Punjabi Poetry : Dr. Bikram Singh Sohi

ਪੰਜਾਬੀ ਕਵਿਤਾਵਾਂ : ਡਾਃ ਬਿਕਰਮ ਸਿੰਘ ਸੋਹੀ


ਜੋ ਲੋਕਾਂ ਨੇ ਸੁਣ ਲਏ

ਜੋ ਲੋਕਾਂ ਨੇ ਸੁਣ ਲਏ ਓਨ੍ਹਾਂ ਲਫਜ਼ਾਂ ਕੋਲ ਅਵਾਜ਼ ਸੀ ਉਂਜ ਹਰ ਬੋਲ ਕੁ-ਬੋਲ ਤਾਂ ਮੇਰਾ ਹੀ ਮੇਰੇ ਨਾਲ ਸੀ ਕੁਫ਼ਰ ਅਤੇ ਇਮਾਨ ਕਾਇਆ 'ਚ ਆਪੋ ਆਪਣੀ ਥਾਂ ਤੇ ਸਨ ਹੱਥਾਂ ਦੇ ਵਿੱਚ ਕੁਫ਼ਰ ਅਤੇ ਜੀਭ ਉਤੇ ਇਮਾਨ ਸੀ ਜੋ ਮਿਲ ਗਿਆ ਓਹ ਪਲ ਦੋ ਪਲ ਦਿਲ ਨੂੰ ਛੋਹ ਕੇ ਵਿਸਰ ਗਿਆ ਜੋ ਨਾ ਪਾ ਸਕੇ ਓਹ ਚਰਾਗ ਬਣ ਬਲਿਆ ਦਿਲ ਵਿਚਕਾਰ ਸੀ ਕੁੱਝ ਕੋਰੇ ਕਾਗਜ਼ ਕੱਲੇ ਸਨ ਕੁੱਝ ਲਫਜ਼ ਉਕਤਾਏ ਫਿਰਦੇ ਸਨ ਮੈਂ ਤਾਂ ਐਂਵੇਂ ਇਹਨਾਂ ਦੇ ਫਸਿਆ ਅੱਧ ਵਿਚਕਾਰ ਸੀ ਉਮਰ ਭਰ ਹੀ ਝੁਲਦੀ ਰਹੀ ਜ਼ਿਹਨ ‘ਚ ਲਫਜ਼ ਹਨੇਰੀ ਚੁੱਪ ਦੀ ਇੱਕ ਅਣਹੋਂਦ ਚ ਗੁੰਮੀ ਅੰਦਰ ਦੀ ਜੋ ਵਾਜ਼ ਸੀ ਆਖਰੀ ਜਦ ਹਿਚਕੀ ਆਈ ਪਰਵਾਨਾਂ ਤੜਫ ਕੇ ਬੋਲਿਆ ਸੀ ਜਾਨ ਅਜ਼ੀਜ਼ ਬਹੁਤ ਪਰ ਵਾਕਿਆ ਕੁੱਝ ਖਾਸ ਸੀ

  • ਮੁੱਖ ਪੰਨਾ : ਡਾਃ ਬਿਕਰਮ ਸਿੰਘ ਸੋਹੀ - ਪੰਜਾਬੀ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ