਾਂ ਗੱਲੋਂ ਹੀ ਸਲਾਹਾਂ ਫੂਕੀ ਜਾਂਦੇ ਨੇ, ਕਿਸੇ ਦੀਆਂ ਗੱਲਾਂ ਨੂੰ ਵੰਡਣਾ ਬਹੁਤ ਆਉਂਦੈ, ਇਸ ਦੁਨੀਆਂ ਨੂੰ ਤਾਂ ਯਾਰਾ ਭੰਡਣਾ ਬਹੁਤ ਆਉਂਦੈ ਹਰ ਗੱਲ ਵਿੱਚ ਪੁਛ ਪੜਤਾਲ ਕਰਦੇ ਨੇ, ਗੱਲਾਂ ਪੁੱਛ ਪੁੱਛ ਬੁਰੇ ਹਾਲ ਕਰਦੇ ਨੇ, ਹੁਣ ਹਰ ਇੱਕ ਨੂੰ ਇਹਨਾਂ ਵਿੱਚ ਹੰਢਣਾ ਬਹੁਤ ਆਉਂਦੈ, ਇਸ ਦੁਨੀਆਂ ਨੂੰ ਤਾਂ ਯਾਰਾ ਭੰਡਣਾ ਬਹੁਤ ਆਉਂਦੈ ਹਰ ਗੱਲ ਵੀ ਦੱਸਣ ਵਾਲੀ ਨਹੀਂ ਹੁੰਦੀ ਕਿੰਝ ਕਹਾਂ, ਕਿਸੇ ਉਪਰ ਹੱਸਣ ਵਾਲੀ ਨਹੀਂ ਹੁੰਦੀ ਕਿੰਝ ਕਹਾਂ, ਬਹੁਤ ਤੰਗ ਕਰਣ ਵਾਲਿਆਂ ਨੂੰ ਛੰਡਣਾ ਬਹੁਤ ਆਉਂਦੈ, ਇਸ ਦੁਨੀਆਂ ਨੂੰ ਤਾਂ ਯਾਰਾ ਭੰਡਣਾ ਬਹੁਤ ਆਉਂਦੈ ਕਿਰਤ ਤੇਰੇ ਹਰ ਗੱਲ ਕਿਉਂ ਆਮ ਹੁੰਦੀ ਏ, ਕਵੀਰਾਜ ਕਿਸੇ ਨਾ ਕਿਸੇ ਕੋਲੋਂ ਗੁਲਾਮ ਹੁੰਦੀ ਏ, ਪ੍ਰੀਤ ਅੱਖਰਾਂ ਨਾਲ ਸੁਣਿਆ ਤੈਨੂੰ ਝੰਡਣਾ ਬਹੁਤ ਆਉਂਦੈ, ਇਸ ਦੁਨੀਆਂ ਨੂੰ ਤਾਂ ਯਾਰਾ ਭੰਡਣਾ ਬਹੁਤ ਆਉਂਦੈ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਕਿਰਤਪ੍ਰੀਤ ਸਿੰਘ ਕਵਿਰਾਜ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ