Kartar Singh Sumer ਕਰਤਾਰ ਸਿੰਘ ਸੁਮੇਰ

ਕਰਤਾਰ ਸਿੰਘ 'ਸੁਮੇਰ' (13 ਅਪ੍ਰੈਲ 1910-12 ਜੂਨ 1992) ਦਾ ਜਨਮ ਗੁਰਾਂ ਦੀ ਨਗਰੀ 'ਗੋਲਡਨ ਟੈਂਪਲ' ਦੇ ਸ਼ਹਿਰ ਸ੍ਰੀ ਅੰਮ੍ਰਿਤਸਰ, (ਪੰਜਾਬ) ਜਲਾਲਪੁਰ ਬਾਵਿਆਂ ਦੇ ਵਸਨੀਕ ਸ . ਸੁੰਦਰ ਸਿੰਘ ਦੇ ਘਰ ਮਾਤਾ ਸਰਦਾਰਨੀ ਰਤਨ ਕੌਰ ਦੀ ਕੁੱਖ 'ਚੋਂ ਹੋਇਆ । ਅੱਠਵੀਂ ਵਿਚ ਪੜ੍ਹਦਿਆਂ ਹੀ ਕਰਤਾਰ ਸਿੰਘ ‘ ਸੁਮੇਰ ’ ਦਾ ਵਿਆਹ ਮੂਧਲ ਪਿੰਡ ਦੇ ਸ. ਨਰਾਇਣ ਸਿੰਘ ਦੀ ਧੀ ਮਣਸੋ ਦੇ ਨਾਲ ਹੋ ਗਿਆ ਜੋ ਬਾਅਦ ਵਿਚ ਕਰਤਾਰ ਸਿੰਘ 'ਸੁਮੇਰ' ਦੀ ਹਰੀਵੰਸ਼ ਕੌਰ ਬਣ ਗਈ ।
ਅੰਮ੍ਰਿਤਸਰ ਤੋਂ ਹੀ ਦਸਵੀਂ ਜਮਾਤ ਪਾਸ ਕਰਕੇ 1930 ਵਿਚ ਸਰਕਾਰੀ ਉਦਯੋਗਿਕ ਸਕੂਲ ਅੰਮ੍ਰਿਤਸਰ ( ਪੰਜਾਬ ) ਤੋਂ ਐਮ . ਐਸ . ਈ . ( MSE ) ਦਾ ਡਿਪਲੋਮਾ ਕੀਤਾ ।
ਫਿਰ 1932 ਵਿਚ ਮਾਇਓ ਸਕੂਲ ਆਫ ਆਰਟਸ ( Maya School of Arts ) ਲਾਹੌਰ ਤੋਂ ਐਫ ਸੀ ਆਈ ਡਬਲੀਯੂ (FCIW )ਦਾ ਡਿਪਲੋਮਾ ਕੀਤਾ।
( 1932-1972) ਤੀਕ ਡਰਾਇੰਗ ਪੇਂਟਿੰਗ ਅਧਿਆਪਕ ਦੇ ਤੌਰ ' ਤੇ ਭਿੰਨ - ਭਿੰਨ ਖਾਲਸਾ ਸਕੂਲਾਂ ਵਿਚ ਨੌਕਰੀ ਕੀਤੀ । ਆਖਰ , ਸੰਨ 1972 ਵਿਚ ਉਹ ਸੇਵਾ ਮੁਕਤ ਹੋ ਗਏ ਅਤੇ ਫਿਰ ਕਿਤਾਬਾਂ ਛਪਵਾਉਣ ਵਿਚ ਰੁੱਝ ਗਏ ।
ਪੁਸਤਕਾਂ : 1. ਤ੍ਰਿਬੇਣੀ 1941, 2. ਦਰਵਾਜ਼ਾ 1975 ( ਕਾਵਿ - ਚਿੱਤਰਾਂ ਸਹਿਤ ), 3. ਮੌਤ ਕਿ ਜ਼ਿੰਦਗੀ 1976 (ਲੇਖ - ਚਿੱਤਰਾਂ ਸਹਿਤ), 4. ਮਾਲਕੌਸ 1984 (ਗੀਤ ਚਿੱਤਰਾਂ ਸਹਿਤ), 5. ਸਵਰਗਾਂ ਦੇ ਅੰਗੂਰ 1984, 6. ਟੁੱਟਣ ਦੀ ਆਵਾਜ਼ (ਕਾਵਿ - ਚਿੱਤਰਾਂ ਸਹਿਤ) 1988, 7. ਬੈਠੇ ਤਾਂ ਜਾਣੀਏ (ਕਾਵਿ - ਚਿੱਤਰਾਂ ਸਹਿਤ) 1988, 8.ਬਾਕੀ ਬਚਿਆ ਆਦਮੀ 1989.
ਅਣ - ਛਪੀਆਂ : ਹਿੰਦੀ : 1. ਜੀਵਨ ਅਰਥ, 2. ਮ੍ਰਿਤੂ ਔਰ ਮਾਨਵ, 3. ਰੇਖਾ - ਰਹੱਸ, 4. ਸਿਰਲੇਖ - ਹੀਣ,
ਉਰਦੂ : 1. ਸੰਗੇ - ਲਰਜ਼ਾਂ

ਉਨ੍ਹਾਂ ਪੁਸਤਕਾਂ ' ਤੇ ਪੰਜਾਬੀ ਅਕਾਦਮੀ , ਦਿੱਲੀ ( ਸੰਨ 1985) ਪੰਜਾਬੀ ਅਕਾਦਮੀ ਹਰਿਆਣਾ (ਸੰਨ 1986) ਦੇ ਐਵਾਰਡ ਝੜੀ ਵੀ ਲਗੀ । 'ਸੁਮੇਰ' ਹੋਰਾਂ ਦੇ ਆਪਣੇ ਰਿਕਾਰਡ ਅਨੁਸਾਰ ਲਗਭਗ ਇੱਕੀ ਭਿੰਨ - ਭਿੰਨ ਭਾਰਤੀ ਸਭਿਆਚਾਰਕ ਸੰਗਠਨਾਂ ਵਲੋਂ ਸਮੇਂ ਸਮੇਂ ਸਨਮਾਨਤ ਕੀਤਾ ਜਾਂਦਾ ਰਿਹਾ । - ਅਨੁਪਿੰਦਰ ਸਿੰਘ ਅਨੂਪ