Punjabi Poetry : Kartar Singh Sumer

ਪੰਜਾਬੀ ਗਜ਼ਲਾਂ/ਕਵਿਤਾਵਾਂ : ਕਰਤਾਰ ਸਿੰਘ ਸੁਮੇਰ


ਕੰਵਲ - ਸੁਰਖੀ , ਲਾਟ ਨੈਣਾਂ ਦੀ ...

ਸ਼ੋਖ ਨੇ ਕੁਝ ਰੰਗ ਅਜ ਅਸਮਾਨ ਦੇ ਸੰਗਦੇ ਕਿਉਂ ਬੁਲ੍ਹ ਤਿਰੀ ਮੁਸਕਾਨ ਦੇ ਦਿਸਣ ਵਾਲੇ ਨੂੰ ਲੁਕਣ ਦਾ ਢੰਗ ਹੈ ਰਾਤ ਚਮਕਣ ਦੀ ਤੇ ਦਿਨ ਸ਼ਰਮਾਣ ਦੇ ਹੈ ਸਵੇਰਾਂ ਤਕ ਕਿਸੇ ਦੀ ਯਾਦਗਾਰ ਨ ਬੁਝਾਈਂ ਇਸਨੂੰ, ਜਗਦਾ ਜਾਣ ਦੇ ਖਾਕ ਅਪਣੀ ਵਿੱਚ ਬੁਝ ਕੇ ਸ਼ੌਕ ਵੀ ਧੁਖ ਰਹੀ ਮੰਜ਼ਿਲ ਦਾ ਰੁਖ ਪਹਿਚਾਣਦੇ ਦੇਖ ਕਿਸ ਨਖਰੇ ' ਚ ਆਈ ਹੈ ਬਹਾਰ ਫਿਰ ਕਿਸੇ ਲਿਟ ਦੀ ਗਿਰਹ ਖੁੱਲ੍ਹ ਜਾਣ ਦੇ ਮਸਤੀਆਂ ਨੂੰ ਕੀ ਤਮੀਜ਼ ਦਰਦ ਦੀ ਮੰਜ਼ਿਲਾਂ ਨਾਂਹ ਖੇਲ ਦਿਲ ਪਰਚਾਣ ਦੇ ਅਮਲ ਜੀਂਦੇ - ਨ - ਮਰਦੇ ਰਾਤ ਦਿਨ ਮੌਤ ! ਬੇਜੀਵਨ - ਅਮਲ ਇਨਸਾਨ ਦੇ ਕੰਵਲ - ਸੁਰਖੀ , ਲਾਟ ਨੈਣਾਂ ਦੀ ਕੁਈ ਕੰਢਿਓਂ ਉੱਚੇ ਨਿ ਰੁਖ ਤੂਫਾਨ ਦੇ ‘ਸੁਮੇਰ’ ਦੀਆਂ ਗਜ਼ਲਾਂ ( ਅਨ-ਚਿਤ੍ਰਿਤ )

ਰਾਹ ਨੂੰ ਚਿਤਰਨ ਲਈ ਫੁਰਸਤ ਨਹੀਂ

ਰਾਹ ਨੂੰ ਚਿਤਰਨ ਲਈ ਫੁਰਸਤ ਨਹੀਂ ਮੰਜ਼ਿਲਾਂ ਦੀ ਕੋਈ ਫਿਰ ਸੂਰਤ ਨਹੀਂ ਕਿਉਂ ਖਾ ਖਾ ਠੁਹਕਰਾਂ ਛੱਡਦੇ ਨੇ ਅੱਗ ਪੱਥਰਾਂ ਦੇ ਵਿੱਚ ਜੋ ਹਰਕਤ ਨਹੀਂ ਭੇਜਦੇ ਹਾਂ ਨਕਸ਼ ਜਨਮਾਂ ਦੇ ਉਲੀਕ ਆਪਣੀ ਮੁਹਬੱਤ ਦਾ ਇਹ ਕੋਈ ਖਤ ਨਹੀਂ ਜ਼ਿੰਦਗੀ ਹੈ ਮੌਤ ਨੂੰ ਕੀਤਾ ਮਜ਼ਾਕ ਇਹ ਕਿਸੇ ਦੇ ਜੀਣ ਦੀ ਹਸਰਤ ਨਹੀਂ ਸਜ ਕੇ ਬੈਠੇ ਓ ਅਸਾਡੇ ਕਤਲ ਨੂੰ ? ਹੁਣ ਕਹੋ ਕਿ ਅੱਜ ਵੀ ਫੁਰਸਤ ਨਹੀਂ ਵਕਤ ਨਹੀਂ ? ਲੈ ਲਵੋ ਸਾਥੋਂ ਹੀ ਕੁਝ ਉਮਰ ਹੈ ਇਹ ! ਫਾਂਸੀ ਦੀ ਮੁਹਲਤ ਨਹੀਂ !! ਕੀ ਕਿਹਾ ਕਿ ਏਧਰੋਂ ਲੰਘਣਗੇ ਉਹ ? ਇਹ ਤਾਂ ਕੋਈ ਅੱਜ ਨਵੀਂ ਸ਼ਾਮਤ ਨਹੀਂ ਰਹਿ ਜਾਉਗੇ ਬਣਕੇ ਤਮਾਸ਼ੇ ਦਾ ਸਬੱਬ ਸਾਹਮਣੇ ਜੋ ਆਉਣ ਦੀ ਹਿੰਮਤ ਨਹੀਂ ਜ਼ਿੰਦਗੀ ਆਪਣੇ ਲਹੂ ਦਾ ਹੈ ਚਿਰਾਗ ਇਹ ਕੋਈ ਜਾਦੂਗਰੀ ਕੌਤਕ ਨਹੀਂ ਪੁੱਛਦੇ ਪਿਆਰ ਦੀ ਹਿੰਮਤ ਵੀ ਹੈ ? ਹਾਂ ਜੀ ਪਰ ਸਾਡੀ ਇਹ ਆਦਤ ਨਹੀਂ

ਮੌਤ ਦਾ ਜਸ਼ਨ ਸਾਨੂੰ ਇਉ ਮਨਾਣਾ ਪੈ ਗਿਆ

ਮੌਤ ਦਾ ਜਸ਼ਨ ਸਾਨੂੰ ਇਉ ਮਨਾਣਾ ਪੈ ਗਿਆ ਜ਼ਿੰਦਗੀ ਦੀ ਹਦ ਤੋੜਨ ਤੱਕ ਜਾਣਾ ਪੈ ਗਿਆ ਕਈ ਯੁੱਗ ਬੀਤੇ ਤਾਂ ਆਇਆ ਹੁਸਨ ਦਾ ਖਿਆਲ ਤਦੋਂ ਸਾਡੇ ਸਿਰਾਂ ਦਾ ਵੀ ਮੁੱਲ ਪਾਣਾ ਪੈ ਗਿਆ ਰਾਹ ਟੇਢਾ , ਪੈਰ ਠੇਡਾ, ਹਰ ਕਦਮ ਹਰ ਮੋੜ 'ਤੇ ਫਿਰ ਤਿਰੇ ਸੰਗ ਵਾਸਤਾ ਸਾਨੂੰ ਪੁਰਾਣਾ ਪੈ ਗਿਆ ਘਰ 'ਚ ਸਉਂਦੇ ਹਾਂ , ਜੀਊਂਦੇ ਹਾਂ ਅਸੀਂ ਸੜਕਾਂ 'ਤੇ ਪਰ ਰੋਜ਼ ਭੁਲੇਖਾ ਮਰਨ ਜੰਮਣ ਦਾ ਖਾਣਾ ਪੈ ਗਿਆ ਅੱਖਰਾਂ ਨੂੰ ਭੋਰ ਕੇ ਲੱਖ ਨਕਸ਼ ਬਣਾਉਣੇ ਪਏ ਜ਼ਿੰਦਗੀ ਦੇ ਵਾਸਤੇ ਜਦ ਸਿਰ ਉਠਾਣਾ ਪੈ ਗਿਆ

ਉਡਦੇ ਨੇ ਰੰਗ ਕੰਵਲ

ਉਡਦੇ ਨੇ ਰੰਗ ਕੰਵਲ - ਕੰਵਲ ਤੇ ਨਿਖਾਰ ਤੋਂ ਆਉਂਦੇ ਸੁਨੇਹੇ ਨੇ ਕਿਸੇ ਗੁੰਮੀ ਬਹਾਰ ਤੋਂ ਗਗਨਾਂ ਦੇ ਇਸ਼ਕ, ਧਰਤ ਦੀ ਮਰੀ ਹੋਈ ਨੂੰ ਦੇਖ ਆਏਗਾ ਕੁਝ ਮਜ਼ਾ ਵੀ ਇਸ ਧੁਖੇ ਅੰਗਾਰ ਤੋਂ ਭਰਦੀ ਰਹੀ ਮਨੁੱਖ ਦਾ ਚਉਣਾ ਲਹੂ ਦਾ ਘੁੱਟ ਨਿਰਪੱਖ ਦੀ ਇਕ ਚੁੱਪ ਵੀ ਜ਼ਾਲਮ ਦੇ ਵਾਰ ਤੋਂ ਮਾਲੀ ਦੀ ਅੱਖ ਜਾਣਦੀ ਕਿਉਂ ਹੈ ਵਰਾਨ ਬਾਗ਼ ਹੋਇਆ ਕੀ ਹਵਾ ਬਾਹਰ ਇਹਦੇ ਅਖਤਿਆਰ ਤੋਂ ਮੌਸਮ ਨਹੀਂ ਉਡੀਕਦੀ ਜੀਵਨ ਦੀ ਇਹ ਬਹਾਰ ਕੁਈ ਯੁਗ ਨਹੀਂ ਇਹ ਯਤਨ ਹੈ ਉਘੜੇ ਨੁਹਾਰ ਤੋਂ ਚਿੜੀਆਂ ਦੀ ਚਹਿਕ ਬਾਜ਼ ਦਾ ਹਾਸਾ ਉੜਾ ਗਈ ਕਈ ਮਾਤ ਪੈ ਰਹੇ ਨੇ ਰੰਗ ਤੜਕਸਾਰ ਤੋਂ

ਸੱਚੀ ਧੁਨ

ਦਿਲ ਦੇ ਅੰਦਰ ਰੋਸ਼ਨੀ ਤੇਰੀ ਇਓਂ ਢਲਦੀ ਰਹੀ ਜਿਉਂ ਕਿਸੇ ਦੀਵੇ ਦੀ ਬੱਤੀ ਸਹਿਕਦੀ ਬਲਦੀ ਰਹੀ ਸਾਡੀ ਹੀ ਤਦਬੀਰ ਹੈ ਜੋ ਨਿਭ ਸਕੀ ਹੈ ਤੋੜ ਤਕ ਪਰ ਤੇਰੀ ਤਕਦੀਰ ਸਾਨੂੰ ਤੋੜ ਤਕ ਛਲਦੀ ਰਹੀ ਮਰ ਗਏ ਸਾਂ, ਜੇ ਨ ਹੁੰਦੀ ਤੇਰੇ ਤਕ ਪਹੁੰਚਣ ਦੀ ਰੀਝ ਮੌਤ ਸਾਡੀ ਏਸ ਧੁਨ ਦੀ ਲਾਟ 'ਤੇ ਜਲਦੀ ਰਹੀ ! ਤੇਰੇ ਥਲ ਵਿਚ ਰਹਿ ਗਏ ਨੇ ਜਮ ਕੇ ਪੈਰਾਂ ਦੇ ਨਿਸ਼ਾਨ ਸੱਸੀ ਅਪਣੇ ਅੱਥਰੂਆਂ ਦੀ ਧਾਰ 'ਤੇ ਚਲਦੀ ਰਹੀ ਰਹੀ ਨਾ ਸਾਨੂੰ ਵੀ ਭਾਵੇਂ ਤੇਰੀ ਸੂਰਤ ਦੀ ਪਛਾਣ ਤੇਰੇ ਗੁਜ਼ਰਨ ਤੋਂ ਅਸਾਡੀ ਨਜ਼ਰ ਸੰਭਲਦੀ ਰਹੀ ਕੀ ਕਿਹਾ ਕਿ ਸਾਨੂੰ ਕਿਸੇ ਨਾਲ ਮੁਹੱਬਤ ਨਹੀਂ ? ਚਲੋ ਚੰਗਾ ਹੋਇਆ, ਸਾਡੀ ਵੀ ਬਲਾ ਟਲਦੀ ਰਹੀ ਸਾਡੇ ਜੀਵਨ ਦੀ ਤਪੱਸ਼ਿਆ 'ਤੇ ਤਿਰੇ ਹੁਸਨਾਂ ਦੀ ਖੈਰ ਸਾਡੇ ਮੁੜ੍ਹਕੇ ਤੋਂ ਹੀ ਦੀਵਾਲੀ ਤਿਰੀ ਬਲਦੀ ਰਹੀ ਕਹਿੰਦੇ ਓ ਸਾਡੇ ਜਿਹਾ ਸੋਹਣਾ ਕਿਤੇ ਕੋਈ ਨਹੀਂ ! ਲਗ ਗਈ ਜੋ ਨਜ਼ਰ ਦੱਸੋ ਖੁਦੀ ਕਿਸ ਗਲ ਦੀ ਰਹੀ ? ਇਕ ਨਜ਼ਰ ਪਿਆਸੀ ਸੜ ਰਹੀ ਸੀ ਕਾਇਨਾਤ ਇਕ ਨਜ਼ਰ ਸਾਰੀ ਖੁਦਾਈ ਅਪਣੇ 'ਤੇ ਝਲਦੀ ਰਹੀ ਕੌਣ ਪਰਲੇ ਕੰਢਿਓਂ ਆ ਕੇ ਬੁਝਾਏਗਾ ਪਿਆਸ ? ਸਾਗਰਾਂ ਦੀ ਛੱਲ ਸਾਡੇ ਸੀਨੇ 'ਤੇ ਬਲਦੀ ਰਹੀ ਸਾਡੀ ਇੱਛਾ 'ਤੇ ਤਿਰੀ ਮਿੱਟੀ 'ਚ ਪੈਂਦੀ ਰਹੀ ਜਾਨ ਤੇਰੀ ਇੱਛਾ 'ਤੇ ਅਸਾਡੀ ਜਾਨ ਨਿੱਕਲਦੀ ਰਹੀ ਪਰ ਕੋਈ ਤਨ ਮਨ ਹਵਾਲੇ ਕਰਨ ਦੀ ਗੱਲ ਕਿਉਂ ਕਰੇ ਜ਼ਿੰਦਗਾਨੀ ਜਦ ਹਮੇਸ਼ਾਂ ਸਾਡੇ ਈ ਵੱਲ ਦੀ ਰਹੀ ਕਾਫਰੀ ਦੇ ਫਤਵਿਆਂ 'ਤੇ ਖੁੱਲ ਹੁਣ ਲਹਿਣੀ ਮੁਹਾਲ ਇਸ਼ਕ਼ ਦਾ ਨੰਗੇਜ ਤੇਰੀ ਨਜ਼ਰ ਨਾ ਝਲਦੀ ਰਹੀ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਕਰਤਾਰ ਸਿੰਘ ਸੁਮੇਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ