Punjabi Poetry : Balbir Kumar/Baba Beera
ਪੰਜਾਬੀ ਕਵਿਤਾਵਾਂ : ਬਲਬੀਰ ਕੁਮਾਰ/ਬਾਬਾ ਬੀਰ੍ਹਾ
ਮੇਰੀ ਜ਼ਿੰਦਗੀ
60 ਸਾਲ ਮਜ਼ਦੂਰੀ ਕੀਤੀ, ਮਿਲੀਆਂ ਧੁਰੋਂ ਸਜ਼ਾਵਾਂ। ਬੁੱਢੇ ਵਾਰੇ ਹੱਡ ਨਾ ਚਲਦੇ, ਕਿੰਝ ਕਮਾ ਕੇ ਖਾਵਾਂ। ਸ਼ਬਦਾਂ ਦੇ ਨਾਲ ਮੋਹ ਹੋ ਗਿਆ, ਨਿੱਤ ਹੀ ਕਲਮ ਚਲਾਵਾਂ। ਬੱਲੇ ਬੱਲੇ ਲੋਕੀ ਕਰਦੇ, ਪੜ੍ਹ ਮੇਰੀਆਂ ਰਚਨਾਵਾਂ। ਛੋਟੀ ਉਮਰੇ ਪਿਤਾ ਮਰ ਗਿਆ, ਨਾ ਸੀ ਚਾਚਾ ਤਾਇਆ ਮਾਤਾ ਰਹਿਗੀ ਰੋਂਦੀ ਪਿੱਟਦੀ, ਡਾਢਾ ਦਿਲ ਘਬਰਾਇਆ ਕਿਹੜਾ ਮਾੜਾ ਕਰਮ ਹੋ ਗਿਆ, ਸੋਚ ਸੋਚ ਘਬਰਾਵਾਂ 60 ਸਾਲ ਮਜ਼ਦੂਰੀ ਕੀਤੀ, ਮਿਲੀਆਂ ਧੁਰੋਂ ਸਜ਼ਾਵਾਂ। ਬੁੱਢੇ ਵਾਰੇ ਹੱਡ ਨਾ ਚਲਦੇ, ਕਿੰਝ ਕਮਾ ਕੇ ਖਾਵਾਂ। ਸ਼ਬਦਾਂ ਦੇ ਨਾਲ ਮੋਹ ਹੋ ਗਿਆ, ਨਿੱਤ ਹੀ ਕਲਮ ਚਲਾਵਾਂ। ਬੱਲੇ ਬੱਲੇ ਲੋਕੀ ਕਰਦੇ, ਪੜ੍ਹ ਮੇਰੀਆਂ ਰਚਨਾਵਾਂ। ਮਾਂ ਦੇ ਨਾਲ ਅਸੀਂ ਹੱਥ ਵਟਾ ਕੇ, ਮਸਾਂ ਰੋਟੀ ਕੀਤੀ ਪੂਰੀ ਘਾਹ ਵੇਚ ਅਸਾਂ ਡੰਗ ਟਪਾਏ, ਇਹ ਸਾਡੀ ਮਜਬੂਰੀ ਰੁੱਖੀ ਮਿੱਸੀ ਖਾ ਕੇ ਪਲ ਗਏ, ਲੱਗੀਆਂ ਕੋਈ ਦੁਆਵਾਂ 60 ਸਾਲ ਮਜ਼ਦੂਰੀ ਕੀਤੀ, ਮਿਲੀਆਂ ਧੁਰੋਂ ਸਜ਼ਾਵਾਂ। ਬੁੱਢੇ ਵਾਰੇ ਹੱਡ ਨਾ ਚਲਦੇ, ਕਿੰਝ ਕਮਾ ਕੇ ਖਾਵਾਂ। ਸ਼ਬਦਾਂ ਦੇ ਨਾਲ ਮੋਹ ਹੋ ਗਿਆ, ਨਿੱਤ ਹੀ ਕਲਮ ਚਲਾਵਾਂ। ਬੱਲੇ ਬੱਲੇ ਲੋਕੀ ਕਰਦੇ, ਪੜ੍ਹ ਮੇਰੀਆਂ ਰਚਨਾਵਾਂ। ਮੱਕੀ ਝੋਨੇ ਚੌਥੇ ਹਿੱਸੇ ਤੇ, ਲਾ ਲਏ ਸੀ ਅਸਾਂ ਵਥੇਰੇ ਰੱਜ ਕੇ ਰੋਟੀ ਖਾਣ ਲੱਗ ਪਏ, ਪ੍ਰਭੂ ਨੇ ਦੁੱਖ ਨਬੇੜੇ ਦੁੱਖ ਮੁਸੀਬਤ ਯਾਦ ਹੈ ਮੈਨੂੰ, ਅੱਜ ਕਿਵੇਂ ਦੱਸੋ ਭੁਲਾਵਾਂ 60 ਸਾਲ ਮਜ਼ਦੂਰੀ ਕੀਤੀ, ਮਿਲੀਆਂ ਧੁਰੋਂ ਸਜ਼ਾਵਾਂ। ਬੁੱਢੇ ਵਾਰੇ ਹੱਡ ਨਾ ਚਲਦੇ, ਕਿੰਝ ਕਮਾ ਕੇ ਖਾਵਾਂ। ਸ਼ਬਦਾਂ ਦੇ ਨਾਲ ਮੋਹ ਹੋ ਗਿਆ, ਨਿੱਤ ਹੀ ਕਲਮ ਚਲਾਵਾਂ। ਬੱਲੇ ਬੱਲੇ ਲੋਕੀ ਕਰਦੇ, ਪੜ੍ਹ ਮੇਰੀਆਂ ਰਚਨਾਵਾਂ। 15 ਸਾਲ ਲੱਕੜ ਮਿਸਤਰੀ, ਫਿਰ ਰਾਜ ਮਿਸਤਰੀ ਬਣਿਆਂ ਧੀਆਂ ਪੁੱਤਰ ਰੱਬ ਨੇ ਦਿੱਤੇ, ਪਰਿਵਾਰ ਨੇ ਤਾਣਾ ਤਣਿਆਂ ਵਿਆਹ ਕਰਾ ਕੇ ਵੱਖ ਹੋ ਗਏ ਨੇ, ਮੈਂ ਹੁਣ ਕਿਵੇਂ ਦੱਸੋ ਮਨਾਵਾਂ 60 ਸਾਲ ਮਜ਼ਦੂਰੀ ਕੀਤੀ, ਮਿਲੀਆਂ ਧੁਰੋਂ ਸਜ਼ਾਵਾਂ। ਬੁੱਢੇ ਵਾਰੇ ਹੱਡ ਨਾ ਚਲਦੇ, ਕਿੰਝ ਕਮਾ ਕੇ ਖਾਵਾਂ। ਸ਼ਬਦਾਂ ਦੇ ਨਾਲ ਮੋਹ ਹੋ ਗਿਆ, ਨਿੱਤ ਹੀ ਕਲਮ ਚਲਾਵਾਂ। ਬੱਲੇ ਬੱਲੇ ਲੋਕੀ ਕਰਦੇ, ਪੜ੍ਹ ਮੇਰੀਆਂ ਰਚਨਾਵਾਂ। ਪੁੱਤਰ ਨਾ ਕੋਈ ਕੰਮ ਲੈ ਕੇ ਜਾਂਦੇ, ਸ਼ਰਮ ਲੋਕਾਂ ਤੋਂ ਖਾਂਦੇ ਭਾਪੇ ਨੂੰ ਅੱਜ ਪੁੱਛਦਾ ਕੋਈ ਨਾ, ਕਿਵੇਂ ਵਕਤ ਟਪਾਓਂਦੇ ਬਾਬਾ ਬੀਰ੍ਹਾ ਕਦੇ ਡਰਦਾ ਨਹੀਂਓ, ਭਾਵੇਂ ਆਉਣ ਬਲਾਵਾਂ 60 ਸਾਲ ਮਜ਼ਦੂਰੀ ਕੀਤੀ, ਮਿਲੀਆਂ ਧੁਰੋਂ ਸਜ਼ਾਵਾਂ। ਬੁੱਢੇ ਵਾਰੇ ਹੱਡ ਨਾ ਚਲਦੇ, ਕਿੰਝ ਕਮਾ ਕੇ ਖਾਵਾਂ। ਸ਼ਬਦਾਂ ਦੇ ਨਾਲ ਮੋਹ ਹੋ ਗਿਆ, ਨਿੱਤ ਹੀ ਕਲਮ ਚਲਾਵਾਂ। ਬੱਲੇ ਬੱਲੇ ਲੋਕੀ ਕਰਦੇ, ਪੜ੍ਹ ਮੇਰੀਆਂ ਰਚਨਾਵਾਂ।
ਸੂਫੀ ਕਲਾਮ
ਸੁੱਤੀ ਕਾਹਨੂੰ ਰਹੀਏਂ ਨੀ ਤੂੰ ਜਾਗ ਕੇ ਤੇ ਵੇਖ ਲੈ। ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖ ਲੈ। ਸੁੱਤੀਆਂ ਦੇ ਲੁੱਟੇ ਜਾਂਦੇ ਹਾਰ ਦੇ ਸ਼ਿੰਗਾਰ ਨੀਂ, ਭੁੱਬੀਂ ਭੁੱਬੀਂ ਰੋਂਦੀਆਂ ਨੇ, ਹੋ ਕੇ ਖੁਆਰ ਨੀਂ, ਲੰਘੇ ਜਾਂਦੇ ਵੇਲੇ ਨੂੰ ਸੰਭਾਲ ਕੇ ਤਾਂ ਵੇਖ ਲੈ, ਉੱਠ ਕਿਤੇ ਯਾਰ ਦੇ ਦੀਦਾਰ ਪਾ ਕੇ ਵੇਖ ਲੈ, ਸੁੱਤੀ ਕਾਹਨੂੰ ............................ ਸੁੱਤੀ ਕਿਵੇਂ ਤੂੰ ਹੱਥ ਸਿਰ ਉੱਤੇ ਸੁੱਟ ਕੇ, ਅੱਖਾਂ ਪੁੱਟ ਵੇਖ ਸਮਾਂ, ਕਿੱਥੇ ਗਿਆ ਮੁੱਕ ਕੇ, ਇੱਕ ਵਾਰੀ ਝਾਤੀ ਉੱਤੇ ਮਾਰ ਕੇ ਤਾਂ ਵੇਖ ਲੈ, ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖ ਲੈ, ਸੁੱਤੀ ਕਾਹਨੂੰ ................................. ਲੱਗੀਆਂ ਨੇ ਰੌਣਕਾਂ, ਸੁਹਾਗਣਾਂ ਦੇ ਘਰ ਨੀ, ਮਾਹੀ ਲਾਗੇ ਬੈਠ ਕੇ, ਕਲੋਲਾਂ ਰਹੀਆਂ ਕਰ ਨੀਂ, ਤੂੰ ਵੀ ਕਿਤੇ ਜੁਲਫਾਂ ਸੰਵਾਰ ਕੇ ਤਾਂ ਵੇਖ ਲੈ, ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖ ਲੈ, ਸੁੱਤੀ ਕਾਹਨੂੰ.................................... 'ਬੀਰੇ ਸ਼ਾਹ' ਜਗਾਉਂਦਾ ਤੈਨੂੰ ਦੇ ਕੇ ਉੱਚੀ ਹੋਕਾ ਨੀਂ, ਯਾਰ ਨੂੰ ਮਨਾ ਲੈ, ਨਹੀਂ ਤਾਂ ਲੰਘ ਜਾਣਾ ਮੌਕਾ ਨੀਂ, ਏਹੋ ਜਿਹੀ ਨੀਂਦ ਨੂੰ ਤੂੰ ਢਾਲ ਕੇ ਤਾਂ ਵੇਖ ਲੈ, ਉੱਛ ਕਿਤੇ ਯਾਰ ਦੇ ਦੀਦਾਰ ਪਾ ਕੇ ਵੇਖ ਲੈ, ਸੁੱਤੀ ਕਾਹਨੂੰ ਰਹੀਏਂ, ਨੀਂ ਤੂੰ ਜਾਗ ਕੇ ਤਾਂ ਵੇਖ ਲੈ।
ਸੋਭਦਾ ਪੰਜਾਬ
ਤੇਰੇ ਨਾਲ ਸੋਭਦਾ, ਪੰਜਾਬ ਸੋਹਣੀਏਂ, ਤੇਰੇ ਗੀਤਾਂ ਦੀ ਬਹਾਰ ਪੂਰੇ ਦੇਸ 'ਚ, ਤੇਰੇ ਨਖਰੇ ਦਾ ਕੋਈ ਨਾ ਜਵਾਬ ਸੋਹਣੀਏਂ, ਤੇਰਾ ਚੱਲਦਾ ਏ ਪਿਆਰ ਪੂਰੇ ਦੇਸ਼ 'ਚ। ਜੱਟੀ ਤੂੰ ਪੰਜਾਬ ਦੀ, ਪੰਜਾਬ ਸਾਰਾ ਮੋਹ ਲਿਆ, ਤੇਰੇ ਵੱਲ ਵੇਖ, ਸੀਨਾ ਗੱਭਰੂ ਦਾ ਡੋਲਿਆ, ਤੇਰਾ ਝੱਲਿਆ ਨਾ ਜਾਂਦਾ ਏ ਸ਼ਬਾਬ ਸੋਹਣੀਏਂ, ਸਾਨੂੰ ਤੇਰੇ ਨਾਲ ਸੋਭਦਾ ਪੰਜਾਬ ਸੋਹਣੀਏਂ। ਧੁੰਮਾਂ ਪਾਉਂਦਾ ਏ ਸ਼ਿੰਗਾਰ ਪੂਰੇ ਦੇਸ਼ 'ਚ। ਤੇਰੇ ਨਖਰੇ ਦਾ ਕੇਈ ਨਾ ਜੁਵਾਬ ਸੋਹਣੀਏ। ਸਰ੍ਹੋਂ ਵਾਂਗ ਰੂਪ ਸੋਹਣਾ ਸਾਰਿਆਂ ਨੂੰ ਲੱਗਦਾ, ਗੁੱਤ ਤੇ ਗੁਲਾਬੀ ਫੁੱਲ ਬੜਾ ਸੋਹਣਾ ਫੱਬਦਾ। ਮੁਖ ਚੁੱਕ ਚੁੱਕ ਵੇਖਦਾ ਨਵਾਬ ਸੋਹਣੀਏਂ, ਤੇਰੇ ਹੁੰਦੇ ਨੇ ਵਿਚਾਰ ਪੂਰੇ ਦੇਸ਼ 'ਚ। ਚੌਧਵੀਂ ਦਾ ਚੰਦ ਤੇਰੇ ਪਿਆਰ ਦਾ ਸ਼ੌਕੀਨ ਨੀਂ, ਤੱਕਦਾ ਏ ਸੋਹਣਾ ਤੇਰਾ ਨਖਰਾ ਹੁਸੀਨ ਨੀਂ, ਬੋਲ ਮਿੱਠੇ ਮਿੱਠੇ ਤੇਰੇ ਲਾ ਜੁਵਾਬ ਸੋਹਣੀਏਂ, ਤੇਰੇ ਰੂਪ ਦਾ ਬੁਖਾਰ ਪੂਰੇ ਦੇਸ਼ 'ਚ। ਕਪਾਹ ਵਾਂਗੋਂ ਫੁੱਟ ਫੁੱਟ ਹੱਸਦੀਏਂ ਸੋਹਣੀਏਂ, ਵਿਰਾਸਤਾਂ ਨੂੰ ਸਾਂਭ ਸਾਂਭ ਰੱਖਦੀਂ ਏਂ ਸੋਹਣੀਏਂ, ਕੀਤਾ ਦੇਸ਼ ਦਾ ਪੂਰਾ ਹਰ ਖਵਾਬ ਸੋਹਣੀਏਂ, ਕਰੇ 'ਬਾਬਾ ਬੀਰ੍ਹਾ' ਤੇਰਾ ਸਤਿਕਾਰ ਸੋਹਣੀਏਂ। ਸਾਨੂੰ ਤੇਰੇ ਨਾਲ ਸੋਭਦਾ ਪੰਜਾਬ ਸੋਹਣੀਏਂ, ਤੇਰੇ ਗੀਤਾਂ ਦੀ ਬਹਾਰ ਪੂਰੇ ਦੇਸ਼ 'ਚ। ਤੇਰੇ ਨਖਰੇ ਦਾ ਕੋਈ ਨਾ ਜੁਵਾਬ ਸੋਹਣੀਏਂ, ਤੇਰਾ ਚੱਲਦਾ ਏ ਪਿਆਰ ਪੂਰੇ ਦੇਸ਼ 'ਚ।
ਧੀਆਂ ਇਹ ਪਿਆਰੀਆਂ
ਪੁੱਤਾਂ ਨਾਲੋਂ ਘੱਟ ਨਹੀਂਉਂ ਧੀਆਂ ਇਹ ਪਿਆਰੀਆਂ। ਰੱਬਾ ਦੇਂਵੀਂ ਸੱਭ ਨੂੰ, ਨਿਆਮਤਾਂ ਇਹ ਸਾਰੀਆਂ। ਪੁੱਤਾਂ ਨਾਲ ਉੱਚੇ ਹੁੰਦੇ ਮਾਪਿਆਂ ਦੇ ਨਾਂ ਏ, ਧੀਆਂ ਬਾਝੋਂ, ਸੁੰਜੀ ਗੁੱਟੋਂ, ਵੀਰਾਂ ਵਾਲੀ ਬਾਂਹ ਏ, ਪੁੱਤ ਭਾਂਵੇਂ ਬੂਟੇ ਪਰ ਧੀਆਂ ਵੀ ਕਿਆਰੀਆਂ, ਰੱਬਾ ਦੇਵੀਂ ਸੱਭ ਨੂੰ ................... ਪੁੱਤਾਂ ਤੋਂ ਬਗੈਰ ਕੰਮ ਖੇਤਾਂ ਚ, ਨਾ ਚੱਲਦਾ, ਧੀਆਂ ਬਾਝੋਂ, ਚੰਗਾ ਚੁੱਲ੍ਹਾ ਘਰ ਦਾ ਨਾ ਬਲਦਾ। ਧੀਆਂ ਦੀਆਂ ਲੋੜਾਂ ਹਰ ਘਰਾਂ ਵਿੱਚ, ਭਾਰੀਆਂ, ਰੱਬਾ ਦੇਵੀਂ ਸੱਭ ਨੂੰ..................... ਪੁੱਤ ਰਾਜਾ ਖੇਤਾਂ ਦੀ ਤੇ ਧੀ ਰਾਣੀ ਘਰਾਂ ਦੀ, ਹੰਸੂ ਹੰਸੂ ਕਰਦੀ, ਪਿਆਰੀ ਸੱਭ ਮਨਾਂ ਦੀ, ਤਾਂਹੀਉਂ ਅੱਜ ਦੁਨੀਆਂ ਨੇ ਧੀਆਂ ਸਤਿਕਾਰੀਆਂ, ਰੱਬਾ ਦੇਵੀਂ ਸੱਭ ਨੂੰ.................... ਧੀਆਂ ਜੇ ਨਾ ਹੋਣ, ਮੁੱਲ ਪੁੱਤਾਂ ਦਾ ਵੀ ਕੋਈ ਨਾ, ਪੁੱਤਰਾਂ ਦੇ ਅੱਗੇ ਪੁੱਤ ਲੱਭੇਗਾ ਵੀ ਕੋਈ ਨਾ, ਸੋਚ ਲਵੋ ਲੋਕੋ, ਗੱਲਾਂ ਬੈਠ ਮੈਂ ਵਿਚਾਰੀਆਂ, ਪੁੱਤਾਂ ਨਾਲੋਂ ਘੱਟ ਨਹੀਉਂ ਧੀਆਂ......... ਧੀਆਂ ਲਈ ਬਾਬੇ ਬੀਰੇ ਅਰਜਾਂ ਗੁਜਾਰੀਆਂ, ਪੁੱਤਾਂ ਨਾਲੋਂ ਘੱਟ ਨਹੀਂਉਂ ਧੀਆਂ ਇਹ ਪਿਆਰੀਆਂ। ਰੱਬਾ ਦੇਵੀਂ ਸੱਭ ਨੂੰ ਨਿਆਮਤਾਂ ਇਹ ਸਾਰੀਆਂ।
ਤੀਆਂ ਦਾ ਤਿਉਹਾਰ
ਸਾਉਣ ਵਿੱਚ ਤੀਆਂ ਦਾ ਤਿਉਹਾਰ ਆ ਗਿਆ ਧੀਆਂ ਲਈ ਬਜ਼ਾਰਾਂ 'ਚ, ਸ਼ਿੰਗਾਰ ਆ ਗਿਆ ਰੰਗ ਤੇ ਬਿਰੰਗੇ ਛਾਪਾਂ ਛੱਲੇ ਵਿਕਦੇ ਧੀਆਂ ਦੇ ਨਸੀਬ ਖੁਸ਼ੀਆਂ 'ਚ ਲਿਖਦੇ ਅੱਜ ਧੀਆਂ ਵਿੱਚ ਵੱਖਰਾ ਨਿਖਾਰ ਆ ਗਿਆ ਸਾਉਣ ਵਿੱਚ ਤੀਆਂ ਦਾ ਤਿਉਹਾਰ ਆ ਗਿਆ ਧੀਆਂ ਲਈ ਬਜ਼ਾਰਾਂ 'ਚ, ਸ਼ਿੰਗਾਰ ਆ ਗਿਆ ਨਵੇਂ ਨਵੇਂ ਸੂਟਾਂ ਦੇ ਡਿਜ਼ਾਈਨ ਮਿਲਦੇ ਧੀਆਂ ਵਾਲੇ ਮੁੱਖ ਵੇਖ ਵੇਖ ਖਿਲਦੇ ਜਿਹਨਾਂ ਉੱਤੇ ਧੀਆਂ ਦਾ, ਵਿਚਾਰ ਆ ਗਿਆ ਸਾਉਣ ਵਿੱਚ ਤੀਆਂ ਦਾ ਤਿਉਹਾਰ ਆ ਗਿਆ ਧੀਆਂ ਲਈ ਬਜ਼ਾਰਾਂ 'ਚ, ਸ਼ਿੰਗਾਰ ਆ ਗਿਆ ਸਖੀਆਂ ਸਹੇਲੀਆਂ 'ਚ ਪੈਣ ਬੋਲੀਆਂ ਜਿਸ ਜਿਸ ਪਾਸੇ ਜਾਣ, ਇਹ ਟੋਲੀਆਂ ਇੱਕ ਦੂਜੀ ਨਾਲ ਹੈ, ਪਿਆਰ ਪਾ ਲਿਆ ਸਾਉਣ ਵਿੱਚ ਤੀਆਂ ਦਾ ਤਿਉਹਾਰ ਆ ਗਿਆ ਧੀਆਂ ਲਈ ਬਜ਼ਾਰਾਂ 'ਚ, ਸ਼ਿੰਗਾਰ ਆ ਗਿਆ ਪੇਕਿਆਂ ਦੇ ਪਿੰਡਾਂ 'ਚ, ਬਹਾਰਾਂ ਵੱਖ ਨੇ ਸ਼ਹਿਰਾਂ ਨਾਲੋਂ ਪਿੰਡਾਂ ਦੀਆਂ ਨਾਰਾਂ ਵੱਖ ਨੇ ਆਖੇ ਬਾਬਾ ਬੀਰ੍ਹਾ ਦਿਲ 'ਚ ਖੁਮਾਰ ਆ ਗਿਆ ਸਾਉਣ ਵਿੱਚ ਤੀਆਂ ਦਾ ਤਿਉਹਾਰ ਆ ਗਿਆ ਧੀਆਂ ਲਈ ਬਜਾਰਾਂ 'ਚ, ਸ਼ਿੰਗਾਰ ਆ ਗਿਆ
ਪਾਪੀ ਸਰਕਾਰਾਂ : ਗੀਤ
ਗ਼ਰੀਬ ਲੋਕਾਂ ਨਾਲ ਧੱਕੇ ਕੀਤੇ, ਅੱਜ ਇਹ ਪਾਪੀ ਸਰਕਾਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ, ਮਨੀਪੁਰ ਦੀਆਂ ਨਾਰਾਂ ਨੇ ਅੱਤਵਾਦੀਆਂ ਤੋਂ ਕਹਿਰ ਕਰਾਇਆ, ਰੋਕ ਕੇ ਸਾਰੇ ਠਾਣੇ ਜੀ ਇਨਸਾਫ਼ ਕਿਹਦੇ ਤੋਂ ਲੱਭੀਏ ਜਾ ਕੇ, ਹਾਕਮ ਬੈਠੇ ਕਾਣੇ ਜੀ ਸੋਚ ਸੋਚੀ ਸਾਨੂੰ ਡੋਬਣ ਵਾਲੀ, ਬਹਿ ਕੇ ਇਹਨਾਂ ਗੱਦਾਰਾਂ ਨੇ ਗ਼ਰੀਬ ਲੋਕਾਂ ਨਾਲ ਧੱਕੇ ਕੀਤੇ, ਅੱਜ ਇਹ ਪਾਪੀ ਸਰਕਾਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ, ਮਨੀਪੁਰ ਦੀਆਂ ਨਾਰਾਂ ਨੇ ਕੌਣ ਕਰੇ ਇਤਬਾਰ ਇਹਨਾਂ ਤੇ, ਝੂਠ ਦੇ ਪੁੱਲ ਬਣਾਉਂਦੇ ਨੇ ਗਿਫ਼ਟ ਦੁੱਖਾਂ ਦੇ ਦੇ ਕੇ ਸਾਨੂੰ, ਪਾਪੀ ਇਹ ਮੁਸਕਾਉਂਦੇ ਨੇ ਗ਼ਰੀਬ ਲੋਕਾਂ ਨੂੰ ਖ਼ਤਮ ਕਰਨਗੇ ਕੀਤੀਆਂ ਅਸੀਂ ਵਿਚਾਰਾਂ ਨੇ ਗ਼ਰੀਬ ਲੋਕਾਂ ਨਾਲ ਧੱਕੇ ਕੀਤੇ, ਅੱਜ ਇਹ ਪਾਪੀ ਸਰਕਾਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ, ਮਨੀਪੁਰ ਦੀਆਂ ਨਾਰਾਂ ਨੇ ਜ਼ੁਲਮ ਜ਼ਬਰ ਤੇ ਤਾਨਾ ਸ਼ਾਹੀ, ਕੀਤੀ ਇਹਨਾਂ ਵਧੀਕੀ ਏ ਉੱਪਰ ਤੋਂ ਲੈ ਕੇ ਥੱਲੇ ਤੱਕ ਦੀ, ਸਰਕਾਰ ਓਥੇ ਪਲੀਤੀ ਏ ਬਲਾਤਕਾਰੀਆਂ ਦੇ ਜ਼ੁਲਮ ਸਹੇ, ਰਾਹ ਜਾਂਦੀਆਂ ਮੁਟਿਆਰਾਂ ਨੇ ਗ਼ਰੀਬ ਲੋਕਾਂ ਨਾਲ ਧੱਕੇ ਕੀਤੇ, ਅੱਜ ਇਹ ਪਾਪੀ ਸਰਕਾਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ, ਮਨੀਪੁਰ ਦੀਆਂ ਨਾਰਾਂ ਨੇ ਕਰਲੋ ਵੀਰੋ ਅੱਜ ਤੋਂ ਤੋਬਾ ਸਾਥ ਇਹਨਾਂ ਦਾ ਦੇਣਾ ਨਹੀਂ ਆਪਣੀ ਰਾਖੀ ਆਪ ਕਰਾਂਗੇ ਸਾਨੂੰ ਕੋਈ ਵੀ ਮਿਹਣਾ ਨਹੀਂ ਹੁਣ ਨਹੀਂ ਸਹਿਣੀ ਹੋਰ ਗੁਲਾਮੀ, ਬਹੁਤ ਖਾ ਲਈਆਂ ਮਾਰਾਂ ਨੇ ਗ਼ਰੀਬ ਲੋਕਾਂ ਨਾਲ ਧੱਕੇ ਕੀਤੇ, ਅੱਜ ਇਹ ਪਾਪੀ ਸਰਕਾਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ, ਮਨੀਪੁਰ ਦੀਆਂ ਨਾਰਾਂ ਨੇ
ਫੁੱਲ ਬਣ ਪਿਆਰ ਦਾ
ਫੁੱਲਾਂ ਦੀ ਭਰੀ ਕਿਆਰੀ ਦਾ, ਫੁੱਲ ਬਣਜਾ ਕੋਈ ਪਿਆਰ ਦਾ ਮਨ ਬਣਾ ਕੇ ਹਾਰ ਦੇ ਵਾਂਗੂ, ਹਰ ਇੱਕ ਨੂੰ ਰਹਿ ਸਤਿਕਾਰ ਦਾ ਪਿਆਰ ਦਾ ਦੇ ਸੰਦੇਸ਼ਾਂ ਸਭਨੂੰ, ਨਾ ਕੋਈ ਬੋਲ ਮਾਰੀਂ ਹੰਕਾਰ ਦਾ ਤੂੰ ਭਾਵੇਂ ਦੂਰ ਦੁਰੇਡੇ ਚੱਲਜਾ, ਪਿੱਛੋਂ ਹਰ ਕੋਈ ਰਹੇ ਪੁਕਾਰਦਾ ਕੰਮ ਭਾਵੇਂ ਤੂੰ ਚੰਗੇ ਕੀਤੇ, ਫਿਰ ਵੀ ਹਿੱਸਾ ਰਹੀਂ ਪਰਿਵਾਰ ਦਾ ਐਸੀ ਗੱਲ ਤੂੰ ਮੁੱਖ ਚੋਂ ਕੇਰੀ, ਜਿਹੜੀ ਹਰ ਕੋਈ ਵਿਚਾਰ ਦਾ ਵੀਰਾਂ ਵਰਗੇ ਮਿੱਤਰ ਬਣਾ ਕੇ, ਕਦੇ ਹੱਥ ਨਾ ਛੱਡੀ ਯਾਰ ਦਾ ਦੁਨੀਆਂ ਨੂੰ ਸਮਝਾਉਣ ਪਹਿਲਾਂ, ਆਪਣਾ ਆਪ ਸੁਧਾਰ ਦਾ ਮਹਿਕਾਂ ਵੰਡਜਾ ਦੁਨੀਆਂ ਅੰਦਰ, ਰਾਹ ਛੱਡ ਜਾਣਾ ਸੰਸਾਰ ਦਾ ਇਹ ਦੁਨੀਆਂ ਹੈ ਫਾਨੀ ਸੱਜਣਾਂ, ਹੱਥ ਫੜ੍ਹਲੈ ਉਸ ਕਰਤਾਰ ਦਾ ਬਾਬਾ ਬੀਰ੍ਹਾ ਕਦੇ ਝੂਠ ਨਾ ਆਖੇ, ਬਿਲਕੁਲ ਸੱਚ ਨਿਤਾਰਦਾ
ਮਨੀਪੁਰ ਕਾਂਡ
ਭਾਰਤ ਦੀ ਹਰ ਨਾਰੀ ਸੱਜਣੋਂ, ਓਦੋਂ ਤੱਕ ਹੁਣ ਨੰਗੀ ਏ ਹੈਵਾਨਾਂ ਦੀ ਜ਼ਿੰਦਗੀ ਜਦ ਤੱਕ, ਸੂਲੀ ਤੇ ਨਾ ਟੰਗੀ ਏ ਧੀਆਂ ਭੈਣਾਂ ਨੰਗੀਆਂ ਹੋਈਆਂ, ਕਿਉਂ ਸਾਡੇ ਦੇਸ਼ ਦੀਆਂ ਦੇਸ਼ 'ਚ ਗੱਲਾਂ ਵਧੀਆਂ ਲੋਕੋ, ਵੱਧ ਤੋਂ ਵੱਧ ਕਲੇਸ਼ ਦੀਆਂ ਨੱਕ ਛੁਪਾਈਏ ਅਸੀਂ ਕਿੱਥੇ ਜਾ ਕੇ, ਹਰ ਥਾਂ ਹੋਈ ਭੰਡੀ ਏ ਭਾਰਤ ਦੀ ਹਰ ਨਾਰੀ ਸੱਜਣੋਂ, ਓਦੋਂ ਤੱਕ ਹੁਣ ਨੰਗੀ ਏ ਹੈਵਾਨਾਂ ਦੀ ਜ਼ਿੰਦਗੀ ਜਦ ਤੱਕ, ਸੂਲੀ ਤੇ ਨਾ ਟੰਗੀ ਏ ਪੱਥਰ ਦੇ ਬਣਕੇ ਬਹਿਗੇ, ਦਰਦ ਜਿਹਨਾਂ ਨੂੰ ਹੋਇਆ ਨਾ ਐਸਾ ਕੋਈ ਵਿਰਲਾ ਬੰਦਾ, ਜੋ ਅੱਖੀਆਂ ਤੋਂ ਰੋਇਆ ਨਾ ਗੱਲਾਂ ਕਰਦਿਆਂ ਸ਼ਰਮ ਹੈ ਆਉਂਦੀ, ਹਰਕਤ ਹੋਈ ਗੰਦੀ ਏ ਭਾਰਤ ਦੀ ਹਰ ਨਾਰੀ ਸੱਜਣੋਂ, ਓਦੋਂ ਤੱਕ ਹੁਣ ਨੰਗੀ ਏ ਹੈਵਾਨਾਂ ਦੀ ਜ਼ਿੰਦਗੀ ਜਦ ਤੱਕ, ਸੂਲੀ ਤੇ ਨਾ ਟੰਗੀ ਏ ਧੀਆਂ ਭੈਣਾਂ ਨੂੰ ਨੰਗਿਆਂ ਕਰਕੇ, ਕੋਈ ਮਾੜਾ ਕੀਤਾ ਕਾਰਾ ਮੂੰਹ ਵਿਖਾਉਣ ਦੇ ਕਾਬਲ ਹੈਨੀ, ਬੰਦਾ ਸ਼ਰਮ ਦਾ ਮਾਰਾ 70ਦਿਨ ਤੱਕ ਪਰਜਾ ਰੋਈ, ਹਾਲਤ ਹੋਈ ਕੋਈ ਮੰਦੀ ਏ ਭਾਰਤ ਦੀ ਹਰ ਨਾਰੀ ਸੱਜਣੋਂ, ਓਦੋਂ ਤੱਕ ਹੁਣ ਨੰਗੀ ਏ ਹੈਵਾਨਾਂ ਦੀ ਜ਼ਿੰਦਗੀ ਜਦ ਤੱਕ, ਸੂਲੀ ਤੇ ਨਾ ਟੰਗੀ ਏ ਅਸੀਂ ਇਹੋ ਵੱਸ ਗੱਲਾਂ ਲਿਖਦੇ, ਬੁਰਾ ਹਾਲ ਹੈ ਨਾਰਾਂ ਦਾ ਅੱਖਾਂ ਸਾਹਮਣੇ ਇੱਜਤਾਂ ਲੁੱਟੀਆਂ, ਵੇਖੋ ਕੰਮ ਸਰਕਾਰਾਂ ਦਾ ਅਜ਼ਾਦ ਦੇਸ਼ ਦੀ ਨਾਰੀ ਅੱਜ ਵੀ, ਬਣਦੀ ਪਈ ਬੰਦੀ ਏ ਭਾਰਤ ਦੀ ਹਰ ਨਾਰੀ ਸੱਜਣੋਂ, ਓਦੋਂ ਤੱਕ ਹੁਣ ਨੰਗੀ ਏ ਹੈਵਾਨਾਂ ਦੀ ਜ਼ਿੰਦਗੀ ਜਦ ਤੱਕ, ਸੂਲੀ ਤੇ ਨਾ ਟੰਗੀ ਏ ਕਿਹੜਾ ਰੋਕੇ ਜ਼ੁਲਮ ਆਕੇ, ਇਹ ਜੋ ਕਹਿਰ ਕਮਾਇਆ ਹਿੱਕਾਂ ਤਾਣ ਜਿਹੜੇ ਭਾਸ਼ਨ ਕਰਦੇ, ਕੈਸਾ ਰਾਜ ਚਲਾਇਆ ਬਾਬਾ ਬੀਰ੍ਹਾ ਦੁਖੀ ਹੋ ਕੇ ਲਿਖਦਾ, ਹੱਦ ਸ਼ਰਮ ਦੀ ਲੰਘੀ ਏ ਭਾਰਤ ਦੀ ਹਰ ਨਾਰੀ ਸੱਜਣੋਂ, ਓਦੋਂ ਤੱਕ ਹੁਣ ਨੰਗੀ ਏ ਹੈਵਾਨਾਂ ਦੀ ਜ਼ਿੰਦਗੀ ਜਦ ਤੱਕ, ਸੂਲੀ ਤੇ ਨਾ ਟੰਗੀ ਏ
ਮੈਂ ਢੋਂਗੀ ਲੀਡਰ
ਮੈਨੂੰ ਵੋਟਾਂ ਨਾਲ ਪਿਆਰ, ਤਾਹੀਓਂ ਕਰਦਾ ਹਾਂ ਪ੍ਰਚਾਰ ਅਸੀਂ ਮਤਲਭੀ ਸੱਜਣੋਂ ਯਾਰ, ਸਾਨੂੰ ਹੋਰ ਕੋਈ ਨਾ ਸਾਰ ਵੋਟਾਂ ਆਈਆਂ ਸਿਰ ਦੇ ਉੱਤੇ, ਰੌਲਾ ਪਾਵਾਂ ਸਾਰੇ ਲੱਭਦੇ ਮੇਰੇ ਕੁਝ ਨਹੀਂ ਭਾਵੇਂ, ਲੱਖਾਂ ਕੰਮ ਸਵਾਰੇ ਮੇਰੀ ਸਭਨੂੰ ਹੈ ਪੁਕਾਰ, ਹੌਲਾ ਸੱਭਦਾ ਕਰ ਦਊਂ ਭਾਰ ਮੈਨੂੰ ਵੋਟਾਂ ਨਾਲ ਪਿਆਰ, ਤਾਹੀਓਂ ਕਰਦਾ ਹਾਂ ਪ੍ਰਚਾਰ ਅਸੀਂ ਮਤਲਭੀ ਸੱਜਣੋਂ ਯਾਰ, ਸਾਨੂੰ ਹੋਰ ਕੋਈ ਨਾ ਸਾਰ ਗ਼ਰੀਬ ਲੋਕਾਂ ਦਾ ਮੈਂ ਹਾਂ ਦਰਦੀ, ਪੱਕੇ ਕਰ ਦਊਂ ਵਿਹੜੇ ਤੁਹਾਡੇ ਲਈ ਮੈਂ ਅੱਗੇ ਆਇਆਂ, ਲੀਡਰੀ ਕੰਮ ਮੇਰੇ ਕਿਹੜੇ ਤੁਸੀਂ ਕਰਲੋ ਅੱਜ ਵਿਚਾਰ, ਅੱਗੇ ਆਏ ਸਾਡੀ ਸਰਕਾਰ ਮੈਨੂੰ ਵੋਟਾਂ ਨਾਲ ਪਿਆਰ, ਤਾਹੀਓਂ ਕਰਦਾ ਹਾਂ ਪ੍ਰਚਾਰ ਅਸੀਂ ਮਤਲਭੀ ਸੱਜਣੋਂ ਯਾਰ, ਸਾਨੂੰ ਹੋਰ ਕੋਈ ਨਹੀਂ ਸਾਰ 10=15ਦਿਨ ਤੱਕ ਖਾਣਾ ਪਾਣੀ, ਮੇਰੇ ਘਰ ਵਿੱਚ ਖਾਵੋ ਖਾ ਪੀ ਕੇ ਬੜ੍ਹਕਾਂ ਮਾਰੋ, ਜਾ ਕੇ ਵਿਰੋਧੀਆਂ ਨੂੰ ਲਲਕਾਰੋ ਤੁਹਾਡੇ ਪਿੱਛੇ ਖੜ੍ਹਾ ਹਾਂ ਯਾਰ, ਬਹੁਤੀ ਖਾਇਓ ਨਾ ਕਿਤੇ ਮਾਰ ਮੈਨੂੰ ਵੋਟਾਂ ਨਾਲ ਪਿਆਰ, ਤਾਹੀਓਂ ਕਰਦਾ ਹਾਂ ਪ੍ਰਚਾਰ ਅਸੀਂ ਮਤਲਭੀ ਸੱਜਣੋਂ ਯਾਰ, ਸਾਨੂੰ ਹੋਰ ਕੋਈ ਨਾ ਸਾਰ ਜਿੱਤ ਮੇਰੀ ਹੁਣ ਮੇਰੀ ਪੱਕੀ ਕਰ ਦਿਓ, ਲਾ ਕੇ ਪੂਰਾ ਜ਼ੋਰ 5=700 ਦੀ ਮਦਦ ਕਰਾਂਗਾ, ਜੋ ਚੱਲਕੇ ਆਏ ਕਮਜ਼ੋਰ ਮੈਂ ਹਰ ਵੇਲੇ ਹਾਂ ਤਿਆਰ, ਬਾਬਾ ਬੀਰ੍ਹਾ ਕਰਦਾ ਨਹੀਂ ਇੰਨਕਾਰ ਮੈਨੂੰ ਵੋਟਾਂ ਨਾਲ ਪਿਆਰ, ਤਾਹੀਓਂ ਕਰਦਾ ਹਾਂ ਪ੍ਰਚਾਰ ਅਸੀਂ ਮਤਲਭੀ ਸੱਜਣੋਂ ਯਾਰ, ਸਾਨੂੰ ਹੋਰ ਕੋਈ ਨਹੀਂ ਸਾਰ
ਸਾਉਣ ਦੀਆਂ ਕਹਾਣੀਆਂ : ਗੀਤ
ਸਾਉਣ ਦੀਆਂ ਸੁਣਲੈ ਤੂੰ, ਹਾਣੀਆਂ ਕਹਾਣੀਆਂ ਤੀਆਂ ਵਿੱਚ ਖੇਡ ਅਸੀਂ, ਮੌਜਾਂ ਜੋ ਨੇ ਮਾਣੀਆਂ ਮਾਹੀ ਵਾਲੇ ਗੀਤ ਅਸੀਂ, ਗਾਉਂਦੇ ਸੀ ਪਿਆਰ 'ਚ ਹਰ ਗੱਲ ਤੇਰੀ ਸਾਡੇ, ਹੁੰਦੀ ਸੀ ਸ਼ਿੰਗਾਰ 'ਚ ਫੁੱਲਾਂ ਵਾਂਗੂ ਰੱਖੀਆਂ ਸੀ, ਸੰਵਾਰ ਕੇ ਜਵਾਨੀਆਂ ਸਾਉਣ ਦੀਆਂ ਸੁਣਲੈ ਤੂੰ, ਹਾਣੀਆਂ ਕਹਾਣੀਆਂ ਤੀਆਂ ਵਿੱਚ ਖੇਡ ਅਸੀਂ, ਮੌਜਾਂ ਜੋ ਸੀ ਮਾਣੀਆਂ ਨੱਥਾਂ ਟਿੱਕੇ ਪਾ ਕੇ ਘੁੰਡ, ਕੱਢ ਕੱਢ ਨੱਚੀਆਂ ਸਖੀਆਂ ਸਹੇਲੀਆਂ 'ਚ, ਰੱਜ ਰੱਜ ਹੱਸੀਆਂ 'ਚ, ਸਭ ਗੱਲਾਂ ਹੋਈਆਂ ਅੱਜ, ਤੈਨੂੰ ਮੈਂ ਸੁਣਾਉਣੀਆਂ ਸਾਉਣ ਦੀਆਂ ਸੁਣਲੈ ਤੂੰ ਹਾਣੀਆਂ ਕਹਾਣੀਆਂ ਤੀਆਂ ਵਿੱਚ ਖੇਡ ਅਸੀਂ, ਮੌਜਾਂ ਜੋ ਨੇ ਮਾਣੀਆਂ ਤ੍ਰਿੰਝਣਾਂ ਦੇ ਵਿੱਚੋਂ ਜਦੋਂ, ਮੁੜ ਆਉਂਦੀ ਘਰ ਨੂੰ ਮੰਮੀ ਕਰੇ ਸੁੱਖਣਾ ਤੇ, ਲੱਭੇ ਮੇਰੇ ਵਰ ਨੂੰ ਧੀਆਂ ਜਾਣ ਸਹੁਰੇ ਆਖੇ, ਦੌਲਤਾਂ ਬੇਗਾਨੀਆਂ ਸਾਉਣ ਦੀਆਂ ਸੁਣਲੈ ਤੂੰ ਹਾਣੀਆਂ ਕਹਾਣੀਆਂ ਤੀਆਂ ਵਿੱਚ ਖੇਡ ਅਸੀਂ, ਮੌਜਾਂ ਜੋ ਨੇ ਮਾਣੀਆਂ ਸਖੀਆਂ 'ਚ ਕਦੇ ਗੱਲਾਂ, ਛੇੜਦੇ ਸੀ ਤੇਰੀਆਂ ਤੂੰਹੀਂ ਦੱਸ ਕਿਹੜੀ ਗੱਲੋਂ, ਕੀਤੀਆਂ ਸੀ ਦੇਰੀਆਂ ਜ਼ਿੰਦਗੀ 'ਚ ਹੋਈਆਂ ਗੱਲਾਂ, ਦੱਸੀਆਂ ਪੁਰਾਣੀਆਂ ਸਾਉਣ ਦੀਆਂ ਸੁਣਲੈ ਤੂੰ ਹਾਣੀਆਂ ਕਹਾਣੀਆਂ ਤੀਆਂ ਵਿੱਚ ਖੇਡ ਅਸੀਂ, ਮੌਜਾਂ ਜੋ ਨੇ ਮਾਣੀਆਂ ਮਾਹੀ ਦੀਆਂ ਯਾਦਾਂ ਅਸੀਂ, ਰੱਖੀਆਂ ਲੁਕੋ ਕੇ ਹੁਣ ਦੱਸੇ ਤੈਨੂੰ ਮਾਹੀਆ, ਤੇਰੀ ਜਿੰਦ ਹੋ ਕੇ ਆਖੇ ਬਾਬਾ ਬੀਰ੍ਹਾ ਗੱਲਾਂ ਕਿਉਂ, ਛੁਪਾਣੀਆਂ ਸਾਉਣ ਦੀਆਂ ਸੁਣਲੈ ਤੂੰ, ਹਾਣੀਆਂ ਕਹਾਣੀਆਂ ਤੀਆਂ ਵਿੱਚ ਖੇਡ ਅਸੀਂ, ਮੌਜਾਂ ਜੋ ਨੇ ਮਾਣੀਆਂ
ਇਨਕਲਾਬੀ ਯੋਧੇ
ਸਾਨੂੰ ਸੌਕ ਮਰਨ ਦਾ ਦੇਸ਼ ਤੋਂ, ਨਹੀਂਓ ਬਹਿਣਾ ਕਰਕੇ ਚੁੱਪ ਸਾਨੂੰ ਗ਼ਦਰੀ ਬਾਬੇ ਆਖਦੇ, ਅਸੀਂ ਗ਼ਦਰ ਲਹਿਰ ਦੇ ਰੁੱਖ ਏਥੇ ਜੰਮਦੀ ਹੈ ਯੋਧੇ ਸੂਰਮੇ, ਸਾਡੀ ਭਾਰਤ ਮਾਂ ਦੀ ਕੁੱਖ ਅਸੀਂ ਦੇਸ਼ ਬਚਾਉਣਾ ਜਾਣਦੇ, ਸਾਨੂੰ ਹੋਰ ਕੋਈ ਨਾ ਭੁੱਖ ਕਈ ਵਿਦੇਸੋਂ ਜ਼ਾਲਿਮ ਆਣ ਕੇ, ਰਹੇ ਦੇਸ਼ ਮੇਰੇ ਨੂੰ ਪੁੱਟ ਸਾਨੂੰ ਆਪੋ ਵਿੱਚ ਲੜਾ ਕੇ, ਮੂਰਖ਼ ਭਰਦੇ ਨੇ ਸਾਡਾ ਘੁੱਟ ਇੱਥੇ ਡਾਕੇ ਆ ਕੇ ਮਾਰਦੇ, ਸਾਡੇ ਬੈਂਕ ਲੈ ਗਏ ਕਈ ਲੁੱਟ ਸਾਨੂੰ ਜਾਤਾਂ ਪਾਤਾਂ ਵਿੱਚ ਵੰਡਕੇ, ਇੱਥੇ ਪਾਉਂਦੇ ਆਕੇ ਫੁੱਟ ਅਸੀਂ ਮਰਨਾ ਦੇਸ਼ ਤੋਂ ਜਾਣਦੇ, ਅਸੀਂ ਕੱਢੇ ਅੰਗਰੇਜਾਂ ਦੇ ਵੱਟ ਜਿਹਨਾਂ ਦਿੱਤੀਆਂ ਜਿੰਦਾਂ ਸੋਹਣੀਆਂ, ਗਏ ਨਾਮ ਦੇਸ਼ ਤੋਂ ਖੱਟ ਸਾਡੀ ਧਰਤੀ ਹੈ ਦੇਸ਼ ਪੰਜਾਬ ਦੀ, ਸਾਡਾ ਬਣਿਆਂ ਏਥੋਂ ਰੱਤ ਜੋ ਕੋਈ ਬੁਰਾ ਤੱਕੇਗਾ ਇਸ ਨੂੰ, ਸਾਥੋਂ ਜਾ ਨਹੀਂ ਸੱਕਦਾ ਬਚ ਤੁਸੀਂ ਬੰਦਿਆਂ ਬਣਜੋ ਕਾਫ਼ਿਰੋ, ਅਸੀਂ ਵੇਖ ਰਹੇ ਹਾਂ ਜਾਗ ਅਸੀਂ ਤਿੱਲ ਤਿੱਲ ਮਰਨਾ ਜਾਣਦੇ, ਇੱਥੋਂ ਬੰਦ ਕਰਾਂਗੇ ਪਾਪ ਜਾਕੇ ਪੁੱਛੋ ਜਨਰਲ ਡਾਇਰ ਨੂੰ, ਸਾਡੀ ਬੁਰੀ ਤਰ੍ਹਾਂ ਦੀ ਮਾਰ ਤਾਹੀਓਂ ਬਾਬਾ ਬੀਰ੍ਹਾ ਆਖਦਾ, ਅਸੀਂ ਭਗਤ ਸਿੰਘ ਦੇ ਯਾਰ
ਅਵਤਾਰ
ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਸੱਭ ਜੀਵਾਂ ਤੋਂ ਵਧਕੇ ਜੱਗ ਵਿੱਚ, ਤੇਰਾ ਹੈ ਸਤਿਕਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਜੇਕਰ ਤੈਨੂੰ ਰੱਬ ਅਸੀਂ ਕਹੀਏ, ਝੂਠ ਕੋਈ ਨਾ ਮਾਸਾ ਬਾਹਰੋਂ ਕਿੱਧਰੋਂ ਰੱਬ ਨੂੰ ਲੱਭਦੈਂ, ਅੰਦਰ ਹੈ ਤੇਰੇ ਵਾਸਾ ਐਵੇਂ ਕਿਤੇ ਮਜਾਕ ਨਾ ਸਮਝੀ, ਕਰਕੇ ਵੇਖ ਵਿਚਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਸੱਭ ਜੀਵਾਂ ਤੋਂ ਵਧਕੇ ਜੱਗ ਵਿੱਚ ਤੇਰਾ ਹੈ ਸਤਿਕਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਸ਼ਕਲ ਰੂਪ ਤੈਨੂੰ ਰੱਬ ਨੇ ਦਿੱਤਾ, ਆਪਣੇ ਵਰਗਾ ਸੋਹਣਾ ਤੇਰੇ ਵਰਗੀ ਅਕਲ ਦਾ ਮਾਲਕ, ਜੀਵ ਕੋਈ ਨਾ ਹੋਣਾ ਆਪਣੇ ਆਪ ਨੂੰ ਰੱਬ ਸਮਝ ਕੇ, ਸੱਚ ਦੀ ਕਰਲੈ ਕਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਸੱਭ ਜੀਵਾਂ ਤੋਂ ਵਧਕੇ ਜੱਗ ਵਿੱਚ, ਤੇਰਾ ਹੈ ਸਤਿਕਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਤੇਰੀਆਂ ਬਣੀਆਂ ਚੀਜਾਂ ਬੰਦਿਆ, ਸੋਚਣ ਦਿੰਦੀਆਂ ਲਾ ਬਿਨਾਂ ਪੌੜੀ ਦੇ ਅੰਬਰਾਂ ਉੱਤੇ, ਦੁਨੀਆਂ ਘੁੰਮਦੀ ਹੈ ਜਾ ਹਰ ਗੱਲ ਤੇਰੀ ਥੱਲੇ ਆਉਂਦੀ, ਨਾ ਕੋਈ ਜੁੜਦੀ ਤਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਸੱਭ ਜੀਵਾਂ ਤੋਂ ਵਧਕੇ ਜੱਗ ਵਿੱਚ, ਤੇਰਾ ਹੈ ਸਤਿਕਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਹਰ ਜੀਵ ਨੂੰ ਪਾਲਣ ਵਾਲਾ ਲੱਭਦਾ, ਸ਼ੌਕ ਤੇਰੇ ਵਿੱਚ ਪੂਰਾ ਮਾੜੇ ਕਰਮਾਂ ਨਾਲ ਰਹਿ ਗਿਆਂ, ਰੱਬ ਦੇ ਨਾਲੋਂ ਅਧੂਰਾ ਬਾਬਾ ਬੀਰ੍ਹਾ ਕਹੇ ਰੱਬ ਦੇ ਵਾਂਗੂੰ, ਦੁਖੀਆਂ ਦੀ ਲੈ ਸਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ ਸੱਭ ਜੀਵਾਂ ਤੋਂ ਵਧਕੇ ਜੱਗ ਵਿੱਚ, ਤੇਰਾ ਹੈ ਸਤਿਕਾਰ ਤੂੰਹੀਂ ਹੈਂ ਅਵਤਾਰ ਵੇ ਬੰਦਿਆ, ਤੂੰਹੀਂ ਹੈਂ ਅਵਤਾਰ
ਪੰਦਰਾਂ ਅਗਸਤ
ਪੰਦਰਾਂ ਅਗਸਤ ਮਨਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਦੇਸ਼ ਨੂੰ ਆਜ਼ਾਦ ਜਿਹਨਾਂ, ਜਿੰਦਾਂ ਦੇ ਕੇ ਕੀਤਾ ਸੀ ਦੇਸ਼ ਕੋਲੋਂ ਨੋਟ ਛੱਡੋ, ਭਾਈ ਪਾਣੀ ਵੀ ਨਾ ਪੀਤਾ ਸੀ ਇਹੋ ਜਿਹਾ ਫਰਜ਼ ਨਿਭਾਉਣ ਵਾਲੇ ਕੁਝ ਹੋਰ ਤਰ੍ਹਾਂ ਪੰਦਰਾਂ ਅਗਸਤ ਮਨਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਝੱਲੀਆਂ ਸੀ ਮਾਰਾਂ ਜਿਹਨਾਂ, ਨਿੱਤ ਹਿੱਕਾਂ ਤਾਣ ਕੇ ਉਹਨਾਂ ਨੂੰ ਬਚਾਉਣ ਵਾਲਾ, ਲੱਭਾ ਨਾ ਜਹਾਨ ਤੇ ਇਹੋ ਜਿਹਾ ਕਰਮ ਕਮਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਪੰਦਰਾਂ ਅਗਸਤ ਮਨਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਸੱਠ ਸੱਠ ਸਾਲ ਤੱਕ, ਘਰ ਰਹੇ ਸੀ ਉੱਜੜੇ ਪਿਆ ਸੀ ਹਨੇਰਾ ਓਥੇ, ਦੀਵੇ ਰਹੇ ਸੀ ਬੁੱਜੜੇ ਦੇਸ਼ ਵਿੱਚ ਰੋਸ਼ਨੀ ਜਗਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਪੰਦਰਾਂ ਅਗਸਤ ਮਨਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਆਜ਼ਾਦੀ ਲਈ ਕੀਤੀਆਂ ਸੀ, ਜਾਨਾਂ ਕੁਰਬਾਨ ਜੀ ਤਾਵੀਂ ਅੱਜ ਮਾੜਿਆਂ ਨੂੰ, ਵੱਢ ਸੁੱਟਦੇ ਸੈਤਾਨ ਜੀ ਬਾਬਾ ਬੀਰ੍ਹਾ ਆਖੇ ਅਸੀਂ ਬਣੇ ਕਮਜ਼ੋਰ ਹੋਰ ਤਰ੍ਹਾਂ ਦੇ ਪੰਦਰਾਂ ਅਗਸਤ ਮਨਾਉਣ ਵਾਲੇ ਕੁਝ ਹੋਰ ਤਰ੍ਹਾਂ ਦੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਕੁਝ ਕੁਝ ਹੋਰ ਤਰ੍ਹਾਂ ਦੇ
ਆਈ ਨਾ ਆਜ਼ਾਦੀ
ਮਜਦੂਰਾਂ ਲਈ ਆਈ ਨਾ ਆਜ਼ਾਦੀ ਮਿੱਤਰੋ ਅਸਾਂ ਜ਼ਿੰਦਗੀ ਕੱਢੀ ਹੈ ਬੇ -ਸਵਾਦੀ ਮਿੱਤਰੋ ਹਰ ਇੱਕ ਦਿਨ ਇਹਦਾ, ਝੂਰ ਝੂਰ ਲੰਘਦਾ ਰੱਬ ਨੂੰ ਦੁਆਵਾਂ ਕਰ, ਕੰਮ ਕਾਜ ਮੰਗਦਾ ਇਹ ਕਰਮਾਂ ਦੀ ਮਾਰੀ ਹੈ ਅਬਾਦੀ ਮਿੱਤਰੋ ਮਜਦੂਰਾਂ ਲਈ ਆਈ ਨਾ ਆਜ਼ਾਦੀ ਮਿੱਤਰੋ ਅਸਾਂ ਜ਼ਿੰਦਗੀ ਕੱਢੀ ਹੈ ਬੇ -ਸਵਾਦੀ ਮਿੱਤਰੋ ਗ਼ਰੀਬਾਂ ਕੋਲੋਂ ਰਹਿਣ ਜੋਗੇ, ਥਾਂ ਅੱਜ ਮੁੱਕ ਗਏ ਇਹੋ ਜਿਹੇ ਹਲਾਤ ਵੇਖ, ਦਿਲ ਸਾਡੇ ਟੁੱਟ ਗਏ ਸਾਡੀ ਲੀਡਰਾਂ ਨੇ ਸੋਚੀ ਬਰਬਾਦੀ ਮਿੱਤਰੋ ਮਜਦੂਰਾਂ ਲਈ ਆਈ ਨਾ ਆਜ਼ਾਦੀ ਮਿੱਤਰੋ ਅਸਾਂ ਜ਼ਿੰਦਗੀ ਕੱਢੀ ਹੈ ਬੇ -ਸਵਾਦੀ ਮਿੱਤਰੋ ਅਜੇ ਤੱਕ ਕਦੇ ਕੁਝ, ਸਰਕਾਰਾਂ ਵੀ ਨਾ ਸੋਚਿਆ ਮਿਹਨਤਾਂ ਨੇ ਮਾਸ ਸਾਡਾ, ਬੁਰੀ ਤਰ੍ਹਾਂ ਨੌਚਿਆ ਕਰੇ ਅੱਕ ਕੇ ਮਜਦੂਰ ਨਾ, ਖਰਾਬੀ ਮਿੱਤਰੋ ਮਜਦੂਰਾਂ ਲਈ ਆਈ ਨਾ ਆਜ਼ਾਦੀ ਮਿੱਤਰੋ ਅਸਾਂ ਜ਼ਿੰਦਗੀ ਕੱਢੀ ਹੈ ਬੇ -ਸਵਾਦੀ ਮਿੱਤਰੋ ਬੱਚਿਆਂ ਦੀ ਸਾਦੀ ਵੇਲੇ, ਆਉਂਦੀਆਂ ਤਰੇਲੀਆਂ ਹੁੰਦੀਆਂ ਗ਼ਰੀਬਾਂ ਕੋਲ, ਜਾਇਦਾਤਾਂ ਕਿਹੜੀਆਂ ਕਹੇ ਬਾਬਾ ਬੀਰ੍ਹਾ ਅਸੀਂ ਵੀ, ਪੰਜਾਬੀ ਮਿੱਤਰੋ ਮਜਦੂਰਾਂ ਲਈ ਆਈ ਨਾ ਆਜ਼ਾਦੀ ਮਿੱਤਰੋ ਅਸਾਂ ਜ਼ਿੰਦਗੀ ਕੱਢੀ ਹੈ ਬੇ -ਸਵਾਦੀ ਮਿੱਤਰ
ਚਰਖਾ ਲਿਆ ਵਿਗਾੜ
ਕਾਹਨੂੰ ਚਰਖਾ ਲਿਆ ਵਿਗਾੜ ਕੁੜੇ, ਇਸ ਚਰਖੇ ਨੂੰ ਲੈ ਸੰਭਾਲ ਕੁੜੇ ਤੇਰਾ ਚਰਖਾ ਘੂਕਰ ਪਾਉਂਦਾ ਏ ਨਾ ਕੱਤ ਕੇ ਕੁਝ ਵਿਖਾਉਂਦਾ ਏ ਖਾਲੀ ਪਾਉਂਦਾ ਪਿਆ ਧਮਾਲ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ ਤੇਰਾ ਚਰਖਾ ਆਇਆ ਬਣ ਕੇ ਨੀ ਕਾਹਨੂੰ ਬੈਠ ਗਈ ਤੂੰ ਤਣ ਕੇ ਨੀ ਤੰਦਾਂ ਕੱਤੀਆਂ ਨਹੀਂ ਕੋਈ ਚਾਰ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ ਇਹ ਚਰਖਾ ਤੂੰ ਅੱਜ ਮੱਲਿਆ ਨੀ ਪਿੱਛੇ ਹੱਟਕੇ ਬਹਿ ਗਈ ਕੱਲਿਆਂ ਨੀ ਤੂੰ ਭੁੱਲ ਗਈਏਂ ਇਸ ਦੀ ਸਾਰ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ ਤੇਰਾ ਚਰਖਾ ਪੰਜ ਰੰਗ ਬਣਿਆਂ ਨੀ ਇਹਨੂੰ ਰੀਝਾਂ ਦੇ ਨਾਲ ਜੜਿਆ ਨੀ ਤੈਥੋਂ ਟੁੱਟ ਗਈਏ ਇਹਦੀ ਤਾਰ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ ਤੂੰ ਚਰਖੇ ਦੀ ਕੀਮਤ ਜਾਣੀ ਨਾ ਕਦੇ ਅੱਖੀਆਂ ਨਾਲ ਪਛਾਣੀ ਨਾ ਤੇਰੀ ਅੱਖੀਆਂ ਤੇ ਪੈ ਗਿਆ ਭਾਰ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ ਇਹਦਾ ਕੱਤਨੇ ਦਾ ਵੇਲਾ ਕਿਹੜਾ ਨੀ ਜਦੋਂ ਲੱਗ ਜਾਏ ਦਾ ਕਦੇ ਤੇਰਾ ਨੀ ਫਿਰ ਕਰਦਾ ਨਹੀਂ ਖ਼ਰਾਬ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ ਤੈਨੂੰ ਦੱਸਾਂ ਇੱਕ ਮੁਕੈਨਿਕ ਨੀ ਪੱਲੇ ਬੰਨਲੈ ਉਸ ਦੀ ਸੈਨਿਤ ਨੀ ਤੇਰਾ ਵਿਗੜੇਆ ਹੋਜੂ ਰਾਸ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ ਮੁਕੈਨਿਕ ਇੱਕ ਗੱਲ ਕਹਿ ਜਾਏਗਾ ਤੇਰੇ ਮਨ ਦਾ ਸੰਕਾ ਲਹਿ ਜਾਏਗਾ ਭਾਵੇਂ ਕੱਤਦੀ ਰਹੀ ਦਿਨ ਰਾਤ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ ਇਹ ਚਰਖਾ ਅਰਸ਼ੋਂ ਆਇਆ ਨੀ ਸੱਚੇ ਰੱਬ ਨੇ ਖੇਲ ਰਚਾਇਆ ਨੀ ਇਹਨੂੰ ਬੀਰ੍ਹੇ ਸਾਹ ਕਰੇ ਪਿਆਰ ਕੁੜੇ ਕਾਹਨੂੰ ਚਰਖਾ ਲਿਆ ਵਿਗਾੜ ਕੁੜੇ ਇਸ ਚਰਖੇ ਨੂੰ ਲੈ ਸੰਭਾਲ ਕੁੜੇ
ਗਈਆਂ ਨੇ ਸਹੇਲੀਆਂ
ਗਈਆਂ ਨੇ ਸਹੇਲੀਆਂ ਤੇ, ਤੂੰਵੀਂ ਤੁਰ ਜਾਣਾ ਨੀ ਜਿੱਥੇ ਇਹ ਸਹੇਲੀਆਂ ਦਾ, ਅਸਲ ਟਿਕਾਣਾ ਨੀ ਕੋਈ ਜਾਣੀ ਅੱਜ ਕੋਈ, ਕੱਲ ਤੁਰ ਜਾਣੀ ਏਂ ਜਿਹੜੀ ਤੁਰ ਜਾਣੀ ਕਦੇ, ਮੁੜਕੇ ਨਾ ਆਉਣੀ ਏਂ ਚੁੱਪ ਕੀਤੇ ਮੰਨ ਲੈਣਾ, ਰੱਬ ਵਾਲਾ ਭਾਣਾ ਨੀ ਗਈਆਂ ਨੇ ਸਹੇਲੀਆਂ ਤੇ, ਤੂੰਵੀਂ ਤੁਰ ਜਾਣਾ ਨੀ ਜਿੱਥੇ ਇਹ ਸਹੇਲੀਆਂ ਦਾ, ਅਸਲ ਟਿਕਾਣਾ ਨੀ ਸਖੀਆਂ ਸਹੇਲੀਆਂ ਦਾ, ਪਿਆਰ, ਚੇਤੇ ਰਹਿਣਾ ਨੀ ਲੱਗਣਾ ਨਾ ਮੌਕਾ ਜਦੋਂ, ਇਕੱਠੇ ਹੋ ਕੇ ਬਹਿਣਾ ਨੀ ਦਿਲ ਵਿੱਚ ਘੁੱਟ ਕੇ, ਵਿਛੋੜਾ ਪੈਣਾ ਸਹਿਣਾ ਨੀ ਗਈਆਂ ਨੇ ਸਹੇਲੀਆਂ ਤੇ, ਤੂੰਵੀਂ ਤੁਰ ਜਾਣਾ ਨੀ ਜਿੱਥੇ ਇਹ ਸਹੇਲੀਆਂ ਦਾ, ਅਸਲ ਟਿਕਾਣਾ ਨੀ ਜਾਂਦੀਆਂ ਨੂੰ ਵੇਖ ਤੇਰੇ, ਦਿਲ ਪੈਣੇ ਹੌਲ ਨੀ ਸੱਚ ਕਰ ਜਾਣੀ ਐਵੇਂ, ਕੀਤਾ ਨਾ ਮਖੌਲ ਨੀ ਇੱਕ ਵਾਰੀ ਆਖਿਆ ਹੈ, ਮੁੜਕੇ ਨਾ ਕਹਿਣਾ ਨੀ ਗਈਆਂ ਨੇ ਸਹੇਲੀਆਂ ਤੇ, ਤੂੰਵੀਂ ਤੁਰ ਜਾਣਾ ਨੀ ਜਿੱਥੇ ਇਹ ਸਹੇਲੀਆਂ ਦਾ, ਅਸਲ ਟਿਕਾਣਾ ਨੀ ਜਿਹਦੇ ਕੋਲ ਜਾਣਾ ਉਸ, ਯਾਦ ਕਰ ਮਾਹੀ ਨੂੰ ਇੱਕ ਦਿਨ ਛੁੱਟ ਜਾਣਾ, ਜ਼ਿੰਦਗੀ ਦੀ ਫਾਹੀ ਨੂੰ ਬਾਬਾ ਬੀਰ੍ਹਾ ਆਖੇ ਕਿਸੇ, ਸਦਾ, ਨਹੀਂ ਰਹਿਣਾ ਨੀ ਗਈਆਂ ਨੇ ਸਹੇਲੀਆਂ ਤੇ, ਤੂੰਵੀਂ ਤੁਰ ਜਾਣਾ ਨੀ ਜਿੱਥੇ ਇਹ ਸਹੇਲੀਆਂ ਦਾ, ਅਸਲ ਟਿਕਾਣਾ ਨੀ
ਸਾਡਾ ਬਗੀਚਾ
ਫ਼ਲ ਦਾਰ ਬੂਟਿਆਂ ਦਾ, ਸਾਡਾ ਹੈ ਬਗੀਚਾ ਅੰਬ ਅਮਰੂਦ ਭਾਵੇਂ ਲਵੇ ਕੋਈ ਪਪੀਤਾ ਖਾ ਖਾ ਕੇ ਕਦੇ ਇੱਥੋਂ ਨਹੀਂਓ ਮੁੱਕਦੇ ਆਉਂਦੇ ਜਾਂਦੇ ਰਾਹੀ ਸਾਰੇ ਏਥੇ ਰੁੱਕਦੇ ਅਸੀਂ ਹਰ ਇੱਕ ਨੂੰ ਪਿਆਰ ਰੱਜ ਕੀਤਾ ਫ਼ਲ ਦਾਰ ਬੂਟਿਆਂ ਦਾ ਸਾਡਾ ਹੈ ਬਗੀਚਾ ਅੰਬ ਅਮਰੂਦ ਭਾਵੇਂ ਲਵੇ ਕੋਈ ਪਪੀਤਾ ਕੋਈ ਖਾਵੇ ਬਹਿ ਕੇ ਏਥੇ ਕੋਈ ਖੜੇ ਨਾਲ ਜੀ ਦੁਨੀਆਂ ਦੇ ਨਾਲ ਰਹਿੰਦਾ ਭਰਿਆ ਪੰਡਾਲ ਜੀ ਜੂਸ ਮਸੰਮੀਆਂ ਦਾ ਕ਼ਈਆਂ ਕੱਢ ਪੀਤਾ ਫ਼ਲ ਦਾਰ ਬੂਟਿਆਂ ਦਾ ਸਾਡਾ ਹੈ ਬਗੀਚਾ ਅੰਬ ਅਮਰੂਦ ਭਾਵੇਂ ਲਵੇ ਕੋਈ ਪਪੀਤਾ ਬਗੀਚੇ ਵਿੱਚ ਲੱਗੇ ਫ਼ਲ ਕਈ ਕਈ ਰੰਗ ਦੇ ਓਹੀ ਇੱਥੋਂ ਮਿਲਦਾ ਏ, ਜਿਹੜਾ ਲੋਕੀ ਮੰਗਦੇ ਕ਼ਈਆਂ ਫ਼ਲ ਭਰ ਭਰ, ਪੇਟੀਆਂ 'ਚ ਲੀਤਾ ਫ਼ਲ ਦਾਰ ਬੂਟਿਆਂ ਦਾ, ਸਾਡਾ ਹੈ ਬਗੀਚਾ ਅੰਬ ਅਮਰੂਦ ਭਾਵੇਂ, ਲਵੇ ਕੋਈ ਪਪੀਤਾ ਖਾਦ ਪਾਣੀ ਗੋਡੀ ਅਸੀਂ, ਸੇਵਾ ਪੂਰੀ ਰੱਖਦੇ ਤਿੰਨ ਟਾਈਮ ਆ ਕੇ ਏਥੇ, ਰੁੱਖਾਂ ਵੱਲ ਤੱਕਦੇ ਸਮਾਂ ਮੁੜ ਕੇ ਨਾ ਆਇਆ ਕਦੇ ਬੀਤਾ ਫ਼ਲ ਦਾਰ ਬੂਟਿਆਂ ਦਾ, ਸਾਡਾ ਹੈ ਬਗੀਚਾ ਅੰਬ ਅਮਰੂਦ ਭਾਵੇਂ ਲਵੇ ਕੋਈ ਪਪੀਤਾ ਸੈਰ ਸਾਰ ਕਰਕੇ ਅਰਾਮ ਲਈਏ ਕਰ ਜੀ ਥੋੜੇ ਸਮੇਂ ਬਾਦ ਅਸੀਂ, ਪੁੱਜ ਜਾਣਾ ਘਰ ਜੀ ਆਖੇ ਬਾਬਾ ਬੀਰ੍ਹਾ ਸੁਣਲੈ ਤੂੰ ਮੇਰੇ ਮੀਤਾ ਫ਼ਲ ਦਾਰ ਬੂਟਿਆਂ ਦਾ, ਸਾਡਾ ਹੈ ਬਗੀਚਾ ਅੰਬ ਅਮਰੂਦ ਭਾਵੇਂ ਲਵੇ ਕੋਈ ਪਪੀਤਾ
ਮਿੱਟੀ ਵਤਨ ਦੀ
ਤੈਨੂੰ ਚੁੰਮ ਕੇ ਮੱਥੇ ਤੇ ਲਾਵਾਂ, ਮਿੱਟੀਏ ਨੀ ਵਤਨ ਦੀਏ ਮੈਂ ਤੇਰੇ ਕੋਲੋਂ ਸੱਭ ਕੁਝ ਪਾਵਾਂ, ਮਿੱਟੀਏ ਨੀ ਵਤਨ ਦੀਏ ਮਾਤਾ ਪਿਤਾ ਜੰਮੇ ਤੇਰੀ, ਗੋਦ ਵਿੱਚ ਮਿੱਟੀਏ ਹਰ ਚੀਜ਼ ਜ਼ਿੰਦਗੀ ਦੀ, ਤੂੰਹੀਂ ਸਾਨੂੰ ਦਿੱਤੀ ਏ ਤੈਨੂੰ ਰੱਬ ਵਾਂਗੂ ਪੂਜੀ ਜਾਵਾਂ, ਮਿੱਟੀਏ ਨੀ ਵਤਨ ਦੀਏ ਤੈਨੂੰ ਚੁੰਮ ਕੇ ਮੱਥੇ ਤੇ ਲਾਵਾਂ, ਮਿੱਟੀਏ ਨੀ ਵਤਨ ਦੀਏ ਮੈਂ ਤੇਰੇ ਕੋਲੋਂ ਸੱਭ ਕੁਝ ਪਾਵਾਂ, ਮਿੱਟੀਏ ਨੀ ਵਤਨ ਦੀਏ ਤੇਰੇ ਤੋਂ ਬਗੈਰ ਵੱਡਾ, ਰੱਬ ਕਿਹਨੂੰ ਆਖੀਏ ਹਰ ਚੀਜ਼ ਪੈਦਾ ਹੁੰਦੀ, ਤੇਰੇ ਵਿੱਚੋਂ ਝਾਕੀ ਏ ਤੈਨੂੰ ਮਾਂ ਵੀ ਮੈਂ ਆਖ ਬੁਲਾਵਾਂ, ਮਿੱਟੀਏ ਨੀ ਵਤਨ ਦੀਏ ਤੈਨੂੰ ਚੁੰਮ ਕੇ ਮੱਥੇ ਤੇ ਲਾਵਾਂ, ਮਿੱਟੀਏ ਨੀ ਵਤਨ ਦੀਏ ਮੈਂ ਤੇਰੇ ਕੋਲੋਂ ਸੱਭ ਕੁਝ ਪਾਵਾਂ, ਮਿੱਟੀਏ ਨੀ ਵਤਨ ਦੀਏ ਰਹਿਣ ਸਹਿਣ ਮੇਰਾ ਤੇਰੀ, ਗੋਦੀ ਵਿੱਚ ਸਾਰਾ ਨੀ ਦੁਨੀਆਂ ਦੇ ਵਿੱਚ ਸਾਨੂੰ, ਤੇਰਾ ਹੀ ਸਹਾਰਾ ਨੀ ਤੈਥੋਂ ਖਾ ਕੇ ਜ਼ਿੰਦਗੀ ਲੰਘਵਾਂ, ਮਿੱਟੀਏ ਨੀ ਵਤਨ ਦੀਏ ਤੈਨੂੰ ਚੁੰਮ ਕੇ ਮੱਥੇ ਤੇ ਲਾਵਾਂ, ਮਿੱਟੀਏ ਨੀ ਵਤਨ ਦੀਏ, ਮੈਂ ਤੇਰੇ ਕੋਲੋਂ ਸੱਭ ਕੁਝ ਪਾਵਾਂ, ਮਿੱਟੀਏ ਨੀ ਵਤਨ ਦੀਏ ਹਰ ਇੱਕ ਪੂਜਾ ਕਰਾਂ, ਮਿੱਟੀ ਉੱਤੇ ਬਹਿ ਕੇ ਮੰਦਿਰਾਂ 'ਚ ਜਾਵਾਂ ਪਹਿਲੇ, ਤੈਨੂੰ ਹੱਥ ਲਾ ਕੇ ਤੇਰਾ ਹਰ ਥਾਂ ਮਾਣ ਵਧਾਵਾਂ, ਮਿੱਟੀਏ ਨੀ ਵਤਨ ਦੀਏ ਤੈਨੂੰ ਚੁੰਮ ਕੇ ਮੱਥੇ ਤੇ ਲਾਵਾਂ, ਮਿੱਟੀਏ ਨੀ ਵਤਨ ਦੀਏ ਤੇਰੇ ਕੋਲੋਂ ਸੱਭ ਕੁਝ ਪਾਵਾਂ ਮਿੱਟੀਏ ਨੀ ਵਤਨ ਦੀਏ ਪ੍ਰਦੇਸਾਂ ਵਿੱਚ ਜਾ ਕੇ ਅਸੀਂ, ਤੈਨੂੰ ਰਹਿੰਦੇ ਝਾਕਦੇ ਕੱਢ ਲੈਂਦੇ ਟਾਈਮ ਅਸੀਂ, ਤੇਰੀ ਨਿੱਤ ਆਸ ਤੇ ਕਹੇ ਬਾਬਾ ਬੀਰ੍ਹਾ ਸ਼ੀਸ ਝੁਕਾਵਾਂ, ਮਿੱਟੀਏ ਨੀ ਵਤਨ ਦੀਏ ਤੈਨੂੰ ਚੁੰਮ ਕੇ ਮੱਥੇ ਤੇ ਲਾਵਾਂ, ਮਿੱਟੀਏ ਨੀ ਵਤਨ ਦੀਏ ਮੈਂ ਤੇਰੇ ਕੋਲੋਂ ਸੱਭ ਕੁਝ ਪਾਵਾਂ, ਮਿੱਟੀਏ ਨੀ ਵਤਨ ਦੀਏ
ਰੱਖੜੀ ਸੋਹਣਾ ਤਿਉਹਾਰ
ਰੱਖੜੀ ਦਾ ਸੋਹਣਾ ਇਹ ਤਿਉਹਾਰ ਆ ਗਿਆ ਹੁਣ ਭੈਣਾਂ ਤੇ ਭਰਾਵਾਂ ਦਾ ਪਿਆਰ ਆ ਗਿਆ ਪਿਆਰ ਨਾਲ ਜਦੋਂ ਗਲ, ਲਾਉਂਦਾ ਵੀਰ ਜੀ ਭੈਣਾਂ ਵਾਲਾ ਅੱਖੀਆਂ 'ਚੋਂ, ਡੁੱਲੇ ਨੀਰ ਜੀ ਕਿਵੇਂ ਖੇਡੇ ਸੀ ਇਕੱਠੇ, ਇਹ ਵਿਚਾਰ ਆ ਗਿਆ ਰੱਖੜੀ ਦਾ ਸੋਹਣਾ ਇਹ ਤਿਉਹਾਰ ਆ ਗਿਆ ਹੁਣ ਭੈਣਾਂ ਤੇ ਭਰਾਵਾਂ ਦਾ ਪਿਆਰ ਆ ਗਿਆ ਜੁੱਗ ਜੁੱਗ ਜਿਉਣ ਸਦਾ, ਮਾਵਾਂ ਜੰਮੀਆਂ ਭੈਣਾਂ ਕੋਲ ਵੀਰਾਂ ਦੀਆਂ ਯਾਦਾਂ ਰਹਿੰਦੀਆਂ ਭੈਣਾਂ ਆਈਆਂ ਵੇਖ ਵੀਰ, ਬਾਹਰ ਆ ਗਿਆ ਰੱਖੜੀ ਦਾ ਸੋਹਣਾ ਇਹ ਤਿਉਹਾਰ ਆ ਗਿਆ ਹੁਣ ਭੈਣਾਂ ਤੇ ਭਰਾਵਾਂ ਦਾ ਪਿਆਰ ਆ ਗਿਆ ਵੀਰ ਕਹਿੰਦਾ ਭੈਣ ਇਹ, ਪਿਆਰੀ ਬੜੀ ਏ ਹਰ ਕੰਮ ਵਿੱਚ ਰਹਿੰਦੀ, ਮੇਰੇ ਨਾਲ ਖੜ੍ਹੀ ਏ ਅੱਜ ਹਰ ਕੋਈ, ਕਹਿੰਦਾ, ਇੰਤਯਾਰ ਆ ਗਿਆ ਰੱਖੜੀ ਦਾ ਸੋਹਣਾ ਇਹ ਤਿਉਹਾਰ ਆ ਗਿਆ ਹੁਣ ਭੈਣਾਂ ਤੇ ਭਰਾਵਾਂ ਦਾ ਪਿਆਰ ਆ ਗਿਆ ਭੈਣਾਂ ਤੇ ਭਰਾਵਾਂ ਦਾ ਪਿਆਰ, ਧੁਰ ਤੋਂ ਰੱਖੜੀ ਮਨਾਉਂਦੇ ਤਾਹੀਓਂ, ਮੁੜ ਮੁੜ ਤੋਂ ਆਖੇ ਬਾਬਾ ਬੀਰ੍ਹਾ ਭੈਣਾਂ ਦਾ, ਦੀਦਾਰ ਪਾ ਲਿਆ ਰੱਖੜੀ ਦਾ ਸੋਹਣਾ ਇਹ, ਤਿਉਹਾਰ ਆ ਗਿਆ ਹੁਣ ਭੈਣਾਂ ਤੇ ਭਰਾਵਾਂ ਦਾ ਪਿਆਰ ਆ ਗਿਆ
ਗ਼ਰੀਬ ਮਜਦੂਰ
ਮਜਦੂਰਾ ਹੋਸ ਟਿਕਾਣੇ ਕਰਲੈ, ਕਿਉਂ ਬਣਕੇ ਬਹਿ ਗਿਆਂ ਮੋਰ ਇੱਥੇ ਤੇਰੀਆਂ ਕੀਤੀਆਂ ਮਿਹਨਤਾਂ, ਅੱਜ ਮੌਜਾਂ ਲੈਣ ਪਏ ਹੋਰ ਤੇਰੇ ਹੱਡਾਂ 'ਚ ਸਾਰੇ ਬੈਠ ਗਏ, ਤੂੰ ਕਿਉਂ ਬਣਿਆਂ ਏਂ ਕਮਜ਼ੋਰ ਤੇਰਾ ਤਰਸ ਕਿਸੇ ਨਾ ਖਾਵਣਾ, ਭਾਵੇਂ ਦਿਮਾਗ ਨੂੰ ਕਰਲੈ ਬੌਰ ਤੈਨੂੰ ਨੱਪ ਕੇ ਰੱਖਿਆ ਜਾਲਮਾਂ, ਤੇਰੀ ਭੰਨਦੇ ਪਏ ਇਹ ਟੌਹਰ ਅਸੀਂ ਮਿਹਨਤਾਂ ਕੀਤੀਆਂ ਡੱਟਕੇ, ਤੇ ਬੜੇ ਭਣਾਏ ਅਸਾਂ ਮੌਰ ਅਸੀਂ ਕਾਹਨੂੰ ਪਿੱਛੇ ਰਹਿਗੇ ਮਿੱਤਰਾ, ਜਰਾ ਕਰਕੇ ਵੇਖਲੈ ਗੌਰ ਤੈਨੂੰ ਲੈ ਗਏ ਪਹਿਲੇ ਲੁੱਟ ਕੇ, ਸੱਜਣਾਂ ਕਈ ਕਾਲੇ ਗੋਰੇ ਭੌਰ ਤੇਰੇ ਹੱਕ 'ਚ ਕੋਈ ਨਹੀਂ ਬੋਲਦਾ, ਲਾਉਂਦੇ ਆਪਣੇ ਹੱਕ 'ਚ ਜ਼ੋਰ ਉੱਠ ਹਿੰਮਤ ਕਰਕੇ ਅੱਜ ਬੈਠਜਾ, ਕਿਤੇ ਝੁੱਗਾ ਨਾ ਹੋ ਜਾਏ ਚੌੜ ਆਓ ਰਲ ਕੇ ਹੰਭਲਾ ਮਾਰੀਏ, ਇਹ ਬਦਲ ਦੇਈਏ ਹੁਣ ਦੌਰ ਸਾਨੂੰ ਹੱਕ ਬਰਾਬਰ ਮਿਲਿਆ ਸੀ, ਪਾਪੀ ਖੋਹ ਕੇ ਲੈ ਗਏ ਚੋਰ ਇੱਥੇ ਇਨਸਾਫ਼ ਨਾ ਮਿਲਦਾ ਕਿਸੇ ਨੂੰ, ਖ਼ੂਨ ਪੀਂਦੇ ਰਿਸ਼ਬਤ ਖੋਰ ਕੋਈ ਆਪੇ ਧੋਖਾ ਹੈ ਖਾ ਲਿਆ, ਤੁਸੀਂ ਦੇ ਕੇ ਗੈਰਾਂ ਦੇ ਹੱਥ ਡੋਰ ਜਿਹੜਾ ਤੈਨੂੰ ਚੰਗਿਆਂ ਨਹੀਂ ਜਾਣਦਾ, ਓਹਦੇ ਨਾਲੋਂ ਨਾਤਾ ਤੋੜ ਤੁਸੀਂ ਆਪੇ ਦਿਲ ਵਿੱਚ ਸੋਚ ਲਓ, ਜਿਹੜੀ ਅੱਜ ਸਮੇਂ ਦੀ ਲੋੜ ਤੈਨੂੰ ਮਾਲਕ ਨੇ ਬਲ ਬਖਸਿਆ, ਤੇਰੀ ਸ਼ੇਰਾਂ ਵਰਗੀ ਕੋਈ ਤੋਰ ਤੈਨੂੰ ਕਈ ਸਿਆਣੇ ਹੁਣ ਆਖਦੇ, ਆਪਣੀ ਸੋਚ ਦਾ ਪਾਸਾ ਮੋੜ ਸਾਡੀਆਂ ਉਮਰਾਂ ਲੰਘੀਆਂ ਵੇਖਦੇ ਤੇ, ਮੁੱਕਿਆ ਨਹੀਂ ਅੰਧਘੋਰ ਇੱਥੇ ਕਈ ਮਸੀਹੇ ਬਣ ਆ ਗਏ, ਸੱਭ ਨਿਕਲੇ ਮਤਲਬ ਖੋਰ ਸਾਨੂੰ ਯਕੀਨ ਨਾ ਆਉਂਦਾ ਕਿਸੇ ਤੇ, ਬਹੁਤੇ ਝੂਠਾ ਪਾਉਂਦੇ ਸੋਰ ਇਹ ਕੰਮ ਨਾ ਸੌਖਾ ਕੋਈ ਜਾਪਦਾ, ਇਹ ਕਠਿਨ ਬੜੀ ਹੈ ਦੌੜ ਇਹ ਦੁਨੀਆਂ ਸੁਣਦੀ ਉਸ ਦੀ, ਜਿਹਦਾ ਬਣਿਆਂ ਹੈ ਗੱਠ ਜੋੜ ਨਾਲ ਸੰਘਰਸਾਂ ਦੇ ਕਾਬੂ ਆਂਵਦੇ, ਜਿਹੜੇ ਵਿਗੜੇ ਦੇ ਆਦਮਖੋਰ ਤਾਹੀਓਂ ਬਾਬਾ ਬੀਰ੍ਹਾ ਆਖਦਾ, ਆਪਣੀ ਕਮਜ਼ੋਰੀ ਫ਼ੜ੍ਹ ਝੰਜੋੜ
ਦੁਨੀਆਂ ਤੋਂ ਤੁਰ ਜਾਣਾ
ਪਿਆਰ ਵੰਡ ਬੰਦਿਆ ਮੁੱਖੋਂ ਬੋਲ ਕੇ, ਦੁਨੀਆਂ ਤੋਂ ਤੁਰ ਜਾਣਾ ਜੀ ਜੀ ਕਰਲੈ ਤੂੰ ਅੱਜ ਦਿਲ ਖੋਲ ਕੇ ਦੁਨੀਆਂ ਤੋਂ ਤੁਰ ਜਾਣਾ ਮਾੜੇਆਂ ਨੂੰ ਵੇਖ ਕਿਤੇ, ਤੂੰਵੀਂ ਨੀਵਾਂ ਹੋ ਕੇ ਹਾਲ ਚਾਲ ਪੁੱਛ ਜਰਾ, ਲਾਗੇ ਤੂੰ ਖਲੋ ਕੇ ਵੇਖ ਮੁੱਖ ਵਿੱਚੋਂ ਮੋਤੀ ਅੱਜ ਡੋਹਲ ਕੇ, ਦੁਨੀਆਂ ਤੋਂ ਤੁਰ ਜਾਣਾ ਪਿਆਰ ਵੰਡ ਬੰਦਿਆ ਮੁੱਖੋਂ, ਬੋਲ ਕੇ ਦੁਨੀਆਂ ਤੋਂ ਤੁਰ ਜਾਣਾ ਜੀ ਜੀ ਕਰਲੈ ਤੂੰ ਅੱਜ ਦਿਲ, ਖੋਲ ਕੇ ਦੁਨੀਆਂ ਤੋਂ ਤੁਰ ਜਾਣਾ ਜ਼ਿੰਦਗੀ ਨਿਮਾਣੀ ਕੋਈ, ਦਿਨ ਦੀ ਪ੍ਰਾਹੁਣੀ ਏਂ ਜਾਂਦੀ ਵਾਰੀ ਤੈਨੂੰ ਕੋਈ, ਸਮਝ ਨਾ ਆਉਣੀ ਏਂ ਨਾਹੀਂ ਲੱਗਣਾ ਕਿਨਾਰੇ ਝੂਠ ਤੋਲ ਕੇ, ਦੁਨੀਆਂ ਤੋਂ ਤੁਰ ਜਾਣਾ ਪਿਆਰ ਵੰਡ ਬੰਦਿਆ ਮੁੱਖੋਂ ਬੋਲ ਕੇ, ਦੁਨੀਆਂ ਤੋਂ ਤੁਰ ਜਾਣਾ ਜੀ ਜੀ ਕਰਲੈ ਤੂੰ ਅੱਜ ਦਿਲ ਖੋਲ ਕੇ, ਦੁਨੀਆਂ ਤੋਂ ਤੁਰ ਜਾਣਾ ਕਰਲੈ ਤੂੰ ਦਾਨ ਹੱਥੋਂ, ਜਿਹੜਾ ਤੈਥੋਂ ਸਰਦਾ ਕਿਹੜਾ ਨਾਲ ਲੈ ਗਿਆ ਹੈ ਮੇਰੀ ਮੇਰੀ ਕਰਦਾ ਕਦੇ ਦੁਖੀਆਂ ਦੇ ਵੇਖ ਦਿਲ ਫੋਲ ਕੇ, ਦੁਨੀਆਂ ਤੋਂ ਤੁਰ ਜਾਣਾ ਪਿਆਰ ਵੰਡ ਬੰਦਿਆ ਮੁੱਖੋਂ ਬੋਲ ਕੇ, ਦੁਨੀਆਂ ਤੋਂ ਤੁਰ ਜਾਣਾ ਜੀ ਜੀ ਕਰਲੈ ਤੂੰ ਅੱਜ ਦਿਲ ਖੋਲ ਕੇ, ਦੁਨੀਆਂ ਤੋਂ ਤੁਰ ਜਾਣਾ ਵੱਟ ਵੱਟ ਪਿਆਰ ਦੀਆਂ ਰੱਖਲੈ ਤੂੰ ਪੂਣੀਆਂ ਪਿਆਰ ਵਾਜੋਂ ਰੂਹਾਂ ਇੱਥੋਂ, ਗਈਆਂ ਸੱਭ ਊਣੀਆਂ ਕੋਈ ਤਰਿਆ ਨਾ ਦੂਜਿਆਂ ਰੋਲ ਕੇ, ਦੁਨੀਆਂ ਤੋਂ ਤੁਰ ਜਾਣਾ ਪਿਆਰ ਵੰਡ ਬੰਦਿਆ ਮੁੱਖੋਂ ਬੋਲ ਕੇ, ਦੁਨੀਆਂ ਤੋਂ ਤੁਰ ਜਾਣਾ ਜੀ ਜੀ ਕਰਲੈ ਤੂੰ ਅੱਜ ਦਿਲ ਖੋਲ ਕੇ, ਦੁਨੀਆਂ ਤੋਂ ਤੁਰ ਜਾਣਾ ਪਿਆਰ ਵਾਲੀ ਆਵੇ ਤੇਰੀ, ਵਾਸ਼ਨਾਂ ਪਿਆਰਿਆ ਚੰਨ ਵਾਂਗੂ ਚੱਮਕੀਂ ਤੂੰ, ਦਿਲਾਂ 'ਚ ਸਿਤਾਰਿਆ ਆਖੇ ਬਾਬਾ ਬੀਰ੍ਹਾ ਦੇਜਾ ਗੁੜ ਘੋਲ ਕੇ, ਦੁਨੀਆਂ ਤੋਂ ਤੁਰ ਜਾਣਾ ਪਿਆਰ ਵੰਡ ਬੰਦਿਆ ਮੁੱਖੋਂ ਬੋਲ ਕੇ, ਦੁਨੀਆਂ ਤੋਂ ਤੁਰ ਜਾਣਾ ਜੀ ਜੀ ਕਰਲੈ ਤੂੰ ਅੱਜ ਦਿਲ ਖੋਲ ਕੇ, ਦੁਨੀਆਂ ਤੋਂ ਤੁਰ ਜਾਣਾ
ਅਵਾਰਡ
ਧੀਆਂ ਅਵਾਰਡ ਜਿੱਤ ਕੇ ਆਉਣ ਮਾਪੇ ਸਹੁਰੇ ਰੱਜ ਖੁਸ਼ੀ ਮਨਾਉਣ ਚਰਚਾ ਹੋਏ ਦੁਨੀਆਂ ਵਿੱਚ ਭਾਰੀ, ਪੁਲਾਂਘਾਂ ਪੁੱਟਦੀ ਰਹੇ ਧੀ ਪਿਆਰੀ ਵਧਾਈਆਂ ਦਿੰਦਾ ਰਹੇ ਜੱਗ ਸਾਰਾ ਸਿੱਖਿਆ ਦੇਣ ਦਾ ਆਵੇ ਨਜ਼ਾਰਾ ਐਸ਼ੀ ਵਾਸ਼ਨਾਂ ਫੈਲੇ ਵਿੱਚ ਜਹਾਨ ਸਿਫਤਾਂ ਕਰ ਕਰ ਥੱਕੇ ਨਾ ਇਨਸਾਨ ਬੱਚੇ ਐਸੇ ਟੀਚਰਾਂ ਦੇ ਗੁਣ ਗਾਉਣ ਵਿੱਦਿਆ ਸਿੱਖ ਕੇ ਉੱਚੇ ਰੁੱਤਬੇ ਪਾਉਣ ਗਗਨ ਮੈਡਮ ਨੂੰ ਖੁਸ਼ੀਆਂ ਆਉਣ ਬੱਚੇ ਟੀਚਰਾਂ ਦਾ ਨਾਂ ਚਮਕਾਉਣ ਗਗਨ ਮੈਡਮ ਹੋਰ ਤਰੱਕੀਆਂ ਪਾਵੇ ਸਤਿਗੁਰੂ ਮੇਹਰਾਂ ਦਾ ਮੀਂਹ ਵਰਸਾਵੇ ਹਰ ਕੋਈ ਗਗਨ ਮੈਡਮ ਵਾਂਗ ਪੜ੍ਹਾਵੇ ਬਾਬਾ ਬੀਰ੍ਹਾ ਟੀਚਰਾਂ ਦਾ ਮਾਣ ਵਧਾਵੇ
ਸੁਰ ਸਾਗਰ ਸੰਗੀਤ ਸਦਨ
ਸੁਰ ਸਾਗਰ ਸੰਗੀਤ ਸਦਨ ਨੇ ਲੋਕੋ, ਸਾਹਿਤਕਾਰਾਂ ਦਾ ਮਾਨ ਵਧਾਇਆ ਏ ਮਾਂ ਬੋਲੀ ਦੇ ਨਾਲ ਪਿਆਰ ਵੇਖ ਕੇ, ਇਹਨਾਂ ਸਭ ਦਾ ਨਾਂ ਚਮਕਾਇਆ ਏ ਸੁਰ ਸਾਗਰ ਦੀਆਂ ਸੁਰਾਂ ਉੱਚੀਆਂ ਹੋਵਣ, ਤਰੱਕੀਆਂ ਕਰੇ ਹਜ਼ਾਰਾਂ ਜੀ ਕਈ ਵਿਦਵਾਨਾਂ ਨੂੰ ਸਨਮਾਨਿਤ ਕਰਕੇ, ਲਾਈਆਂ ਇਹਨਾਂ ਬਹਾਰਾਂ ਜੀ ਸਾਹਿਤਕਾਰਾਂ ਦਾ ਦਿਲ ਅੱਜ ਜਿੱਤ ਕੇ, ਇਹਨਾਂ ਉੱਚਾ ਰੁਤਬਾ ਪਾਇਆ ਏ ਸੁਰ ਸਾਗਰ ਸੰਗੀਤ ਸਦਨ ਨੇ ਲੋਕੋ, ਸਾਹਿਤਕਾਰਾਂ ਦਾ ਮਾਨ ਵਧਾਇਆ ਏ ਮਾਂ ਬੋਲੀ ਦੇ ਨਾਲ ਪਿਆਰ ਵੇਖ ਕੇ, ਇਹਨਾਂ ਸਭ ਦਾ ਨਾਂ ਚਮਕਾਇਆ ਏ ਰਾਮ ਸਿੰਘ ਤੇ ਸ੍ਰੀ ਮਤੀ ਸਪਨਾ ਜੀ ਨੇ, ਸੋਚ ਕੀਤੀ ਬੜੀ ਉੱਚੀ ਏ ਸਾਹਿਤਕਾਰਾਂ ਦਾ ਸਵਾਗਤ ਕਰਕੇ, ਕਦਰ ਕੀਤੀ ਇਹਨਾਂ ਸੁੱਚੀ ਏ ਮਾਂ ਬੋਲੀ ਦਾ ਹੱਥ ਇਹਨਾਂ ਫੜ੍ਹਕੇ, ਡੰਕਾਂ ਦੁਨੀਆਂ ਵਿੱਚ ਵਜਾਇਆ ਏ ਸੁਰ ਸਾਗਰ ਸੰਗੀਤ ਸਦਨ ਨੇ ਲੋਕੋ, ਸਾਹਿਤਕਾਰਾਂ ਦਾ ਮਾਨ ਵਧਾਇਆ ਏ ਮਾਂ ਬੋਲੀ ਦੇ ਨਾਲ ਪਿਆਰ ਵੇਖ ਕੇ, ਇਹਨਾਂ ਸਭ ਦਾ ਨਾਂ ਚਮਕਾਇਆ ਏ ਇਹਨਾਂ ਆਪਣਾ ਇਰਾਦਾ ਦੱਸ ਦਿੱਤਾ ਏ, ਮਾਂ ਬੋਲੀ ਨੂੰ ਉੱਚਾ ਚੁੱਕਣਾ ਹੈ ਸਭ ਤੋਂ ਉੱਚੀ ਕਰਨੀ ਮਾਂ ਪੰਜਾਬੀ ਬੋਲੀ, ਅਸੀਂ ਹੁਣ ਨਹੀਂ ਪਿੱਛੇ ਰੁਕਣਾ ਹੈ ਸੁਰ ਸਾਗਰ ਸੰਗੀਤ ਵਧਾਈ ਦੇ ਪਾਤਰ, ਬਾਬਾ ਬੀਰ੍ਹਾ ਜੀ ਆਖ ਸੁਣਾਇਆ ਏ ਸੁਰ ਸਾਗਰ ਸੰਗੀਤ ਸਦਨ ਨੇ ਲੋਕੋ, ਸਾਹਿਤਕਾਰਾਂ ਦਾ ਮਾਨ ਵਧਾਇਆ ਏ ਮਾਂ ਬੋਲੀ ਦੇ ਨਾਲ ਪਿਆਰ ਵੇਖ ਕੇ, ਇਹਨਾਂ ਸਭ ਦਾ ਨਾਂ ਚਮਕਾਇਆ ਏ
ਯਾਦਾਂ
ਤੇਰੀ ਯਾਦ ਸਾਨੂੰ ਆਈ ਹੋਈ ਏ, ਵੇ ਤੂੰ ਵੀਂ ਸਾਨੂੰ ਯਾਦ ਕਰਦੈਂ ਗੱਲ ਦਿਲ 'ਚ ਛੁਪਾਈ ਹੋਈ ਏ ਤੈਨੂੰ ਯਾਦ ਅਸੀਂ ਕਰ ਰਹੇ ਆਂ ਦੁਨੀਆਂ ਤੋਂ ਚੋਰੀ ਸੋਹਣਿਆ ਹੌਕੇ ਉੱਚੀ ਉੱਚੀ ਭਰ ਰਹੇ ਆਂ ਪ੍ਰੀਤਾਂ ਲੱਗੀਆਂ ਨਾ ਤੋੜ ਸੱਜਣਾਂ ਗਲ ਨਾਲ ਲਾ ਲੈ ਆਣ ਕੇ ਨਾਤਾ ਪਿਆਰ ਵਾਲਾ ਜੋੜ ਸੱਜਣਾਂ ਤੈਨੂੰ ਤਰਸ ਕੋਈ ਆਉਂਦਾ ਨਹੀਂ ਮੱਛੀ ਵਾਂਗੂੰ ਮੈਂ ਪਈ ਤੜਪਾਂ ਆ ਕੇ ਜਾਲ ਵੀ ਤੂੰ ਪਾਉਂਦਾ ਨਹੀਂ ਕਾਹਨੂੰ ਨਜ਼ਰਾਂ ਚੁਰਾ ਲਈਆਂ ਨੇ ਬੀਰ੍ਹੇ ਸ਼ਾਹ ਮੈਂ ਤਾਕੀ ਖੋਲ ਕੇ ਅੱਖਾਂ ਤੇਰੇ ਤੇ ਟਿਕਾ ਲਈਆਂ ਨੇ
ਸੱਜਣਾਂ ਦੀ ਮੁਲਾਕਾਤ
ਸੱਜਣਾਂ ਦੀ ਮੁਲਾਕਾਤ ਆਨਲਾਈਨ ਹੋਈ ਏ ਵੇਖ ਵੇਖ ਜਿੰਦ ਸਾਡੀ ਖੁਸ਼ੀਆਂ 'ਚ ਖੋਈ ਏ ਸੁਰ ਸਾਗਰ ਸੰਗੀਤ, ਸਦਨ ਦਾ ਸੀ ਉਪਰਾਲਾ ਏ ਹਰ ਇੱਕ ਕੰਮ ਅਸੀਂ, ਵੇਖਿਆ ਬੜਾ ਨਿਰਾਲਾ ਏ ਪਹਿਲੀ ਮੁਲਾਕਾਤ ਵਿੱਚ, ਲੱਭੀ ਖੁਸ਼ਬੋਈ ਏ ਸੱਜਣਾਂ ਦੀ ਮੁਲਾਕਾਤ, ਆਨਲਾਈਨ ਹੋਈ ਏ ਵੇਖ ਵੇਖ ਜਿੰਦ ਸਾਡੀ, ਖੁਸ਼ੀਆਂ 'ਚ ਖੋਈ ਏ ਮੇਲ ਕਰਾਉਣ ਵਾਲੇ ਰੱਬਾ, ਜੁਗ ਜੁਗ ਜਿਉਣ ਜੀ ਦੂਰ ਦੂਰ ਬੈਠਿਆਂ ਨੂੰ, ਪਿਆਰ ਵਿੱਚ ਸਿਉਣ ਜੀ ਭਾਗਾਂ ਵਾਲੇ ਦਿਨ ਨਾਲ, ਮਿਲੀ ਅੱਜ ਢੋਈ ਏ ਸੱਜਣਾਂ ਦੀ ਮੁਲਾਕਾਤ, ਆਨਲਾਈਨ ਹੋਈ ਏ ਵੇਖ ਵੇਖ ਜ਼ਿੰਦ ਸਾਡੀ, ਖੁਸ਼ੀਆਂ 'ਚ ਖੋਈ ਏ ਬੈਠ ਕੇ ਲਿਖਾਰੀ ਘੁੰਡੀ, ਦਿਲਾਂ ਵਾਲੀ ਖੋਲਦੇ ਮਿੱਠੇ ਮਿੱਠੇ ਸ਼ਬਦਾਂ ਦੇ ਵੇਖੇ, ਬੋਲ ਮੁੱਖੋਂ ਬੋਲਦੇ ਸੁਣ ਸੁਣ ਅਸੀਂ ਮੈਲ, ਦਿਲਾਂ ਵਾਲੀ ਧੋਈ ਏ ਸੱਜਣਾਂ ਦੀ ਮੁਲਾਕਾਤ, ਆਨਲਾਈਨ ਹੋਈ ਏ ਵੇਖ ਵੇਖ ਜਿੰਦ ਸਾਡੀ, ਖੁਸ਼ੀਆਂ 'ਚ ਖੋਈ ਏ ਭਾਵੇਂ ਦੂਰ ਦੂਰ ਬੈਠੇ ਅਸੀਂ, ਦਿਲ ਅੱਜ ਜੋੜਕੇ ਪਿਆਰ ਦੀਆਂ ਲਹਿਰਾਂ ਵਾਲੇ, ਨੱਕਿਆਂ ਨੂੰ ਮੋੜਕੇ ਬਾਬਾ ਬੀਰ੍ਹਾ ਕਹਿੰਦਾ ਦਿਲੀ, ਸਾਂਝ ਸਮੋਈ ਏ ਸੱਜਣਾਂ ਦੀ ਮੁਲਾਕਾਤ, ਆਨਲਾਈਨ ਹੋਈ ਏ ਵੇਖ ਵੇਖ ਜਿੰਦ ਸਾਡੀ, ਖੁਸ਼ੀਆਂ 'ਚ ਖੋਈ ਏ
ਫ਼ਕੀਰ ਤੇ ਅਮੀਰ
ਜਿਹਨਾਂ ਭੋਗੀ ਨਾ ਫ਼ਕੀਰੀ, ਉਹ ਫ਼ਕੀਰ ਕੋਈ ਨਾ ਜਿਹਨਾਂ ਮਾਣੀਂ ਨਾ ਅਮੀਰੀ, ਉਹ ਅਮੀਰ ਕੋਈ ਨਾ ਫ਼ਕੀਰ ਬਹਿ ਕੇ ਝੁੱਗੀਆਂ ਚ, ਭੁੱਖ ਕੱਟਦੇ ਅਮੀਰਾਂ ਦਿਆਂ ਮਹਿਲਾਂ ਵਿੱਚ, ਸੁੱਖ ਵੱਸਦੇ ਜਿਹੜੀ ਸਿਦਕਾਂ ਤੋਂ ਹਾਰੀ, ਉਹ ਜਮੀਰ ਕੋਈ ਨਾ ਜਿਹੜੀ ਭਾਣਾ ਮੰਨ ਜਾਵੇ, ਦਲਗੀਰ ਕੋਈ ਨਾ ਫ਼ਕੀਰਾਂ ਕੋਲ ਲੈ ਕੇ ਲੋਕੀ, ਆਸ ਆਉਂਦੇ ਨੇ ਅਮੀਰਾਂ ਕੋਲੋ ਹੋ ਕੇ ਕਈ ਉਦਾਸ ਜਾਂਦੇ ਨੇ ਜਿਹੜੀ ਸੁੱਤਿਆਂ ਨਾ ਜਾਗੀ, ਤਕਦੀਰ ਕੋਈ ਨਾ ਜਿਹੜੀ ਜੁੜਕੇ ਹੈ ਰਹਿੰਦੀ, ਲੀਰੋ ਲੀਰ ਹੋਈ ਨਾ ਆਪਣਾ ਵੀ ਹਿੱਸਾ ਵੰਡ, ਦਿੰਦੇ ਨੇ ਫ਼ਕੀਰ ਜੀ ਦੂਜਿਆਂ ਦਾ ਖੋਹਕੇ ਵੇਖੇ, ਖੜਦੇ ਅਮੀਰ ਜੀ ਅਮੀਰਾਂ ਦਿਆਂ ਦਿਲਾਂ ਵਿੱਚ ਕਦੇ ਧੀਰ ਕੋਈ ਨਾ ਫ਼ਕੀਰਾਂ ਦੀਆਂ ਅੱਖੀਆਂ ਚ, ਹੁੰਦਾ ਨੀਰ ਕੋਈ ਨਾ ਫ਼ਕੀਰਾਂ ਵਿੱਚ ਬਹਿਕੇ ਵੇਖੋ, ਕਦੇ ਤਾਰ ਦੇਣਗੇ ਅਮੀਰ ਲੋਕੀ ਕਦੇ ਮਾੜੇ ਨੂੰ ਨਕਾਰ ਦੇਣਗੇ ਫ਼ਕੀਰਾਂ ਕੋਲ ਹੁੰਦੀ ਕਦੇ ਸਮਸੀਰ ਕੋਈ ਨਾ ਅਮੀਰਾਂ ਕੋਲ ਪਿਆਰ ਦੀ, ਜਗੀਰ ਕੋਈ ਨਾ ਫ਼ਕੀਰਾਂ ਨਾਲ ਚਿੱਤ ਤੁਸੀਂ ਕਦੇ ਲਾਕੇ ਵੇਖਲੋ ਇਹਨਾਂ ਵਿੱਚੋਂ ਪ੍ਰਭੂ ਦੇ, ਦੀਦਾਰ ਪਾ ਕੇ ਵੇਖਲੋ ਨਾਲ ਬਾਬਾ ਬੀਰ੍ਹੇ ਹੋਰ ਤਾਂ ਅਖੀਰ ਕੋਈ ਨਾ ਇੱਕ ਰੂਹ ਤੋਂ ਵਗੈਰ ਓਥੇ ਤਾਂ, ਸਰੀਰ ਕੋਈ ਨਾ ਜਿਹਨਾਂ ਭੋਗੀ ਨਾ ਫ਼ਕੀਰੀ, ਉਹ ਫ਼ਕੀਰ ਕੋਈ ਨਾ ਜਿਹਨਾਂ ਮਾਣੀਂ ਨਾ ਅਮੀਰੀ, ਉਹ ਅਮੀਰ ਕੋਈ ਨਾ
ਦੇਸ਼ ਦੀ ਮਿੱਟੀ
ਮੇਰੇ ਦੇਸ਼ ਵਾਲੀ ਮਿੱਟੀ, ਜਿਹਨੇ ਹਰ ਚੀਜ਼ ਦਿੱਤੀ ਇਸ ਮਿੱਟੀ ਨੂੰ ਮੈਂ, ਹਰ ਵੇਲੇ ਪੂਜਦਾ ਫਿਰਾਂ ਇਹਦੀ ਗੋਦੀ ਵਿੱਚ ਬਹਿਕੇ, ਨਿੱਤ ਮੌਜ ਮੈਂ ਕਰਾਂ ਮੇਰੇ ਦੇਸ਼ ਵਾਲੀ ਮਿੱਟੀ, ਜਿਹਨੇ ਹਰ ਚੀਜ਼ ਦਿੱਤੀ ਦੇਸ਼ ਵਾਲੀ ਮਿੱਟੀ ਕਦੇ, ਮਿਟ ਨਹੀਂਓ ਸਕਦੀ ਸਾਡੇ ਕੋਲੋਂ ਰੋਜ਼ੀ ਕਦੇ, ਖਿੱਚ ਨਹੀਂਓ ਸਕਦੀ ਅਸੀਂ ਸੇਵਾ ਇਹਦੀ ਸਿੱਖੀ, ਅੱਖੀਂ ਜਦੋ ਦੀ ਹੈ ਡਿੱਠੀ ਮੈਂ ਅੱਖੀਆਂ ਤੋਂ ਇਹਨੂੰ ਕਦੇ ਦੂਰ ਨਾ ਕਰਾਂ ਇਸ ਮਿੱਟੀ ਨੂੰ ਮੈਂ ਹਰ ਵੇਲੇ ਪੂਜਦਾ ਫਿਰਾਂ ਮੇਰੇ ਦੇਸ਼ ਵਾਲੀ ਮਿੱਟੀ, ਜਿਹਨੇ ਹਰ ਚੀਜ਼ ਦਿੱਤੀ ਚੁੰਮ ਚੁੰਮ ਮਿੱਟੀ ਜਦੋਂ, ਮੱਥੇ ਉੱਤੇ ਲਾਉਂਦਾ ਹਾਂ ਇਹਦੇ ਕੋਲੋਂ ਜ਼ਿੰਦਗੀ ਲਈ, ਅੰਮ੍ਰਿਤ ਪਾਉਂਦਾ ਹਾਂ ਸਾਡੇ ਲੇਖਾਂ ਵਿੱਚ ਲਿਖੀ, ਇਹਦੀ ਹਰ ਚੀਜ਼ ਮਿੱਠੀ ਇਹਦੀ ਝੋਲੀ ਵਿੱਚੋਂ ਸਭ ਕੁਝ ਖੋਜਦਾ ਰਵਾਂ ਇਸ ਮਿੱਟੀ ਨੂੰ ਮੈਂ, ਹਰ ਵੇਲੇ ਪੂਜਦਾ ਫਿਰਾਂ ਮੇਰੇ ਦੇਸ਼ ਵਾਲੀ ਮਿੱਟੀ, ਜਿਹਨੇ ਹਰ ਚੀਜ਼ ਦਿੱਤੀ ਇਹਦੇ ਵਿੱਚੋਂ ਅਸੀਂ ਸਾਰੇ, ਜੀਵ ਹੋਏ ਪੈਦਾ ਜੀ ਤਾਹੀਓਂ ਅਸੀਂ ਆਖਦੇ ਹਾਂ, ਇਹੋ ਸਾਡੀ ਮਾਤਾ ਜੀ ਇਹ ਸਾਡੇ ਵਾਸਤੇ ਟਿਕੀ, ਕੀ ਦੱਸਾਂ ਕਿਹੜੀ ਵਿਧੀ ਕਹਿੰਦਾ ਬਾਬਾ ਬੀਰ੍ਹਾ ਇਹੋ ਗੱਲ ਲੱਭਦਾ ਰਵਾਂ ਇਸ ਮਿੱਟੀ ਨੂੰ ਮੈਂ, ਹਰ ਵੇਲੇ ਪੂਜਦਾ ਫਿਰਾਂ ਇਹਦੀ ਗੋਦੀ ਵਿੱਚ ਬਹਿ ਕੇ ਨਿੱਤ ਮੌਜ ਮੈਂ ਕਰਾਂ ਮੇਰੇ ਦੇਸ਼ ਵਾਲੀ ਮਿੱਟੀ, ਜਿਹਨੇ ਹਰ ਚੀਜ਼ ਦਿੱਤੀ
ਧੁੰਮ ਮਚਾਈ-1
ਪਰਮਜੀਤ ਸਿੰਘ ਕਲਸ਼ੀ ਜੀ ਨੇ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ, ਅਰਸ਼ਾਂ ਤੱਕ ਜਾ ਪਹੁੰਚਾਈ ਏ ਸਰਕਾਰਾਂ ਦੀ ਅੱਜ ਸੋਚ ਨੇ ਕੀਤੀ, ਪੰਜਾਬੀ ਵਿੱਚ ਹਰਿਆਲੀ ਏ ਸਾਡੇ ਗੁਰੂਆਂ ਦੇ ਜੋ ਮੁੱਖ ਚੋਂ ਨਿਕਲੀ, ਸਭ ਤੋਂ ਕਰਮਾਂ ਵਾਲੀ ਏ ਮਾਂ ਬੋਲੀ ਨੂੰ ਗਲ ਨਾਲ ਲਾਵੋ, ਖੱਟ ਜਾਓ ਅੱਜ ਵਡਿਆਈ ਏ ਸਾਡੇ ਭਾਸ਼ਾ ਅਫ਼ਸਰਾਂ ਨੇ ਹੁਣ ਵੇਖੋ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ, ਅਰਸ਼ਾਂ ਤੱਕ ਜਾ ਪਹੁੰਚਾਈ ਏ ਅੱਜ ਥਾਂ ਥਾਂ ਕਵੀ ਸੰਮੇਲਣ ਲੱਗਦੇ, ਹਰ ਥਾਂ ਬੜਾ ਉਪਰਾਲਾ ਏ ਅਖਬਾਰਾਂ ਮੈਗਜ਼ੀਨਾ ਵਿੱਚ ਚਰਚਾ, ਚੱਲਿਆ ਕੰਮ ਨਿਰਾਲਾ ਏ ਵਧੇ ਫੁੱਲੇ ਮਾਂ ਪੰਜਾਬੀ ਬੋਲੀ, ਸਾਡੀ ਇਹਦੇ ਵਿੱਚ ਭਲਾਈ ਏ ਪਰਮਜੀਤ ਸਿੰਘ ਕਲਸ਼ੀ ਜੀ ਨੇ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ ਅਰਸ਼ਾਂ ਤੱਕ ਜਾ ਪਹੁੰਚਾਈ ਏ ਹਰ ਕੰਮ ਅੱਜ ਪੰਜਾਬੀ ਦੇ ਵਿੱਚ, ਮੈਂ ਸ਼ੁਕਰ ਕਰਾਂ ਸਰਕਾਰ ਦਾ ਲਿਖਾਰੀਆਂ ਨੂੰ ਵੀ ਹੱਕ ਮਿਲੇ ਕੋਈ, ਮੈਂ ਇਹੋ ਅਰਜ਼ ਗੁਜ਼ਾਰਦਾ ਗੱਲ ਕਹਿਣ ਦਾ ਅੱਜ ਮੌਕਾ ਮਿਲਿਆ, ਸੋ ਮੈਂ ਆਖ ਸੁਣਾਈ ਏ ਪਰਮਜੀਤ ਸਿੰਘ ਕਲਸ਼ੀ ਜੀ ਨੇ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ, ਅਰਸ਼ਾਂ ਤੱਕ ਜਾ ਪਹੁੰਚਾਈ ਏ ਰਜਿੰਦਰ ਭੋਗਲ ਜੀ ਦਾ ਜਨਮ ਦਿਹਾੜਾ, ਦੇਵਾਂ ਅੱਜ ਵਧਾਈਆਂ ਭਾਸ਼ਾ ਸਿੱਖਿਆ ਨਾਲ ਅੱਜ ਜੁੜ ਕੇ, ਇੱਥੇ ਜੋ ਵੀ ਰੂਹਾਂ ਆਈਆਂ ਬਾਬਾ ਬੀਰ੍ਹਾ ਹੱਥ ਜੋੜ ਕੇ ਆਖੇ, ਘੜੀ ਭਾਗਾਂ ਨਾਲ ਹੈ ਆਈ ਏ ਸਾਡੇ ਭਾਸ਼ਾ ਅਫ਼ਸਰਾਂ ਨੇ ਹੁਣ ਵੇਖੋ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ ਅਰਸ਼ਾਂ ਤੱਕ ਜਾ ਪਹੁੰਚਾਈ ਏ
ਧੁੰਮ ਮਚਾਈ-2
ਡਾ. ਸੁਰੇਸ਼ ਮਹਿਤਾ ਜੀ ਨੂੰ ਵੇਖੋ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ, ਅਰਸ਼ਾਂ ਤੱਕ ਜਾ ਪਹੁੰਚਾਈ ਏ ਸਰਕਾਰਾਂ ਦੀ ਅੱਜ ਸੋਚ ਨੇ ਕੀਤੀ, ਪੰਜਾਬੀ ਵਿੱਚ ਹਰਿਆਲੀ ਏ ਸਾਡੇ ਗੁਰੂਆਂ ਦੇ ਜੋ ਮੁੱਖ ਚੋਂ ਨਿਕਲੀ, ਸਭ ਤੋਂ ਕਰਮਾਂ ਵਾਲੀ ਏ ਮਾਂ ਬੋਲੀ ਨੂੰ ਗਲ ਨਾਲ ਲਾਵੋ, ਖੱਟ ਜਾਓ ਅੱਜ ਵਡਿਆਈ ਏ ਸਾਡੇ ਭਾਸ਼ਾ ਅਫ਼ਸਰਾਂ ਨੇ ਹੁਣ ਵੇਖੋ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ, ਅਰਸ਼ਾਂ ਤੱਕ ਜਾ ਪਹੁੰਚਾਈ ਏ ਅੱਜ ਥਾਂ ਥਾਂ ਕਵੀ ਸੰਮੇਲਣ ਲੱਗਦੇ, ਹਰ ਥਾਂ ਬੜਾ ਉਪਰਾਲਾ ਏ ਅਖਬਾਰਾਂ ਮੈਗਜ਼ੀਨਾ ਵਿੱਚ ਚਰਚਾ, ਚੱਲਿਆ ਕੰਮ ਨਿਰਾਲਾ ਏ ਵਧੇ ਫੁੱਲੇ ਮਾਂ ਪੰਜਾਬੀ ਬੋਲੀ, ਸਾਡੀ ਇਹਦੇ ਵਿੱਚ ਭਲਾਈ ਏ ਡਾ. ਸੁਰੇਸ਼ ਮਹਿਤਾ ਜੀ ਨੂੰ ਲੋਕੋ ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਵੇਖੋ, ਅਰਸ਼ਾਂ ਤੱਕ ਜਾ ਪਹੁੰਚਾਈ ਏ ਹਰ ਕੰਮ ਅੱਜ ਪੰਜਾਬੀ ਦੇ ਵਿੱਚ, ਮੈਂ ਸ਼ੁਕਰ ਕਰਾਂ ਸਰਕਾਰ ਦਾ ਲਿਖਾਰੀਆਂ ਨੂੰ ਵੀ ਹੱਕ ਮਿਲੇ ਕੋਈ, ਮੈਂ ਇਹੋ ਅਰਜ਼ ਗੁਜ਼ਾਰਦਾ ਗੱਲ ਕਹਿਣ ਦਾ ਅੱਜ ਮੌਕਾ ਮਿਲਿਆ, ਸੋ ਮੈਂ ਆਖ ਸੁਣਾਈ ਏ ਡਾ. ਸੁਰੇਸ਼ ਮਹਿਤਾ ਜੀ ਨੂੰ ਵੇਖੋ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ, ਅਰਸ਼ਾਂ ਤੱਕ ਜਾ ਪਹੁੰਚਾਈ ਏ ਰਜਿੰਦਰ ਭੋਗਲ ਜੀ ਦਾ ਜਨਮ ਦਿਹਾੜਾ, ਦੇਵਾਂ ਅੱਜ ਵਧਾਈਆਂ ਭਾਸ਼ਾ ਸਿੱਖਿਆ ਨਾਲ ਅੱਜ ਜੁੜ ਕੇ, ਇੱਥੇ ਜੋ ਵੀ ਰੂਹਾਂ ਆਈਆਂ ਬਾਬਾ ਬੀਰ੍ਹਾ ਹੱਥ ਜੋੜ ਕੇ ਆਖੇ, ਘੜੀ ਭਾਗਾਂ ਨਾਲ ਹੈ ਆਈ ਏ ਸਾਡੇ ਭਾਸ਼ਾ ਅਫ਼ਸਰਾਂ ਨੇ ਹੁਣ ਵੇਖੋ, ਦੁਨੀਆਂ ਤੇ ਧੁੰਮ ਮਚਾਈ ਏ ਪਿਆਰੀ ਮਾਂ ਪੰਜਾਬੀ ਬੋਲੀ ਲੋਕੋ, ਅਰਸ਼ਾਂ ਤੱਕ ਜਾ ਪਹੁੰਚਾਈ ਏ
ਤੇਰੇ 'ਚ ਖਿਆਲ ਸੱਜਣਾਂ
ਸਾਰੀ ਰਾਤ ਨਾ ਨੀਂਦ ਮੈਨੂੰ ਪੈਂਦੀ, ਵੇ ਤੇਰੇ 'ਚ ਖਿਆਲ ਸੱਜਣਾਂ ਨਿੱਤ ਲੱਭਦੀ ਸੱਜਣ ਨੂੰ ਮੈਂ ਰਹਿੰਦੀ, ਵੇ ਤੇਰੇ 'ਚ ਖਿਆਲ ਸੱਜਣਾਂ ਸੱਜਣ ਪਿਆਰਿਆ ਮੈਂ ਤੈਨੂੰ, ਹਰ ਪਲ ਲੱਭਦੀ ਤਾਂਘਾਂ ਵਿੱਚ ਮੇਰੀ ਕਦੇ, ਅੱਖ ਨਹੀਂਓ ਲੱਗਦੀ ਹੱਥ ਜੋੜਕੇ ਪਿਆਰਿਆ ਕਹਿੰਦੀ, ਵੇ ਤੇਰੇ 'ਚ ਖਿਆਲ ਸੱਜਣਾਂ ਸਾਰੀ ਰਾਤ ਨਾ ਨੀਂਦ ਮੈਨੂੰ ਪੈਂਦੀ, ਵੇ ਤੇਰੇ 'ਚ ਖਿਆਲ ਸੱਜਣਾਂ ਨਿੱਤ ਲੱਭਦੀ ਸੱਜਣ ਨੂੰ ਮੈਂ ਰਹਿੰਦੀ, ਵੇ ਤੇਰੇ 'ਚ ਖਿਆਲ ਸੱਜਣਾਂ ਦਿਨੇ ਰਾਤੀਂ ਲਾਈਆਂ ਨੇ, ਉਡੀਕਾਂ ਅਸੀਂ ਤੇਰੀਆਂ ਇੱਕ ਵਾਰੀ ਆ ਕੇ ਸਾਡੇ, ਪਾਜਾ ਕਿਤੇ ਫੇਰੀਆਂ ਜਿੰਦ ਸਪਨੇ ਤੇਰੇ ਹੀ ਨਿੱਤ ਲੈਂਦੀ, ਵੇ ਤੇਰੇ 'ਚ ਖਿਆਲ ਸੱਜਣਾਂ ਸਾਰੀ ਰਾਤ ਨਾ ਨੀਂਦ ਮੈਨੂੰ ਪੈਂਦੀ, ਵੇ ਤੇਰੇ 'ਚ ਖਿਆਲ ਸੱਜਣਾਂ ਨਿੱਤ ਲੱਭਦੀ ਸੱਜਣ ਨੂੰ ਮੈਂ ਰਹਿੰਦੀ, ਵੇ ਤੇਰੇ 'ਚ ਖਿਆਲ ਸੱਜਣਾਂ ਪਿਆਰ ਤੇਰਾ ਦਿਲ ਵਿੱਚ, ਗਿਆ ਸਾਡੇ ਬੱਝ ਵੇ ਲੱਗਦਾ ਵਿਛੋੜਾ ਤੇਰਾ, ਜਾਨ ਗਿਆ ਕੱਢ ਵੇ ਜਿੰਦ ਦਰਦ ਵਿਛੋੜਾ ਨਹੀਂ ਸਹਿੰਦੀ, ਵੇ ਤੇਰੇ 'ਚ ਖਿਆਲ ਸੱਜਣਾਂ ਸਾਰੀ ਰਾਤ ਨਾ ਨੀਂਦ ਮੈਨੂੰ ਪੈਂਦੀ, ਵੇ ਤੇਰੇ 'ਚ ਖਿਆਲ ਸੱਜਣਾਂ ਨਿੱਤ ਲੱਭਦੀ ਸੱਜਣ ਨੂੰ ਮੈਂ ਰਹਿੰਦੀ, ਵੇ ਤੇਰੇ 'ਚ ਖਿਆਲ ਸੱਜਣਾਂ ਕਈ ਵਾਰੀ ਬੀਰ੍ਹੇ ਸ਼ਾਹ ਨੇ, ਦੱਸਿਆ ਵਿਚਾਰ ਕੇ ਯਾਰ ਦਾ ਪਿਆਰ ਲੋਕੋ, ਰੱਖ ਦਿੰਦਾ ਤਾਰ ਕੇ ਕੋਈ ਵਿਰਲੀ ਸੱਜਣ ਕੋਲ ਬਹਿੰਦੀ, ਵੇ ਤੇਰੇ 'ਚ ਖਿਆਲ ਸੱਜਣਾਂ ਸਾਰੀ ਰਾਤ ਨਾ ਨੀਂਦ ਮੈਨੂੰ ਪੈਂਦੀ, ਵੇ ਤੇਰੇ 'ਚ ਖਿਆਲ ਸੱਜਣਾਂ ਨਿੱਤ ਲੱਭਦੀ ਸੱਜਣ ਨੂੰ ਮੈਂ ਰਹਿੰਦੀ, ਵੇ ਤੇਰੇ 'ਚ ਖਿਆਲ ਸੱਜਣਾਂ
ਰਲਮਿਲ ਕੇ ਅੱਜ ਸੱਜਣ ਵੇਖੋ-ਗੀਤ
ਰਲਮਿਲ ਕੇ ਅੱਜ ਸੱਜਣ ਵੇਖੋ ਇਨਸਾਨ 'ਚ ਮਿਸ਼ਰੀ ਘੋਲ ਰਹੇ ਕੋਈ ਪਿਆਰ ਮੁਹੱਬਤ ਵਾਲਾ ਵਰਕਾ, ਇੱਕ ਦੂਜੇ ਵਿੱਚ ਫੋਲ ਰਹੇ ਇੱਕ ਪਰਿਵਾਰ ਦੇ ਵਾਂਗਰ ਬੈਠੇ, ਡੇਰੇ ਬੜੀ ਦੂਰ ਦੂਰ ਤੋਂ ਲਾਏ ਨੇ ਕਵਿਤਾ ਗ਼ਜ਼ਲਾਂ ਦੋਹੜੇ ਟੱਪੇ, ਕਈ ਗੀਤ ਪਿਆਰ ਦੇ ਗਾਏ ਨੇ ਕਿਸ ਨੇ ਕੀ ਕੀ ਬੋਲਿਆ ਆ ਕੇ, ਇੱਕ ਦੂਜੇ ਨੂੰ ਇਹ ਤੋਲ ਰਹੇ ਰਲਮਿਲ ਕੇ ਅੱਜ ਸੱਜਣ ਵੇਖੋ ਇਨਸਾਨ 'ਚ ਮਿਸ਼ਰੀ ਘੋਲ ਰਹੇ ਕੋਈ ਪਿਆਰ ਮੁਹੱਬਤ ਵਾਲਾ ਵਰਕਾ, ਇੱਕ ਦੂਜੇ ਵਿੱਚ ਫੋਲ ਰਹੇ ਇੱਕ ਦੂਜੇ ਤੋਂ ਅੱਗੇ ਲੰਘਣਾ, ਮਨ ਵਿੱਚ ਮਤਾ ਪਕਾਇਆ ਏ ਚੰਗੀ ਸਿੱਖਿਆ ਦੇਣੀ ਜੱਗ ਨੂੰ, ਆਪਣਾ ਰਾਗ ਸੁਣਾਇਆ ਏ ਨਾਲ ਧਿਆਨ ਦੇ ਸੁਣਲੋ ਸਾਰੇ, ਮੁੱਖ ਵਿੱਚੋਂ ਮੋਤੀ ਡੋਹਲ ਰਹੇ ਰਲਮਿਲ ਕੇ ਅੱਜ ਸੱਜਣ ਵੇਖੋ ਇਨਸਾਨ 'ਚ ਮਿਸ਼ਰੀ ਘੋਲ ਰਹੇ ਕੋਈ ਪਿਆਰ ਮੁਹੱਬਤ ਵਾਲਾ ਵਰਕਾ, ਇੱਕ ਦੂਜੇ ਵਿੱਚ ਫੋਲ ਰਹੇ ਆਜੋ ਸਾਰੇ ਕੱਠੇ ਹੋ ਕੇ, ਅਸੀਂ ਦੁੱਖ ਸੁੱਖ ਕਰ ਲਈਏ ਸਾਂਝੇ ਜੀ ਰਾਮ ਸਿੰਘ ਨੇ ਸੱਦਾ ਭੇਜਿਆ, ਫਿਰ ਹੁਣ ਕਿਉਂ ਰਹੀਏ ਵਾਂਝੇ ਜੀ ਕਵੀਆਂ ਦੇ ਰੰਗ ਇਹ ਵੇਖਣ ਵਾਲੇ, ਮਹਿਕ ਪਟਾਰੀ ਖੋਲ ਰਹੇ ਰਲਮਿਲ ਕੇ ਅੱਜ ਸੱਜਣ ਵੇਖੋ ਇਨਸਾਨ 'ਚ ਮਿਸ਼ਰੀ ਘੋਲ ਰਹੇ ਕੋਈ ਪਿਆਰ ਮੁਹੱਬਤ ਵਾਲਾ ਵਰਕਾ, ਇੱਕ ਦੂਜੇ ਵਿੱਚ ਫੋਲ ਰਹੇ ਹੱਥ ਜੋੜ ਕੇ ਸਵਾਗਤ ਸਭ ਦਾ, ਮਿਲਦੇ ਗਿਲਦੇ ਰਹਿਣਾ ਜੀ ਪਿਆਰ ਮੁਹੱਬਤ ਨਾਲੋਂ ਵਧਕੇ, ਅਸਾਂ ਹੋਰ ਕੀ ਇੱਥੋਂ ਲੈਣਾ ਜੀ ਬਾਬਾ ਬੀਰਾ ਕਹੇ ਸਵਾਸ ਬੇਗਾਨੇ, ਜ਼ਿੰਦਗੀ ਦੇ ਨਾਲ ਜੋੜ ਰਹੇ ਰਲਮਿਲ ਕੇ ਅੱਜ ਸੱਜਣ ਵੇਖੋ ਇਨਸਾਨ 'ਚ ਮਿਸ਼ਰੀ ਘੋਲ ਰਹੇ ਕੋਈ ਪਿਆਰ ਮੁਹੱਬਤ ਵਾਲਾ ਵਰਕਾ, ਇੱਕ ਦੂਜੇ ਵਿੱਚ ਫੋਲ ਰਹੇ
ਪੰਜਾਬੀ ਵਿਰਸਾ-ਗੀਤ
ਅਸੀਂ ਗੱਭਰੂ ਦੇਸ਼ ਪੰਜਾਬ ਦੇ, ਸਾਨੂੰ ਆਖਣ ਲੋਕ ਭਲਵਾਨ ਅਸੀਂ ਜਾਨਾਂ ਵਾਰੀਏ ਦੇਸ਼ ਤੋਂ, ਸਾਥੋਂ ਵੈਰੀ ਭੱਜ ਭੱਜ ਜਾਣ ਸਾਡਾ ਵਿਰਸਾ ਦੁਨੀਆ ਜਾਣਦੀ, ਸਾਡੇ ਹੱਥ ਲੱਗੀ ਕੋਈ ਖ਼ਾਨ ਇੱਥੇ ਦਾਨੀ ਲੋਕੀ ਕਈ ਵੱਸਦੇ, ਜਿਹੜੇ ਲੰਗਰ ਕਰਨ ਮਹਾਨ ਇੱਥੇ ਪੀਂਘਾਂ ਝੂਟਣ ਕੁੜੀਆਂ, ਜੋ ਅਸਮਾਨਾਂ ਨੂੰ ਹੱਥ ਲਾਉਣ ਫੁਲਕਾਰੀਆਂ ਕੱਢਣ ਕੁਵਾਰੀਆਂ ਨਿੱਤ ਢੋਲੇ ਮਾਹੀਏ ਗਾਉਣ ਸਾਡੀਆਂ ਧੀਆਂ ਜਾਣ ਸਤਿਕਾਰੀਆਂ, ਜਿੱਤਕੇ ਤਗਮੇਂ ਆਉਣ ਇੱਥੇ ਧੀਆਂ ਰੂਪ ਸ਼ਿੰਗਾਰਦੀ ਆਂ, ਇਹ ਤੀਆਂ ਜਦੋਂ ਮਨਾਉਣ ਸਾਡੇ ਛਿੰਝਾਂ ਮੇਲੇ ਕਈ ਲੱਗਦੇ, ਕੁਲ ਦੁਨੀਆਂ ਵੇਖਦੀ ਆ ਏਥੇ ਉੱਚੀਆਂ ਹੇਕਾਂ ਕਈ ਛੱਡ ਕੇ ਰਹੇ ਰਾਂਝੇ ਮਿਰਜ਼ੇ ਵੀ ਗਾ ਇੱਥੇ ਤ੍ਰਿੰਝਨੀ ਚਰਖੇ ਡਾਹ ਕੇ, ਧੀਆਂ ਕਰ ਲੈਂਦੀਆਂ ਪੂਰੇ ਚਾ ਤਾਹੀਓਂ ਬਾਬਾ ਬੀਰ੍ਹਾ ਆਖਦਾ, ਅਸੀਂ ਵਿਰਸਾ ਲਿਆ ਬਚਾ
ਚਿੱਟੇ ਦੇ ਵਪਾਰੀ-ਗੀਤ
ਚਿੱਟੇ ਦੇ ਵਪਾਰੀ ਸਾਨੂੰ ਜ਼ਹਿਰ ਦਿੰਦੇ ਘੋਲ ਕੇ ਛੇ-ਛੇ ਫੁੱਟ ਗੱਭਰੂ ਵੀ, ਰੱਖ ਦਿੱਤੇ ਰੋਲ ਕੇ ਪਿਆਰ ਨਾਲ ਪਾਉਂਦੇ ਪਹਿਲੇ, ਯਾਰਾਂ ਨਾਲ ਯਾਰੀਆਂ ਦਿਲਾਂ ਵਿੱਚ ਰੱਖਦੇ ਨੇ, ਨਿਯਤਾਂ ਇਹ ਮਾੜੀਆਂ ਥੋੜਾ ਜਿਹਾ ਨਸ਼ਾ ਦੇ ਕੇ, ਵੇਖ ਲੈਂਦੇ ਤੋਲ ਕੇ ਚਿੱਟੇ ਦੇ ਵਪਾਰੀ ਸਾਨੂੰ, ਜ਼ਹਿਰ ਦਿੰਦੇ ਘੋਲ ਕੇ ਛੇ-ਛੇ ਫੁੱਟ ਗੱਭਰੂ ਵੀ, ਰੱਖ ਦਿੱਤੇ ਰੋਲ ਕੇ ਇੱਕ ਵਾਰੀ ਨਸ਼ਾ ਜਦੋਂ, ਗਿਆ ਸਾਨੂੰ ਲੱਗ ਜੀ ਗਲ ਵਿੱਚ ਪਾਈ ਅਸਾਂ, ਦੁੱਖਾਂ ਵਾਲੀ ਜੱਬ ਜੀ ਹੱਥ ਨਹੀਂਓ ਆਉਂਦਾ ਕੁਝ, ਜਿੰਦੜੀ ਨੂੰ ਰੋਹੜ ਕੇ ਚਿੱਟੇ ਦੇ ਵਪਾਰੀ ਸਾਨੂੰ, ਜ਼ਹਿਰ ਦਿੰਦੇ ਘੋਲ ਕੇ ਛੇ-ਛੇ ਫੁੱਟ ਗੱਭਰੂ ਵੀ, ਰੱਖ ਦਿੱਤੇ ਰੋਲ ਕੇ ਹੌਲੀ ਹੌਲੀ ਨਸ਼ਾ ਜਦੋਂ, ਹੱਡੀ ਜਾਂਦਾ ਰਚਦਾ ਨਸ਼ੇ ਤੋਂ ਬਗੈਰ ਕਹਿੰਦਾ, ਹੁੰਦਾ ਨਹੀਂਓ ਬਚਦਾ ਘਰਾਂ ਵਿੱਚੋਂ ਪੈਸੇ ਲੈਂਦੇ, ਨਿੱਤ ਝੂਠ ਬੋਲ ਕੇ ਚਿੱਟੇ ਦੇ ਵਪਾਰੀ ਸਾਨੂੰ, ਜ਼ਹਿਰ ਦਿੰਦੇ ਘੋਲ ਕੇ ਛੇ-ਛੇ ਫੁੱਟ ਗੱਭਰੂ ਵੀ, ਰੱਖ ਦਿੱਤੇ ਰੋਲ ਕੇ ਘਰਾਂ ਚੋਂ ਖਜਾਨੇ ਜਦੋਂ, ਪੈਸਿਆਂ ਦੇ ਮੁੱਕਦੇ ਨਸ਼ੇ ਵਾਲੇ ਸੱਜਣਾਂ ਦੇ, ਦਮ ਜਾਂਦੇ ਸੁੱਕਦੇ ਬਾਬਾ ਬੀਰ੍ਹਾ ਆਖਦਾ ਏ ਦਮ ਬਹਿੰਦੇ ਤੋੜ ਕੇ ਚਿੱਟੇ ਦੇ ਵਪਾਰੀ ਸਾਨੂੰ, ਜ਼ਹਿਰ ਦਿੰਦੇ ਘੋਲ ਕੇ ਛੇ-ਛੇ ਫੁੱਟ ਗੱਭਰੂ ਵੀ, ਰੱਖ ਦਿੱਤੇ ਰੋਲ ਕੇ
ਤੇਰੇ ਮੇਰੇ ਦਿਲ ਦੀ
ਜੋ ਤੂੰ ਕਹਿਣਾ, ਉਹ ਤੂੰ ਦੱਸਲੈ, ਮੈਂ ਕਹਿਨਾਂ ਤੂੰ ਦਿਲ ਵਿੱਚ ਵੱਸਜਾ ਤੇਰੇ ਦਿਲ ਦੀਆਂ ਤੂੰਹੀਂ ਜਾਣੇ, ਮੇਰੇ ਦਿਲ ਦੇ ਤਾਂ ਤੁਸੀਂ ਹੋ ਗਹਿਣੇ ਆਪਣੇ ਦਿਲ ਦੀ ਫੋਲਕੇ ਦੱਸਦੇ, ਮੈਂ ਕਹਿਨਾਂ ਰਵੋ ਹੱਸਦੇ ਵੱਸਦੇ ਆਪਣੇ ਦਿਲ ਦਾ ਤਾਲਾ ਖੋਲੀਂ, ਸੱਜਣਾਂ ਮਿੱਤਰਾਂ ਦੇ ਨਾਲ ਬੋਲੀ ਕਪਟ ਦਿਲਾਂ ਚੋਂ ਕੱਢੀ ਜਾਵੀਂ, ਤਲੀ ਪਿਆਰ ਲਈ ਅੱਡੀ ਜਾਵੀਂ ਬਿਨਾਂ ਪਿਆਰ ਦੇ ਰੂਹਾਂ ਭੁੱਖੀਆਂ, ਤੇਰੇ ਨਾਲ ਕਈ ਮੈਨੂੰ ਖੁਸ਼ੀਆਂ ਦਿਲ ਨਾਲ ਦਿਲ ਵਟਾਕੇ ਵੇਖੀਂ, ਖੁਸ਼ੀਆਂ 'ਚ ਜ਼ਿੰਦ ਹੰਢਾਕੇ ਵੇਖੀਂ ਸੱਜਣਾਂ ਦੱਸ ਨਿੱਤ ਕਿੱਥੇ ਜਾਨੈਂ, ਮੈਂ ਤੈਨੂੰ ਸੱਜਣਾਂ ਤੱਕਦਾ ਰਹਿਨਾਂ ਤੂੰ ਕਿਉਂ ਸੱਜਣਾਂ ਗੁੱਸੇ ਰਹਿਨਾਂ, ਮੈਂ ਤੇਰਾ ਦਰਦ ਵਿਛੋੜਾ ਸਹਿਨਾਂ ਪਾਣੀ ਵਾਂਗ ਪਵਿੱਤਰ ਯਾਰੀ, ਕਿਉਂ ਕੀਤੀ ਤੂੰ ਬੰਦ ਅੱਜ ਬਾਰੀ ਆ ਕੇ ਯਾਰ ਹੱਥ ਮਿਲਾ ਲੈ, ਇੱਕ ਵਾਰੀ ਮੈਨੂੰ ਗਲ ਨਾਲ ਲਾ ਲੈ ਕਪਟ ਦਿਲਾਂ ਵਿੱਚ ਬੱਝੇ ਰਹਿਣੇ, ਪਲ ਵਿੱਚ ਉੱਪਰੋਂ ਸੱਦੇ ਪੈਣੇ ਨਾ ਕਰ ਅੜੀਆਂ ਸੋਚ ਪਿਆਰੇ, ਕੁਝ ਤਾਂ ਕਰਲੈ ਹੋਸ਼ ਪਿਆਰੇ ਤੇਰਾ ਮੇਰਾ ਕੁਝ ਨਹੀਂ ਏਥੇ, ਸਭਨਾਂ ਅੰਤ ਮੌਤ ਨੂੰ ਘੁਟਨੇ ਟੇਕੇ ਹੰਕਾਰ ਦੇ ਵਿੱਚ ਨਾ ਸੜਿਆ ਕਰ, ਨੇਕੀ ਦੇ ਨਾਲ ਤੁਰਿਆ ਕਰ ਫੁੱਲ ਪਿਆਰ ਦੇ ਬੀਜ ਕੇ ਜਾਵੀਂ, ਬਾਬਾ ਬੀਰ੍ਹਾ ਜੀ ਮਾਨ ਪੁਆਵੀਂ
ਮੇਰੀ ਜੁਗਨੀ
ਮੇਰੀ ਜੁਗਨੀ ਜੁੱਗ ਜੁੱਗ ਜੀਵੇ ਜੀ, ਪਾਣੀ ਨਾਲ ਮੁਹੱਬਤਾਂ ਪੀਵੇ ਜੀ, ਦਿਲਾਂ ਟੁੱਟਿਆਂ ਨੂੰ ਫੜ੍ਹ ਫੜ੍ਹ ਸੀਵੇ ਜੀ ਵੀਰ ਮੇਰਿਆ ਵੇ ਜੁਗਨੀ ਸਵੇਰ ਦੀ, ਨਾ ਅੱਖੀਆਂ ਚੋਂ ਅੱਥਰੂ ਕੇਰ ਦੀ ਜੁਗਨੀ ਆਪਣੀ ਕਰਦੀ ਮਰਜ਼ੀ ਏ, ਪੱਬ ਸੋਚ ਸਮਝ ਕੇ ਧਰਦੀ ਏ, ਇਹ ਚੋਰ ਅੰਦਰ ਦਾ ਫੜ੍ਹਦੀ ਏ ਇਹ ਜੁਗਨੀ ਵੇਖ ਤਰੀਫਾਂ ਦੀ, ਗੱਲ ਮੰਨਦੀ ਨਹੀਂ ਬਦਨੀਤਾਂ ਦੀ ਇਹ ਜੁਗਨੀ ਲੱਭਦੀ ਯਾਰਾਂ ਨੂੰ, ਨਿੱਤ ਨਵੀਂਆਂ ਤੋਂ ਨਵੀਂ ਬਹਾਰਾਂ ਨੂੰ, ਕਈ ਇੱਜਤਦਾਰ ਸਰਦਾਰਾਂ ਨੂੰ ਇਹ ਜੁਗਨੀ ਯਾਰੋ ਕਹਿੰਦੀ ਏ, ਨਾਲੇ ਰੱਬ ਰੱਬ ਕਰਦੀ ਰਹਿੰਦੀ ਏ ਮੇਰੀ ਜੁਗਨੀ ਜੋੜਦੀ ਰੂਹਾਂ ਨੂੰ, ਕਈ ਇਨਸਾਨ ਦੀਆਂ ਖੁਸ਼ਬੂਹਾਂ ਨੂੰ, ਟੱਪੇ ਵਾਡਰਾਂ ਦੀਆਂ ਇਹ ਜੂਹਾਂ ਨੂੰ ਇਹ ਜੁਗਨੀ ਮੇਰੇ ਖਿਆਲਾਂ ਦੀ, ਦੁੱਖ ਸੁੱਖ ਦੇ ਬਣੀ ਭਿਆਲਾਂ ਦੀ ਜੁਗਨੀ ਲੱਭਦੀ ਫਿਰਦੀ ਹੀਰੇ ਨੀ, ਕਿਤੋਂ ਮੋਤੀਆਂ ਵਰਗੇ ਵੀਰੇ ਨੀ, ਇਹਦਾ ਸਾਥ ਦੇਈਂ ਤੱਕਦੀਰੇ ਨੀ ਤੈਨੂੰ ਬਾਬਾ ਬੀਰ੍ਹਾ ਇਹੋ ਆਖਦਾ, ਜਿਹੜਾ ਮੁੜ ਮੁੜ ਜੁਗਨੀ ਨੂੰ ਝਾਕਦਾ
ਮਾਪੇ ਰੂਪ ਰੱਬ ਦਾ
ਕਰੋ ਮਾਪਿਆਂ ਦੀ ਸੇਵਾ ਮਾਪੇ ਹੁੰਦੇ, ਰੂਪ ਰੱਬ ਦਾ ਸਾਨੂੰ ਮਾਪਿਆਂ ਵਿਖਾਇਆ ਮੇਲਾ, ਇਸ ਜੱਗ ਦਾ ਮਾਪਿਆਂ ਤੋਂ ਬਿਨਾਂ ਕੋਈ, ਆਉਂਦਾ ਨਹੀਂਓ ਰੱਬ ਤੋਂ ਭਾਵੇਂ ਖ਼ੋਜ ਕਰੋ ਤੁਸੀਂ ਘੁੰਮ ਘੁੰਮ ਸਾਰੇ ਜੱਗ ਤੋਂ ਪੂਰੀ ਦੁਨੀਆ ਤੇ ਘੁੰਮੋ ਕਿਤੋਂ ਨਹੀਂਓ ਲੱਭਦਾ ਕਰੋ ਮਾਪਿਆਂ ਦੀ ਸੇਵਾ ਮਾਪੇ ਹੁੰਦੇ, ਰੂਪ ਰੱਬ ਦਾ ਸਾਨੂੰ ਮਾਪਿਆਂ ਵਿਖਾਇਆ ਮੇਲਾ, ਇਸ ਜੱਗ ਦਾ ਸਾਰਿਆਂ ਤੋਂ ਪਹਿਲੇ ਮੁੱਖ, ਮਾਪਿਆਂ ਵਿਖਾਇਆ ਸੀ ਗੋਦੀ ਵਿੱਚ ਚੁੱਕ ਸਾਨੂੰ, ਦੁੱਧ ਵੀ ਪਿਲਾਇਆ ਸੀ ਆਇਆ ਮਾਪਿਆਂ ਦੇ ਰੂਪ ਵਿੱਚ, ਰੱਬ ਲੱਗਦਾ ਕਰੋ ਮਾਪਿਆਂ ਦੀ ਸੇਵਾ ਮਾਪੇ ਹੁੰਦੇ, ਰੂਪ ਰੱਬ ਦਾ ਸਾਨੂੰ ਮਾਪਿਆਂ ਵਿਖਾਇਆ ਮੇਲਾ, ਇਸ ਜੱਗ ਦਾ ਮਾਪਿਆਂ ਦੀ ਦੇਣ ਨੂੰ ਨਲਾਇਕ, ਬੱਚੇ ਜਿਹੜੇ ਭੁੱਲਦੇ ਮਾਪਿਆਂ ਦੇ ਪਿੱਛੋਂ ਵੇਖੇ ਫਿਰ, ਗਲ੍ਹੀਆਂ 'ਚ ਰੁੱਲਦੇ ਅੱਗੇ ਉਹਨਾਂ ਦਾ ਵੀ ਬੱਚਾ, ਨਈਂ ਕੋਈ ਹੁੰਦਾ ਚੱਝਦਾ ਕਰੋ ਮਾਪਿਆਂ ਦੀ ਸੇਵਾ ਮਾਪੇ ਹੁੰਦੇ, ਰੂਪ ਰੱਬ ਦਾ ਸਾਨੂੰ ਮਾਪਿਆਂ ਵਿਖਾਇਆ ਮੇਲਾ, ਇਸ ਜੱਗ ਦਾ ਕਾਹਨੂੰ ਮਾੜਾ ਆਖਦੇ ਓ, ਮਾਪਿਆਂ ਨੂੰ ਪਿਆਰਿਓ ਆਉਣ ਵਾਲਾ ਸਮਾਂ ਪਹਿਲੇ, ਦਿਲ 'ਚ ਵਿਚਾਰਿਓ ਕਹਿੰਦਾ ਬਾਬਾ ਬੀਰ੍ਹਾ ਸਾਂਭੋ, ਮਾਪਿਆਂ ਨੂੰ ਚੱਝਦਾ ਕਰੋ ਮਾਪਿਆਂ ਦੀ ਸੇਵਾ ਮਾਪੇ ਹੁੰਦੇ, ਰੂਪ ਰੱਬ ਦਾ ਸਾਨੂੰ ਮਾਪਿਆਂ ਵਿਖਾਇਆ ਮੇਲਾ, ਇਸ ਜੱਗ ਦਾ
ਤਾਂਘਾਂ
ਕਿੱਥੇ ਬਹਿ ਗਿਆਂ ਏਂ ਤੂੰ ਤਣ ਕੇ ਇੱਕ ਵਾਰੀ ਆਜਾ ਸੋਹਣਿਆਂ ਕਿਤੋ ਪੁੰਨਿਆਂ ਦਾ ਚੰਨ ਬਣ ਕੇ ਤੈਨੂੰ ਜੱਗ ਚੋਂ ਦਿਲਾਸੇ ਅੜੀਏ ਜਿਹੜਾ ਸੋਹਣਾ ਤੂੰ ਭਾਲਦੀ ਉਹ ਵੀ ਤੇਰੀ ਹੀ ਤਲਾਸੇ ਅੜੀਏ ਰਾਤਾਂ ਕਾਲੀਆਂ ਡਰਾਉਣੀਆਂ ਨੇ ਕੱਲੀ ਦਾ ਨਾ ਚਿੱਤ ਲੱਗਦਾ ਸਾਂਝਾਂ ਤੇਰੇ ਨਾਲ ਪਾਉਣੀਆਂ ਨੇ ਮੈਂ ਤੇਰੇ ਬਿਨਾਂ ਨਹੀਂਓ ਬਚਦਾ ਵਾਅਦਾ ਤੂੰ ਨਿਵਾਦੇ ਸੋਹਣੀਏਂ ਇਹ ਵਿਛੋੜਾ ਵੀ ਨਹੀਂ ਜਚਦਾ ਮੁੱਲ ਪਿਆਰਾਂ ਦਾ ਪਾ ਲਈਏ ਭੁਲਾ ਕੇ ਦਿਲੋਂ ਗਿਲੇ ਸ਼ਿਕਵੇ ਗਲ ਬਾਬਾ ਬੀਰ੍ਹਾ ਲਾ ਲਈਏ
ਨੀਹਾਂ ਪਿਆਰ ਦੀਆਂ
ਆਜੋ ਕਰ ਲਈਏ ਨੀਹਾਂ, ਪਿਆਰ ਦੀਆਂ ਪੱਕੀਆਂ ਜਿਹਨਾਂ ਜਿਹਨਾਂ ਪੂਜਾ ਅੱਜ, ਮਾਹੀ ਲਈ ਨੇ ਰੱਖੀਆਂ ਨਿੱਤ ਹੀ ਦੁਆਵਾਂ ਅਸੀਂ, ਮਾਹੀ ਲਈ ਹਾਂ ਕਰਦੇ ਮਾਹੀ ਦੇ ਸਹਾਰੇ ਅਸੀਂ, ਦੁੱਖ ਸੁੱਖ ਰਹੇ ਹਾਂ ਜਰਦੇ ਪਿਆਰ ਦੀਆਂ ਗੱਲਾਂ ਅਸੀਂ, ਦਿਲ ਵਿੱਚ ਢੱਕੀਆਂ ਆਜੋ ਕਰ ਲਈਏ ਨੀਹਾਂ, ਪਿਆਰ ਦੀਆਂ ਪੱਕੀਆਂ ਜਿਹਨਾਂ ਜਿਹਨਾਂ ਪੂਜਾ ਅੱਜ, ਮਾਹੀ ਲਈ ਨੇ ਰੱਖੀਆਂ ਮਾਹੀ ਵਾਲਾ ਸੁੱਖ ਰੱਬਾ, ਇਹ ਕੀ ਤੂੰ ਬਣਾਇਆ ਏ ਸਾਨੂੰ ਇੰਝ ਲੱਗੇ ਜੀਵੇਂ, ਖ਼ੁਦਾ ਹੀ ਚੱਲ ਆਇਆ ਏ ਦਿਲ ਫੋਲ ਫੋਲ ਅੱਜ ਤੱਕ, ਗੱਲਾਂ ਵੀ ਨਾ ਦੱਸੀਆਂ ਆਜੋ ਕਰ ਲਈਏ ਨੀਹਾਂ, ਪਿਆਰ ਦੀਆਂ ਪੱਕੀਆਂ ਜਿਹਨਾਂ ਜਿਹਨਾਂ ਪੂਜਾ ਅੱਜ, ਮਾਹੀ ਲਈ ਨੇ ਰੱਖੀਆਂ ਵੰਡ ਵੰਡ ਪਿਆਰ ਅਸਾਂ ਕੋਈ, ਸਾਂਝ ਬਣਾਈ ਏ ਖੁਸ਼ੀਆਂ ਦੇ ਵਿੱਚ ਤਾਹੀਓਂ, ਜ਼ਿੰਦਗੀ ਹੰਢਾਈ ਏ ਪਿਆਰ ਮੁਹੱਬਤਾਂ ਨੇ ਸਾਡੇ ਅੱਜ ਦਿਲ ਵਿੱਚ ਵੱਸੀਆਂ ਆਜੋ ਕਰ ਲਈਏ ਨੀਹਾਂ, ਪਿਆਰ ਦੀਆਂ ਪੱਕੀਆਂ ਜਿਹਨਾਂ ਜਿਹਨਾਂ ਪੂਜਾ ਅੱਜ, ਮਾਹੀ ਲਈ ਨੇ ਰੱਖੀਆਂ ਰੱਬ ਵਾਂਗੂ ਦਿਲ ਵਿੱਚ, ਮਾਹੀ ਜੀ ਸਾਡੇ ਵੱਸਿਆ ਸਾਨੂੰ ਵੀ ਹਸਾਉਂਦਾ ਨਾਲੇ, ਆਪ ਰਹਿੰਦਾ ਹੱਸਿਆ ਤਾਹੀਓਂ ਗੱਲਾਂ ਕਰੇ ਅੱਜ, ਬਾਬਾ ਬੀਰ੍ਹਾ ਸੱਚੀਆਂ ਆਜੋ ਕਰ ਲਈਏ ਨੀਹਾਂ, ਪਿਆਰ ਦੀਆਂ ਪੱਕੀਆਂ ਜਿਹਨਾਂ ਜਿਹਨਾਂ ਪੂਜਾ ਅੱਜ, ਮਾਹੀ ਲਈ ਨੇ ਰੱਖੀਆਂ।
ਸੁਹਾਗ ਵਰਤ
ਰੱਖਿਆ ਵਰਤ ਅਸੀਂ ਅੱਜ ਤੇਰਾ ਹਾਣੀਆਂ ਕਿਤੇ ਰੱਖ ਲਿਓ ਮਾਨ ਤੁਸੀਂ ਮੇਰਾ ਹਾਣੀਆ ਰੀਝਾਂ ਨਾਲ ਖ਼ਰੀਦ ਕੇ ਕੋਈ, ਸੂਟ ਲਿਆਦੇ ਵੇ ਉਡਣ ਪਟੋਲੇ ਵਾਂਗੂ ਅੱਜ, ਮੈਨੂੰ ਤੂੰ ਸਜਾਦੇ ਵੇ ਮੈਨੂੰ ਵੇਖ-ਵੇਖ ਉੱਡ ਜਾਏ, ਹਨੇਰਾ ਹਾਣੀਆ ਰੱਖਿਆ ਵਰਤ ਅਸੀਂ ਅੱਜ, ਤੇਰਾ ਹਾਣੀਆ ਮਹਿੰਦੀ ਲਾ ਕੇ ਹੱਥੀਂ ਨਾਲੇ, ਮੁੱਖੜਾ ਸਵਾਰ ਕੇ ਚਾਨਣੀ ਦੇ ਵਾਂਗੂ ਬਹਿਣਾ, ਰੂਪ ਮੈਂ ਨਿਖ਼ਾਰ ਕੇ ਪਿਆਰ ਨਾਲ ਕਰਾਂ ਅੱਜ, ਰੁੱਤਾਂ ਮੈਂ ਸੁਹਾਣੀਆਂ ਰੱਖਿਆ ਵਰਤ ਅਸੀਂ ਅੱਜ, ਤੇਰਾ ਹਾਣੀਆ ਪੈਰਾਂ 'ਚ ਪੰਜੇਬਾਂ ਪਾ ਕੇ ਹੱਥੀਂ, ਛਣ-ਛਣ ਚੂੜੀਆਂ ਦਿਲਾਂ ਵਿੱਚੋਂ ਛੱਡਾਂਗੀ, ਮਿਟਾ ਕੇ ਅੱਜ ਦੂਰੀਆਂ ਭਰਾਂ ਖੁਸ਼ੀਆਂ ਦੇ ਨਾਲ ਅੱਜ ਵਿਹੜਾ ਹਾਣੀਆ ਰੱਖਿਆ ਵਰਤ ਅਸੀਂ ਅੱਜ ਤੇਰਾ ਹਾਣੀਆ ਜਵਾਨੀ ਸ਼ੁਰੂ ਹੁੰਦਿਆਂ, ਉਡੀਕਾਂ ਮਾਹੀਆ ਤੇਰੀਆਂ ਬਿਨਾਂ ਮੁੱਖ ਵੇਖਿਆਂ ਪ੍ਰੀਤਾਂ, ਦਿਲਾਂ ਵਿੱਚ ਤੇਰੀਆਂ ਸਾਥ ਬਾਬਾ ਬੀਰ੍ਹਾ ਦੇਂਦਾ ਸੀ, ਬਥੇਰਾ ਹਾਣੀਆ ਰੱਖਿਆ ਵਰਤ ਅਸੀਂ ਅੱਜ ਤੇਰਾ ਹਾਣੀਆ
ਭਾਗਾਂ ਭਰੀਏ
ਨੀ ਸੁਣ ਭਾਗਾਂ ਭਰੀਏ, ਸੁਹਾਗ ਵਰਤ ਆਇਆ ਅੱਜ ਤੇਰਾ ਰੂਪ ਤੇਰੇ ਨੇ ਧੁੰਮਾਂ ਪਾਈਆਂ, ਡੁੱਲ ਡੁੱਲ ਪਇੰਦਾ ਹੈ ਚਿਹਰਾ ਨੀ ਸੁਣ ਭਾਗਾਂ ਭਰੀਏ, ਸੁਹਾਗ ਵਰਤ ਆਇਆ ਅੱਜ ਤੇਰਾ ਰੰਗ ਬਿਰੰਗੇ ਫੈਸਿਨ ਕਰਕੇ, ਬਹਿ ਗਈਏਂ ਬਣ ਠਣ ਕੇ ਪੈਰੀਂ ਝਾਂਜਰਾਂ ਸੋਰ ਮਚਾਇਆ, ਤੇਰੇ ਬਾਂਹੀਂ ਚੂੜਾ ਛਣ ਕੇ ਹਰ ਪਾਸੇ ਅੱਜ ਖੁਸ਼ੀਆਂ ਲੱਭਣ, ਤੂੰ ਜਿੱਧਰ ਪਾਵੇਂ ਫੇਰਾ ਨੀ ਸੁਣ ਭਾਗਾਂ ਭਰੀਏ, ਸੁਹਾਗ ਵਰਤ ਆਇਆ ਅੱਜ ਤੇਰਾ ਰੂਪ ਤੇਰੇ ਨੇ ਧੁੰਮਾਂ ਪਾਈਆਂ, ਡੁੱਲ ਡੁੱਲ ਪਇੰਦਾ ਹੈ ਚਿਹਰਾ ਪਿਆਰ ਤੇਰੇ ਦੀ ਭੁੱਖੀ ਦੁਨੀਆਂ, ਫੁੱਲਾਂ ਵਾਂਗ ਤੂੰ ਖਿੱਲਜਾ ਝਲਕ ਨੂਰ ਦੀ ਦੱਸੀਂ ਸਭਨੂੰ, ਹਰ ਕੋਈ ਕਹਿੰਦਾ ਮਿਲਜਾ ਸਿਫ਼ਤਾਂ ਤੇਰੀਆਂ ਦੁਨੀਆਂ ਦੇ ਵਿੱਚ, ਕਰਦਾ ਹੈ ਚਾਰ ਚੁਫੇਰਾ ਨੀ ਸੁਣ ਭਾਗਾਂ ਭਰੀਏ, ਸੁਹਾਗ ਵਰਤ ਆਇਆ ਅੱਜ ਤੇਰਾ ਰੂਪ ਤੇਰੇ ਨੇ ਧੁੰਮਾਂ ਪਾਈਆਂ, ਡੁੱਲ ਡੁੱਲ ਪਇੰਦਾ ਹੈ ਚਿਹਰਾ ਹਰ ਥਾਂ ਅੱਜ ਬਜ਼ਾਰ ਸਜ਼ਾ ਕੇ, ਉਡੀਕ ਤੇਰੀ ਲੋਕੀ ਕਰਦੇ ਖੁਸ਼ੀਆਂ ਖੇੜੇ ਵੰਡਣ ਵਾਲੀਏ ਸੋਹਣੀਏ, ਰੂਪ ਤੇਰੇ ਤੋਂ ਮਰਦੇ ਬਾਬਾ ਬੀਰ੍ਹਾ ਤੇਰਾ ਗੀਤ ਬਣਾਵੇ, ਅੱਜ ਕਰਕੇ ਵੱਡਾ ਜੇਰਾ ਨੀ ਸੁਣ ਭਾਗਾਂ ਭਰੀਏ, ਸੁਹਾਗ ਵਰਤ ਆਇਆ ਅੱਜ ਤੇਰਾ ਰੂਪ ਤੇਰੇ ਨੇ ਧੁੰਮਾਂ ਪਾਈਆਂ, ਡੁੱਲ ਡੁੱਲ ਪਇੰਦਾ ਹੈ ਚਿਹਰਾ
ਤਰੱਕੀਆਂ
ਸਾਰਿਆਂ ਨੂੰ ਦੇਵੀਂ ਮੇਰੇ, ਮਾਲਕਾ ਤਰੱਕੀਆਂ ਕਿਸੇ ਵੱਲ ਵੇਖ-ਵੇਖ, ਰੋਣ ਨਾ ਕੋਈ ਅੱਖੀਆਂ ਕਰ-ਕਰ ਮਿਹਨਤਾਂ ਤੇ, ਬਣੀਏ ਅਮੀਰ ਜੀ ਦਿਲਾਂ ਵਿੱਚ ਖਿੱਚ ਹੁੰਦੀ, ਇਹੋ ਹੀ ਅਖੀਰ ਜੀ ਮਿਹਨਤਾਂ ਦੇ ਨਾਲ ਲੋਕੀ, ਖੱਟ ਜਾਂਦੇ ਖੱਟੀਆਂ ਸਾਰਿਆਂ ਨੂੰ ਦੇਵੀਂ ਮੇਰੇ, ਮਾਲਕਾ ਤਰੱਕੀਆਂ ਕਿਸੇ ਵੱਲ ਵੇਖ-ਵੇਖ, ਰੋਣ ਨਾ ਕੋਈ ਅੱਖੀਆਂ ਕੰਮ ਸਾਡਾ ਆਪਣਾ ਤੇ, ਸਿਫ਼ਤ ਜਹਾਨ ਦੀ ਸਿਫ਼ਤਾਂ ਦੇ ਨਾਲ ਹੁੰਦੀ, ਟੌਹਰ ਇਨਸਾਨ ਦੀ ਇਹਦੇ ਨਾਲ ਫਿਰੇ ਬੰਦਾ, ਮੁੱਛਾਂ ਉਤਾਂਹ ਨੂੰ ਚੱਕੀਆਂ ਸਾਰਿਆਂ ਨੂੰ ਦੇਵੀਂ ਮੇਰੇ, ਮਾਲਕਾ ਤਰੱਕੀਆਂ ਕਿਸੇ ਵੱਲ ਵੇਖ-ਵੇਖ, ਰੋਂਣ ਨਾ ਕੋਈ ਅੱਖੀਆਂ ਕੰਮ ਕਾਰ ਚੰਗਾ ਹੋਵੇ, ਬੰਦਾ ਰਹਿੰਦਾ ਖੁਸ਼ ਏ ਥੋੜਾ ਜਿਹਾ ਜ਼ਿੰਦਗੀ ਨੂੰ, ਮਿਲ ਜਾਂਦਾ ਸੁੱਖ ਏ ਸਿਰ ਉੱਤੋਂ ਬੋਝ ਦੀਆਂ, ਪੰਡਾਂ ਰਹਿਣ ਲੱਥੀਆਂ ਸਾਰਿਆਂ ਨੂੰ ਦੇਵੀਂ ਮੇਰੇ, ਮਾਲਕਾ ਤਰੱਕੀਆਂ ਕਿਸੇ ਵੱਲ ਵੇਖ-ਵੇਖ, ਰੋਣ ਨਾ ਕੋਈ ਅੱਖੀਆਂ ਮੇਰੇ ਸਾਰੇ ਵੀਰਾਂ ਦਾ ਤੂੰ, ਰੱਖ ਲਈਂ ਖਿਆਲ ਜੀ ਇੱਕ ਵਾਰੀ ਹੋ ਕੇ ਆਜਾ ਪ੍ਰਭੂ ਤੂੰ ਦਿਆਲ ਜੀ ਬਾਬਾ ਬੀਰ੍ਹਾ ਕਹਿੰਦਾ ਤੈਨੂੰ, ਦਿਲ ਦੀਆਂ ਦੱਸੀਆਂ ਸਾਰਿਆਂ ਨੂੰ ਦੇਵੀਂ ਮੇਰੇ, ਮਾਲਕਾ ਤਰੱਕੀਆਂ ਕਿਸੇ ਵੱਲ ਵੇਖ-ਵੇਖ, ਰੋਣ ਨਾ ਕੋਈ ਅੱਖੀਆਂ
ਦੋਸਤੀ
ਚੰਗੇ ਇਨਸਾਨਾਂ ਨਾਲ, ਪਾ ਲਈਏ ਦੋਸਤੀ ਤਨ ਮਨ ਨਾਲ ਇਹ, ਨਿਭਾ ਲਈਏ ਦੋਸਤੀ ਖੁਸ਼ੀ ਤੇ ਪਿਆਰ ਵਿੱਚ, ਗਾ ਲਈਏ ਦੋਸਤੀ ਚੰਗੇ ਮਾੜੇ ਕੰਮਾਂ 'ਚ ਵੀ, ਬੁਲਾ ਲਈਏ ਦੋਸਤੀ ਮੁਸਾਫ਼ਿਰੀ ਦੇ ਵਿੱਚ ਵੀ, ਜਗਾ ਲਈਏ ਦੋਸਤੀ ਸਾਰਿਆਂ ਦੇ ਵਿੱਚ ਰੋਸ਼ਨ, ਕਰਾ ਦਈਏ ਦੋਸਤੀ ਰੁੱਸੇ ਹੋਏ ਸੱਜਣਾਂ ਨੂੰ ਵੀ, ਸਮਝਾ ਦਈਏ ਦੋਸਤੀ ਛੋਟੀ ਜਿਹੀ ਗੱਲ ਤੋਂ ਨਾ, ਭੁਲਾ ਦੇਈਏ ਦੋਸਤੀ ਪਿਆਰ ਨਾਲ ਦਿਲ ਚ, ਵਸਾ ਲਈਏ ਦੋਸਤੀ ਟੁੱਟਦੀ ਨਾ ਜਾਵੇ ਕਿਤੇ, ਹਾਂ ਬਚਾ ਲਈਏ ਦੋਸਤੀ ਤੀਜਾ ਬੰਦਾ ਪਾਕੇ ਇਹ, ਗੰਢਾਹ ਲਈਏ ਦੋਸਤੀ ਜਿੱਥੇ ਸਾਨੂੰ ਲੱਭੇ ਝੱਟ, ਗਲ ਲਾ ਲਈਏ ਦੋਸਤੀ ਮੁਹੱਬਤਾਂ ਨਾਲ ਪਿਆਰਿਓ, ਸਜ਼ਾ ਲਈਏ ਦੋਸਤੀ ਬਾਬਾ ਬੀਰ੍ਹਾ ਕਹਿੰਦਾ ਸਮਝ, ਖ਼ੁਦਾ ਲਈਏ ਦੋਸਤੀ
ਐਸੀ ਦੀਵਾਲੀ
ਪਿਆਰ ਵਾਲੇ ਦੀਵੇ ਤੁਸੀਂ ਇਹ ਜਗਾ ਕੇ ਵੇਖਲੋ ਐਸੀ ਰੋਸ਼ਨੀ ਕੋਈ ਦਿਲਾਂ 'ਚ ਸਜ਼ਾ ਕੇ ਵੇਖਲੋ ਤੇਲ ਵਾਲੇ ਦੀਵੇ ਸੱਜਣਾਂ ਇਹ, ਬੁੱਝ ਜਾਣਗੇ ਪਿਆਰ ਵਾਲੇ ਦੀਵੇ ਤਾਂ ਇਹ ਜਗੇ ਰਹਿਣਗੇ ਪਿਆਰੇ ਸੱਜਣਾਂ ਨੂੰ ਗਲ ਨਾਲ ਲਾ ਕੇ ਵੇਖਲੋ ਪਿਆਰ ਵਾਲੇ ਦੀਵੇ ਤੁਸੀਂ ਇਹ, ਜਗਾ ਕੇ ਵੇਖਲੋ ਦੀਵਾਲੀ ਦੀਆਂ ਖੁਸ਼ੀਆਂ ਨੇ, ਬੰਦਿਆਂ ਦੇ ਨਾਲ ਬੰਦਿਆਂ ਤੇ ਹੁੰਦਾ ਹੋਵੇ ਜਦੋਂ, ਰੱਬ ਖੁਸ਼ਹਾਲ ਸਾਰੇ ਪਾਸੇ ਝਾਤੀ ਜਰਾ ਤੁਸੀਂ, ਪਾ ਕੇ ਵੇਖਲੋ ਪਿਆਰ ਵਾਲੇ ਦੀਵੇ ਤੁਸੀਂ ਇਹ ਜਗਾ ਕੇ ਵੇਖਲੋ ਚੱਲਦੇ ਪਟਾਕੇ ਵੇਖੋ ਹੁੰਦਾ ਅੱਜ, ਠਾਹ ਠਾਹ ਜੀ ਸਾਰਿਆਂ ਦੇ ਮਨਾਂ ਵਿੱਚ, ਖੁਸ਼ੀਆਂ ਤੇ ਚਾਅ ਜੀ ਤੁਸੀਂ ਇੱਕ ਦੂਜੇ ਨਾਲ ਖੁਸ਼ੀਆਂ, ਵਟਾ ਕੇ ਵੇਖਲੋ ਪਿਆਰ ਵਾਲੇ ਦੀਵੇ ਤੁਸੀਂ ਇਹ ਜਗਾ ਕੇ ਵੇਖਲੋ ਹੋਈਆਂ ਨੇ ਸਫਾਈਆਂ ਜਦੋਂ ਘਰ ਘਰ ਜੀ ਦਿਲਾਂ 'ਚ ਪਿਆਰ ਜਾਂਦਾ ਹੁਣ, ਆਪੇ ਭਰ ਜੀ ਸੱਜਣਾਂ ਦੇ ਨਾਲ ਹੱਥ ਆਓ, ਮਿਲਾ ਕੇ ਵੇਖਲੋ ਪਿਆਰ ਵਾਲੇ ਦੀਵੇ ਤੁਸੀਂ ਇਹ, ਜਗਾ ਕੇ ਵੇਖਲੋ ਗ਼ਰੀਬਾਂ ਨੂੰ ਵੀ ਦਾਨ ਲੋਕੀ, ਦੇਣ ਰੱਜ ਰੱਜ ਕੇ ਖੱਟ ਜਾਂਦੇ ਖੱਟੀਆਂ ਕੋਈ, ਦਿਲ ਵੱਡਾ ਕੱਢ ਕੇ ਬਾਬਾ ਬੀਰ੍ਹਾ ਕਹਿੰਦਾ ਐਸਾ ਕਰਮ, ਕਮਾ ਕੇ ਵੇਖਲੋ ਪਿਆਰ ਵਾਲੇ ਦੀਵੇ ਤੁਸੀਂ ਇਹ ਜਗਾ ਕੇ ਵੇਖਲੋ ਐਸੀ ਰੋਸ਼ਨੀ ਕੋਈ ਦਿਲਾਂ 'ਚ ਸਜ਼ਾ ਕੇ ਵੇਖਲੋ
टॅਪੇ
ਕਿਤੇ ਗ੍ਰਹਿਣ ਨਾ ਲੱਗ ਜਾਵੇ, ਸ਼ਗਣਾ ਦੀ ਰਾਤ ਅੜੀਓ ਆਇਆ ਸੱਜਣ ਨਾ ਭੱਜ ਜਾਵੇ ਦੂਰ ਸੱਜਣਾਂ ਦਾ ਡੇਰਾ ਏ ਲੱਖ ਵਾਰੀ ਮੁੱਖ ਮੋੜ ਲੈ ਨਾਵਾਂ ਜਿੰਦੜੀ ਤੇ ਤੇਰਾ ਏ ਤਾਰਾਂ ਦਿਲ ਦੀਆਂ ਜੁੜ ਗਈਆਂ ਵੱਸ ਨਾ ਕੋਈ ਮੇਰੇ ਹਾਣੀਆਂ ਰਾਹਾਂ ਪਿਆਰ ਵੱਲ ਮੁੜ ਗਈਆਂ ਤੇਰੀ ਪਿਆਰ ਨਿਸ਼ਾਨੀ ਏਂ ਸਾਂਭ ਸਾਂਭ ਰੱਖਦੀ ਫਿਰਾਂ ਤੇਰੇ ਲੇਖੇ ਜਿੰਦਗਾਨੀ ਏਂ ਮੈਨੂੰ ਇੱਕ ਵਾਰੀ ਮਿਲ ਸੱਜਣਾਂ ਚੰਨਾ ਵੇ ਤੇਰੇ ਵੇਖਣੇ ਨੂੰ ਬੜਾ ਕਰਦਾ ਏ ਦਿਲ ਸੱਜਣਾਂ
ਪ੍ਰਭਾਤ ਫੇਰੀ
ਗੁਰੂ ਨਾਨਕ ਦੇਵ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਸਤਿ ਸ੍ਰੀ ਅਕਾਲ ਬੁਲਾਉਂਦੇ, ਪ੍ਰਭਾਤ ਫੇਰੀ ਆਈ ਏ ਕਠੀਆਂ ਹੋ ਕੇ ਸੰਗਤਾਂ ਆਈਆਂ ਖੁਸ਼ੀਆਂ ਦੇ ਵਿੱਚ ਪਾਉਣ ਦੁਹਾਈਆਂ ਸੱਭ ਨੂੰ ਆਉਣ ਜਗਾਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਅੰਗਦ ਦੇਵ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਸਤਿ ਸ੍ਰੀ ਅਕਾਲ ਬੁਲਾਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਗ੍ਰੰਥ ਸਾਹਿਬ ਦੀ, ਬਾਣੀ ਬੋਲਣ ਕਪਾਟ ਕੰਨਾਂ ਦੇ, ਸੱਭ ਦੇ ਖੋਲਣ ਸ਼ਬਦਾਂ ਦੀ ਵਾਰਸ ਲਾਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਅਮਰ ਦਾਸ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਰਾਮ ਦਾਸ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਸਤਿਗੁਰੂ ਜੀ ਨਾਲ ਅੱਖੀਆਂ ਲਾ ਕੇ ਵੇਖ ਲੈਂਦੇ ਸੱਭ ਦਰਸ਼ਨ ਪਾ ਕੇ ਸੱਭ ਜੋਤ 'ਚ ਜੋਤ ਮਿਲਾਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਅਰਜਨ ਦੇਵ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਹਰ ਗੋਬਿੰਦ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਪ੍ਰਭੂ ਦੇ ਭਗਤ ਪਿਆਰੇ ਆਉਂਦੇ ਸੱਭ ਗੁਰੂਆਂ ਦੀਆਂ, ਸਿਫ਼ਤਾਂ ਗਾਉਂਦੇ ਭੁੱਲਿਆਂ ਨੂੰ ਰਸਤੇ ਪਾਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਹਰ ਰਾਏ ਨਾਮ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਹਰ ਕ੍ਰਿਸ਼ਨ ਜੀ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਗਲ੍ਹੀ ਗਲ੍ਹੀ ਵਿੱਚ ਗਾਉਂਦੇ ਜਾਂਦੇ ਵਕਤ ਗਵਾਚੇ ਹੱਥ ਨਹੀਂ ਆਉਂਦੇ ਮੇਹਰਾਂ ਦੇ ਫੁੱਲ ਵਰਸਾਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਤੇਗ਼ ਬਹਾਦੁਰ ਗਾਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਗੋਬਿੰਦ ਸਿੰਘ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਗਾਂਧੀਆਂ ਪਨਿਆੜ ਤੋਂ ਬੀਰ੍ਹਾ ਸਿੰਘ ਆਏ ਨਿਸ਼ਾਨ ਸਾਹਿਬ ਜੀ ਨੂੰ, ਨਾਲ ਲਿਆਏ ਵਾਹਿਗੁਰੂ ਨਾਲ ਮੇਲ ਕਰਾਉਂਦੇ, ਪ੍ਰਭਾਤ ਫੇਰੀ ਆਈ ਏ ਗੁਰੂ ਨਾਨਕ ਦੇਵ ਧਿਆਉਂਦੇ, ਪ੍ਰਭਾਤ ਫੇਰੀ ਆਈ ਏ ਸਤਿ ਸ੍ਰੀ ਅਕਾਲ ਬੁਲਾਉਂਦੇ, ਪ੍ਰਭਾਤ ਫੇਰੀ ਆਈ ਏ
ਧੀਆਂ ਵਾਲੀਆਂ ਮਾਵਾਂ
ਧੀਆਂ ਵਾਲੀਆਂ ਮਾਵਾਂ ਦੇ ਕਦੇ, ਹਾਲ ਪੁੱਛੋਂ ਜਾ ਕੇ ਮਸਾਂ ਸਮਾਂ ਕੱਢਦੀਆਂ ਨੇ, ਕਈ ਧੱਕੇ ਠੇਡੇ ਖਾ ਕੇ ਤਾਹਨਿਆਂ ਤੇ ਮੇਹਣਿਆਂ ਨੇ ਖ਼ੂਨ, ਪੀਤਾ ਹੁੰਦਾ ਰੱਜ ਕੇ ਘਰਾਂ ਦੇ ਹੀ ਵੈਰੀ ਹੁੰਦੇ ਦੱਸੋ, ਨਾਰੀ ਕਿੱਥੇ ਜਾਵੇ ਭੱਜ ਕੇ ਲੱਖਾਂ ਗਾਲਾਂ ਕੱਢਦੇ ਨੇ ਬੰਦੇ, ਨਾਰੀਆਂ ਨੂੰ ਆ ਕੇ ਧੀਆਂ ਵਾਲੀਆਂ ਮਾਵਾਂ ਦੇ ਕਦੇ, ਹਾਲ ਪੁੱਛੋਂ ਜਾ ਕੇ ਮਸਾਂ ਸਮਾਂ ਕੱਢਦੀਆਂ ਨੇ, ਕਈ ਧੱਕੇ ਠੇਡੇ ਖਾ ਕੇ ਦਿਲਾਂ ਦੀਆਂ ਗੱਲਾਂ ਕਿਹਨੂੰ, ਦੱਸਣ ਇਹ ਨਾਰੀਆਂ ਕਲਾ ਤੇ ਕਲੇਸ਼ਾਂ ਦੀਆਂ ਨਿੱਤ, ਘਰਾਂ 'ਚ ਬਿਮਾਰੀਆਂ ਕੀਤਾ ਹੁੰਦਾ ਏਕਾ ਨਾਲ ਇਹਨਾਂ, ਸਾਰਿਆਂ ਨੂੰ ਲਾ ਕੇ ਧੀਆਂ ਵਾਲੀਆਂ ਮਾਵਾਂ ਦੇ ਕਦੇ, ਹਾਲ ਪੁੱਛੋਂ ਜਾ ਕੇ ਮਸਾਂ ਸਮਾਂ ਕੱਢਦੀਆਂ ਨੇ ਕਈ, ਧੱਕੇ ਠੇਡੇ ਖਾ ਕੇ ਪਤੀ ਪਤ ਵਾਲਾ ਆਖੇ, ਪਾਉਂਦੀ ਕਿਉਂ ਨਈਂ ਪੂਰੀਆਂ ਪੁੱਤ ਤੈਥੋਂ ਭਾਲਦਾ ਹਾਂ, ਤੈਨੂੰ ਤਾਹੀਓਂ ਵੱਟਾਂ ਘੂਰੀਆਂ ਇਹੋ ਜਿਹਿਆਂ ਪਤੀਆਂ ਨੂੰ, ਤੁਸੀਂ ਵੇਖੋ ਸਮਝਾ ਕੇ ਧੀਆਂ ਵਾਲੀਆਂ ਮਾਵਾਂ ਦੇ ਕਦੇ, ਹਾਲ ਪੁੱਛੋਂ ਜਾ ਕੇ ਮਸਾਂ ਸਮਾਂ ਕੱਢਦੀਆਂ ਨੇ ਕਈ, ਧੱਕੇ ਠੇਡੇ ਖਾ ਕੇ ਬੀਜ ਰੂਪੀ ਪਿਤਾ ਹੁੰਦਾ ਹੁੰਦੀ, ਧਰਤੀ ਰੂਪੀ ਮਾਂ ਜੀ ਧੀਆਂ ਵਾਰੀ ਕਾਹਨੂੰ ਲਾਉਂਦੇ, ਨਾਰੀਆਂ ਦਾ ਨਾਂ ਜੀ ਬਾਬਾ ਬੀਰ੍ਹਾ ਆਖੇ ਕਿਵੇਂ ਦੱਸਣ, ਪੁੱਤ ਇਹ ਬਣਾ ਕੇ ਧੀਆਂ ਵਾਲੀਆਂ ਮਾਵਾਂ ਦੇ ਕਦੇ, ਹਾਲ ਪੁੱਛੋਂ ਜਾ ਕੇ ਮਸਾਂ ਸਮਾਂ ਕੱਢਦੀਆਂ ਨੇ, ਕਈ ਧੱਕੇ ਠੇਡੇ ਖਾ ਕੇ
ਨਾਨਕ ਪਿਆਰਾ
ਆ ਕੇ ਦੁਨੀਆਂ ਤੇ ਨਾਨਕ ਪਿਆਰਾ, ਸਿੱਖੀ ਦੀ ਜੜ੍ਹ ਲਾ ਗਿਆ, ਸਾਰੀ ਦੁਨੀਆਂ ਨੂੰ ਦੇ ਕੇ ਸਹਾਰਾ, ਸਿੱਖੀ ਦੀ ਜੜ੍ਹ ਲਾ ਗਿਆ, ਨਨਕਾਣਾਂ ਸਾਹਿਬ ਵਿੱਚ ਜਦੋਂ, ਜਨਮ ਸੀ ਧਾਰਿਆ, ਕੱਤਕ ਮਹੀਨੇ ਵਾਲ਼ੀ ਪੁੰਨਿਆਂ ਦਾ ਚੰਨ ਬਣ ਆ ਗਿਆ, ਹੋਇਆ ਜਗ ਮਗ ਜੱਗ ਅੱਜ ਸਾਰਾ, ਸਿੱਖੀ ਦੀ ਜੜ੍ਹ ਲਾ ਗਿਆ, ਆ ਕੇ ਦੁਨੀਆਂ ਤੇ ਨਾਨਕ ਪਿਆਰਾ, ਸਿੱਖੀ ਦੀ ਜੜ੍ਹ ਲਾ ਗਿਆ, ਕਿਰਤ ਕਮਾਈ ਦੱਸੀ ਓਹਨਾਂ ਪਸ਼ੂਆਂ ਨੂੰ ਚਾਰ ਕੇ, ਕੌਤਕ ਵਿਖਾਇਆ ਜਦੋਂ, ਗਏ ਸੂਬੇ ਵਾਲੇ ਹਾਰ ਕੇ, ਉੱਥੇ ਹਾਕਮਾਂ ਨੇ ਵੇਖਿਆ ਨਜ਼ਾਰਾ, ਸਿੱਖੀ ਦੀ ਜੜ੍ਹ ਲਾ ਗਿਆ, ਆ ਕੇ ਦੁਨੀਆਂ ਤੇ ਨਾਨਕ ਪਿਆਰਾ, ਸਿੱਖੀ ਦੀ ਜੜ੍ਹ ਲਾ ਗਿਆ, ਝੂਠ ਦੇ ਵਪਾਰੀਆਂ ਦਾ ਓਹਨੇਂ ਕੱਢ ਦਿੱਤਾ ਵਹਿਮ ਸੀ, ਕੌਡੇ ਜਿਹੇ ਰਾਕਸ਼ਾਂ ਨੇ ਮੰਗਿਆ, ਬਾਬਾ ਜੀ ਤੋਂ ਰਹਿਮ ਸੀ, ਦੱਸੇ ਪਾਖੰਡੀਆਂ ਦਾ ਕਰਕੇ ਨਤਾਰਾ, ਸਿੱਖੀ ਦੀ ਜੜ੍ਹ ਲਾ ਗਿਆ, ਆ ਕੇ ਦੁਨੀਆਂ ਤੇ ਨਾਨਕ ਪਿਆਰਾ, ਸਿੱਖੀ ਦੀ ਜੜ੍ਹ ਲਾ ਗਿਆ, ਭੋਜਨ ਛਕਾਉਣ ਵਾਲੇ ਦੱਸੇ ਪਾ ਕੇ ਉਹਨਾਂ ਪੂਰਨੇਂ, ਖੁਸ਼ੀ 'ਚ ਖਵਾ ਕੇ ਵੇਖੋ ਆਉਂਦਾ, ਮੱਥੇ ਉੱਤੇ ਨੂਰ ਏ, ਕੀਤਾ ਵੱਖੋ ਵੱਖ ਕੌਤਕ ਨਿਆਰਾ, ਸਿੱਖੀ ਦੀ ਜੜ੍ਹ ਲਾ ਗਿਆ, ਆ ਕੇ ਦੁਨੀਆਂ ਤੇ ਨਾਨਕ ਪਿਆਰਾ, ਸਿੱਖੀ ਦੀ ਜੜ੍ਹ ਲਾ ਗਿਆ, ਚਾਰੇ ਪਾਸੇ ਰੱਬ ਰਹਿੰਦਾ, ਸਾਬਿਤ ਕਰ ਵਿਖਾਇਆ ਸੀ, ਤਾਹੀਓਂ ਮੇਰੇ ਦਾਤਿਆ ਤੂੰ, ਮੱਕੇ ਨੂੰ ਘੁਮਾਇਆ ਸੀ, ਉੱਥੇ ਚੱਲਿਆ ਨਾਂ ਤੇਰੇ ਅੱਗੇ ਚਾਰਾ, ਸਿੱਖੀ ਦੀ ਜੜ੍ਹ ਲਾ ਗਿਆ, ਆ ਕੇ ਦੁਨੀਆਂ ਤੇ ਨਾਨਕ ਪਿਆਰਾ, ਸਿੱਖੀ ਦੀ ਜੜ੍ਹ ਲਾ ਗਿਆ, ਬਾਬਰ ਨੇ ਫੜ੍ਹ ਜਦੋਂ ਬਾਬਾ ਜੀ ਨੂੰ, ਜੇਲ੍ਹ ਵਿੱਚ ਸੁੱਟਿਆ, ਵੱਡੇ ਵੱਡੇ ਹੰਕਾਰੀਆਂ ਦਾ ਮਾਣ, ਵੇਖ ਉੱਥੇ ਟੁੱਟਿਆ, ਆਖੇ 'ਬਾਬਾ ਬੀਬੀਰ੍ਹਾ' ਧੰਨ ਕਰਤਾਰਾ, ਸਿੱਖੀ ਦੀ ਜੜ੍ਹ ਲਾ ਗਿਆ, ਆ ਕੇ ਦੁਨੀਆਂ ਤੇ ਨਾਨਕ ਪਿਆਰਾ, ਸਿੱਖੀ ਦੀ ਜੜ੍ਹ ਲਾ ਗਿਆ, ਸਾਰੀ ਦੁਨੀਆਂ ਨੂੰ ਦੇ ਕੇ ਸਹਾਰਾ, ਸਿੱਖੀ ਦੀ ਜੜ੍ਹ ਲਾ ਗਿਆ।
ਸਤਿਗੁਰੂ ਨਾਨਕ
ਮੇਰੇ ਸਤਿਗੁਰੂ ਨਾਨਕ ਪਿਆਰੇ, ਇਸ ਦੁਨੀਆਂ ਨੂੰ ਸੁਧਾਰ ਜਾਹ, ਇਹ ਦੁਨੀਆਂ ਹੈ ਡੁੱਬਣ ਕਿਨਾਰੇ, ਡੁੱਬਦਾ ਬੇੜਾ ਤਾਰ ਜਾਹ, ਮਾਪਿਆਂ ਦੇ ਹੁਣ ਧੀਆਂ ਪੁੱਤਰ, ਕਦਰ ਜ਼ਰਾ ਨਹੀਂ ਕਰਦੇ, ਵੇਖ ਵੇਖ ਕੇ ਮਾਪੇ ਅੱਜ ਕੱਲ, ਅੱਖਾਂ 'ਚੋਂ ਅੱਥਰੂ ਨੇ ਭਰਦੇ, ਦੁਖੀਆਂ ਦਾ ਦੁੱਖ ਵੰਡ ਕੇ ਬਾਬਾ, ਨਾਮ ਦਾ ਬੀਜ ਖਿਲਾਰ ਜਾਹ, ਮੇਰੇ ਸਤਿਗੁਰੂ ਨਾਨਕ ਪਿਆਰੇ, ਇਹ ਦੁਨੀਆਂ ਨੂੰ ਸੁਧਾਰ ਜਾਹ, ਇਹ ਦੁਨੀਆਂ ਹੈ ਡੁੱਬਣ ਕਿਨਾਰੇ, ਡੁੱਬਦਾ ਬੇੜਾ ਤਾਰ ਜਾਹ ਧਰਮਾਂ ਮਜ਼੍ਹਬਾਂ ਦੇ ਝਗੜੇ ਪੈ ਗਏ, ਕਰਮ ਤੇ ਪਾਣੀ ਫਿਰਿਆ, ਸੰਤ ਫ਼ਕੀਰ ਭ੍ਰਿਸ਼ਟ ਹੋ ਗਿਆ, ਮਾਇਆ ਦੇ ਵਿੱਚ ਘਿਰਿਆ, ਕ੍ਰੋਧ ਦੇ ਵਿੱਚ ਅੱਜ ਲੋਕੀਂ ਫਿਰਦੇ, ਹਰ ਕੋਈ ਭਰਿਆ ਹੰਕਾਰ ਦਾ, ਮੇਰੇ ਸਤਿਗੁਰੂ ਨਾਨਕ ਪਿਆਰੇ, ਇਸ ਦੁਨੀਆਂ ਨੂੰ ਸੁਧਾਰ ਜਾਹ, ਇਹ ਦੁਨੀਆਂ ਹੈ ਡੁੱਬਣ ਕਿਨਾਰੇ, ਡੁੱਬਦਾ ਬੇੜਾ ਤਾਰ ਜਾਹ ਪੈਸੇ ਦੀ ਖਾਤਰ ਰੱਬ ਨੂੰ ਮੰਨਦੇ, ਬਹਿਰੂਪੀਆ ਰੂਪ ਬਣਾਇਆ, ਤੇਰੇ ਵਰਗਾ ਇਸ ਦੁਨੀਆਂ ਤੇ, ਸੰਤ ਕੋਈ ਨਹੀਂ ਆਇਆ, ਨਿਰਮਲ ਮਨ ਹੁਣ ਸਭ ਦਾ ਕਰ ਦਿਉ, ਭਰ ਦਿਉ ਗੁਣ ਪਿਆਰ ਦਾ , ਮੇਰੇ ਸਤਿਗੁਰੂ ਨਾਨਕ ਪਿਆਰੇ, ਇਹ ਦੁਨੀਆਂ ਨੂੰ ਸੁਧਾਰ ਜਾਹ, ਇਹ ਦੁਨੀਆਂ ਹੈ ਡੁੱਬਣ ਕਿਨਾਰੇ, ਡੁੱਬਦਾ ਬੇੜਾ ਤਾਰ ਜਾਹ ਕੌਡੇ ਵਰਗੇ ਰਾਖਸ਼ਾਂ ਨੂੰ ਤੂੰ, ਸੱਚ ਦੇ ਰਾਹ ਸੀ ਪਾਇਆ, ਅਸੀਂ ਵੀ ਤੇਰੇ ਤਰਲੇ ਕੱਢਦੇ, ਕਰ ਦੂਰ ਦੁੱਖਾਂ ਦਾ ਸਾਇਆ, ਬਾਬਾ ਬੀਰਾ ਹੱਥ ਜੋੜਕੇ ਆਖੇ, ਸਭ ਤੇ ਰਹਿਮ ਗੁਜ਼ਾਰ ਜਾਹ, ਮੇਰੇ ਸਤਿਗੁਰੂ ਨਾਨਕ ਪਿਆਰੇ, ਇਹ ਦੁਨੀਆਂ ਨੂੰ ਸੁਧਾਰ ਜਾਹ, ਇਹ ਦੁਨੀਆਂ ਹੈ ਡੁੱਬਣ ਕਿਨਾਰੇ, ਡੁੱਬਦਾ ਬੇੜਾ ਤਾਰ ਜਾਹ ।
ਭਲਾ ਕਰੀਂ ਕਰਤਾਰ
ਸੱਭ ਦਾ ਭਲਾ ਕਰੀਂ ਕਰਤਾਰ, ਸੱਭ ਦਾ ਭਲਾ ਕਰੀਂ ਇਹ ਦੁਨੀਆਂ ਤੇਰਾ ਪਰਿਵਾਰ, ਸੱਭ ਦਾ ਭਲਾ ਕਰੀਂ ਰਹਿਮਤ ਦੇ ਨਾਲ ਤਾਰਦੇ ਸਭਨੂੰ ਸੁੱਖ ਸ਼ਾਂਤੀ ਦਾ ਪਿਆਰ ਦੇ ਸਭਨੂੰ ਤੈਨੂੰ ਆਖਾਂ ਮੈਂ ਸੱਚੀ ਸਰਕਾਰ, ਸੱਭ ਦਾ ਭਲਾ ਕਰੀਂ ਸੱਭ ਦਾ ਭਲਾ ਕਰੀਂ ਕਰਤਾਰ, ਸੱਭ ਦਾ ਭਲਾ ਕਰੀਂ ਇਹ ਦੁਨੀਆਂ ਤੇਰਾ ਪਰਿਵਾਰ, ਸੱਭ ਦਾ ਭਲਾ ਕਰੀਂ ਬਿਮਾਰਾਂ ਦੀ ਬਿਮਾਰੀ ਭੱਜ ਜਾਏ ਨਵੀਂ ਨਰੋਈ ਜ਼ਿੰਦਗੀ ਸੱਜ ਜਾਏ ਮੁੜ ਘਰ ਵਿੱਚ ਆਏ ਬਹਾਰ, ਸੱਭ ਦਾ ਭਲਾ ਕਰੀਂ ਸੱਭ ਦਾ ਭਲਾ ਕਰੀਂ ਕਰਤਾਰ, ਸੱਭ ਦਾ ਭਲਾ ਕਰੀਂ ਇਹ ਦੁਨੀਆਂ ਤੇਰਾ ਪਰਿਵਾਰ, ਸੱਭ ਦਾ ਭਲਾ ਕਰੀਂ ਭੁੱਖਿਆਂ ਨੂੰ ਦਾਤਾ ਰੋਜ਼ੀ ਦੇਵੀਂ ਅਣਜਾਨਾਂ ਨੂੰ ਕੋਈ ਸੋਝੀ ਦੇਵੀਂ ਐਸ਼ੀ ਦੁਨੀਆਂ ਦੇਈਂ ਸਿਂਗਾਰ, ਸੱਭ ਦਾ ਭਲਾ ਕਰੀਂ ਸੱਭ ਦਾ ਭਲਾ ਕਰੀਂ ਕਰਤਾਰ, ਸੱਭ ਦਾ ਭਲਾ ਕਰੀਂ ਇਹ ਦੁਨੀਆਂ ਤੇਰਾ ਪਰਿਵਾਰ, ਸੱਭ ਦਾ ਭਲਾ ਕਰੀਂ ਹੱਥ ਜੋੜ ਬਾਬਾ ਬੀਰਾ ਆਖੇ ਕੋਈ ਕਿਸੇ ਵੱਲ ਕਦੇ ਨਾ ਝਾਕੇ ਦਾਤਾ ਸੱਭ ਤੇ ਰਹਿਮ ਗੁਜਾਰ, ਸੱਭ ਦਾ ਭਲਾ ਕਰੀਂ ਸੱਭ ਦਾ ਭਲਾ ਕਰੀਂ ਕਰਤਾਰ, ਸੱਭ ਦਾ ਭਲਾ ਕਰੀਂ ਇਹ ਦੁਨੀਆਂ ਤੇਰੇ ਪਰਿਵਾਰ, ਸੱਭ ਦਾ ਭਲਾ ਕਰੀਂ
ਸਮਝੋ ਕੁਝ ਸਮਝਾਵੋ
ਕੁਝ ਸਮਝੋ ਕੁਝ ਸਮਝਾਵੋ, ਜੱਗ ਨੂੰ ਸਵਾਰਣ ਲਈ ਸਾਰੇ ਇਹੋ ਅਮਲ ਕਮਾਵੋ, ਜੱਗ ਨੂੰ ਸਵਾਰਣ ਲਈ ਪਿਆਰ ਮੁਹੱਬਤਾਂ ਦੇ ਬੂਟੇ ਲਾਈਏ ਐਸਾ ਰਲ ਕੋਈ ਸੰਗ ਬਣਾਈਏ ਇਸ ਮਨ ਚੋਂ ਖੋਟ ਮੁਕਾਵੋ, ਜੱਗ ਨੂੰ ਸਵਾਰਣ ਲਈ ਕੁਝ ਸਮਝੋ ਕੁਝ ਸਮਝਾਵੋ, ਜੱਗ ਨੂੰ ਸਵਾਰਣ ਲਈ ਆਜੋ ਰਲ ਮਿਲ ਕੇ ਅੱਜ, ਸਾਰੇ ਸਾਥੀ ਇਸ ਦੁਨੀਆਂ ਦੀ, ਕਰ ਲਈਏ ਰਾਖੀ ਬਣਦਾ ਯੋਗਦਾਨ ਪਾਵੋ, ਜੱਗ ਨੂੰ ਸਵਾਰਣ ਲਈ ਕੁਝ ਸਮਝੋ ਕੁਝ ਸਮਝਾਵੋ, ਜੱਗ ਨੂੰ ਸਵਾਰਣ ਲਈ ਦੁਨੀਆਂ ਵਿੱਚ ਹੈ, ਹਰ ਕੋਈ ਆਪਣਾ ਬਿਨ ਦੁਨੀਆਂ ਦੇ ਹਾਂ, ਮੈਂ ਵੀ ਸੱਖਣਾ ਸੱਭ ਦੇ ਆਪ ਬਣੋ ਭਰਾਵੋ, ਜੱਗ ਨੂੰ ਸਵਾਰਣ ਲਈ ਕੁਝ ਸਮਝੋ ਕੁਝ ਸਮਝਾਵੋ, ਜੱਗ ਨੂੰ ਸਵਾਰਣ ਲਈ ਇਹ ਦੁਨੀਆਂ ਮੇਰੀ, ਜਾਨ ਹੀ ਬਣ ਜਾਏ ਆਪਣਾ ਹਰ ਇਨਸਾਨ ਹੀ ਬਣ ਜਾਏ ਕੋਈ ਐਸੀ ਪ੍ਰੀਤ ਲਗਾਵੋ, ਜੱਗ ਨੂੰ ਸਵਾਰਣ ਲਈ ਕੁਝ ਸਮਝੋ ਕੁਝ ਸਮਝਾਵੋ, ਜੱਗ ਨੂੰ ਸਵਾਰਣ ਲਈ ਕੁਦਰਤ ਜਨਨੀ ਦਾ, ਹਰ ਕੋਈ ਜਾਇਆ ਫਿਰ ਦੱਸੇ ਬਾਬਾ ਬੀਰ੍ਹਾ, ਕੌਣ ਪਰਾਇਆ ਇਹ ਦਿਲੋਂ ਭਰਮ ਮਿਟਾਵੋ, ਜੱਗ ਨੂੰ ਸਵਾਰਣ ਲਈ ਕੁਝ ਸਮਝੋ ਕੁਝ ਸਮਝਾਵੋ, ਜੱਗ ਨੂੰ ਸਵਾਰਣ ਲਈ ਸਾਰੇ ਇਹੋ ਅਮਲ ਕਮਾਵੋ, ਜੱਗ ਨੂੰ ਸਵਾਰਣ ਲਈ
ਵਿਛੋੜਾ ਉਮਰਾਂ ਦਾ
ਸਾਨੂੰ ਕਿਹੜੀ ਗੱਲੋਂ ਦਿੱਤੀਆਂ ਸਜਾਵਾਂ, ਵਿਛੋੜਾ ਪਾ ਕੇ ਉਮਰਾਂ ਦਾ ਕਾਹਨੂੰ ਭੁੱਲ ਗਿਆਂ ਸਾਡੀਆਂ ਤੂੰ ਰਾਹਾਂ, ਵਿਛੋੜਾ ਪਾ ਕੇ ਉਮਰਾਂ ਦਾ ਛੱਡ ਕੇ ਤੂੰ ਮੈਨੂੰ ਕਿੱਥੇ, ਤੁਰ ਗਿਆ ਲਾਮ ਨੂੰ ਬੁਰਾ ਹਾਲ ਮੇਰਾ ਬੁਰੀ, ਬੀਤਦੀ ਏ ਸ਼ਾਮ ਨੂੰ ਆ ਕੇ ਆਖਿਆ ਨਾ ਗੱਲ ਕੋਈ ਸੁਣਾਵਾਂ, ਵਿਛੋੜਾ ਪਾ ਕੇ ਉਮਰਾਂ ਦਾ ਸਾਨੂੰ ਕਿਹੜੀ ਗੱਲੋਂ ਦਿੱਤੀਆਂ ਸਜਾਵਾਂ, ਵਿਛੋੜਾ ਪਾ ਕੇ ਉਮਰਾਂ ਦਾ ਕਾਹਨੂੰ ਭੁੱਲ ਗਿਆਂ ਸਾਡੀਆਂ ਤੂੰ ਰਾਹਾਂ, ਵਿਛੋੜਾ ਪਾ ਕੇ ਉਮਰਾਂ ਦਾ ਚਾਰੇ ਪਾਸੇ ਢੂੰਡਾਂ ਕਿਤੋਂ, ਚੱਲਿਆ ਸੁਰਾਗ ਨਾ ਮੇਰੇ ਜਿਹਾ ਤੈਨੂੰ ਕਿਤੇ, ਲੱਗਿਆ ਬਿਰਾਗ ਨਾ ਸਾਨੂੰ ਦਿੱਤੀਆਂ ਕੋਈ ਮਾੜੀਆਂ ਦੁਆਵਾਂ, ਵਿਛੋੜਾ ਪਾ ਕੇ ਉਮਰਾਂ ਦਾ ਸਾਨੂੰ ਕਿਹੜੀ ਗੱਲੋ ਦਿੱਤੀਆਂ ਸਜਾਵਾਂ, ਵਿਛੋੜਾ ਪਾ ਕੇ ਉਮਰਾਂ ਦਾ ਕਾਹਨੂੰ ਭੁੱਲ ਗਿਆਂ ਸਾਡੀਆਂ ਤੂੰ ਰਾਹਾਂ, ਵਿਛੋੜਾ ਪਾ ਕੇ ਉਮਰਾਂ ਦਾ ਯਾਦਾਂ ਵਿੱਚ ਭੁੱਲੀ ਕਿਤੋਂ, ਮਿਲਦਾ ਨਾ ਤੂੰ ਵੇ ਤੇਰੇ ਤੋਂ ਵਗੈਰ ਚੈਨ, ਲੈਂਦਾ ਨਹੀਂਓ ਰੂਹ ਵੇ ਸਾਨੂੰ ਦੱਸਿਆ ਨਾ ਆ ਕੇ ਪਰਛਾਵਾਂ, ਵਿਛੋੜਾ ਪਾ ਕੇ ਉਮਰਾਂ ਦਾ ਸਾਨੂੰ ਕਿਹੜੀ ਗੱਲੋ ਦਿੱਤੀਆਂ ਸਜਾਵਾਂ, ਵਿਛੋੜਾ ਪਾ ਕੇ ਉਮਰਾਂ ਦਾ ਕਾਹਨੂੰ ਭੁੱਲ ਗਿਆਂ ਸਾਡੀਆਂ ਤੂੰ ਰਾਹਾਂ, ਵਿਛੋੜਾ ਪਾ ਕੇ ਉਮਰਾਂ ਦਾ ਦਿਲ ਮਰ ਜਾਣੇ ਨੂੰ ਕੋਈ, ਮਿਲਦਾ ਨਾ ਠੌਰ ਜੀ ਪਲ ਦਾ ਨਾ ਪਤਾ ਕਦੋਂ, ਉੱਡ ਜਾਣਾ ਭੌਰ ਜੀ ਆਖੇ ਬਾਬਾ ਬੀਰ੍ਹਾ ਲੁੱਟ ਗਿਓਂ ਚਾਵਾਂ, ਵਿਛੋੜਾ ਪਾ ਕੇ ਉਮਰਾਂ ਦਾ ਸਾਨੂੰ ਕਿਹੜੀ ਗੱਲੋ ਦਿੱਤੀਆਂ ਸਜਾਵਾਂ, ਵਿਛੋੜਾ ਪਾ ਕੇ ਉਮਰਾਂ ਦਾ ਕਾਹਨੂੰ ਭੁੱਲ ਗਿਆਂ ਸਾਡੀਆਂ ਤੂੰ ਰਾਹਾਂ, ਵਿਛੋੜਾ ਪਾ ਕੇ ਉਮਰਾਂ ਦਾ
ਮਜਬੂਰੀਆਂ
ਜ਼ਿੰਦਗੀ 'ਚ ਆਉਂਦੀਆਂ ਨੇ, ਕਈ ਮਜਬੂਰੀਆਂ ਵਧ ਜਾਂਦੇ ਖ਼ਰਚੇ ਤੇ, ਪੈਂਦੀਆਂ ਨਾ ਪੂਰੀਆਂ ਲੈਣ ਦੇਣ ਦੁਨੀਆਂ ਤੇ, ਬਣਿਆਂ ਵਥੇਰਾ ਏ ਕਈ ਵਾਰੀ ਮੂੰਹ ਫੇਰ, ਲੈਂਦਾ ਹੈ ਚੁਫੇਰਾ ਏ ਦੁਖੀ ਹੋ ਕੇ ਕਰ ਲਈਏ, ਸਬਰ ਸਬੂਰੀਆਂ ਜ਼ਿੰਦਗੀ 'ਚ ਆਉਂਦੀਆਂ ਨੇ, ਕਈ ਮਜਬੂਰੀਆਂ ਵਧ ਜਾਂਦੇ ਖ਼ਰਚੇ ਤੇ, ਪੈਂਦੀਆਂ ਨਾ ਪੂਰੀਆਂ ਹਰ ਵੇਲੇ ਰਹਿੰਦੇ ਸੱਭ, ਸੁੱਖਾਂ ਦੀਆਂ ਭਾਲਾਂ 'ਚ ਕਈ ਵਾਰੀ ਫਸੇ ਲੋਕੀ, ਬੜੇ ਮੰਦੇ ਹਾਲਾਂ 'ਚ ਸੁੱਖਾਂ ਵਾਲਾ ਸ਼ਾਹ ਵੀਰੋ, ਪਾ ਜਾਂਦਾ ਦੂਰੀਆਂ ਜ਼ਿੰਦਗੀ 'ਚ ਆਉਂਦੀਆਂ ਨੇ, ਕਈ ਮਜਬੂਰੀਆਂ ਵਧ ਜਾਂਦੇ ਖ਼ਰਚੇ ਤੇ, ਪੈਂਦੀਆਂ ਨਾ ਪੂਰੀਆਂ ਮਕਾਨ ਜਦੋਂ ਬਣਦੇ ਤੇ, ਹੱਥ ਹੁੰਦਾ ਤੰਗ ਜੀ ਉਧਾਰ ਜਦੋਂ ਮੰਗੀਏ ਤੇ, ਲੱਗਦੀਏ ਸੰਗ ਜੀ ਵੱਡੇ ਮਾਇਆ ਧਾਰੀ ਲੋੜਾਂ, ਦੱਸਣ ਜਰੂਰੀਆਂ ਜ਼ਿੰਦਗੀ 'ਚ ਆਉਂਦੀਆਂ ਨੇ, ਕਈ ਮਜਬੂਰੀਆਂ ਵਧ ਜਾਂਦੇ ਖ਼ਰਚੇ ਤੇ, ਪੈਂਦੀਆਂ ਨਾ ਪੂਰੀਆਂ ਸਿਰ ਉੱਤੇ ਰਹਿੰਦੀ ਨਿੱਤ, ਕੁਦਰਤ ਪਿਆਰੀ ਏ ਅੱਜ ਸਮਾਂ ਚੰਗਾ ਕਦੇ, ਮਾੜੇਆਂ ਦੀ ਵਾਰੀ ਏ ਬਾਬਾ ਬੀਰ੍ਹਾ ਆਖੇ ਰੂਹਾਂ, ਸੋਚ ਸੋਚ ਝੂਰੀਆਂ ਜ਼ਿੰਦਗੀ 'ਚ ਆਉਂਦੀਆਂ ਨੇ, ਕਈ ਮਜਬੂਰੀਆਂ ਵਧ ਜਾਂਦੇ ਖ਼ਰਚੇ ਤੇ, ਪੈਂਦੀਆਂ ਨਾ ਪੂਰੀਆਂ
ਸੱਜਣਾਂ ਤੇਰੇ ਜਿਹਾ
ਇਸ ਦੁਨੀਆਂ ਦੇ ਵਿੱਚ ਨਾ ਕੋਈ ਹੋਰ, ਵੇ ਸੱਜਣਾਂ ਤੇਰੇ ਜਿਹਾ ਇਹਨਾਂ ਅੱਖੀਆਂ ਨੂੰ ਲੁੱਟ ਗਿਆ ਚੋਰ, ਵੇ ਸੱਜਣਾਂ ਤੇਰੇ ਜਿਹਾ ਤੇਰੇ ਜਿਹਾ ਭਾਲਦੀ ਮੈਂ, ਜੱਗ ਵਿੱਚ ਖੁੱਭੀ ਸਾਂ ਹੌਕਿਆਂ ਦੇ ਨਾਲ ਸੜਾਂ, ਗੱਲ ਕਿਸੇ ਬੁੱਝੀ ਨਾ ਕਦੋਂ ਹੱਥ 'ਚ ਫੜੇਗਾ ਮੇਰੀ ਡੋਰ, ਵੇ ਸੱਜਣਾਂ ਤੇਰੇ ਜਿਹਾ ਇਸ ਦੁਨੀਆਂ ਦੇ ਵਿੱਚ ਨਾ ਕੋਈ ਹੋਰ, ਵੇ ਸੱਜਣਾਂ ਤੇਰੇ ਜਿਹਾ ਇਹਨਾਂ ਅੱਖੀਆਂ ਨੂੰ ਲੁੱਟ ਗਿਆ ਚੋਰ, ਵੇ ਸੱਜਣਾਂ ਤੇਰੇ ਜਿਹਾ ਆਖਦੀ ਹੁੰਦੀ ਸਾਂ ਲੱਖਾਂ, ਮਿਲ ਜਾਂਦੇ ਇੱਥੋਂ ਵੇ ਏਡੀ ਵੱਡੀ ਭੁੱਲ ਕਾਹਨੂੰ, ਹੋਈ ਕਦੇ ਮੈਥੋਂ ਵੇ ਇੱਕ ਸਾਨੂੰ ਵੀ ਚਾਹੀਦਾ ਸੋਹਣਾ ਭੌਰ, ਵੇ ਸੱਜਣਾਂ ਤੇਰੇ ਜਿਹਾ ਇਸ ਦੁਨੀਆਂ ਦੇ ਵਿੱਚ ਨਾ ਕੋਈ ਹੋਰ, ਵੇ ਸੱਜਣਾਂ ਤੇਰੇ ਜਿਹਾ ਇਹਨਾਂ ਅੱਖੀਆਂ ਨੂੰ ਲੁੱਟ ਗਿਆ ਚੋਰ, ਵੇ ਸੱਜਣਾਂ ਤੇਰੇ ਜਿਹਾ ਅੱਖੀਆਂ ਨਿਮਾਣੀਆਂ ਇਹ, ਰੋਣ ਰੱਜ ਰੱਜ ਕੇ ਦੇਣ ਲਈ ਦਿਲਾਸਾ ਕੋਈ, ਆਇਆ ਨਹੀਂਓ ਭੱਜ ਕੇ ਕਦੇ ਸਾਨੂੰ ਵੀ ਵੇਖੇਗਾ ਕਰ ਗੌਰ, ਵੇ ਸੱਜਣਾਂ ਤੇਰੇ ਜਿਹਾ ਇਸ ਦੁਨੀਆਂ ਦੇ ਵਿੱਚ ਨਾ ਕੋਈ ਹੋਰ, ਵੇ ਸੱਜਣਾਂ ਤੇਰੇ ਜਿਹਾ ਇਹਨਾਂ ਅੱਖੀਆਂ ਨੂੰ ਲੁੱਟ ਗਿਆ ਚੋਰ, ਵੇ ਸੱਜਣਾਂ ਤੇਰੇ ਜਿਹਾ ਬੜੀ ਖੁਸ਼ ਹੋਵਾਂ ਜੇ ਤੂੰ, ਦੇਵੇਂਗਾ ਦੀਦਾਰ ਵੇ ਦੁਨੀਆਂ ਤੋਂ ਵੱਧ ਤੈਨੂੰ, ਕਰਦੀ ਪਿਆਰ ਵੇ ਲੱਭੇ ਬੀਰ੍ਹੇ ਸ਼ਾਹ ਵੀ ਲਾ ਕੇ ਬੜਾ ਜ਼ੋਰ, ਵੇ ਸੱਜਣਾਂ ਤੇਰੇ ਜਿਹਾ ਇਸ ਦੁਨੀਆਂ ਦੇ ਵਿੱਚ ਨਾ ਕੋਈ ਹੋਰ, ਵੇ ਸੱਜਣਾਂ ਤੇਰੇ ਜਿਹਾ ਇਹਨਾਂ ਅੱਖੀਆਂ ਨੂੰ ਲੁੱਟ ਗਿਆ ਚੋਰ, ਵੇ ਸੱਜਣਾਂ ਤੇਰੇ ਜਿਹਾ
ਕੁਝ ਹੋਰ ਨਾ ਸਮਝਿਓ
ਮੈਂ ਭੁੱਖਾ ਹਾਂ, ਕੁਝ ਹੋਰ ਨਾ ਸਮਝੋ, ਜਿਗਰੀ ਯਾਰਾਂ ਦੇ ਪਿਆਰ ਦਾ ਮੈਂ ਨੌਕਰ ਹਾਂ, ਕੁਝ ਹੋਰ ਨਾ ਸਮਝੋ, ਵੱਸ ਆਪਣੇ ਦਿਲਦਾਰ ਦਾ ਮੈਂ ਪੂਰਾ ਹਾਂ, ਕੁਝ ਹੋਰ ਨਾ ਸਮਝੋ ਵਾਅਦਿਆਂ ਤੇ ਇਕਰਾਰ ਦਾ ਮੈਂ ਖ਼ੋਜੀ ਹਾਂ, ਹੋਰ ਨਾ ਸਮਝਿਓ, ਤੁਹਾਡੇ ਸ਼ਬਦਾਂ ਦੇ ਵਿਚਾਰ ਦਾ ਮੈਂ ਹਾਰ ਹਾਂ, ਕੁਝ ਹੋਰ ਨਾ ਸਮਝੋ, ਸੱਚੇ ਸੱਜਣਾਂ ਦੇ ਸਤਿਕਾਰ ਦਾ ਮੈਂ ਯਾਰ ਹਾਂ, ਕੁਝ ਹੋਰ ਨਾ ਸਮਝਿਓ, ਆਪਣੇ ਯਾਰਾਂ ਦੇ ਯਾਰ ਦਾ ਮੈਂ ਦੁਸ਼ਮਣ ਹਾਂ, ਕੁਝ ਹੋਰ ਨਾ ਸਮਝਿਓ, ਇੱਕ ਝੂਠ ਤੇ ਹੰਕਾਰ ਦਾ ਮੈਂ ਮੰਨਦਾ ਹਾਂ, ਹੋਰ ਨਾ ਸਮਝਿਓ, ਜੋ ਦੁਖੀਆਂ ਦੇ ਦੁੱਖ ਨਿਵਾਰਦਾ ਮੈਂ ਚਾਹੁੰਦਾ ਹਾਂ, ਹੋਰ ਨਾ ਸਮਝਿਓ, ਜਿਹੜਾ ਤਪਦੇ ਸੀਨੇ ਠਾਰਦਾ ਮੈਂ ਲੱਭਦਾ ਹਾਂ, ਕੁਝ ਹੋਰ ਨਾ ਸਮਝਿਓ, ਜੋ ਭਲਾ ਕਰੇ ਸੰਸਾਰ ਦਾ ਮੈਂ ਮੁਰੀਦ ਹਾਂ, ਹੋਰ ਨਾ ਸਮਝਿਓ, ਜੋ ਦੁਨੀਆਂ ਦੇ ਕੰਮ ਸਵਾਰਦਾ ਮੈਂ ਸ਼ੁਕਰਗੁਜਾਰ ਹਾਂ, ਸੱਜਣੋਂ ਹੋਰ ਨਹੀਂ, ਉਸ ਸੱਚੀ ਸਰਕਾਰ ਦਾ ਮੈਂ ਕਹਿੰਦਾ ਹਾਂ, ਕੁਝ ਹੋਰ ਨਾ ਸਮਝੋ, ਸਭਨੂੰ ਰਵਾਂ ਨਮਸਕਾਰਦਾ ਮੈਂ ਬਾਬਾ ਬੀਰ੍ਹਾ ਹਾਂ, ਪਿਆਸਾ, ਸੱਜਣਾਂ ਦੀ ਮੁਹੱਬਤ ਦੀਦਾਰ ਦਾ
ਰੱਬ ਦਾ ਸੰਦੇਸਾ
ਦੁਨੀਆਂ ਨੂੰ ਸਮਝਾ ਤੂੰ ਬੰਦਿਆ, ਦੁਨੀਆਂ ਨੂੰ ਸਮਝਾ ਚੰਗਿਆਂ ਕੰਮਾਂ ਵੱਲ ਤੋਰ ਕੇ ਸਭਨੂੰ, ਰੱਬ ਦੇ ਨਾਂ ਤੇ ਲਾ ਮੈਂ ਤੇਰੇ ਹਾਂ ਅੰਦਰ ਬੈਠਾ, ਸਾਥ ਦਿਆਂਗਾ ਤੇਰਾ ਪੂਰਾ ਨਾਮ ਪ੍ਰਭੂ ਦਾ ਜੱਪਿਆ ਕਰ ਤੂੰ, ਭਰ ਕੇ ਵੇਖ ਸਰੂਰਾ ਪਾਪ ਦੀ ਪੌੜੀ ਦੁਨੀਆਂ ਚੜ੍ਹਦੀ, ਹਿੰਮਤ ਨਾਲ ਹਟਾ ਦੁਨੀਆਂ ਨੂੰ ਸਮਝਾ ਤੂੰ ਬੰਦਿਆ, ਦੁਨੀਆਂ ਨੂੰ ਸਮਝਾ ਚੰਗਿਆਂ ਕੰਮਾਂ ਵੱਲ ਤੋਰ ਕੇ ਸਭਨੂੰ, ਰੱਬ ਦੇ ਨਾਂ ਤੇ ਲਾ ਘੜ੍ਹ ਘੜ੍ਹ ਦੁਨੀਆਂ ਧਰਤੀ ਉੱਤੇ, ਮੈਂ ਹੀ ਖੇਡ ਰਚਾਈ ਮੇਰੀਆਂ ਦਿੱਤੀਆਂ ਚੀਜਾਂ ਖ਼ਾਨੈਂ, ਤੈਨੂੰ ਸਮਝ ਨਾ ਆਈ ਜੋ ਕੁਝ ਤੈਨੂੰ ਲੋੜ ਹੈ ਪੈਣੀ, ਰੱਬ ਨੇ ਪਹਿਲੇ ਦਿੱਤੀ ਬਣਾ ਦੁਨੀਆਂ ਨੂੰ ਸਮਝਾ ਤੂੰ ਬੰਦਿਆ, ਦੁਨੀਆਂ ਨੂੰ ਸਮਝਾ ਚੰਗਿਆਂ ਕੰਮਾਂ ਵੱਲ ਤੋਰ ਕੇ ਸਭਨੂੰ, ਰੱਬ ਦੇ ਨਾਂ ਤੇ ਲਾ ਕੁਦਰਤ ਨਾਲ ਖਿਲਵਾੜ ਕਰੇਂਗਾ, ਪੈਣਾ ਤੈਨੂੰ ਮਹਿੰਗਾ ਪੈਸੇ ਦਾ ਹੰਕਾਰ ਵਿਖਾਕੇ ਬੰਦਾ, ਰੱਬ ਭੁਲਾ ਕੇ ਬਹਿੰਦਾ ਜਿਸ ਦਿਨ ਰੱਬ ਨੂੰ ਗੁੱਸਾ ਆਇਆ, ਸਭਨੂੰ ਦੇਣਾ ਰੁਲਾ ਦੁਨੀਆਂ ਨੂੰ ਸਮਝਾ ਤੂੰ ਬੰਦਿਆ, ਦੁਨੀਆਂ ਨੂੰ ਸਮਝਾ ਚੰਗਿਆਂ ਕੰਮਾਂ ਵੱਲ ਤੋਰ ਕੇ ਸਭਨੂੰ, ਰੱਬ ਦੇ ਨਾਂ ਤੇ ਲਾ ਮੂਰਖ਼ ਬਣ ਗਿਆ ਬੰਦਾ ਲੋਕੋ, ਆਪਣੀ ਮਰਜ਼ੀ ਕਰਦਾ ਸੱਭ ਕੁਝ ਤੇਰੇ ਵੱਸ 'ਚ ਹੋਇਆ, ਫਿਰ ਕਿਉਂ ਬੰਦਾ ਮਰਦਾ ਲੱਖ ਕਰੋੜਾਂ ਨੋਟ ਲਗਾਲੈ ਭਾਵੇਂ, ਹੁੰਦਾ ਨਹੀਂਓਂ ਬਚਾ ਦੁਨੀਆਂ ਨੂੰ ਸਮਝਾ ਤੂੰ ਬੰਦਿਆ, ਦੁਨੀਆਂ ਨੂੰ ਸਮਝਾ ਚੰਗਿਆਂ ਕੰਮਾਂ ਵੱਲ ਤੋਰ ਕੇ ਸਭਨੂੰ, ਰੱਬ ਦੇ ਨਾਂ ਤੇ ਲਾ ਹੱਥ ਬੰਨੇ ਅੱਜ ਬਾਬਾ ਬੀਰ੍ਹਾ, ਸ਼ੁਕਰ ਮਾਲਕ ਦਾ ਕਰਿਓ ਮਾੜੇ ਕੰਮਾਂ ਤੋਂ ਤੋਵਾ ਕਰਕੇ ਵੀਰੋ, ਉਸ ਮਾਲਕ ਤੋਂ ਡਰਿਓ ਹਰ ਗੱਲ ਅੱਜ ਇਹ ਸੋਚ ਸਮਝ ਕੇ, ਸਭਨੂੰ ਰਿਹਾ ਸੁਣਾ ਦੁਨੀਆਂ ਨੂੰ ਸਮਝਾ ਤੂੰ ਬੰਦਿਆ, ਦੁਨੀਆਂ ਨੂੰ ਸਮਝਾ ਚੰਗਿਆਂ ਕੰਮਾਂ ਵੱਲ ਤੋਰ ਕੇ ਸਭਨੂੰ, ਰੱਬ ਦੇ ਨਾਂ ਤੇ ਲਾ
ਲੁੱਟਲੈ ਵੁਲ੍ਹੇ
ਮੁੱਲ ਵਿੱਕਦਾ ਨਹੀਂ ਪਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਤੇਰੇ ਆਪਣੇ ਹੈ ਅਖਤਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਪਿਆਰ ਤੂੰ ਨੀਵਾਂ ਹੋ ਕੇ ਲੈ ਲੈ, ਮੁੱਖ ਤੋਂ ਥੋੜਾ ਜੀ ਜੀ ਕਹਿ ਲੈ ਤੈਨੂੰ ਸਤਿਗੁਰੂ ਦਏਗਾ ਤਾਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਮੁੱਲ ਵਿੱਕਦਾ ਨਹੀਂ ਪਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਤੇਰੇ ਆਪਣੇ ਹੈ ਅਖਤਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਇਹ ਪਿਆਰ ਤੈਨੂੰ ਲੱਭਦਾ ਫਿਰਦਾ ਇਸ਼ਾਰੇ ਕਰ ਕਰ ਸੱਦਦਾ ਫਿਰਦਾ, ਵਗਦੀ ਅੰਮ੍ਰਿਤ ਜ਼ਲ ਦੀ ਧਾਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਮੁੱਲ ਵਿੱਕਦਾ ਨਹੀਂ ਪਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਤੇਰੇ ਆਪਣੇ ਹੈ ਅਖਤਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਦਿਲਵਰ ਤੇਰੇ ਦਿਲ ਵਿੱਚ ਵੱਸਦਾ ਨਾਲ ਪਿਆਰ ਦੇ ਵੇਖਲੈ ਹੱਸਦਾ ਅੱਜ ਪਿਆਰ ਦਾ ਬਣ ਕੇ ਯਾਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਮੁੱਲ ਵਿੱਕਦਾ ਨਹੀਂ ਪਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਤੇਰੇ ਆਪਣੇ ਹੈ ਅਖਤਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਤੂੰ ਸਭਨਾਂ ਦਾ ਹਾਨਣ ਬਣਜਾ, ਨਾਲ ਪਿਆਰ ਦੇ ਚਾਨਣ ਬਣਜਾ ਬਾਬਾ ਬੀਰ੍ਹਾ ਕਰਦਾ ਏ ਪੁਕਾਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਮੁੱਲ ਵਿੱਕਦਾ ਨਹੀਂ ਪਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ ਤੇਰੇ ਆਪਣੇ ਹੈ ਅਖਤਿਆਰ, ਮੁਫ਼ਤ ਦੇ ਲੁੱਟਲੈ ਵੁਲ੍ਹੇ ਓਏ
ਜ਼ਰਾ ਸੋਚ
ਮੰਦਰਾਂ ਵਿੱਚ ਕਰੇਂ ਦਾਨ ਕਰੋੜਾਂ, ਗ਼ਰੀਬ ਰਹੇ ਭਾਵੇਂ ਮਰਦਾ ਰੱਜਿਆਂ ਪੁੱਜਿਆਂ ਮਹੰਤਾਂ ਦਾ ਕਿਉਂ ਢਿੱਡ ਰਹੇ ਨਿੱਤ ਭਰਦਾ ਦੋ ਨੰਬਰ ਦਾ ਜਿਹਨਾਂ ਕੱਠਾ ਕੀਤਾ, ਆ ਕੇ ਦੋ ਨੰਬਰ ਵਿੱਚ ਦਿੱਤਾ ਹੱਡ ਭੰਨ ਕੇ ਕੋਈ ਕੰਮ ਨਹੀਂ ਕਰਨਾ, ਇਹ ਦੋਨਾਂ ਦਾ ਹੈ ਕਿੱਤਾ ਪਾਪ ਦੀ ਮਾਇਆ ਦਾਨ ਚੜ੍ਹਾਕੇ, ਵੇਖਲੋ ਬੰਦਾ ਮੂਰਖ਼ ਤਰਦਾ ਮੰਦਰਾਂ ਵਿੱਚ ਕਰੇਂ ਦਾਨ ਕਰੋੜਾਂ, ਗ਼ਰੀਬ ਰਹੇ ਭਾਵੇਂ ਮਰਦਾ ਰੱਜਿਆਂ ਪੁੱਜਿਆਂ ਮਹੰਤਾਂ ਦਾ ਕਿਉਂ ਢਿੱਡ ਰਹੇਂ ਨਿੱਤ ਭਰਦਾ ਤਨ ਦਾ ਮੰਦਿਰ ਸਾਜਿਆ ਤੇਰਾ, ਇਸ ਅੰਦਰ ਪ੍ਰਭੂ ਦਾ ਵਾਸਾ ਪੱਥਰਾਂ ਦੇ ਵਿੱਚੋਂ ਲੱਭਦਾ ਫਿਰਦੈਂ, ਤੂੰ ਤਾਹੀਓਂ ਰਿਹਾ ਨਿਰਾਸਾ ਝੂਠ ਦੇ ਨਾਲ ਮੋਹ ਪਾ ਲਿਆ, ਹੁਣ ਸੱਚ ਤੋਂ ਕਾਹਨੂੰ ਤੂੰ ਡਰਦਾ ਮੰਦਰਾਂ ਵਿੱਚ ਕਰੇਂ ਦਾਨ ਕਰੋੜਾਂ, ਗ਼ਰੀਬ ਰਹੇ ਭਾਵੇਂ ਮਰਦਾ ਰੱਜਿਆਂ ਪੁੱਜਿਆਂ ਮਹੰਤਾਂ ਦਾ ਕਿਉਂ, ਢਿੱਡ ਰਹੇਂ ਨਿੱਤ ਭਰਦਾ ਹੀਰੇ ਸੋਨੇ ਕੀ ਰੱਬ ਹੈ ਮੰਗਦਾ, ਕਿਉਂ ਰੱਬ ਬਣਾਇਆ ਮੰਗਤਾ ਆਪ ਹੀਰੇ ਜਿਹੜੇ ਬਣ ਕੇ ਚਲਗੇ, ਉਸ ਨੂੰ ਜੱਗ ਵਿੱਚ ਭੰਡਤਾ ਇਨਸਾਨ ਦੀ ਸੇਵਾ ਵਿੱਚ ਹੀ ਬਾਬਾ, ਮਿਹਰ ਮਾਲਕ ਹੈ ਕਰਦਾ ਮੰਦਰਾਂ ਵਿੱਚ ਕਰੇਂ ਦਾਨ ਕਰੋੜਾਂ, ਗ਼ਰੀਬ ਰਹੇ ਭਾਵੇਂ ਮਰਦਾ ਰੱਜਿਆਂ ਪੁੱਜਿਆਂ ਮਹੰਤਾਂ ਦਾ ਕਿਉਂ, ਢਿੱਡ ਰਹੇਂ ਨਿੱਤ ਭਰਦਾ
ਨਵਾਂ ਸਾਲ
ਸੁਣ ਫਰਿਆਦਾਂ ਅੱਜ ਨਵੇਂ ਸਾਲਾ ਮੇਰੀਆਂ ਦੁੱਖਾਂ ਦੀਆਂ ਚੁੱਕ ਲੈ ਤੂੰ ਜੱਗ ਤੋਂ ਹਨੇਰੀਆਂ ਕਰਾਂ ਫਰਿਆਦਾਂ ਅੱਜ, ਨਵਾਂ ਸਾਲ ਆਉਣ ਤੇ ਪੂਰਾ ਸਾਲ ਲੰਘੇ ਸਾਡਾ ਖੁਸ਼ੀਆਂ 'ਚ ਗਾਉਣ ਤੇ ਮਿਹਰਾਂ ਦੀਆਂ ਸਾਡੇ ਉੱਤੇ, ਕਰ ਤੂੰ ਦਲੇਰੀਆਂ ਸੁਣ ਫਰਿਆਦਾਂ ਅੱਜ ਨਵੇਂ ਸਾਲਾ ਮੇਰੀਆਂ ਦੁੱਖਾਂ ਦੀਆਂ ਚੁੱਕ ਲੈ ਤੂੰ ਜੱਗ ਤੋਂ ਹਨੇਰੀਆਂ ਭਾਈਆਂ ਲਾਗੇ ਭਾਈ ਬਹਿਣ, ਨਿੱਤ ਸਾਰੇ ਰਲ ਕੇ ਪਾ ਕੇ ਪਿਆਰ ਉੱਚੇ, ਹੋਣ ਫੁੱਲ ਫੱਲ ਕੇ
ਨਵਾਂ ਸਾਲ
ਸਾਰੇ ਲੋਕਾਂ ਅੱਜ ਮੰਗਾਂ ਮੰਗੀਆਂ ਬਥੇਰੀਆਂ ਸੁਣ ਫਰਿਆਦਾਂ ਅੱਜ, ਨਵੇਂ ਸਾਲਾ ਮੇਰੀਆਂ ਦੁੱਖਾਂ ਦੀਆਂ ਚੁੱਕ ਲੈ ਤੂੰ, ਜੱਗ ਤੋਂ ਹਨੇਰੀਆਂ ਹਰ ਪਰਿਵਾਰ ਵਿੱਚੋਂ, ਨਸ਼ੇ ਬਾਹਰ ਸੁੱਟ ਦੇ ਵੈਰ ਤੇ ਵਿਰੋਧ ਵਾਲਾ, ਰੁੱਖ ਜੜ੍ਹੋਂ ਪੁੱਟ ਦੇ ਰੱਬ ਵਾਂਗੂ ਪੂਜਾ ਲੋਕਾਂ, ਕੀਤੀਆਂ ਨੇ ਤੇਰੀਆਂ ਸੁਣ ਫਰਿਆਦਾਂ ਅੱਜ, ਨਵੇਂ ਸਾਲਾ ਮੇਰੀਆਂ ਦੁੱਖਾਂ ਦੀਆਂ ਚੁੱਕ ਲੈ ਤੂੰ, ਜੱਗ ਤੋਂ ਹਨੇਰੀਆਂ ਲੱਖਾਂ ਹੋਏ ਹੰਗਾਮੇ ਲੋਕਾਂ, ਵੇਖੇ ਨੇ ਪੰਜਾਬ 'ਚ ਲੱਗੇ ਨਾ ਗ੍ਰਹਿਣ ਮੇਰੇ, ਦੇਸ਼ ਦੇ ਸੁਬਾਬ 'ਚ ਲੋਕਾਂ ਵਿੱਚੋਂ ਤੋੜ, ਹੰਕਾਰ ਦੀਆਂ ਢੇਰੀਆਂ ਸੁਣ ਫਰਿਆਦਾਂ ਅੱਜ ਨਵੇਂ ਸਾਲਾ ਮੇਰੀਆਂ ਦੁੱਖਾਂ ਦੀਆਂ ਚੁੱਕ ਲੈ ਤੂੰ, ਜੱਗ ਤੋਂ ਹਨੇਰੀਆਂ ਤੇਰੇ ਆਉਣ ਨਾਲ ਆਵੇ, ਖੁਸ਼ੀ ਸਾਰੇ ਜੱਗ ਤੇ ਮੁਰਾਦਾਂ ਅੱਜ ਪਾਉਣ ਲੋਕੀ, ਸਿੱਧੇ ਰਾਹੇ ਲੱਗ ਕੇ ਹੱਥ ਜੋੜੇ 'ਬਾਬਾ ਬੀਰ੍ਹਾ' ਕਰੀਂ ਨਾ ਤੂੰ ਦੇਰੀਆਂ ਸੁਣ ਫਰਿਆਦਾਂ ਅੱਜ, ਨਵੇਂ ਸਾਲਾ ਮੇਰੀਆਂ ਦੁੱਖਾਂ ਦੀਆਂ ਚੁੱਕ ਲੈ ਤੂੰ, ਜੱਗ ਤੋਂ ਹਨੇਰੀਆਂ
ਗਦਾਰ ਸਰਕਾਰਾਂ ਦੀ ਪੁਕਾਰ
ਜਿਹੜੇ ਲੋਕ ਇੱਥੇ ਗਦਾਰ ਨਹੀਂ, ਉਹ ਵੋਟਾਂ ਦੇ ਹੱਕਦਾਰ ਨਹੀਂ ਜਿੱਥੇ ਝੂਠ ਦਾ ਚੱਲਦਾ ਵਪਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹੜੇ ਕਰਦੇ ਕੋਈ ਭ੍ਰਿਸਟਾਚਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹਨਾਂ ਦੇ ਅੰਦਰ ਰਹਿੰਦਾ ਹੰਕਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹਨਾਂ ਕੋਲ ਮਾੜੀ ਸੋਚ ਵਿਚਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹਨਾਂ ਬਣਾਉਣੀ ਗੰਦੀ ਸਰਕਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹਦਾ ਨਸ਼ੇਆਂ ਦਾ ਕਾਰੋਵਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹੜੇ ਝੂਠ ਤੇ ਕਰਦੇ ਇੱਤਵਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹੜੇ ਸਰਕਾਰ ਦੇ ਕਰਜਦਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹੜੇ ਝੂਠ ਦਾ ਕਰਨ ਪ੍ਰਚਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹਨੂੰ ਕਰਨੀ ਆਉਂਦੀ ਲੁੱਟਮਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹਦੇ ਗੁੰਡਿਆਂ ਵਰਗਾ ਕਿਰਦਾਰ ਨਹੀਂ ਉਹ ਵੋਟਾਂ ਦੇ ਹੱਕਦਾਰ ਨਹੀਂ ਜਿਹੜੇ ਨਕਲੀ ਬਣਦੇ ਸੇਵਾਦਾਰ ਨਹੀਂ, ਉਹ ਵੋਟਾਂ ਦੇ ਹੱਕਦਾਰ ਨਹੀਂ ਬਾਬਾ ਬੀਰ੍ਹਾ ਜੇ ਇਸ ਗੱਲ ਤੇ ਤਿਆਰ ਨਹੀਂ ਫਿਰ ਉਹ ਸਾਨੂੰ ਸਵੀਕਾਰ ਨਹੀਂ ਉਹ ਵੋਟਾਂ ਦਾ ਹੱਕਦਾਰ ਨਹੀਂ
ਕਾਂਸੀ ਵਾਲਾ ਤਾਰ ਦੇਵੇਗਾ
ਰਵਿਦਾਸ ਗੁਰੂ ਦੀ ਪੜ੍ਹੋ ਬਾਣੀ, ਕਾਂਸੀ ਵਾਲਾ ਤਾਰ ਦੇਵੇਗਾ ਇਸ ਦਿਲ ਵਿੱਚੋਂ ਕੱਢੋ ਬੇਈਮਾਨੀ, ਸਤਿਗੁਰੂ ਤਾਰ ਦੇਵੇਗਾ ਬਾਂਣੀ ਕਹਿੰਦੀ ਜਾਤ ਨਾ ਉੱਚੀ, ਕਰਮ ਹੈ ਉੱਚਾ ਤੇਰਾ ਦੁੱਖ ਸੁੱਖ ਨੂੰ ਤੂੰ ਝੱਲਜਾ ਬੰਦਿਆ, ਕਰਕੇ ਵੱਡਾ ਜੇਰਾ ਇੱਕ ਯਾਦ ਰੱਖੀ ਤੂੰ ਇਨਸਾਨੀ, ਰਵਿਦਾਸ ਤਾਰ ਦੇਵੇਗਾ ਰਵਿਦਾਸ ਗੁਰੂ ਦੀ ਪੜ੍ਹੋ ਬਾਣੀ, ਕਾਂਸੀ ਵਾਲਾ ਤਾਰ ਦੇਵੇਗਾ ਇਸ ਦਿਲ ਵਿੱਚੋਂ ਕੱਢੋ ਬੇਈਮਾਨੀ, ਸਤਿਗੁਰੂ ਤਾਰ ਦੇਵੇਗਾ ਰੱਬ ਵੀ ਪਰਗਟ ਹੋ ਕੇ ਕਹਿੰਦੇ, ਦਾਨ ਭਗਤਾਂ ਤੋਂ ਲੈਂਦਾ ਸਤਿਗੁਰੂ ਵਾਂਗੂ ਵੇਖਲੋ ਭਗਤੋ, ਨਾਂ ਦੁਨੀਆਂ ਵਿੱਚ ਰਹਿੰਦਾ ਰੂਹ ਬਣ ਜਾਂਦੀ ਗੁਰਾਂ ਦੀ ਦੀਵਾਨੀ, ਸਤਿਗੁਰੂ ਤਾਰ ਦੇਵੇਗਾ ਰਵਿਦਾਸ ਗੁਰੂ ਦੀ ਪੜ੍ਹੋ ਬਾਣੀ, ਕਾਂਸੀ ਵਾਲਾ ਤਾਰ ਦੇਵੇਗਾ ਇਸ ਦਿਲ ਵਿੱਚੋਂ ਕੱਢੋ ਬੇਈਮਾਨੀ, ਰਵਿਦਾਸ ਤਾਰ ਦੇਵੇਗਾ ਪਾਰਸ ਨਾਲੋਂ ਨਾਮ ਪ੍ਰਭੂ ਦਾ, ਸੱਭ ਤੋਂ ਲੱਗਦਾ ਹੈ ਚੰਗਾ ਸਬਰਸੰਤੋਖ ਰਹੇਗਾ ਮਨ ਵਿੱਚ, ਪਿਆਰ ਦੀ ਬਹਿੰਦੀ ਗੰਗਾ ਰੁੱਤ ਹਰ ਇੱਕ ਲੱਗੇਗੀ ਸੁਹਾਨੀ, ਸਤਿਗੁਰੂ ਤਾਰ ਦੇਵੇਗਾ ਰਵਿਦਾਸ ਗੁਰੂ ਦੀ ਪੜ੍ਹੋ ਬਾਂਣੀ, ਕਾਂਸੀ ਵਾਲਾ ਤਾਰ ਦੇਵੇਗਾ ਇਸ ਮਨ ਵਿੱਚੋਂ ਕੱਢੋ ਬੇਈਮਾਨੀ, ਰਵਿਦਾਸ ਤਾਰ ਦੇਵੇਗਾ ਕੰਮ ਕਾਜ ਤੂੰ ਹੱਥ ਨਾਲ ਕਰਨਾ, ਅੱਖ ਪ੍ਰਭੂ 'ਚ ਰੱਖ ਪੱਕੀ ਆਤਮਾ ਦੀ ਪ੍ਰਮਾਤਮਾਂ ਦੇ ਨਾਲ, ਚੱਲਦੀ ਰਹੇ ਤੇਰੀ ਚੱਕੀ ਐਸੀ ਬਾਬਾ ਬੀਰ੍ਹੇ ਘੜ੍ਹਲੈ ਕਹਾਣੀ, ਸਤਿਗੁਰੂ ਤਾਰ ਦੇਵੇਗਾ ਰਵਿਦਾਸ ਗੁਰੂ ਦੀ ਪੜ੍ਹੋ ਬਾਂਣੀ, ਕਾਂਸੀ ਵਾਲਾ ਤਾਰ ਦੇਵੇਗਾ ਇਸ ਮਨ ਵਿੱਚੋਂ ਕੱਢੋ ਬੇਈਮਾਨੀ, ਰਵਿਦਾਸ ਤਾਰ ਦੇਵੇਗਾ
ਕਾਂਸੀ ਵਾਲੇ ਦੀ ਜੈ ਜੈ
ਰਵਿਦਾਸ ਦੀ ਕਥਾ ਸੁਣਾਵਾਂ ਸੁਣਲੋ ਸਾਰੇ ਬਹਿ ਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ ਸੰਤੋਖ ਪਿਤਾ ਦਾ ਪੁੱਤਰ ਕਹਾਇਆ ਕਲਸਾ ਮਾਤਾ ਦਾ ਜਾਇਆ ਜਾਤ ਪਾਤ ਦਾ ਫ਼ਰਕ ਮਿਟਾਵਣ, ਰੱਬ ਚਮਿਆਰਾਂ ਦੇ ਆਇਆ ਅੱਜ ਵੇਖਲੋ ਸਾਰੇ ਉਸ ਦੇ, ਚਰਣੀ ਪੈਂਦੇ ਨੇ ਢਹਿਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ ਰਵਿਦਾਸ ਦੀ ਕਥਾ ਸੁਣਾਵਾਂ ਸੁਣਲੋ ਸਾਰੇ ਬਹਿ ਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ ਗ਼ਰੀਬ ਲੋਕਾਂ ਨੂੰ ਸਤਿਗੁਰੂ ਮੇਰੇ, ਜੋੜੇ ਮੁਫ਼ਤ ਰਹੇ ਵੰਡਦੇ ਨਾਲ ਪਿਆਰ ਦੇ ਕੋਲ ਬਿਠਾ ਕੇ, ਟੁੱਟੇ ਦਿਲ ਸੀ ਗੰਢਦੇ ਤਪਦੇ ਦਿਲ ਵੀ ਠੰਡੇ ਹੁੰਦੇ, ਇਲਾਹੀ ਨਜ਼ਾਰਾ ਪਾ ਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ ਰਵਿਦਾਸ ਦੀ ਕਥਾ ਸੁਣਾਵਾਂ, ਸੁਣਲੋ ਸਾਰੇ ਬਹਿ ਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ ਸੰਸਾਰੀ ਰੁੱਖ ਤੇ ਆਕੜ ਦੇ ਨਾਲ, ਕਿੰਨਾ ਚਿਰ ਤੂੰ ਬਹਿਣਾ ਕੱਲ ਉਡਾਰੀ ਮਾਰ ਪਤਾ ਨਹੀਂ, ਕਿੱਧਰ ਨੂੰ ਉੱਡ ਜਾਣਾ, ਨਿਹਾਲ ਹੋ ਕੇ ਜਾਂਦੇ ਸਾਰੇ, ਐਸੀ ਸਿੱਖਿਆ ਲੈ ਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ ਰਵਿਦਾਸ ਦੀ ਕਥਾ ਸੁਣਾਵਾਂ, ਸੁਣਲੋ ਸਾਰੇ ਬਹਿ ਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ ਪੰਗਤ ਵਿੱਚ ਚਮਿਆਰ ਵੇਖ ਕੇ, ਪੰਡਤਾਂ ਈਰਖਾ ਕੀਤੀ ਰੱਜ ਕੇ ਰਵਿਦਾਸ ਜੀ ਭੋਜਨ ਖਾਂਦੇ ਲੱਭੇ, ਹਰ ਇੱਕ ਦੇ ਨਾਲ ਲੱਗ ਕੇ ਬਾਬਾ ਬੀਰ੍ਹਾ ਜੀ ਭਜਨ ਬਣਾਵੇ, ਮਨ 'ਚ ਗੁਰੂ ਵਸਾ ਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ ਰਵਿਦਾਸ ਦੀ ਕਥਾ ਸੁਣਾਵਾਂ, ਸੁਣਲੋ ਸਾਰੇ ਬਹਿ ਕੇ, ਕਾਂਸੀ ਵਾਲੇ ਦੀ, ਮੁੱਖ ਚੋਂ ਜੈ ਜੈ ਕਹਿ ਕੇ
ਕਰਾਂ ਪੁਕਾਰ
ਮੈਂ ਗੱਭਰੂ ਹਾਂ ਦੇਸ਼ ਪੰਜਾਬ ਦਾ, ਅੱਜ ਬਹਿ ਕੇ ਕਰਾਂ ਪੁਕਾਰ ਅਸੀਂ ਚੁਣ ਚੁਣ ਵੈਰੀ ਮਾਰਨੇ, ਕਦੇ ਆਉਣ ਨਾ ਦੇਣੀ ਹਾਰ ਆਪਾਂ ਖਾਹਦਾ ਪੀਤਾ ਬਤਨ ਦਾ, ਲਹੁਣਾ ਸਿਰ ਦੇ ਉੱਤੋਂ ਭਾਰ ਮੈਨੂੰ ਬਾਬਾ ਬੀਰ੍ਹਾ ਲੋਕੀ ਆਖਦੇ, ਅਸੀਂ ਦੇਸ਼ ਦੇ ਪਹਿਰੇਦਾਰ ਅਸੀਂ ਰਾਖੀ ਕਰਨੀ ਹੈ ਦੇਸ਼ ਦੀ, ਭਾਵੇਂ ਦੇਣੀ ਪਏ ਸਾਨੂੰ ਜਾਨ ਜਿਹੜੇ ਦੇਸ਼ ਆਜ਼ਾਦ ਕਰਾ ਗਏ, ਇੱਥੋਂ ਹੋ ਕੇ ਗਏ ਕੁਰਬਾਨ ਸਾਰੀ ਦੁਨੀਆਂ ਉਹਨਾਂ ਨੂੰ ਪੂਜਦੀ, ਇੱਥੇ ਹੈ ਇਨਸਾਨ ਕਈ ਦੇਸ਼ ਗ਼ਦਾਰੀ ਕਰ ਗਏ, ਨਿੱਤ ਲਾਹਨਤ ਪਾਏ ਜਹਾਨ ਅਸੀਂ ਬਾਹਾਂ ਗੰਢ ਲਈਏ ਮਿਲ ਕੇ, ਹੋਏ ਹਰ ਇੱਕ ਦਾ ਸਤਿਕਾਰ ਊਚ ਨੀਚ ਦੀ ਨਫ਼ਤਰ ਕੱਢ ਕੇ, ਕਰਨਾ ਸੱਭ ਦੇ ਨਾਲ ਪਿਆਰ ਅਸੀਂ ਅਵਗੁਣ ਦਿਲ ਵਿੱਚੋਂ ਕੱਢੀਏ, ਕੋਈ ਚੰਗੇ ਕਰੀਏ ਵਿਚਾਰ ਐਸਾ ਸੋਹਣਾ ਦੇਸ਼ ਬਣਾ ਦੇਈਏ, ਜਿਹੜਾ ਸਭਨੂੰ ਹੋਏ ਸਵੀਕਾਰ ਸਾਨੂੰ ਹੱਕ ਬਰਾਬਰ ਇੱਥੇ ਚਾਹੀਦਾ, ਮਿਲੇ ਸਭਨਾਂ ਨੂੰ ਇਨਸਾਫ਼ ਸਾਡੇ ਲੀਡਰ ਮੌਜਾਂ ਨੇ ਲੁੱਟਦੇ, ਨਾ ਕੋਈ ਬਾਹਰ ਹੀ ਕੱਢਦੇ ਭਾਫ਼ ਜੇ ਕੋਈ ਕਰਦਾ ਇੱਥੇ ਜ਼ੁਲਮ ਹੈ, ਸਾਰੀ ਦੁਨੀਆਂ ਹੋਏ ਖਿਲਾਫ ਪਾਪ ਲੱਭਿਆਂ ਨਜ਼ਰ ਨਾ ਆਏਗਾ, ਬਾਬਾ ਬੀਰ੍ਹਾ ਲਿਖਦਾ ਸਾਫ਼
ਦੇਸ਼ ਦੀ ਰਾਖੀ ਕਰਨੀ
ਭਗਤ ਸਿੰਘ ਦੇ ਵਾਂਗੂ ਰਲਕੇ, ਅਸੀਂ ਦੇਸ਼ ਦੀ ਰਾਖੀ ਕਰਨੀ ਏਂ ਤਾਹੀਓਂ ਕੌਮ ਗੁਲਾਮੀ ਵਾਲੀ, ਸਾਡੇ ਦੇਸ਼ ਦੇ ਵਿੱਚੋਂ ਤਰਨੀ ਏਂ ਕਦੇ ਮਾੜੇ ਬੰਦਿਆਂ ਨੂੰ ਤੱਕ ਕੇ ਵੇਖੋ, ਲੋਕੀ ਹੋਰ ਵੀ ਮਾੜਾ ਕਰਦੇ ਤਕੜਿਆਂ ਬੰਦਿਆਂ ਨੂੰ ਝਾਕੋ, ਇਹਨਾਂ ਦਾ ਚੋਰ ਵੀ ਪਾਣੀ ਭਰਦੇ ਅਸੀਂ ਅੱਖੀਂ ਜ਼ੁਲਮ ਨਾ ਵੇਖਣਾ, ਨਾ ਗੱਲ ਜ਼ੁਲਮ ਦੀ ਜਰਨੀ ਏਂ ਭਗਤ ਸਿੰਘ ਦੇ ਵਾਂਗੂ ਰਲਕੇ, ਅਸੀਂ ਦੇਸ਼ ਦੀ ਰਾਖੀ ਕਰਨੀ ਏਂ ਤਾਹੀਓਂ ਕੌਮ ਗੁਲਾਮੀ ਵਾਲੀ, ਸਾਡੇ ਦੇਸ਼ ਦੇ ਵਿੱਚੋਂ ਤਰਨੀ ਏਂ ਨਾ ਹਿੰਦੂ ਮੁਸਲਿਮ ਦੀ ਕੋਈ, ਅਸੀਂ ਗੱਲ ਇਨਸਾਨੀ ਕਰੀਏ ਛੱਡਕੇ ਦਿਲ ਚੋਂ ਫੁੱਟ ਦੀਆਂ ਗੱਲਾਂ, ਰਾਹ ਜੋੜਨ ਵਾਲਾ ਫੜ੍ਹੀਏ ਝੂਠ ਨੇ ਇੱਥੋਂ ਉੱਡ ਪੁੱਡ ਜਾਣਾ, ਕਦੇ ਸੱਚੀ ਗੱਲ ਨਾ ਮਰਨੀ ਏਂ ਭਗਤ ਸਿੰਘ ਦੇ ਵਾਂਗੂ ਰਲਕੇ, ਅਸੀਂ ਦੇਸ਼ ਦੀ ਰਾਖੀ ਕਰਨੀ ਏਂ ਤਾਹੀਓਂ ਕੌਮ ਗੁਲਾਮੀ ਵਾਲੀ, ਸਾਡੇ ਦੇਸ਼ ਦੇ ਵਿੱਚੋਂ ਤਰਨੀ ਏਂ ਫੋਕੀਆਂ ਚੌਧਰਾਂ ਲੱਭਦੇ ਨੇ ਜੋ, ਨਈਂ ਜੇਬ੍ਹ ਚੋਂ ਕੁਝ ਲਗਾਉਂਦੇ ਛੱਡ ਬੁਰਿਆਂਈਆਂ ਨੂੰ ਕਈ ਵੇਖੇ ਬੰਦੇ, ਜੱਗ ਤੇ ਭਲਾ ਕਮਾਉਂਦੇ ਸੱਚੀ ਮੁਹੱਬਤ ਦਿਲ ਵਿੱਚ ਰੱਖਲੋ, ਛੱਡਣੀ ਨਫ਼ਰਤ ਭਰਨੀ ਏਂ ਭਗਤ ਸਿੰਘ ਵਾਂਗੂ ਰਲਕੇ, ਅਸੀਂ ਦੇਸ਼ ਦੀ ਰਾਖੀ ਕਰਨੀ ਏਂ ਤਾਹੀਓਂ ਕੌਮ ਗੁਲਾਮੀ ਵਾਲੀ, ਸਾਡੇ ਦੇਸ਼ ਦੇ ਵਿੱਚੋਂ ਤਰਨੀ ਏਂ ਖ਼ੂਨ ਨਾਲ ਅਸੀਂ ਰੰਗ ਕੇ ਆਪਣੇ, ਦੇਸ਼ ਦੀ ਸ਼ਾਨ ਵਧਾਈ ਏ ਹਰ ਇਨਸਾਨ ਬਰਾਬਰ ਹੈ ਇੱਥੇ, ਬੈਠੇ ਸਾਰੇ ਰਲਕੇ ਭਾਈ ਏ ਬਾਬਾ ਬੀਰ੍ਹਾ ਕਹੇ ਇਹੋ ਗੱਲ, ਮਹਿਫ਼ਿਲਾਂ ਵਿੱਚ ਜਾ ਧਰਨੀ ਏਂ ਭਗਤ ਸਿੰਘ ਦੇ ਵਾਂਗੂ ਰਲਕੇ, ਅਸੀਂ ਦੇਸ਼ ਦੀ ਰਾਖੀ ਕਰਨੀ ਏਂ ਤਾਹੀਓਂ ਕੌਮ ਗੁਲਾਮੀ ਵਾਲੀ, ਸਾਡੇ ਦੇਸ਼ ਦੇ ਵਿੱਚੋਂ ਤਰਨੀ ਏਂ
ਡੰਮਰੂ ਵਾਲਾ
ਗਲ ਪਾ ਸਰਪਾਂ ਦੀ ਮਾਲਾ, ਮੇਰਾ ਆ ਗਿਆ ਡੰਮਰੂ ਵਾਲਾ ਪਾ ਸਰਪਾਂ ਦੀ ਮਾਲਾ, ਮੇਰਾ ਆ ਗਿਆ ਡੰਮਰੂ ਵਾਲਾ ਤਾਂਡਵ ਕਰਦਾ ਭੋਲਾ ਆਇਆ ਡਰਦਿਆਂ ਲੋਕਾਂ ਰੌਲਾ ਪਾਇਆ ਲੱਗੇ ਸਭਨੂੰ ਇਹ ਮੱਤਵਾਲਾ, ਗਲ ਪਾ ਸਰਪਾਂ ਦੀ ਮਾਲਾ ਪਾ ਸਰਪਾਂ ਦੀ ਮਾਲਾ, ਮੇਰਾ ਆ ਗਿਆ ਡੰਮਰੂ ਵਾਲਾ ਵਿੱਚ ਦੁਨੀਆਂ ਦੇ ਚਰਚਾ ਇਸ ਦੀ ਤੀਨ ਲੋਕਾਂ ਵਿੱਚ ਸੁਰਤੀ ਜਿਸ ਦੀ ਆਇਆ ਭੰਗ ਦਾ ਪੀ ਪਿਆਲਾ, ਗਲ ਪਾ ਸਰਪਾਂ ਦੀ ਮਾਲਾ ਪਾ ਸਰਪਾਂ ਦੀ ਮਾਲਾ, ਮੇਰਾ ਆ ਗਿਆ ਡੰਮਰੂ ਵਾਲਾ ਜਟਾਂ ਜੂਟ ਵਿੱਚ ਗੰਗਾ ਵਗਦੀ ਮੱਥੇ ਇਸ ਦੇ ਜੋਤ ਹੈ ਜਗਦੀ ਲਾਇਆ ਚੋਲਾ ਸਾਧਾਂ ਵਾਲਾ, ਗਲ ਪਾ ਸਰਪਾਂ ਦੀ ਮਾਲਾ ਪਾ ਸਰਪਾਂ ਦੀ ਮਾਲਾ, ਮੇਰਾ ਆ ਗਿਆ ਡੰਮਰੂ ਵਾਲਾ ਮੈਂ ਵੀ ਇਸ ਨੂੰ ਸੀਸ ਝੁਕਾਵਾਂ ਰੱਬ ਸਮਝ ਕੇ ਦਰਸ਼ਨ ਪਾਵਾਂ ਲੱਗੇ ਦੁਨੀਆਂ ਦਾ ਰੱਖਵਾਲਾ, ਗਲ ਪਾ ਸਰਪਾਂ ਦੀ ਮਾਲਾ ਪਾ ਸਰਪਾਂ ਦੀ ਮਾਲਾ, ਮੇਰਾ ਆ ਗਿਆ ਡੰਮਰੂ ਵਾਲਾ ਬਾਬਾ ਬੀਰ੍ਹਾ ਇਹਦੀ ਪੂਜਾ ਕਰਦਾ ਇਸ ਦੇ ਬਿੰਨਾ ਨਾ ਕੰਮ ਕੋਈ ਸਰਦਾ ਪ੍ਰਭੂ ਸੱਭ ਤੋਂ ਬੜਾ ਨਿਰਾਲਾ, ਗਲ ਪਾ ਸਰਪਾਂ ਦੀ ਮਾਲਾ ਪਾ ਸਰਪਾਂ ਦੀ ਮਾਲਾ, ਮੇਰਾ ਆ ਗਿਆ ਡੰਮਰੂ ਵਾਲਾ
ਸੋਚ ਕੇ ਵੋਟਾਂ
ਚੁੰਗਲ ਵਿੱਚ ਨਾ ਆਇਓ ਲੋਕੋ, ਸੋਚ ਕੇ ਵੋਟਾਂ ਪਾਇਓ ਲੋਕੋ ਇਹ ਸਾਡਾ ਮੱਤਦਾਨ ਭਰਾਵੋ, ਚੰਗਾ ਚੁਣੋ ਇਨਸਾਨ ਭਰਾਵੋ ਹਾਕਮ ਗੱਲਾਂ ਵਿੱਚ ਭਰਮਾਉਂਦੇ, ਮਰਜ਼ੀ ਆਪਣੀ ਕਰਨੀ ਰਿਸ਼ਵਤ ਖੋਰਾਂ ਨੂੰ ਚੁਣ ਕੇ ਸੱਜਣੋ, ਕੋਈ ਕੌਮ ਨਈਂ ਤਰਨੀ ਐਵੇਂ ਨਾ ਘਬਰਾਇਓ ਲੋਕੋ, ਮਨ ਚੋਂ ਵਹਿਮ ਗਵਾਇਓ ਲੋਕੋ ਵੋਟ ਬੜਾ ਮਹਾਨ ਭਰਾਵੋ, ਕਈਆਂ ਦਾ ਕਲਿਆਣ ਭਰਾਵੋ ਚੁੰਗਲ ਵਿੱਚ ਨਾ ਆਇਓ ਲੋਕੋ, ਸੋਚ ਕੇ ਵੋਟਾਂ ਪਾਇਓ ਲੋਕੋ ਇੱਥੇ ਸਾਰੇ ਨਈਂ ਕੋਈ ਮਾੜੇ ਹੁੰਦੇ, ਨਾ ਕੋਈ ਹੁੰਦੇ ਸਾਰੇ ਚੰਗੇ ਰੰਗ ਬਿਰੰਗੀ ਦੁਨੀਆਂ ਦੇ ਵਿੱਚ, ਇੱਥੇ ਬਹੁਤੇ ਲੱਭਦੇ ਗੰਦੇ ਸਭਨੂੰ ਆਖ ਸੁਣਾਇਓ ਲੋਕੋ, ਅਕਲ ਦੀ ਗੋਲੀ ਖਾਇਓ ਲੋਕੋ ਕੋਈ ਹੋ ਨਾ ਜਾਏ ਨੁਕਸਾਨ ਭਰਾਵੋ, ਕੱਢਿਓ ਸਮਾਦਾਨ ਭਰਾਵੋ ਚੁੰਗਲ ਵਿੱਚ ਨਾ ਆਇਓ ਲੋਕੋ, ਸੋਚ ਕੇ ਵੋਟਾਂ ਪਾਇਓ ਲੋਕੋ ਬਹਿਰੂਪੀਏ ਸਕਲਾਂ ਵਟਾ ਕੇ ਆਉਂਦੇ, ਇਹ ਵੇਖੋ ਤੇ ਪਹਿਚਾਣੋਂ ਸੱਜਣਾਂ ਮਿੱਤਰਾਂ ਵਿੱਚ ਫੁੱਟ ਪਵਾ ਕੇ, ਮਰਵਾ ਦਿੰਦੇ ਨੇ ਜਾਨੋਂ ਕੁਝ ਨਾ ਕਿਸੇ ਤੋਂ ਖਾਇਓ ਲੋਕੋ, ਮਾਨ ਨਾ ਕਦੇ ਗਵਾਇਓ ਲੋਕੋ ਸਾਬਤ ਹੋਏ ਵਰਦਾਨ ਭਰਾਵੋ, ਬਣਿਓਂ ਨਾ ਅਨਜਾਣ ਭਰਾਵੋ ਚੁੰਗਲ ਵਿੱਚ ਨਾ ਆਇਓ ਲੋਕੋ, ਸੋਚ ਕੇ ਵੋਟਾਂ ਪਾਇਓ ਲੋਕੋ ਟੋਲੇ ਬਣ ਕੇ ਦੁਨੀਆਂ ਘੁੰਮਦੀ, ਆਪਣਾ ਜ਼ਾਲ ਵਿਛਾਉਂਦੀ ਏ ਐਵੇਂ ਝੂਠੇ ਲਾਲਚ ਪਾ ਪਾ ਕੇ ਇੱਥੇ, ਸਭਨੂੰ ਪਈ ਫਸਾਉਂਦੀ ਏ ਬਾਬਾ ਬੀਰ੍ਹਾ ਅਜਮਾਇਓ ਲੋਕੋ, ਗਲ ਦੇ ਨਾਲ ਲਗਾਇਓ ਲੋਕੋ ਜਿਸਨੂੰ ਗਏ ਪਹਿਚਾਣ ਭਰਾਵੋ, ਸਮਝਿਓ ਆਪਣੀ ਜਾਨ ਭਰਾਵੋ ਚੁੰਗਲ ਵਿੱਚ ਨਾ ਆਇਓ ਲੋਕੋ, ਸੋਚ ਕੇ ਵੋਟਾਂ ਪਾਇਓ ਲੋਕੋ ਇਹ ਸਾਡਾ ਮੱਤਦਾਨ ਭਰਾਵੋ, ਚੰਗਾ ਚੁਣੋ ਇਨਸਾਨ ਭਰਾਵੋ
ਖਹਿੜਾ ਨਈਂ ਛੱਡਣਾ
ਮੇਰੀ ਇੱਕ ਵਾਰੀ ਫੜ੍ਹਲੈ ਤੂੰ ਬਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਭਾਵੇਂ ਲੱਖ ਵਾਰੀ ਕਰਦੇ ਤੂੰ ਨਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਤੇਰੇ ਪਿੱਛੇ ਸੱਜਣਾਂ ਮੈਂ, ਪੈ ਗਈ ਹੱਥ ਧੋ ਕੇ ਇੱਕ ਵਾਰੀ ਗੱਲ ਮੇਰੀ, ਸੁਣਜਾ ਖਲੋ ਕੇ ਤੇਰੇ ਦਿਲ ਵਿੱਚ ਲੱਭਨੀਐਂ ਥਾਂ, ਮੈਂ ਤੇਰਾ ਖਹਿੜਾ ਨਈਂ ਛੱਡਣਾ ਮੇਰੀ ਇੱਕ ਵਾਰੀ ਫੜ੍ਹਲੈ ਤੂੰ ਬਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਭਾਵੇਂ ਲੱਖ ਵਾਰੀ ਕਰਦੇ ਤੂੰ ਨਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਤੇਰਾ ਸੋਹਣਾ ਮੁੱਖੜਾ ਇਹ, ਮੋਹ ਕੇ ਮੈਨੂੰ ਲੈ ਗਿਆ ਦਿਲ ਵਾਲੇ ਚੈਣ ਮੇਰੇ, ਖੋਹ ਕੇ ਸਾਰੇ ਲੈ ਗਿਆ ਮੈਨੂੰ ਪਿਆਰ ਵਾਲੀ ਕਰਦੇ ਛਾਂ, ਮੈਂ ਤੇਰਾ ਖਹਿੜਾ ਨਈਂ ਛੱਡਣਾ ਮੇਰੀ ਇੱਕ ਵਾਰੀ ਫੜ੍ਹਲੈ ਤੂੰ ਬਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਭਾਵੇਂ ਲੱਖ ਵਾਰੀ ਕਰਦੇ ਤੂੰ ਨਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਪਿਆਰ ਵਿੱਚ ਰਹਿਕੇ ਅਸਾਂ, ਤੇਰੇ ਨਾਲ ਵੱਸਣਾ ਤੇਰੇ ਨਾਲ ਰੋਣਾ ਅਸਾਂ, ਤੇਰੇ ਨਾਲ ਹੱਸਣਾ ਜੀਬ੍ਹ ਆਪਣੀ ਤੇ ਰਟਦੀ ਫਿਰਾਂ, ਮੈਂ ਤੇਰਾ ਖਹਿੜਾ ਨਈਂ ਛੱਡਣਾ ਮੇਰੀ ਇੱਕ ਵਾਰੀ ਫੜ੍ਹਲੈ ਤੂੰ ਬਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਭਾਵੇਂ ਲੱਖ ਵਾਰੀ ਕਰਦੇ ਤੂੰ ਨਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਜਾਣ ਗਈਐਂ ਮੈਂ ਕਾਹਨੂੰ, ਕਰੇਂ ਮੈਨੂੰ ਦੁਖੀ ਵੇ ਵੇਖਕੇ ਯਕੀਨ ਮੇਰਾ, ਫਿਰ ਕਰੇਂ ਸੁਖੀ ਵੇ ਬਣਾਂ ਬੀਰ੍ਹੇ ਸ਼ਾਹ ਮੈਂ ਤੇਰੀ, ਕਰ ਹਾਂ, ਮੈਂ ਤੇਰਾ ਖਹਿੜਾ ਨਈਂ ਛੱਡਣਾ ਮੇਰੀ ਇੱਕ ਵਾਰੀ ਫੜ੍ਹਲੈ ਤੂੰ ਬਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ ਭਾਵੇਂ ਲੱਖ ਵਾਰੀ ਕਰਦੇ ਤੂੰ ਨਾਂਹ, ਮੈਂ ਤੇਰਾ ਖਹਿੜਾ ਨਈਂ ਛੱਡਣਾ
ਮੇਹਰਬਾਨੀ ਸੱਜਣਾਂ ਦੀ
ਜਿਹੜਾ ਲੁੱਟਿਆ ਨਜ਼ਾਰਾ ਇੱਥੇ ਆ ਕੇ, ਮੇਹਰਬਾਨੀ ਸੱਜਣਾਂ ਦੀ ਮਜ਼ਾ ਲਏਆ ਜਿਹੜਾ ਯਾਰ ਬਣਾ ਕੇ ਮੇਹਰਬਾਨੀ ਸੱਜਣਾਂ ਦੀ ਸੱਜਣਾਂ ਦੇ ਨਾਲ ਜਿਹੜਾ ਕਰੇ ਮੇਲ ਜੋਲ ਨੀ ਸੱਜਣ ਵੀ ਓਹਦੇ ਨਾਲ ਕਰਦਾ ਕਲੋਲ ਨੀ ਭਾਵੇਂ ਲੱਖ ਵਾਰੀ ਵੇਖੀਂ ਅਜਮਾਕੇ ਨੀ, ਮੇਹਰਬਾਨੀ ਸੱਜਣਾਂ ਦੀ ਜਿਹੜਾ ਲੁੱਟਿਆ ਨਜ਼ਾਰਾ ਇੱਥੇ ਆ ਕੇ, ਮੇਹਰਬਾਨੀ ਸੱਜਣਾਂ ਦੀ ਮਜ਼ਾ ਲਏਆ ਜਿਹੜਾ ਯਾਰ ਬਣਾ ਕੇ, ਮੇਹਰਬਾਨੀ ਸੱਜਣਾਂ ਦੀ ਸੱਜਣ ਪਿਆਰਾ ਨਹੀਂਓ ਮਿਲਦਾ ਆਸਾਨ ਨੀ ਜਿਹਨੂੰ ਮਿਲ ਜਾਵੇ ਉਹ, ਵਾਰ ਦਿੰਦੀ ਜਾਨ ਨੀ ਖੁਸ਼ ਹੁੰਦੀ ਰਹਿੰਦੀ ਜਸ਼ਨ ਮਨਾ ਕੇ ਨੀ, ਮੇਹਰਬਾਨੀ ਸੱਜਣਾਂ ਦੀ ਜਿਹੜਾ ਲੁੱਟਿਆ ਨਜ਼ਾਰਾ ਇੱਥੇ ਆ ਕੇ, ਮੇਹਰਬਾਨੀ ਸੱਜਣਾਂ ਦੀ ਮਜ਼ਾ ਲਏਆ ਜਿਹੜਾ ਯਾਰ ਬਣਾ ਕੇ, ਮੇਹਰਬਾਨੀ ਸੱਜਣਾਂ ਦੀ ਇੱਕ ਵਾਰੀ ਰੱਖ ਲੈ ਤੂੰ, ਰਾਜੀ ਅੱਜ ਯਾਰ ਨੂੰ ਜੁੱਗਾਂ ਜੁੱਗਾਂ ਤੱਕ ਵੇਖੀਂ, ਪਾਵੇਂਗੀ ਪਿਆਰ ਨੂੰ ਜੇ ਤੂੰ ਤੱਕ ਲਏਂਗੀ ਨਜਰਾਂ ਮਿਲਾ ਕੇ, ਮੇਹਰਬਾਨੀ ਸੱਜਣਾਂ ਦੀ ਜਿਹੜਾ ਲੁੱਟਿਆ ਨਜ਼ਾਰਾ ਇੱਥੇ ਆ ਕੇ, ਮੇਹਰਬਾਨੀ ਸੱਜਣਾਂ ਦੀ ਮਜ਼ਾ ਲਏਆ ਜਿਹੜਾ ਯਾਰ ਬਣਾ ਕੇ, ਮੇਹਰਬਾਨੀ ਸੱਜਣਾਂ ਦੀ ਸੱਜਣਾਂ ਦਾ ਹੱਸ ਕੇ, ਪਿਆਰ ਅੱਜ ਪਾਲੈ ਨੀ ਦਿਲਾਂ ਨੂੰ ਮਿਲਾ ਕੇ ਅੱਜ, ਦਿਲਾਂ ਨੂੰ ਵਟਾਲੈ ਨੀ ਅੱਜ ਬਾਬਾ ਬੀਰ੍ਹਾ ਗਿਆ ਸਮਝਾ ਕੇ, ਮੇਹਰਬਾਨੀ ਸੱਜਣਾਂ ਦੀ ਜਿਹੜਾ ਲੁੱਟਿਆ ਨਜ਼ਾਰਾ ਇੱਥੇ ਆ ਕੇ, ਮੇਹਰਬਾਨੀ ਸੱਜਣਾਂ ਦੀ ਮਜ਼ਾ ਲਏਆ ਜਿਹੜਾ ਯਾਰ ਬਣਾ ਕੇ, ਮੇਹਰਬਾਨੀ ਸੱਜਣਾਂ ਦੀ
ਹੋਲੀ ਵਾਲੇ ਰੰਗ
ਵੇਖੋ ਹੋਲੀ ਵਾਲੇ ਰੰਗ ਵਿੱਚ ਰੰਗੀਆਂ, ਏ ਕੁੜੀਆਂ ਪੰਜਾਬ ਦੀਆਂ ਅੱਜ ਦੁਨੀਆਂ ਦੇ ਕੋਲੋਂ ਵੀ ਨਾ ਸੰਗੀਆਂ, ਕੁੜੀਆਂ ਪੰਜਾਬ ਦੀਆਂ ਸਖੀਆਂ ਸਹੇਲੀਆਂ ਬਣਾ ਕੇ ਅੱਜ ਟੋਲੀਆਂ ਹਾਸੇ ਦੇ ਮਜ਼ਾਕਾਂ ਨਾਲ, ਖੇਡਦੀਆਂ ਹੋਲੀਆਂ ਜਿਸ ਗਲ੍ਹੀ ਵਿੱਚੋਂ ਵੇਖੋ ਅੱਜ ਲੰਘੀਆਂ, ਕੁੜੀਆਂ ਪੰਜਾਬ ਦੀਆਂ ਵੇਖੋ ਹੋਲੀ ਵਾਲੇ ਰੰਗ ਵਿੱਚ ਰੰਗੀਆਂ, ਏ ਕੁੜੀਆਂ ਪੰਜਾਬ ਦੀਆਂ ਅੱਜ ਦੁਨੀਆਂ ਦੇ ਕੋਲੋਂ ਵੀ ਨਾ ਸੰਗੀਆਂ, ਕੁੜੀਆਂ ਪੰਜਾਬ ਦੀਆਂ ਪ੍ਰੇਮ ਤੇ ਪਿਆਰ ਪੂਰਾ, ਮਨ 'ਚ ਵਸਾ ਕੇ ਸੁੱਟਦੀਆਂ ਰੰਗ ਵੇਖੋ, ਖੁਸ਼ੀਆਂ 'ਚ ਆ ਕੇ ਇੱਕ ਦੂਜੀ ਦੇ ਪਿਆਰ ਦੀਆਂ ਡੰਗੀਆਂ, ਕੁੜੀਆਂ ਪੰਜਾਬ ਦੀਆਂ ਵੇਖੋ ਹੋਲੀ ਵਾਲੇ ਰੰਗ ਵਿੱਚ ਰੰਗੀਆਂ, ਏ ਕੁੜੀਆਂ ਪੰਜਾਬ ਦੀਆਂ ਅੱਜ ਦੁਨੀਆਂ ਦੇ ਕੋਲੋਂ ਵੀ ਨਾ ਸੰਗੀਆਂ, ਕੁੜੀਆਂ ਪੰਜਾਬ ਦੀਆਂ ਪੰਜਾਬ ਦੀਆਂ ਰੌਣਕਾਂ ਏ, ਮੋਹ ਕੇ ਸਾਨੂੰ ਲੈ ਗਈਆਂ ਖੁਸ਼ੀਆਂ ਮਨਾਉਂਦੇ ਰਵੋ, ਇਹੋ ਗੱਲ ਕਹਿ ਗਈਆਂ ਤਾਹੀਓਂ ਗੂੜ੍ਹੀਆਂ ਮੁਹੱਬਤਾਂ 'ਚ ਗੰਢੀਆਂ, ਕੁੜੀਆਂ ਪੰਜਾਬ ਦੀਆਂ ਵੇਖੋ ਹੋਲੀ ਵਾਲੇ ਰੰਗ ਵਿੱਚ ਰੰਗੀਆਂ, ਏ ਕੁੜੀਆਂ ਪੰਜਾਬ ਦੀਆਂ ਅੱਜ ਦੁਨੀਆਂ ਦੇ ਕੋਲੋਂ ਵੀ ਨਾ ਸੰਗੀਆਂ, ਕੁੜੀਆਂ ਪੰਜਾਬ ਦੀਆਂ ਬਾਬਾ ਬੀਰ੍ਹਾ ਆਖਦਾ, ਨਜ਼ਾਰੇ ਰਹਿਣ ਲੱਗਦੇ ਬਣੇ ਹੋਏ ਤਿਉਹਾਰਾਂ ਦੇ, ਚਿਰਾਗ਼ ਰਹਿਣ ਜਗਦੇ, ਅਸੀਂ ਰੱਬ ਤੋਂ ਮੁਰਾਦਾਂ ਇਹੋ ਮੰਗੀਆਂ, ਏ ਕੁੜੀਆਂ ਪੰਜਾਬ ਦੀਆਂ ਵੇਖੋ ਹੋਲੀ ਵਾਲੇ ਰੰਗ ਵਿੱਚ ਰੰਗੀਆਂ, ਏ ਕੁੜੀਆਂ ਪੰਜਾਬ ਦੀਆਂ ਅੱਜ ਦੁਨੀਆਂ ਦੇ ਕੋਲੋਂ ਵੀ ਨਾ ਸੰਗੀਆਂ, ਕੁੜੀਆਂ ਪੰਜਾਬ ਦੀਆਂ
ਨਾਭਾ ਜੀ ਦਾ ਭੰਡਾਰਾ
ਗੁਰੂ ਨਾਭਾ ਜੀ ਦਾ ਵੇਖਲੋ ਭੰਡਾਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਸਾਨੂੰ ਲੱਗਦਾ ਹੈ ਬਹੁਤ ਪਿਆਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਕਈਆਂ ਦਿੱਤੇ ਚੌਲ ਕਈ, ਦਾਲ ਲੈ ਕੇ ਆਏ ਨੇ ਨੋਟ ਲੈ ਕੇ ਕ਼ਈਆਂ ਇਸ ਦਾਨ ਵਿੱਚ ਪਾਏ ਨੇ ਮੇਲਾ ਲੱਗਿਆ ਹੈ ਇੱਥੇ ਬੜਾ ਭਾਰਾ, ਸੰਗਤਾਂ ਨੇ ਰੰਗ ਬੰਨਿਆਂ ਗੁਰੂ ਨਾਭਾ ਜੀ ਦਾ ਵੇਖਲੋ ਭੰਡਾਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਸਾਨੂੰ ਲੱਗਦਾ ਹੈ ਬਹੁਤ ਪਿਆਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਗਲਾਂ 'ਚ ਸਰੋਪੇ ਟਿੱਕੇ, ਲਾਲ ਰੰਗ ਲਾ ਕੇ ਖੁਸ਼ੀਆਂ ਮਨਾਉਂਦੇ ਬਾਣੀ, ਗੁਰੂਆਂ ਦੀ ਗਾ ਕੇ ਭਾਵੇਂ ਵੇਖ ਲਵੋ ਆ ਕੇ ਕੋਈ ਨਜ਼ਾਰਾ, ਸੰਗਤਾਂ ਨੇ ਰੰਗ ਬੰਨਿਆਂ ਗੁਰੂ ਨਾਭਾ ਜੀ ਦਾ ਵੇਖਲੋ ਭੰਡਾਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਸਾਨੂੰ ਲੱਗਦਾ ਹੈ ਬਹੁਤ ਪਿਆਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਬੜਾ ਸੋਹਣਾ ਸੱਜਿਆ, ਪੰਡਾਲ ਸਤਸੰਗ ਦਾ ਹਰ ਕੋਈ ਗੁਰੂ ਜੀ ਤੋਂ, ਰਹਿਮਤਾਂ ਹੈ ਮੰਗਦਾ ਪਾ ਕੇ ਸਤਿਗੁਰੂ ਬੜਾ ਹੀ ਪਿਆਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਗੁਰੂ ਨਾਭਾ ਜੀ ਦਾ ਵੇਖਲੋ ਭੰਡਾਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਸਾਨੂੰ ਲੱਗਦਾ ਹੈ ਬਹੁਤ ਪਿਆਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਭੰਡਾਰਾ ਜਦੋਂ ਖੋਲਾਂਗੇ ਤੇ, ਸਾਰੇ ਬਹਿ ਕੇ ਖਾਵਾਂਗੇ ਗੁਰੂ ਦੇ ਦੀਦਾਰ ਇਹਨਾਂ, ਸਾਧੂਆਂ ਚੋਂ ਪਾਵਾਂਗੇ ਲਾਵੇ ਬਾਬਾ ਬੀਰ੍ਹਾ ਗੁਰੂ ਦਾ ਜੈਕਾਰਾ, ਸੰਗਤਾਂ ਨੇ ਰੰਗ ਬੰਨਿਆਂ ਗਰੂ ਨਾਭਾ ਜੀ ਦਾ ਵੇਖਲੋ ਭੰਡਾਰਾ, ਤੇ ਸੰਗਤਾਂ ਨੇ ਰੰਗ ਬੰਨਿਆਂ ਸਾਨੂੰ ਲੱਗਦਾ ਹੈ ਬਹੁਤ ਪਿਆਰਾ, ਤੇ ਸੰਗਤਾਂ ਨੇ ਰੰਗ ਬੰਨਿਆਂ
ਰੱਬਾ ਹੁਣ ਕੀ ਕਰੀਏ
ਸਾਡਾ ਰੁੱਸ ਗਿਆ ਯਾਰ ਦੀਵਾਨਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਕਿਤੇ ਨਾ ਕੋਈ ਹੋਰ ਠਿਕਾਣਾ, ਵੇ ਰੱਬਾ ਹੁਣ ਕੀ ਕਰੀਏ ਯਾਰ ਦੀਵਾਨਾ ਸਾਨੂੰ, ਦੇ ਗਿਆ ਦਿਲਾਸੇ ਨੀ ਦੇ ਕੇ ਸਾਨੂੰ ਦੁੱਖੜੇ ਤੇ, ਲੁੱਟ ਗਿਆ ਹਾਸੇ ਨੀ ਐਸਾ ਵਰਤ ਗਿਆ ਹੈ ਕੋਈ ਭਾਣਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਰੁੱਸ ਗਿਆ ਯਾਰ ਦੀਵਾਨਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਕਿਤੇ ਨਾ ਕੋਈ ਹੋਰ ਠਿਕਾਣਾ, ਵੇ ਰੱਬਾ ਹੁਣ ਕੀ ਕਰੀਏ ਓਹਦਾ ਕੋਈ ਖਿਆਲ ਮੈਥੋਂ, ਪਰੇ ਗਿਆ ਹੱਟ ਸੀ ਨਿੱਕੀ ਜਿੰਨੀ ਗੱਲ ਦਾ ਉਹ, ਕਰ ਗਿਆ ਵੱਟ ਸੀ ਓਹਦੇ ਦਿਲ ਦੀਆਂ ਮੈਂ ਵੀ ਨਾ ਜਾਣਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਰੁੱਸ ਗਿਆ ਯਾਰ ਦੀਵਾਨਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਕਿਤੇ ਨਾ ਕੋਈ ਹੋਰ ਠਿਕਾਣਾ, ਵੇ ਰੱਬਾ ਹੁਣ ਕੀ ਕਰੀਏ ਮੁੱਖੋਂ ਵੀ ਨਾ ਬੋਲਿਆ ਤੇ, ਬਾਹਰ ਜਾ ਕੇ ਹੱਸਿਆ ਜੁਦਾਈਆਂ ਦਾ ਸਿਕੰਜਾ ਓਹਨੇ, ਮੇਰੇ ਉੱਤੇ ਕੱਸਿਆ ਮੇਰੇ ਮਨ ਵਾਲਾ ਟੁੱਟਾ ਤਾਣਾ ਵਾਣਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਰੁੱਸ ਗਿਆ ਯਾਰ ਦੀਵਾਨਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਕਿਤੇ ਨਾ ਕੋਈ ਹੋਰ ਠਿਕਾਣਾ, ਵੇ ਰੱਬਾ ਹੁਣ ਕੀ ਕਰੀਏ ਮਾਰੀਆਂ ਅਵਾਜਾਂ ਰੌਲਾ, ਦੁਨੀਆਂ 'ਚ ਪਾਇਆ ਮੈਂ ਬੀਰ੍ਹੇ ਸ਼ਾਹ ਦੇ ਵਾਂਗੂ ਜ਼ੋਰ, ਹੱਦ ਤੱਕ ਲਾਇਆ ਮੈਂ ਸਾਨੂੰ ਵੱਢ ਵੱਢ ਖਾਂਦਾ ਏ ਜਮਾਨਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਰੁੱਸ ਗਿਆ ਯਾਰ ਦੀਵਾਨਾ, ਵੇ ਰੱਬਾ ਹੁਣ ਕੀ ਕਰੀਏ ਸਾਡਾ ਕਿਤੇ ਨਾ ਕੋਈ ਹੋਰ ਠਿਕਾਣਾ, ਵੇ ਰੱਬਾ ਹੁਣ ਕੀ ਕਰੀਏ
ਮੇਰਾ ਯਾਰ ਮਿਲਾਦੇ
ਗੱਲ ਸੁਣਲੈ ਤੂੰ ਮੇਰੀਏ ਜਾਨੇ ਨੀ, ਮੇਰਾ ਯਾਰ ਮਿਲਾਦੇ ਨਾ ਲਾਵੀਂ ਕੋਈ ਹੋਰ ਬਹਾਨੇ ਨੀ, ਮੇਰਾ ਯਾਰ ਮਿਲਾਦੇ ਯਾਰ ਬਿਨਾਂ ਮੇਰਾ ਘਰ ਹੈ ਸੁੰਨਾ, ਰੌਣਕ ਵਿੱਚ ਲਗਾਦੇ ਨਾਲ ਯਾਰ ਦੇ ਗੱਲਾਂ ਕਰਲਵਾਂ, ਚੰਗੀ ਖ਼ਬਰ ਲਿਆਦੇ ਇਸ ਘਰ ਵਿੱਚੋਂ ਕੱਢ ਬਿਗਾਨੇ ਨੀ, ਮੇਰਾ ਯਾਰ ਮਿਲਾਦੇ ਗੱਲ ਸੁਣਲੈ ਤੂੰ ਮੇਰੀਏ ਜਾਨੇ ਨੀ, ਮੇਰਾ ਯਾਰ ਮਿਲਾਦੇ ਨਾ ਲਾਵੀਂ ਕੋਈ ਹੋਰ ਬਹਾਨੇ ਨੀ, ਮੇਰਾ ਯਾਰ ਮਿਲਾਦੇ ਯਾਰ ਗਹਿਣਾ ਹੈ ਐਸ਼ਾ ਲੋਕੋ ਕੀਮਤ ਦੱਸ ਨਹੀਂ ਸੱਕਦੀ ਯਾਰ ਦਾ ਗਹਿਣਾ ਪਾ ਕੇ ਲੱਭਾਂ, ਇਸ਼ਕ ਵਿੱਚ ਮੈਂ ਨੱਚਦੀ ਇਹ ਸੱਭ ਪੂਰੇ ਹੋਣ ਨਿਸ਼ਾਨੇ ਨੀ, ਮੇਰਾ ਯਾਰ ਮਿਲਾਦੇ ਗੱਲ ਸੁਣਲੈ ਤੂੰ ਮੇਰੀਏ ਜਾਨੇ ਨੀ, ਮੇਰਾ ਯਾਰ ਮਿਲਾਦੇ ਨਾ ਲਾਵੀਂ ਕੋਈ ਹੋਰ ਬਹਾਨੇ ਨੀ, ਮੇਰਾ ਯਾਰ ਮਿਲਾਦੇ ਯਾਰ ਦੇ ਜ਼ਿੰਦਗੀ ਲੇਖੇ ਲਾਵਾਂ, ਗਲ ਵਿੱਚ ਪਾਵਾਂ ਬਾਹਾਂ ਓਹੀ ਮਾਲਕ ਹੈ ਮੇਰਾ ਸ਼ਈਓ, ਜੋ ਕਰਦਾ ਮੈਨੂੰ ਛਾਵਾਂ ਸਾਡੇ ਉਸ ਦੇ ਨਾਲ ਯਰਾਨੇ ਨੀ, ਮੇਰਾ ਯਾਰ ਮਿਲਾਦੇ ਗੱਲ ਸੁਣਲੈ ਤੂੰ ਮੇਰੀਏ ਜਾਨੇ ਨੀ, ਮੇਰਾ ਯਾਰ ਮਿਲਾਦੇ ਨਾ ਲਾਵੀਂ ਕੋਈ ਹੋਰ ਬਹਾਨੇ ਨੀ, ਮੇਰਾ ਯਾਰ ਮਿਲਾਦੇ ਬਾਬਾ ਬੀਰ੍ਹਾ ਵੀ ਰੋਂਦਾ ਫਿਰਦਾ, ਨਾਮ ਯਾਰ ਦਾ ਲੈ ਕੇ ਯਾਰ ਦਾ ਖਹਿੜਾ ਨਹੀਂਓ ਛੱਡਦਾ, ਲੱਖਾਂ ਦੁੱਖੜੇ ਸਹਿ ਕੇ ਕਿਉਂ ਦੁਨੀਆਂ ਤੋਂ ਲੈਣੇ ਤਾਹਨੇ ਨੀ, ਮੇਰਾ ਯਾਰ ਮਿਲਾਦੇ ਗੱਲ ਸੁਣਲੈ ਤੂੰ ਮੇਰੀਏ ਜਾਨੇ ਨੀ, ਮੇਰਾ ਯਾਰ ਮਿਲਾਦੇ ਨਾ ਲਾਵੀਂ ਕੋਈ ਹੋਰ ਬਹਾਨੇ ਨੀ, ਮੇਰਾ ਯਾਰ ਮਿਲਾਦੇ
ਨਾਭਾ ਦਾਸ ਕਰ ਬੰਦਿਆ
ਗੁਰੂ ਨਾਭਾ ਦਾਸ ਨਾਭਾ ਦਾਸ, ਕਰ ਬੰਦਿਆ ਤੂੰ ਨਾਮ ਇਹਦਾ ਲੈ ਕੇ ਜਾਵੀਂ ਤਰ ਬੰਦਿਆ ਗੁਰੂ ਜੀ ਦਾ ਨਾਮ ਕਈਆਂ, ਡੁੱਬਿਆਂ ਤਾਰਦਾ ਸੱਚੇ ਦਿਲੋਂ ਜਿਹੜਾ ਇਹਦੇ, ਨਾਮ ਨੂੰ ਪੁਕਾਰਦਾ ਓਹਦਾ ਹਰ ਇੱਕ ਕੰਮ ਜਾਂਦਾ, ਸਰ ਬੰਦਿਆ ਗੁਰੂ ਨਾਭਾ ਦਾਸ ਨਾਭਾ ਦਾਸ ਕਰ ਬੰਦਿਆ ਸਤਿਗੁਰੂ ਨਾਭਾ ਜੀ ਧਿਆਨ ਜਿੱਥੇ ਮਾਰਦੇ ਅਵਗੁਣਾਂ ਵਾਲੀ ਜ਼ਿੰਦ, ਫੜ ਕੇ ਸਵਾਰਦੇ ਲੋਕੀ ਕਦਮਾਂ 'ਚ ਸਿਰ ਦਿੰਦੇ, ਧਰ ਬੰਦਿਆ ਗੁਰੂ ਨਾਭਾ ਦਾਸ ਨਾਭਾ ਦਾਸ ਕਰ ਬੰਦਿਆ ਜਿਹਨਾਂ ਲੋਕਾਂ ਤਨ ਮਨ, ਗੁਰੂ ਜੀ ਤੋ ਵਾਰਿਆ ਸਤਿਗੁਰੂ ਜੀ ਨੇ ਕੰਮ, ਉਹਨਾਂ ਦਾ ਸਵਾਰਿਆ ਲੋਕਾਂ ਨਾਭਾ ਜੀ ਦਾ ਮੱਲ ਲਿਆ, ਦਰ ਬੰਦਿਆ ਗੁਰੂ ਨਾਭਾ ਦਾਸ ਨਾਭਾ ਦਾਸ, ਕਰ ਬੰਦਿਆ ਦੋਵੇਂ ਹੱਥ ਜੋੜ ਇਹਨੂੰ, ਅਰਜਾਂ ਸੁਣਾਵਾਂਗੇ ਸਤਿਗੁਰੂ ਪਿਆਰੇ ਤੋਂ, ਮੁਰਾਦਾਂ ਅਸੀਂ ਪਾਵਾਂਗੇ ਵੇਖੀਂ ਖੁਸ਼ੀਆਂ 'ਚ ਜਾਣਾ ਅਸੀਂ, ਭਰ ਬੰਦਿਆ ਗੁਰੂ ਨਾਭਾ ਦਾਸ ਨਾਭਾ ਦਾਸ, ਕਰ ਬੰਦਿਆ ਬਾਬਾ ਬੀਰ੍ਹਾ ਬੋਲਦਾ, ਜੈਕਾਰੇ ਜਦੋਂ ਇਸ ਦੇ ਭਗਤ ਪਿਆਰੇ ਸਾਰੇ, ਖੁਸ਼ੀਆਂ 'ਚ ਦਿੱਸਦੇ ਆਵਾਜ ਦੂਰ ਤੱਕ ਜਾਂਦੀ ਹਰ, ਘਰ ਬੰਦਿਆ ਗੁਰੂ ਨਾਭਾ ਦਾਸ ਨਾਭਾ ਦਾਸ, ਕਰ ਬੰਦਿਆ ਤੂੰ ਨਾਮ ਇਹਦਾ ਲੈ ਕੇ ਜਾਵੀਂ, ਤਰ ਬੰਦਿਆ
ਬੋਲੀਆਂ ਗੁਰੂ ਨਾਭਾ ਦਾਸ ਦੀਆਂ
ਅਵਤਾਰ ਬ੍ਰਾਹਮਾ ਆ ਗਿਆ ਭਗਤੋ, ਉੱਚਾ ਜਿਸ ਦਾ ਦਰਜਾ ਅੱਜ ਚਰਣ ਗੁਰਾਂ ਦੇ ਫੜ੍ਹ ਕੇ ਭਗਤਾ, ਤੂੰ ਵੀਂ ਆ ਕੇ ਤਰਜਾ ਸਤਿਗੁਰੂ ਨਾਭਾ ਦੀ, ਗਲ੍ਹੀ ਗਲ੍ਹੀ ਵਿੱਚ ਚਰਚਾ, ਸਤਿਗੁਰੂ ਨਾਭਾ ਦੀ, ਗਲ੍ਹੀ ਗਲ੍ਹੀ ਵਿੱਚ ਚਰਚਾ ਜਿਸ ਧਰਤੀ ਤੇ ਗੁਰੂ ਨਾਭਾ ਦਾਸ ਨੇ, ਲਾ ਲਏ ਆ ਕੇ ਡੇਰੇ ਆ ਭਗਤਾ ਓਹਦੇ ਦਰਸ਼ਨ ਕਰਲੈ, ਦੁੱਖ ਨਾ ਆਵੇ ਨੇੜੇ ਕਿਰਪਾ ਸਤਿਗੁਰੂ ਦੀ ਵਰਸ਼ੀ ਹੈ ਚਾਰ ਚੁਫੇਰੇ, ਕਿਰਪਾ ਸਤਿਗੁਰੂ ਦੀ ਵਰਸ਼ੀ ਹੈ ਚਾਰ ਚੁਫੇਰੇ ਨਾਭਾ ਦਾਸ ਨੂੰ ਲੱਭਦਿਆਂ ਲੱਭਦਿਆਂ, ਲੱਗ ਗਈ ਸਾਨੂੰ ਦੇਰੀ ਘਰ ਘਰ ਵਿੱਚ ਹੁਣ ਭਗਤ ਬੜੇ ਨੇ, ਕੋਈ ਐਸ਼ੀ ਚੱਲੀ ਹਨ੍ਹੇਰੀ ਸਤਿਗੁਰੂ ਮਾਫ਼ ਕਰੀਂ, ਇਹ ਜਿੰਦੜੀ ਹੈ ਤੇਰੀ ਸਤਿਗੁਰੂ ਮਾਫ਼ ਕਰੀਂ, ਇਹ ਜਿੰਦੜੀ ਹੈ ਤੇਰੀ ਆਓ ਭਗਤੋ ਅਸੀਂ ਰਲ ਮਿਲ ਕੇ, ਇੱਕ ਐਸ਼ਾ ਸੰਗ ਬਣਾਈਏ ਸਤਿਗੁਰੂ ਤੋਂ ਜਿਹੜੇ ਵਿੱਛੜ ਕੇ ਬੈਠੇ, ਓਹ ਵੀ ਨਾਲ ਮਿਲਾਈਏ ਸਤਿਗੁਰੂ ਨਾਭਾ ਦੀ, ਜੈ ਜੈ ਕਾਰ ਬੁਲਾਈਏ ਸਤਿਗੁਰੂ ਨਾਭਾ ਦੀ, ਜੈ ਜੈ ਕਾਰ ਬੁਲਾਈਏ ਬਾਬਾ ਬੀਰ੍ਹਾ ਤੇਰੇ ਪਿਆਰ ਦਾ ਭੁੱਖਾ, ਸਤਿਗੁਰੂ ਦਰਸ ਦਿਖਾਜਾ ਭੁੱਲ ਚੁੱਕ ਸਾਨੂੰ ਮਾਫ਼ ਕਰੀਂ ਕੋਈ, ਸਿੱਧੇ ਰਸਤੇ ਆ ਕੇ ਪਾਜਾ ਆਪਣੀਆਂ ਸੰਗਤਾਂ ਦੇ, ਦਿਲ ਦੇ ਵਿੱਚ ਸਮਾਜਾ ਆਪਣੀਆਂ ਸੰਗਤਾਂ ਦੇ, ਦਿਲ ਦੇ ਵਿੱਚ ਸਮਾਜਾ
ਚੰਗਾ ਇਨਸਾਨ ਬਣਾਂ
ਦਿਲ ਵਿੱਚ ਤੂੰ ਸੋਚਲੈ ਬੰਦਿਆ, ਮੈਂ ਚੰਗਾ ਕੋਈ ਇਨਸਾਨ ਬਣਾਂ ਦੁਨੀਆਂ ਦੇ ਦੁੱਖ ਵੇਖ ਵੇਖ ਕੇ, ਮੈਂ ਆਪਣਾ ਜੀਵਨ ਦਾਨ ਕਰਾਂ ਸਭਨਾਂ ਦੇ ਨਾਲ ਮਿੱਠਾ ਬਣਕੇ, ਪਿਆਰ ਮੁਹੱਬਤ ਨਾਲ ਨਿਭਾਂ ਵਿਦਵਾਨਾਂ ਨੂੰ ਮੈਂ ਕੋਲ ਬਿਠਾ ਕੇ, ਸੁਣਦਾ ਵਧੀਆ ਵਿਚਾਰ ਰਵਾਂ ਚੰਗੀਆਂ ਗੱਲਾਂ ਨੂੰ ਪੱਲੇ ਬੰਨ ਕੇ, ਕਰ ਜ਼ਿੰਦਗੀ ਦਾ ਉਧਾਰ ਲਵਾਂ ਨੇਕ ਲੋਕਾਂ ਨੂੰ ਕੱਠੇ ਕਰ ਕੇ, ਭਾਈ ਦਿਲ ਤੋਂ ਮੈਂ ਸਤਿਕਾਰ ਦੇਵਾਂ ਇੱਕ ਦੂਜੇ ਨੂੰ ਜੋ ਸਿੱਖਿਆ ਦਿੰਦੇ, ਮੈਂ ਵੀ ਉਹਨਾਂ ਦੇ ਨਾਲ ਰਵਾਂ ਦਿਨ ਭਾਵੇਂ ਚੰਗੇ ਮਾੜੇ ਆਵਣ, ਨਾ ਕੋਈ ਦੁੱਖ ਮੁਸੀਬਤ ਤੋਂ ਡਰਾਂ ਦੁਖੀ ਲੋਕਾਂ ਦੀ ਸੇਵਾ ਦੇ ਲਈ, ਵੱਸ ਕੱਢਦਾ ਰਵਾਂਗਾ ਕੁਝ ਸਮਾਂ ਇਹਨਾਂ ਕੰਨਾਂ ਤੋਂ ਨਿੱਤ ਤੋਵਾ ਕਰਕੇ, ਨਾ ਮਾੜੇ ਪਾਸੇ ਪੈਰ ਧਰਾਂ ਕੌੜੀ ਬੋਲੀ ਨੂੰ ਬੋਲਦੇ ਜਿਹੜੇ, ਉਹਨਾਂ ਦੇ ਵਿੱਚ ਪਿਆਰ ਭਰਾਂ ਸੱਜਣ ਬਣ ਕੇ ਗ਼ਰੀਬ ਨੂੰ ਲੁੱਟਦੇ, ਇਹ ਜ਼ੁਲਮ ਵੇਖਕੇ ਨਾ ਜਰਾਂ ਨਾ ਕਦੇ ਮੁੱਖ ਚੋਂ ਕੋਈ ਮੰਦਾ ਆਖਾਂ, ਨਾ ਕੋਈ ਮੰਦਾ ਮੈਂ ਹੀ ਸੁਣਾਂ ਬਾਬਾ ਬੀਰ੍ਹਾ ਕਹਿੰਦਾ ਪਿਆਰ ਬਿਨਾਂ, ਲੈ ਕੀ ਜਾਏਂਗਾ ਤੂੰ ਮਨਾਂ
ਰਿਟਾਇਰਮੈਂਟ
ਦਿਆ ਰਾਮ ਦੀ ਰਿਟਾਇਰਮੈਂਟ ਆਈ, ਭਾਗਾਂ ਵਾਲਾ ਦਿਨ ਚੜ੍ਹਿਆ ਰਲ ਸਾਰਿਆਂ ਨੇ ਦਿੱਤੀ ਹੈ ਵਧਾਈ, ਗਿਫਟਾਂ ਦੇ ਨਾਲ ਭਰਿਆ ਸੱਜਣਾਂ ਤੇ ਮਿੱਤਰਾਂ ਨੇ ਜਸ਼ਨ ਮਨਾਇਆ ਏ ਸ਼ਾਦੀ ਦਾ ਮਹੌਲ ਇਸ ਘਰ 'ਚ ਬਣਾਇਆ ਏ ਜਿਹੜੇ ਦਿਨ ਵਾਲੀ ਆਸ ਸੀ ਲਗਾਈ, ਰੱਬ ਨੇ ਕਬੂਲ ਕਰਿਆ ਦਿਆ ਰਾਮ ਦੀ ਰਿਟਾਇਰਮੈਂਟ ਆਈ, ਭਾਗਾਂ ਵਾਲਾ ਦਿਨ ਚੜ੍ਹਿਆ ਭੈਣਾਂ ਤੇ ਭਰਾਵਾਂ ਨੂੰ ਵੀ, ਹੋਈਆਂ ਰੱਜ ਖੁਸ਼ੀਆਂ ਮਾਣ ਨਾਲ ਹੋਈਆਂ ਸ਼ਾਨਾਂ ਇਹਨਾਂ ਦੀਆਂ ਉੱਚੀਆਂ ਖੁਸ਼ੀ ਦਿਲ ਵਿੱਚ ਜਾਏ ਨਾ ਸਮਾਈ, ਫੁੱਲਾਂ ਵਾਂਗੂ ਚਿਹਰਾ ਖਿੜਿਆ ਦਿਆ ਰਾਮ ਦੀ ਰਿਟਾਇਰਮੈਂਟ ਆਈ, ਭਾਗਾਂ ਵਾਲਾ ਦਿਨ ਚੜ੍ਹਿਆ ਸਹੁਰੀਏ ਵੀ ਆਏ ਬੜੇ, ਮਾਣ ਨਾਲ ਤੁਰ ਕੇ ਦਿਆ ਰਾਮ ਲਾਗੇ ਬਹਿਣ, ਸਾਰੇ ਜੁੜ ਜੁੜ ਵੇਖੇ ਲਾਗੇ ਹੋ ਕੇ, ਰੱਬ ਦੀ ਖੁਦਾਈ ਮਾਇਆ ਦਾ ਭੰਡਾਰ ਭਰਿਆ ਦਿਆ ਰਾਮ ਦੀ ਰਿਟਾਇਰਮੈਂਟ ਆਈ, ਭਾਗਾਂ ਵਾਲਾ ਦਿਨ ਚੜ੍ਹਿਆ ਰੂਬੀ ਧੀ ਵੀ ਫੁੱਲ ਕੇ, ਪਹਾੜ ਜੇਡੀ ਹੋਈ ਏ ਪਾਪਾ ਜੀ ਦੀ ਨੌਕਰੀ ਦੀ, ਆਈ ਖ਼ੁਸ਼ਬੋਈ ਏ ਕਹਿੰਦੀ ਰੱਬ ਨੇ ਹੈ ਇੱਜਤ ਬਣਾਈ, ਕਿਸੇ ਦੇ ਨਾ ਵੱਸ ਅੜਿਆ ਦਿਆ ਰਾਮ ਦੀ ਰਿਟਾਇਰਮੈਂਟ ਆਈ, ਭਾਗਾਂ ਵਾਲਾ ਦਿਨ ਚੜ੍ਹਿਆ ਸੰਤੋਸ਼ ਰਾਣੀ ਚਹਿਲੀ ਮਹਿਲੀ, ਫਿਰਦੀ ਚੁਫ਼ੇਰੇ ਜੀ ਦਿਆ ਰਾਮ ਨਾਲ ਕਹਿੰਦੀ, ਲੇਖ ਲਿਖੇ ਮੇਰੇ ਜੀ ਜਿਹਨਾਂ ਗੁਰੂਆਂ ਨੇ ਦਿੱਤੀ ਵਡਿਆਈ, ਮੈਂ ਗੁਰੂਆਂ ਦਾ ਲੜ ਫੜਿਆ ਦਿਆ ਰਾਮ ਦੀ ਰਿਟਾਇਮੈਂਟ ਆਈ, ਭਾਗਾਂ ਵਾਲਾ ਦਿਨ ਚੜ੍ਹਿਆ ਬਾਬਾ ਬੀਰ੍ਹਾ ਦੇਂਦਾ ਏ, ਅਸ਼ੀਰਵਾਦ ਰੱਜ ਕੇ ਦੁਨੀਆਂ ਦੇ ਵਿੱਚ ਜੀਓ, ਸਿਰ ਉੱਚਾ ਕੱਢ ਕੇ ਘੜੀ ਹਰ ਇੱਕ ਆਵੇ ਸੁਖਦਾਈ ਖੁਸ਼ੀਆਂ 'ਚ ਰਹੇ ਭਰਿਆ ਦਿਆ ਰਾਮ ਦੀ ਰਿਟਾਇਮੈਂਟ ਆਈ, ਭਾਗਾਂ ਵਾਲਾ ਦਿਨ ਚੜ੍ਹਿਆ ਰਲ ਸਾਰਿਆਂ ਨੇ ਦਿੱਤੀ ਹੈ ਵਧਾਈ, ਗਿਫਟਾਂ ਦੇ ਨਾਲ ਭਰਿਆ
ਵੈਸਾਖੀ ਵਿੱਚ ਲੈ ਕੇ ਜਾਣਾ
ਰੰਗ ਕਣਕਾਂ ਦਾ ਹੋਇਆ ਹੁਣ, ਲਾਲ ਹਾਂਣਨੇ ਅਸੀਂ ਖੜ੍ਹਾਂਗੇ ਵੈਸਾਖੀ ਤੈਨੂੰ ਨਾਲ ਹਾਂਣਨੇ ਸੋਹਣੇ ਜਿਹੇ ਕੱਪੜੇ, ਸਵਾਲੈ ਨੀ ਖ਼ਰੀਦ ਕੇ ਸੋਨੇ 'ਚ ਮੜ੍ਹਾਵਾਂ ਤੈਨੂੰ, ਤੇਰੇ ਉੱਤੇ ਰੀਝ ਕੇ ਸਾਡਾ ਫ਼ਸਲਾਂ ਤੇ ਸਾਰਾ ਹੈ, ਸਵਾਲ ਹਾਂਣਨੇ ਰੰਗ ਕਣਕਾਂ ਦਾ ਹੋਇਆ ਹੁਣ ਲਾਲ, ਹਾਂਣਨੇ ਅਸੀਂ ਖੜ੍ਹਾਂਗੇ ਵੈਸਾਖੀ ਤੈਨੂੰ, ਨਾਲ ਹਾਂਣਨੇ ਇੱਕ ਕਿੱਲਾ ਕਣਕ ਦਾ, ਤੇਰੇ ਨਾਂ ਤੇ ਕੱਢੇਆ ਸਖੀਆਂ ਸਹੇਲੀਆਂ ਚ, ਟੌਹਰ ਤੇਰਾ ਬੱਝਿਆ ਸਾਨੂੰ ਫ਼ਸਲਾਂ ਤੇ ਰਹਿੰਦਾ ਬੜਾ, ਮਾਨ ਹਾਂਣਨੇ ਰੰਗ ਕਣਕਾਂ ਦਾ ਹੋਇਆ ਹੁਣ, ਲਾਲ ਹਾਂਣਨੇ ਅਸੀਂ ਖੜ੍ਹਾਂਗੇ ਵੈਸਾਖੀ ਤੈਨੂੰ, ਨਾਲ ਹਾਂਣਨੇ ਰਾਂਝੇ ਵਾਂਗੂ ਵੰਝਲੀ, ਵਜਾਉਂਦੇ ਜ਼ਿਮੀਦਾਰ ਨੀ ਘਰ ਵਿੱਚ ਫਿਰੇ ਜਦੋਂ, ਖੁਸ਼ੀਆਂ 'ਚ ਨਾਰ ਨੀ ਤੇਰੀ ਵੇਖਾਂਗੇ ਵੈਸਾਖੀ ਚ, ਧਮਾਲ ਹਾਂਣਨੇ ਰੰਗ ਕਣਕਾਂ ਦਾ ਹੋਇਆ ਹੁਣ, ਲਾਲ ਹਾਂਣਨੇ ਅਸੀਂ ਖੜ੍ਹਾਂਗੇ ਵੈਸਾਖੀ ਤੈਨੂੰ, ਨਾਲ ਹਾਂਣਨੇ ਮੇਲੇ ਪਿੱਛੋਂ ਸਮਾਂ ਲਾਵਾਂ, ਕਣਕ ਕਟਾਈ ਤੇ ਪੂਰੀ ਨਿਗ੍ਹਾ ਰੱਖਾਂ ਇਸ, ਮੂੰਹ ਰੋਜ਼ੀ ਆਈ ਤੇ ਬਾਬਾ ਬੀਰ੍ਹਾ ਆਖੇ ਰੱਬ, ਮੇਹਰਬਾਨ ਹਾਂਣਨੇ ਰੰਗ ਕਣਕਾਂ ਦਾ ਹੋਇਆ ਹੁਣ, ਲਾਲ ਹਾਂਣਨੇ ਅਸੀਂ ਖੜ੍ਹਾਂਗੇ ਵੈਸਾਖੀ ਤੈਨੂੰ, ਨਾਲ ਹਾਂਣਨੇ
ਵਿਸਾਖੀ ਵਾਲਾ ਢੋਲ
ਅੱਜ ਵੱਜਿਆ ਵਿਸਾਖੀ ਵਾਲਾ ਢੋਲ, ਨੀ ਭੰਗੜੇ 'ਚ ਮੈਂ ਨੱਚਣਾ ਭਾਵੇਂ ਵੇਖ ਲਈਂ ਖਲੋ ਕੇ ਮੇਰੇ ਕੋਲ, ਨੀ ਭੰਗੜੇ 'ਚ ਮੈਂ ਨੱਚਣਾ ਪੱਕ ਗਈਆਂ ਕਣਕਾਂ ਤੇ, ਖੁਸ਼ੀਆਂ ਜਹਾਨ ਨੂੰ ਦਿੰਦਾ ਪਏਆ ਮੌਕਾ ਰੱਬ, ਰੱਜ ਰੱਜ ਖਾਣ ਨੂੰ ਸਾਨੂੰ ਮਿਲਿਆ ਖਜ਼ਾਨਾ ਅਨਮੋਲ, ਨੀ ਭੰਗੜੇ 'ਚ ਮੈਂ ਨੱਚਣਾ ਅੱਜ ਵੱਜਿਆ ਵਿਸਾਖੀ ਵਾਲਾ ਢੋਲ, ਨੀ ਭੰਗੜੇ 'ਚ ਮੈਂ ਨੱਚਣਾ ਭਾਵੇਂ ਵੇਖ ਲਈਂ ਖਲੋ ਕੇ ਮੇਰੇ ਕੋਲ, ਨੀ ਭੰਗੜੇ 'ਚ ਮੈਂ ਨੱਚਣਾ ਪਿੰਡਾਂ ਵਿੱਚੋਂ ਜਾਂਦੀਆਂ, ਟਰਾਲੀਆਂ ਕਈ ਭਰ ਕੇ ਸਾਰਾ ਪਿੰਡ ਬੈਠਿਆ, ਤਿਆਰੀਆਂ ਨੂੰ ਕਰਕੇ ਕੀਤਾ ਇੱਕ ਦੂਜੇ ਨਾਲ ਮੇਲ ਜੋਲ, ਨੀ ਭੰਗੜੇ 'ਚ ਮੈਂ ਨੱਚਣਾ ਅੱਜ ਵੱਜਿਆ ਵਿਸਾਖੀ ਵਾਲਾ ਢੋਲ, ਨੀ ਭੰਗੜੇ 'ਚ ਮੈਂ ਨੱਚਣਾ ਭਾਵੇਂ ਵੇਖ ਲਈਂ ਖਲੋ ਕੇ ਮੇਰੇ ਕੋਲ, ਨੀ ਭੰਗੜੇ 'ਚ ਮੈਂ ਨੱਚਣਾ ਭੰਗੜੇ ਦੇ ਵਿੱਚ ਸਾਥੀ, ਰਲ ਗਏ ਨੇ ਹੋਰ ਵੀ ਵਿਸਾਖੀ ਵਾਲੀ ਲੱਭੀ ਅੱਜ, ਸਾਰਿਆਂ ਨੂੰ ਟੌਹਰ ਵੀ ਸੁਣ ਬੋਲੀਆਂ ਦੇ ਮਿੱਠੇ ਮਿੱਠੇ ਬੋਲ, ਨੀ ਭੰਗੜੇ 'ਚ ਮੈਂ ਨੱਚਣਾ ਅੱਜ ਵੱਜਿਆ ਵਿਸਾਖੀ ਵਾਲਾ ਢੋਲ, ਨੀ ਭੰਗੜੇ 'ਚ ਮੈਂ ਨੱਚਣਾ ਭਾਵੇਂ ਵੇਖ ਲਈਂ ਖਲੋ ਕੇ ਮੇਰੇ ਕੋਲ, ਨੀ ਭੰਗੜੇ ਮੈਂ ਨੱਚਣਾ ਵਿਸਾਖੀ ਵਾਲੇ ਭੰਗੜੇ ਚ, ਤੂੰਵੀਂ ਆ ਕੇ ਨੱਚ ਨੀ ਦੁਨੀਆਂ ਦੇ ਵਿੱਚ ਕਿਤੇ, ਇੱਕ ਵਾਰੀ ਹੱਸ ਨੀ ਆਖੇ ਬਾਬਾ ਬੀਰ੍ਹਾ ਲਾ ਕੇ ਤੈਨੂੰ ਜ਼ੋਰ, ਨੀ ਭੰਗੜੇ 'ਚ ਮੈਂ ਨੱਚਣਾ ਅੱਜ ਵੱਜਿਆ ਵਿਸਾਖੀ ਵਾਲਾ ਢੋਲ, ਨੀ ਭੰਗੜੇ 'ਚ ਮੈਂ ਨੱਚਣਾ ਭਾਵੇਂ ਵੇਖ ਲਈਂ ਖਲੋ ਕੇ ਮੇਰੇ ਕੋਲ, ਨੀ ਭੰਗੜੇ 'ਚ ਮੈਂ ਨੱਚਣਾ
ਫ਼ਕੀਰਾਂ ਦੀ ਫ਼ਕੀਰੀ
ਬਣਕੇ ਫ਼ਕੀਰੀ ਮੈਂ, ਫ਼ਕੀਰਾਂ ਦੇ ਸੀ ਆਈ ਇੱਕ ਗੱਲ ਸੁਣਲੈ ਤੂੰ ਅੱਜ ਮੇਰੇ ਸਾਈਂ ਤੇਰੇ ਅੱਗੇ ਰਹਿੰਦੀ ਨਿੱਤ ਹੱਥ ਜੋੜਦੀ ਤੇਰਾ ਕਿਹਾ ਦਿਲੋਂ ਨਾ ਮੈਂ ਕਦੇ ਮੋੜਦੀ ਤੇਰੀਆਂ ਮੈਂ ਰਹਿਮਤਾਂ ਨੂੰ ਰਹਿੰਦੀ ਮੰਗਦੀ ਤੇਰੇ ਬਿਨਾਂ ਸੱਜਣਾਂ ਨਾ ਘੜੀ ਲੰਘਦੀ ਇੱਕ ਵਾਰੀ ਆ ਕੇ ਮੇਰਾ ਮਨ ਰੰਗ ਦੇ ਇਹੋ ਜਿਹਾ ਸੱਜਣਾਂ ਤੂੰ ਰੰਗ ਬੰਨ ਦੇ ਜੱਗ ਵਿੱਚ ਤੇਰੀਆਂ ਤਾਰੀਫਾਂ ਕਰਾਂਗੀ ਜ਼ਿੰਦਗੀ ਦੀ ਬੇੜੀ ਤੇਰੇ ਨਾਲ ਤਰਾਂਗੀ ਅੱਲਾ ਅੱਲਾ ਕਰਦੇ ਜ਼ੁਬਾਣ ਥੱਕਦੀ ਹਰ ਵੇਲੇ ਜੀਬ੍ਰਾ ਤੇਰਾ ਨਾਮ ਰੱਟਦੀ ਅੱਖਾਂ ਬੰਦ ਕਰਦੀ ਤੇ, ਮੈਨੂੰ ਤੂੰ ਲੱਭਦਾ ਖੋਲਦੀ ਹਾਂ ਅੱਖਾਂ ਸੱਭ, ਸੁੰਨਾ ਲੱਗਦਾ ਕਰੀਂ ਤੂੰ ਦਿਆ ਮੈਂ ਤੈਨੂੰ ਆਖਾਂ ਰੋਜ਼ ਵੇ ਦਿਨ ਰਾਤ ਕਰਦੀ ਹਾਂ, ਤੇਰੀ ਖ਼ੋਜ ਵੇ ਫੱਕਰਾਂ ਦੇ ਡੇਰਿਆਂ ਚ, ਮੈਂ ਹਾਂ ਵੱਸਦੀ ਤੇਰੀਆਂ ਤਰੀਫਾਂ ਨੂੰ ਮੈਂ, ਰਵਾਂ ਦੱਸਦੀ ਬੀਰ੍ਹੇ ਸ਼ਾਹ ਫ਼ਕੀਰ ਵੀ, ਹੁੰਘਾਰਾ ਭਰਦਾ ਫ਼ਕੀਰੀ ਵਿੱਚ ਬੈਠ, ਇੰਤਜ਼ਾਰਾਂ ਕਰਦਾ
ਮੁਹੱਬਤਾਂ ਦੇ ਫੁੱਲ
ਮੁਹੱਬਤਾਂ ਦੇ ਫੁੱਲਾਂ ਦੀ, ਕਿਆਰੀ ਬੀਜ਼ਲੈ ਵੇਖੀਂ ਫਿਰ ਬੰਦੇ ਪਿਆਰ, ਕੀ ਚੀਜ਼ਐ ਮੁਹੱਬਤਾਂ ਦੇ ਬੂਟੇ ਜਦੋਂ, ਵੱਡੇ ਹੋਣਗੇ ਸਾਰੇ ਲੋਕੀ ਵੇਖੀਂ ਤੇਰੇ, ਗੁਣ ਗਾਉਣਗੇ ਇਹਦੇ ਉੱਤੇ ਬੰਦਿਆ ਤੂੰ, ਮਨ ਰੀਝਲੈ ਮੁਹੱਬਤਾਂ ਦੇ ਫੁੱਲਾਂ ਦੀ, ਕਿਆਰੀ ਬੀਜ਼ਲੈ ਵੇਖੀਂ ਫਿਰ ਬੰਦੇ ਪਿਆਰ, ਕੀ ਚੀਜ਼ਐ ਮੁਹੱਬਤਾਂ ਨੂੰ ਜਦੋਂ ਲੱਗ, ਫੁੱਲ ਜਾਣਗੇ ਓਦੋਂ ਇਹਦੇ ਵੇਖੀਂ ਫਿਰ, ਮੁੱਲ ਪੈਣਗੇ ਪਿਆਰ ਨਾਲ ਭਾਵੇਂ, ਦੁਨੀਆਂ ਖ਼ਰੀਦਲੈ ਮੁਹੱਬਤਾਂ ਦੇ ਫੁੱਲਾਂ ਦੀ, ਕਿਆਰੀ ਬੀਜ਼ਲੈ ਵੇਖੀਂ ਫਿਰ ਬੰਦੇ ਪਿਆਰ, ਕੀ ਚੀਜ਼ਐ ਮੁਹੱਬਤਾਂ ਦਾ ਬੀਜ਼ ਰੱਖ, ਕੋਲ ਬੰਦਿਆ ਇਹੋ ਚੀਜ਼ ਮਹਿੰਗੀ ਅਨਮੋਲ ਬੰਦਿਆ ਭਾਵੇਂ ਬਾਹਰੋਂ ਕਿਤੋਂ ਸਿੱਖ ਕੇ ਤਮੀਜ਼ ਲੈ ਮੁਹੱਬਤਾਂ ਦੇ ਫੁੱਲਾਂ ਦੀ, ਕਿਆਰੀ ਬੀਜ਼ਲੈ ਵੇਖੀਂ ਫਿਰ ਬੰਦੇ ਪਿਆਰ, ਕੀ ਚੀਜ਼ਐ ਮੁਹੱਬਤਾਂ ਦੇ ਫੁੱਲ ਬਾਬਾ ਬੀਰ੍ਹਾ ਰੱਖਦਾ ਸਾਰਿਆਂ ਦੇ ਵਿੱਚ ਜਾ ਕੇ ਤਾਹੀਓਂ ਹੱਸਦਾ ਤੂੰਵੀਂ ਸਾਂਝੀ ਆ ਕੇ ਕਰ ਕੋਈ ਪ੍ਰੀਤ ਲੈ ਮੁਹੱਬਤਾਂ ਦੇ ਫੁੱਲਾਂ ਦੀ ਕਿਆਰੀ ਬੀਜ਼ਲੈ ਵੇਖੀਂ ਫਿਰ ਬੰਦੇ ਪਿਆਰ, ਕੀ ਚੀਜ਼ਐ
ਦੱਸ ਕਿਵੇਂ ਆਵਾਂ
ਸੋਹਣੀਏਂ ਤੂੰ ਦੱਸ ਕਿਵੇਂ, ਆਵਾਂ ਤੇਰੇ ਸ਼ਹਿਰ ਨੂੰ ਬੁਰੀ ਤਰ੍ਹਾਂ ਭੰਡਦੇ ਨੇ, ਬਹਿ ਕੇ ਉੱਥੇ ਯਾਰ ਨੂੰ ਗੈਰਾਂ ਨੂੰ ਸਲਾਮਾਂ ਓਥੇ, ਯਾਰਾਂ ਨੂੰ ਨਕਾਰਦੇ ਝੂਠੀ ਇਸ ਦੁਨੀਆਂ ਚੋਂ, ਸੱਚੇ ਯਾਰ ਹਾਰਦੇ ਪਿਆਰ ਵਿੱਚ ਰਹਿਨਾ ਕਿਵੇਂ, ਪਾ ਲਵਾਂ ਬੈਰ ਨੂੰ ਸੋਹਣੀਏਂ ਤੂੰ ਦੱਸ ਕਿਵੇਂ, ਆਵਾਂ ਤੇਰੇ ਸ਼ਹਿਰ ਨੂੰ ਬੁਰੀ ਤਰ੍ਹਾਂ ਭੰਡਦੇ ਨੇ, ਬਹਿ ਕੇ ਉੱਥੇ ਯਾਰ ਨੂੰ ਸੋਹਣੀਆਂ ਦੇ ਨਾਲ ਇਸ, ਸੋਹਣੇ ਦਾ ਪਿਆਰ ਨੀ ਦਿਲ ਵਿੱਚ ਰੱਖ ਇਹਨੂੰ, ਕੱਚੀਂ ਨਾ ਤੂੰ ਬਾਹਰ ਨੀ ਹਰ ਵੇਲੇ ਚਾਹੁੰਨਾ ਤੇਰੀ, ਜਾਨ ਦੀ ਮੈ ਖੈਰ ਨੂੰ ਸੋਹਣੀਏਂ ਤੂੰ ਦੱਸ ਕਿਵੇਂ, ਆਵਾਂ ਤੇਰੇ ਸ਼ਹਿਰ ਨੂੰ ਬੁਰੀ ਤਰ੍ਹਾਂ ਭੰਡਦੇ ਨੇ, ਬਹਿ ਕੇ ਉੱਥੇ ਯਾਰ ਨੂੰ ਦਿਲ ਦੀਆਂ ਤਾਂਘਾਂ ਰੱਖ, ਦਿਲ 'ਚ ਵਸਾ ਕੇ ਦੂਰੋਂ ਦੂਰੋਂ ਦੱਸੀਏ ਇਹ, ਯਾਰੀਆਂ ਨਿਭਾ ਕੇ ਹੜ੍ਹੇ ਦਰਿਆਵਾਂ ਵਿੱਚ, ਪਾਵਾਂ ਕਿਵੇਂ ਪੈਰ ਨੂੰ ਸੋਹਣੀਏਂ ਤੂੰ ਦੱਸ ਕਿਵੇਂ, ਆਵਾਂ ਤੇਰੇ ਸ਼ਹਿਰ ਨੂੰ ਬੁਰੀ ਤਰ੍ਹਾਂ ਭੰਡਦੇ ਨੇ, ਬਹਿ ਕੇ ਉੱਥੇ ਯਾਰ ਨੂੰ ਥੋੜਾ ਜਿਹਾ ਸਮਾਂ ਜਰਾ, ਦੜ ਵੱਟ ਕੱਢ ਨੀ ਜੱਗ ਵਾਲਾ ਮੇਲਾ ਜਾਣਾ, ਇੱਕ ਦਿਨ ਛੱਡ ਨੀ ਬਾਬਾ ਬੀਰ੍ਹਾ ਆਖਦਾ ਏ, ਕਾਹਨੂੰ ਪੀਣਾ ਜ਼ਹਿਰ ਨੂੰ ਸੋਹਣੀਏਂ ਤੂੰ ਦੱਸ ਕਿਵੇਂ, ਆਵਾਂ ਤੇਰੇ ਸ਼ਹਿਰ ਨੂੰ ਬੁਰੀ ਤਰ੍ਹਾਂ ਭੰਡਦੇ ਨੇ, ਬਹਿ ਕੇ ਉੱਥੇ ਯਾਰ ਨੂੰ
ਫ਼ਿਕਰਾਂ ਨੂੰ ਫੂਕਿਆ
ਧੂਣਿਆਂ 'ਚ ਫ਼ਿਕਰਾਂ ਨੂੰ, ਫੂਕਿਆ ਫ਼ਕੀਰ ਨੇ ਬੁਰੀ ਤਰ੍ਹਾਂ ਰੋਲਿਆ ਹੈ, ਭਾਵੇਂ ਤੱਕਦੀਰ ਨੇ ਫਿਕਰ ਨਾ ਭੋਰਾ ਨਾਹੀਂ, ਦਿਲ ਵਿੱਚ ਸੋਚਦੇ ਰੱਬ ਦੀ ਖ਼ੁਦਾਈ ਵੱਲ, ਮਨ ਇਹਦੇ ਲੋਚਦੇ ਡੋਲਦੇ ਨਾ ਕਦੇ ਪੂਰੀ, ਰੱਖਦੇ ਜ਼ਮੀਰ ਨੇ ਧੂਣਿਆਂ 'ਚ ਫ਼ਿਕਰਾਂ ਨੂੰ, ਫੂਕਿਆ ਫ਼ਕੀਰ ਨੇ ਬੁਰੀ ਤਰ੍ਹਾਂ ਰੋਲਿਆ ਹੈ, ਭਾਵੇਂ ਤੱਕਦੀਰ ਨੇ ਅੱਲ੍ਹਾ ਅੱਲ੍ਹਾ ਕਰਦੇ ਤੇ, ਸਮਾਂ ਜਾਂਦੇ ਕੱਢਦੇ ਲੱਖਾਂ ਤਕਲੀਫ਼ਾਂ ਭਾਵੇਂ, ਹੌਂਸਲੇ ਨਹੀਂ ਛੱਡਦੇ ਨੇਕੀਆਂ ਕਮਾ ਕੇ ਜੱਗ, ਛੱਡਦੇ ਅਖ਼ੀਰ ਨੇ ਧੂਣਿਆਂ 'ਚ ਫ਼ਿਕਰਾਂ ਨੂੰ, ਫੂਕਿਆ ਫ਼ਕੀਰ ਨੇ ਬੁਰੀ ਤਰ੍ਹਾਂ ਰੋਲਿਆ ਹੈ, ਭਾਵੇਂ ਤੱਕਦੀਰ ਨੇ ਦੁਨੀਆਂ ਦੇ ਦੁੱਖ ਆਪ, ਤਨ ਤੇ ਹੰਢਾਉਂਦੇ ਨੇ ਰੁੱਖੀ ਮਿੱਸੀ ਖਾਂਦੇ ਮਸਾਂ, ਡੰਗ ਨੂੰ ਟਪਾਉਂਦੇ ਨੇ ਲੁੱਟ ਲੁੱਟ ਖਾਣ ਵਾਲੇ, ਅੱਜ ਬਹੁਤੇ ਪੀਰ ਨੇ ਧੂਣਿਆਂ 'ਚ ਫ਼ਿਕਰਾਂ ਨੂੰ, ਫੂਕਿਆ ਫ਼ਕੀਰ ਨੇ ਬੁਰੀ ਤਰ੍ਹਾਂ ਰੋਲਿਆ ਹੈ ਭਾਵੇਂ ਤੱਕਦੀਰ ਨੇ ਵੰਡ ਵੰਡ ਖ਼ਾਣ ਦਾ, ਫਕੀਰਾਂ ਗੁਣ ਦੱਸਿਆ ਬਾਬਾ ਬੀਰ੍ਹਾ ਆਖੇ ਕਿਵੇਂ, ਰੱਬ ਮਨ ਵੱਸਿਆ ਪੱਲੇ ਭਾਵੇਂ ਹੈਨੀਂ ਕੁਝ, ਦਿਲਾਂ ਦੇ ਅਮੀਰ ਨੇ ਧੂਣਿਆਂ 'ਚ ਫ਼ਿਕਰਾਂ ਨੂੰ, ਫੂਕਿਆ ਫ਼ਕੀਰ ਨੇ ਬੁਰੀ ਤਰ੍ਹਾਂ ਰੋਲਿਆ ਹੈ, ਭਾਵੇਂ ਤੱਕਦੀਰ ਨੇ
ਅੰਦਰ ਵੜਿਆ ਯਾਰ
ਮੇਰੇ ਅੰਦਰ ਵੜ ਗਿਆ ਯਾਰ, ਯਾਰ ਨੂੰ ਲੱਭਦੀ ਫਿਰਾਂ ਨਹੀਂ ਅੰਦਰੋਂ ਆਉਂਦਾ ਬਾਹਰ, ਯਾਰ ਨੂੰ ਲੱਭਦੀ ਫਿਰਾਂ ਸੁੰਨ ਮਸੁੰਨਾ ਹੈ ਅੰਦਰ ਮੇਰਾ, ਦਿੱਸਦਾ ਘੁੱਪ ਹਨੇਰਾ ਅੰਦਰੋਂ ਜਾ ਕੇ ਲੱਭ ਲਿਆਵਾਂ, ਸਾਥ ਦਏ ਕੋਈ ਮੇਰਾ ਇਹੋ ਕਰਕੇ ਮੈਂ ਅੱਜ ਵਿੱਚਾਰ, ਯਾਰ ਨੂੰ ਲੱਭਦੀ ਫਿਰਾਂ ਮੇਰੇ ਅੰਦਰ ਵੜ ਗਿਆ ਯਾਰ, ਯਾਰ ਨੂੰ ਲੱਭਦੀ ਫਿਰਾਂ ਨਹੀਂ ਅੰਦਰੋਂ ਆਉਂਦਾ ਬਾਹਰ, ਯਾਰ ਨੂੰ ਲੱਭਦੀ ਫਿਰਾਂ ਸਾਰੇ ਕਹਿੰਦੇ ਅੰਦਰ ਛੁਪਿਆ, ਭੇਤ ਨਾ ਮੈਂਨੂੰ ਲੱਗਦਾ ਆਪ ਮੁਹਾਰੇ ਕੁੱਲੀ ਦੇ ਵਿੱਚ, ਦੀਵਾ ਹੈ ਇੱਕ ਜਗਦਾ ਕਰਕੇ ਜੋਤ ਦੇ ਨਾਲ ਪਿਆਰ, ਯਾਰ ਨੂੰ ਲੱਭਦੀ ਫਿਰਾਂ ਮੇਰੇ ਅੰਦਰ ਵੜ ਗਿਆ ਯਾਰ, ਯਾਰ ਨੂੰ ਲੱਭਦੀ ਫਿਰਾਂ ਨਹੀਂ ਅੰਦਰੋਂ ਆਉਂਦਾ ਬਾਹਰ, ਯਾਰ ਨੂੰ ਲੱਭਦੀ ਫਿਰਾਂ ਐਵੇਂ ਯਾਰ ਨਹੀਂ ਲੱਭਦਾ ਸੁਣਿਆਂ, ਲੱਭਣ ਲੋਕ ਕਰੋੜਾਂ ਯਾਰ ਪਿਆਰਾ ਦਿਲ ਦਾ ਜਾਨੀ, ਕਿਸ ਤਰ੍ਹਾਂ ਮੈਂ ਵਿਛੋੜਾਂ ਕੋਈ ਦੱਸ ਦਿਓ ਉਸ ਦੀ ਸਾਰ, ਯਾਰ ਨੂੰ ਲੱਭਦੀ ਫਿਰਾਂ ਮੇਰੇ ਅੰਦਰ ਵੜ ਗਿਆ ਯਾਰ, ਯਾਰ ਨੂੰ ਲੱਭਦੀ ਫਿਰਾਂ ਨਹੀਂ ਅੰਦਰੋਂ ਆਉਂਦਾ ਬਾਹਰ, ਯਾਰ ਨੂੰ ਲੱਭਦੀ ਫਿਰਾਂ ਬੀਰ੍ਹੇ ਸ਼ਾਹ ਮੈਂਨੂੰ ਆਖਣ ਲੱਗਾ, ਯਾਰ ਮਿਲਾਵਾਂ ਤੇਰਾ ਛੱਡ ਕੇ ਦੁਨੀਆਂ ਦਾਰੀ ਅੜੀਏ, ਮੱਲ ਫੱਕਰਾਂ ਦਾ ਡੇਰਾ ਲੱਭ ਕੇ ਮੁਰਸ਼ਦ ਦਾ ਦਰਬਾਰ, ਯਾਰ ਨੂੰ ਲੱਭਦੀ ਫਿਰਾਂ ਮੇਰੇ ਅੰਦਰ ਵੜ ਗਿਆ ਯਾਰ, ਯਾਰ ਨੂੰ ਲੱਭਦੀ ਫਿਰਾਂ ਨਹੀਂ ਅੰਦਰੋਂ ਆਉਂਦਾ ਬਾਹਰ, ਯਾਰ ਨੂੰ ਲੱਭਦੀ ਫਿਰਾਂ
ਸਮਾਂ ਕਿਵੇਂ ਲੰਘਦਾ
ਪੁੱਛ ਮੇਰਾ ਸਮਾਂ ਕਿਵੇਂ, ਲੰਘਦਾ ਹੈ ਸੋਹਣਿਆਂ ਦਿਲ ਨਿੱਤ ਪਿਆਰ ਤੇਰਾ, ਮੰਗਦਾ ਹੈ ਸੋਹਣਿਆਂ ਤਾਂਘਾਂ ਤੇ ਉਡੀਕਾਂ ਵਿੱਚ, ਯਾਦ ਤੈਨੂੰ ਕਰਦੀ ਪਲ ਪਲ ਜਾਨ ਜਾਂਦੀ, ਪਿਆਰ ਵਿੱਚ ਮਰਦੀ ਟੁੱਟੇ ਦਿਲ ਕਿਹੜਾ ਆ ਕੇ, ਗੰਢਦਾ ਹੈ ਸੋਹਣਿਆਂ ਪੁੱਛ ਮੇਰਾ ਸਮਾਂ ਕਿਵੇਂ, ਲੰਘਦਾ ਹੈ ਸੋਹਣਿਆਂ ਦਿਲ ਨਿੱਤ ਪਿਆਰ ਤੇਰਾ, ਮੰਗਦਾ ਹੈ ਸੋਹਣਿਆਂ ਬਣ ਗਈ ਮੁਰੀਦ ਤੇਰੀ, ਚੈਣ ਕਿੱਥੇ ਆਉਂਦਾ ਏ ਜਿਹਦੇ ਲੜ ਲੱਗੀ ਮੇਰਾ, ਮਾਹੀ ਨਾ ਬੁਲਾਉਂਦਾ ਏ ਦੁਖੀਆਂ ਦਾ ਭਾਰ ਕਿਹੜਾ, ਵੰਡਦਾ ਹੈ ਸੋਹਣਿਆਂ ਪੁੱਛ ਮੇਰਾ ਸਮਾਂ ਕਿਵੇਂ, ਲੰਘਦਾ ਹੈ ਸੋਹਣਿਆਂ ਦਿਲ ਨਿੱਤ ਪਿਆਰ ਤੇਰਾ, ਮੰਗਦਾ ਹੈ ਸੋਹਣਿਆਂ ਕਰ ਕੋਈ ਖਿਆਲ ਮੇਰੇ, ਦਿਲ ਨੂੰ ਨਾ ਤੋੜ ਵੇ ਤੇਰੇ ਲੜ ਲੱਗੀਐਂ ਮੈਂ, ਤੇਰੀ ਮੈਨੂੰ ਲੋੜ ਵੇ ਗੱਲਾਂ ਕਰ ਜੱਗ ਮੈਨੂੰ, ਭੰਡਦਾ ਹੈ ਸੋਹਣਿਆਂ ਪੁੱਛ ਮੇਰਾ ਸਮਾਂ ਕਿਵੇਂ, ਲੰਘਦਾ ਹੈ ਸੋਹਣਿਆਂ ਦਿਲ ਨਿੱਤ ਪਿਆਰ ਤੇਰਾ, ਮੰਗਦਾ ਹੈ ਸੋਹਣਿਆਂ ਸੁਣਦਾ ਨਾ ਕੋਈ ਮੇਰੀ, ਕੀਤੀ ਅਰਜੋਈ ਵੇ ਬੀਰ੍ਹੇ ਸ਼ਾਹ ਨੂੰ ਪੁੱਛ ਕਿਵੇਂ, ਹੋਈ ਅਧਮੋਈ ਵੇ ਇਹੋ ਜਿਹਾ ਜਿਉਣ ਕਿਹੜੇ, ਢੰਗ ਦਾ ਹੈ ਸੋਹਣਿਆਂ ਪੁੱਛ ਮੇਰਾ ਸਮਾਂ ਕਿਵੇਂ, ਲੰਘਦਾ ਹੈ ਸੋਹਣਿਆਂ ਦਿਲ ਨਿੱਤ ਪਿਆਰ ਤੇਰਾ, ਮੰਗਦਾ ਹੈ ਸੋਹਣਿਆਂ
ਕਹਾਣੀ ਮਜਦੂਰ ਦੀ
ਕਿਹਨੂੰ ਫੋਲ ਦੱਸੀਏ, ਕਹਾਣੀ ਮਜਦੂਰ ਦੀ ਬੜੀ ਔਖੀ ਜ਼ਿੰਦਗੀ, ਮਜਦੂਰ ਬੇ-ਕਸੂਰ ਦੀ ਠੰਡ ਦਾ ਨਾ ਪਤਾ, ਨਾ ਸੇਕ ਵੇਖੇ ਧੁੱਪ ਦਾ ਹਰ ਵੇਲੇ ਫਿਕਰ ਹੈ, ਬੱਚਿਆਂ ਦੀ ਭੁੱਖ ਦਾ ਸੁੱਖ ਵਾਲੀ ਘੜੀ ਨਾ, ਵਿਚਾਰੇ ਮਜਬੂਰ ਦੀ ਕਿਹਨੂੰ ਫੋਲ ਦੱਸੀਏ, ਕਹਾਣੀ ਮਜਦੂਰ ਦੀ ਬੜੀ ਔਖੀ ਜ਼ਿੰਦਗੀ, ਮਜਦੂਰ ਬੇ-ਕਸੂਰ ਦੀ ਇੱਕ ਇੱਕ ਬੁਰਕੀ ਤੋਂ, ਬੱਚੇ ਇਹਦੇ ਲੜਦੇ ਦੁੱਖਾਂ ਭਰੀ ਜ਼ਿੰਦਗੀ, ਗੁਜ਼ਾਰਾ ਵੇਖੇ ਕਰਦੇ ਕੌਣ ਦੁੱਖ ਸੁਣਦਾ ਹੈ, ਮਸੂਮ ਜਿਹੇ ਬੂਰ ਦੀ ਕਿਹਨੂੰ ਫੋਲ ਦੱਸੀਏ, ਕਹਾਣੀ ਮਜਦੂਰ ਦੀ ਬੜੀ ਔਖੀ ਜ਼ਿੰਦਗੀ, ਮਜਦੂਰ ਬੇ-ਕਸੂਰ ਦੀ ਘਰ ਨੂੰ ਬਣਾਉਣ ਜੋਗੇ, ਪੈਸੇ ਹੁੰਦੇ ਕੋਲ਼ ਨਾ ਕਿੰਨੀਆਂ ਮੁਸੀਬਤਾਂ ਚ, ਦੁੱਖ ਵੇਖੇ ਫੋਲ ਨਾ ਕਿਹੜਾ ਸਾਰ ਲੈਂਦਾ ਇੱਥੇ, ਤੱਪਦੇ ਤੰਦੂਰ ਦੀ ਕਿਹਨੂੰ ਫੋਲ ਦੱਸੀਏ, ਕਹਾਣੀ ਮਜਦੂਰ ਦੀ ਬੜੀ ਔਖੀ ਜ਼ਿੰਦਗੀ, ਮਜਦੂਰ ਬੇ-ਕਸੂਰ ਦੀ ਮਜਦੂਰ ਵਾਲਾ ਹਾਲ ਕਿਤੇ, ਪੁੱਛਲੋ ਖਲੋ ਕੇ ਲਿਖ ਦਿੰਦਾ ਬਾਬਾ ਬੀਰ੍ਹਾ, ਭੁੱਬੀਂ ਭੁੱਬੀਂ ਰੋ ਕੇ ਏਨੀ ਉੱਚੀ ਰੋਜ਼ੀ ਜੀਵੇਂ, ਰੁੱਖ ਹੈ ਖਜੂਰ ਦੀ ਕਿਹਨੂੰ ਫੋਲ ਦੱਸੀਏ, ਕਹਾਣੀ ਮਜਦੂਰ ਦੀ ਬੜੀ ਔਖੀ ਜ਼ਿੰਦਗੀ, ਮਜਦੂਰ ਬੇ-ਕਸੂਰ ਦੀ
ਦੀਦਾਰ ਪਾ ਕੇ ਵੇਖਲੈ
ਸੁੱਤੀ ਕਾਹਨੂੰ ਰਹੀਏਂ ਨੀ ਤੂੰ, ਜਾਗ ਕੇ ਤਾਂ ਵੇਖਲੈ ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖਲੈ ਸੁੱਤੀਆਂ ਦੇ ਲੁੱਟੇ ਜਾਂਦੇ, ਹਾਰ ਤੇ ਸਿਂਗਾਰ ਨੀ ਭੁੱਬੀ ਭੁੱਬੀ ਰੋਂਦੀਆਂ ਓਹ, ਹੋ ਕੇ ਖ਼ੁਆਰ ਨੀ ਲੰਘੇ ਜਾਂਦੇ ਵੇਲੇ ਨੂੰ, ਸੰਭਾਲ ਕੇ ਤਾਂ ਵੇਖਲੈ ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖਲੈ ਸੁੱਤੀ ਕਾਹਨੂੰ ਰਹੀਏਂ ਨੀ ਤੂੰ, ਜਾਗ ਕੇ ਤਾਂ ਵੇਖਲੈ ਸੁੱਤੀ ਕਿਵੇਂ ਤੂੰ ਨੀ ਹੱਥ ਸਿਰ ਉੱਤੇ ਸੁੱਟ ਕੇ ਅੱਖਾਂ ਪੁੱਟ ਵੇਖ ਸਮਾਂ, ਕਿੱਥੇ ਗਿਆ ਮੁੱਕ ਕੇ ਇੱਕ ਵਾਰੀ ਝਾਤੀ ਉੱਤੇ, ਮਾਰ ਕੇ ਤਾਂ ਵੇਖਲੈ ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖਲੈ ਸੁੱਤੀ ਕਾਹਨੂੰ ਰਹੀਏਂ ਨੀ ਤੂੰ, ਜਾਗ ਕੇ ਤਾਂ ਵੇਖਲੈ ਲੱਗੀਆਂ ਨੇ ਰੌਣਕਾਂ, ਸੁਹਾਗਣਾਂ ਦੇ ਘਰ ਨੀ ਮਾਹੀ ਲਾਗੇ ਬੈਠ ਕੇ, ਕਲੋਲਾਂ ਰਹੀਆਂ ਕਰ ਨੀ ਤੂੰਵੀਂ ਕਿਤੇ ਜ਼ੁਲਫ਼ਾਂ, ਸਿਂਗਾਰ ਕੇ ਤਾਂ ਵੇਖਲੈ ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖਲੈ ਸੁੱਤੀ ਕਾਹਨੂੰ ਰਹੀਏਂ ਨੀ ਤੂੰ, ਜਾਗ ਕੇ ਤਾਂ ਵੇਖਲੈ ਬੀਰ੍ਹੇ ਸ਼ਾਹ ਜਗਾਉਂਦਾ ਤੈਨੂੰ, ਦੇ ਕੇ ਉੱਚੀ ਹੋਕਾ ਨੀ ਯਾਰ ਨੂੰ ਮਨਾਲੈ ਨਈਂ ਤਾਂ, ਲੰਘ ਜਾਣਾ ਮੌਕਾ ਨੀ ਇਹੋ ਜਿਹੀ ਨੀਂਦ ਨੂੰ ਤੂੰ, ਢਾਲ ਕੇ ਤਾਂ ਵੇਖਲੈ ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖਲੈ ਸੁੱਤੀ ਕਾਹਨੂੰ ਰਹੀਏਂ ਨੀ ਤੂੰ, ਜਾਗ ਕੇ ਤਾਂ ਵੇਖਲੈ ਉੱਠ ਕਿਤੇ ਯਾਰ ਦੇ, ਦੀਦਾਰ ਪਾ ਕੇ ਵੇਖਲੈ
ਕੀ ਦਿੱਤਾ ਮਜ਼ਦੂਰ ਨੂੰ
ਦੱਸ ਕੀ ਦਿੱਤਾ ਤੂੰ ਮਜ਼ਦੂਰ ਨੂੰ, ਗੱਲ ਸੁਣ ਸਰਕਾਰੇ ਕਿਉਂ ਰੋਲਿਆ ਏ ਬੇ-ਕਸੂਰ ਨੂੰ, ਗੱਲ ਸੁਣ ਸਰਕਾਰੇ ਇਹਦੇ ਖੂਨ ਪਸੀਨੇ ਦੇ ਨਾਲ, ਦੇਸ਼ ਤਰੱਕੀਆਂ ਕਰਦਾ ਤਾਵੀਂ ਇਹ ਮਜ਼ਦੂਰ ਵਿਚਾਰਾ, ਚੁੜ ਚੁੜ ਕੇ ਹੈ ਮਰਦਾ ਕਿਉਂ ਸਜਾਵਾਂ ਇਸ ਮਜ਼ਬੂਰ ਨੂੰ, ਗੱਲ ਸੁਣ ਸਰਕਾਰੇ ਦੱਸ ਕੀ ਦਿੱਤਾ ਤੂੰ ਮਜ਼ਦੂਰ ਨੂੰ, ਗੱਲ ਸੁਣ ਸਰਕਾਰੇ ਕਹੀਆਂ ਬਾਲਟੇ ਇਸ ਦੇ ਵੇਖੋ, ਬਣ ਕੇ ਰਹਿਗੇ ਸਾਥੀ ਚਾਂਡੀਆਂ ਸਾਲੇ ਸਿਰ ਤੇ ਬਿੰਨਾ, ਜਿਉਂ ਘੋੜੇ ਤੇ ਕਾਠੀ ਕਿਹੜਾ ਭਰੇਗਾ ਇਸ ਨਸੂਰ ਨੂੰ, ਗੱਲ ਸੁਣ ਸਰਕਾਰੇ ਦੱਸ ਕੀ ਦਿੱਤਾ ਤੂੰ ਮਜ਼ਦੂਰ ਨੂੰ, ਗੱਲ ਸੁਣ ਸਰਕਾਰੇ ਥੱਕਿਆ ਟੁੱਟਿਆ ਬੰਦਾ, ਆਰਾਮ ਕਰਨ ਨੂੰ ਚਾਹੁੰਦਾ ਰੋਜ਼ ਕਮਾ ਕੇ ਖਾਵਣ ਵਾਲਾ, ਹਰ ਪਾਸੇ ਘਬਰਾਉਂਦਾ, ਵੇਖਦਾ ਸਰਕਾਰਾਂ ਦੇ ਦਸਤੂਰ ਨੂੰ, ਗੱਲ ਸੁਣ ਸਰਕਾਰੇ ਦੱਸ ਕੀ ਦਿੱਤਾ ਤੂੰ ਮਜ਼ਦੂਰ ਨੂੰ, ਗੱਲ ਸੁਣ ਸਰਕਾਰੇ ਮਜ਼ਦੂਰ ਬਣਾਵੇ ਮੰਜਿਲਾਂ, ਪਰ ਕਦਰ ਕੋਈ ਨਾ ਪਾਵੇ ਧੱਕਿਆਂ ਠੇਡਿਆਂ ਦੇ ਵਿੱਚ, ਜ਼ਿੰਦਗੀ ਸਾਰੀ ਲੰਘਾਵੇ ਬੰਦ ਕਰ ਦਿਓ ਝੂਠੇ ਫਤੂਰ ਨੂੰ, ਗੱਲ ਸੁਣ ਸਰਕਾਰੇ ਦੱਸ ਕੀ ਦਿੱਤਾ ਤੂੰ ਮਜ਼ਦੂਰ ਨੂੰ, ਗੱਲ ਸੁਣ ਸਰਕਾਰੇ ਪਿੱਛੇ ਦੀ ਗੱਲ ਭੁੱਲਗੇ ਸਾਰੇ, ਅੱਗੇ ਲਾਰੇ ਲਾਉਂਦੇ ਨੇ ਬਾਬੇ ਬੀਰ੍ਹੇ ਨੂੰ ਪੁੱਛ ਕੇ ਵੇਖੋ, ਝੂਠੀ ਸਿਫ਼ਤ ਸੁਣਾਉਂਦੇ ਨੇ ਕੀ ਕਰੀਏ ਵੋਟਾਂ ਦੇ ਸਰੂਰ ਨੂੰ, ਗੱਲ ਸੁਣ ਸਰਕਾਰੇ ਦੱਸ ਕੀ ਦਿੱਤਾ ਤੂੰ ਮਜ਼ਦੂਰ ਨੂੰ, ਗੱਲ ਸੁਣ ਸਰਕਾਰੇ ਕਿਉਂ ਰੋਲਿਆ ਏ ਬੇ-ਕਸੂਰ ਨੂੰ, ਗੱਲ ਸੁਣ ਸਰਕਾਰੇ
ਫ਼ਕੀਰੀ ਵਾਲਾ ਚੋਲਾ
ਫ਼ਕੀਰੀ ਵਾਲੇ ਚੋਲੇ ਨੂੰ ਤੂੰ, ਨਾਮ ਨਾਲ ਰੰਗ ਦੇ ਜ਼ਿੰਦਗੀ ਦੇ ਪਲ ਬੰਦੇ, ਸਾਈਂ ਨਾਲ ਗੰਢ ਦੇ ਫ਼ਕੀਰੀ ਵਾਲਾ ਚੋਲਾ ਏ, ਨਸੀਬਾਂ ਨਾਲ ਮਿੱਲਦਾ ਕਮਲਾਂ ਦਾ ਫੁੱਲ ਜੀਵੇਂ, ਪਾਣੀ ਵਿੱਚ ਖਿੱਲਦਾ ਮਿੱਠੇ ਮਿੱਠੇ ਬੋਲ ਬੋਲੀ, ਜ਼ਹਿਰ ਪਰੇ ਫੰਡ ਦੇ ਫ਼ਕੀਰੀ ਵਾਲੇ ਚੋਲੇ ਨੂੰ ਤੂੰ, ਨਾਮ ਨਾਲ ਰੰਗ ਦੇ ਜ਼ਿੰਦਗੀ ਦੇ ਪਲ ਬੰਦੇ, ਸਾਈਂ ਨਾਲ ਗੰਢ ਦੇ ਫ਼ਕੀਰੀ ਵਾਲੇ ਚੋਲੇ ਉੱਤੇ, ਮਾਨ ਇਸ ਜੱਗ ਨੂੰ ਨਿੱਭਦੀ ਨਿਭਾਈਏ ਨਈਂ ਤਾਂ, ਛੱਡ ਪਰੇ ਜੱਬ ਨੂੰ ਡਿੱਗਾ ਹੋਇਆ ਬੰਦਾ ਲੋਕੀ, ਸਿੱਕੇ ਉੱਤੇ ਟੰਗਦੇ ਫ਼ਕੀਰੀ ਵਾਲੇ ਚੋਲੇ ਨੂੰ ਤੂੰ, ਨਾਮ ਨਾਲ ਰੰਗ ਦੇ ਜ਼ਿੰਦਗੀ ਦੇ ਪਲ ਬੰਦੇ, ਸਾਈਂ ਨਾਲ ਗੰਢ ਦੇ ਫ਼ਕੀਰੀ ਵਾਲਾ ਚੋਲਾ ਬੜੇ, ਸੌਕ ਨਾਲ ਪਾ ਲਿਆ ਰੱਬ ਦੀਆਂ ਰਹਿਮਤਾਂ ਚ, ਮਨ ਨੂੰ ਟਿਕਾ ਲਿਆ ਛੱਡ ਕੇ ਬੁਰਾਈਆਂ ਰਾਹ, ਚੰਗੇ ਜਾਵੋ ਲੰਘਦੇ ਫ਼ਕੀਰੀ ਵਾਲੇ ਚੋਲੇ ਨੂੰ ਤੂੰ, ਨਾਮ ਨਾਲ ਰੰਗ ਦੇ ਜ਼ਿੰਦਗੀ ਦੇ ਪਲ ਬੰਦੇ, ਸਾਈਂ ਨਾਲ ਗੰਢ ਦੇ ਫ਼ਕੀਰੀ ਵਿੱਚ ਵੱਸਦਾ ਏ, ਨੂਰ ਉਸ ਰੱਬ ਦਾ ਸਿਦਕ ਨਿਭਾ ਕੇ ਕਰੀਂ, ਭਲਾ ਇਸ ਜੱਗ ਦਾ ਬਾਬਾ ਬੀਰ੍ਹਾ ਆਖੇ ਤੈਥੋਂ, ਰਹਿਮਤਾਂ ਹਾਂ ਮੰਗਦੇ ਫ਼ਕੀਰੀ ਵਾਲੇ ਚੋਲੇ ਨੂੰ ਤੂੰ, ਨਾਮ ਨਾਲ ਰੰਗ ਦੇ ਜ਼ਿੰਦਗੀ ਦੇ ਪਲ ਬੰਦੇ, ਸਾਈਂ ਨਾਲ ਗੰਢ ਦੇ
ਅੱਜ ਦਾ ਵਿਚਾਰ
ਸੁਣ ਲਓ ਸੱਜਣੋਂ ਅੱਜ ਦਾ ਵਿਚਾਰ ਹਰ ਇੱਕ ਦਾ ਕਰ ਲਓ ਸਤਿਕਾਰ ਲੱਭੇਗਾ ਸਾਨੂੰ ਖੁਸ਼ੀਆਂ ਦਾ ਅੰਬਾਰ ਬੱਚੇ ਬਣਨ ਮਾਪਿਆਂ ਦੇ ਸੇਵਾਦਾਰ ਹਰ ਕੋਈ ਖਾਂਦਾ ਦੂਜਿਆਂ ਨਾਲ ਖਾਰ ਕਿੱਥੇ ਤੁਰ ਗਿਆ ਏ ਦਿਲੀ ਪਿਆਰ ਰਿਸਤੇ ਨਾਤੇ ਸੱਭ ਹੁਣ ਬਣੇ ਗੱਦਾਰ ਭਾਈ ਭਾਈਆਂ ਵਿੱਚ ਪਈ ਦਰਾਰ ਕੋਈ ਨਾ ਲੈਂਦਾ ਹੁਣ ਕਿਸੇ ਦੀ ਸਾਰ ਕਿਹਦੇ ਤੇ ਕਰੇ ਕੋਈ ਅੱਜ ਇੱਤਬਾਰ ਮਤਲਬ ਖੋਰ ਅੱਜ ਬਣਦੇ ਨੇ ਯਾਰ ਭੀੜ ਬਣੇ ਤਾਂ ਪਲ ਵਿੱਚ ਹੋਣ ਫਰਾਰ ਕਿੱਥੋਂ ਲੱਭੀਏ ਹੁਣ ਦਰਦੀ ਦਿਲਦਾਰ ਕਿੱਥੇ ਚੱਲ ਗਈ ਉਹ ਯਾਰ ਬਹਾਰ ਸੱਚਾ ਬੰਦਾ ਗਿਆ ਹੁਣ ਹਿੰਮਤ ਹਾਰ ਆਓ ਏਸੇ ਗੱਲ ਤੇ ਹੋਈਏ ਤਿਆਰ ਜੋੜ ਕੇ ਵੇਖੀਏ ਕਿਤੇ ਦਿਲ ਦੀ ਤਾਰ ਕੱਢੀਏ ਬਾਹਰ ਅਸੀਂ ਮਨ ਚੋਂ ਹੰਕਾਰ ਮੁੜ ਆਵੇ ਇੱਥੇ ਪਿਆਰ ਦੀ ਲਹਿਰ ਬਾਬਾ ਬੀਰ੍ਹਾ ਕਰੇ ਅੱਜ ਦਾ ਵਿਚਾਰ
ਦੁੱਖਾਂ ਦੀਆਂ ਕਹਾਣੀਆਂ
ਦੁੱਖਾਂ ਦੀਆਂ ਕਿਹੜਾ ਲਿਖ, ਗਿਆ ਹੈ ਕਹਾਣੀਆਂ ਬੜੇ ਔਖੇ ਹੋ ਕੇ ਅਸੀਂ ਸਿੱਖ ਲਈਆਂ ਸਹਿਣੀਆਂ ਵੇਖਦਾ ਨਾ ਕਦੇ ਕਿਸੇ, ਅਮੀਰਾਂ ਤੇ ਗ਼ਰੀਬਾਂ ਨੂੰ ਪਲਾਂ ਵਿੱਚ ਰੋਹੜ ਜਾਂਦਾ, ਚੰਗਿਆਂ ਨਸੀਬਾਂ ਨੂੰ ਅੱਜ ਨਹੀਂਓ ਚੱਲੀਆਂ ਇਹ, ਗੱਲਾਂ ਨੇ ਪੁਰਾਣੀਆਂ ਦੁੱਖਾਂ ਦੀਆਂ ਕਿਹੜਾ ਲਿਖ, ਗਿਆ ਹੈ ਕਹਾਣੀਆਂ ਬੜੇ ਔਖੇ ਹੋ ਕੇ ਅਸੀਂ, ਸਿੱਖ ਲਈਆਂ ਸਹਿਣੀਆਂ ਬੜੇ ਦਿਨ ਮਾੜੇ ਹੁੰਦੇ, ਜਦੋਂ ਦੁੱਖ ਆਉਂਦਾ ਏ ਭੋਲੀ ਭਾਲੀ ਜ਼ਿੰਦਗੀ ਨੂੰ, ਬੜਾ ਹੀ ਸਤਾਉਂਦਾ ਏ ਤਰਸ ਨਾ ਖਾਂਦਾ ਕੋਈ, ਨਾ ਕਰੇ ਮੇਹਰਬਾਨੀਆਂ ਦੁੱਖਾਂ ਦੀਆਂ ਕਿਹੜਾ ਲਿਖ ਗਿਆ ਹੈ ਕਹਾਣੀਆਂ ਬੜੇ ਔਖੇ ਹੋ ਕੇ ਅਸੀਂ ਸਿੱਖ ਲਈਆਂ ਸਹਿਣੀਆਂ ਦੁੱਖਾਂ ਦੀ ਨਾ ਗੱਲ ਕੋਈ, ਦੁੱਖ ਬੜੇ ਪ੍ਰਕਾਰ ਦੇ ਜ਼ਿੰਦਗੀ ਦੀ ਬਾਜੀ ਕਈ, ਦੁਨੀਆਂ ਤੋਂ ਹਾਰਗੇ ਵੱਸ 'ਚ ਨਾ ਰਹੀਆਂ ਗੱਲਾਂ, ਕਿਸੇ ਤੋਂ ਛੁਪਾਉਣੀਆਂ ਦੁੱਖਾਂ ਦੀਆਂ ਕਿਹੜਾ ਲਿਖ ਗਿਆ ਹੈ ਕਹਾਣੀਆਂ ਬੜੇ ਔਖੇ ਹੋ ਕੇ ਅਸੀਂ, ਸਿੱਖ ਲਈਆਂ ਸਹਿਣੀਆਂ ਹਾਏ ਰੱਬਾ ਕਿਸੇ ਉੱਤੇ, ਦੁੱਖ ਵੀ ਤੂੰ ਪਾਵੀਂ ਨਾ ਚੰਗੀ ਭਲੀ ਜ਼ਿੰਦਗੀ ਨੂੰ, ਪੁੱਟ ਕੇ ਵਿਖਾਵੀਂ ਨਾ ਬਾਬਾ ਬੀਰ੍ਹਾ ਆਖੇ ਕਿਹਨੇ ਰੋਲੀਆਂ ਜਵਾਨੀਆਂ ਦੁੱਖਾਂ ਦੀਆਂ ਕਿਹੜਾ ਲਿਖ ਗਿਆ ਹੈ ਕਹਾਣੀਆਂ ਬੜੇ ਔਖੇ ਹੋ ਕੇ ਅਸੀਂ ਸਿੱਖ ਲਈਆਂ ਸਹਿਣੀਆਂ
ਸੁਰਜੀਤ ਪਾਤਰ ਦੀ ਕਲਮ
ਦੁਨੀਆਂ ਤੋਂ ਇੱਕ ਸ਼ਾਇਰ ਤੁਰ ਗਿਆ, ਕਲਮ ਉਸ ਦੀ ਰੋਵੇ ਮੈਂ ਕੱਲੀ ਨਈਂ ਲਿਖ ਸਕਦੀ ਪਾਤਰਾ, ਲਿਖਣ ਵਾਲਾ ਤੂੰ ਹੋਵੇ ਸੁਰਜੀਤ ਪਾਤਰ ਨੂੰ ਕੁਦਰਤ ਲੈ ਗਈ, ਕਰ ਗਈ ਸੁੰਨਾ ਵਿਹੜਾ ਸਾਰੇ ਆਖਣ ਬੜਾ ਮਾੜਾ ਹੋਇਆ, ਸੁਣਦਾ ਪਿਆ ਅੱਜ ਜਿਹੜਾ ਮੈਂ ਰਹਿਗੀਆਂ ਦੱਸੋ ਕਾਹਦੇ ਜੋਗੀ, ਕਿਸਮਤ ਆਪਣੀ ਕੋਹਵੇ ਦੁਨੀਆਂ ਤੋਂ ਇੱਕ ਸ਼ਾਇਰ ਤੁਰ ਗਿਆ, ਕਲਮ ਉਸ ਦੀ ਰੋਵੇ ਮੈਂ ਕੱਲੀ ਨਈਂ ਲਿਖ ਸਕਦੀ ਪਾਤਰਾ, ਲਿਖਣ ਵਾਲਾ ਤੂੰ ਹੋਵੇ ਚੌNਹ ਕੂਟ ਵਿੱਚ ਧੁੰਮਾਂ ਇਸਦੀਆਂ, ਵੇਖੋ ਵਾਹਵਾ ਨਾਮ ਕਮਾਇਆ ਲਿਖਤ ਰੂਪ ਵਿੱਚ ਘੁੰਮਦਾ ਰਹਿਣਾ, ਹਰ ਥਾਂ ਇਸ ਦਾ ਛਾਇਆ ਮੈਂਨੂੰ ਛੱਡ ਗਿਆ ਵਿਹਲੀ ਕਰਕੇ, ਅੱਜ ਕੋਈ ਨਾ ਕੋਲ ਖਲੋਵੇ ਦੁਨੀਆਂ ਤੋਂ ਇੱਕ ਸ਼ਾਇਰ ਤੁਰ ਗਿਆ, ਕਲਮ ਉਸ ਦੀ ਰੋਵੇ ਮੈਂ ਕੱਲੀ ਨਈਂ ਲਿਖ ਸਕਦੀ ਪਾਤਰਾ, ਲਿਖਣ ਵਾਲਾ ਤੂੰ ਹੋਵੇ ਮੈਂਹੀਂ ਇਸ ਨੂੰ ਅਰਸ਼ ਪੁਚਾਇਆ, ਇਹ ਤਾਂ ਮੇਰੀ ਬਾਤ ਨਾ ਪੁੱਛੇ ਪਿਆਰ ਮੁਹੱਬਤਾਂ ਵਾਲੇ ਸੱਜਣ ਪਾਤਰਾ, ਕਦੇ ਮੰਨ ਜਾਂਦੇ ਨੇ ਰੁੱਸੇ ਇੱਕ ਵਾਰੀ ਆਵੇ ਮੇਰਾ ਦਰਦੀ ਬਣ ਕੇ, ਦੁਖੜੇ ਦਿਲ ਦੇ ਧੋਵੇ ਦੁਨੀਆਂ ਤੋਂ ਇੱਕ ਸ਼ਾਇਰ ਤੁਰ ਗਿਆ, ਕਲਮ ਉਸ ਦੀ ਰੋਵੇ ਮੈਂ ਕੱਲੀ ਨਈਂ ਲਿਖ ਸਕਦੀ ਪਾਤਰਾ, ਲਿਖਣ ਵਾਲਾ ਤੂੰ ਹੋਵੇ ਬਾਬਾ ਬੀਰ੍ਹਾ ਅੱਜ ਰੋ ਕੇ ਆਖੇ, ਪਾਤਰਾ ਕਲਮ ਦੀ ਸੁਣਲੈ ਆ ਕੇ ਜਾਂਦੀ ਵਾਰੀ ਇਹਨੂੰ ਦੱਸ ਕੇ ਜਾਂਦਾ, ਭਾਈ ਨਾਲੇ ਕੁਝ ਸਮਝਾ ਕੇ ਇਹੋ ਜਿਹੀ ਕਲਮ ਸੁਰਜੀਤ ਪਾਤਰ ਜੀ, ਕਦੇ ਨਾ ਕੋਈ ਖੋਹਵੇ ਦੁਨੀਆਂ ਤੋਂ ਇੱਕ ਸ਼ਾਇਰ ਤੁਰ ਗਿਆ, ਕਲਮ ਉਸ ਦੀ ਰੋਵੇ ਮੈਂ ਕੱਲੀ ਨਈਂ ਲਿਖ ਸਕਦੀ ਪਾਤਰਾ, ਲਿਖਣ ਵਾਲਾ ਤੂੰ ਹੋਵੇ
ਆਜਾ ਮਾਂ
ਇੱਕ ਵਾਰੀ ਤੂੰ ਆਜਾ ਮਾਂ ਨੀ,ਮਾਵਾਂ ਵਾਲੀ ਕਰ ਜਾ ਛਾਂ ਨੀ ਜਿਸ ਦਿਨ ਦੀ ਤੂੰ ਤੁਰ ਗਈਏਂ ਸਿਰ ਤੋਂ ਦੁੱਖਾਂ ਵਿੱਚ ਜ਼ਿੰਦ ਘਿਰ ਗਈਏ ਫਿਰ ਤੋਂ ਝੱਲਾ ਬਣ ਫਿਰਦਾ ਪਿਆਂ ਨੀ,ਸੁੱਖਾਂ ਵਾਲੀ ਲੱਭੀ ਥਾਂ ਨਈਂ ਇੱਕ ਵਾਰੀ ਤੂੰ ਆਜਾ ਮਾਂ ਨੀ,ਮਾਵਾਂ ਵਾਲੀ ਕਰ ਜਾ ਛਾਂ ਨੀ ਦਿਲ ਮੇਰਾ ਕਾਹਨੂੰ ਮਾਂ,ਵੱਢਕੇ ਚੱਲ ਗਈ ਦਿਲ ਵਿੱਚ ਯਾਦਾਂ ਨੂੰ,ਛੱਡ ਕੇ ਚੱਲ ਗਈ ਮੈਂ ਦੁੱਖ ਬਥੇਰੇ ਜਰਦਾ ਹਾਂ ਨੀ,ਯਾਦ ਮੈਂ ਤੈਨੂੰ ਕਰਦਾ ਤਾਂ ਨੀ ਇੱਕ ਵਾਰੀ ਤੂੰ ਆਜਾ ਮਾਂ ਨੀ,ਮਾਵਾਂ ਵਾਲੀ ਕਰ ਜਾ ਛਾਂ ਨੀ ਮਾਂ ਤੇਰੇ ਹੁੰਦਿਆਂ ਕੋਈ ਫ਼ਿਕਰ ਨਈਂ ਸੀ ਘਬਰਾਉਣ ਵਾਲਾ ਕੋਈ ਜ਼ਿਕਰ ਨਈਂ ਸੀ ਅੱਜ ਉੱਚੇ ਹੌਕੇ ਭਰਦਾ ਤਾਂ ਨੀ,ਸੋਚ ਸੋਚ ਕੇ ਮਰਦਾ ਹਾਂ ਨੀ ਇੱਕ ਵਾਰੀ ਤੂੰ ਆਜਾ ਮਾਂ ਨੀ,ਮਾਵਾਂ ਵਾਲੀ ਕਰ ਜਾ ਛਾਂ ਨੀ ਪਿਆਰ ਤੇਰਾ ਮੈਂਨੂੰ ਇੱਕ ਵਾਰੀ ਮਿਲ ਜਾਏ ਮਾਂ ਦੀ ਮਮਤਾ ਕੋਈ ਦੁੱਖ ਮੇਰਾ ਹਰ ਜਾਏ "ਬਾਬੇ ਬੀਰ੍ਹੇ" ਦੀ ਫੜ੍ਹਲੈ ਬਾਂਹ ਨੀ,ਫਿਰ ਵੀ ਮੇਰੀ ਹੈ ਤੂੰ ਮਾਂ ਨੀ ਇੱਕ ਵਾਰੀ ਤੂੰ ਆਜਾ ਮਾਂ ਨੀ,ਮਾਵਾਂ ਵਾਲੀ ਕਰ ਜਾ ਛਾਂ ਨੀ
ਕੁਦਰਤ ਦੇ ਰੰਗ
ਜੱਗ ਕੁਦਰਤ ਦੀ ਬਣੀ ਕਿਆਰੀ ਏ, ਹਰ ਚੀਜ਼ ਦੀ ਮਹਿਕ ਨਿਆਰੀ ਏ ਕੀਤੀ ਹਰ ਇੱਕ ਨਾਲ ਤਿਆਰੀ ਏ,ਇੱਥੇ ਸਭਨਾਂ ਦੀ ਸਾਂਝੀ ਸਰਦਾਰੀ ਏ ਇੱਥੇ ਜੋ ਵੀ ਖਿੜੀਆਂ ਗੁਲਜਾਰਾਂ ਨੇ,ਲੱਗੀਆਂ ਸਭਨਾਂ ਨਾਲ ਬਹਾਰਾਂ ਨੇ ਸਾਨੂੰ ਕੁਦਰਤ ਨੇ ਨਜ਼ਾਰਾ ਜੋ ਦੱਸਿਆ ਏ,ਵਿੱਚ ਨੂਰ ਇਹਦਾ ਹੀ ਵੱਸਿਆ ਏ ਸੱਭ ਕੁਦਰਤ ਦੀਆਂ ਕਾਰਾਮਾਤਾਂ ਨੇ,ਕਿਤੇ ਦਿਨ ਕਿਤੇ ਕਾਲੀਆਂ ਰਾਤਾਂ ਨੇ ਕੁਦਰਤ ਆਪਣੀਆਂ ਰਚੀਆਂ ਚੀਜਾਂ ਦੀ,ਸੱਭ ਪੂਰੀਆਂ ਕਰਦੀ ਰੀਝਾਂ ਜੀ ਇਹਦੇ ਦਰਿਆ ਨਾਲੇ ਜੋ ਵੀ ਵੱਗਦੇ ਨੇ,ਹਰ ਇੱਕ ਨੂੰ ਪਿਆਰੇ ਲੱਗਦੇ ਨੇ ਇੱਥੇ ਰੰਗ ਬਿਰੰਗੀਆਂ ਫ਼ਸਲਾਂ ਨੇ,ਕਈ ਪ੍ਰਕਾਰ ਜੀਵਾਂ ਦੀਆਂ ਨਸਲਾਂ ਨੇ ਇੱਥੇ ਤਿਤਲੀਆਂ ਭੌਰੇ ਮੱਖੀਆਂ ਨੇ,ਸੱਭ ਕੁਦਰਤ ਨੇ ਸਾਂਭ ਕੇ ਰੱਖੀਆਂ ਨੇ ਨਿੱਤ ਪੰਛੀ ਚਹਿ ਚਹਾਉਂਦੇ ਨੇ,ਪਿਆਰੀ ਕੁਦਰਤ ਦਾ ਰਾਗ ਸੁਣਾਉਂਦੇ ਨੇ ਇੱਥੇ ਬੂਟੀਆਂ ਤੇ ਕਈ ਜੜੀਆਂ ਨੇ,ਸਾਡੇ ਲਈ ਫ਼ਾਇਦੇ ਮੰਦ ਬੜੀਆਂ ਨੇ ਨਾ ਕੁਦਰਤ ਨਾਲ ਖਿਲਵਾੜ ਕਰੋ,ਇਸ ਕੁਦਰਤ ਨੂੰ ਰੱਜ ਕੇ ਪਿਆਰ ਕਰੋ ਬਾਬਾ ਬੀਰ੍ਹੇ ਕੁਦਰਤ ਦਾ ਹੱਥ ਫੜ੍ਹਿਆ ਕਰ,ਯਾਦ ਕੁਦਰਤ ਨੂੰ ਕਰਿਆ ਕਰ
ਪਤੀ ਪਤਨੀ ਮਿੱਤਰ
ਪਤੀ ਪਤਨੀ ਵਰਗਾ ਮਿੱਤਰ ਲੋਕੋ,ਦੁਨੀਆਂ ਤੇ ਕੋਈ ਹੈਨੀਏਂ ਦੁੱਖ ਸੁੱਖ ਸਾਰਾ ਰਲਕੇ ਕੱਟਣਾ,ਜਦ ਤੱਕ ਜ਼ਿੰਦਗੀ ਰਹਿਣੀਏਂ ਪਿਆਰ ਮੁੱਹਬਤ ਦਾ ਨਾਤਾ ਲੋਕੋ,ਖੁਸ਼ੀਆਂ ਨਾਲ ਨਿਵਾਈਏ ਰੁੱਖਾ ਮਿੱਸਾ ਵੰਡ ਕੇ ਖਾਈਏ,ਦੋਵੇਂ ਗੀਤ ਪਿਆਰ ਦੇ ਗਾਈਏ ਫਰਜ਼ ਸਮਝ ਕੇ ਇੱਕ ਦੂਜੇ ਦੀ,ਮੰਨ ਲੈਣੀ ਅਸਾਂ ਕਹਿਣੀਏਂ ਪਤੀ ਪਤਨੀ ਵਰਗਾ ਮਿੱਤਰ ਲੋਕੋ,ਦੁਨੀਆਂ ਤੇ ਕੋਈ ਹੈਣੀਏਂ ਦੁੱਖ ਸੁੱਖ ਸਾਰਾ ਰਲਕੇ ਕੱਟਣਾ,ਜਦ ਤੱਕ ਜ਼ਿੰਦਗੀ ਰਹੀਣੀਏਂ ਰੱਬ ਵਰਗਾ ਹੁੰਦਾ ਪਤੀ ਪਿਆਰਾ,ਲੱਕਸ਼ਮੀ ਵਰਗੀ ਨਾਰੀ ਇੱਕ ਦੂਜੇ ਨਾਲ ਰਲ ਕੇ ਬਣਦੀ,ਘਰਾਂ ਦੇ ਵਿੱਚ ਸਰਦਾਰੀ ਉੱਚੀ ਨੀਵੀਂ ਗੱਲ ਕੋਈ ਆਖੇ,ਪਿਆਰ ਨਾਲ ਸਹਿ ਜਾਣੀ ਏਂ ਪਤੀ ਪਤਨੀ ਵਰਗਾ ਮਿੱਤਰ ਲੋਕੋ,ਦੁਨੀਆਂ ਤੇ ਕੋਈ ਹੈਨੀਏਂ ਦੁੱਖ ਸੁੱਖ ਸਾਰਾ ਰਲਕੇ ਕੱਟਣਾ,ਜਦ ਤੱਕ ਜ਼ਿੰਦਗੀ ਰਹਿਣੀਏਂ ਜਦੋਂ ਸਾਰੇ ਸਾਥ ਨੂੰ ਛੱਡ ਜਾਂਦੇ,ਓਦੋਂ ਦੋਵੇਂ ਸਾਥ ਨਿਭਾਉਂਦੇ ਨੇ ਹਰ ਮੁਸ਼ਕਿਲ ਵਿੱਚ ਇਹ,ਇੱਕ ਦੂਜੇ ਦਾ ਦਰਦ ਵਡਾਉਂਦੇ ਨੇ ਥੱਕੇ ਟੁੱਟੇ ਵੀ ਇਹ ਭਾਵੇਂ ਹੋਵਣ,ਕਹਿਣ ਨਾ ਕਦੇ ਪਰੇਸ਼ਾਨੀਏਂ ਪਤੀ ਪਤਨੀ ਵਰਗਾ ਮਿੱਤਰ ਲੋਕੋ,ਦੁਨੀਆਂ ਤੇ ਕੋਈ ਹੈਨੀਏਂ ਦੁੱਖ ਸੁੱਖ ਸਾਰਾ ਰਲਕੇ ਕੱਟਣਾ,ਜਦ ਤੱਕ ਜ਼ਿੰਦਗੀ ਰਹੀਣੀਏਂ ਇੱਕ ਗੱਲ ਬਾਬਾ ਬੀਰ੍ਹਾ ਆਖੇ,ਜੋੜੀਆਂ ਰੱਬਾ ਰੱਖ ਸਲਾਮਤ ਬਿੰਨਾ ਜੋੜੀਆਂ ਦੇ ਦੁਨੀਆਂ ਉੱਤੇ,ਆਏ ਨਾ ਕੋਈ ਕਿਆਮਤ ਖੁਸ਼ੀਆਂ ਦੇ ਵਿੱਚ ਹੱਸਣ ਵੱਸਣ,ਇਹ ਗੱਲ ਮੁੱਖ ਚੋਂ ਕਹਿਣੀਏਂ ਪਤੀ ਪਤਨੀ ਵਰਗਾ ਮਿੱਤਰ ਲੋਕੋ,ਦੁਨੀਆਂ ਤੇ ਕੋਈ ਹੈਨੀਏਂ ਦੁੱਖ ਸੁੱਖ ਸਾਰਾ ਰਲਕੇ ਕੱਟਣਾ,ਜਦ ਤੱਕ ਜ਼ਿੰਦਗੀ ਰਹਣੀਏਂ
ਰੁੱਤ ਪਿਆਰ ਦੀ
ਰੁੱਤ ਤੇਰੇ ਪਿਆਰ ਦੀਏ ਸੱਜਣਾਂ, ਹੀਰ ਕੋਈ ਪੁਕਾਰ ਦੀਏ ਸੱਜਣਾਂ ਕਿੱਥੇ ਚੱਲ ਗਿਆਂ,ਲੱਭਦੀ ਫਿਰਦੀ ਅੰਦਰੋਂ ਹੌਂਕੇ ਮੈਂ,ਕੱਢਦੀ ਫਿਰਦੀ ਜ਼ਿੰਦ ਤਰਲੇ ਮਾਰ ਦੀਏ ਸੱਜਣਾਂ ਰੁੱਤ ਤੇਰੇ ਪਿਆਰ ਦੀਏ ਸੱਜਣਾਂ ਹੀਰ ਕੋਈ ਪੁਕਾਰ ਦੀਏ ਸੱਜਣਾਂ ਬਿੰਨ ਤੇਰੇ ਦੱਸ ਦਰਦੀ ਕਿਹੜਾ ਇੱਕ ਵਾਰੀ ਆਕੇ ਤੂੰ ਪਾਜਾ ਫੇਰਾ ਤਾਂਘ ਦਿਲ ਨੂੰ ਖਾਰ ਦੀਏ ਸੱਜਣਾਂ ਰੁੱਤ ਤੇਰੇ ਪਿਆਰ ਦੀਏ ਸੱਜਣਾਂ ਹੀਰ ਕੋਈ ਪੁਕਾਰ ਦੀਏ ਸੱਜਣਾਂ ਹਾਰ ਫੁੱਲਾਂ ਦਾ ਤੇਰੇ ਗਲ ਵਿੱਚ ਪਾਵਾਂ ਦਿਲ ਕਰਦਾ ਤੇਰੇ ਸ਼ਗਣ ਮਨਾਵਾਂ ਆਸ ਦਿਲ 'ਚ ਦੀਦਾਰ ਦੀਏ ਸੱਜਣਾਂ ਰੁੱਤ ਤੇਰੇ ਪਿਆਰ ਦੀਏ ਸੱਜਣਾਂ ਹੀਰ ਕੋਈ ਪੁਕਾਰ ਦੀਏ ਸੱਜਣਾਂ ਆ ਸੱਜਣਾਂ ਵੇ ਤੈਨੂੰ ਵੇਖੀ ਜਾਵਾਂ ਘੁੱਟ ਕੇ ਤੈਨੂੰ ਗਲ ਨਾਲ ਲਾਵਾਂ ਰੂਹ ਮੇਰੀ ਵਾਜਾਂ ਮਾਰਦੀਏ ਸੱਜਣਾਂ ਰੁੱਤ ਤੇਰੇ ਪਿਆਰ ਦੀਏ ਸੱਜਣਾਂ ਹੀਰ ਕੋਈ ਪੁਕਾਰ ਦੀਏ ਸੱਜਣਾਂ ਬੀਰ੍ਹੇ ਸ਼ਾਹ ਵੀ,ਗੱਲ ਨਈਂ ਸੁਣਦਾ ਜਿੱਧਰ ਆਖਾਂ ਮੈਂ,ਨਾਲ ਨਾ ਤੁਰਦਾ ਜਿੰਦ ਹਿੰਮਤ,ਹਾਰਦੀਏ ਸੱਜਣਾਂ ਰੁੱਤ ਤੇਰੇ ਪਿਆਰ ਦੀਏ ਸੱਜਣਾਂ ਹੀਰ ਕੋਈ ਪੁਕਾਰਦੀਏ ਸੱਜਣਾਂ
ਰੁੱਸਿਆ ਨਾ ਕਰ ਸੋਹਣਿਆਂ
ਮਾਹੀ ਰੁੱਸ ਰੁੱਸ ਜਾਨ ਕੱਢ ਲੈਂਦਾ,ਰੁੱਸਿਆ ਨਾ ਕਰ ਸੋਹਣਿਆਂ ਮੇਰਾ ਦਿਲ ਨਾ ਵਿਛੋੜਾ ਸਹਿੰਦਾ,ਰੁੱਸਿਆ ਨਾ ਕਰ ਸੋਹਣਿਆਂ ਕਰ ਕਰ ਮਿਨਤਾਂ ਮੈਂ,ਰੋਜ਼ ਹੀ ਮਨਾਉਂਦੀ ਹਾਂ ਤੇਰੇ ਦਿੱਤੇ ਦੁੱਖ ਇਸ,ਦਿਲ ਚੋਂ ਭੁਲਾਉਂਦੀ ਹਾਂ ਐਵੇਂ ਮੇਰੇ ਨਾਲ ਤੂੰ ਰਹੇਂ ਖਹਿੰਦਾ,ਰੁੱਸਿਆ ਨਾ ਕਰ ਸੋਹਣਿਆਂ ਮਾਹੀ ਰੁੱਸ ਰੁੱਸ ਜਾਨ ਕੱਢ ਲੈਂਦਾ,ਰੁੱਸਿਆ ਨਾ ਕਰ ਸੋਹਣਿਆਂ ਮੇਰਾ ਦਿਲ ਨਾ ਵਿਛੋੜਾ ਸਹਿੰਦਾ,ਰੁੱਸਿਆ ਨਾ ਕਰ ਸੋਹਣਿਆਂ ਭੁੱਲ ਕੇ ਜਮਾਨਾ ਪ੍ਰੀਤ,ਤੇਰੇ ਨਾਲ ਲਾਈ ਏ ਕਦੇ ਮਾਹੀਆ ਤੂੰ ਸਾਡੀ,ਕਦਰ ਨਾ ਪਾਈ ਏ ਹੰਝੂ ਅੱਖੀਆਂ ਚੋਂ ਡੁੱਲ ਡੁੱਲ ਪੈਂਦਾ,ਰੁੱਸਿਆ ਨਾ ਕਰ ਸੋਹਣਿਆਂ ਮਾਹੀ ਰੁੱਸ ਰੁੱਸ ਜਾਨ ਕੱਢ ਲੈਂਦਾ,ਰੁੱਸਿਆ ਨਾ ਕਰ ਸੋਹਣਿਆਂ ਮੇਰਾ ਦਿਲ ਨਾ ਵਿਛੋੜਾ ਸਹਿੰਦਾ,ਰੁੱਸਿਆ ਨਾ ਕਰ ਸੋਹਣਿਆਂ ਤੇਰੇ ਕੋਲੋਂ ਕਈ ਅਸਾਂ,ਰੱਖੀਆਂ ਉਮੀਦਾਂ ਨੇ ਅੱਜ ਸਾਨੂੰ ਇੰਝ ਲੱਗੇ,ਰੋਲਨਾ ਨਸੀਬਾਂ ਨੇ ਤੂੰ ਸਾਡੇ ਕੋਲ ਆ ਕੇ ਨਾ ਬਹਿੰਦਾ,ਰੁੱਸਿਆ ਨਾ ਕਰ ਸੋਹਣਿਆਂ ਮਾਹੀ ਰੁੱਸ ਰੁੱਸ ਜਾਨ ਕੱਢ ਲੈਂਦਾ,ਰੁੱਸਿਆ ਨਾ ਕਰ ਸੋਹਣਿਆਂ ਮੇਰਾ ਦਿਲ ਨਾ ਵਿਛੋੜਾ ਸਹਿੰਦਾ,ਰੁੱਸਿਆ ਨਾ ਕਰ ਸੋਹਣਿਆਂ ਇੱਕ ਗੱਲ ਆਖਾਂ ਅੱਜ,ਚੁੱਪ ਨਹੀਂ ਬਹਿਣਾ ਵੇ ਮਾਹੀ ਤੋਂ ਬਗੈਰ ਹੁਣ ਪਲ ਨਹੀਂਓ ਰਹਿਣਾ ਵੇ ਹੱਥ ਬੀੜ੍ਹੇ ਸ਼ਾਹ ਜੋੜ ਕੇ ਕਹਿੰਦਾ,ਰੁੱਸਿਆ ਨਾ ਕਰ ਸੋਹਣਿਆਂ ਮਾਹੀ ਰੁੱਸ ਰੁੱਸ ਜਾਨ ਕੱਢ ਲੈਂਦਾ,ਰੁੱਸਿਆ ਨਾ ਕਰ ਸੋਹਣਿਆਂ ਮੇਰਾ ਦਿਲ ਨਾ ਵਿਛੋੜਾ ਸਹਿੰਦਾ,ਰੁੱਸਿਆ ਨਾ ਕਰ ਸੋਹਣਿਆਂ
ਆਸਕਾਂ ਨੇ ਲੱਭ ਲੈਣਾ
ਅਸੀਂ ਆਸਕਾਂ ਨੇ,ਤੈਨੂੰ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕ ਜਾ ਅਸੀਂ ਤੇਰੇ ਤੋਂ ਵਗੈਰ ਨਹੀਂਓ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕ ਜਾ ਆਸਕਾਂ ਨੇ ਆਸਕੀ ਚ,ਜ਼ਿੰਦ ਦੇਣੀ ਰੋਲ ਨੀ ਜਦ ਤੱਕ ਆਏਂਗੀ ਨਾ,ਚੱਲ ਸਾਡੇ ਕੋਲ ਨੀ ਅਸੀਂ ਮੁੜਕੇ ਨਾ ਕਦੇ ਤੈਨੂੰ ਕਹਿਣਾ,ਤੂੰ ਭਾਵੇਂ ਜਾਕੇ ਦੂਰ ਲੁੱਕ ਜਾ ਅਸੀਂ ਆਸਕਾਂ ਨੇ,ਤੈਨੂੰ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕ ਜਾ ਅਸੀਂ ਤੇਰੇ ਤੋਂ ਵਗੈਰ ਨਹੀਂਓ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕ ਜਾ ਜਿਹਦੇ ਪਿੱਛੇ ਸੋਹਣੀਏਂ ਨੀ,ਪੈ ਗਏ ਹੱਥ ਧੋ ਕੇ ਤੂੰਹੀਂ ਦੱਸ ਕਿੱਥੇ ਜਾਏਂਗੀ,ਮਨ ਸਾਡਾ ਮੋਹ ਕੇ ਸਾਡੇ ਹਠ ਅੱਗੇ ਤੈਨੂੰ ਆਉਣੇ ਪੈਣਾ,ਤੂੰ ਭਾਵੇਂ ਜਾਕੇ ਦੂਰ ਲੁੱਕ ਜਾ ਅਸੀਂ ਆਸਕਾਂ ਨੇ ਤੈਨੂੰ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕ ਜਾ ਅਸੀਂ ਤੇਰੇ ਤੋਂ ਵਗੈਰ ਨਹੀਂਓ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕ ਜਾ ਆਸਕਾਂ ਨੇ ਵੇਖਿਆ ਨਾ, ਪਿੱਛੇ ਕਦੇ ਮੁੜ ਕੇ ਭਾਵੇਂ ਮੁੱਕ ਜਾਂਦੇ ਨੇ ਇਹ,ਲੂਣ ਵਾਂਗੂ ਖੁਰ ਕੇ ਅਸੀਂ ਦੁੱਖ ਸੁੱਖ ਸਿੱਖਿਆ ਹੈ ਸਹਿਣਾ,ਭਾਵੇਂ ਜਾ ਕੇ ਦੂਰ ਲੁੱਕ ਜਾ ਅਸੀਂ ਆਸਕਾਂ ਨੇ ਤੈਨੂੰ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕ ਜਾ ਅਸੀਂ ਤੇਰੇ ਤੋਂ ਵਗੈਰ ਨਹੀਂਓ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕ ਜਾ ਬੀਰ੍ਹੇ ਸ਼ਾਹ ਵੀ ਆਸਕ ਨਾ,ਡਰੇ ਕਿਸੇ ਹੋਣੀ ਤੋਂ ਜਾਨ ਵਾਰ ਦੇਣੀ ਕਹਿੰਦਾ,ਤੇਰੇ ਜਿਹੀ ਸੋਹਣੀ ਤੋਂ ਅਸੀਂ ਹੋਣੀ ਨਾਲ ਸਿੱਖਿਆ ਖਹਿਣਾ,ਭਾਵੇਂ ਜਾ ਕੇ ਦੂਰ ਲੁੱਕ ਜਾ ਅਸੀਂ ਆਸਕਾਂ ਨੇ ਤੈਨੂੰ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕ ਜਾ ਅਸੀਂ ਤੇਰੇ ਤੋਂ ਵਗੈਰ ਨਹੀਂਓ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕ ਜਾ
ਟੱਪੇ
ਦੋ ਤਾਰਾਂ ਲਿਸਕ ਦੀਆਂ, ਇੱਕ ਵਾਰੀ ਆਜਾ ਸੋਹਣਿਆਂ,ਗੱਲਾਂ ਕਰ ਲਈਏ ਇਸ਼ਕ ਦੀਆਂ ਸਾਡੀ ਜ਼ਿੰਦਗੀ ਨਾ ਰੋਲ ਸੱਜਣਾਂ, ਲੱਖ ਮੈਂ ਅਵਾਜਾਂ ਮਾਰੀਆਂ,ਆਜਾ ਦੁੱਖ ਸੁੱਖ ਫੋਲ ਸੱਜਣਾਂ ਪਿਆਰ ਦੇਖ ਆ ਕੇ ਤਿੱਤਰਾਂ ਦੇ, ਦੇ ਕੇ ਦੁਹਾਈਆਂ ਆਖਦੇ,ਅਸੀਂ ਕਦੇ ਵੀ ਨਾ ਵਿਛੜਾਂਗੇ ਰੁੱਤ ਲੰਘ ਗਈ ਪ੍ਰੀਤਾਂ ਦੀ, ਤੂੰਹੀਂ ਮੇਰਾ ਰੱਬ ਸੋਹਣਿਆਂ,ਸਾਨੂੰ ਲੋੜ ਨਾ ਮਸੀਤਾਂ ਦੀ ਮੇਰੇ ਦਿਲ ਦੀ ਕਹਾਣੀ ਏਂ, ਤੇਰੇ ਤੋਂ ਵਗੈਰ ਸੋਹਣਿਆਂ, ਕਿਤੇ ਹੋਰ ਨਾ ਸੁਣਾਉਣੀ ਏਂ ਅੱਜ ਅੰਬੀਆਂ ਨੂੰ ਬੂਰ ਪਿਆ ਪਲ ਨਾ ਵਿਛੋੜਾ ਝੱਲਦੀ,ਕਾਹਨੂੰ ਅੱਖੀਆਂ ਤੋਂ ਦੂਰ ਗਿਆ ਪਾਈਆਂ ਕੰਧਾਂ ਉਤੇ ਲੀਕਾਂ ਮੈਂ ਦੁਨੀਆਂ ਤੋਂ ਚੋਰੀ ਸੋਹਣਿਆਂ, ਲਾਈਆਂ ਤੇਰੀਆਂ ਉਡੀਕਾਂ ਮੈਂ ਸਾਰੀ ਦੁਨੀਆਂ ਦੀਵਾਨੀ ਏਂ ਬੀਰ੍ਹੇ ਸ਼ਾਹ ਨੂੰ ਮੈਂ ਮੱਲਿਆ,ਮੇਰੇ ਪਿਆਰ ਦੀ ਨਿਸ਼ਾਨੀ ਏਂ
ਛੱਡ ਪ੍ਰੀਤਾਂ ਝੂਠੀਆਂ
ਛੱਡ ਪ੍ਰੀਤਾਂ ਝੂਠੀਆਂ,ਸੱਭ ਝੂਠਾ ਇਹ ਸੰਸਾਰ ਝੂਠੇ ਕਰਦੇ ਨੇ ਚੌਦਰਾਂ,ਸੱਚਿਆਂ ਨੂੰ ਦੁਰਕਾਰ ਝੂਠਾ ਆਕੜ ਦੱਸਦਾ,ਹੁੰਦਾ ਸੱਚਾ ਸ਼ਰਮਸਾਰ ਝੂਠਾ ਨਫਰਤਾਂ ਬੀਜਦਾ,ਨਾ ਰਹੇ ਇੱਜਤਦਾਰ ਇੱਥੇ ਵਿਰਲੇ ਸੱਚੇ ਲੱਭਦੇ,ਝੂਠੇ ਕਈ ਹਜਾਰ ਝੂਠਿਆਂ ਕੋਲ ਪ੍ਰਧਾਨਗੀ,ਸੱਚਾ ਦੇਣ ਨਕਾਰ ਸੱਚਾ ਸੌਦਾ ਕੋਈ ਨਹੀਂ,ਝੂਠ ਦਾ ਚੱਲੇ ਵਪਾਰ ਸੱਚੇ ਨੂੰ ਨਾ ਪੁੱਛੇ ਕੋਈ ਵੀ,ਝੂਠੇ ਦੇ ਸੱਭ ਯਾਰ ਝੂਠੇ ਬੰਦੇ ਨੂੰ ਸੱਚਾ ਆਖਣ,ਸੱਚੇ ਸੱਭ ਬੇਕਾਰ ਸੱਚਾ ਡੁੱਬ ਡੁੱਬ ਜਾਵਂਦਾ,ਝੂਠ ਦਾ ਬੇੜਾ ਪਾਰ ਸੱਚ ਨੂੰ ਜਾਣੇ ਕੋਈ ਨਹੀਂ,ਲੱਖਾਂ ਕਰੋ ਵਿਚਾਰ ਸੱਭ ਤਕੜੇ ਪਿੱਛੇ ਘੁੰਮਦੇ,ਮਾੜੇ ਦੀ ਨਈਂ ਸਾਰ ਬਹਿਕੇ ਸੋਚਾਂ ਸੋਚਲੋ,ਕਿਉਂ ਮਾੜੇ ਨੂੰ ਪਏ ਮਾਰ ਛੱਡਕੇ ਖਹਿੜਾ ਝੂਠੇ ਦਾ,ਤੂੰ ਸਿਮਰਲੈ ਕਰਤਾਰ ਲੰਬੀਆਂ ਸੋਚਾਂ ਸੋਚਦੈਂ ਜ਼ਿੰਦਗੀਏ ਦਿਨ ਚਾਰ ਤੂੰ ਕਰ ਸ਼ੁਕਰਾਨਾ ਪ੍ਰਭੂ ਦਾ,ਜ਼ਿੰਦਗੀ ਲੈ ਗੁਜਾਰ ਕੁਦਰਤ ਤੈਨੂੰ ਵੇਖਦੀ,ਸਮਝੀਂ ਇਹੋ ਨਿਰੰਕਾਰ ਤੂੰ ਕੁਦਰਤ ਨੂੰ ਰੱਬ ਮੰਨਲੈ,ਕਦੇ ਨਾ ਆਵੇ ਹਾਰ ਹਰ ਸ਼ਕਤੀ ਇਹੋ ਬਣਦੀ,ਜੋੜ ਕੇ ਵੇਖ ਲੈ ਤਾਰ ਐਸਾ ਦੋਸਤ ਨਾ ਇੱਥੇ ਕੋਈ,ਇਹੋ ਹੈ ਦਮਦਾਰ ਮੇਲਾ ਵੇਖਣ ਆਇਆ ਏਂ,ਬੈਠਾਏਂ ਪੈਰ ਪਸਾਰ ਨਫ਼ਰਤ ਮਨ ਚੋਂ ਛੱਡਕੇ,ਤੂੰ ਵੰਡਕੇ ਵੇਖ ਪਿਆਰ ਅੱਜ ਬਾਬਾ ਬੀਰ੍ਹਾ ਆਖਦਾ,ਮੇਰੀ ਹੈ ਅਰਦਾਸ
ਇੱਥੋਂ ਜਾਣੇ ਪੈਣਾ
ਫ਼ਿਕਰ ਕਰੀਂ ਨਾ ਬੰਦਿਆ,ਇੱਥੋਂ ਜਾਣੇ ਪੈਣਾ ਜੋ ਲੇਖਾਂ ਵਿੱਚ ਹੈ ਲਿਖਿਆ,ਤੈਨੂੰ ਖਾਣੇ ਪੈਣਾ ਨਾ ਦੁਨੀਆਂ ਇਹ ਤੇਰੀ ਬੰਦਿਆ,ਨਾ ਦੁਨੀਆਂ ਦਾ ਤੂੰ ਦੁੱਖ ਤੇਰਾ ਇੱਥੇ ਕਿਸੇ ਨਾ ਪੁੱਛਣਾ,ਚੁੱਕ ਕੇ ਵੇਖੀਂ ਮੂੰਹ ਮੈਂ ਇੱਕੋ ਗੱਲ ਹਾਂ ਆਖਦਾ,ਤੈਨੂੰ ਸਹਿਣੇ ਪੈਣਾ ਫ਼ਿਕਰ ਕਰੀਂ ਨਾ ਬੰਦਿਆ,ਇੱਥੋਂ ਜਾਣੇ ਪੈਣਾ ਜੋ ਲੇਖਾਂ ਵਿੱਚ ਹੈ ਲਿਖਿਆ,ਤੈਨੂੰ ਖਾਣੇ ਪੈਣਾ ਸੱਭ ਕੁਝ ਮੌਜ ਬਹਾਰਾਂ ਬੰਦਿਆ,ਚੁੱਪ ਕਰਕੇ ਇਹ ਵੇਖੀਂ ਤੇਰੇ ਤੱਕ ਓਹ ਨਹੀਂਓਂ ਪੁੱਜਣਾ,ਲਿਖਿਆ ਨਹੀਂ ਜੋ ਲੇਖੀਂ ਭਾਵੇਂ ਰੁੱਖਾਂ ਮਿੱਸਾ ਹੀ ਮਿਲਦਾ,ਤੈਨੂੰ ਲੈਣੇ ਪੈਣਾ ਫ਼ਿਕਰ ਕਰੀਂ ਨਾ ਬੰਦਿਆ,ਇੱਥੋਂ ਜਾਣੇ ਪੈਣਾ ਜੋ ਲੇਖਾਂ ਵਿੱਚ ਹੈ ਲਿਖਿਆ,ਤੈਨੂੰ ਖਾਣੇ ਪੈਣਾ ਧੀਆਂ ਪੁੱਤਰ ਬਣ ਕੇ ਆਏ,ਉਸ ਮਾਲਕ ਦੀ ਮਾਇਆ ਦੋਸ਼ ਕਿਸੇ ਤੇ ਕੋਈ ਨਾ ਦੇਵੀਂ,ਧੁੱਪ ਮਿਲੇ ਜਾਂ ਛਾਇਆ ਘੁੰਮਲੈ ਚਾਰ ਚੁਫੇਰੇ ਫਿਰ,ਤੈਨੂੰ ਢਹਿਣੇ ਪੈਣਾ ਫ਼ਿਕਰ ਕਰੀਂ ਨਾ ਬੰਦਿਆ,ਇੱਥੋਂ ਜਾਣਾ ਪੈਣਾ ਜੋ ਲੇਖਾਂ ਵਿੱਚ ਹੈ ਲਿਖਿਆ,ਤੈਨੂੰ ਖਾਣੇ ਪੈਣਾ ਦੁੱਖ ਸੁੱਖ ਦੀਆਂ ਗੱਲਾਂ ਬੰਦਿਆ,ਐਵੇਂ ਤੇਰਾ ਭੁਲੇਖਾ ਕਿਸੇ ਜਨਮ ਦਾ ਬੀਜਿਆ ਮਾੜਾ,ਦੇਣੇ ਪੈਣਾ ਲੇਖਾ ਤਾਂ ਬਾਬਾ ਬੀਰ੍ਹਾ ਆਖਦਾ,ਚੁੱਪ ਰਹਿਣੇ ਪੈਣਾ ਫ਼ਿਕਰ ਕਰੀਂ ਨਾ ਬੰਦਿਆ,ਇੱਥੋਂ ਜਾਣੇ ਪੈਣਾ ਜੋ ਲੇਖਾਂ ਵਿੱਚ ਹੈ ਲਿਖਿਆ,ਤੈਨੂੰ ਖਾਣੇ ਪੈਣਾ
ਇਸ਼ਕ 'ਚ ਰਹਿਨੀਆਂ
ਤੇਰੇ ਇਸ਼ਕ 'ਚ ਰਹਿਨੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਮੈਂ ਇਹ ਦੁਨੀਆਂ ਤੋਂ ਚੋਰੀ ਵੇ,ਸੋਹਣਿਆਂ ਖਿਸਕ ਕੇ ਬਹਿਨੀਆਂ ਇਸ਼ਕ ਤੇਰਾ ਮੈਂਨੂੰ ਸੌਣ ਨਈਂ ਦਿੰਦਾ,ਅੱਖੀਆਂ ਵਿੱਚ ਜਦ ਵੜਦਾ ਸਾਰੀ ਰਾਤ ਰੂਹ ਉੱਡ ਕੇ ਜਾਂਦਾ ਰਹਿੰਦਾ ਯਾਰ ਦੇ ਪਿੱਛੇ ਮਰਦਾ ਮੈਂ ਤੈਨੂੰ ਸੱਚ ਹੀ ਕਹਿਨੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਤੇਰੇ ਇਸ਼ਕ 'ਚ ਰਹਿਨੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਮੈਂ ਇਹ ਦੁਨੀਆਂ ਤੋਂ ਚੋਰੀ ਵੇ,ਸੋਹਣਿਆਂ ਖਿਸਕ ਕੇ ਬਹਿਨੀਆਂ ਇਸ਼ਕ ਤੇਰੇ ਨੇ ਕੋਈ ਜਾਦੂ ਕੀਤਾ,ਮੈਂਨੂੰ ਭੁੱਲਿਆ ਖਾਣਾ ਪੀਣਾ ਯਾਰ ਯਾਰ ਮੈਂ ਆਖਾਂ ਹਰ ਪਲ,ਯਾਰ ਬਿਨਾਂ ਨਹੀਂਓ ਜਿਉਣਾ ਮੈਂ ਨਿੱਤ ਵਿੜਕਾਂ ਲੈਂਦੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਤੇਰੇ ਇਸ਼ਕ 'ਚ ਰਹਿਨੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਮੈਂ ਇਹ ਦੁਨੀਆਂ ਤੋਂ ਚੋਰੀ ਵੇ,ਸੋਹਣਿਆਂ ਖਿਸਕ ਕੇ ਬਹਿਨੀਆਂ ਇੱਕ ਵਾਰੀ ਮੈਂਨੂੰ ਮਿਲਜਾ ਆ ਕੇ,ਜਾਵੀਂ ਮੇਰੀ ਪਿਆਸ ਬੁਝਾ ਕੇ ਦਿਲ ਦੀਆਂ ਗੱਲਾਂ ਤੂੰ ਨਹੀਂ ਸੁਣਦਾ,ਮਰ ਗਈ ਅੱਖ ਮਿਲਾ ਕੇ ਜੱਗ ਦੇ ਤਾਹਨੇ ਸਹਿਨੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਤੇਰੇ ਇਸ਼ਕ 'ਚ ਰਹਿਨੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਮੈਂ ਇਹ ਦੁਨੀਆਂ ਤੋਂ ਚੋਰੀ ਵੇ,ਸੋਹਣਿਆਂ ਖਿਸਕ ਕੇ ਬਹਿਨੀਆਂ ਬੀਰ੍ਹੇ ਸ਼ਾਹ ਮੈਂਨੂੰ ਆਖਣ ਲੱਗਾ,ਤੇਰਾ ਸਿਦਕ ਹੈ ਸੋਹਣੀਏਂ ਪੂਰਾ ਯਾਰ ਲਾਵੇਗਾ ਤੈਨੂੰ ਦਿਲ ਨਾਲ ਵੇਖੀਂ,ਛੱਡਦੇ ਮਨ ਵਿੱਚੋਂ ਝੂਰਾ ਰੱਜ ਕੇ ਖੁਸ਼ੀਆਂ ਪਾਉਨੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਤੇਰੇ ਇਸ਼ਕ 'ਚ ਰਹਿਨੀਆਂ,ਸੋਹਣਿਆਂ ਇਸ਼ਕ 'ਚ ਰਹਿਨੀਆਂ ਮੈਂ ਇਹ ਦੁਨੀਆਂ ਤੋਂ ਚੋਰੀ ਵੇ,ਸੋਹਣਿਆਂ ਖਿਸਕ ਕੇ ਬਹਿਨੀਆਂ
ਮੋਤੀਆਂ ਨੂੰ ਸਾਂਭਦੀ
ਮੋਤੀ ਸੱਜਣਾਂ ਦੇ ਮੁੱਖ ਚੋਂ ਕਿਰਦੇ,ਮੈਂ ਮੋਤੀਆਂ ਨੂੰ ਸਾਂਭਦੀ ਫਿਰਾਂ ਮੇਰੇ ਕਰਮਾਂ ਚ ਮੋਤੀ ਬੜੇ ਚਿਰ ਦੇ,ਮੋਤੀਆਂ ਨੂੰ ਸਾਂਭਦੀ ਫਿਰਾਂ ਇੱਕ ਇੱਕ ਮੋਤੀ ਜਦੋਂ ਮੁੱਖ ਵਿੱਚੋਂ ਕੇਰਦੇ ਦੁੱਖ ਪੁੱਟੀ ਜਾਂਦੇ ਜਿਹੜੇ,ਲੱਗੇ ਬੜੀ ਦੇਰ ਦੇ ਮੇਰੇ ਮਨ ਵਿੱਚ ਸਾਰੀ ਰਾਤ ਫਿਰਦੇ,ਮੋਤੀਆਂ ਨੂੰ ਸਾਂਭਦੀ ਫਿਰਾਂ ਮੋਤੀ ਸੱਜਣਾਂ ਦੇ ਮੁੱਖ ਚੋਂ ਕਿਰਦੇ,ਮੈਂ ਮੋਤੀਆਂ ਨੂੰ ਸਾਂਭਦੀ ਫਿਰਾਂ ਮੇਰੇ ਕਰਮਾਂ ਚ ਮੋਤੀ ਬੜੇ ਚਿਰ ਦੇ,ਮੋਤੀਆਂ ਨੂੰ ਸਾਂਭਦੀ ਫਿਰਾਂ ਸ਼ਬਦਾਂ ਦੇ ਮੋਤੀ ਲੱਗੇ,ਹੀਰਿਆਂ ਤੋਂ ਮਹਿੰਗੇ ਨੇ ਜਦ ਤੱਕ ਜੀਵੇ ਬੰਦਾ,ਮਨ ਵਿੱਚ ਰਹਿੰਦੇ ਨੇ ਮੈਂ ਘੁੰਮਾ ਅੱਜ ਇਹਨਾਂ ਦੇ ਚੌਗਿਰਦੇ,ਮੋਤੀਆਂ ਨੂੰ ਸਾਂਭਦੀ ਫਿਰਾਂ ਮੋਤੀ ਸੱਜਣਾਂ ਦੇ ਮੁੱਖ ਚੋਂ ਕਿਰਦੇ,ਮੈਂ ਮੋਤੀਆਂ ਨੂੰ ਸਾਂਭਦੀ ਫਿਰਾਂ ਮੇਰੇ ਕਰਮਾਂ ਚ ਮੋਤੀ ਬੜੇ ਚਿਰ ਦੇ,ਮੋਤੀਆਂ ਨੂੰ ਸਾਂਭਦੀ ਫਿਰਾਂ ਇਹੋ ਜਿਹੇ ਮੋਤੀ ਜਦੋਂ,ਦੁਨੀਆਂ 'ਚ ਛੱਡਦੇ ਸੱਜਣ ਪਿਆਰੇ ਚੰਗੇ,ਦੁਨੀਆਂ ਨੂੰ ਲੱਗਦੇ ਮੋਤੀ ਕੇਰਦੇ ਤੇ ਹੱਸ ਹੱਸ ਮਿਲਦੇ,ਮੈਂ ਮੋਤੀਆਂ ਨੂੰ ਸਾਂਭਦੀ ਫਿਰਾਂ ਮੋਤੀ ਸੱਜਣਾਂ ਦੇ ਮੁੱਖ ਚੋਂ ਕਿਰਦੇ,ਮੈਂ ਮੋਤੀਆਂ ਨੂੰ ਸਾਂਭਦੀ ਫਿਰਾਂ ਮੇਰੇ ਕਰਮਾਂ ਚ ਮੋਤੀ ਬੜੇ ਚਿਰ ਦੇ,ਮੋਤੀਆਂ ਨੂੰ ਸਾਂਭਦੀ ਫਿਰਾਂ ਸ਼ਬਦਾਂ ਦੇ ਮੋਤੀ ਬਾਬਾ ਬੀਰ੍ਹਾ ਲੁੱਟ ਲੈ ਗਿਆ ਸੱਜਣਾਂ ਚ ਗੂੜੀਆਂ, ਪ੍ਰੀਤਾਂ ਪਾ ਕੇ ਬਹਿ ਗਿਆ ਗੁਣ ਜਾਣ ਸੱਜਣਾਂ ਦੇ ਦਿਲ ਦੇ, ਮੈਂ ਮੋਤੀਆਂ ਨੂੰ ਸਾਂਭਦੀ ਫਿਰਾਂ ਮੋਤੀ ਸੱਜਣਾਂ ਦੇ ਮੁੱਖ ਚੋਂ ਕਿਰਦੇ, ਮੈਂ ਮੋਤੀਆਂ ਨੂੰ ਸਾਂਭਦੀ ਫਿਰਾਂ ਮੇਰੇ ਕਰਮਾਂ ਚ ਮੋਤੀ ਬੜੇ ਚਿਰ ਦੇ,ਮੋਤੀਆਂ ਨੂੰ ਸਾਂਭਦੀ ਫਿਰਾਂ
ਘੁੰਮਿਆਂ ਚਾਰ ਚੁਫੇਰੇ
ਮੈਂ ਘੁੰਮਿਆਂ ਚਾਰ ਚੁਫੇਰੇ ਲੋਕੋ,ਪੂਰਾ ਮੈਨੂੰ ਕਿਤੋਂ ਪਿਆਰ ਨਾ ਮਿਲਿਆ ਹੱਥ ਮੱਥੇ ਤੇ ਮੈਂ ਮਾਰ ਕੇ ਆਖਾਂ,ਸੋਹਣਾ ਮੈਂਨੂੰ ਕੋਈ ਯਾਰ ਨਾ ਮਿਲਿਆ ਝੂਠਿਆਂ ਸੱਜਣਾਂ ਪਾ ਲਿਆ ਘੇਰਾ,ਉਹ ਸੱਜਣ ਦਿਲਦਾਰ ਨਾ ਮਿਲਿਆ ਨਫ਼ਰਤ ਭਰੀ ਇਸ ਦੁਨੀਆਂ ਅੰਦਰ,ਮੇਰਾ ਕਿਤੇ ਵਿਚਾਰ ਨਾ ਮਿਲਿਆ ਢਿੱਡ ਫੋਲ ਕੇ ਦੱਸ ਦੇਵਾਂ ਕਿਹਨੂੰ,ਮੈਨੂੰ ਕੋਈ ਸੁਣਨ ਸਾਰ ਨਾ ਮਿਲਿਆ ਰਚਨ ਵਾਲੇ ਨੇ ਰਚਿਆ ਭਾਵੇਂ,ਰੱਬ ਵਰਗਾ ਮੈਨੂੰ ਸੰਸਾਰ ਨਾ ਮਿਲਿਆ ਸੱਜਣਾਂ ਵਰਗੇ ਆਖਾਂ ਸਭਨੂੰ,ਕਿਸੇ ਦਾ ਚੰਗਾ ਕਿਰਦਾਰ ਨਾ ਮਿਲਿਆ ਸੰਪੂਰਨ ਸੁੱਖ ਮੈਂ ਪਾ ਲਵਾਂ ਕਿੱਥੋਂ,ਕੋਈ ਐਸਾ ਕਾਰਵਿਹਾਰ ਨਾ ਮਿਲਿਆ ਭਲਾ ਕਮਾਉਂਦੀ ਇੱਥੇ ਲੱਖਾਂ ਦੁਨੀਆਂ,ਬਿਨਾਂ ਕੋਈ ਹੰਕਾਰ ਨਾ ਮਿਲਿਆ ਉੱਪਰੋਂ ਪਿਆਰ ਮੈਨੂੰ ਕਰਨ ਵਥੇਰੇ,ਅੰਦਰੋਂ ਕੋਈ ਵਫ਼ਾਦਾਰ ਨਾ ਮਿਲਿਆ ਕੀ ਹੋਇਆ ਜੇ ਭੁੱਲ ਕੋਈ ਹੋਈ,ਮਾਫ਼ ਕਰਨ ਕੋਈ ਤਿਆਰ ਨਾ ਮਿਲਿਆ ਵਾਹਦੇ ਕਰ ਕਰਕੇ ਕਈ ਤੁਰਗੇ ਨੇ,ਪੂਰਾ ਕੋਈ ਇਕਰਾਰ ਨਾ ਮਿਲਿਆ ਦੁੱਖ ਮੁਸੀਬਤ ਜਦ ਸਾਨੂੰ ਆਵੇ, ਵੰਡਣ ਵਾਲਾ ਕੋਈ ਭਾਰ ਨਾ ਮਿਲਿਆ ਮਾਪੇ ਮਰਦੇ ਨਿੱਤ ਬੱਚਿਆਂ ਉੱਤੋ,ਧੀਆਂ ਪੁੱਤਾਂ ਤੋਂ ਸਤਿਕਾਰ ਨਾ ਮਿਲਿਆ ਪਿਆਰ ਮਿਲੇ ਕਿਤੋਂ ਮਹਿੰਗਾ ਭਾਵੇਂ,ਐਸਾ ਕੋਈ ਮੈਨੂੰ ਬਜ਼ਾਰ ਨਾ ਮਿਲਿਆ ਲੱਖ ਕੋਸ਼ਿਸ਼ਾਂ ਕਰੇ ਬਾਬਾ ਬੀਰ੍ਹਾ,ਦੁਨੀਆਂ ਦੇ ਵਿੱਚ ਨਿਖਾਰ ਨਾ ਮਿਲਿਆ
ਮੇਰੇ ਦਿਲ ਨੂੰ ਫੋਲ
ਆ ਸੱਜਣਾਂ ਮੈਂ ਤੇਰੇ ਦਿਲ ਨੂੰ ਫੋਲਾਂ,ਤੂੰਵੀਂ ਮੇਰੇ ਦਿਲ ਨੂੰ ਫੋਲ ਕੋਈ ਭਰਮ ਭੁਲੇਖੇ ਵਾਲੀ ਘੁੰਡੀ,ਬਹਿ ਕੇ ਤੂੰਵੀਂ ਸੱਜਣਾਂ ਖੋਲ ਐਵੇਂ ਦਿਲ ਵਿੱਚ ਸੱਜਣਾਂ ਘੁੱਟਿਆ ਰਹਿਨਾ ਦਿਲ ਵਿੱਚੋਂ ਮਾੜੀ ਚੰਗੀ,ਕਦੇ ਮੈਂਨੂੰ ਕਹਿਨਾ ਮੈਂ ਤੈਨੂੰ ਵੇਖਕੇ ਸੱਜਣਾਂ ਕਦੇ ਨਾ ਡੋਲਾਂ,ਨਾ ਤੂੰ ਮੈਂਨੂੰ ਵੇਖਕੇ ਡੋਲ ਆ ਸੱਜਣਾਂ ਮੈਂ ਤੇਰੇ ਦਿਲ ਨੂੰ ਫੋਲਾਂ,ਤੂੰਵੀਂ ਮੇਰੇ ਦਿਲ ਨੂੰ ਫੋਲ ਕੋਈ ਭਰਮ ਭੁਲੇਖੇ ਵਾਲੀ ਘੁੰਡੀ,ਬਹਿ ਕੇ ਤੂੰਵੀਂ ਸੱਜਣਾਂ ਖੋਲ ਇੱਕ ਦੂਜੇ ਤੋਂ ਕਿਉਂ,ਵਿਸ਼ਵਾਸ ਹੈ ਉੱਠਿਆ ਐਵੇਂ ਅੰਦਰੋਂ ਰਹਿੰਦਾ,ਤੂੰ ਟੁੱਟਿਆ ਟੁੱਟਿਆ ਸੱਚ ਦੀ ਤੱਕੜੀ ਤੇ ਆ ਮੈਂ ਤੈਨੂੰ ਤੋਲਾਂ,ਤੂੰਵੀਂ ਆ ਕੇ ਮੈਂਨੂੰ ਤੋਲ ਆ ਸੱਜਣਾਂ ਮੈਂ ਤੇਰੇ ਦਿਲ ਨੂੰ ਫੋਲਾਂ,ਤੂੰਵੀਂ ਮੇਰੇ ਦਿਲ ਨੂੰ ਫੋਲ ਕੋਈ ਭਰਮ ਭੁਲੇਖੇ ਵਾਲੀ ਘੁੰਡੀ,ਬਹਿ ਕੇ ਤੂੰਵੀਂ ਸੱਜਣਾਂ ਖੋਲ ਪਿਆਰ ਕਿਹਨਾਂ ਵਾਸਤੇ,ਤੂੰ ਰੱਖਿਆ ਦੱਬ ਕੇ ਪਾ ਗਲ ਬਕੜੀ ਸੱਜਣਾਂ,ਭਰਮ ਭੁਲੇਖੇ ਕੱਢਕੇ ਮੁੱਖ ਤੋਂ ਜੀ ਜੀ ਕਰਕੇ ਤੈਨੂੰ ਬੋਲਾਂ,ਤੂੰਵੀਂ ਆ ਕੇ ਮਿੱਠੜਾ ਬੋਲ ਆ ਸੱਜਣਾਂ ਮੈਂ ਤੇਰੇ ਦਿਲ ਨੂੰ ਫੋਲਾਂ,ਤੂੰਵੀਂ ਮੇਰੇ ਦਿਲ ਨੂੰ ਫੋਲ ਕੋਈ ਭਰਮ ਭੁਲੇਖੇ ਵਾਲੀ ਘੁੰਡੀ,ਬਹਿ ਕੇ ਤੂੰਵੀਂ ਸੱਜਣਾਂ ਖੋਲ ਕਿਹੜੀ ਗੱਲ ਦਾ ਭਰ ਕੇ ਬੈਠੇ,ਮਨ ਦੇ ਵਿੱਚ ਗਰੂਰ ਟੁੱਟੇ ਦਿਲਾਂ ਨੂੰ ਕਿਹੜਾ ਗੰਢੇ,ਜੋ ਹੋਏ ਨੇ ਚਕਨਾਚੂਰ ਬਾਬਾ ਬੀਰ੍ਹਾ ਕਹੇ ਮੈਵੀਂ ਐਬ ਫਰੋਲਾਂ,ਤੂੰ ਆਪਣੇ ਐਬ ਫਰੋਲ ਆ ਸੱਜਣਾ ਮੈਂ ਤੇਰੇ ਦਿਲ ਨੂੰ ਫੋਲਾਂ,ਤੂੰਵੀਂ ਮੇਰੇ ਦਿਲ ਨੂੰ ਫੋਲ ਕੋਈ ਭਰਮ ਭੁਲੇਖੇ ਵਾਲੀ ਘੁੰਡੀ,ਬਹਿ ਕੇ ਤੂੰਵੀਂ ਸੱਜਣਾਂ ਖੋਲ
ਝੂਠ ਦਾ ਪੱਲਾ
ਜਿਹਨੇ ਫੜ੍ਹਿਆ ਝੂਠ ਦਾ ਪੱਲਾ,ਦੁਨੀਆਂ ਓਹਦੀਐ ਸੱਚਾ ਸੋਚਦਾ ਹੈ ਬਹਿ ਕੇ ਕੱਲਾ,ਦੁਨੀਆਂ ਓਹਦੀਐ ਬਹੁਤੀ ਦੁਨੀਆਂ ਹੈ ਅੰਧਵਿਸ਼ਵਾਸੀ ਝੂਠ ਦੀ ਛੱਡਦਾ,ਕੋਈ ਨਾ ਖਲਾਸ਼ੀ ਜਿਹੜਾ ਮਾਰਦਾ ਝੂਠ ਦਾ ਹੱਲਾ,ਦੁਨੀਆਂ ਓਹਦੀਐ ਜਿਹਨੇ ਫੜ੍ਹਿਆ ਝੂਠ ਦਾ ਪੱਲਾ,ਦੁਨੀਆਂ ਓਹਦੀਐ ਸੱਚਾ ਸੋਚਦਾ ਹੈ ਬਹਿ ਕੇ ਕੱਲਾ,ਦੁਨੀਆਂ ਓਹਦੀਐ ਦੂਰ ਤੱਕ ਝਾਤੀ ਤੁਸੀਂ,ਪਾ ਕੇ ਵੇਖਲੋ ਖੁਦ ਤੁਸੀਂ ਭਾਵੇਂ ਲਾਗੇ,ਜਾ ਕੇ ਵੇਖਲੋ ਐਵੇਂ ਕਰਦੇ ਪਏ ਨੇ ਬੱਲਾ ਬੱਲਾ,ਦੁਨੀਆਂ ਓਹਦੀਐ ਜਿਹਨੇ ਫੜ੍ਹਿਆ ਝੂਠ ਦਾ ਪੱਲਾ,ਦੁਨੀਆਂ ਓਹਦੀਐ ਸੱਚਾ ਸੋਚਦਾ ਹੈ ਬਹਿ ਕੇ ਕੱਲਾ,ਦੁਨੀਆਂ ਓਹਦੀਐ ਬੇਇਜਤੀ ਤੋਂ ਕੋਈ ਅੱਜ ਨਹੀਂ ਡਰਦਾ ਸੱਚ ਪਿੱਛੇ ਹੁਣ ਕੋਈ ਨਹੀਂਓ ਮਰਦਾ ਭਾਵੇਂ ਲੋਕੀ ਸਾਰੇ ਆਖਣ ਦੱਲਾ,ਦੁਨੀਆਂ ਓਹਦੀਐ ਜਿਹਨੇ ਫੜ੍ਹਿਆ ਝੂਠ ਦਾ ਪੱਲਾ,ਦੁਨੀਆਂ ਓਹਦੀਐ ਸੱਚਾ ਸੋਚਦਾ ਹੈ ਬਹਿ ਕੇ ਕੱਲਾ,ਦੁਨੀਆਂ ਓਹਦੀਐ ਝੂਠ ਕੋਲੋ ਕੰਮ ਸਾਰੇ,ਲੈਣ ਹੱਸ ਹੱਸ ਕੇ ਰੱਖੀ ਏ ਜ਼ੁਬਾਣ ਸੱਚੀ,ਕਾਹਨੂੰ ਨੱਥ ਕੇ ਸੱਚਾ ਬਾਬਾ ਬੀਰ੍ਹੇ ਆਖਣ ਝੱਲਾ,ਦੁਨੀਆਂ ਓਹਦੀਐ ਜਿਹਨੇ ਫੜ੍ਹਿਆ ਝੂਠ ਦਾ ਪੱਲਾ,ਦੁਨੀਆਂ ਓਹਦੀਐ ਸੱਚਾ ਸੋਚਦਾ ਹੈ ਬਹਿ ਕੇ ਕੱਲਾ, ਦੁਨੀਆਂ ਓਹਦੀਐ
ਝੂਟਾ ਇਸ਼ਕੇ ਦਾ
ਝੂਟਾ ਇਸ਼ਕੇ ਦਾ ਵੇਖਲੈ ਤੂੰ ਲੈ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਜਰਾ ਵੇਖਲੈ ਤੂੰ ਨਜਰਾਂ ਮਿਲਾ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਇਸ਼ਕੇ ਦਾ ਝੂਟਾ ਆ ਕੇ,ਲੈਂਦੀਆਂ ਨੇ ਸੋਹਣੀਆਂ ਯਾਰ ਦਾ ਪਿਆਰ ਵੇਖ, ਲਾਗੇ ਆ ਖਲੋਣੀਆਂ ਗਮ ਸਾਰੇ ਅੱਜ ਵੇਖਲੈ ਭੁਲਾ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਝੂਟਾ ਇਸ਼ਕੇ ਦਾ ਵੇਖਲੈ ਤੂੰ ਲੈ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਜਰਾ ਵੇਖਲੈ ਤੂੰ ਨਜਰਾਂ ਮਿਲਾ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਇਸ਼ਕੇ ਦਾ ਝੂਟਾ ਜਿਹਨਾਂ,ਇੱਕ ਵਾਰੀ ਲੈ ਲਿਆ ਯਾਰ ਨਾਲ ਉਹਨਾਂ ਨੇ,ਪਿਆਰ ਗੂੜਾ ਪਾ ਲਿਆ ਤੂੰਵੀਂ ਵੇਖ ਅੱਜ ਮੁੱਖੋਂ ਕੁਝ ਕਹਿ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਝੂਟਾ ਇਸ਼ਕੇ ਦਾ ਵੇਖਲੈ ਤੂੰ ਲੈ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਜਰਾ ਵੇਖਲੈ ਤੂੰ ਨਜਰਾਂ ਮਿਲਾ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਇਸ਼ਕੇ ਦੇ ਝੂਟੇ ਚ,ਨਜ਼ਾਰਾ ਤੀਨ ਲੋਕ ਦਾ ਇੱਕ ਵਾਰੀ ਲੈ ਕੇ ਵੇਖ,ਕੋਈ ਵੀ ਨਾ ਰੋਕਦਾ ਤੈਨੂੰ ਵੇਖਿਆ ਮੈਂ ਬੜਾ ਸਮਝਾ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਝੂਟਾ ਇਸ਼ਕੇ ਦਾ ਵੇਖਲੈ ਤੂੰ ਲੈ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਜਰਾ ਵੇਖਲੈ ਤੂੰ ਨਜਰਾਂ ਮਿਲਾ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਇਸ਼ਕੇ ਦਾ ਝੂਟਾ ਮਿਲੇ,ਕਰਮਾਂ ਦੇ ਨਾਲ ਨੀ ਇਸ਼ਕੇ ਦਾ ਝੂਟਾ ਲੈ ਕੇ,ਵੇਲੇ ਨੂੰ ਸੰਭਾਲ ਨੀ ਆਖੇ ਬੀਰ੍ਹੇ ਸ਼ਾਹ ਰਮਜ਼ਾਂ ਕਰਾ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਝੂਟਾ ਇਸ਼ਕੇ ਦਾ ਵੇਖਲੈ ਤੂੰ ਲੈ ਕੇ,ਨੀ ਯਾਰ ਤੈਨੂੰ ਵਾਜਾਂ ਮਾਰਦਾ ਜਰਾ ਵੇਖਲੈ ਤੂੰ ਨਜਰਾਂ ਮਿਲਾ ਕੇ, ਨੀ ਯਾਰ ਤੈਨੂੰ ਵਾਜਾਂ ਮਾਰਦਾ
ਬੂਟੇ ਲਗਾਉਣ ਚੱਲੀਏ
ਕੱਠੇ ਹੋ ਕੇ ਬੂਟੇ ਆਓ ਲਗਾਉਣ ਚੱਲੀਏ ਧਰਤੀ ਦੀ ਸ਼ਾਨ ਨੂੰ,ਵਧਾਉਣ ਚੱਲੀਏ ਪੰਕੂ ਦਿਲਜਾਨ ਵੈਸ਼ਨਵੀ,ਨਾਲ ਜਾਣਗੇ ਕ੍ਰਿਸਮਾਂ ਮਨੀਸ਼ਾ ਬੂਟੇ ਲੈ ਕੇ ਆਉਣਗੇ ਰੁੱਖਾਂ ਨਾਲ ਦੁਨੀਆਂ,ਬਚਾਉਣ ਚੱਲੀਏ ਕੱਠੇ ਹੋ ਕੇ ਬੂਟੇ ਆਓ ਲਗਾਉਣ ਚੱਲੀਏ ਧਰਤੀ ਦੀ ਸ਼ਾਨ ਨੂੰ,ਵਧਾਉਣ ਚੱਲੀਏ ਮਨਰਾਜ ਕਹੀ ਲੈ ਕੇ,ਬਾਹਰ ਆ ਗਿਆ ਕ੍ਰਿਸ਼ਨਾਂ ਨੇ ਬਾਲਟੀ ਚ,ਪਾਣੀ ਪਾ ਲਿਆ ਇਸ ਜ਼ਿੰਦਗੀ ਨੂੰ ਸਫ਼ਲ,ਬਣਾਉਣ ਚੱਲੀਏ ਕੱਠੇ ਹੋ ਕੇ ਬੂਟੇ ਆਓ,ਲਗਾਉਣ ਚੱਲੀਏ ਧਰਤੀ ਦੀ ਸ਼ਾਨ ਨੂੰ,ਵਧਾਉਣ ਚੱਲੀਏ ਪੰਜ ਪੰਜ ਬੂਟੇ ਇੱਕ ਜਨਾ ਅੱਜ ਲਾਵੇਗਾ ਹਰਸ਼ ਤੇ ਜਸ਼ਨ ਆਕੇ,ਝਾਤੀ ਰੋਜ਼ ਪਾਵੇਗਾ ਗੱਗੂ,ਜਨਤਾ ਨੂੰ ਸੇਧ ਵਿਖਾਉਣ ਚੱਲੀਏ ਕੱਠੇ ਹੋ ਕੇ ਬੂਟੇ ਆਓ,ਲਗਾਉਣ ਚੱਲੀਏ ਧਰਤੀ ਦੀ ਸ਼ਾਨ ਨੂੰ, ਵਧਾਉਣ ਚੱਲੀਏ ਮਹਿਕ ਖੁਸ਼ਬੂ ਘਰੋਂ ਬਾਹਰ ਆ ਗਈਆਂ ਦੇਸੀ ਰੂੜੀ ਝੱਟ ਟੋਏਆਂ,ਵਿੱਚ ਪਾ ਗਈਆਂ ਬਾਬਾ ਬੀਰ੍ਹੇ ਨੇਕੀਆਂ ਕਮਾਉਣ ਚੱਲੀਏ ਕੱਠੇ ਹੋ ਕੇ ਬੂਟੇ ਆਓ,ਲਗਾਉਣ ਚੱਲੀਏ ਧਰਤੀ ਦੀ ਸ਼ਾਨ ਨੂੰ, ਵਧਾਉਣ ਚੱਲੀਏ
ਵਰ੍ਹਜਾ ਬੱਦਲਾ
ਆ ਵਰ੍ਹਜਾ ਬੱਦਲਾ ਆ ਕੇ,ਹੁਣ ਸਾਉਣ ਮਹੀਨਾ ਆਇਆ ਕਿਉਂ ਰੱਖਿਆ ਤੂੰ ਤੜਪਾ ਕੇ,ਹੁਣ ਸਾਉਣ ਮਹੀਨਾ ਆਇਆ ਉਡੀਕ ਤੇਰੀ ਸਾਨੂੰ ਰੜਕਣ ਲੱਗੀ ਹੱਦ ਤੋਂ ਵੱਧ ਸਾਨੂੰ,ਪਰਖਣ ਲੱਗੀ ਤੈਨੂੰ ਪੁੱਛਦੇ ਹਾਂ ਘਬਰਾ ਕੇ,ਹੁਣ ਸਾਉਣ ਮਹੀਨਾ ਆਇਆ ਆ ਵਰ੍ਹਜਾ ਬੱਦਲਾ ਆ ਕੇ,ਹੁਣ ਸਾਉਣ ਮਹੀਨਾ ਆਇਆ ਕਿਉਂ ਰੱਖਿਆ ਤੂੰ ਤੜਪਾ ਕੇ,ਹੁਣ ਸਾਉਣ ਮਹੀਨਾ ਆਇਆ ਇਹ ਦੁਨੀਆਂ ਤੇਰੇ ਸਿਰ ਤੇ ਬੈਠੀ ਕਿਉਂ ਕਰਦਾ ਏਂ ਮਨਮਰਜੀ ਐਸੀ ਨਾ ਰੱਖਿਆ ਕਰ ਤਰਸਾ ਕੇ,ਹੁਣ ਸਾਉਣ ਮਹੀਨਾ ਆਇਆ ਆ ਵਰ੍ਹਜਾ ਬੱਦਲਾ ਆ ਕੇ,ਹੁਣ ਸਾਉਣ ਮਹੀਨਾ ਆਇਆ ਕਿਉਂ ਰੱਖਿਆ ਤੂੰ ਤੜਪਾ ਕੇ,ਹੁਣ ਸਾਉਣ ਮਹੀਨਾ ਆਇਆ ਉਡੀਕ ਤੇਰੀ ਨਿੱਤ ਕਰਦੇ ਸਾਰੇ ਕਦੋਂ ਹੋਣੇ ਸਾਡੇ ਭਾਗ ਨਿਆਰੇ ਦੱਸਦੇ ਸੌਖਾ ਸਾਹ ਲਿਆ ਕੇ,ਹੁਣ ਸਾਉਣ ਮਹੀਨਾ ਆਇਆ ਆ ਵਰ੍ਹਜਾ ਬੱਦਲਾ ਆ ਕੇ,ਹੁਣ ਸਾਉਣ ਮਹੀਨਾ ਆਇਆ ਕਿਉਂ ਰੱਖਿਆ ਤੂੰ ਤੜਪਾ ਕੇ,ਹੁਣ ਸਾਉਣ ਮਹੀਨਾ ਆਇਆ ਗਰਮੀ ਵੱਢ ਵੱਢ ਮਨ ਨੂੰ ਖਾਂਦੀ ਦਿਲ ਦੀ ਧੜਕਣ ਵਧਦੀ ਜਾਂਦੀ ਬੈਠਾ ਬਾਬਾ ਆਸ ਲਗਾ ਕੇ,ਹੁਣ ਸਾਉਣ ਮਹੀਨਾ ਆਇਆ ਆ ਵਰ੍ਹਜਾ ਬੱਦਲਾ ਆ ਕੇ ਹੁਣ ਸਾਉਣ ਮਹੀਨਾ ਆਇਆ ਕਿਉਂ ਰੱਖਿਆ ਤੂੰ ਤੜਪਾ ਕੇ,ਹੁਣ ਸਾਉਣ ਮਹੀਨਾ ਆਇਆ
ਆਇਆ ਸਾਉਣ
ਆਇਆ ਸਾਉਣ ਮਹੀਨਾ,ਤੂੰ ਸੱਜਣਾਂ ਆਜਾ ਵੇ ਕਿਣ ਮਿਣ ਕਣੀਆਂ ਵਾਂਗਰ,ਠੰਡ ਵਰਤਾਜਾ ਵੇ ਸਾਰੀ ਰਾਤ ਮੈਂਨੂੰ,ਨੀਂਦ ਨਾ ਪੈਂਦੀ ਯਾਦ ਤੇਰੀ ਚ ਜ਼ਿੰਦ,ਹੌਕੇ ਲੈਂਦੀ ਗੱਲ ਸੁਣਲੈ ਆ ਕੇ ਸ਼ਕੀਨਾ,ਸਮਾਂ ਲੰਘਾਜਾ ਵੇ ਆਇਆ ਸਾਉਣ ਮਹੀਨਾ,ਤੂੰ ਸੱਜਣਾਂ ਆਜਾ ਵੇ ਕਿਣ ਮਿਣ ਕਣੀਆਂ ਵਾਂਗਰ,ਠੰਡ ਵਰਤਾਜਾ ਵੇ ਹਵਾ ਪੁਰੇ ਦੀ ਰਾਤੀਂ,ਸ਼ੋਰ ਮਚਾਉਂਦੀ ਨਿੱਤ ਸੱਜਣਾਂ ਮੈਂਨੂੰ,ਬੜਾ ਡਰਾਉਂਦੀ ਮੈਂਨੂੰ ਡਰਦਿਆਂ ਆਵੇ ਪਸੀਨਾਂ,ਰੌਣਕ ਲਾਜਾ ਵੇ ਆਇਆ ਸਾਉਣ ਮਹੀਨਾ,ਤੂੰ ਸੱਜਣਾਂ ਆਜਾ ਵੇ ਕਿਣ ਮਿਣ ਕਣੀਆਂ ਵਾਂਗਰ,ਠੰਡ ਵਰਤਾਜਾ ਵੇ ਰੌਣਕਾਂ ਆਈਆਂ ਅੱਜ,ਫ਼ਸਲਾਂ ਉੱਤੇ ਦੱਸ ਤੂੰ ਆਉਣਾ ਹੁਣ,ਕਿਹੜੀ ਰੁੱਤੇ ਮੇਰਾ ਤੂੰਹੀਂ ਮੱਕਾ ਮਦੀਨਾਂ,ਅੱਖੀਆਂ ਮਿਲਾਜਾ ਵੇ ਆਇਆ ਸਾਉਣ ਮਹੀਨਾ,ਤੂੰ ਸੱਜਣਾਂ ਆਜਾ ਵੇ ਕਿਣ ਮਿਣ ਕਣੀਆਂ ਵਾਂਗਰ,ਠੰਡ ਵਰਤਾਜਾ ਵੇ ਨਦੀਆਂ ਨਾਲੇ ਅੱਜ,ਖੁਸ਼ੀ ਮਨਾਉਂਦੇ ਛੱਪੜਾਂ ਵਿੱਚ ਨੇ ਡੱਡੂ,ਰਾਗ ਸੁਣਾਉਂਦੇ ਬਾਬਾ ਠੰਡੀਆਂ ਹੋਈਆਂ ਜਮੀਨਾਂ,ਫੇਰਾ ਪਾਜਾ ਵੇ ਆਇਆ ਸਾਉਣ ਮਹੀਨਾ,ਤੂੰ ਸੱਜਣਾਂ ਆਜਾ ਵੇ ਕਿਣ ਮਿਣ ਕਣੀਆਂ ਵਾਂਗਰ,ਠੰਡ ਵਰਤਾਜਾ ਵੇ
ਬੂਟਾ ਨਾ ਲਗਾਇਆ
ਜਿਹਨੇ ਕਦੇ ਜ਼ਿੰਦਗੀ ਚ ਬੂਟਾ ਨਾ ਲਗਾਇਆ ਓਹਨੇ ਕਾਹਨੂੰ ਬੂਟਿਆਂ ਦਾ,ਝੂਠਾ ਰੌਲਾ ਪਾਇਆ ਸੱਚ ਕਰਕੇ ਵੀ ਲੋਕਾਂ ਨੂੰ ਵਿਖਾ ਸੱਜਣਾਂ ਜਾ ਅੱਜ ਹੀ ਤੂੰ ਬੂਟਾ ਕੋਈ,ਲਗਾ ਸੱਜਣਾਂ ਮੇਰੀ ਗੱਲ ਮੰਨਕੇ ਤੂੰ,ਬੂਟਾ ਕੋਈ ਲਗਾਈਂ ਵੇ ਫਿਰ ਭਾਵੇਂ ਦੁਨੀਆਂ ਚ,ਪਾਵੀਂ ਤੂੰ ਦੁਹਾਈ ਵੇ ਜਿਹਨਾਂ ਲੋਕਾਂ ਬੂਟੇ ਲਾ ਕੇ,ਕਰਮ ਕਮਾਇਆ ਉਹਨਾਂ ਲੋਕਾਂ ਦੁਨੀਆਂ ਚ ਸੁੱਖ ਬੜਾ ਪਾਇਆ ਕਿਤੇ ਤੂੰਵੀਂ ਇਸ ਗੱਲ ਉੱਤੇ ਆ ਸੱਜਣਾਂ ਜਾ ਅੱਜ ਹੀ ਤੂੰ ਬੂਟਾ ਕੋਈ,ਲਗਾ ਸੱਜਣਾਂ ਬੂਟਿਆਂ ਦੇ ਨਾਲ ਯਾਦਾਂ,ਜੱਗ ਵਿੱਚ ਰਹਿਣੀਆਂ ਦੇਣਗੇ ਅਸ਼ੀਸ਼ਾਂ ਪਿੱਛੋਂ,ਛਾਵਾਂ ਜਿਹਨਾਂ ਲੈਣੀਆਂ ਜਿਹਨਾਂ ਲੋਕਾਂ ਛਾਵੇਂ ਬਹਿ ਕੇ,ਸ਼ੁਕਰ ਮਨਾਇਆ ਉਹਨਾਂ ਲੋਕਾਂ ਸੱਚੇ ਦਿਲੋਂ ਗੁਣ ਓਹਦਾ ਗਾਇਆ ਗੱਲਾਂ ਸਾਰਿਆਂ ਨੂੰ ਇਹੋ ਤੂੰ,ਸੁਣਾ ਸੱਜਣਾਂ ਜਾ ਅੱਜ ਹੀ ਤੂੰ ਬੂਟਾ ਕੋਈ,ਲਗਾ ਸੱਜਣਾਂ ਕਿਸੇ ਨੂੰ ਮੈਂ ਗੁੱਸੇ ਵਾਲੀ,ਗੱਲ ਆਖੀ ਕੋਈ ਨਾ ਰੁੱਖਾਂ ਤੋਂ ਬਗੈਰ ਪਿਆਰੇ,ਜੱਗ ਵਿੱਚ ਢੋਈ ਨਾ ਆਖੇ ਬਾਬਾ ਬੀਰ੍ਹਾ ਜ਼ੋਰ ਦੇ ਕੇ,ਸਭਨੂੰ ਸੁਣਾਇਆ ਵੇਖੋ ਕਿਹੜਾ ਕਿਹੜਾ ਅੱਜ ਇਸ ਪਾਸੇ ਆਇਆ ਕਰ ਦੁਨੀਆਂ ਚ ਉੱਚਾ ਹੋ ਕੇ ਹਾਂ ਸੱਜਣਾਂ ਜਾ ਅੱਜ ਹੀ ਤੂੰ ਬੂਟਾ ਕੋਈ,ਲਗਾ ਸੱਜਣਾਂ ਸੱਚ ਕਰਕੇ ਵੀ ਲੋਕਾਂ ਨੂੰ, ਵਿਖਾ ਸੱਜਣਾਂ
ਸਾਉਣ ਦਾ ਮਹੀਨਾ
ਚਰਖ਼ੇ ਡਾਹੀਏ ਨੀ ਤ੍ਰਿੰਝਣਾਂ ਚ ਸਖੀਏ,ਸਾਉਣ ਦਾ ਮਹੀਨਾ ਆ ਗਿਆ ਜਾਂ ਫਿਰ ਜਾਕੇ ਤੀਆਂ ਦੇ ਵਿੱਚ ਨੱਚੀਏ,ਸਾਉਣ ਦਾ ਮਹੀਨਾ ਆ ਗਿਆ ਚਰਖ਼ੇ ਚਲਾਉਂਦੇ ਗੀਤ,ਮਾਹੀ ਵਾਲੇ ਗਾਵਾਂਗੇ ਪਿੰਡ ਵਿੱਚ ਯਾਦਾਂ ਛੱਡ,ਸਹੁਰੇ ਤੁਰ ਜਾਵਾਂਗੇ ਖੁਸ਼ੀ ਦਿਲ ਵਾਲੀ ਜਾ ਕੇ ਅਸੀਂ ਦੱਸੀਏ,ਸਾਉਣ ਦਾ ਮਹੀਨਾ ਆ ਗਿਆ ਚਰਖ਼ੇ ਡਾਹੀਏ ਨੀ ਤ੍ਰਿੰਝਣਾਂ ਚ ਸਖੀਏ,ਸਾਉਣ ਦਾ ਮਹੀਨਾ ਆ ਗਿਆ ਜਾਂ ਫਿਰ ਜਾਕੇ ਤੀਆਂ ਦੇ ਵਿੱਚ ਨੱਚੀਏ,ਸਾਉਣ ਦਾ ਮਹੀਨਾ ਆ ਗਿਆ ਤੀਆਂ ਵਿੱਚ ਸਖੀਆਂ,ਸਿਂਗਾਰ ਪੂਰਾ ਦੱਸਣਾ ਕਰਕੇ ਨਿਖਾਰ ਇਹਨਾਂ,ਸਖੀਆਂ ਨੇ ਨੱਚਣਾ ਤਾਂਘ ਆਪਣੇ ਵੀ ਮਨ ਵਿੱਚ ਰੱਖੀਏ,ਸਾਉਣ ਦਾ ਮਹੀਨਾ ਆ ਗਿਆ ਚਰਖ਼ੇ ਡਾਹੀਏ ਨੀ ਤ੍ਰਿੰਝਣਾਂ ਚ ਸਖੀਏ,ਸਾਉਣ ਦਾ ਮਹੀਨਾ ਆ ਗਿਆ ਜਾਂ ਫਿਰ ਜਾਕੇ ਤੀਆਂ ਦੇ ਵਿੱਚ ਨੱਚੀਏ,ਸਾਉਣ ਦਾ ਮਹੀਨਾ ਆ ਗਿਆ ਬਾਗਾਂ ਵਿੱਚ ਜਾ ਕੇ ਕਈ,ਪੀਂਘਾਂ ਨੇ ਚੜਾਉਂਦੀਆਂ ਹੁਲਾਰਿਆਂ ਦੇ ਨਾਲ ਹੱਥ,ਅੰਬਰਾਂ ਨੂੰ ਲਾਉਂਦੀਆਂ ਲੱਕ ਆਪਣਾ ਵੀ ਅੱਜ ਅਸੀਂ ਕੱਸੀਏ,ਸਾਉਣ ਦਾ ਮਹੀਨਾ ਆ ਗਿਆ ਚਰਖ਼ੇ ਡਾਹੀਏ ਨੀ ਤ੍ਰਿੰਝਣਾਂ ਚ ਸਖੀਏ,ਸਾਉਣ ਦਾ ਮਹੀਨਾ ਆ ਗਿਆ ਜਾਂ ਫਿਰ ਜਾਕੇ ਤੀਆਂ ਦੇ ਵਿੱਚ ਨੱਚੀਏ,ਸਾਉਣ ਦਾ ਮਹੀਨਾ ਆ ਗਿਆ ਗੁੱਡੀਆਂ ਪਟੋਲੇ ਬਾਬਾ ਬੀਰ੍ਹੇ,ਸਾਂਭ ਸਾਂਭ ਰੱਖੀਆਂ ਜਦੋਂ ਦੀ ਜਵਾਨੀ ਆਈ,ਮੁੜ ਨਹੀਂਓ ਤੱਕੀਆਂ ਲੋਕੀ ਕਹਿੰਦੇ ਨੇ ਪੰਜਾਬ ਦੀਏ ਬੱਚੀਏ,ਸਾਉਣ ਦਾ ਮਹੀਨਾ ਆ ਗਿਆ ਚਰਖ਼ੇ ਡਾਹੀਏ ਨੀ ਤ੍ਰਿੰਝਣਾਂ ਚ ਸਖੀਏ,ਸਾਉਣ ਦਾ ਮਹੀਨਾ ਆ ਗਿਆ ਜਾਂ ਫਿਰ ਜਾਕੇ ਤੀਆਂ ਦੇ ਵਿੱਚ ਨੱਚੀਏ,ਸਾਉਣ ਦਾ ਮਹੀਨਾ ਆ ਗਿਆ
ਮੁੱਕੀ ਆਸ
ਕੱਢਣੇ ਦੀ ਰਹੀ ਨਾ,ਫੁਲਕਾਰੀਆਂ ਦੀ ਜਾਚ ਪੀਂਘਾਂ ਉੱਤੋਂ ਮੁੱਕੀ ਕਿਲਕਾਰੀਆਂ ਦੀ ਆਸ ਘਰਾਂ ਵਿੱਚ ਪੂੜੇ ਹੁਣ, ਨਹੀਂਓ ਪੱਕਦੇ ਕੱਠੇ ਹੋ ਕੇ ਸੇਮੀਆਂ ਵੀ ਨਹੀਂਓ ਵੱਟਦੇ ਕਿਹੜੀ ਗੱਲੋਂ ਛੱਡੀਆਂ ਇਹ,ਹੋ ਕੇ ਨਿਰਾਸ਼ ਕੱਢਣੇ ਦੀ ਰਹੀ ਨਾ,ਫੁਲਕਾਰੀਆਂ ਦੀ ਜਾਚ ਪੀਂਘਾਂ ਉੱਤੋਂ ਮੁੱਕੀ, ਕਿਲਕਾਰੀਆਂ ਦੀ ਆਸ ਦੋਵੇਂ ਪੈਰ ਜੋੜ ਜਿੱਥੇ,ਪਾਉਣ ਕਿਕਲੀ ਛਾਂ ਵਾਲੀ ਲੱਭਦੀ ਨਾ,ਹੁਣ ਪਿਪਲੀ ਕਿਹੜੀ ਗੱਲੋਂ ਦੱਸੋ ਲੋਕੋ,ਆਏ ਨਹੀਂਓ ਰਾਸ ਕੱਢਣੇ ਦੀ ਰਹੀ ਨਾ,ਫੁਲਕਾਰੀਆਂ ਦੀ ਜਾਚ ਪੀਂਘਾਂ ਉੱਤੋਂ ਮੁੱਕੀ, ਕਿਲਕਾਰੀਆਂ ਦੀ ਆਸ ਅੰਬਾਂ ਉੱਤੇ ਚੜ੍ਹ ਕਦੇ,ਛਾਲਾਂ ਮਾਰੀਆਂ ਕੌਣ ਲੁੱਟ ਲੈ ਗਿਆ,ਬਹਾਰਾਂ ਸਾਰੀਆਂ ਕਾਹਨੂੰ ਇਸ ਗੱਲ ਵਿੱਚ,ਪੈ ਗਈਏ ਖਟਾਸ ਕੱਢਣੇ ਦੀ ਰਹੀ ਨਾ,ਫੁਲਕਾਰੀਆਂ ਦੀ ਜਾਚ ਪੀਂਘਾਂ ਉੱਤੋਂ ਮੁੱਕੀ,ਕਿਲਕਾਰੀਆਂ ਦੀ ਆਸ ਚਰਖ਼ਿਆਂ ਤੇ ਤੰਦ ਹੁਣ,ਨਹੀਂਓ ਲੱਭਦੀ ਕਿਹੋ ਜਿਹੀ ਰੀਤ ਬਾਬਾ ਬੀਰ੍ਹੇ ਅੱਜ ਦੀ ਕੋਈ ਨਹੀਂਓ ਪਾਉਂਦਾ ਹੁਣ,ਇਸ ਪਾਸੇ ਝਾਤ ਕੱਢਣੇ ਦੀ ਰਹੀ ਨਾ,ਫੁਲਕਾਰੀਆਂ ਦੀ ਜਾਚ ਪੀਂਘਾਂ ਉੱਤੋਂ ਮੁੱਕੀ,ਕਿਲਕਾਰੀਆਂ ਦੀ ਆਸ
ਤੱਕਲੈ ਸੱਜਣ ਨੂੰ
ਨੀ ਅੱਜ ਤੱਕਲੈ ਸੱਜਣ ਨੂੰ ਰੱਜ ਕੇ,ਜਿਸਦੇ ਇਸ਼ਕ ਚ ਰਹਿਨੀਏਂ ਜਿਹਨੂੰ ਥੱਕ ਗਈਏਂ ਲੱਭ ਲੱਭ ਕੇ,ਜਿਸਦੇ ਇਸ਼ਕ ਚ ਰਹਿਨੀਏਂ ਅੱਜ ਦਿਨ ਭਾਗਾਂ ਵਾਲਾ ਚੜਿਆ ਸੱਜਣ ਆ ਵਿਹੜੇ ਵਿੱਚ ਵੜਿਆ ਨੀ ਹੁਣ ਦੱਸਲੈ ਸੱਜਣ ਨੂੰ ਸੱਜ ਕੇ,ਜਿਸਦੇ ਇਸ਼ਕ ਚ ਰਹਿਨੀਏਂ ਨੀ ਅੱਜ ਤੱਕਲੈ ਸੱਜਣ ਨੂੰ ਰੱਜ ਕੇ,ਜਿਸਦੇ ਇਸ਼ਕ ਚ ਰਹਿਨੀਏਂ ਜਿਹਨੂੰ ਥੱਕ ਗਈਏਂ ਲੱਭ ਲੱਭ ਕੇ,ਜਿਸਦੇ ਇਸ਼ਕ ਚ ਰਹਿਨੀਏਂ ਕਾਹਨੂੰ ਬਹਿ ਗਈ ਨੀਵੀਂਆਂ ਪਾ ਕੇ ਇੱਕ ਵਾਰੀ ਵੇਖਲੈ ਨਜ਼ਰ ਮਿਲਾ ਕੇ ਨੀ ਸਰਮਾਉਣਾ ਸੱਜਣ ਤੋਂ ਛੱਡਦੇ,ਜਿਸਦੇ ਇਸ਼ਕ ਚ ਰਹਿਨੀਏਂ ਨੀ ਅੱਜ ਤੱਕਲੈ ਸੱਜਣ ਨੂੰ ਰੱਜ ਕੇ,ਜਿਸਦੇ ਇਸ਼ਕ ਚ ਰਹਿਨੀਏਂ ਜਿਹਨੂੰ ਥੱਕ ਗਈਏਂ ਲੱਭ ਲੱਭ ਕੇ,ਜਿਸਦੇ ਇਸ਼ਕ ਚ ਰਹਿਨੀਏਂ ਜਿਹਨਾਂ ਸੱਜਣਾਂ ਨਾਲ ਲਗਾਈਆਂ ਪਾਈਆਂ ਦੌਲਤਾਂ ਕਈ ਇਲਾਹੀਆਂ ਤੂੰਵੀਂ ਤਰਜਾ ਸੱਜਣ ਨਾਲ ਲੱਗਕੇ,ਜਿਸਦੇ ਇਸ਼ਕ ਚ ਰਹਿਨੀਏਂ ਨੀ ਅੱਜ ਤੱਕਲੈ ਸੱਜਣ ਨੂੰ ਰੱਜ ਕੇ,ਜਿਸਦੇ ਇਸ਼ਕ ਚ ਰਹਿਨੀਏਂ ਜਿਹਨੂੰ ਥੱਕ ਗਈਏਂ ਲੱਭ ਲੱਭ ਕੇ,ਜਿਸਦੇ ਇਸ਼ਕ ਚ ਰਹਿਨੀਏਂ ਦੁਨੀਆਂ ਤੇ ਇਹੋ ਜਿਹੇ ਕੋਈ ਸੱਜਣ ਬਾਬਾ ਬੀਰ੍ਹੇ ਹੱਥ ਨਾ ਕਿਸੇ ਦੇ ਲੱਗਣ ਨੀ ਦਿਲ ਦੇ ਦੇ ਤੂੰ ਇਹਨੂੰ ਵੱਢ ਕੇ,ਜਿਸਦੇ ਇਸ਼ਕ ਚ ਰਹਿਨੀਏਂ ਨੀ ਅੱਜ ਤੱਕਲੈ ਸੱਜਣ ਨੂੰ ਰੱਜ ਕੇ,ਜਿਸਦੇ ਇਸ਼ਕ ਚ ਰਹਿਨੀਏਂ ਜਿਹਨੂੰ ਥੱਕ ਗਈਏਂ ਲੱਭ ਲੱਭ ਕੇ,ਜਿਸਦੇ ਇਸ਼ਕ ਚ ਰਹਿਨੀਏਂ
ਮਨ ਮਾਰਲੋ
ਬੱਚਿਓ ਪੜ੍ਹਾਈ ਦੇ ਵਿੱਚ ਮਨ ਮਾਰਲੋ ਮਿਹਨਤਾਂ ਦੇ ਨਾਲ ਜ਼ਿੰਦਗੀ ਸਵਾਰਲੋ ਘਰਾਂ ਵਿੱਚੋਂ ਆਉਂਦੇ ਹੋ ਪੜ੍ਹਾਈ ਵਾਸਤੇ ਪੜ੍ਹਾਈ ਵਿੱਚ ਗੁਣ ਹੈ ਕਮਾਈ ਵਾਸਤੇ ਪੜ੍ਹ ਕੇ ਪੜ੍ਹਾਈਆਂ ਜ਼ਿੰਦਗੀ ਨੂੰ ਤਾਰਲੋ ਬੱਚਿਓ ਪੜ੍ਹਾਈ ਦੇ ਵਿੱਚ ਮਨ ਮਾਰਲੋ ਮਿਹਨਤਾਂ ਦੇ ਨਾਲ ਜ਼ਿੰਦਗੀ ਸਵਾਰਲੋ ਸ਼ਰਾਰਤਾਂ ਤੋਂ ਰਹਿਣਾ ਜਰਾ ਤੁਸੀਂ ਬਚਕੇ ਪਿਆਰ ਨਾਲ ਦੋਸਤਾਂ ਨੂੰ ਮਿਲੋ ਹੱਸ ਕੇ ਇਹੋ ਜਿਹੇ ਵਿਚਾਰ ਦਿਲ ਵਿੱਚ ਧਾਰਲੋ ਬੱਚਿਓ ਪੜ੍ਹਾਈ ਦੇ ਵਿੱਚ ਮਨ ਮਾਰਲੋ ਮਿਹਨਤਾਂ ਦੇ ਨਾਲ ਜ਼ਿੰਦਗੀ ਸਵਾਰਲੋ ਸਕੂਲਾਂ ਵਾਲੇ ਟੀਚਰ ਵੀ,ਖੁਸ਼ ਹੋਣਗੇ ਤੇਰੇ ਜਿਹੇ ਬੱਚਿਆਂ ਦੇ ਗੁਣ ਗਾਉਣਗੇ ਵੱਡਿਆਂ ਤੋਂ ਜਰਾ ਅੱਗੇ ਹੋ ਕੇ ਪਿਆਰਲੋ ਬੱਚਿਓ ਪੜ੍ਹਾਈ ਦੇ ਵਿੱਚ ਮਨ ਮਾਰਲੋ ਮਿਹਨਤਾਂ ਦੇ ਨਾਲ ਜ਼ਿੰਦਗੀ ਸਵਾਰਲੋ ਮਾਤਾ ਪਿਤਾ ਦੀਆਂ ਆਸਾਂ ਹੋਣ ਪੂਰੀਆਂ ਅਵਗੁਣ ਬੱਚਿਆਂ ਚੋਂ,ਪਾਉਣ ਦੂਰੀਆਂ ਬਾਬਾ ਬੀਰ੍ਹਾ ਆਖੇ,ਗੱਲ ਨੂੰ ਵਿਚਾਰਲੋ ਬੱਚਿਓ ਪੜ੍ਹਾਈ ਦੇ ਵਿੱਚ ਮਨ ਮਾਰਲੋ ਮਿਹਨਤਾਂ ਦੇ ਨਾਲ ਜ਼ਿੰਦਗੀ ਸਵਾਰਲੋ
ਲੱਖਾਂ ਤੋੜਨ ਵਾਲੇ
ਟੁੱਟਿਆਂ ਨੂੰ ਲੱਖਾਂ ਤੋੜਨ ਵਾਲੇ ਨਈਂ ਲੱਭਦੇ ਕਿਤੇ ਜੋੜਨ ਵਾਲੇ ਸੈਤਾਨਾਂ ਨੇ ਅੱਜ ਹੱਦ ਮੁਕਾਈ ਹਰ ਘਰ ਵੇਖਲੋ ਫੁੱਟ ਪਵਾਈ ਚੰਗਿਆਂ ਨੂੰ ਪੁੱਠੇ ਮੋੜਨ ਵਾਲੇ ਟੁੱਟਿਆ ਨੂੰ ਲੱਖਾਂ ਤੋੜਨ ਵਾਲੇ ਨਈਂ ਲੱਭਦੇ ਕਿਤੇ ਜੋੜਨ ਵਾਲੇ ਕਿੱਧਰ ਵੱਖਰਾ ਘਰ ਬਣਾਈਏ ਕਿਸ ਪਾਸੇ ਨੂੰ ਆਈਏ ਜਾਈਏ ਜਿੱਧਰ ਵੇਖੋ ਲੱਭਦੇ ਰੋੜਨ ਵਾਲੇ ਟੁੱਟਿਆਂ ਨੂੰ ਲੱਖਾਂ ਤੋੜਨ ਵਾਲੇ ਨਈਂ ਲੱਭਦੇ ਕਿਤੇ ਜੋੜਨ ਵਾਲੇ ਭੈਣ ਭਰਾ ਵੀ ਦੁਸਮਣਾਂ ਵਰਗੇ ਗੜਿਆਂ ਵਾਂਗੂ ਸਿਰ ਤੇ ਵਰ੍ਹਦੇ ਇੰਝ ਲੱਗਦਾ ਸਿਰ ਫੋੜਨ ਵਾਲੇ ਟੁੱਟਿਆਂ ਨੂੰ ਲੱਖਾਂ ਤੋੜਨ ਵਾਲੇ ਨਈਂ ਲੱਭਦੇ ਕਿਤੇ ਜੋੜਨ ਵਾਲੇ ਹਰ ਕੋਈ ਖੂਨ ਬਿਗਾਨਾ ਪੀਂਦਾ ਚੰਗਾ ਬੰਦਾ ਮਰ ਮਰਕੇ ਜਿਓਂਦਾ ਬਾਬਾ ਬੀਰ੍ਹੇ ਸੱਭ,ਝੰਜੋੜਨ ਵਾਲੇ ਟੁੱਟਿਆਂ ਨੂੰ ਲੱਖਾਂ ਤੋੜਨ ਵਾਲੇ ਨਈਂ ਲੱਭਦੇ ਕਿਤੇ ਜੋੜਨ ਵਾਲੇ
ਮਹਿਰਮ ਸਾਹਿਤ ਸਭਾ
ਮਹਿਰਮ ਸਭਾ ਨੇ ਅੱਜ ਮੀਟਿੰਗ ਸੱਦੀ,ਆਏਨੇ ਲੇਖਕ ਪਿਆਰੇ ਰੰਗ ਬਿਰੰਗੀਆਂ ਕਈ ਰਚਨਾਵਾਂ ਪੜ੍ਹਕੇ,ਲਾਏ ਨੇ ਖ਼ੂਬ ਨਜ਼ਾਰੇ ਗ਼ਜ਼ਲਾਂ ਗੀਤ ਤੇ ਕਈ ਕਵਿਤਾਵਾਂ ਵੀ ਬੋਲਣ ਇੱਕ ਇੱਕ ਗੱਲ ਵਿੱਚ,ਜਿਵੇਂ ਮਿਸ਼ਰੀ ਘੋਲਣ ਵਾਹਵਾ ਵਾਹਵਾ ਕਰਕੇ ਵੇਖਲੋ,ਅੱਜ ਹਰ ਕੋਈ ਪਿਆ ਸਤਿਕਾਰੇ ਮਹਿਰਮ ਸਭਾ ਨੇ ਅੱਜ ਮੀਟਿੰਗ ਸੱਦੀ,ਆਏਨੇ ਲੇਖਕ ਪਿਆਰੇ ਰੰਗ ਬਿਰੰਗੀਆਂ ਕਈ ਰਚਨਾਵਾਂ ਪੜ੍ਹ ਕੇ,ਲਾਏ ਨੇ ਖੂਬ ਨਜ਼ਾਰੇ ਇਹ ਵਿਦਵਾਨ ਹੁੰਦੇ ਨੇ,ਕੋਈ ਬਹੁਤ ਸਿਆਣੇ ਲਿਖ਼ਤਾਂ ਇਹਨਾਂ ਦੀਆਂ,ਸੱਭ ਦੁਨੀਆਂ ਜਾਣੇ ਸ਼ਬਦਾਂ ਦੇ ਫੁੱਲ ਜਦੋਂ ਮੁੱਖ ਚੋਂ ਕੇਰਣ,ਸੱਭ ਦੁਨੀਆਂ ਬੈਠ ਵਿਚਾਰੇ ਮਹਿਰਮ ਸਭਾ ਨੇ ਅੱਜ ਮੀਟਿੰਗ ਸੱਦੀ,ਆਏਨੇ ਲੇਖਕ ਪਿਆਰੇ ਰੰਗ ਬਿਰੰਗੀਆਂ ਕਈ ਰਚਨਾਵਾਂ ਪੜ੍ਹਕੇ,ਲਾਏ ਨੇ ਖ਼ੂਬ ਨਜ਼ਾਰੇ ਕੁਦਰਤੀ ਰਚਨਾਵਾਂ ਦਾ,ਜਦੋਂ ਸੋਮਾ ਹੈ ਫੁੱਟਦਾ ਲਿਖ ਲਿਖਕੇ ਵਿਦਵਾਨ ਮੌਜਾਂ ਪਿਆ ਲੁੱਟਦਾ ਅੰਦਰ ਦੀ ਗੱਲ ਬਾਹਰ ਸੁਣਾ ਕੇ ਕਿਵੇਂ ਆਪਣੀ ਮਹਿਕ ਖਲਾਰੇ ਮਹਿਰਮ ਸਭਾ ਨੇ ਅੱਜ ਮੀਟਿੰਗ ਸੱਦੀ,ਆਏਨੇ ਲੇਖਕ ਪਿਆਰੇ ਰੰਗ ਬਿਰੰਗੀਆਂ ਕਈ ਰਚਨਾਵਾਂ ਪੜ੍ਹ ਕੇ,ਲਾਏ ਨੇ ਖ਼ੂਬ ਨਜ਼ਾਰੇ ਭ੍ਰਿਸਟਾਚਾਰੀਆਂ ਨੂੰ ਕਦੇ,ਮਾਫ਼ ਨਹੀਂ ਕਰਦੇ ਹਰ ਬੁਰਿਆਈ ਉਹਨਾਂ ਦੀ,ਲਿਖ ਕੇ ਧਰਦੇ ਸ਼ਬਦਾਂ ਦੀ ਬਾਬਾ ਬੀਰ੍ਹੇ ਚੋਟ ਕਰਾਕੇ,ਛੱਡ ਦਿੰਦੇ ਨੇ ਬੋਲ ਕਰਾਰੇ ਮਹਿਰਮ ਸਭਾ ਨੇ ਅੱਜ ਮੀਟਿੰਗ ਸੱਦੀ,ਆਏ ਨੇ ਲੇਖਕ ਪਿਆਰੇ ਰੰਗ ਬਿਰੰਗੀਆਂ ਕਈ ਰਚਨਾਵਾਂ ਪੜ੍ਹ ਕੇ,ਲਾਏ ਨੇ ਖ਼ੂਬ ਨਜ਼ਾਰੇ
ਸਾਉਣ ਦੀਆਂ ਫੁਹਾਰਾਂ
ਉੱਤੋਂ ਸਾਉਣ ਦੀਆਂ ਪੈਣ ਫੁਹਾਰਾਂ ਨੀ ਆ ਕੇ ਵੇਖ ਕੋਈ ਮੌਜ ਬਹਾਰਾਂ ਨੀ ਕਈ ਢੋਲ਼ੇ ਮਾਹੀਏ ਗਾਉਂਦੇ ਨੇ ਹੱਸ ਹੱਸ ਕੇ ਖੁਸ਼ੀ ਮਨਾਉਂਦੇ ਨੇ ਤੂੰ ਨਿੱਕਲੀ ਨਾ ਘਰ ਤੋਂ,ਬਾਹਰ ਕੁੜੇ, ਆਜਾ ਤੀਆਂ ਦਾ ਵੇਖ,ਤਿਉਹਾਰ ਕੁੜੇ... ਕਈ ਕੋਇਲਾਂ ਵਾਂਗੂ ਗਾਉਂਦੀਆਂ ਨੇ ਤੀਆਂ ਦੀ ਖੇਡ ਰਚਾਉਂਦੀਆਂ ਨੇ ਅੱਜ ਨੱਚਦੀਆਂ ਵੇਖ,ਮੁਟਿਆਰਾਂ ਨੀ ਉੱਤੋਂ ਸਾਉਣ ਦੀਆਂ ਪੈਣ,ਫੁਹਾਰਾਂ ਨੀ ਆ ਕੇ ਵੇਖ ਕੋਈ, ਮੌਜ ਬਹਾਰਾਂ ਨੀ ਜਿਹਦੇ ਚਰਖ਼ੇ ਘੂ ਘੂ ਕਰਦੇ ਨੇ ਲੋਕੀ ਸਿਫ਼ਤਾਂ ਕਰ ਨਾ ਰੱਜਦੇ ਨੇ ਨਾ ਨੱਪ ਕੇ ਬੈਠ ਇਹ ਸੰਸਕਾਰਾਂ ਨੀ ਉੱਤੋਂ ਸਾਉਣ ਦੀਆਂ ਪੈਣ,ਫੁਹਾਰਾਂ ਨੀ ਆ ਕੇ ਵੇਖ ਕੋਈ,ਮੌਜ ਬਹਾਰਾਂ ਨੀ ਭੁੱਲੀਂ ਨਾ ਸਟਾਪੂ ਖੇਡੇ,ਇੱਕ ਪੈਰ ਤੇ ਟੱਪਦੀ ਰਹੀਏਂ ਖਾਨਾ,ਛਾਲ ਮਾਰ ਕੇ ਆਖੇ ਬਾਬਾ ਬੀਰ੍ਹਾ ਕਰ,ਵਿਚਾਰਾਂ ਨੀ ਉੱਤੋਂ ਸਾਉਣ ਦੀਆਂ ਪੈਣ,ਫੁਹਾਰਾਂ ਨੀ ਆ ਕੇ ਵੇਖ ਕੋਈ, ਮੌਜ ਬਹਾਰਾਂ ਨੀ ਤੂੰ ਨਿਕਲੀ ਨਾ ਘਰ ਤੋਂ,ਬਾਹਰ ਕੁੜੇ ਆਜਾ ਤੀਆਂ ਦਾ ਵੇਖ,ਤਿਉਹਾਰ ਕੁੜੇ..
ਕ੍ਰਾਂਤੀ
ਆਉਂਦੀਏ ਕ੍ਰਾਂਤੀ ਸਾਡਾ ਖ਼ੂਨ ਰੋਹੜ ਕੇ ਪੂਰੀ ਤਰ੍ਹਾਂ ਸਾਡੀ ਜ਼ਿੰਦ ਜਾਨ ਤੋੜ ਕੇ ਅਸੀਂ ਮਰ ਮਰ ਪਾਈ ਸੀ,ਆਜ਼ਾਦੀ ਸੋਹਣਿਓਂ ਹੋਈ ਸਾਡੇ ਨਾਲ ਬੜੀ ਸੀ,ਖ਼ਰਾਬੀ ਸੋਹਣਿਓਂ ਮੁਗ਼ਲਾਂ ਸਤਾਇਆ ਸਾਨੂੰ ਗੋਰਿਆਂ ਸਤਾਇਆ ਸੀ ਸਾਡੇ ਉੱਤੇ ਪਾਪੀਆਂ ਨੇ,ਕਹਿਰ ਬੜਾ ਢਾਇਆ ਸੀ ਅਸੀਂ ਵੇਖਿਆ ਵਥੇਰਾ ਹੱਥ ਜੋੜ ਜੋੜ ਕੇ ਜਾਨਾ ਨੂੰ ਬਚਾਇਆ ਮਸਾਂ ਦੌੜ ਦੌੜ ਕੇ ਜਬਾਬ ਦਿੱਤਾ ਫਿਰ ਮੋੜਕੇ,ਜਬਾਬੀ ਸੋਹਣਿਓਂ ਅਸੀਂ ਮਰ ਮਰ ਪਾਈ ਸੀ,ਆਜ਼ਾਦੀ ਸੋਹਣਿਓਂ ਸਾਡੇ ਹੱਥੋਂ ਸਾਡਾ ਦੇਸ਼,ਖੋਹਇਆ ਜਿਹਨਾਂ ਮੂਰਖਾਂ ਜਿਹੜਾ ਅੱਗੋਂ ਬੋਲਦਾ,ਉਡਾਈਆਂ ਉਹਨਾਂ ਸੂਰਤਾਂ ਅਸੀਂ ਆਖਿਆ ਉਹਨਾਂ ਨੂੰ,ਸਾਡਾ ਦੇਸ਼ ਛੱਡਦੋ ਸੋਚਿਆ ਸੀ ਜਾਲਮਾਂ ਇੱਥੋਂ ਨੂੰ,ਬਾਹਰ ਕੱਢਦੋ ਅਸੀਂ ਦੱਸਿਆ ਬਹਾਦਰਾਂ ਨੇ,ਸਿਰ ਫੋੜ ਕੇ ਬੂਟੇ ਪੁੱਟ ਪੁੱਟ ਸੁੱਟ ਦਿੱਤੇ ਬਾਹਰ ਕੋਹੜ ਦੇ ਟੌਹਰ ਅੱਗੇ ਹੋਕੇ ਭੰਨੀ ਸੀ,ਨਬਾਬੀ ਸੋਹਣਿਓਂ ਅਸੀਂ ਮਰ ਮਰ ਪਾਈ ਸੀ,ਆਜ਼ਾਦੀ ਸੋਹਣਿਓਂ ਸੰਗਰਸਾਂ ਦੇ ਨਾਲ ਜਦੋਂ ਕੀਤੀ,ਲਾਲਾ ਲਾਲਾ ਸੀ ਵੈਰੀਆਂ ਨੂੰ ਜਾਨਾਂ ਵਾਲਾ,ਪਿਆ ਓਦੋਂ ਪਾਲਾ ਸੀ ਅਸੀਂ ਰੱਖ ਦਿੱਤੇ ਵੈਰੀਆਂ ਦੇ ਮੂੰਹ ਮੋੜ ਕੇ ਆਖੇ ਬਾਬਾ ਬੀਰ੍ਹਾ ਦੱਸ ਦਿੱਤਾ ਦੇਸ਼ ਜੋੜ ਕੇ ਅਸੀਂ ਇਸ ਤਰ੍ਹਾਂ ਖੋਹੀ ਸੀ,ਆਜ਼ਾਦੀ ਸੋਹਣਿਓਂ ਅਸੀਂ ਮਰ ਮਰ ਪਾਈ ਸੀ,ਆਜ਼ਾਦੀ ਸੋਹਣਿਓਂ
ਆਓ ਨੱਚੀਏ
ਜਿਹੜੇ ਦੇਸ਼ ਨਾਲ ਕਰਦੇ ਪਿਆਰ,ਖੁਸ਼ੀਆਂ ਚ ਆਓ ਨੱਚੀਏ ਇਹੋ ਦਿਲ ਵਿੱਚ ਕਰ ਕੇ ਵਿਚਾਰ,ਤੇ ਖੁਸ਼ੀਆਂ ਚ ਆਓ ਨੱਚੀਏ ਦੇਸ਼ ਦੀਆਂ ਖੁਸ਼ੀਆਂ ਚ,ਅਸੀਂ ਖੁਸ਼ਹਾਲ ਹਾਂ ਦੇਸ਼ ਦੀਆਂ ਰੌਣਕਾਂ ਚ ਸਾਰੇ ਹੀ ਭਿਆਲ ਹਾਂ ਆਉਣਾ ਸਾਰੇ ਜਣੇ ਹੋ ਕੇ ਤਿਆਰ,ਤੇ ਖੁਸ਼ੀਆਂ ਚ ਆਓ ਨੱਚੀਏ ਜਿਹੜੇ ਦੇਸ਼ ਨਾਲ ਕਰਦੇ ਪਿਆਰ,ਖੁਸ਼ੀਆਂ ਚ ਆਓ ਨੱਚੀਏ ਇਹੋ ਦਿਲ ਵਿੱਚ ਕਰ ਕੇ ਵਿਚਾਰ,ਤੇ ਖੁਸ਼ੀਆਂ ਚ ਆਓ ਨੱਚੀਏ ਅਸੀਂ ਚੰਗੇ ਹੋਵਾਂਗੇ ਤੇ,ਦੇਸ਼ ਚੰਗਾ ਹੋਵੇਗਾ ਅਸੀਂ ਬੁਰੇ ਹੋਈਏ,ਸਾਰਾ ਦੇਸ਼ ਬੈਠ ਰੋਵੇਗਾ ਕਦੇ ਦੇਸ਼ ਦੇ ਨਾ ਬਣੀਏਂ ਗੱਦਾਰ,ਤੇ ਖੁਸ਼ੀਆਂ ਚ ਆਓ ਨੱਚੀਏ ਜਿਹੜੇ ਦੇਸ਼ ਨਾਲ ਕਰਦੇ ਪਿਆਰ,ਖੁਸ਼ੀਆਂ ਚ ਆਓ ਨੱਚੀਏ ਇਹੋ ਦਿਲ ਵਿੱਚ ਕਰ ਕੇ ਵਿਚਾਰ,ਤੇ ਖੁਸ਼ੀਆਂ ਚ ਆਓ ਨੱਚੀਏ ਦੇਸ਼ ਦਾ ਤਿਰੰਗਾ ਜਦੋਂ,ਉੱਚਾ ਲਹਿਰਾਵਾਂਗੇ ਇਹਦੇ ਨਾਲ ਦੁਨੀਆਂ ਨੂੰ,ਤਾਕਤ ਵਿਖਾਵਾਂਗੇ ਸਾਰਾ ਦੇਸ਼ ਸਾਡਾ ਇੱਕੋ ਪਰਿਵਾਰ,ਤੇ ਖੁਸ਼ੀਆਂ ਚ ਆਓ ਨੱਚੀਏ ਜਿਹੜੇ ਦੇਸ਼ ਨਾਲ ਕਰਦੇ ਪਿਆਰ,ਖੁਸ਼ੀਆਂ ਚ ਆਓ ਨੱਚੀਏ ਇਹੋ ਦਿਲ ਵਿੱਚ ਕਰ ਕੇ ਵਿਚਾਰ,ਤੇ ਖੁਸ਼ੀਆਂ ਚ ਆਓ ਨੱਚੀਏ ਦੇਸ਼ ਵਾਲਾ ਮਾਨ ਅਸੀਂ,ਆਪ ਹੀ ਵਧਾਵਾਂਗੇ ਬਾਬਾ ਬੀਰ੍ਹਾ ਆਖਦਾਏ,ਗੁਣ ਸਦਾ ਗਾਵਾਂਗੇ ਹੋ ਕੇ ਪੂਰੀ ਤਰ੍ਹਾਂ ਅੱਜ,ਹੁਸ਼ਿਆਰ,ਤੇ ਖੁਸ਼ੀਆਂ ਚ ਆਓ ਨੱਚੀਏ ਜਿਹੜੇ ਦੇਸ਼ ਨਾਲ ਕਰਦੇ ਪਿਆਰ,ਖੁਸ਼ੀਆਂ ਚ ਆਓ ਨੱਚੀਏ ਇਹੋ ਦਿਲ ਵਿੱਚ ਕਰ ਕੇ ਵਿਚਾਰ,ਤੇ ਖੁਸ਼ੀਆਂ ਚ ਆਓ ਨੱਚੀਏ
ਝੁੱਲੇਗਾ ਤਿਰੰਗਾ
ਘਰ ਘਰ ਝੁੱਲੇਗਾ ਤਿਰੰਗਾ ਦੇਸ਼ ਦਾ ਦੁਨੀਆਂ ਤੇ ਇਹੋ ਕੰਮ ਚੰਗਾ ਦੇਸ਼ ਦਾ ਇਹਦੇ ਨਾਲ ਦੇਸ਼ ਲਈ ਪਿਆਰ ਜਾਗਦਾ ਦੇਸ਼ ਦਾ ਜਵਾਨ ਰਹੇ,ਬਾਹਾਂ ਨੂੰ ਖਿਲਾਰਦਾ ਦੂਰ ਤੱਕ ਜਾਏਗਾ ਇਸ਼ਾਰਾ ਦੇਸ਼ ਦਾ ਘਰ ਘਰ ਝੁੱਲੇਗਾ ਤਿਰੰਗਾ ਦੇਸ਼ ਦਾ ਦੁਨੀਆਂ ਤੇ ਇਹੋ ਕੰਮ ਚੰਗਾ ਦੇਸ਼ ਦਾ ਤਿਰੰਗੇ ਵੱਲ ਵੇਖ ਦਿਲਾਂ 'ਚ,ਜਨੂੰਨ ਭਰੇਗਾ ਦੇਸ਼ ਚ ਖਰਾਬੀਆਂ ਨਾ ਕਦੇ,ਕੋਈ ਕਰੇਗਾ ਯੋਧਾ ਸੱਭ ਬਣੇਗਾ ਪਿਆਰਾ ਦੇਸ਼ ਦਾ ਘਰ ਘਰ ਝੁੱਲੇਗਾ ਤਿਰੰਗਾ ਦੇਸ਼ ਦਾ ਦੁਨੀਆਂ ਤੇ ਇਹੋ ਕੰਮ,ਚੰਗਾ ਦੇਸ਼ ਦਾ ਇਹ ਤਿਰੰਗੇ ਚ ਬਹਾਦਰਾਂ ਦਾ,ਜੋਸ਼ ਲੱਭਦਾ ਮਰ ਜਾਂਦਾ ਵੈਰੀ ਜਦੋਂ ਉਹ,ਤਿਰੰਗਾ ਤੱਕਦਾ ਅੱਜ ਤੁਸੀਂ ਵੇਖਿਓ ਨਜ਼ਾਰਾ ਦੇਸ਼ ਦਾ ਘਰ ਘਰ ਝੁੱਲੇਗਾ,ਤਿਰੰਗਾ ਦੇਸ਼ ਦਾ ਦੁਨੀਆਂ ਤੇ ਇਹੋ ਕੰਮ,ਚੰਗਾ ਦੇਸ਼ ਦਾ ਮੈਂ ਵੀ ਘਰ ਵਿੱਚ ਉੱਚਾ ਝੰਡਾ, ਲਾ ਦਵਾਂਗਾ ਆਖੇ ਬਾਬਾ ਬੀਰ੍ਹਾ ਖੁਸ਼ੀਆਂ,ਮਨਾ ਲਵਾਂਗਾ ਸੱਚੇ ਦਿਲੋਂ ਭਰਾਂਗੇ,ਹੁੰਘਾਰਾ ਦੇਸ਼ ਦਾ ਘਰ ਘਰ ਝੁੱਲੇਗਾ,ਤਿਰੰਗਾ ਦੇਸ਼ ਦਾ ਦੁਨੀਆਂ ਤੇ ਇਹੋ ਕੰਮ,ਚੰਗਾ ਦੇਸ਼ ਦਾ
ਅੱਜ ਦਿਨ ਵੱਖਰਾ
ਭਾਈ ਅੱਜ ਦਿਨ ਵੱਖਰਾ ਮਹਾਨ ਜੱਗ ਤੇ ਖੁਸ਼ੀਆਂ ਮਨਾਉਣੀਆਂ ਕਈ ਲੋਕ ਸੱਦ ਕੇ ਗ਼ੁਲਾਮੀ ਦੀਆਂ ਗਲ ਚੋਂ,ਜੰਜੀਰਾਂ ਵੱਢ ਕੇ ਦੱਸ ਦਿੱਤੇ ਵੈਰੀ ਅਸੀਂ,ਦੇਸ਼ ਵਿੱਚੋਂ ਕੱਢ ਕੇ ਹੁਣ ਕਿਸੇ ਦਾ ਨਾ ਡਰ,ਰਾਜ ਕਰੋ ਰੱਜ ਕੇ ਭਾਈ ਅੱਜ ਦਿਨ ਵੱਖਰਾ,ਮਹਾਨ ਜੱਗ ਤੇ ਖੁਸ਼ੀਆਂ ਮਨਾਉਣੀਆਂ ਕਈ ਲੋਕ ਸੱਦ ਕੇ ਦੇਸ਼ ਵਿੱਚ ਆਕੇ ਵੈਰੀ,ਦੇਸ਼ ਲੈਗੇ ਲੁੱਟ ਕੇ ਸਾਡੇ ਘਰ ਸਾਨੂੰ ਵੈਰੀ,ਜਾਂਦੇ ਰਹੇ ਕੁੱਟ ਕੇ ਸੁੱਖ ਪਾਇਆ ਅਸਾਂ ਓਹ, ਸ਼ੈਤਾਨ ਕੱਢ ਕੇ ਭਾਈ ਅੱਜ ਦਿਨ ਵੱਖਰਾ,ਮਹਾਨ ਜੱਗ ਤੇ ਖੁਸ਼ੀਆਂ ਮਨਾਉਣੀਆਂ,ਕਈ ਲੋਕ ਸੱਦ ਕੇ ਅਜ਼ਾਦੀ ਪਿੱਛੇ ਫਾਂਸੀਆਂ ਤੇ,ਚੜ੍ਹ ਵੇਖਿਆ ਮੌਤ ਦਾ ਸਮਾਨ ਆਪ ਅਸੀਂ,ਘੜ੍ਹ ਵੇਖਿਆ ਅਜ਼ਾਦੀ ਲੈਂਦੇ ਗਏ ਕਈ,ਜਹਾਨ ਛੱਡ ਕੇ ਭਾਈ ਅੱਜ ਦਿਨ ਵੱਖਰਾ,ਮਹਾਨ ਜੱਗ ਤੇ ਖੁਸ਼ੀਆਂ ਮਨਾਉਣੀਆਂ,ਕਈ ਲੋਕ ਸੱਦ ਕੇ ੧੫ਅਗਸਤ ਨੂੰ ਅਜ਼ਾਦੀ ਸਾਨੂੰ ਮਿਲੀ ਸੀ ਬਾਬਾ ਬੀਰ੍ਹਾ ਕਹਿੰਦਾ,ਇਹੋ ਰੀਝ ਦਿਲੀ ਸੀ ਝੁੱਲਦਾ ਤਿਰੰਗਾ ਝੰਡਾ,ਦੇਸ਼ ਵਿੱਚ ਸੱਜ ਕੇ ਭਾਈ ਅੱਜ ਦਿਨ ਵੱਖਰਾ,ਮਹਾਨ ਜੱਗ ਤੇ ਖੁਸ਼ੀਆਂ ਮਨਾਉਣੀਆਂ,ਕਈ ਲੋਕ ਸੱਦ ਕੇ
ਭੈਣਾਂ ਨਾਲ ਰੌਣਕਾਂ
ਭੈਣਾਂ ਨਾਲ ਹੋਈਆਂ ਅੱਜ,ਰੌਣਕਾਂ ਭਰਾਵਾਂ ਦੇ ਰੱਖੜੀ ਦਾ ਦਿਨ ਅਸੀਂ,ਖੁਸ਼ੀਆਂ ਮਨਾਵਾਂਗੇ ਪੁੰਨਿਆਂ ਦਾ ਚੰਨ ਅੱਜ,ਵੀਰ ਬਣ ਜਾਵੇਗਾ ਰੋਂਦੀਆਂ ਭੈਣਾਂ ਨੂੰ ਜਦੋਂ,ਗਲ ਨਾਲ ਲਾਵੇਗਾ ਦੁੱਖ ਸੁੱਖ ਸਾਰੇ ਅੱਜ,ਇੱਕ ਦੂਜੇ ਨੂੰ ਸੁਣਾਵਾਂਗੇ ਭੈਣਾਂ ਨਾਲ ਹੋਈਆਂ ਅੱਜ,ਰੌਣਕਾਂ ਭਰਾਵਾਂ ਦੇ ਚਾਵਾਂ ਨਾਲ ਰੱਖੜੀ,ਲਿਆਵੇ ਭੈਣ ਵੀਰ ਦੀ ਭੋਲਾ ਭਾਲਾ ਵੀਰ ਮੇਰਾ,ਆਖਦੀ ਫ਼ਕੀਰ ਜੀ ਮੁੜ ਮੁੜ ਦੇਂਣ ਭੈਣਾਂ,ਢੇਰ ਕੋਈ ਦੁਆਵਾਂ ਦੇ ਭੈਣਾਂ ਨਾਲ ਹੋਈਆਂ ਅੱਜ,ਰੌਣਕਾਂ ਭਰਾਵਾਂ ਦੇ ਭੈਣਾਂ ਪਿੱਛੇ ਸਾਇਦ ਰੱਬ,ਦਿੰਦਾ ਰੱਜ ਰੱਜ ਕੇ ਅੱਜ ਹੈ ਬਹਾਨਾ ਭੈਣਾਂ,ਲੈਣਾ ਜਿਹੜੇ ਪੱਜ ਤੇ ਅਸੀਂ ਅੱਜ ਪਿਆਰ ਨਾਲ ਰੱਖੜੀ ਬੰਨਾਵਾਂਗੇ ਭੈਣਾਂ ਨਾਲ ਹੋਈਆਂ ਅੱਜ,ਰੌਣਕਾਂ ਭਰਾਵਾਂ ਦੇ ਮਾਵਾਂ ਦੀਆਂ ਜਾਈਆਂ ਰੱਬਾ,ਰਾਜੀ ਰਹਿਣ ਦੇ ਭੈਣਾਂ ਤੇ ਭਰਾ ਵੀ ਰੱਬਾ,ਕੱਠੇ ਹੋ ਕੇ ਬਹਿਣ ਦੇ ਕਈ ਚਿਰਾਂ ਬਾਦ ਮਿਲੇ,ਧੀਆਂ ਪੁੱਤ ਮਾਵਾਂ ਦੇ ਭੈਣਾਂ ਨਾਲ ਹੋਈਆਂ ਅੱਜ,ਰੌਣਕਾਂ ਭਰਾਵਾਂ ਦੇ ਦੁੱਖ ਸੁੱਖ ਵਿੱਚ ਇਹਨਾਂ,ਭੈਣਾਂ ਕੋਲ ਜਾਵਾਂਗੇ ਬਾਬਾ ਬੀਰ੍ਹੇ ਜਿਉਂਦੇ ਰਹੇ,ਰਿਸਤੇ ਨਿਭਾਵਾਂਗੇ ਬਣ ਕੇ ਪੁਜਾਰੀ ਰਹਾਂ,ਭੈਣਾਂ ਦੀਆਂ ਰਾਵਾਂ ਦੇ ਭੈਣਾਂ ਨਾਲ ਹੋਈਆਂ ਅੱਜ,ਰੌਣਕਾਂ ਭਰਾਵਾਂ ਦੇ ਰੱਖੜੀ ਦਾ ਦਿਨ ਅਸੀਂ,ਖੁਸ਼ੀਆਂ ਮਨਾਵਾਂਗੇ
ਰੱਖੜੀ ਦਾ ਦਿਨ
ਰੱਖੜੀ ਦਾ ਦਿਨ ਲਈਏ,ਰੱਖੜੀ ਮਨਾ ਖੁਸ਼ੀਆਂ ਚ ਬਹਿਣ ਸਾਰੇ,ਭੈਣ ਤੇ ਭਰਾ ਸਾਲ ਪਿੱਛੋਂ ਰੱਖੜੀ ਦਾ,ਦਿਨ ਸੋਹਣਾ ਆਇਆ ਏ ਭੈਣਾਂ ਤੇ ਭਰਾਵਾਂ ਵਿੱਚ,ਪਿਆਰ ਆ ਜਗਾਇਆ ਏ ਦੂਰ ਦੂਰ ਬੈਠਿਆਂ ਨੂੰ,ਦਿੱਤਾ ਏ ਮਿਲਾ ਰੱਖੜੀ ਦਾ ਦਿਨ ਲਈਏ,ਰੱਖੜੀ ਮਨਾ ਖੁਸ਼ੀਆਂ ਚ ਬਹਿਣ ਸਾਰੇ ਭੈਣ ਤੇ ਭਰਾ ਪੇਕਿਆਂ ਦਾ ਨਾਂ ਸੀ ਰਹਿੰਦੀ,ਨਿੱਤ ਭੈਣ ਰੱਟਦੀ ਗਿਣਤੀ ਦੇ ਨਾਲ ਦਿਨ,ਲੰਘ ਗਏ ਨੇ ਝੱਟ ਜੀ ਗਲ੍ਹੀ ਵਿੱਚ ਵੇਖ ਭੈਣ,ਨੇੜੇ ਗਈਏ ਆ ਰੱਖੜੀ ਦਾ ਦਿਨ,ਲਈਏ ਰੱਖੜੀ ਮਨਾ ਖੁਸ਼ੀਆਂ ਚ ਬਹਿਣ ਸਾਰੇ,ਭੈਣ ਤੇ ਭਰਾ ਚਹਿਲ ਪਹਿਲ ਹੋਈ ਵੇਖੋ,ਘਰਾਂ ਵਿੱਚ ਰੱਜ ਕੇ ਗ਼ੁਲਾਮ ਵੀਰ ਹੋਏ ਅੱਜ,ਪਿਆਰ ਵਿੱਚ ਬੱਝ ਕੇ ਘੁੱਟ ਘੁੱਟ ਭੈਣਾਂ ਵੀਰ,ਗਲ ਲਿਆ ਲਾ ਰੱਖੜੀ ਦਾ ਦਿਨ,ਲਈਏ ਰੱਖੜੀ ਮਨਾ ਖੁਸ਼ੀਆਂ ਚ ਬਹਿਣ ਸਾਰੇ,ਭੈਣ ਤੇ ਭਰਾ ਰੱਖੜੀ ਬਨਾ ਕੇ ਖੁਸ਼,ਹੋਇਆ ਸਾਰਾ ਪਰਿਵਾਰ ਬਾਬਾ ਬੀਰ੍ਹਾ ਕਹਿੰਦਾ ਖੂਬ,ਲੱਗ ਗਈ ਬਹਾਰ ਇਹੋ ਜਿਹੇ ਦਿਨ ਰੱਬਾ,ਨਿੱਤ ਤੂੰ ਲਿਆ ਰੱਖੜੀ ਦਾ ਦਿਨ ਲਈਏ,ਰੱਖੜੀ ਮਨਾ ਖੁਸ਼ੀਆਂ ਚ ਬਹਿਣ ਸਾਰੇ,ਭੈਣ ਤੇ ਭਰਾ
ਪਿਆਰ ਮੁਹੱਬਤ
ਬੰਦਿਆ ਪਿਆਰ ਮੁਹੱਬਤਾਂ,ਵੰਡ ਕੇ ਵੇਖ ਟੁੱਟੇ ਹੋਏ ਦਿਲਾਂ ਨੂੰ ਤੂੰ ਕਿਤੇ,ਗੰਢ ਕੇ ਵੇਖ ਕਿਸਮਤ ਦੂਜਿਆਂ ਦੀ ਕਿਤੇ,ਰੰਗ ਕੇ ਵੇਖ ਨਫ਼ਰਤ ਨੂੰ ਪਰੇ ਜਾ ਕਿਤੇ ਤੂੰ,ਟੰਗ ਕੇ ਵੇਖ ਕਿਤੇ ਗ਼ਰੀਬ ਦੇ ਭਲੇ ਲਈ,ਲੰਘ ਕੇ ਵੇਖ ਜਾ ਮਾੜਿਆਂ ਦਾ ਸੁੱਖ ਵੀ ਤੂੰ,ਮੰਗ ਕੇ ਵੇਖ ਆਪਣੇ ਹੰਕਾਰੀ ਮਨ ਨੂੰ ਜਾ,ਚੰਡ ਕੇ ਵੇਖ ਦੂਰ ਅਪਣਾ ਕਰ ਕੇ ਕਿਤੇ,ਘੁਮੰਡ ਤੇ ਵੇਖ ਜ਼ਰੀਲੇ ਸੁਬਾਹ ਨੂੰ ਵੀ ਜਰਾ,ਡੰਗ ਕੇ ਵੇਖ ਜ਼ੁਲਮ ਕਰਦਿਆਂ ਥੋੜਾ ਜਰਾ,ਕੰਬ ਕੇ ਵੇਖ ਗੁੱਸਾ ਗਿਲਾ ਦਿਲਾਂ ਵਿੱਚੋਂ ਤੂੰ,ਸੰਡ ਕੇ ਵੇਖ ਬੁਰਾਈ ਆਪਣੀ ਨੂੰ ਕਿਤੇ ਤੂੰ,ਭੰਡ ਕੇ ਵੇਖ ਇਸ ਚਲਾਏ ਮਾਨ ਮਨ ਨੂੰ,ਬੰਨ ਕੇ ਵੇਖ ਸੰਤਾਂ ਵਾਂਗੂ ਹੋ ਕੇ ਕਿਤੇ ਤੂੰ,ਮਲੰਗ ਤੇ ਵੇਖ ਗ਼ਲਤੀ ਆਪਣੀ ਨੂੰ ਕਦੇ ਤੂੰ,ਮੰਨ ਕੇ ਵੇਖ ਬੰਦਿਆ ਕਿਤੇ ਬੁਰੇ ਕੰਮਾ ਤੋਂ,ਸੰਗ ਕੇ ਵੇਖ ਨਾਲ ਪਿਆਰ ਦੇ ਸਭਨਾਂ ਚ,ਹੰਡ ਕੇ ਵੇਖ ਹੌਂਸਲਾ ਅਪਣਾ ਕਰ ਕੇ ਤੂੰ,ਬੁਲੰਦ ਤੇ ਵੇਖ ਕਿਸੇ ਨੂੰ ਅਪਣਾ ਬਣਾਉਣਾ,ਢੰਗ ਤੇ ਵੇਖ ਜਾਤਾਂ ਪਾਤਾਂ ਦੇ ਗਰੂਰ ਨੂੰ ਤੂੰ,ਫੰਡ ਕੇ ਵੇਖ ਤੇਰਾ ਮੇਰਾ ਕਿਹੜਾ ਉੱਪਰ,ਬ੍ਰਹਮੰਡ ਤੇ ਵੇਖ ਸੱਭ ਨਾਲ ਵਧੀਆ ਬਣਾਕੇ,ਸਬੰਦ ਤੇ ਵੇਖ ਬਾਬਾ ਇਹੋ ਜਿਹਾ ਲੈਕੇ ਤੂੰ,ਆਨੰਦ ਤੇ ਵੇਖ
ਮੈਂ ਧੀ ਦੇਸ਼ ਦੀ ਬੋਲਦੀ
ਮੈਂ ਧੀ ਦੇਸ਼ ਦੀ ਬੋਲਦੀ,ਕੋਈ ਮੈਂਨੂੰ ਜ਼ਹਿਰ ਲਿਆਦੋ ਨਈਂਓਂ ਚੁੜ ਚੁੜ ਕੇ ਮੈਂ ਮਰਨਾ,ਇੱਕੋ ਵਾਰ ਮੁਕਾਦੋ ਇੱਥੇ ਧੀਆਂ ਦੀ ਹਾਲਤ ਵੇਖ ਕੇ,ਰੂਹ ਕੰਬਦੀ ਜਾਂਦੀ ਜ਼ਿੰਦਗੀ ਕਿਵੇਂ ਕੱਢਨੀ,ਕੋਈ ਸਮਝ ਨਈਂ ਆਉਂਦੀ ਮੈਂ ਪਲ ਪਲ ਜਾਂਦੀ ਡੋਲਦੀ,ਕੋਈ ਆਵਾਜ ਲਗਾਦੋ ਮੈਂ ਧੀ ਦੇਸ਼ ਦੀ ਬੋਲਦੀ,ਕੋਈ ਮੈਂਨੂੰ ਜ਼ਹਿਰ ਲਿਆਦੋ ਨਈਂਓ ਚੁੜ ਚੁੜ ਕੇ ਮੈਂ ਮਰਨਾ,ਇੱਕੋ ਵਾਰ ਮੁਕਾਦੋ ਇੱਥੇ ਦਰਦੀ ਲੱਭੇ ਕੋਈ ਨਾ,ਜਿਹੜਾ ਲਾਜ਼ ਬਚਾਵੇ ਜਦੋਂ ਸੱਭ ਕੁਝ ਜਾਂਦਾ ਲੁੱਟਿਆ,ਤਾਂ ਜੱਗ ਰੌਲਾ ਪਾਵੇ ਅਸੀਂ ਕਿਵੇਂ ਜਿਉਣਾ ਦੇਸ਼ ਚ,ਇਹ ਗੱਲ ਸਮਝਾਦੋ ਮੈਂ ਧੀ ਦੇਸ਼ ਦੀ ਬੋਲਦੀ,ਕੋਈ ਮੈਂਨੂੰ ਜ਼ਹਿਰ ਲਿਆਦੋ ਨਈਂਓ ਚੁੜ ਚੁੜ ਕੇ ਮੈਂ ਮਰਨਾ,ਇੱਕੋ ਵਾਰ ਮੁਕਾਦੋ ਇੱਥੇ ਜਿਸਮਾਂ ਦੇ ਭੁੱਖੇ ਲੋਕ ਨੇ,ਨਾ ਸ਼ਰਮ ਹਿਯਾਵਾਂ ਕਈ ਮੰਦਾ ਚੰਗਾ ਮੈਂਨੂੰ ਬੋਲਦੇ,ਕਿੱਥੇ ਮੂੰਹ ਛੁਪਾਵਾਂ ਹੁਣ ਇਹੋ ਜਿਹੇ ਜ਼ੁਲਮ ਤੋਂ,ਅੱਜ ਮੇਰੀ ਜਾਨ ਛੁਡਾਦੋ ਮੈਂ ਧੀ ਦੇਸ਼ ਦੀ ਬੋਲਦੀ,ਕੋਈ ਮੈਂਨੂੰ ਜ਼ਹਿਰ ਲਿਆਦੋ ਨਈਂਓ ਚੁੜ ਚੁੜ ਕੇ ਮੈਂ ਮਰਨਾ,ਇੱਕੋ ਵਾਰ ਮੁਕਾਦੋ ਕੋਈ ਨਾ ਧੀਆਂ ਜੰਮੇਗਾ,ਹੁਣ ਇਸ ਗਮ ਦਾ ਮਾਰਾ ਅੱਜ ਧੀਆਂ ਵਾਲੇ ਆਖਦੇ,ਮਿਲਦਾ ਨਹੀਓਂ ਸਹਾਰਾ ਗੱਲ ਸੁਣਲੋ ਬਾਬਾ ਬੀਰ੍ਹਾ ਜੀ,ਤੁਸੀਂ ਤਾਂ ਹੱਲ ਕਰਾਦੋ ਮੈਂ ਧੀ ਦੇਸ਼ ਦੀ ਬੋਲਦੀ,ਕੋਈ ਮੈਂਨੂੰ ਜ਼ਹਿਰ ਲਿਆਦੋ ਨਈਂਓ ਚੁੜ ਚੁੜ ਕੇ ਮੈਂ ਮਰਨਾ,ਇੱਕੋ ਵਾਰ ਮੁਕਾਦੋ
ਸੱਜਣਾਂ ਗੱਲ ਸੁਣਲੈ
ਅਸੀਂ ਬਾਝ ਸੱਜਣ ਦੇ ਨਈਂ ਰਹਿਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਤੈਨੂੰ ਵਾਰ ਵਾਰ ਨਈਂ ਕਹਿਣਾ,ਵੇ ਸੱਜਣਾਂ ਗੱਲ ਸੁਣਲੈ ਬਾਝ ਸੱਜਣ ਦੇ,ਜੀ ਨਹੀਓਂ ਲੱਗਦਾ ਰੋ ਰੋ ਹੁਣ ਮੇਰਾ,ਮਨ ਨਹੀਓਂ ਰੱਜਦਾ ਬੜਾ ਔਖਾ ਏ ਵਿਛੋੜਾ ਤੇਰਾ ਸਹਿਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਬਾਝ ਸੱਜਣ ਦੇ ਨਈਂ ਰਹਿਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਤੈਨੂੰ ਵਾਰ ਵਾਰ ਨਈਂ ਕਹਿਣਾ,ਵੇ ਸੱਜਣਾਂ ਗੱਲ ਸੁਣਲੈ ਨਾਲ ਤੇਰੇ ਮੈਂ,ਇਹ ਜੱਗ ਵੱਸਦਾ ਵੇਖਾਂ ਅਪਣਾ ਆਪ ਤੂੰ,ਲਿਖ ਛੱਡ ਮੇਰੇ ਲੇਖਾਂ ਮੈਂ ਪਿਆਰ ਪਿਆਰੇ ਦਾ ਲੁੱਟ ਲੈਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਬਾਝ ਸੱਜਣ ਦੇ ਨਈਂ ਰਹਿਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਤੈਨੂੰ ਵਾਰ ਵਾਰ ਨਈਂ ਕਹਿਣਾ,ਵੇ ਸੱਜਣਾਂ ਗੱਲ ਸੁਣਲੈ ਸੱਜਣਾਂ ਮੈਂ ਤੇਰੇ ਪਿੱਛੇ,ਘੁੰਮ ਘੁੰਮ ਮਰਗੀ ਸੱਜਣਾਂ ਹਨ੍ਹੇਰੀ ਤੇਰੇ ਇਸ਼ਕ ਦੀ ਚੜ੍ਹਗੀ ਅਸੀਂ ਢੁੱਕ ਢੁੱਕ ਤੇਰੇ ਲਾਗੇ ਬਹਿਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਬਾਝ ਸੱਜਣ ਦੇ ਨਈਂ ਰਹਿਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਤੈਨੂੰ ਵਾਰ ਵਾਰ ਨਈਂ ਕਹਿਣਾ,ਵੇ ਸੱਜਣਾਂ ਗੱਲ ਸੁਣਲੈ ਤੇਰੇ ਨਾਲ ਸੱਜਣਾਂ ਵੇ,ਰੌਣਕਾਂ ਜਹਾਨ ਚ ਸ਼ੱਕ ਨਾ ਤੂੰ ਰੱਖੀਂ ਮੇਰੇ,ਧਰਮ ਈਮਾਨ ਚ ਆਖੇ ਬਾਬਾ ਬੀਰ੍ਹਾ ਪਿਆਰ ਨਿਭਾਉਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਬਾਝ ਸੱਜਣ ਦੇ ਨਈਂ ਰਹਿਣਾ,ਵੇ ਸੱਜਣਾਂ ਗੱਲ ਸੁਣਲੈ ਅਸੀਂ ਤੈਨੂੰ ਵਾਰ ਵਾਰ ਨਈਂ ਕਹਿਣਾ,ਵੇ ਸੱਜਣਾਂ ਗੱਲ ਸੁਣਲੈ
ਸੂਫ਼ੀ ਚੋਲਾ ਪਾ ਕੇ
ਦਿਲ ਕਰਦਾ ਮੈਂ ਸੂਫ਼ੀ ਚੋਲਾ ਪਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਵੇਖਾਂ ਮੈਵੀਂ ਅੱਜ ਯਾਰ ਨੂੰ ਮਨਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਬੁੱਲ੍ਹੇ ਵਾਂਗੂ ਨੱਚਣਾ ਵੀ,ਦੁਨੀਆਂ ਤੇ ਔਖਾ ਏ ਮੁਰਸ਼ਦ ਮਨਾਉਣਾ ਕਦੋਂ,ਮੇਰੇ ਲਈ ਸੌਖਾ ਏ ਦੇਖਾਂ ਥੋੜਾ ਬਹੁਤਾ ਮਨ ਸਮਝਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਦਿਲ ਕਰਦਾ ਮੈਂ ਸੂਫ਼ੀ ਚੋਲਾ ਪਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਵੇਖਾਂ ਮੈਵੀਂ ਅੱਜ ਯਾਰ ਨੂੰ ਮਨਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਆਪ ਜੇ ਨਚਾਵੇਂ ਯਾਰਾ,ਨੱਚਾਂ ਤੇਰੇ ਕੋਲ ਵੇ ਭੁੱਲਗੀ ਨਿਮਾਣੀ ਤੇਰੇ,ਮਿੱਠੇ ਮਿੱਠੇ ਬੋਲ ਵੇ ਅੱਜ ਘੁੰਡ ਵਿੱਚ ਮੁੱਖ ਨੂੰ ਛੁਪਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਦਿਲ ਕਰਦਾ ਮੈਂ ਸੂਫ਼ੀ ਚੋਲਾ ਪਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਵੇਖਾਂ ਮੈਵੀਂ ਅੱਜ ਯਾਰ ਨੂੰ ਮਨਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਨੱਚਣੇ ਤੋਂ ਪਹਿਲਾਂ ਲੱਗੇ,ਦੁਨੀਆਂ ਤੋਂ ਸੰਗ ਵੇ ਸਿਰ ਵਿੱਚ ਪਾਜਾ ਮੇਰੇ,ਸ਼ਗਣਾ ਦਾ ਰੰਗ ਵੇ ਮੈਨੂੰ ਰੱਖਲੈ ਤੂੰ ਸੁਹਾਗਣ ਬਣਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਦਿਲ ਕਰਦਾ ਮੈਂ ਸੂਫ਼ੀ ਚੋਲਾ ਪਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਵੇਖਾਂ ਮੈਵੀਂ ਅੱਜ ਯਾਰ ਨੂੰ ਮਨਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਅਨੈਤ ਸ਼ਾਹ ਬਣ ਕੇ,ਪਹਿਚਾਣ ਕਿਤੇ ਮੈਨੂੰ ਵੇ ਭੁੱਲ ਬਖਸਾਉਣ ਲਈ,ਮਨਾਵਾਂ ਅੱਜ ਤੈਨੂੰ ਵੇ ਰੱਖ ਬਾਬਾ ਬੀਰ੍ਹੇ ਅੱਖੀਆਂ ਮਿਲਾ ਕੇ, ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਦਿਲ ਕਰਦਾ ਮੈਂ ਸੂਫ਼ੀ ਚੋਲਾ ਪਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ ਵੇਖਾਂ ਮੈਵੀਂ ਅੱਜ ਯਾਰ ਨੂੰ ਮਨਾ ਕੇ,ਤੇ ਬੁੱਲ੍ਹੇ ਵਾਂਗੂ ਨੱਚਦੀ ਫਿਰਾਂ
ਇਸ਼ਕ ਸਤਾਉਂਦਾ
ਹਾਏ ! ਮੈਂਨੂੰ ਇਸ਼ਕ ਸਤਾਉਂਦਾ ਤੇਰਾ! ਆ ਸੱਜਣਾਂ ਵੇ ਕਿਤੇ ਪਾਜਾ ਤੂੰ ਫੇਰਾ! ਇਸ਼ਕ ਤੇਰਾ ਮੈਂਨੂੰ,ਵੱਢ ਵੱਢ ਖਾਂਦਾ! ਹੁਣ ਨਾ ਵਿਛੋੜਾ ਮੈਥੋਂ,ਝੱਲਿਆ ਜਾਂਦਾ! ਕਿੱਥੇ ਲਾ ਲਿਆ ਏ ਸੱਜਣਾਂ ਤੂੰ ਡੇਰਾ! ਹਾਏ ! ਮੈਂਨੂੰ ਇਸ਼ਕ ਸਤਾਉਂਦਾ ਤੇਰਾ! ਆ ਸੱਜਣਾਂ ਵੇ ਕਿਤੇ ਪਾਜਾ ਤੂੰ ਫੇਰਾ! ਇਸ਼ਕ ਤੇਰੇ ਨੇ ਮੈਂਨੂੰ,ਕਮਲੀ ਕੀਤਾ! ਸਾੜ ਕੇ ਦਿਲ ਹੁਣ,ਖੂਨ ਵੀ ਪੀਤਾ! ਮੇਰੇ ਵੱਸ ਚ ਨਾ ਰਹਿ ਗਿਆ ਜੇਰਾ! ਹਾਏ ! ਮੈਂਨੂੰ ਇਸ਼ਕ ਸਤਾਉਂਦਾ ਤੇਰਾ! ਆ ਸੱਜਣਾਂ ਵੇ ਕਿਤੇ,ਪਾਜਾ ਤੂੰ ਫੇਰਾ! ਇਸ਼ਕ ਤੇਰੇ ਮੈਂਨੂੰ,ਪੱਟਿਆ ਜ`ਗ ਚੋਂ ! ਕੱਢ ਕਿਤੇ ਮੈਂਨੂੰ ਤੂੰ,ਬਲਦੀ ਅੱਗ ਚੋਂ! ਮੈਂਨੂੰ ਮੌਤ ਵੀ ਪਾਉਂਦੀ ਪਈਏ ਘੇਰਾ! ਹਾਏ ! ਮੈਂਨੂੰ ਇਸ਼ਕ ਸਤਾਉਂਦਾ ਤੇਰਾ! ਆ ਸੱਜਣਾਂ ਵੇ ਕਿਤੇ,ਪਾਜਾ ਤੂੰ ਫੇਰਾ! ਇਸ਼ਕ ਨੂੰ ਠੰਡਿਆਂ,ਕਰ ਜਾ ਆ ਕੇ! ਆਪਣੀ ਹੂਰ ਨੂੰ,ਗਲ ਨਾਲ ਲਾ ਕੇ! ਆਖੇ ਬਾਬਾ ਬੀਰ੍ਹਾ ਚੁੱਕ ਦੇ ਹਨ੍ਹੇਰਾ! ਹਾਏ ! ਮੈਂਨੂੰ ਇਸ਼ਕ ਸਤਾਉਂਦਾ ਤੇਰਾ! ਆ ਸੱਜਣਾਂ ਵੇ ਕਿਤੇ,ਪਾਜਾ ਤੂੰ ਫੇਰਾ!
ਜ਼ਿੰਦ ਸੱਜਣਾਂ ਦੇ ਲੇਖੇ
ਜ਼ਿੰਦ ਸੱਜਣਾਂ ਦੇ ਲੇਖੇ ਅੱਜ ਲਾਦੇ,ਨੀ ਫਿਰ ਕਦੋਂ ਟਾਈਮ ਲੱਗਨਾਂ! ਕੀਤੇ ਕੌਲ ਇਕਰਾਰ ਤੂੰ ਨਿਭਾਦੇ,ਨੀ ਫਿਰ ਕਦੋਂ ਟਾਈਮ ਲੱਗਨਾਂ! ਫਿਰ ਐਵੇਂ ਸੱਜਣਾਂ ਦੀ,ਭਾਲ ਰਹੇਂਗੀ ਕਰਦੀ! ਬੜਾ ਅਉਖਾ ਲੱਭਦਾ ਏ,ਦਿਲ ਵਾਲਾ ਦਰਦੀ! ਗੱਲ ਬਣਦੀ ਤੇ ਅੱਜ ਹੀ ਬਣਾਦੇ,ਨੀ ਫਿਰ ਕਦੋ ਟਾਇਮ ਲੱਗਨਾਂ! ਜ਼ਿੰਦ ਸੱਜਣਾਂ ਦੇ ਲੇਖੇ ਅੱਜ ਲਾਦੇ,ਨੀ ਫਿਰ ਕਦੋ ਟਾਈਮ ਲੱਗਨਾਂ! ਕੀਤੇ ਕੌਲ ਇਕਰਾਰ ਤੂੰ ਨਿਭਾਦੇ, ਨੀ ਫਿਰ ਕਦੋ ਟਾਈਮ ਲੱਗਨਾਂ! ਛੇਤੀ ਛੇਤੀ ਕਰਕੇ ਤੂੰ,ਵੇਲੇ ਨੂੰ ਸੰਭਾਲ ਨੀ! ਅੱਗੇ ਹੋ ਕੇ ਯਾਰ ਨਾਲ,ਕਰਲੈ ਸਵਾਲ਼ ਨੀ! ਮੇਰੇ ਦਿਲ ਵਾਲਾ ਭਰਮ ਮਿਟਾਦੇ,ਨੀ ਫਿਰ ਕਦੋਂ ਟਾਈਮ ਲੱਗਨਾਂ! ਜ਼ਿੰਦ ਸੱਜਣਾਂ ਦੇ ਲੇਖੇ ਅੱਜ ਲਾਦੇ,ਨੀ ਫਿਰ ਕਦੋ ਟਾਈਮ ਲੱਗਨਾਂ! ਕੀਤੇ ਕੌਲ ਇਕਰਾਰ ਤੂੰ ਨਿਭਾਦੇ,ਨੀ ਫਿਰ ਕਦੋਂ ਟਾਈਮ ਲੱਗਨਾਂ! ਪਿਆਰ ਨਾਲ ਵੇਖ ਅੱਜ,ਯਾਰ ਮੁੱਖੋਂ ਬੋਲਦਾ! ਦਿਲਾਂ ਵਾਲੀ ਘੁੰਡੀ ਵੇਖ,ਤੇਰੇ ਨਾਲ ਖੋਲਦਾ! ਫੁੱਲ ਯਾਰ ਦੀ ਜ਼ੁਬਾਣ ਤੇ ਚੜ੍ਹਦੇ,ਨੀ ਫਿਰ ਕਦੋਂ ਟਾਇਮ ਲੱਗਨਾਂ! ਜ਼ਿੰਦ ਸੱਜਣਾਂ ਦੇ ਲੇਖੇ ਅੱਜ ਲਾਦੇ,ਨੀ ਫਿਰ ਕਦੋਂ ਟਾਇਮ ਲੱਗਨਾਂ! ਕੀਤੇ ਕੌਲ ਇਕਰਾਰ ਤੂੰ ਨਿਭਾਦੇ,ਨੀ ਫਿਰ ਕਦੋ ਟਾਇਮ ਲੱਗਨਾਂ! ਤੇਰੇ ਵੱਲ ਵੇਖ ਭਾਗ,ਸਖੀਆਂ ਦੇ ਖੁੱਲਣੇ! ਸੱਜਣਾਂ ਚ ਬੈਠ ਦੁੱਖ,ਦੁਨੀਆਂ ਦੇ ਭੁੱਲਣੇ! ਹੱਥ ਬਾਬਾ ਬੀਰ੍ਹਾ ਆਖਦਾ ਫੜਾਦੇ,ਨੀ ਫਿਰ ਕਦੋਂ ਟਾਇਮ ਲੱਗਨਾਂ! ਜ਼ਿੰਦ ਸੱਜਣਾਂ ਦੇ ਲੇਖੇ ਅੱਜ ਲਾਦੇ,ਨੀ ਫਿਰ ਕਦੋਂ ਟਾਇਮ ਲੱਗਨਾਂ! ਕੀਤੇ ਕੌਲ ਇਕਰਾਰ ਤੂੰ ਨਿਭਾਦੇ,ਨੀ ਫਿਰ ਕਦੋ ਟਾਇਮ ਲੱਗਨਾਂ!
ਨੇਕੀਆਂ ਤੂੰ ਕਰਲੈ
ਬੁਰਿਆਂ ਨਾਲੋਂ ਬੁਰੇ ਅਸੀਂ ਹਾਂ,ਬੁਰੀਆਂ ਗੱਲਾਂ ਕਰਦੇ ਚੰਗਿਆਂ ਤੋਂ ਕਈ ਜਾਨ ਵਾਰਦੇ,ਬੁਰੇ ਕੰਮਾਂ ਤੋਂ ਡਰਦੇ ਨੇਕੀਆਂ ਤੂੰ ਕਰਲੈ,ਕਈ ਨੇਕੀਆਂ ਕਰ ਕਰ ਤਰਗੇ ਜਿਉਂ ਦਿਨ ਚੜ੍ਹਦਾ ਏ ਬੰਦਾ ਵੇਖੋ,ਪੈਸਿਆਂ ਪਿੱਛੇ ਪੈਂਦਾ ਹੱਕ ਬਿਗਾਨਾ ਖੋਹਣ ਵਾਸਤੇ,ਜਣੇ ਖਣੇ ਨਾਲ ਖਹਿੰਦਾ ਪਿਆਰ ਤੂੰ ਕਮਾਲੈ ਬੰਦਿਆ,ਪੈਸਾ ਨਾਲ ਨਈਂ ਜਾਂਦਾ ਭਾਈਆਂ ਵਰਗੇ ਦੋਸਤ ਬਣਾਲੈ,ਦੋਸਤਾਂ ਨਾਲ ਬਹਾਰਾਂ ਸਾਫ਼ ਨਿਗ੍ਹਾ ਨੂੰ ਕਰਕੇ ਤੁਰੀਏ,ਨਿਭਜੂ ਨਾਲ ਪਿਆਰਾਂ ਦੁਨੀਆਂ ਚ ਰੱਜ ਰੱਜ ਕੇ,ਫਿਰ ਖੁਸ਼ੀਆਂ ਮਨਾ ਤੂੰ ਯਾਰਾਂ ਇੱਕ ਦੂਜੇ ਦੀਆਂ ਗੱਲਾਂ ਸੁਣ ਸੁਣ,ਆਵੇ ਬੜਾ ਨਜ਼ਾਰਾ ਪਿਆਰ ਮੁਹੱਬਤਾਂ ਵਾਲੇ ਫੁੱਲ ਕੋਈ,ਕੇਰੇ ਮੁੱਖੋਂ ਵਿਚਾਰਾ ਦੁਨੀਆਂ ਚ ਸ਼ੋਰ ਪੈ ਗਿਆ,ਅੱਜ ਮੌਜਾਂ ਲਵੇ ਕਰਤਾਰਾ ਵਿੱਚ ਭਾਈਆਂ ਦੇ ਮੌਜਾਂ ਬੜੀਆਂ,ਜਦ ਵੀ ਕੱਠੇ ਬਹੀਏ ਨਾਲ ਮਜ਼ਾਕਾਂ ਲੰਘਣ ਘੜੀਆਂ,ਵਿੱਚ ਖੁਸ਼ੀ ਦੇ ਰਹੀਏ ਸਿਆਣੇ ਤੈਨੂੰ ਦੇਣ ਸਿੱਖਿਆ,ਭਰਾਵਾਂ ਨਾਲ ਨਾ ਖਹੀਏ ਬੀਤਗੇ ਦਿਨ ਕੌਣ ਲਿਆਵੇ,ਲੰਘੇ ਪਿਆਰ ਮੁਹੱਬਤਾਂ ਦੇ ਕਦੇ ਛੱਪੜਾ ਵਿੱਚ ਛਾਲਾਂ,ਕਦੇ ਖੇਡਦੇ ਉੱਚੇ ਦਰਖ਼ਤਾਂ ਤੇ ਮੀਂਹ ਵਿੱਚ ਅਸੀਂ ਦੌੜੇ ਵਥੇਰੇ,ਬਾਬਾ ਕੱਚੀਆਂ ਸੜਕਾਂ ਤੇ
ਟੀਚਰ ਗੁਰੂਆਂ ਵਰਗੇ
ਟੀਚਰ ਹੋਣ ਕੋਈ ਗੁਰੂਆਂ ਵਰਗੇ,ਮਿਹਨਤ ਨਾਲ ਪੜ੍ਹਾਵਣ ਐਵੇਂ ਨਾ ਕਿਤੇ ਮੋਬਾਇਲ ਵੇਖਦਿਆਂ,ਵੇਹਲੇ ਸਮਾਂ ਗੁਜ਼ਾਰਨ ਚੰਗੇ ਅਧਿਆਪਕਾਂ ਦੀਆਂ ਲੋਕੀ,ਸਿਫਤਾਂ ਕਰਦੇ ਪਿਆਰ ਨਾਲ ਬੱਚੇ ਸਾਰੇ,ਪਾਣੀ ਰਹਿੰਦੇ ਭਰਦੇ ਇਹੋ ਜਿਹੇ ਅਧਿਆਪਕਾਂ ਨੂੰ ਸੱਭ,ਦੁਨੀਆਂ ਵਿੱਚ ਸਤਿਕਾਰਨ ਟੀਚਰ ਹੋਣ ਕੋਈ ਗੁਰੂਆਂ ਵਰਗੇ,ਮਿਹਨਤ ਨਾਲ ਪੜ੍ਹਾਵਣ ਐਵੇਂ ਨਾ ਕਿਤੇ ਮੋਬਾਇਲ ਵੇਖਦਿਆਂ,ਵੇਹਲੇ ਸਮਾਂ ਗੁਜ਼ਾਰਨ ਸੱਭਨਾਂ ਬੱਚਿਆਂ ਨੂੰ ਦਿਲੋਂ,ਇੱਕ ਬਰਾਬਰ ਜਾਨਣ ਐਵੇਂ ਨਾ ਕਿਤੇ ਉੱਚੇ ਨੀਵਿਆਂ ਚ ਫ਼ਰਕ ਪਛਾਨਣ ਸਭਨਾਂ ਬੱਚਿਆਂ ਚ,ਅਧਿਆਪਕ ਅਪਣਾ ਪਿਆਰ ਵਧਾਵਣ ਟੀਚਰ ਹੋਣ ਕੋਈ ਗੁਰੂਆਂ ਵਰਗੇ,ਮਿਹਨਤ ਨਾਲ ਪੜ੍ਹਾਵਣ ਐਵੇਂ ਨਾ ਕਿਤੇ ਮਿਬਾਇਲ ਵੇਖਦਿਆਂ,ਵੇਹਲੇ ਸਮਾਂ ਗੁਜ਼ਾਰਨ ਇਹ ਅਧਿਆਪਕ ਹੁੰਦੇ ਨੇ,ਕੋਈ ਸੇਵਕ ਦੇਸ਼ ਦੇ ਇਹੋ ਮਿਹਨਤ ਨਾਲ ਬੱਚਿਆਂ ਦੇ,ਲੇਖ ਲਿਖਦੇ ਇਹ ਚਾਹੁਣ ਤਾਂ ਬੱਚਿਆਂ ਦੀ ਜ਼ਿੰਦਗੀ,ਖੂਬਸੂਰਤ ਸਵਾਰਨ ਟੀਚਰ ਹੋਣ ਕੋਈ ਗੁਰੂਆਂ ਵਰਗੇ,ਮਿਹਨਤ ਨਾਲ ਪੜ੍ਹਾਵਣ ਐਵੇਂ ਨਾ ਕਿਤੇ ਮੋਬਾਇਲ ਵੇਖਦਿਆਂ,ਵੇਹਲੇ ਸਮਾਂ ਗੁਜ਼ਾਰਨ ਸੱਭਨਾਂ ਅਧਿਆਪਕਾਂ ਦਾ ਮੈਂ ਸਤਿਕਾਰ ਕਰਾਂਗਾ ਪਰ ਸੱਚੀ ਗੱਲ ਕਹਿੰਦਿਆਂ ਮੈਂ,ਨਹੀਂਓਂ ਡਰਾਂਗਾ ਬਾਬਾ ਬੀਰ੍ਹਾ ਟੀਚਰ ਡੇ ਤੇ,ਚੰਗੇ ਟੀਚਰਾਂ ਦੇ ਨਾਮ ਪੁਕਾਰਨ ਟੀਚਰ ਹੋਣ ਕੋਈ ਗੁਰੂਆਂ ਵਰਗੇ,ਮਿਹਨਤ ਨਾਲ ਪੜ੍ਹਾਵਣ ਐਵੇਂ ਨਾ ਕਿਤੇ ਮੁਬਾਇਲ ਵੇਖਦਿਆਂ,ਵੇਹਲੇ ਸਮਾਂ ਗੁਜ਼ਾਰਨ
ਪ੍ਰੋਫੈਸਰ ਆਈ ਸੀ ਨੰਦਾ
30 ਸਿਤੰਬਰ ਨੂੰ ਜਨਮ ਦਿਹਾੜਾ, ਪ੍ਰੋਫੈਸਰ ਆਈ ਸੀ ਨੰਦਾ ਦਾ ਕਦਰ ਕਿਸੇ ਨਈਂ ਪਾਇਆ ਵੇਖੋ ਨਾਟਕਕਲਾ ਦੇ ਪਿਤਾਮਾ ਦਾ ਜੱਦੀ ਪਿੰਡ ਹੈ ਗਾਂਧੀਆਂ ਉਸ ਦਾ,ਨਿਸ਼ਾਨ ਨਾ ਇੱਥੇ ਕੋਈ ਵੀ ਇੱਧਰ ਕਦੇ ਧਿਆਨ ਨਾ ਕੀਤਾ,ਸਰਕਾਰ ਬੇ-ਖ਼ਬਰੀ ਹੋਈ ਜੀ ਸੁੱਤੀ ਹੈ ਇਸ ਪਿੰਡ ਦੀ ਜਨਤਾ,ਖ਼ਿਆਲ ਨਾ ਏਧਰ ਜਾਂਦਾ ਆ 30 ਸਿਤੰਬਰ ਨੂੰ ਜਨਮ ਦਿਹਾੜਾ, ਪ੍ਰੋਫੈਸਰ ਆਈ ਸੀ ਨੰਦਾ ਦਾ ਕਦਰ ਕਿਸੇ ਨਈਂ ਪਾਇਆ ਵੇਖੋ, ਨਾਟਕਕਲਾ ਦੇ ਪਿਤਾਮਾ ਦਾ ਅੱਜ ਉਸ ਦੀਆਂ ਰੀਸਾਂ ਕਰ ਕਰ,ਹਰ ਕੋਈ ਨਾਟਕ ਕਰਦਾ ਹੈ ਆਪਣੇ ਪਿਤਾਮਾ ਦੀਆਂ ਯਾਦਾਂ ਦੇ ਲਈ,ਰਾਹ ਨਾ ਕੋਈ ਫੜ੍ਹਦਾ ਹੈ ਨਾਟਕ ਪਿਤਾਮਾ ਨੂੰ ਛੱਡ ਕੇ ਵੇਖੋ,ਅਪਣਾ ਨਾਂ ਚਮਕਾਉਂਦਾ ਆ 30 ਸਿਤੰਬਰ ਨੂੰ ਜਨਮ ਦਿਹਾੜਾ,ਪ੍ਰੋਫੈਸਰ ਆਈ ਸੀ ਨੰਦਾ ਦਾ ਕਦਰ ਕਿਸੇ ਨਈਂ ਪਾਇਆ ਵੇਖੋ, ਨਾਟਕਕਲਾ ਦੇ ਪਿਤਾਮਾ ਦਾ ਲੀਡਰ ਆਪਣੇ ਨਾਵਾਂ ਉੱਤੇ,ਵੇਖੇ ਕਈ ਕਈ ਚੌਂਕ ਬਣਾਉਦੇ ਨੇ ਨਾਟਕ ਪਿਤਾਮਾ ਦੀ ਗੱਲ ਕਰਨ ਤੋਂ,ਵੇਖੇ ਇਹ ਸਰਮਾਉਂਦੇ ਨੇ ਕਿਹੜਾ ਵੇਖੋ ਖ਼ਿਆਲ ਹੈ ਕਰਦਾ,ਕਿਹੜਾ ਮਾਨ ਪਵਾਉਂਦਾ ਆ 30 ਸਿਤੰਬਰ ਨੂੰ ਜਨਮ ਦਿਹਾੜਾ,ਪ੍ਰੋਫੈਸਰ ਆਈ ਸੀ ਨੰਦਾ ਦਾ ਕਦਰ ਕਿਸੇ ਨਈਂ ਪਾਇਆ ਵੇਖੋ, ਨਾਟਕਕਲਾ ਦੇ ਪਿਤਾਮਾ ਦਾ ਐਹ ਦੇਸ਼ ਮੇਰੇ ਦੇ ਲੀਡਰੋ,ਜਰਾ ਖ਼ਿਆਲ ਕਰੋ ਕੋਈ ਆ ਕੇ ਜੀ ਪ੍ਰੋਫੈਸਰ ਆਈ ਸੀ ਨੰਦਾ ਦੀਆਂ,ਇੱਥੇ ਯਾਦਾਂ ਦੱਸੋ ਬਣਾ ਕੇ ਜੀ ਬਾਬਾ ਬੀਰ੍ਹਾ ਅੱਜ ਹੱਥ ਜੋੜ ਕੇ,ਤਾਹੀਓਂ ਤੁਹਾਨੂੰ ਬੁਲਾਉਂਦਾ ਵਾ 30 ਸਿਤੰਬਰ ਨੂੰ ਜਨਮ ਦਿਹਾੜਾ, ਪ੍ਰੋਫੈਸਰ ਆਈ ਸੀ ਨੰਦਾ ਦਾ ਕਦਰ ਕਿਸੇ ਨਈਂ ਪਾਇਆ ਵੇਖੋ, ਨਾਟਕਕਲਾ ਦੇ ਪਿਤਾਮਾ ਦਾ
ਮਾਂ ਬੋਲੀ ਦਾ ਰੰਗ
ਪੰਜਾਬੀ ਮਾਂ ਬੋਲੀ ਨੂੰ,ਮਾਂ ਬੋਲੀ ਦਾ ਰੰਗ ਦਿਓ ਮਾਂ ਬੋਲੀ ਤੋਂ ਭੱਟਕੇ,ਮਾਂ ਬੋਲੀ ਨਾਲ ਗੰਢ ਦਿਓ ਇਹ ਬੋਲੀ ਦਿੱਤੀ ਸਾਨੂੰ,ਗੁਰੂਆਂ ਪੀਰਾਂ ਰੂਹਾਨੀ ਮੱਤ ਦੀਆਂ,ਮਿਲੀਆਂ ਜਗੀਰਾਂ ਇਹ ਜਗੀਰਾਂ ਅੱਜ,ਸਭਨਾਂ ਦੇ ਵਿੱਚ ਵੰਡ ਦਿਓ ਪੰਜਾਬੀ ਮਾਂ ਬੋਲੀ ਨੂੰ,ਮਾਂ ਬੋਲੀ ਦਾ ਰੰਗ ਦਿਓ ਮਾਂ ਬੋਲੀ ਤੋਂ ਭੱਟਕੇ,ਮਾਂ ਬੋਲੀ ਨਾਲ ਗੰਢ ਦਿਓ ਪੰਜਾਬੀ ਮਾਂ ਬੋਲੀ ਚ,ਬਾਣੀਆਂ ਆਈਆਂ ਬਾਣੀਆਂ ਸਾਰੇ ਜੱਗ ਵਿੱਚ ਰੁਸਨਾਈਆਂ ਸੱਭ ਘਰਾਂ ਚ ਜਾਕੇ,ਬਾਣੀ ਦਾ ਦੱਸ ਢੰਗ ਦਿਓ ਪੰਜਾਬੀ ਮਾਂ ਬੋਲੀ ਨੂੰ,ਮਾਂ ਬੋਲੀ ਦਾ ਰੰਗ ਦਿਓ ਮਾਂ ਬੋਲੀ ਤੋਂ ਭੱਟਕੇ,ਮਾਂ ਬੋਲੀ ਨਾਲ ਗੰਢ ਦਿਓ ਮਾਂ ਬੋਲੀ ਵਿੱਚ ਬੜਾ ਹੁਣ,ਵਾਧਾ ਹੋਇਆ ਇਹਨੂੰ ਸਿਰ ਤੇ ਚੁੱਕਣਾ,ਇਰਾਦਾ ਹੋਇਆ ਪੰਜਾਬੀ ਸਿੱਖਣ ਵਾਲਿਆਂ ਦਾ ਹੁਣ ਸੰਗ ਦਿਓ ਪੰਜਾਬੀ ਮਾਂ ਬੋਲੀ ਨੂੰ,ਮਾਂ ਬੋਲੀ ਦਾ ਰੰਗ ਦਿਓ ਮਾਂ ਬੋਲੀ ਤੋਂ ਭੱਟਕੇ ਮਾਂ ਬੋਲੀ ਨਾਲ ਗੰਢ ਦਿਓ ਪੰਜਾਬੀ ਮਾਂ ਬੋਲੀ ਨਾਲ,ਪੰਜਾਬ ਸੋਭਦਾ ਦੁਨੀਆਂ ਦੇ ਵਿੱਚ ਤਾਹੀਓਂ ਮਾਨ ਹੋਵਂਦਾ ਬਾਬਾ ਬੀਰ੍ਹੇ ਝੰਡੇ ਮਾਂ ਬੋਲੀ ਦੇ,ਉੱਚੇ ਟੰਗ ਦਿਓ ਪੰਜਾਬੀ ਮਾਂ ਬੋਲੀ ਨੂੰ, ਮਾਂ ਬੋਲੀ ਦਾ ਰੰਗ ਦਿਓ ਮਾਂ ਬੋਲੀ ਤੋਂ ਭੱਟਕੇ,ਮਾਂ ਬੋਲੀ ਨਾਲ ਗੰਢ ਦਿਓ
ਕਿਉਂ ਝੂਠ ਤੇ ਨੱਚਾਂ
ਹਰ ਵੇਲੇ ਕਿਉਂ ਮੈਂ ਝੂਠ ਤੇ ਨੱਚਾਂ, ਐਵੇਂ ਲੋਕਾਂ ਨੂੰ ਸੱਚ ਬਣਾ ਕੇ ਦੱਸਾਂ ਬਿਰਲਾ ਕੋਈ ਹੈ ਸੱਚ ਤੇ ਚੱਲਦਾ ਬਹੁਤੇ ਕਹਿੰਦੇ ਨੇ ਝੂਠ ਹੈ ਫਲ਼ਦਾ ਸੱਚ ਤੇ ਚੱਲਾ ਤੇ ਮੈਂ ਝੂਠ ਨੂੰ ਨੱਥਾਂ ਹਰ ਵੇਲੇ ਕਿਉਂ ਮੈਂ ਝੂਠ ਤੇ ਨੱਚਾਂ ਐਵੇਂ ਲੋਕਾਂ ਨੂੰ ਸੱਚ,ਬਣਾ ਕੇ ਦੱਸਾਂ ਸੱਚ ਤੇ ਚੱਲਣਾ ਅਉਖਾ ਲੱਗਦਾ ਦਗ਼ਾ ਫਰੇਬ ਤੇ ਕਿਉਂ ਮਨ ਬੱਝਦਾ ਬੇਕਾਬੂ ਮਨ ਤੇ ਮੈਂ ਸਿਕੰਝਾ ਕੱਸਾਂ ਹਰ ਵੇਲੇ ਕਿਉਂ ਮੈਂ ਝੂਠ ਤੇ ਨੱਚਾਂ ਐਵੇਂ ਲੋਕਾਂ ਨੂੰ ਸੱਚ ਬਣਾ ਕੇ ਦੱਸਾਂ ਦੋ ਦਿਨ ਦੀ ਇੱਥੇ ਹੈ ਜਿੰਦਗਾਨੀ ਕਿਉਂ ਛੱਡ ਜਾਵਾਂ ਝੂਠ ਨਿਸ਼ਾਨੀ ਇਹਨਾਂ ਗੱਲਾਂ ਤੋਂ ਹਰ ਪਲ ਬਚਾਂ ਹਰ ਵੇਲੇ ਕਿਉਂ ਮੈਂ ਝੂਠ ਤੇ ਨੱਚਾਂ ਐਵੇਂ ਲੋਕਾਂ ਨੂੰ ਸੱਚ ਬਣਾ ਕੇ ਦੱਸਾਂ ਦਿਲ ਸਮਝਾ ਕੇ ਬੈਠਾ ਏ ਜਿਹੜਾ ਉਸ ਤੇ ਤੁਹਮਤ ਲਾਏਗਾ ਕਿਹੜਾ ਬਾਬਾ ਬੀਰ੍ਹੇ ਮੈਂ ਓਹਦੇ ਲਾਗੇ ਵੱਸਾਂ ਹਰ ਵੇਲੇ ਕਿਉਂ ਮੈਂ ਝੂਠ ਤੇ ਨੱਚਾਂ ਐਵੇਂ ਲੋਕਾਂ ਨੂੰ ਸੱਚ ਬਣਾ ਕੇ ਦੱਸਾਂ
ਇਸ਼ਕੇ ਦਾ ਰੰਗ
ਮੈਂਨੂੰ ਇਸ਼ਕੇ ਦਾ ਚੜ੍ਹ ਗਿਆ ਰੰਗ ਅੜੀਓ ਅੱਜ ਹੋਈ ਫਿਰਾਂ ਮਸਤ,ਮਲੰਗ ਅੜੀਓ ਮੇਰੇ ਦਿਲ ਵਾਲੀ ਇਹੋ ਸੀ ਉਮੰਗ ਅੜੀਓ, ਮੈਂ ਹੋਈ ਫਿਰਾਂ ਮਸਤ,ਮਲੰਗ ਅੜੀਓ ਜਦ ਮਸਤਾਂ ਨਾਲ,ਲਾਈਆਂ ਅੱਖੀਆਂ ਦਿਲ ਵਿੱਚ ਵੜ ਕੇ,ਨਵਜਾਂ ਤੱਕੀਆਂ ਮੇਰੇ ਮੁੱਖੜੇ ਤੋਂ ਲੱਥ ਗਈ,ਸੰਗ ਅੜੀਓ ਮੈਂ ਹੋਈ ਫਿਰਾਂ ਮਸਤ ਮਲੰਗ ਅੜੀਓ ਆਸ਼ਕਾਂ ਦੇ ਵਾਂਗੂ ਮੈਂਨੂੰ,ਚੱਸਕਾ ਲੱਗਿਆ ਸੱਜਣਾਂ ਦੇ ਪਿੱਛੇ ਪਿੱਛੇ,ਦਿਲ ਮੇਰਾ ਭੱਜਿਆ ਦਿਲ ਸੱਜਣਾਂ ਦੇ ਨਾਲ ਲਿਆ ਗੰਢ ਅੜੀਓ ਮੈਂ ਹੋਈ ਫਿਰਾਂ ਮਸਤ ਮਲੰਗ ਅੜੀਓ ਇਸ਼ਕ ਹੱਕੀਕੀ ਵਿੱਚ ਪੈ ਕੇ ਬਹਿ ਗਈ ਚੰਨ ਨਾਲ ਅੱਖੀਆਂ,ਲਾ ਕੇ ਬਹਿ ਗਈ ਮੈਂ ਸ਼ਗਣਾ ਦੀ ਪਾ ਲਈ,ਵੰਗ ਅੜੀਓ ਮੈਂ ਹੋਈ ਫਿਰਾਂ ਮਸਤ ਮਲੰਗ ਅੜੀਓ ਮਸਤੀ ਵਿੱਚ ਮੈਂਨੂੰ,ਸੱਭ ਕੁਝ ਭੁੱਲਿਆ ਬੀਰ੍ਹੇ ਸ਼ਾਹ ਤੇ, ਦਿਲ ਮੇਰਾ ਡੁੱਲਿਆ ਮੈਂਨੂੰ ਇਸ਼ਕ ਦਾ ਲੱਭਿਆ ਏ,ਢੰਗ ਅੜੀਓ ਮੈਂ ਹੋਈ ਫਿਰਾਂ ਮਸਤ ਮਲੰਗ ਅੜੀਓ ਮੈਂਨੂੰ ਇਸ਼ਕੇ ਦਾ ਚੜ੍ਹ ਗਿਆ,ਰੰਗ ਅੜੀਓ ਅੱਜ ਹੋਈ ਫਿਰਾਂ ਮਸਤ,ਮਲੰਗ ਅੜੀਓ ਮੇਰੇ ਦਿਲ ਵਾਲੀ ਇਹੋ ਸੀ,ਉਮੰਗ ਅੜੀਓ ਮੈਂ ਹੋਈ ਫਿਰਾਂ ਮਸਤ ਮਲੰਗ ਅੜੀਓ
ਸੁੱਤੀਆਂ ਸਰਕਾਰਾਂ
ਕਿਉਂ ਸੁੱਤੀਆਂ ਰਹੀਆਂ ਸਾਡੀਆਂ,ਇਹ ਸਰਕਾਰਾਂ ਅੱਜ ਤੱਕ ਆਈ,ਸੀ,ਨੰਦਾ ਦੇ ਪਿੰਡ,ਨਾ ਲਈਆਂ ਕਿਸੇ ਸਾਰਾਂ ਅੱਜ ਤੱਕ ਭਾਰਤ ਦਾ ਪਹਿਲਾ ਨਾਟਕਕਾਰ,ਪਿੰਡ ਗਾਂਧੀਆਂ ਦਾ ਹੋਇਆ ਕਿਉਂ ਦੇਸ਼ ਦੇ ਹਾਕਮਾਂ ਨਾਟਕਕਾਰਾਂ ਨੇ,ਇਹਦਾ ਬੂਹਾ ਢੋਇਆ ਆਈ ਸੀ ਨੰਦਾ ਦੀਆਂ ਕਦੇ,ਹੋਈਆਂ ਨਾ ਵਿਚਾਰਾਂ ਅੱਜ ਤੱਕ ਕਿਉਂ ਸੁੱਤੀਆਂ ਰਹੀਆਂ ਸਾਡੀਆਂ,ਇਹ ਸਰਕਾਰਾਂ ਅੱਜ ਤੱਕ ਆਈ,ਸੀ,ਨੰਦਾ ਦੇ ਪਿੰਡ,ਨਾ ਲਈਆਂ ਕਿਸੇ ਸਾਰਾਂ ਅੱਜ ਤੱਕ ਹਰ ਕੋਈ ਨਾਟਕ ਪਿਤਾਮਾ ਕਹਿ ਕੇ,ਇਹਨੂੰ ਪਿਆ ਪੁਕਾਰੇ ਗੁਰੂਆਂ ਵਾਂਗੂ ਸਮਝ ਕੇ ਇਹਨੂੰ,ਇਹਦੇ ਖੋਲ ਨਾ ਸਕੇ ਬਾਰੇ ਐਵੇਂ ਝੂਠੀਆਂ ਕਰਦੇ ਰਹੇ ਨੇ,ਦਿਲ ਤੋਂ ਸਤਿਕਾਰਾਂ ਅੱਜ ਤੱਕ ਕਿਉਂ ਸੁੱਤੀਆਂ ਰਹੀਆਂ ਸਾਡੀਆਂ,ਇਹ ਸਰਕਾਰਾਂ ਅੱਜ ਤੱਕ ਆਈ,ਸੀ,ਨੰਦਾ ਦੇ ਪਿੰਡ,ਨਾ ਲਈਆਂ ਕਿਸੇ ਸਾਰਾਂ ਅੱਜ ਤੱਕ ਭਾਸ਼ਾ ਵਿਭਾਗ ਯੂਨੀਵਰਸਿਟੀਆਂ,ਅਪਣਾ ਨਾਂ ਚਮਕਾਉਂਦੇ ਨੰਦਾ ਜੀ ਦੇ ਪਿੰਡ ਵਿੱਚ ਅੱਜ ਤੱਕ,ਵੇਖੇ ਨਈਂ ਕਦੇ ਆਉਂਦੇ ਇਹ ਪਿੰਡ ਹੈ ਨਾਟਕ ਕੇਂਦਰ,ਮੰਨਿਆਂ ਨਾ ਗਦਾਰਾਂ ਅੱਜ ਤੱਕ ਕਿਉਂ ਸੁੱਤੀਆਂ ਰਹੀਆਂ ਸਾਡੀਆਂ,ਇਹ ਸਰਕਾਰਾਂ ਅੱਜ ਤੱਕ ਆਈ,ਸੀ,ਨੰਦਾ ਦੇ ਪਿੰਡ,ਨਾ ਲਈਆਂ ਕਿਸੇ ਸਾਰਾਂ ਅੱਜ ਤੱਕ ਛੱਡ ਦਿਓ ਓਹਦੇ ਨਾਟਕ ਕਰਨੇ,ਜੇ ਤੁਸਾਂ ਬਾਂਹ ਨਈਂ ਫੜਨੀ ਸਾਡੀ ਮੰਗ ਜਾਇਜ ਹੈ ਲੀਡਰੋ,ਤੁਹਾਨੂੰ ਪੂਰੀ ਪੈਣੀ ਏਂ ਕਰਨੀ ਕਹੇ ਬਾਬਾ ਗਾਂਧੀਆਂ ਚ,ਨਾ ਬਣੀਆਂ ਯਾਦਗਾਰਾਂ ਅੱਜ ਤੱਕ ਕਿਉਂ ਸੁੱਤੀਆਂ ਰਹੀਆਂ ਸਾਡੀਆਂ,ਇਹ ਸਰਕਾਰਾਂ ਅੱਜ ਤੱਕ ਆਈ,ਸੀ,ਨੰਦਾ ਦੇ ਪਿੰਡ,ਨਾ ਲਈਆਂ ਕਿਸੇ ਸਾਰਾਂ ਅੱਜ ਤੱਕ
ਇਸ਼ਕ ਦੀ ਪੀੜ
ਨਹੀਓਂ ਝੱਲਣੀ ਇਸ਼ਕ ਦੀ ਪੀੜ,ਮੈਂ ਤੇਰੇ ਨਾਲ ਗੱਲ ਕਰਨੀ ਕਾਹਨੂੰ ਹੋ ਕੇ ਫਿਰਾਂਗੀ ਦਲਗੀਰ,ਮੈਂ ਤੇਰੇ ਨਾਲ ਗੱਲ ਕਰਨੀ ਗੱਲ ਵੀ ਕਰਾਂਗੀ ਤੇਰੇ,ਪੈਰ ਵੀ ਫੜਾਗੀ ਲੱਖਾਂ ਵਾਰੀ ਰੋਕ ਤੇਰੇ,ਨਾਲ ਵੀ ਰਹਾਂਗੀ ਮੇਰੀ ਤੇਰੇ ਨਾਲ ਹੋਣੀਏ ਅਖ਼ੀਰ,ਮੈਂ ਤੇਰੇ ਨਾਲ ਗੱਲ ਕਰਨੀ ਨਹੀਓਂ ਝੱਲਣੀ ਇਸ਼ਕ ਦੀ ਪੀੜ,ਮੈਂ ਤੇਰੇ ਨਾਲ ਗੱਲ ਕਰਨੀ ਕਾਹਨੂੰ ਹੋ ਕੇ ਫਿਰਾਂਗੀ ਦਲਗੀਰ,ਮੈਂ ਤੇਰੇ ਨਾਲ ਗੱਲ ਕਰਨੀ ਤੇਰੇ ਨਾਲ ਪਿਆਰ,ਮੇਰਾ ਕਰ ਇੱਤਬਾਰ ਤੂੰਹੀਂ ਮੇਰੀ ਜ਼ਿੰਦਗੀ ਦਾ,ਹਾਰ ਤੇ ਸਿੰਗਾਰ ਮੇਰੀ ਤੇਰੇ ਨਾਲ ਲਿਖੀ ਤੱਕਦੀਰ,ਮੈਂ ਤੇਰੇ ਨਾਲ ਗੱਲ ਕਰਨੀ ਨਹੀਂਓ ਝੱਲਣੀ ਇਸ਼ਕ ਦੀ ਪੀੜ,ਮੈਂ ਤੇਰੇ ਨਾਲ ਗੱਲ ਕਰਨੀ ਕਾਹਨੂੰ ਹੋ ਕੇ ਫਿਰਾਂਗੀ ਦਲਗੀਰ,ਮੈਂ ਤੇਰੇ ਨਾਲ ਗੱਲ ਕਰਨੀ ਮਹਿੰਦੀ ਹੱਥੀਂ ਲਾਵਾਂ,ਤੇਰੇ ਸ਼ਗਨ ਮਨਾਵਾਂ ਦਿਨ ਰਾਤ ਤੇਰੀਆਂ,ਉਡੀਕਾਂ ਚ ਲੰਘਾਵਾਂ ਮੇਰੇ ਰਾਜਿਆ ਮੈਂ ਤੇਰੀ ਹਾਂ ਵਜ਼ੀਰ,ਮੈਂ ਤੇਰੇ ਨਾਲ ਗੱਲ ਕਰਨੀ ਨਹੀਂਓ ਝੱਲਣੀ ਇਸ਼ਕ ਦੀ ਪੀੜ,ਮੈਂ ਤੇਰੇ ਨਾਲ ਗੱਲ ਕਰਨੀ ਕਾਹਨੂੰ ਹੋ ਕੇ ਫਿਰਾਂਗੀ ਦਲਗੀਰ,ਮੈਂ ਤੇਰੇ ਨਾਲ ਗੱਲ ਕਰਨੀ ਸੱਜਣ ਪਿਆਰੇ ਤੋਂ ਮੈਂ,ਤਨ ਮਨ ਵਾਰਿਆ ਸੱਜਣ ਪਿਆਰੇ ਨੂੰ ਮੈਂ,ਕਦੇ ਨਾ ਵਸਾਰਿਆ ਤਿੱਖੇ ਬੀਰ੍ਹੇ ਸ਼ਾਹ ਤੂੰ ਛੱਡ ਨਾ ਤੀਰ, ਮੈਂ ਤੇਰੇ ਨਾਲ ਗੱਲ ਕਰਨੀ ਨਹੀਂਓ ਝੱਲਣੀ ਇਸ਼ਕ ਦੀ ਪੀੜ,ਮੈਂ ਤੇਰੇ ਨਾਲ ਗੱਲ ਕਰਨੀ ਕਾਹਨੂੰ ਹੋ ਕੇ ਫਿਰਾਂਗੀ ਦਲਗੀਰ,ਮੈਂ ਤੇਰੇ ਨਾਲ ਗੱਲ ਕਰਨੀ
ਪਿਤਾ
ਪਿਤਾ ਦਾ ਘਰ ਵਿੱਚ ਅਹੁਦਾ ਵੱਡਾ ਹੁਕਮ ਇਸ ਦਾ ਚੱਲਦਾ ਏ ਧੀਆਂ ਪੁੱਤਾਂ ਤੋਂ ਲੈ ਮਾਤਾ ਜੀ ਸਾਰੇ,ਹਰ ਕੋਈ ਕਹਿਣਾ ਮੰਨਦਾ ਏ ਛੋਟੇ ਛੋਟੇ ਬੱਚੇ ਜਦ ਅਸੀਂ,ਪਿਤਾ ਦੀ ਝੋਲੀ ਚ ਆਉਂਦੇ ਨਾਲ ਪਿਆਰ ਦੇ ਚੁੱਕ ਕੇ ਸਾਨੂੰ,ਪਿਤਾ ਬੜੇ ਮੁਸਕਾਉਂਦੇ ਪਾਲ ਪੋਸ ਬੜੇ ਚਾਵਾਂ ਦੇ ਨਾਲ,ਸਾਨੂੰ ਪੜ੍ਹਨ ਸਕੂਲੇ ਘੱਲਦਾ ਏ ਪਿਤਾ ਦਾ ਘਰ ਵਿੱਚ ਅਹੁਦਾ ਵੱਡਾ,ਹੁਕਮ ਇਸ ਦਾ ਚੱਲਦਾ ਏ ਧੀਆਂ ਪੁੱਤਾਂ ਤੋਂ ਲੈ ਮਾਤਾ ਜੀ ਸਾਰੇ,ਹਰ ਕੋਈ ਕਹਿਣਾ ਮੰਨਦਾ ਏ ਮਾਸੂਮ ਬੱਚੇ ਜਦ ਅਸੀਂ,ਨਿੱਤ ਮਾਂ ਦੀ ਝੋਲੀ ਚ ਰੋਂਦੇ ਲੱਗੀਆਂ ਵਾਂਦਾਂ ਦੁੱਧ ਦੀਆਂ,ਪੈਸੇ ਪਿਤਾ ਨੇ ਦੇਣੇ ਹੁੰਦੇ ਬੱਚਿਆਂ ਤੇ ਜਦ ਮੁਸ਼ਕਿਲ ਬਣਦੀ,ਬਾਪ ਦਾ ਛੀਨਾ ਛੱਲਦਾ ਏ ਪਿਤਾ ਦਾ ਘਰ ਵਿੱਚ ਅਹੁਦਾ ਵੱਡਾ,ਹੁਕਮ ਇਸ ਦਾ ਚੱਲਦਾ ਏ ਧੀਆਂ ਪੁੱਤਾਂ ਤੋਂ ਲੈ ਮਾਤਾ ਜੀ ਸਾਰੇ,ਹਰ ਕੋਈ ਕਹਿਣਾ ਮੰਨਦਾ ਏ ਨਾਲ ਪਿਤਾ ਦੇ ਘਰ ਸੇਫ਼ ਹੈ,ਕੱਲੀ ਮਾਂ ਦੀ ਬੁੱਕਤ ਨਈਂ ਬਿਨਾਂ ਪਿਤਾ ਦੇ ਘਰ ਸੱਭ ਸੁੰਨੇ,ਬੈਠਣ ਦਾ ਲੁਤਫ਼ ਨਈਂ ਸੁੱਖ ਪਿਤਾ ਦੇ ਨਾਲ ਹੈ ਘਰ ਵਿੱਚ,ਜਿਸ ਨਾਲ ਘਰ ਫੁੱਲਦਾ ਏ ਪਿਤਾ ਦਾ ਘਰ ਵਿੱਚ ਅਹੁਦਾ ਵੱਡਾ,ਹੁਕਮ ਇਸ ਦਾ ਚੱਲਦਾ ਏ ਧੀਆਂ ਪੁੱਤਾਂ ਤੋਂ ਲੈ ਮਾਤਾ ਜੀ ਸਾਰੇ,ਹਰ ਕੋਈ ਕਹਿਣਾ ਮੰਨਦਾ ਏ ਪਿਤਾ ਤੇ ਹੈ ਪਤ ਰੱਖਣ ਵਾਲਾ,ਨਾਲ ਪਿਤਾ ਦੇ ਸਰਦਾਰੀ ਹਰ ਵੇਲੇ ਕਰੇ ਰੱਖਵਾਲੀ,ਇਸ ਨੇ ਬੀਜੀ ਹੈ ਜੋ ਕਿਆਰੀ ਬਾਬਾ ਬੀਰ੍ਹਾ ਕਹੇ ਹਰ ਕੋਈ ਇੱਥੇ,ਪਿਤਾ ਦੇ ਸਿਰ ਤੇ ਪਲਦਾ ਏ ਪਿਤਾ ਦਾ ਘਰ ਵਿੱਚ ਅਹੁਦਾ ਵੱਡਾ,ਹੁਕਮ ਇਸ ਦਾ ਚੱਲਦਾ ਏ ਧੀਆਂ ਪੁੱਤਾਂ ਤੋਂ ਲੈ ਮਾਤਾ ਜੀ ਸਾਰੇ,ਹਰ ਕੋਈ ਕਹਿਣਾ ਮੰਨਦਾ ਏ
ਪ੍ਰੋਫੈਸਰ ਆਈ. ਸੀ. ਨੰਦਾ
ਪ੍ਰੋਫੈਸਰ ਆਈ. ਸੀ. ਨੰਦਾ ਦਾ ਹੁਣ,ਜਨਮ ਦਿਹਾੜਾ ਆਇਆ ਏ ਸਾਹਿਤਕਾਰਾਂ ਦੀ ਰੌਣਕ ਨੇ ਅੱਜ,ਪਿੰਡ ਦਾ ਭਾਗ ਜਗਾਇਆ ਏ ਪਰਮਜੀਤ ਸਿੰਘ ਕਲਸ਼ੀ ਆਉਣੇ,ਜੋ ਭਾਸ਼ਾ ਆਫਿਸਰ ਸਾਡੇ ਨੇ ਰਾਮ ਸਿੰਘ ਜੀ ਹਿਮਾਚਲ ਵਾਲੇ,ਆਉਣ ਦੇ ਕਰਗੇ ਵਾਅਦੇ ਨੇ ਦਿਆ ਰਾਮ ਜੀ ਨੇ ਦਿਲ ਖੋਲਕੇ,ਸਹਿਯੋਗ ਵਥੇਰਾ ਪਾਇਆ ਏ ਪ੍ਰੋਫੈਸਰ ਆਈ,ਸੀ,ਨੰਦਾ ਦਾ ਹੁਣ,ਜਨਮ ਦਿਹਾੜਾ ਆਇਆ ਏ ਸਾਹਿਤਕਾਰਾਂ ਦੀ ਰੌਣਕ ਨੇ ਅੱਜ,ਪਿੰਡ ਦਾ ਭਾਗ ਜਗਾਇਆ ਏ ਉਨੱਤੀ ਸਤੰਬਰ ਗਾਂਧੀਆਂ ਪਿੰਡ ਵਿੱਚ,ਕਵੀ ਸਮੇਲਣ ਭਾਰਾ ਏ ਮਹਾਨ ਸਿੰਗਰਾਂ ਤੇ ਸਾਹਿਤਕਾਰਾਂ ਨੇ,ਲਾਉਣਾ ਬਹੁਤ ਨਜ਼ਾਰਾ ਏ ਜਗੀਰ,ਵਿਸ਼ਾਲ ਕੁਲਦੀਪ ਸਿੰਘ ਨੇ, ਡੰਕਾ ਇੱਥੇ ਵਜਾਇਆ ਏ ਪ੍ਰੋਫੈਸਰ ਆਈ,ਸੀ ਨੰਦਾ ਦਾ ਹੁਣ,ਜਨਮ ਦਿਹਾੜਾ ਆਇਆ ਏ ਸਾਹਿਤਕਾਰਾਂ ਦੀ ਰੌਣਕ ਨੇ ਅੱਜ,ਪਿੰਡ ਦਾ ਭਾਗ ਜਗਾਇਆ ਏ ਸੁਹਲ,ਮਹੇਸੀ,ਸਰਗਮ,ਪਾਰਸ,ਸੁਭਾਸ਼ ਸੂਫ਼ੀ ਇੱਥੇ ਆਉਂਦੇ ਨੇ ਅਮਰਜੀਤ,ਕਮਲਜੀਤ,ਵਿਜੇ ਭੁੱਲਾ ਤੇ ਰੌਣਕ ਖ਼ੂਬ ਬਣਾਉਦੇ ਨੇ ਗਾਂਧੀਆਂ ਪਿੰਡ ਦੀ ਸੋਭਾ ਬਣ ਕੇ,ਪਿੰਡ ਦਾ ਨਾਂ ਚਮਕਾਇਆ ਏ ਪ੍ਰੋਫੈਸਰ ਆਈ,ਸੀ,ਨੰਦਾ ਦਾ ਹੁਣ,ਜਨਮ ਦਿਹਾੜਾ ਆਇਆ ਏ ਸਾਹਿਤਕਾਰਾਂ ਦੀ ਰੌਣਕ ਨੇ ਅੱਜ,ਪਿੰਡ ਦਾ ਭਾਗ ਜਗਾਇਆ ਏ ਕਸ਼ਮੀਰ ਬੱਬਰੀ ਤੇ ਬਿਸ਼ਨ ਦਾਸ ਜੀ,ਵਿੱਚ ਮਸਤੀ ਦੇ ਗਾਉਂਦੇ ਵਿਜੇ ਅਗਨੋਹਤਰੀ ਰਾਜ ਗੁਰਦਾਸਪੁਰੀ ਲੋਕਾਂ ਨੂੰ ਸਮਝਾਉਂਦੇ ਬਾਬਾ ਬੀਰ੍ਹਾ ਅੱਜ ਸਭਨੂੰ ਆਖੇ,ਅਸੀਂ ਹੱਥ ਜੋੜ ਬੁਲਾਇਆ ਏ ਪ੍ਰੋਫੈਸਰ ਆਈ,ਸੀ,ਨੰਦਾ ਦਾ ਹੁਣ,ਜਨਮ ਦਿਹਾੜਾ ਆਇਆ ਏ ਸਾਹਿਤਕਾਰਾਂ ਦੀ ਰੌਣਕ ਨੇ ਅੱਜ,ਪਿੰਡ ਦਾ ਨਾਂ ਚਮਕਾਇਆ ਏ..
ਸਰਪੰਚੀ ਚੰਗੀ
ਕੋਈ ਵਿਰਲੇ ਲੱਭਦੇ ਨੇ, ਜੋ ਸਰਪੰਚੀ ਕਰਦੇ ਚੰਗੀ ਕਦੇ ਹੱਥ ਜੋੜਦੇ ਨੇ,ਪਿੱਛੋਂ ਸਿਆਸਤ ਖੇਡਦੇ ਗੰਦੀ ਸ਼ਰਾਬਾਂ ਵੰਡ ਵੰਡ,ਵੋਟਾਂ ਨੇ ਲੈਂਦੇ ਜਣੇ ਖਣੇ ਨੂੰ ਪਏ,ਸ਼ੀਸ ਝੁਕਾਉਂਦੇ ਜਦੋਂ ਮਤਲਬ ਕੱਢ ਲੈਂਦੇ,ਫਿਰ ਮਗਰੋਂ ਕਰਦੇ ਭੰਡੀ ਕੋਈ ਵਿਰਲੇ ਲੱਭਦੇ ਨੇ,ਜੋ ਸਰਪੰਚੀ ਕਰਦੇ ਚੰਗੀ ਕਦੇ ਹੱਥ ਜੋੜਦੇ ਨੇ,ਪਿੱਛੋਂ ਸਿਆਸਤ ਖੇਡਦੇ ਗੰਦੀ ਹਰ ਘਰ ਜਾ ਕੇ ਨਿੰਦਿਆ ਕਰਦੇ ਆਪਣੀਆਂ ਸਿਫ਼ਤਾਂ ਅੱਗੇ ਧਰਦੇ ਵੋਟਾਂ ਲੈ ਲੈ ਸਾਡੇ ਤੋਂ,ਵੇਖੋ ਆਪਣੀ ਕਿਸਮਤ ਰੰਗੀ ਕੋਈ ਵਿਰਲੇ ਲੱਭਦੇ ਨੇ,ਜੋ ਸਰਪੰਚੀ ਕਰਦੇ ਚੰਗੀ ਕਦੇ ਹੱਥ ਜੋੜਦੇ ਨੇ,ਪਿੱਛੋਂ ਸਿਆਸਤ ਖੇਡਦੇ ਗੰਦੀ ਜਦ ਸਰਪੰਚੀ ਹੱਥ ਵਿੱਚ ਆ ਜਾਂਦੀ ਇਹਨਾਂ ਨੂੰ ਆਕੜ ਘੇਰਾ ਪਾ ਲੈਂਦੀ ਸਿੱਧੇ ਮੱਥੇ ਗੱਲ ਨਾ ਕਰਦੇ,ਸਾਨੂੰ ਵਿਖਾਉਂਦੇ ਡੰਡੀ ਕੋਈ ਵਿਰਲੇ ਲੱਭਦੇ ਨੇ,ਜੋ ਸਰਪੰਚੀ ਕਰਦੇ ਚੰਗੀ ਕਦੇ ਹੱਥ ਜੋੜਦੇ ਨੇ,ਪਿੱਛੋਂ ਸਿਆਸਤ ਖੇਡਦੇ ਗੰਦੀ ਜਿਹਨਾਂ ਚੁਣਿਆਂ ਹੈ ਵੋਟਾਂ,ਪਾ ਕੇ ਜੀ ਉਹਨੂੰ ਬਹਿੰਦੇ ਨੇ ਦਿਲੋ ਭੁਲਾ ਕੇ ਜੀ ਪਹਿਲੇ ਜੀ ਜੀ ਕਰਦੇ ਨੇ, ਪਿੱਛੋਂ ਬੋਲ ਬੋਲਦੇ ਮੰਦੀ ਕੋਈ ਵਿਰਲੇ ਲੱਭਦੇ ਨੇ,ਜੋ ਸਰਪੰਚੀ ਕਰਦੇ ਚੰਗੀ ਕਦੇ ਹੱਥ ਜੋੜਦੇ ਨੇ,ਪਿੱਛੋਂ ਸਿਆਸਤ ਖੇਡਦੇ ਗੰਦੀ
ਸਾਹਿਤਕਾਰਾਂ ਦੀ ਬੋਲੀ
ਕੁੱਲ ਦੁਨੀਆਂ ਤੋਂ ਵੱਖਰੀ ਲੱਭਦੀ,ਸਾਹਿਤਕਾਰਾਂ ਦੀ ਬੋਲੀ ਸਭਨਾਂ ਦੇ ਦੁੱਖ ਜਾਨਣ ਦੇ ਲਈ,ਦਿਲ ਚੋਂ ਦੁਨੀਆਂ ਫੋਲੀ ਖੁਸ਼ੀਆਂ ਗਮੀਆਂ ਦੇ ਵਿੱਚ ਨੇ,ਪੂਰਾ ਧਿਆਨ ਲਗਾਉਂਦੇ ਹਰ ਚੀਜ਼ ਦਾ ਨਕਸ਼ਾ ਵੇਖੋ,ਸ਼ਬਦਾਂ ਵਿੱਚ ਸਮਝਾਉਂਦੇ ਮਿੱਠੀਆਂ ਮਿੱਠੀਆਂ ਗੱਲਾਂ ਸੁਣੀਏਂ,ਮਿਸ਼ਰੀ ਜਿਵੇਂ ਘੋਲੀ ਕੁੱਲ ਦੁਨੀਆਂ ਤੋਂ ਵੱਖਰੀ ਲੱਭਦੀ,ਸਾਹਿਤਕਾਰਾਂ ਦੀ ਬੋਲੀ ਸਭਨਾਂ ਦੇ ਦੁੱਖ ਜਾਨਣ ਦੇ ਲਈ,ਦਿਲ ਚੋਂ ਦੁਨੀਆਂ ਫੋਲੀ ਇੱਜਤਦਾਰ ਵਿਦਵਾਨ ਇਹਨਾਂ ਨੂੰ,ਲੋਕੀ ਵੇਖੇ ਕਹਿੰਦੇ ਖ਼ੋਜ ਸ਼ਬਦ ਦੀ ਕਰਦੇ ਫਿਰਦੇ,ਵਿੱਚ ਮਸਤੀ ਦੇ ਰਹਿੰਦੇ ਲੱਖਾਂ ਦੁਖੜੇ ਝੱਲ ਕੇ ਲੇਖਕ ਬਣਦੇ,ਜਿੰਦੜੀ ਜਾਂਦੀ ਰੋਲੀ ਕੁੱਲ ਦੁਨੀਆਂ ਤੋਂ ਵੱਖਰੀ ਲੱਭਦੀ,ਸਾਹਿਤਕਾਰਾਂ ਦੀ ਬੋਲੀ ਸਭਨਾਂ ਦੇ ਦੁੱਖ ਜਾਨਣ ਦੇ ਲਈ,ਦਿਲ ਚੋਂ ਦੁਨੀਆਂ ਫੋਲੀ ਨਾਲ ਵਿਚਾਰਾਂ ਕੁੱਟ ਕੇ ਭਰਿਆ,ਇਹਨਾਂ ਕੋਲ ਖਜ਼ਾਨਾ ਚੰਗੀ ਸੋਚ ਦੇ ਮਾਲਕ ਸਮਝ ਕੇ,ਲੱਭਦਾ ਫਿਰੇ ਜਮਾਨਾ ਤਾਲੀਆਂ ਨਾਲ ਸਵਾਗਤ ਹੁੰਦਾ,ਮੁੱਖੋਂ ਜਿੱਥੇ ਪਟਾਰੀ ਖੋਲੀ ਕੁੱਲ ਦੁਨੀਆਂ ਤੋਂ ਵੱਖਰੀ ਲੱਭਦੀ,ਸਾਹਿਤਕਾਰਾਂ ਦੀ ਬੋਲੀ ਸਭਨਾਂ ਦੇ ਦੁੱਖ ਜਾਨਣ ਦੇ ਲਈ,ਦਿਲ ਚੋਂ ਦੁਨੀਆਂ ਫੋਲੀ ਮੁੱਲ ਇਹਨਾਂ ਦਾ ਕਿੱਥੇ ਹੈ ਪੈਂਦਾ,ਐਵੇਂ ਫੋਕੀ ਬੱਲੇ ਬੱਲੇ ਸਾਹਿਤਕਾਰਾਂ ਤੋਂ ਬਿਨਾਂ ਦੋਸਤੋ,ਦੇਸ਼ ਵੀ ਕੋਈ ਨਾ ਚੱਲੇ ਬਾਬਾ ਬੀਰ੍ਹਾ ਜੀ ਆਇਆਂ ਕਹਿੰਦਾ,ਵੇਖ ਲਿਖਾਰੀ ਟੋਲੀ ਕੁੱਲ ਦੁਨੀਆਂ ਤੋਂ ਵੱਖਰੀ ਲੱਭਦੀ,ਸਾਹਿਤਕਾਰਾਂ ਦੀ ਬੋਲੀ ਸਭਨਾਂ ਦੇ ਦੁੱਖ ਜਾਨਣ ਦੇ ਲਈ,ਦਿਲ ਚੋਂ ਦੁਨੀਆਂ ਫੋਲੀ
ਪਿਆਰ ਵਾਲੀ ਗੱਲ
ਜੇ ਤੂੰ ਕਰਨੀ ਪਿਆਰ ਵਾਲੀ ਗੱਲ ਮਿੱਤਰਾ ਫਿਰ ਮਿੱਠਾ ਜਿਹਾ ਬਣ ਕੇ ਤੂੰ ਚੱਲ ਮਿੱਤਰਾ ਸਾਰਿਆਂ ਦੇ ਵਿੱਚ ਭਰ ਮਿੱਠੇ ਮਿੱਠੇ ਬੋਲ ਤੂੰ ਹਾਲ ਚਾਲ ਪੁੱਛਕੇ ਤੂੰ,ਬਹਿਣਾ ਜਰਾ ਕੋਲ ਤੂੰ ਪਹਿਲੇ ਕਰਲੈ ਤੂੰ ਇਹੋ ਜਿਹਾ ਹੱਲ ਮਿੱਤਰਾ ਜੇ ਤੂੰ ਕਰਨੀ ਪਿਆਰ ਵਾਲੀ ਗੱਲ ਮਿੱਤਰਾ ਫਿਰ ਮਿੱਠਾ ਜਿਹਾ ਬਣ ਕੇ ਤੂੰ ਚੱਲ ਮਿੱਤਰਾ ਸੱਜਣਾਂ ਤੇ ਮਿੱਤਰਾਂ ਨੂੰ,ਗਲ ਨਾਲ ਲਾਵੀਂ ਤੂੰ ਰੁੱਸੇ ਹੋਏ ਸੱਜਣਾਂ ਨੂੰ ਪਿਆਰ ਚ ਮਨਾਵੀਂ ਤੂੰ ਸਾਰੇ ਪਿਆਰ ਨਾਲ ਹੋਣ ਤੇਰੇ ਵੱਲ ਮਿੱਤਰਾ ਜੇ ਤੂੰ ਕਰਨੀ ਪਿਆਰ ਵਾਲੀ ਗੱਲ ਮਿੱਤਰਾ ਫਿਰ ਮਿੱਠਾ ਜਿਹਾ ਬਣ ਕੇ ਤੂੰ ਚੱਲ ਮਿੱਤਰਾ ਹੱਥ ਜੋੜ ਮੋਹਲੈ ਸਾਰੇ ਜੱਗ ਵਾਲਾ ਦਿਲ ਤੂੰ ਜਿਹੜਾ ਅੱਗੋਂ ਲੱਭਦਾ ਤੇ,ਹੱਸ ਹੱਸ ਮਿਲ ਤੂੰ ਮੌਕਾ ਹੱਥ ਕਿੱਥੇ ਆਉਣਾ ਤੇਰੇ ਕੱਲ ਮਿੱਤਰਾ ਜੇ ਤੂੰ ਕਰਨੀ ਪਿਆਰ ਵਾਲੀ ਗੱਲ ਮਿੱਤਰਾ ਫਿਰ ਮਿੱਠਾ ਜਿਹਾ ਬਣ ਕੇ ਤੂੰ ਚੱਲ ਮਿੱਤਰਾ ਜੇ ਤੂੰ ਨੀਵਾਂ ਹੋਵੇਂਗਾ ਤੇ ਜੱਗ ਨੀਵਾਂ ਹੋਵੇਗਾ ਦਿਨ ਰਾਤ ਵੇਖੀਂ ਬਸ ਖੁਸ਼ੀਆਂ ਚ ਖੋਹਵੇਂਗਾ ਰਾਹ ਇਹੋ ਜਿਹਾ ਬਾਬਾ ਬੀਰ੍ਹੇ ਮੱਲ ਮਿੱਤਰਾ ਜੇ ਤੂੰ ਕਰਨੀ ਪਿਆਰ ਵਾਲੀ,ਗੱਲ ਮਿੱਤਰਾ ਫਿਰ ਮਿੱਠਾ ਜਿਹਾ ਬਣ ਕੇ ਤੂੰ ਚੱਲ ਮਿੱਤਰਾ
ਕਹਿਣੀ ਅਤੇ ਕਰਨੀ
ਸਾਡੀ ਕਹਿਣੀ ਅਤੇ ਕਰਨੀ 'ਚ ਫ਼ਰਕ ਬੜਾ ਨਿੱਤ ਸਾਨੂੰ ਝੂਠ ਬੋਲਣ ਦਾ ਹੈ,ਠਰਕ ਬੜਾ ਕਦੇ ਅਸੀਂ ਸੱਚ ਬੋਲਣ ਤੇ,ਤੁੱਲ ਜਾਈਏ ਬੇਈਮਾਨੀਆਂ ਦਿਲ ਵਿੱਚੋਂ,ਭੁੱਲ ਜਾਈਏ ਅਸੀਂ ਮਨ ਨਾਲ ਸੋਚੀਏ ਕੋਈ ਤਰਕ ਬੜਾ ਸਾਡੀ ਕਹਿਣੀ ਅਤੇ ਕਰਨੀ 'ਚ ਫ਼ਰਕ ਬੜਾ ਨਿੱਤ ਸਾਨੂੰ ਝੂਠ ਬੋਲਣ ਦਾ ਹੈ,ਠਰਕ ਬੜਾ ਇੱਕ ਸੱਚ ਦੀ ਜ਼ੁਬਾਨ ਉੱਤੇ,ਟਿੱਕ ਜਾਈਏ ਇਸ ਸੱਚ ਉੱਤੇ ਭਾਵੇਂ ਅਸੀਂ,ਬਿੱਕ ਜਾਈਏ ਪੈਂਦਾ ਝੂਠ ਪਿੱਛੇ ਸਹਿਣਾ ਸਾਨੂੰ,ਨਰਕ ਬੜਾ ਸਾਡੀ ਕਹਿਣੀ ਅਤੇ ਕਰਨੀ 'ਚ ਫ਼ਰਕ ਬੜਾ ਨਿੱਤ ਸਾਨੂੰ ਝੂਠ ਬੋਲਣ ਦਾ ਹੈ,ਠਰਕ ਬੜਾ ਸਾਡੇ ਝੂਠ ਦਿਲਾਂ ਦੇ ਵਿੱਚ,ਡਰਦਾ ਰਹਿੰਦਾ ਐਵੇਂ ਅੰਦਰੋਂ ਝੂਰ ਝੂਰ ਕੇ ਮਰਦਾ ਰਹਿੰਦਾ ਝੂਠ ਕੁਮਲਾਵੇ,ਸੱਚ ਦੇ ਵਿੱਚ ਹੈ ਬੜ੍ਹਕ ਬੜਾ ਸਾਡੀ ਕਹਿਣੀ ਅਤੇ ਕਰਨੀ 'ਚ ਫ਼ਰਕ ਬੜਾ ਨਿੱਤ ਸਾਨੂੰ ਝੂਠ ਬੋਲਣ ਦਾ ਹੈ,ਠਰਕ ਬੜਾ ਘਰ ਘਰ ਹੁੰਦੀਆਂ,ਸੱਚ ਦੀਆਂ ਸਿਫਤਾਂ ਬਾਬਾ ਬੀਰ੍ਹਾ ਕਹੇ ਪੜ੍ਹੋ,ਸੱਚੀਆਂ ਲਿਖਤਾਂ ਹੁੰਦਾ ਸੱਚੀ ਗੱਲ ਵਿੱਚ ਸੱਜਣੋਂ,ਖੜਕ ਬੜਾ ਸਾਡੀ ਕਹਿਣੀ ਅਤੇ ਕਰਨੀ 'ਚ ਫ਼ਰਕ ਬੜਾ ਨਿੱਤ ਸਾਨੂੰ ਝੂਠ ਬੋਲਣ ਦਾ ਹੈ,ਠਰਕ ਬੜਾ
ਵਾਅਦੇ ਝੂਠ ਦੇ
ਵਾਅਦੇ ਕਰਿਓ ਝੂਠ ਦੇ ਸਾਰੇ,ਬਾਦ ਵਿੱਚ ਕੌਣ ਪੁੱਛਦਾ ਲਾਓ ਵੋਟਰਾਂ ਨੂੰ ਰੱਜ ਕੇ ਲਾਰੇ,ਬਾਦ ਵਿੱਚ ਕੌਣ ਪੁੱਛਦਾ ਸਾਰਾ ਪਿੰਡ ਗਿਣ,ਭਰਮਾਂ ਦਿਓ ਲੋਕਾਂ ਨੂੰ ਜਿੱਤ ਸਾਡੀ ਵੱਟ ਤੇ,ਸੁਣਾ ਦਿਓ ਲੋਕਾਂ ਨੂੰ ਝੂਠੇ ਜਨਤਾ ਨੂੰ ਦੱਸਦੋ ਨਜ਼ਾਰੇ,ਬਾਦ ਵਿੱਚ ਕੌਣ ਪੁੱਛਦਾ ਵਾਅਦੇ ਕਰਿਓ ਝੂਠ ਦੇ ਸਾਰੇ,ਬਾਦ ਵਿੱਚ ਕੌਣ ਪੁੱਛਦਾ ਲਾਓ ਵੋਟਰਾਂ ਨੂੰ ਰੱਜ ਕੇ ਲਾਰੇ,ਬਾਦ ਵਿੱਚ ਕੌਣ ਪੁੱਛਦਾ ਬਾਹੋਂ ਫੜ੍ਹ ਵੋਟਰਾਂ ਨੂੰ,ਘਰਾਂ ਵਿੱਚ ਵਾੜਲੋ ਸ਼ਰਾਬ ਦੀਆਂ ਬੋਤਲਾਂ ਚ,ਕੰਮ ਅੱਜ ਸਾਰਲੋ ਜਾਣ ਨਸ਼ੇ ਵਿੱਚ ਹੋ ਕੇ ਨਕਾਰੇ,ਬਾਦ ਵਿੱਚ ਕੌਣ ਪੁੱਛਦਾ ਵਾਅਦੇ ਕਰਿਓ ਝੂਠ ਦੇ ਸਾਰੇ,ਬਾਦ ਵਿੱਚ ਕੌਣ ਪੁੱਛਦਾ ਲਾਓ ਵੋਟਰਾਂ ਨੂੰ ਰੱਜ ਕੇ ਲਾਰੇ,ਬਾਦ ਵਿੱਚ ਕੌਣ ਪੁੱਛਦਾ ਜਦੋਂ ਗਏ ਬਣ ਫਿਰ,ਜ਼ੋਰ ਨਹੀਂਓ ਕਿਸੇ ਦਾ ਮੁੜਕੇ ਖ਼ਿਆਲ ਫਿਰ,ਕਰੀ ਦਾ ਨਾ ਪਿੱਛੇ ਦਾ ਬਾਹੋਂ ਫੜ੍ਹ ਫੜ੍ਹ ਕਰਦੋ ਕਿਨਾਰੇ,ਬਾਦ ਵਿੱਚ ਕੌਣ ਪੁੱਛਦਾ ਵਾਅਦੇ ਕਰਿਓ ਝੂਠ ਦੇ ਸਾਰੇ,ਬਾਦ ਵਿੱਚ ਕੌਣ ਪੁੱਛਦਾ ਲਾਓ ਵੋਟਰਾਂ ਨੂੰ ਰੱਜ ਕੇ ਲਾਰੇ,ਬਾਦ ਵਿੱਚ ਕੌਣ ਪੁੱਛਦਾ ਮੂੰਹ ਫੇਰ ਰੱਖਣਾ ਤੂੰ,ਬਾਬਾ ਬੀਰ੍ਹੇ ਬਾਦ ਚ ਹੱਕ ਲੈਣਾ ਮੰਗ ਤੁਸਾਂ,ਕਿਸੇ ਵੀ ਪਸਾਦ ਚ ਰੋਂਦੇ ਛੱਡਿਓ ਗ਼ਰੀਬ ਵਿਚਾਰੇ,ਬਾਦ ਵਿੱਚ ਕੌਣ ਪੁੱਛਦਾ ਵਾਅਦੇ ਕਰਿਓ ਝੂਠ ਦੇ ਸਾਰੇ,ਬਾਦ ਵਿੱਚ ਕੌਣ ਪੁੱਛਦਾ ਲਾਓ ਵੋਟਰਾਂ ਨੂੰ ਰੱਜ ਕੇ ਲਾਰੇ,ਬਾਦ ਵਿੱਚ ਕੌਣ ਪੁੱਛਦਾ
ਸਰਪੰਚ ਜੀ
ਮਨ ਵਿੱਚ ਸੋਚਲੈ ਸਰਪੰਚ,ਚੰਗਾ ਬਣਨਾ, ਹਰ ਕੰਮ ਪਿੰਡ ਵਿੱਚ,ਵਧੀਆ ਤੂੰ ਕਰਨਾ ਪਿੰਡ ਵਾਲੀ ਵਧੀਆ ਜਹੀ ਨੁਹਾਰ ਬਦਲੀਂ ਜੋ ਕੁਝ ਕਰਨਾ ਏਂ,ਤੂੰ ਪਹਿਲੇ ਸੋਚੀਂ ਸਮਝੀਂ ਸ਼ੁਰੂ ਕਰਦਿਓ ਐਸ਼ਾ ਕੋਈ ਤਾਣਾ ਤਣਨਾ ਮਨ ਵਿੱਚ ਸੋਚਲੈ ਸਰਪੰਚ ਚੰਗਾ ਬਣਨਾ ਹਰ ਕੰਮ ਪਿੰਡ ਵਿੱਚ,ਵਧੀਆ ਤੂੰ ਕਰਨਾ ਨਸ਼ੇਆਂ ਦੀ ਜੜ੍ਹ,ਪਿੰਡਾਂ ਦੇ ਵਿੱਚੋਂ ਵੱਢਣੀ ਪਿੰਡ ਦੀ ਤਰੱਕੀ ਵਿੱਚ,ਕਸ਼ਰ ਨਾ ਛੱਡਣੀ ਇਹੋ ਸਿਫ਼ਤਾਂ ਦੇ ਨਾਲ,ਵੇਖੀਂ,ਤੂੰਵੀਂ ਤਰਨਾ ਮਨ ਵਿੱਚ ਸੋਚਲੈ ਸਰਪੰਚ,ਚੰਗਾ ਬਣਨਾ ਹਰ ਕੰਮ ਪਿੰਡ ਵਿੱਚ,ਵਧੀਆ ਤੂੰ ਕਰਨਾ ਗ਼ਰੀਬਾਂ ਨੂੰ ਵੀ ਮਰਲੇ ਕੋਈ,ਦੇਵੀਂ ਲੈ ਕੇ ਆਪਣੇ ਹੱਥਾਂ ਨੂੰ ਰੱਖੀਂ,ਮਜ਼ਬੂਤ ਬਣਾ ਕੇ ਖੁਸ਼ੀਆਂ ਦੇ ਵਿੱਚ ਲੋਕਾਂ,ਹੱਥ ਤੇਰਾ ਫ਼ੜਨਾ ਮਨ ਵਿੱਚ ਸੋਚਲੈ ਸਰਪੰਚ,ਚੰਗਾ ਬਣਨਾ ਹਰ ਕੰਮ ਪਿੰਡ ਵਿੱਚ,ਵਧੀਆ ਤੂੰ ਕਰਨਾ ਵੈਰ ਤੇ ਵਿਰੋਧ ਕਿਤੇ,ਪਿੰਡ ਵਿੱਚ ਪਾਵੀਂ ਨਾ ਸੱਜਣਾਂ ਤੇ ਮਿੱਤਰਾਂ ਨੂੰ,ਦਿਲ ਚੋਂ ਭੁਲਾਵੀਂ ਨਾ ਖੁਸ਼ੀਆਂ ਦਾ ਬਾਬਾ ਬੀਰ੍ਹੇ,ਵਗਾਦੇ ਤੂੰ ਝੜਨਾ ਮਨ ਵਿੱਚ ਸੋਚਲੈ ਸਰਪੰਚ,ਚੰਗਾ ਬਣਨਾ ਹਰ ਕੰਮ ਪਿੰਡ ਵਿੱਚ,ਵਧੀਆ ਤੂੰ ਕਰਨਾ
ਕਮਾਲ ਕਰ ਦੇ
ਕਮਾਲ ਕਰ ਦੇ,ਕੋਈ ਕਮਾਲ ਕਰ ਦੇ ਦੁਨੀਆਂ ਚ ਰੱਬਾ ਤੂੰ ਪਿਆਰ ਭਰ ਦੇ ਸੱਕਿਆਂ ਭਰਾਵਾਂ ਵਿੱਚ,ਫੁੱਟ ਨਾ ਪਵੇ ਦੁਨੀਆਂ ਦੇ ਵਿੱਚ ਕੋਈ,ਲੁੱਟ ਨਾ ਪਵੇ ਲਿਖ ਕੇ ਬਿਆਨ ਸਾਡੇ,ਕੋਲ ਧਰ ਦੇ ਕਮਾਲ ਕਰ ਦੇ ਕੋਈ,ਕਮਾਲ ਕਰ ਦੇ ਦੁਨੀਆਂ ਚ ਰੱਬਾ ਤੂੰ,ਪਿਆਰ ਭਰ ਦੇ ਮੋਢਿਆਂ ਤੇ ਬਾਹਾਂ ਰੱਖ,ਭਾਈ ਬਹਿਣ ਜੀ ਤੀਰ ਨਾ ਵਿਛੋੜੇ ਵਾਲੇ,ਲੋਕੀ ਸਹਿਣ ਜੀ ਡੁੱਬੇ ਹੋਏ ਬੇੜੇ ਵੀ ਨੇ,ਬਹੁਤ ਤਰ ਦੇ ਕਮਾਲ ਕਰ ਦੇ,ਕੋਈ ਕਮਾਲ ਕਰ ਦੇ ਦੁਨੀਆਂ ਚ ਰੱਬਾ ਤੂੰ,ਪਿਆਰ ਭਰ ਦੇ ਮਾਪਿਆਂ ਚ ਬਹਿਣ ਸਾਰੇ ਜਣੇ ਰਲ ਕੇ ਬੱਚੇ ਵੀ ਮਾਂ ਬਾਪ ਦੇ,ਸੇਵਾਦਾਰ ਬਣ ਕੇ ਲੈ ਕੇ ਅਸੀਸਾਂ ਰਹਿਣ,ਮੰਜਿਲਾਂ ਤੇ ਚੜ੍ਹਦੇ ਕਮਾਲ ਕਰ ਦੇ ਕੋਈ,ਕਮਾਲ ਕਰ ਦੇ ਦੁਨੀਆਂ ਚ ਰੱਬਾ ਤੂੰ,ਪਿਆਰ ਭਰ ਦੇ ਨੂੰਹ ਸੱਸ ਵੀ ਮਾਂ ਧੀ ਦੇ,ਵਾਂਗੂ ਬਣ ਜਾਏ ਪੁੰਨਿਆਂ ਦਾ ਚੰਨ ਬਾਬਾ,ਬੀਰ੍ਹੇ ਚੜ੍ਹ ਜਾਏ ਰੱਬ ਕੋਲੋਂ ਲੋਕੀ ਸਾਰੇ,ਰਹਿਣ ਡਰਦੇ ਕਮਾਲ ਕਰ ਦੇ ਕੋਈ,ਕਮਾਲ ਕਰ ਦੇ ਦੁਨੀਆਂ ਚ ਰੱਬਾ ਤੂੰ,ਪਿਆਰ ਭਰ ਦੇ
ਮਾਨ ਨਾ ਗਵਾਇਓ
ਪਿਆਰ ਨਾਲ ਜਿੱਤੋ,ਭਾਵੇਂ ਵੋਟਾਂ ਨਾਲ ਜਿੱਤੋ ਜਿੱਤ ਜਿੱਤ ਕੇ ਨਾ ਮਾਨ,ਗਵਾਇਓ ਮਿੱਤਰੋ ਤੁਸੀਂ ਪਿੰਡ ਵਿੱਚ ਪਿਆਰ,ਵਧਾਇਓ ਮਿੱਤਰੋ ਤੇਰੇ ਸਿਰ ਉੱਤੇ ਪੱਗ,ਅੱਜ ਲੋਕਾਂ ਨੇ ਬਨਾਈ ਤੈਨੂੰ ਪਿੰਡ ਨੇ ਹੈ ਦਿੱਤੀ ਹੁਣ,ਬੜੀ ਵਡਿਆਈ ਦੇਣ ਪਿੰਡ ਵਾਲੇ ਮਾਨ,ਹੋਰ ਮਿਲਿਆ ਨਾ ਕਿਤੋਂ ਵੀਰਾਂ ਭੈਣਾਂ ਨੂੰ ਨਾ,ਦਿਲ ਤੋਂ ਭੁਲਾਇਓ ਮਿੱਤਰੋ ਜਿੱਤ ਜਿੱਤ ਕੇ ਨਾ ਮਾਨ,ਗਵਾਇਓ ਮਿੱਤਰੋ ਤੁਸੀਂ ਪਿੰਡ ਵਿੱਚ ਪਿਆਰ,ਵਧਾਇਓ ਮਿੱਤਰੋ ਕੰਮ ਕਾਯ ਭੰਨ ਕੇ ਤੇ,ਵੋਟਾਂ ਪਾਈਆਂ ਸਾਰਿਆਂ ਵੋਟਾਂ ਪਿੱਛੇ ਭੁੱਖ ਅੱਜ,ਕੱਟੀ ਕਈ ਵਿਚਾਰਿਆਂ ਜੇ ਪੈਂਦੀਆਂ ਨਾ ਵੋਟਾਂ,ਜਿੱਤ ਮਿੱਲਦੀ ਵੀ ਕਿੱਥੋਂ ਐਵੇਂ ਕਿਸੇ ਦਾ ਵੀ ਦਿਲ ਨਾ,ਦੁਖਾਇਓ ਮਿੱਤਰੋ ਜਿੱਤ ਜਿੱਤ ਕੇ ਨਾ,ਮਾਨ ਗਵਾਇਓ ਮਿੱਤਰੋ ਪਿੰਡ ਵਿੱਚ ਜਾ ਕੇ ਹੱਥ,ਸਾਰਿਆਂ ਨੂੰ ਜੋੜਿਓ ਜਾਣ ਕੇ ਵਿਰੋਧੀ ਦਿਲ,ਕਿਸੇ ਦਾ ਨਾ ਤੋੜਿਓ ਕੌੜੇ ਬੋਲ ਵੀ ਨਾ ਮੁੱਖ ਵਿੱਚੋਂ,ਕੱਢੇ ਜਾਣ ਤੈਥੋਂ ਜਿੱਤ ਜਿੱਤ ਕੇ ਨਾ ਮਾਨ,ਗਵਾਇਓ ਮਿੱਤਰੋ ਮਾੜੇ ਚੰਗੇ ਬੰਦਿਆਂ ਦੇ,ਵਿੱਚ ਤੁਸੀਂ ਬੈਠਣਾ ਮਹੌਲ ਖੁਸ਼ੀਆਂ ਦਾ ਪਿੰਡ ਚ,ਬਣਾਈ ਰੱਖਣਾ ਬੁਰੇ ਬੋਲ ਵੀ ਨਾ ਕੱਢਨੇ ਤੂੰ,ਕਦੇ ਮਨ ਵਿੱਚੋਂ ਆਖੇ ਬਾਬਾ ਬੀਰ੍ਹਾ ਪਿਆਰ ਵਰਤਾਇਓ ਮਿੱਤਰੋ ਜਿੱਤ ਜਿੱਤ ਕੇ ਨਾ ਮਾਨ,ਗਵਾਇਓ ਮਿੱਤਰੋ ਤੁਸੀਂ ਪਿੰਡ ਵਿੱਚ ਪਿਆਰ,ਵਧਾਇਓ ਮਿੱਤਰੋ
ਸੁਹਾਗਣਾਂ ਨੂੰ ਵਧਾਈਆਂ
ਸੁਹਾਗਣਾਂ ਨੂੰ ਦੇਵੋ ਅੱਜ,ਰੱਜ ਕੇ ਵਧਾਈਆਂ, ਪਤੀ ਨਾਲ ਰੱਬ ਨੇ ਹੈ,ਜੋੜੀਆਂ ਬਣਾਈਆਂ ਇਹਨਾਂ ਜੋੜੀਆਂ ਦੀ ਉਮਰ,ਵਧਾਈਂ ਮਾਲਕਾ ਸੁੱਖ ਸੁਹਾਗਣਾਂ ਦੇ ਘਰੀਂ,ਵਰਤਾਈਂ ਮਾਲਕਾ ਸੁਹਾਗਣਾਂ ਸਿੰਗਾਰਿਆ ਏ ਰੂਪ ਅੱਜ ਰੱਜ ਕੇ ਪਤੀ ਦੇ ਪਿਆਰ ਵਿੱਚ,ਅੰਨ ਪਾਣੀ ਛੱਡ ਕੇ ਪਤੀ ਲਈ ਦੁਆਵਾਂ ਅੱਜ,ਚੰਨ ਅੱਗੇ ਲਾਈਆਂ ਨਾਰਾਇਣ ਨੂੰ ਵੀ ਹੱਥ ਜੋੜ,ਅਰਜਾਂ ਸੁਣਾਈਆਂ ਨਿੱਤ ਪਿਆਰ ਵਿੱਚ ਘੜੀਆਂ,ਲੰਘਾਈਂ ਮਾਲਕਾ ਐਸ਼ਾ ਖੁਸ਼ੀਆਂ ਦਾ ਮੀਂਹ ਤੂੰ,ਬਰਸਾਈਂ ਮਾਲਕਾ ਚੱਲਦੀਆਂ ਰੀਤਾਂ ਰੱਬਾ,ਚੱਲਦੀਆਂ ਰਹਿਣ ਜੀ ਦੁੱਖ ਸੁੱਖ ਦੋਵੇਂ ਸਾਥੀ,ਕੱਠਿਆਂ ਹੀ ਸਹਿਣ ਜੀ ਭਾਗਾਂ ਨਾਲ ਰੱਬ ਨੇ ਇਹ,ਜੋੜੀਆਂ ਮਿਲਾਈਆਂ ਕਦੀ ਵੀ ਨਾ ਪਾਵੀਂ ਰੱਬਾ,ਇਹਨਾਂ ਚ ਜੁਦਾਈਆਂ ਤੈਨੂੰ ਸਾਰਿਆਂ ਦੇ ਦਿਲਾਂ ਦੀ,ਸੁਣਾਈ ਮਾਲਕਾ ਇਹਨਾਂ ਗੱਲਾਂ ਵਿੱਚ ਸੱਭ ਦੀ,ਭਲਾਈ ਮਾਲਕਾ ਪਤੀ ਪਤਨੀ ਤੋਂ ਵਧ ਕੋਈ,ਸਾਕ ਨਹੀਓਂ ਜੱਗ ਤੇ ਰੁਲ ਗਏ ਨੇ ਉਹ ਜਿਹਨਾਂ,ਵੇਖਿਆ ਹੈ ਛੱਡ ਕੇ ਐਸ਼ਾ ਕਰਿਓ ਨਾ ਕੋਈ,ਹੱਥ ਬੰਨ ਕੇ ਦੁਹਾਈਆਂ ਰੋਂਦੇ ਫਿਰਨ ਵਿਚਾਰੇ,ਜਿਹਨਾਂ ਦਿਲ ਚੋਂ ਭੁਲਾਈਆਂ ਆਖੇ ਬਾਬਾ ਬੀਰ੍ਹਾ ਸਦਾ ਹੀ,ਨਿਭਾਈਂ ਮਾਲਕਾ ਹੁੰਦੀ ਪਿਆਰ ਵਿੱਚ ਛੁਪੀ ਹੀ,ਖੁਦਾਈ ਮਾਲਕਾ ਇਹਨਾਂ ਜੋੜੀਆਂ ਦੀ ਉਮਰ,ਵਧਾਈਂ ਮਾਲਕਾ ਸੁੱਖ ਸੁਹਾਗਣਾਂ ਦੇ ਘਰੀਂ,ਵਰਤਾਈਂ ਮਾਲਕਾ
ਪਿਆਰ ਦੀਆਂ ਗੱਲਾਂ
ਚੁਣ ਚੁਣ ਲਿਆਵੀਂ,ਸੰਸਾਰ ਦੀਆਂ ਗੱਲਾਂ ਦਿਲ ਵਿੱਚ ਰੱਖਲੈ,ਪਿਆਰ ਦੀਆਂ ਗੱਲਾਂ ਇਹ ਸਭਨਾਂ ਚ ਗੱਲਾਂ,ਵਰਤਾਈਂ ਸੋਹਣੀਏਂ ਯਾਦਾਂ ਦੁਨੀਆਂ ਤੇ ਛੱਡ ਕੇ,ਜਾਈਂ ਸੋਹਣੀਏਂ ਪਿਆਰ ਨਾਲ ਦੁਨੀਆਂ ਦੇ,ਵੱਲ ਝਾਕਣਾ ਚੰਗਾ ਮਾੜਾ ਕਿਸੇ ਨੂੰ ਵੀ,ਕਾਹਨੂੰ ਆਖਣਾ ਸਭਨਾਂ ਚ ਕਰੀਂ ਇਤਬਾਰ ਦੀਆਂ ਗੱਲਾਂ ਅੱਖਾਂ ਨਾਲ ਵੇਖਲੈ ਬਹਾਰ ਦੀਆਂ ਗੱਲਾਂ ਫਿਰ ਸਾਰਿਆਂ ਨੂੰ ਆਖ,ਸੁਣਾਈਂ ਸੋਹਣੀਏਂ ਦੁਨੀਆਂ ਚ ਪਿਆਰ ਤੂੰ,ਵਧਾਈਂ ਸੋਹਣੀਏਂ ਰੱਬ ਦਿਆਂ ਰੰਗਾਂ ਵੱਲ,ਵੇਖ ਲਵੀਂ ਰੱਜ ਕੇ ਛੱਡ ਇਹਦੇ ਵਿੱਚੋਂ,ਮੌਜ ਤੇ ਨਜ਼ਾਰਾ ਲੱਭ ਕੇ ਇਹਦੇ ਵਿੱਚੋਂ ਲੱਭ,ਦਿਲਦਾਰ ਦੀਆਂ ਗੱਲਾਂ ਹਰ ਇੱਕ ਦਿਲ ਦੇ,ਵਿਚਾਰ ਦੀਆਂ ਗੱਲਾਂ ਤੂੰਵੀਂ ਖੁਸ਼ੀਆਂ ਦਾ ਮੀਂਹ,ਬਰਸਾਈਂ ਸੋਹਣੀਏਂ ਠੰਡ ਸਭਨਾਂ ਦੇ ਦਿਲਾਂ ਵਿੱਚ ਪਾਈਂ ਸੋਹਣੀਏ ਸਾਰੇ ਤੈਨੂੰ ਆਖਦੇ ਨੇ,ਬੜੀ ਸੋਹਣੀ ਰੂਹ ਤੂੰ ਪ੍ਰੇਮੀਆਂ ਦੀ ਕੱਢ ਅੱਜ,ਦੁਨੀਆਂ ਚੋਂ ਸੂਹ ਤੂੰ ਸੱਜਣਾਂ ਦੇ ਦਿਲਾਂ ਉੱਤੇ,ਮਾਰਦੀ ਰਹਿ ਮੱਲਾਂ ਮਿੱਠੇ ਮਿੱਠੇ ਬੋਲਾਂ ਦੀਆਂ,ਛੱਡੀ ਜਾਵੇਂ ਛੱਲਾਂ ਤੈਨੂੰ ਬਾਬਾ ਬੀਰ੍ਹਾ ਦੇਵੇਗਾ ਵਧਾਈ ਸੋਹਣੀਏ ਐਵੇਂ ਗੱਲ ਨਾ ਤੂੰ ਦਿਲ ਚੋਂ,ਭੁਲਾਈਂ ਸੋਹਣੀਏਂ
ਜ਼ਿੰਦਗੀ 'ਚ ਬੀਤੀਆਂ
ਜ਼ਿੰਦਗੀ 'ਚ ਬੀਤੀਆਂ ਦਾ ਹਾਲ ਦੱਸਾਂ ਫੋਲ ਕੇ ਮੁਸੀਬਤਾਂ ਨੇ ਰੱਖਿਆ ਸੀ,ਬੁਰੀ ਤਰ੍ਹਾਂ ਰੋਲ ਕੇ ਠੰਡਾਂ ਵਿੱਚ ਨੰਗੇ ਪੈਰੀਂ,ਕੱਟਦੇ ਸੀ ਦਿਨ ਜੀ ਮੁੱਕਦਾ ਸਿਆਲ ਸਾਡਾ,ਚੱਪੇ ਮਿਣ ਮਿਣ ਜੀ ਕਿਹੜੀਆਂ ਮੈਂ ਗੱਲਾਂ ਦੱਸਾਂ,ਮੁੱਖ ਅੱਜ ਖੋਲ ਕੇ ਜ਼ਿੰਦਗੀ ਚ ਬੀਤੀਆਂ ਦਾ,ਹਾਲ ਦੱਸਾਂ ਫੋਲ ਕੇ ਮੁਸੀਬਤਾਂ ਨੇ ਰੱਖਿਆ ਸੀ,ਬੁਰੀ ਤਰ੍ਹਾਂ ਰੋਲ ਕੇ ਲੰਬੇ ਲੰਬੇ ਝੱਗੇ ਪਾਕੇ,ਅਸੀਂ ਗੋਡੇ ਲੈਂਦੇ ਢੱਕ ਸੀ ਦੜ ਵੱਟ ਪਿਆਰਿਓ ਪਈ,ਦਿਨ ਲੈਂਦੇ ਕੱਟ ਸੀ ਫਿਰ ਵੀ ਨਾ ਵੇਖਿਆ ਸੀ,ਕਦੇ ਅਸੀਂ ਡੋਲ ਕੇ ਜ਼ਿੰਦਗੀ ਚ ਬੀਤੀਆਂ ਦਾ,ਹਾਲ ਦੱਸਾਂ ਫੋਲ ਕੇ ਮੁਸੀਬਤਾਂ ਨੇ ਰੱਖਿਆ ਸੀ,ਬੁਰੀ ਤਰ੍ਹਾਂ ਰੋਲ ਕੇ ਖੂਹਾਂ ਵਿਚੋਂ ਪਾਣੀ ਕੱਢ ਕੱਢ,ਕਰਦੇ ਸਨਾਨ ਸੀ ਮੱਛਰ ਵੀ ਤੋੜ ਓਦੋਂ,ਖਾਂਦੇ ਰਹੇ ਸਾਡੀ ਜਾਨ ਸੀ ਲੱਸੀ ਵਿੱਚ ਸੱਤੂਆਂ ਨੂੰ,ਪੀਂਦੇ ਰਹੇ ਸੀ ਘੋਲ ਕੇ ਜ਼ਿੰਦਗੀ ਚ ਬੀਤੀਆਂ ਦਾ,ਹਾਲ ਦੱਸਾਂ ਫੋਲ ਕੇ ਮੁਸੀਬਤਾਂ ਨੇ ਰੱਖਿਆ ਸੀ,ਬੁਰੀ ਤਰ੍ਹਾਂ ਰੋਲ ਕੇ ਲੋਕਾਂ ਵਿੱਚ ਸੁਣੋ ਭਾਈ,ਪਿਆਰ ਓਦੋਂ ਬਹੁਤ ਸੀ ਹਰ ਚੀਜ਼ ਆਪੋ ਵਿੱਚ,ਵੰਡ ਵੰਡ ਖਾਂਦੇ ਲੋਕ ਸੀ ਚੰਗੇ ਮਾੜੇ ਬੋਲ ਬਾਬਾ ਬੀਰ੍ਹੇ,ਰੱਖੇ ਅੱਜ ਬੋਲ ਕੇ ਜ਼ਿੰਦਗੀ ਚ ਬੀਤੀਆਂ ਦਾ,ਹਾਲ ਦੱਸਾਂ ਫੋਲ ਕੇ ਮੁਸੀਬਤਾਂ ਨੇ ਰੱਖਿਆ ਸੀ,ਬੁਰੀ ਤਰ੍ਹਾਂ ਰੋਲ ਕੇ
ਆਜਾ ਸੋਹਣਿਆਂ
ਜ਼ਿੰਦ ਲੱਭਦੀ ਸਹਾਰਾ ਤੇਰੇ ਪਿਆਰ ਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਦਿਲ ਦਿਨ ਰਾਤ ਵਾਜਾਂ ਪਿਆ ਮਾਰਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਹਰ ਵੇਲੇ ਤੇਰੀਆਂ ਹੀ ਯਾਦਾਂ ਆਉਣ ਸੋਹਣਿਆਂ ਦਿਲ ਦੀਆਂ ਹੂਕਾਂ ਤੇਰੇ,ਗੁਣ ਗਾਉਣ ਸੋਹਣਿਆਂ ਸੌਕ ਮਨ ਵਿੱਚ ਰਹਿੰਦਾ ਹੈ ਦੀਦਾਰ ਦਾ,ਤੂੰ ਇੱਕ ਵਾਰੀ ਆਜਾ ਮਿੱਤਰਾ ਜ਼ਿੰਦ ਲੱਭਦੀ ਸਹਾਰਾ ਤੇਰੇ ਪਿਆਰ ਦਾ,ਤੂੰ ਇੱਕ ਵਾਰੀ ਆਜਾ ਸੱਜਣਾਂ ਦਿਲ ਦਿਨ ਰਾਤ ਵਾਜਾਂ ਪਿਆ ਮਾਰਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਜਦੋਂ ਦਾ ਮੈਂ ਤੈਨੂੰ ਇਸ,ਮਨ ਨਾਲ ਚਾਹਿਆ ਏ ਤੇਰੇ ਤੋਂ ਬਗੈਰ ਕਦੇ,ਚੈਣ ਵੀ ਨਾ ਆਇਆ ਏ ਚੇਤਾ ਭੁੱਲਦਾ ਵੀ ਨਹੀਓਂ ਦਿਲਦਾਰ ਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਜ਼ਿੰਦ ਲੱਭਦੀ ਸਹਾਰਾ ਤੇਰੇ ਪਿਆਰ ਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਦਿਲ ਦਿਨ ਰਾਤ ਵਾਜਾਂ ਪਿਆ ਮਾਰਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਸੁੱਖ ਸੁੱਖ ਸੁੱਖਣਾ ਮੈਂ,ਰਾਹ ਹਾਂ ਤੇਰਾ ਤੱਕਦੀ ਤੇਰੀਆਂ ਉਡੀਕਾਂ ਵਿੱਚ,ਕਦੇ ਵੀ ਨਾ ਥੱਕਦੀ ਦਿਲ ਤੱਪਦੇ ਨੂੰ ਪਿਆਰਿਆ ਵੇ ਠਾਰਜਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਜ਼ਿੰਦ ਲੱਭਦੀ ਸਹਾਰਾ ਤੇਰੇ ਪਿਆਰ ਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਦਿਲ ਦਿਨ ਰਾਤ ਵਾਜਾਂ ਪਿਆ ਮਾਰਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਜਿੰਦੜੀ ਨਿਮਾਣੀ ਦਾ,ਕਿਆਸ ਕਰ ਮਾਸਾ ਤੂੰ ਵਿਛੋੜੇ ਵਾਲੇ ਤੀਰ ਨਾਲ,ਕਰ ਨਾ ਨਿਰਾਸ਼ਾ ਤੂੰ ਤੈਨੂੰ ਬੀਰ੍ਹੇ ਸ਼ਾਹ ਵੀ ਨਿੱਤ ਹੈ ਪੁਕਾਰਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਜ਼ਿੰਦ ਲੱਭਦੀ ਸਹਾਰਾ ਤੇਰੇ ਪਿਆਰ ਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ ਦਿਲ ਦਿਨ ਰਾਤ ਵਾਜਾਂ ਪਿਆ ਮਾਰਦਾ,ਤੂੰ ਇੱਕ ਵਾਰੀ ਆਜਾ ਸੋਹਣਿਆਂ
ਦੀਵਾਲੀ ਵਾਲੇ ਦਿਨ ਦੀ
ਅੱਜ ਸਾਰਿਆਂ ਨੂੰ ਦੇਵਾਂ ਮੈਂ ਵਧਾਈ,ਦੀਵਾਲੀ ਵਾਲੇ ਦਿਨ ਦੀ ਘੜੀ ਖੁਸ਼ੀਆਂ ਦੀ ਸੋਹਣੀ ਹੈ ਆਈ,ਦੀਵਲੀ ਵਾਲੇ ਦਿਨ ਦੀ ਹਿੰਦੂਆਂ ਤੇ ਸਿੱਖਾਂ ਵਿੱਚ,ਸਾਂਝਾ ਇਹ ਤਿਉਹਾਰ ਹੈ ਵੱਖੋ ਵੱਖ ਧਰਮਾਂ ਦਾ,ਇੱਕੋ ਪਰਿਵਾਰ ਹੈ ਦੀਵਾਲੀ ਸਭਨਾਂ ਨੇ ਰਲਕੇ ਮਨਾਈ,ਦੀਵਾਲੀ ਵਾਲੇ ਦਿਨ ਦੀ ਅੱਜ ਸਾਰਿਆਂ ਨੂੰ ਦੇਵਾਂ ਮੈਂ ਵਧਾਈ,ਦੀਵਾਲੀ ਵਾਲੇ ਦਿਨ ਦੀ ਘੜੀ ਖੁਸ਼ੀਆਂ ਦੀ ਸੋਹਣੀ ਹੈ ਆਈ,ਦੀਵਾਲੀ ਵਾਲੇ ਦਿਨ ਦੀ ਰਲ ਮਿਲ ਕੱਠੇ ਅਸੀਂ,ਕੰਮ ਕਾਜ ਸਾਰੇ ਕਰਦੇ ਗਲ ਲੱਗ ਸੱਜਣਾਂ ਚ,ਪਿਆਰ ਰਹਿੰਦੇ ਭਰਦੇ ਸਾਂਝ ਦਿਲ ਵਿੱਚ ਐਸ਼ੀ ਹੈ ਸਮਾਈ,ਦੀਵਾਲੀ ਵਾਲੇ ਦਿਨ ਦੀ ਅੱਜ ਸਾਰਿਆਂ ਨੂੰ ਦੇਵਾਂ ਮੈਂ ਵਧਾਈ,ਦੀਵਾਲੀ ਵਾਲੇ ਦਿਨ ਦੀ ਘੜੀ ਖੁਸ਼ੀਆਂ ਦੀ ਸੋਹਣੀ ਹੈ ਆਈ,ਦੀਵਾਲੀ ਵਾਲੇ ਦਿਨ ਦੀ ਮੰਦਿਰ ਸਜਾਏ ਵੇਖ,ਗੁਰਦਵਾਰੇ ਵੀ ਸਜਾਏ ਨੇ ਭੇਤ ਭਾਵ ਸਾਰੇ ਅਸੀਂ,ਇਹ ਦਿਲਾਂ ਚੋਂ ਭੁਲਾਏ ਨੇ ਰੀਤ ਸਦੀਆਂ ਤੋਂ ਚੱਲਦੀ ਨਿਭਾਈ,ਦੀਵਾਲੀ ਵਾਲੇ ਦਿਨ ਦੀ ਅੱਜ ਸਾਰਿਆਂ ਨੂੰ ਦੇਵਾਂ ਮੈਂ ਵਧਾਈ,ਦੀਵਾਲੀ ਵਾਲੇ ਦਿਨ ਦੀ ਘੜੀ ਖੁਸ਼ੀਆਂ ਦੀ ਸੋਹਣੀ ਹੈ ਆਈ,ਦੀਵਾਲੀ ਵਾਲੇ ਦਿਨ ਦੀ ਖੁਸ਼ੀਆਂ ਦੀ ਦੀਪਮਾਲਾ,ਘਰਾਂ ਚ ਜਗਾਵਾਂਗੇ ਸੱਚੇ ਕਰਤਾਰ ਵਾਲੇ ਅੱਜ,ਨਾਮ ਨੂੰ ਧਿਆਵਾਂਗੇ ਆਖੇ ਬਾਬਾ ਬੀਰ੍ਹਾ ਹੋਵੇ ਰੁਸਨਾਈ,ਦੀਵਾਲੀ ਵਾਲੇ ਦਿਨ ਦੀ ਅੱਜ ਸਾਰਿਆਂ ਨੂੰ ਦੇਵਾਂ ਮੈਂ ਵਧਾਈ,ਦੀਵਾਲੀ ਵਾਲੇ ਦਿਨ ਦੀ ਘੜੀ ਖੁਸ਼ੀਆਂ ਦੀ ਸੋਹਣੀ ਹੈ ਆਈ,ਦੀਵਾਲੀ ਵਾਲੇ ਦਿਨ ਦੀ
ਦੀਵਾਲੀ ਦਾ ਤਿਉਹਾਰ
ਦੀਵਾਲੀ ਦਾ ਤਿਉਹਾਰ ਆਇਆ,ਗੱਜ ਵੱਜ ਕੇ ਖੁਸ਼ੀਆਂ ਮਨਾਇਓ ਸਾਰੇ ਤੁਸੀਂ,ਰੱਜ ਰੱਜ ਕੇ ਘਰਾਂ ਨੂੰ ਸਿੰਗਾਰਿਆ ਏ,ਪਿਆਰ ਨਾਲ ਜੀ ਹਰ ਚੀਜ਼ ਸਾਂਭ ਰੱਖੀ,ਸਤਿਕਾਰ ਨਾਲ ਜੀ ਲੜੀਆਂ ਲਗਾਈਆਂ ਅਸੀਂ ਵਿੱਥ,ਛੱਡ ਛੱਡ ਕੇ ਦੀਵਾਲੀ ਦਾ ਤਿਉਹਾਰ ਆਇਆ,ਗੱਜ ਵੱਜ ਕੇ ਖੁਸ਼ੀਆਂ ਮਨਾਇਓ ਸਾਰੇ ਤੁਸੀਂ ਰੱਜ ਰੱਜ ਕੇ ਬਹੁਤ ਸੱਜੀਆਂ ਦੁਕਾਨਾਂ ਤੇ,ਬਜ਼ਾਰ ਵੇਖਲੋ ਆ ਕੇ ਰੰਗਲੇ ਪੰਜਾਬ ਦੀ,ਬਹਾਰ ਵੇਖਲੋ ਬਾਹਰ ਆਉਂਦੀਆਂ ਨੇ ਨਾਰਾਂ,ਸੋਨੇ ਨਾਲ ਸੱਜ ਕੇ ਦੀਵਾਲੀ ਦਾ ਤਿਉਹਾਰ ਆਇਆ,ਗੱਜ ਵੱਜ ਕੇ ਖੁਸ਼ੀਆਂ ਮਨਾਇਓ ਸਾਰੇ ਤੁਸੀਂ,ਰੱਜ ਰੱਜ ਕੇ ਦੀਵਾਲੀ ਦੀਆਂ ਗੱਲਾਂ ਹੋਣ,ਘਰ ਘਰ ਜੀ ਮਿੱਠਿਆਈ ਵਾਲੇ ਡੱਬੇ ਆਏ,ਭਰ ਭਰ ਜੀ ਲੋਕ ਘੁੱਮਦੇ ਨੇ ਸਾਰੇ ਅੱਜ ਟੌਹਰਾਂ,ਕੱਢ ਕੱਢ ਕੇ ਦੀਵਾਲੀ ਦਾ ਤਿਉਹਾਰ ਆਇਆ,ਗੱਜ ਵੱਜ ਕੇ ਖੁਸ਼ੀਆਂ ਮਨਾਇਓ ਸਾਰੇ ਤੁਸੀਂ,ਰੱਜ ਰੱਜ ਕੇ ਜੂਏ ਵਾਲੇ ਪ੍ਰੇਮੀਆਂ ਨੂੰ,ਕਰਾਂਗਾ ਮੈਂ ਬੇਨਤੀ ਮਿਹਨਤ ਦੀ ਕਮਾਈ ਨਾ ਐਵੇਂ,ਜਾਏ ਰੇੜ੍ਹਤੀ ਆਖੇ ਬਾਬਾ ਬੀਰ੍ਹਾ ਸੁੱਟੋ ਨਾ ਢਿੱਡ,ਵੱਢ ਵੱਢ ਕੇ ਦੀਵਾਲੀ ਦਾ ਤਿਉਹਾਰ ਆਇਆ,ਗੱਜ ਵੱਜ ਕੇ ਖੁਸ਼ੀਆਂ ਮਨਾਇਓ ਸਾਰੇ ਤੁਸੀਂ,ਰੱਜ ਰੱਜ ਕੇ
ਦੀਵਾਲੀ ਦੇ ਰੰਗ
ਕਈਆਂ ਘਰੀਂ ਰੰਗ ਬੰਨ,ਦਿੱਤੇ ਨੇ ਦੀਵਾਲੀਏ ਕਈਆਂ ਵਾਲੇ ਰੰਗ ਫਿੱਕੇ,ਕੀਤੇ ਨੇ ਦੀਵਾਲੀਏ ਪੀ ਪੀ ਸ਼ਰਾਬਾਂ ਕਈਆਂ,ਮੌਜਾਂ ਖੂਬ ਮਾਣੀਆਂ ਖੁਸ਼ੀਆਂ ਚ ਵੇਖੀਆਂ ਨੇ,ਅੱਜ ਕਈ ਸਵਾਣੀਆਂ ਕਈਆਂ ਲਈ ਚੰਗੇ ਦਿਨ,ਬੀਤੇ ਨੇ ਦੀਵਾਲੀਏ ਕਈਆਂ ਘਰੀਂ ਰੰਗ ਬੰਨ,ਦਿੱਤੇ ਨੇ ਦੀਵਾਲੀਏ ਕਈਆਂ ਵਾਲੇ ਰੰਗ ਫਿੱਕੇ,ਕੀਤੇ ਨੇ ਦੀਵਾਲੀਏ ਜੂਏ ਵਿੱਚ ਕਈਆਂ ਬਾਜੀ,ਲਾਈ ਅੱਜ ਰੱਜ ਕੇ ਮੁੜੇ ਓਦੋਂ ਪਿੱਛੇ ਘਰ ਦਾ,ਦੀਵਾਲਾ ਪੂਰਾ ਕੱਢ ਕੇ ਲੁੱਟ ਗਏ ਨੇ ਮੌਜਾਂ ਜਿਹੜੇ,ਜਿੱਤੇ ਨੇ ਦੀਵਾਲੀਏ ਕਈਆਂ ਘਰੀਂ ਰੰਗ ਬੰਨ,ਦਿੱਤੇ ਨੇ ਦੀਵਾਲੀਏ ਕਈਆਂ ਵਾਲੇ ਰੰਗ ਫਿੱਕੇ,ਕੀਤੇ ਨੇ ਦੀਵਾਲੀਏ ਕਈ ਕਹਿੰਦੇ ਆਜੋ ਬਹਿ ਕੇ,ਹੱਥ ਸੁੱਚੇ ਕਰੀਏ ਕਈ ਕਹਿੰਦੇ ਤੋਵਾ ਵੀਰੋ,ਇਹਦੇ ਕੋਲੋਂ ਡਰੀਏ ਕੋਈ ਜੇਬ੍ਹ ਕੋਲੋਂ ਪੁੱਛੇ,ਨੋਟ ਕਿੱਥੇ ਨੇ ਦੀਵਾਲੀਏ ਕਈਆਂ ਘਰੀਂ ਰੰਗ ਬੰਨ,ਦਿੱਤੇ ਨੇ ਦੀਵਾਲੀਏ ਕਈਆਂ ਵਾਲੇ ਰੰਗ ਫਿੱਕੇ,ਕੀਤੇ ਨੇ ਦੀਵਾਲੀਏ ਹਾਰੇ ਹੋਏ ਕਈ ਬੈਠੇ,ਹੱਥ ਮੱਥਿਆਂ ਤੇ ਧਰ ਕੇ ਉਡਾਈ ਏ ਕਮਾਈ ਕਾਹਨੂੰ,ਜੂਏ ਵਿੱਚ ਵੜ ਕੇ ਪੁੱਛੇ ਬਾਬਾ ਬੀਰ੍ਹਾ ਜੂਏ ਕਿੰਨ,ਮਿਥੇ ਨੇ ਦੀਵਾਲੀਏ ਕਈਆਂ ਘਰੀਂ ਰੰਗ ਬੰਨ,ਦਿੱਤੇ ਨੇ ਦੀਵਾਲੀਏ ਕਈਆਂ ਵਾਲੇ ਰੰਗ ਫਿੱਕੇ,ਕੀਤੇ ਨੇ ਦੀਵਾਲੀਏ
ਕੱਤਲੈ ਚਰਖੀ
ਅੱਜ ਕੱਤਲੈ ਤੂੰ ਚਰਖੀ ਹਾਣਦੀਏ,ਕੱਲ ਸਹੁਰੇ ਜਾ ਕੀ ਦੱਸੇਂਗੀ ਜਦ ਪੁੱਛਿਆ ਤੇਰੇ ਮਾਹੀਏ ਨੇ,ਐਵੇਂ ਘੂਰੀਆਂ ਖਾ ਦਿਨ ਕੱਟੇਂਗੀ ਇਹ ਚਰਖੀ ਕੱਤ ਲਈ ਰਾਤੀਂ ਨੀ, ਜਦੋਂ ਦੁਨੀਆਂ ਸੌ ਜਾਏ ਬਾਕੀ ਨੀ ਇਸ ਗੱਲ ਨੂੰ ਜਦ ਤੂੰ ਜਾਣ ਲਿਆ,ਫਿਰ ਸਹੁਰੇ ਜਾ ਕੇ ਹੱਸੇਂਗੀ ਅੱਜ ਕੱਤਲੈ ਤੂੰ ਚਰਖੀ ਹਾਣਦੀਏ,ਕੱਲ ਸਹੁਰੇ ਜਾ ਕੀ ਦੱਸੇਂਗੀ ਜਦ ਪੁੱਛਿਆ ਤੇਰੇ ਮਾਹੀਏ ਨੇ,ਐਵੇਂ ਘੂਰੀਆਂ ਖਾ ਦਿਨ ਕੱਟੇਂਗੀ ਇਸ ਚਰਖੀ ਦਾ ਜੋ ਭੇਤੀ ਏ ਓਹਨੇ ਚਰਖੀ ਤੈਨੂੰ ਬੇਚੀ ਏ ਜਦ ਪੁੱਛਣਾ ਤੈਨੂੰ ਹਿਸਾਬ ਕੁੜੇ,ਫਿਰ ਨੱਕ ਨੂੰ ਕਿੱਧਰੇ ਢੱਕੇਂਗੀ ਅੱਜ ਕੱਤਲੈ ਤੂੰ ਚਰਖੀ ਹਾਣਦੀਏ,ਕੱਲ ਸਹੁਰੇ ਜਾ ਕੀ ਦੱਸੇਂਗੀ ਜਦ ਪੁੱਛਿਆ ਤੇਰੇ ਮਾਹੀਏ ਨੇ,ਐਵੇਂ ਘੂਰੀਆਂ ਖਾ ਦਿਨ ਕੱਟੇਂਗੀ ਡਰ ਚਰਖੀ ਦੇ ਉਸ ਮਾਲਕ ਤੋਂ ਵੱਡੇ ਦੁਨੀਆਂ ਦੇ ਉਸ ਚਾਲਕ ਤੋਂ ਜਦ ਚਰਖੀ ਇਹ ਟੁੱਟ ਜਾਵੇਗੀ,ਫਿਰ ਸਾਂਭ ਕੇ ਕਿੱਧਰੇ ਰੱਖੇਂਗੀ ਅੱਜ ਕੱਤਲੈ ਤੂੰ ਚਰਖੀ ਹਾਣਦੀਏ,ਕੱਲ ਸਹੁਰੇ ਜਾ ਕੀ ਦੱਸੇਂਗੀ ਜਦ ਪੁੱਛਿਆ ਤੇਰੇ ਮਾਹੀਏ ਨੇ,ਐਵੇਂ ਘੂਰੀਆਂ ਖਾ ਦਿਨ ਕੱਟੇਂਗੀ ਚਰਖੀ ਬੀਰ੍ਹੇ ਸ਼ਾਹ ਨੇ ਕੱਤੀ ਨੀ ਓਹਨੇ ਇੱਜਤ ਵਥੇਰੀ ਖੱਟੀ ਨੀ ਜਿਹਨੂੰ ਮਾਹੀ ਗਲ ਨਾਲ ਲਾਵੇਗਾ,ਉਹ ਨਾਲ ਖੁਸ਼ੀ ਦੇ ਵੱਸੇਗੀ ਅੱਜ ਕੱਤਲੈ ਤੂੰ ਚਰਖੀ ਹਾਣਦੀਏ,ਕੱਲ ਸਹੁਰੇ ਜਾ ਕੀ ਦੱਸੇਂਗੀ ਜਦ ਪੁੱਛਿਆ ਤੇਰੇ ਮਾਹੀਏ ਨੇ,ਐਵੇਂ ਘੂਰੀਆਂ ਖਾ ਦਿਨ ਕੱਟੇਂਗੀ
ਖ਼ਿਆਲ ਤੇਰੇ ਵਿੱਚ
ਰਹਿੰਦਾ ਏ ਖ਼ਿਆਲ ਤੇਰੇ ਵਿੱਚ ਸੱਜਣਾਂ ਦਿਲ ਵਿੱਚ ਰਹਿੰਦੀ ਤੇਰੀ ਖਿਚ ਸੱਜਣਾਂ ਹੌਕਿਆਂ ਦੇ ਨਾਲ ਘੜੀ,ਕੱਢ ਲਵਾਂ ਰੋ ਕੇ ਚੱਲ ਗਿਆਂ ਤੂੰਵੀਂ ਮੇਰਾ,ਸੁੱਖ ਚੈਣ ਖੋਹ ਕੇ ਸਾਡੇ ਲਾਗੇ ਆ ਕੇ ਜਰਾ,ਟਿਕ ਸੱਜਣਾਂ ਰਹਿੰਦਾ ਏ ਖ਼ਿਆਲ ਤੇਰੇ,ਵਿੱਚ ਸੱਜਣਾਂ ਦਿਲ ਵਿੱਚ ਰਹਿੰਦੀ ਤੇਰੀ,ਖਿਚ ਸੱਜਣਾਂ ਦਿਲ ਮਰ ਜਾਣਾ ਤੈਨੂੰ,ਹਰ ਵੇਲੇ ਲੱਭਦਾ ਅੱਧੀ ਅੱਧੀ ਰਾਤ ਤੱਕ,ਖੋਜ ਤੇਰੀ ਕੱਢਦਾ ਤੇਰੇ ਨਾਲ ਲਏ ਨੇ ਲੇਖ,ਲਿਖ ਸੱਜਣਾਂ ਰਹਿੰਦਾ ਏ ਖ਼ਿਆਲ ਤੇਰੇ,ਵਿੱਚ ਸੱਜਣਾਂ ਦਿਲ ਵਿੱਚ ਰਹਿੰਦੀ ਤੇਰੀ,ਖਿਚ ਸੱਜਣਾਂ ਕਿਹੜੀ ਗੱਲੋਂ ਸੁੱਟਿਆ ਤੂੰ,ਕਰਕੇ ਪਰਾਈ ਵੇ ਅੱਜ ਤੱਕ ਤੈਨੂੰ ਸਾਡੀ,ਯਾਦ ਵੀ ਨਾ ਆਈ ਵੇ ਪਿਆਰ ਵਿੱਚ ਪਾਵੀਂ ਨਾ ਤੂੰ, ਫਿੱਕ ਸੱਜਣਾਂ ਰਹਿੰਦਾ ਏ ਖ਼ਿਆਲ ਤੇਰੇ,ਵਿੱਚ ਸੱਜਣਾਂ ਦਿਲ ਵਿੱਚ ਰਹਿੰਦੀ ਤੇਰੀ,ਖਿਚ ਸੱਜਣਾਂ ਦੋਸ਼ ਭਾਵੇਂ ਕੱਢੀ ਤੂੰ,ਬਹਾਨਾ ਕੋਈ ਲੱਭ ਕੇ ਸਾਡਾ ਤਾਂ ਗੁਜ਼ਾਰਾ ਕਿੱਥੇ,ਹੋਣਾ ਤੈਨੂੰ ਛੱਡ ਕੇ ਪਾ ਕੇ ਕਾਹਨੂੰ ਰੱਖਣਾ ਏਂ,ਵਿੱਥ ਸੱਜਣਾਂ ਰਹਿੰਦਾ ਏ ਖ਼ਿਆਲ ਤੇਰੇ,ਵਿੱਚ ਸੱਜਣਾਂ ਦਿਲ ਵਿੱਚ ਰਹਿੰਦੀ ਤੇਰੀ,ਖਿਚ ਸੱਜਣਾਂ ਹਰ ਵੇਲੇ ਤੇਰਾ ਮੈਂਨੂੰ,ਝੋਰਾ ਰਹਿੰਦਾ ਲੱਗਿਆ ਤੇਰੇ ਹੀ ਵਿਛੋੜੇ ਵਾਲਾ,ਬਾਨ ਸੀਨੇਂ ਵੱਜਿਆ ਮੈਂ ਤੇਰੇ ਅੱਗੇ ਗਈ ਬੀਰ੍ਹੇ,ਬਿੱਕ ਸੱਜਣਾਂ ਰਹਿੰਦਾ ਏ ਖ਼ਿਆਲ ਤੇਰੇ,ਵਿੱਚ ਸੱਜਣਾਂ ਦਿਲ ਵਿੱਚ ਰਹਿੰਦੀ ਤੇਰੀ,ਖਿਚ ਸੱਜਣਾਂ
ਕਿਰਤ ਕਮਾਈ ਵਾਲਾ
ਕਿਰਤ ਕਮਾਈ ਵਾਲਾ,ਅੱਜ ਕੋਈ ਫ਼ਕੀਰ ਨਈਂ ਨਾਮ ਵਾਲੀ ਨਾਨਕਾ,ਇਹਨਾਂ ਦੀ ਜਗੀਰ ਨਈਂ ਨਾਮ ਦਾ ਬਹਾਨਾ ਲਾਉਂਦੇ,ਮਾਇਆ ਦੇ ਪੁਜਾਰੀ ਨੇ ਵਾਸ਼ਨਾਂ ਦੇ ਭੁੱਖੇ ਕਾਮੀ,ਧੀਆਂ ਭੈਣਾਂ ਦੇ ਸ਼ਿਕਾਰੀ ਨੇ ਮਨ ਖੁੱਲੇ ਛੱਡ ਦਿੱਤੇ,ਖਿੱਚੀ ਕੋਈ ਲਕੀਰ ਨਈਂ ਕਿਰਤ ਕਮਾਈ ਵਾਲਾ,ਅੱਜ ਕੋਈ ਫ਼ਕੀਰ ਨਈਂ ਨਾਮ ਵਾਲੀ ਨਾਨਕਾ,ਇਹਨਾਂ ਦੀ ਜਗੀਰ ਨਈਂ ਝੂਠ ਵਾਲਾ ਧੰਦਾ ਕਈਆਂ,ਖੋਲਿਆ ਪਾਖੰਡੀਆਂ ਪਾਖੰਡ ਨਾਲ ਹੋਈਆਂ ਅੱਜ,ਸੰਤਾਂ ਦੀਆਂ ਭੰਡੀਆਂ ਝੂਠ ਵਾਲੇ ਸੌਦਿਆਂ ਚ,ਲੱਭੀ ਕੋਈ ਜ਼ਮੀਰ ਨਈਂ ਕਿਰਤ ਕਮਾਈ ਵਾਲਾ,ਅੱਜ ਕੋਈ ਫ਼ਕੀਰ ਨਈਂ ਨਾਮ ਵਾਲੀ ਨਾਨਕਾ,ਇਹਨਾਂ ਦੀ ਜਗੀਰ ਨਈਂ ਅੱਜ ਨਾ ਕੋਈ ਪੈਸੇ ਬਿਨਾਂ,ਮਿੱਠੇ ਸ਼ਬਦਾਂ ਨੂੰ ਬੋਲਦੇ ਨਾਨਕ ਵਾਂਗੂ ਇੱਥੇ ਕੋਈ,ਨਾਹੀਂ ਤੇਰਾ ਤੇਰਾ ਤੋਲਦੇ ਤਨ ਵਾਲਾ ਚੋਲਾ ਲੈ ਗਿਆ ਕੋਈ ਅਖ਼ੀਰ ਨਈਂ ਕਿਰਤ ਕਮਾਈ ਵਾਲਾ,ਅੱਜ ਕੋਈ ਫ਼ਕੀਰ ਨਈਂ ਨਾਮ ਵਾਲੀ ਨਾਨਕਾ,ਇਹਨਾਂ ਦੀ ਜਗੀਰ ਨਈਂ ਅੱਜ ਜਿਹਦੀ ਬਾਣੀ ਦੀਆਂ,ਧੁੰਮਾਂ ਪਈਆਂ ਜੱਗ ਤੇ ਬਾਬਾ ਬੀਰ੍ਹੇ ਓਦੋਂ ਓਦੇ ਲਾਗੇ,ਕੋਈ ਨਈਂ ਸੀ ਲੱਗਦੇ ਨਾਮ ਵਾਲਾ ਇਥੋਂ ਗਿਆ,ਕੋਈ ਦਲਗੀਰ ਨਈਂ ਕਿਰਤ ਕਮਾਈ ਵਾਲਾ,ਅੱਜ ਕੋਈ ਫ਼ਕੀਰ ਨਈਂ ਨਾਮ ਵਾਲੀ ਨਾਨਕਾ,ਇਹਨਾਂ ਦੀ ਜਗੀਰ ਨਈਂ
ਤੇਰਾ ਸ਼ਹਿਰ ਵੇਖਣਾ
ਮਾਹੀਆ ਅਪਣਾ ਤੂੰ ਸ਼ਹਿਰ ਵਿਖਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਸਾਡੀ ਸਦੀਆਂ ਦੀ ਆਸ਼ ਪੁਚਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਤੇਰੇ ਸ਼ਹਿਰ ਵਿੱਚ ਸੱਭ,ਗੱਲਾਂ ਨੇ ਨਿਆਰੀਆਂ ਦੂਰੋਂ ਦੂਰੋਂ ਆਉਂਦੀਆਂ ਨੇ,ਸੂਰਤਾਂ ਪਿਆਰੀਆਂ ਉਹਨਾਂ ਸੂਰਤਾਂ ਚ ਮੈਂਨੂੰ ਵੀ ਬੈਠਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਮਾਹੀਆ ਅਪਣਾ ਤੂੰ ਸ਼ਹਿਰ ਵਿਖਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਸਾਡੀ ਸਦੀਆਂ ਦੀ ਆਸ਼ ਪੁਚਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਤੇਰੇ ਸ਼ਹਿਰ ਵਿੱਚ ਰਹਿੰਦਾ,ਦੁਖੀ ਵੀ ਨਾ ਕੋਈ ਏ ਇੱਕੋ ਜਿਹਾ ਹੱਕ ਕਹਿੰਦੇ,ਮੁਖੀ ਵੀ ਨਾ ਕੋਈ ਏ ਹਨ੍ਹੇਰਾ ਅੱਖੀਆਂ ਦਾ ਦੂਰ ਕਰਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਮਾਹੀਆ ਅਪਣਾ ਤੂੰ ਸ਼ਹਿਰ ਵਿਖਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਸਾਡੀ ਸਦੀਆਂ ਦੀ ਆਸ਼ ਪੁਚਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਸ਼ਹਿਰ ਤੇਰਾ ਵੇਖ ਕੇ ਮੈਂ,ਬੜੀ ਖੁਸ਼ ਹੋਵਾਂਗੀ ਕੀਤਿਆਂ ਗੁਨਾਹਾਂ ਨੂੰ ਮੈਂ,ਮਲ ਮਲ ਧੋਵਾਂਗੀ ਸਾਨੂੰ ਓਥੋਂ ਵਾਲੀ ਗੱਲ ਸਮਝਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਮਾਹੀਆ ਅਪਣਾ ਤੂੰ ਸ਼ਹਿਰ ਵਿਖਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਸਾਡੀ ਸਦੀਆਂ ਦੀ ਆਸ਼ ਪੁਚਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਸ਼ਹਿਰਾਂ ਵਿੱਚੋਂ ਸ਼ਹਿਰ ਤੇਰਾ,ਸੁਣਿਆਂ ਇਲਾਹੀ ਏ ਜਿੱਥੇ ਰਾਜ ਕਰੇ ਮੇਰਾ,ਸੋਹਣਾ ਚੰਨ ਮਾਹੀ ਏ ਪਤਾ ਬੀਰ੍ਹੇ ਸ਼ਾਹ ਨੂੰ ਅਪਣਾ ਲਿਖਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਮਾਹੀਆ ਅਪਣਾ ਤੂੰ ਸ਼ਹਿਰ ਵਿਖਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ ਸਾਡੀ ਸਦੀਆਂ ਦੀ ਆਸ਼ ਪੁਚਾਦੇ,ਅਸੀਂ ਵੀ ਤੇਰਾ ਸ਼ਹਿਰ ਵੇਖਣਾ
ਇਸ਼ਕ ਕਮਾਇਆ
ਜਿਹਨਾਂ ਇਸ਼ਕ ਕਮਾਇਆ ਸੱਜਣਾਂ ਦਾ,ਓਹਨੂੰ ਹੋਰ ਇਸ਼ਕ ਦੀਆਂ,ਲੋੜਾਂ ਨਈਂ ਯਾਰ ਵਰਗਾ ਕੋਈ ਲੱਭਦਾ ਨਾ ਦੁਨੀਆਂ ਤੇ,ਭਾਵੇਂ ਦੁਨੀਆਂ ਤੂੰ ਵੇਖ,ਕਰੋੜਾਂ ਲਈਂ ਸੱਜਣਾਂ ਦੇ ਨਾਲ ਜਿਹੜੇ,ਘੁਲ ਮਿਲ ਜਾਂਦੇ ਨੀ ਸੱਜਣਾਂ ਚ ਬਹਿ ਕੇ ਨਿੱਤ,ਖੁਸ਼ੀਆਂ ਮਨਾਉਂਦੇ ਨੀ ਚੇਤਾ ਭੁੱਲ ਜਾਂਦਾ ਓਦੋਂ ਫਿਰ ਸਭਨਾਂ ਦਾ,ਬਾਕੀ ਹੋਰ ਉਹਨਾਂ ਨੂੰ ਕੋਈ,ਥੋੜਾਂ ਨਈਂ ਜਿਹਨਾਂ ਇਸ਼ਕ ਕਮਾਇਆ ਸੱਜਣਾਂ ਦਾ,ਓਹਨੂੰ ਹੋਰ ਇਸ਼ਕ ਦੀਆਂ,ਲੋੜਾਂ ਨਈਂ ਜਿਹਨਾਂ ਸੱਜਣਾਂ ਦਾ ਹੱਥ ਕਦੇ,ਫੜਿਆ ਨੀ ਓਹਨੂੰ ਸੱਜਣਾਂ ਦਾ ਰੰਗ ਰਹਿੰਦਾ ਚੜ੍ਹਿਆ ਨੀ ਜਦੋਂ ਬੱਝ ਜਾਂਦਾ ਗਾਨਾ ਹੱਥ ਸ਼ਗਣਾ ਦਾ,ਨਾਤਾ ਜ਼ਿੰਦਗੀ ਵਿੱਚ ਕਹੇ ਤੋੜਾਂ ਨਈਂ ਜਿਹਨਾਂ ਇਸ਼ਕ ਕਮਾਇਆ ਸੱਜਣਾਂ ਦਾ,ਓਹਨੂੰ ਹੋਰ ਇਸ਼ਕ ਦੀਆਂ,ਲੋੜਾਂ ਨਈਂ ਜਿਹਨੇ ਇਸ਼ਕ ਸੱਜਣ ਦਾ,ਪਾਇਆ ਨੀ ਓਹਦੇ ਸਿਰ ਤੇ ਸੱਜਣ ਦੀ ਛਾਇਆ ਨੀ ਤਾਹੀਓਂ ਯਾਰ ਵੀ ਕਹਿੰਦਾ ਫਿਰ ਸੋਹਣੀਏਂ ਨੀ,ਕਦੇ ਜ਼ਿੰਦਗੀ ਵਿੱਚ,ਵਿਛੋੜਾਂ ਨਈਂ, ਜਿਹਨਾਂ ਇਸ਼ਕ ਕਮਾਇਆ ਸੱਜਣਾਂ ਦਾ, ਓਹਨੂੰ ਹੋਰ ਇਸ਼ਕ ਦੀਆਂ,ਲੋੜਾਂ ਨਈਂ ਜਿਹਨੇ ਅੱਖੀਆਂ ਸੱਜਣ ਨਾਲ,ਲਾਈਆਂ ਨੇ ਓਹਨੂੰ ਯਾਰ ਚੋਂ ਲੱਭੀਆਂ,ਖੁਦਾਈਆਂ ਨੇ ਐਵੇਂ ਇਹੋ ਜਿਹਾ ਯਾਰ ਵੀ ਲੱਭਦਾ ਨਾ,ਬੀਰ੍ਹੇ ਸ਼ਾਹ ਕਹਿੰਦਾ ਮੁੱਖ ਕਦੇ,ਮੋੜਾਂ ਨਈਂ ਜਿਹਨਾਂ ਇਸ਼ਕ ਕਮਾਇਆ ਸੱਜਣਾਂ ਦਾ, ਓਹਨੂੰ ਹੋਰ ਇਸ਼ਕ ਦੀਆਂ,ਲੋੜਾਂ ਨਈਂ ਯਾਰ ਵਰਗਾ ਕੋਈ ਲੱਭਦਾ ਨਾ ਦੁਨੀਆਂ ਤੇ,ਭਾਵੇਂ ਦੁਨੀਆਂ ਤੂੰ ਵੇਖ,ਕਰੋੜਾਂ ਲਈਂ
ਮੇਲਾ ਕਵੀਆਂ ਦਾ
ਸਦਾ ਗੀਤ ਪਿਆਰ ਦੇ ਗਾਉਂਦਾ,ਮੇਲਾ ਕਵੀਆਂ ਦਾ ਸੱਜਣੋਂ ਮੁੜ ਮੁੜ ਕੇ ਰਹੇ ਆਉਂਦਾ,ਮੇਲਾ ਕਵੀਆਂ ਦਾ ਕਵੀਆਂ ਦੀ ਸੋਚ ਹੁੰਦੀ,ਬਹੁਤ ਹੀ ਪਿਆਰੀ ਏ ਜੱਗ ਵਾਲੀ ਗੱਲ ਇਹਨਾਂ,ਦਿਲ ਚੋਂ ਵਿਚਾਰੀ ਏ ਸਾਰੀ ਗੱਲ ਅੱਜ ਵੇਖੋ ਸਮਝਾਉਂਦਾ,ਮੇਲਾ ਕਵੀਆਂ ਦਾ ਸਦਾ ਗੀਤ ਪਿਆਰ ਦੇ ਗਾਉਂਦਾ,ਮੇਲਾ ਕਵੀਆਂ ਦਾ ਸੱਜਣੋਂ ਮੁੜ ਮੁੜ ਕੇ ਰਹੇ ਆਉਂਦਾ,ਮੇਲਾ ਕਵੀਆਂ ਦਾ ਸੱਜਣਾਂ ਤੇ ਮਿੱਤਰਾਂ ਨੂੰ,ਆ ਕੇ ਸਾਰੇ ਮਿਲਦੇ ਆਉਂਦੇ ਵਿਦਵਾਨ ਬੜੇ,ਠੰਡੇ ਠੰਡੇ ਦਿਲ ਦੇ ਕਈਆਂ ਰੂਹਾਂ ਨਾਲ ਮੇਲ ਕਰਾਉਂਦਾ,ਮੇਲਾ ਕਵੀਆਂ ਦਾ ਸਦਾ ਗੀਤ ਪਿਆਰ ਦੇ ਗਾਉਂਦਾ,ਮੇਲਾ ਕਵੀਆਂ ਦਾ ਸੱਜਣੋਂ ਮੁੜ ਮੁੜ ਕੇ ਰਹੇ ਆਉਂਦਾ,ਮੇਲਾ ਕਵੀਆਂ ਦਾ ਆਪਣੀਆਂ ਲਿਖਤਾਂ ਨੂੰ ਕਵੀ,ਲੈ ਕੇ ਆਉਂਦੇ ਨੇ ਵੱਖਰੀਆਂ ਮਹਿਕਾਂ ਵਾਲੇ,ਰੰਗ ਵਿਖਰਾਉਂਦੇ ਨੇ ਸੱਚੇ ਰਾਹ ਵਾਲਾ ਸਬਕ ਸੁਣਾਉਂਦਾ,ਮੇਲਾ ਕਵੀਆਂ ਦਾ ਸਦਾ ਗੀਤ ਪਿਆਰ ਦੇ ਗਾਉਂਦਾ,ਮੇਲਾ ਕਵੀਆਂ ਦਾ ਸੱਜਣੋਂ ਮੁੜ ਮੁੜ ਕੇ ਰਹੇ ਆਉਂਦਾ,ਮੇਲਾ ਕਵੀਆਂ ਦਾ ਕਵੀਆਂ ਦੇ ਮੇਲੇ,ਇੱਥੇ ਜਿਹਨਾਂ ਜਿਹਨਾਂ ਲਾਏ ਨੇ ਬਾਬਾ ਬੀਰ੍ਹਾ ਕਹਿੰਦਾ ਉਹਨਾਂ ਮਾਨ ਉੱਚੇ ਪਾਏ ਨੇ ਸੁੱਤੀ ਦੁਨੀਆਂ ਨੂੰ ਰਹੇਗਾ ਜਗਾਉਂਦਾ,ਮੇਲਾ ਕਵੀਆਂ ਦਾ ਸਦਾ ਗੀਤ ਪਿਆਰ ਦੇ ਗਾਉਂਦਾ,ਮੇਲਾ ਕਵੀਆਂ ਦਾ ਸੱਜਣੋਂ ਮੁੜ ਮੁੜ ਕੇ ਰਹੇ ਆਉਂਦਾ,ਮੇਲਾ ਕਵੀਆਂ ਦਾ
ਦਿਲ ਤੇਰੇ ਨਾਲ
ਦਿਲ ਤੇਰੇ ਨਾਲ ਲਾ ਲਿਆ ਯਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਮੈਂਨੂੰ ਦੁਨੀਆਂ ਤੋਂ ਵਧ ਤੂੰ ਪਿਆਰਾ,ਮੈਂ ਦੁਨੀਆਂ ਨੂੰ ਕੀ ਕਰਨਾ ਤੇਰੇ ਨਾਲ ਰਹਿ ਕੇ ਮੈਂਨੂੰ,ਭੁੱਲਿਆ ਜਹਾਨ ਏਂ ਤੇਰੇ ਜਿਹਾ ਦੁਨੀਆਂ ਤੇ,ਕੋਈ ਨਾ ਇਨਸਾਨ ਏਂ ਜਦ ਦੁਨੀਆਂ ਤੋਂ ਮਿਲੇ ਨਾ ਸਹਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਦਿਲ ਤੇਰੇ ਨਾਲ ਲਾ ਲਿਆ ਯਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਮੈਂਨੂੰ ਦੁਨੀਆਂ ਤੋਂ ਵਧ ਤੂੰ ਪਿਆਰਾ,ਮੈਂ ਦੁਨੀਆਂ ਨੂੰ ਕੀ ਕਰਨਾ ਦਿਨ ਰਾਤ ਰਹਿਨਾ ਮੇਰੇ,ਮਨ ਵਿੱਚ ਵੱਸਿਆ ਦਿਲ ਚ ਵਸਾ ਕੇ ਕਦੇ,ਕਿਸੇ ਨੂੰ ਨਾ ਦੱਸਿਆ ਮੈਂਨੂੰ ਦੱਸਿਆ ਤੂੰ ਅੱਜ ਜੋ ਨਜ਼ਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਦਿਲ ਤੇਰੇ ਨਾਲ ਲਾ ਲਿਆ ਯਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਮੈਂਨੂੰ ਦੁਨੀਆਂ ਤੋਂ ਵਧ ਤੂੰ ਪਿਆਰਾ,ਮੈਂ ਦੁਨੀਆਂ ਨੂੰ ਕੀ ਕਰਨਾ ਮੰਗਿਆ ਪਿਆਰ ਤੈਥੋਂ,ਹੋਰ ਕੋਈ ਲੋੜ ਨਾ ਦੁਨੀਆਂ ਚ ਲੱਭਾ ਮੈਂਨੂੰ,ਤੇਰੇ ਜਿਹਾ ਜੋੜ ਨਾ ਆਇਆਂ ਮੇਰੇ ਲਈ ਤੂੰ ਦਿਲਦਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਦਿਲ ਤੇਰੇ ਨਾਲ ਲਾ ਲਿਆ ਯਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਮੈਂਨੂੰ ਦੁਨੀਆਂ ਤੋਂ ਵਧ ਤੂੰ ਪਿਆਰਾ,ਮੈਂ ਦੁਨੀਆਂ ਨੂੰ ਕੀ ਕਰਨਾ ਗਲ ਨਾਲ ਲਾ ਕੇ ਮੈਂਨੂੰ,ਰੱਖਿਆ ਤੂੰ ਘੁੱਟ ਕੇ ਪੂਰੀ ਤਰ੍ਹਾਂ,ਦਿਲ ਮੇਰਾ,ਲੈ ਗਿਆਂ ਏਂ ਲੁੱਟ ਕੇ ਕਹੇ ਬਾਬਾ ਬੀਰ੍ਹਾ ਬੈਠ ਕੇ ਵਿਚਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਦਿਲ ਤੇਰੇ ਨਾਲ ਲਾ ਲਿਆ ਯਾਰਾ,ਮੈਂ ਦੁਨੀਆਂ ਨੂੰ ਕੀ ਕਰਨਾ ਮੈਂਨੂੰ ਦੁਨੀਆਂ ਤੋਂ ਵਧ ਤੂੰ ਪਿਆਰਾ,ਮੈਂ ਦੁਨੀਆਂ ਨੂੰ ਕੀ ਕਰਨਾ
ਯਾਰ ਦੀ ਬਣੇਗੀ ਦੱਸ
ਕਿਹੜੇ ਯਾਰ ਦੀ ਬਣੇਗੀ ਦੱਸ ਤੂੰ,ਐਵੀ ਕੋਈ ਖ਼ਿਆਲ ਦੱਸ ਦੇ ਕਿਹਨੂੰ ਭਰੇਂਗੀ ਹੁੰਘਾਰੇ ਹੂੰ ਹੂੰ,ਨੀ ਐਵੀ ਕੋਈ ਖ਼ਿਆਲ ਦੱਸ ਦੇ ਪੁੱਛਦਾ ਜਨਾਬ ਤੈਨੂੰ ਸਰਾ ਵਿੱਚ ਬੈਠ ਕੇ ਦਿਲ ਦੇ ਖ਼ਿਆਲ ਦੱਸ,ਮੁੱਖੋਂ ਕੁਝ ਆਖ ਕੇ ਅਸੀਂ ਤੱਕਦੇ ਪਏਆਂ ਤੇਰਾ ਮੂੰਹ,ਨੀ ਐਵੀ ਤਾਂ ਖ਼ਿਆਲ ਦੱਸ ਦੇ ਕਿਹੜੇ ਯਾਰ ਦੀ ਬਣੇਗੀ ਦੱਸ ਤੂੰ,ਐਵੀ ਕੋਈ ਖ਼ਿਆਲ ਦੱਸ ਦੇ ਕਿਹਨੂੰ ਭਰੇਂਗੀ ਹੁੰਘਾਰੇ ਹੂੰ ਹੂੰ,ਨੀ ਐਵੀ ਕੋਈ ਖ਼ਿਆਲ ਦੱਸ ਦੇ ਪਾ ਕੇ ਪਿਆਰ ਰਾਜ਼ੀ,ਰੱਖੇਂਗੀ ਤੂੰ ਯਾਰ ਨੂੰ ਕਦੋਂ ਤੱਕ ਸੋਹਣੀਏ ਨੀ,ਲੁੱਟੇਂਗੀ ਬਹਾਰ ਨੂੰ ਜਾ ਕੇ ਪੁੱਜੇਂਗੀ ਟਿਕਾਣੇ ਕਦੋਂ ਤੂੰ,ਨੀ ਐਵੀ ਤਾਂ ਖ਼ਿਆਲ ਦੱਸ ਦੇ ਕਿਹੜੇ ਯਾਰ ਦੀ ਬਣੇਗੀ ਦੱਸ ਤੂੰ,ਐਵੀ ਕੋਈ ਖ਼ਿਆਲ ਦੱਸ ਦੇ ਕਿਹਨੂੰ ਭਰੇਂਗੀ ਹੁੰਘਾਰੇ ਹੂੰ ਹੂੰ,ਨੀ ਐਵੀ ਕੋਈ ਖ਼ਿਆਲ ਦੱਸ ਦੇ ਯਾਰ ਤੋਂ ਬਗੈਰ ਤੇਰਾ,ਕੌਡੀ ਨਹੀਓਂ ਮੁੱਲ ਨੀ ਯਾਰ ਦੀਆਂ ਰਹਿਮਤਾਂ ਨੂੰ,ਤੂੰ ਗਈਏਂ ਭੁੱਲ ਨੀ ਕਦੋਂ ਭੁੱਲਾਂ ਬਖਸਾਉਣੀਆਂ ਨੇ ਤੂੰ,ਨੀ ਐਵੀ ਤਾਂ ਖ਼ਿਆਲ ਦੱਸ ਦੇ ਕਿਹੜੇ ਯਾਰ ਦੀ ਬਣੇਗੀ ਦੱਸ ਤੂੰ,ਐਵੀ ਕੋਈ ਖ਼ਿਆਲ ਦੱਸ ਦੇ ਕਿਹਨੂੰ ਭਰੇਂਗੀ ਹੁੰਘਾਰੇ ਹੂੰ ਹੂੰ,ਨੀ ਐਵੀ ਕੋਈ ਖ਼ਿਆਲ ਦੱਸ ਦੇ ਬੀਰ੍ਹੇ ਸ਼ਾਹ ਆਖਦਾ ਏ,ਗੱਲ ਸੁਣ ਪਿਆਰ 'ਚ ਬੇੜਾ ਪਾਰ ਹੋਣਾ ਤੇਰੀ,ਸੋਚ ਤੇ ਵਿਚਾਰ 'ਚ ਫੋਕਾ ਮਰਨਾ ਵਿਚਾਰਾਂ 'ਚ ਜੇ ਤੂੰ,ਨੀ ਐਵੀ ਤਾਂ ਖ਼ਿਆਲ ਦੱਸ ਦੇ ਕਿਹੜੇ ਯਾਰ ਦੀ ਬਣੇਗੀ ਦੱਸ ਤੂੰ,ਐਵੀ ਕੋਈ ਖ਼ਿਆਲ ਦੱਸ ਦੇ ਕਿਹਨੂੰ ਭਰੇਂਗੀ ਹੁੰਘਾਰੇ ਹੂੰ ਹੂੰ,ਨੀ ਐਵੀ ਕੋਈ ਖ਼ਿਆਲ ਦੱਸ ਦੇ
ਕੱਤਣ ਵਾਲਾ ਹੋਰ ਕੁੜੇ
ਮੇਰੀ ਚਰਖੀ ਆਪੇ ਘੂਕਦੀ,ਕੋਈ ਕੱਤਣ ਵਾਲਾ ਹੋਰ ਕੁੜੇ ਜਦੋਂ ਚਰਖੀ ਅੰਦਰੋਂ ਸੂਕਦੀ,ਨਈਂ ਚੱਲਦਾ ਮੇਰਾ ਜ਼ੋਰ ਕੁੜੇ ਜਦੋਂ ਚਰਖੀ ਕੱਤ ਕੱਤ ਸੁੱਟਦੀ ਏ ਨਾਹੀਂ ਪੂਣੀ ਇਸ ਦੀ ਮੁੱਕਦੀ ਏ ਕੋਈ ਤੰਦ ਨਾ ਟੁੱਟੇ ਸੂਤਦੀ,ਇਹ ਹੈਨੀ ਕੋਈ ਕਮਜ਼ੋਰ ਕੁੜੇ ਮੇਰੀ ਚਰਖੀ ਆਪੇ ਘੂਕਦੀ,ਕੋਈ ਕੱਤਣ ਵਾਲਾ ਹੋਰ ਕੁੜੇ ਜਦੋਂ ਚਰਖੀ ਅੰਦਰੋਂ ਸੂਕਦੀ,ਨਈਂ ਚੱਲਦਾ ਮੇਰਾ ਜ਼ੋਰ ਕੁੜੇ ਰੰਗ ਵੇਖਣ ਵਾਲੇ ਕਈ,ਚਰਖੀ ਦੇ ਗੁਣ ਦੱਸ ਨਈਂ ਸ਼ੱਕਦੀ ਪਰਖੀ ਦੇ ਸਿਫ਼ਤ ਕਰਾਂ ਕਲਬੂਤ ਦੀ,ਕਦੋਂ ਨਜ਼ਰੀ ਆਉਂਦਾ ਭੌਰ ਕੁੜੇ ਮੇਰੀ ਚਰਖੀ ਆਪੇ ਸੂਕਦੀ,ਨਈਂ ਚੱਲਦਾ ਮੇਰਾ ਜ਼ੋਰ ਕੁੜੇ ਜਦੋਂ ਚਰਖੀ ਅੰਦਰੋਂ ਸੁਕਦੀ,ਨਈਂ ਚੱਲਦਾ ਮੇਰਾ ਜ਼ੋਰ ਕੁੜੇ ਇਹ ਚਰਖੀ ਬੜੀ ਕਰਮਾਂ ਵਾਲੀ ਇਹਦੇ ਨਾਲ ਮੈਂ ਦੋਸਤੀ ਪਾ ਲਈ ਕਦੇ ਨਜ਼ਰ ਨਾ ਲੱਗੇ ਊਤ ਦੀ,ਏਥੇ ਫਿਰਦੇ ਲੱਖਾਂ ਚੋਰ ਕੁੜੇ ਮੇਰੀ ਚਰਖੀ ਆਪੇ ਘੂਕਦੀ,ਕੋਈ ਕੱਤਣ ਵਾਲਾ ਹੋਰ ਕੂੜੇ ਜਦੋਂ ਚਰਖੀ ਅੰਦਰੋਂ ਸੂਕਦੀ,ਨਈਂ ਚੱਲਦਾ ਮੇਰਾ ਜ਼ੋਰ ਕੁੜੇ ਇਹ ਓਹ ਕੱਤਦੀ ਜੋ ਕੱਤਿਆ ਨਾ ਕਦੇ ਕੱਤਣ ਵਾਲਾ ਵੀ ਥੱਕਿਆ ਨਾ ਗੋਲ੍ਹੀ ਬੀਰ੍ਹੇ ਸ਼ਾਹ ਅਵਦੂਤ ਦੀ,ਚਰਖੀ ਬੜੀ ਅਨੋਰ ਕੂੜੇ ਮੇਰੀ ਚਰਖੀ ਆਪੇ ਘੂਕਦੀ,ਕੋਈ ਕੱਤਣ ਵਾਲਾ ਹੋਰ ਕੁੜੇ ਜਦੋਂ ਚਰਖੀ ਅੰਦਰੋਂ ਸੂਕਦੀ,ਨਈਂ ਚੱਲਦਾ ਮੇਰਾ ਜ਼ੋਰ ਕੁੜੇ
ਮੌਲਾ ਲੱਭ ਲੈਣਾ
ਤੈਨੂੰ ਆਸ਼ਕਾਂ ਨੇ ਮੌਲਾ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕਜਾ ਸਾਈਂ ਤੇਰੇ ਤੋਂ ਬਗੈਰ ਨਈਂ ਮੈਂ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕਜਾ ਆਸ਼ਕਾਂ ਨੇ ਤੇਰੇ ਪਿੱਛੇ,ਜ਼ਿੰਦ ਦੇਣੀ ਗਾਲ ਏ ਭਾਵੇਂ ਜਿੰਨਾ ਮਰਜ਼ੀ ਤੂੰ,ਕਰੀਂ ਬੁਰਾ ਹਾਲ ਵੇ ਤੇਰਾ ਪਲ ਨਾ ਵਿਛੋੜਾ ਅਸੀਂ ਸਹਿਣਾ,ਭਾਵੇਂ ਜਾ ਕੇ ਦੂਰ ਲੁੱਕਜਾ ਤੈਨੂੰ ਆਸ਼ਕਾਂ ਨੇ ਮੌਲਾ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕਜਾ ਅੱਲਾ ਤੇਰੇ ਤੋਂ ਬਗੈਰ ਨਈਂ ਮੈਂ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕਜਾ ਆਸ਼ਕਾਂ ਦੇ ਦਿਲ ਵਿੱਚ,ਜਦੋਂ ਦਾ ਤੂੰ ਵੱਸਿਆ ਤੇਰੇ ਤੋਂ ਬਗੈਰ ਅਸੀਂ, ਕਿਸੇ ਨੂੰ ਨਾ ਤੱਕਿਆ ਅਸੀਂ ਤੇਰੇ ਹੀ ਪਿਆਰ ਵਿੱਚ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕਜਾ ਤੈਨੂੰ ਆਸ਼ਕਾਂ ਨੇ ਮੌਲਾ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕਜਾ ਸਾਈਂ ਤੇਰੇ ਤੋਂ ਬਗੈਰ ਨਹੀਂ ਮੈਂ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕਜਾ ਆਸ਼ਕਾਂ ਦੀ ਨਿਗ੍ਹਾ ਜਦੋਂ,ਕਿਸੇ ਉੱਤੇ ਪੈਂਦੀਏ ਦਿਲ ਵਿੱਚ ਸੱਜਣਾਂ ਵੇ ਖਿਚ ਓਹਦੀ ਰਹਿੰਦੀਏ ਦਿਲ ਸੱਜਣਾਂ ਦਾ ਅਸੀਂ ਲੁੱਟ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕਜਾ ਤੈਨੂੰ ਆਸ਼ਕਾਂ ਨੇ ਮੌਲਾ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕਜਾ ਸਾਈਂ ਤੇਰੇ ਤੋਂ ਬਗੈਰ ਨਹੀਂ ਮੈਂ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕਜਾ ਆਸ਼ਕਾਂ ਦੀ ਬਣੀ ਹੁਣ ਪ੍ਰੀਤ ਤੇਰੇ ਨਾਲ ਵੇ ਬੀਰ੍ਹੇ ਸ਼ਾਹ ਵੀ ਤੇਰੇ ਵੱਲ,ਰੱਖਦਾ ਖ਼ਿਆਲ ਏ ਅਸੀਂ ਤੇਰੇ ਲਾਗੇ ਢੁੱਕ ਢੁੱਕ ਬਹਿਣਾ,ਭਾਵੇਂ ਜਾ ਕੇ ਦੂਰ ਲੁੱਕਜਾ ਤੈਨੂੰ ਆਸ਼ਕਾਂ ਨੇ ਮੌਲਾ ਲੱਭ ਲੈਣਾ,ਤੂੰ ਭਾਵੇਂ ਜਾ ਕੇ ਦੂਰ ਲੁੱਕਜਾ ਮਾਹੀ ਤੇਰੇ ਤੋਂ ਬਗੈਰ ਨਈਂ ਮੈਂ ਰਹਿਣਾ,ਭਾਵੇਂ ਜਾ ਕੇ ਦੂਰ ਲੁੱਕਜਾ
ਤੈਨੂੰ ਪੁੱਛਦੀ ਪਈ
ਤੈਨੂੰ ਪੁੱਛਦੀ ਪਈ ਹਾਂ ਦਿਲਦਾਰਾ,ਵੇ ਚੂੜੇ ਵਾਲੀ ਬਾਂਹ ਕੱਢ ਕੇ ਤੇਰੀ ਪਹਿਲੇ ਵੀ ਸੀ ਸਾਦੀ ਜਾਂ ਕੁਵਾਰਾ,ਸੱਚ ਸੱਚ ਮੈਂਨੂੰ ਦੱਸ ਦੇ ਦੱਸ ਕੇ ਕੁਵਾਰੇ ਆਪ,ਫਿਰਦੇ ਸੁਹਾਗੇ ਓ ਲੱਖਾਂ ਚੱਲ ਆਈਆਂ ਤੇਰੇ,ਤੁਸੀਂ ਵੱਡਭਾਗੇ ਓ ਇਹ ਕਦੋਂ ਦਾ ਤੂੰ ਚੁੱਕਿਆ ਏ ਕਾਰਾ,ਕਿਸੇ ਨੂੰ ਨਾ ਜਾਵੀਂ ਛੱਡ ਕੇ ਤੈਨੂੰ ਪੁੱਛਦੀ ਪਈ ਹਾਂ ਦਿਲਦਾਰਾ,ਵੇ ਚੂੜੇ ਵਾਲੀ ਬਾਂਹ ਕੱਢ ਕੇ ਤੇਰੀ ਪਹਿਲੇ ਵੀ ਸੀ ਸਾਦੀ ਜਾਂ ਕੁਵਾਰਾ,ਸੱਚ ਸੱਚ ਮੈਂਨੂੰ ਦੱਸ ਦੇ ਰੰਗ ਕੇ ਸੁਹਾਗਣਾਂ ਨੂੰ,ਤੁਸੀਂ ਹੋਰ ਲੱਭ ਲੈਂਦੇ ਓ ਨਿੱਤ ਤੁਸੀਂ ਸਾਦੀਆਂ ਦੇ,ਰੰਗ ਰੰਗੇ ਰਹਿੰਦੇ ਓ ਰੋਜ਼ ਵੰਡਦੇ ਸੁਹਾਗ ਦਾ ਸਿੰਗਾਰਾ,ਇਹ ਕਿੱਥੋਂ ਰੱਖੇ ਤੁਸੀਂ ਲੱਭ ਕੇ ਤੈਨੂੰ ਪੁੱਛਦੀ ਪਈ ਹਾਂ ਦਿਲਦਾਰਾ,ਵੇ ਚੂੜੇ ਵਾਲੀ ਬਾਂਹ ਕੱਢ ਕੇ ਤੇਰੀ ਪਹਿਲੇ ਵੀ ਸੀ ਸਾਦੀ ਜਾਂ ਕੁਵਾਰਾ,ਸੱਚ ਸੱਚ ਮੈਂਨੂੰ ਦੱਸ ਦੇ ਸੱਚ ਦੱਸ ਮੇਰੇ ਨਾਲੋਂ,ਹੋਰ ਕਿਹੜੀ ਚੰਗੀ ਏ ਪਾ ਕੇ ਤੂੰ ਸੰਧੂਰ ਮੁੜ,ਹੋਰ ਕਿਹੜੀ ਰੰਗੀ ਏ ਭੇਤ ਦੱਸੀਂ ਅੱਜ ਦਿਲ ਵਾਲਾ ਸਾਰਾ,ਹੂਰ ਕਿਹੜੀ ਬੈਠੀ ਸੱਜ ਕੇ ਤੈਨੂੰ ਪੁੱਛਦੀ ਪਈ ਹਾਂ ਦਿਲਦਾਰਾ,ਵੇ ਚੂੜੇ ਵਾਲੀ ਬਾਂਹ ਕੱਢ ਕੇ ਤੇਰੀ ਪਹਿਲੇ ਵੀ ਸੀ ਸਾਦੀ ਜਾਂ ਕੁਵਾਰਾ,ਸੱਚ ਸੱਚ ਮੈਂਨੂੰ ਦੱਸ ਦੇ ਸਾਦੀਆਂ ਚ ਰਹਿਨਾ ਨਿੱਤ,ਸਾਦੀਆਂ ਚ ਰਹਿ ਵੇ ਮੇਰੇ ਲਾਗੇ ਆ ਕੇ ਵੀ ਤਾਂ,ਹਾਲ ਚਾਲ ਪੁੱਛ ਲੈ ਵੇ ਸਾਨੂੰ ਬੀਰ੍ਹੇ ਸ਼ਾਹ ਤੋਂ ਵੱਧ ਤੂੰ ਪਿਆਰਾ,ਗੱਲ ਨਾ ਤੂੰ ਰੱਖ ਢੱਕ ਕੇ ਤੈਨੂੰ ਪੁੱਛਦੀ ਪਈ ਹਾਂ ਦਿਲਦਾਰਾ,ਵੇ ਚੂੜੇ ਵਾਲੀ ਬਾਂਹ ਕੱਢ ਕੇ ਤੇਰੀ ਪਹਿਲੇ ਵੀ ਸੀ ਸਾਦੀ ਜਾਂ ਕੁਵਾਰਾ,ਸੱਚ ਸੱਚ ਮੈਂਨੂੰ ਦੱਸ ਦੇ
ਹੰਕਾਰੀ ਕਹਿੰਦਾ
ਹੰਕਾਰੀ ਕਹਿੰਦਾ ਸੱਭ ਤੋਂ ਵੱਡਾ ਮੈਂ ਹਾਂ,ਇਸ ਦੁਨੀਆਂ ਦਾ ਮਾਲਕ ਆਪ ਸਿਆਣਾ ਬਣ ਬਣ ਬਹਿੰਦਾ,ਕਹਿੰਦਾ ਬਾਕੀ ਸਾਰੇ ਬਾਲਕ ਦਿਲ ਕਿਸੇ ਦਾ ਤੋੜਨਾ ਜਾਣੇ,ਗੰਢਣ ਦਾ ਕੰਮ ਹੈਨੀ ਮੱਤ ਕਿਸੇ ਦੀ ਖੋਹ ਕੇ ਕਹਿੰਦਾ,ਵੰਡਣ ਦਾ ਕੰਮ ਹੈਨੀ ਦੁਨੀਆਂ ਸਾਰੀ ਪਿੱਛੇ ਲਾ ਕੇ,ਆਖੇ ਆਪ ਬਣਾ ਇਹਦਾ ਚਾਲਕ ਹੰਕਾਰੀ ਕਹਿੰਦਾ ਸੱਭ ਤੋਂ ਵੱਡਾ ਮੈਂ ਹਾਂ,ਇਸ ਦੁਨੀਆਂ ਦਾ ਮਾਲਕ ਆਪ ਸਿਆਣਾ ਬਣ ਬਣ ਬਹਿੰਦਾ,ਕਹਿੰਦਾ ਬਾਕੀ ਸਾਰੇ ਬਾਲਕ ਇੱਜਤ ਕਿਸੇ ਦੀ ਕਦੇ ਨਾ ਵੇਖੇ,ਸੜ ਭੁੱਝ ਹੋਏ ਕੋਲਾ ਜੋ ਮੈਥੋਂ ਆਖੇ ਅੱਗੇ ਲੰਘਦੇ,ਡਿੱਗ ਜਾਏ ਰੱਬਾ ਟੋਲਾ ਬਹੁਤ ਚਲਾਕੀ ਦੱਸਦਾ ਸਭਨੂੰ,ਚੁੱਕ ਇਸ ਦੁਨੀਆਂ ਦੀ ਕਾਲਖ਼ ਹੰਕਾਰੀ ਕਹਿੰਦਾ ਸੱਭ ਤੋਂ ਵੱਡਾ ਮੈਂ ਹਾਂ,ਇਸ ਦੁਨੀਆਂ ਦਾ ਮਾਲਕ ਆਪ ਸਿਆਣਾ ਬਣ ਬਣ ਬਹਿੰਦਾ,ਕਹਿੰਦਾ ਬਾਕੀ ਸਾਰੇ ਬਾਲਕ ਨਿੱਕਾ ਵੱਡਾ ਕੋਈ ਨਾ ਇੱਥੇ,ਕੁਦਰਤ ਖੇਲ ਰਚਾਇਆ ਚਾਰ ਦਿਨਾਂ ਦੀ ਹੈ ਜਿੰਦਗਾਨੀ,ਐਵੇਂ ਰੌਲਾ ਪਾਇਆ ਮੂਰਖਾ ਤੂੰਵੀਂ ਓਹਦੀ ਖਾ ਕੇ ਬਹਿਨਾ,ਜੋ ਸੱਭ ਦਾ ਹੈ ਪ੍ਰਿਤਪਾਲਕ ਹੰਕਾਰੀ ਕਹਿੰਦਾ ਸੱਭ ਤੋਂ ਵੱਡਾ ਮੈਂ ਹਾਂ,ਇਸ ਦੁਨੀਆਂ ਦਾ ਮਾਲਕ ਆਪ ਸਿਆਣਾ ਬਣ ਬਣ ਬਹਿੰਦਾ ਕਹਿੰਦਾ ਬਾਕੀ ਸਾਰੇ ਬਾਲਕ ਪਿਆਰ ਵੰਡੋ ਹੋ ਸੱਕਦਾ ਜੇਕਰ,ਰਲ ਕੇ ਇੱਥੇ ਰਹਿਣਾ ਕੱਢ ਬੁਰਾਈਆਂ ਅੰਦਰੋਂ ਬੰਦਿਆ,ਛੱਡਦੇ ਮਾੜਾ ਕਹਿਣਾ ਬਾਬਾ ਬੀਰ੍ਹਾ ਹੱਥ ਜੋੜ ਕੇ ਆਖੇ,ਨਾ ਕਰ ਆਪਣੀ ਮਾੜੀ ਹਾਲਤ ਹੰਕਾਰੀ ਕਹਿੰਦਾ ਸੱਭ ਤੋਂ ਵੱਡਾ ਮੈਂ ਹਾਂ,ਇਸ ਦੁਨੀਆਂ ਦਾ ਮਾਲਕ ਆਪ ਸਿਆਣਾ ਬਣ ਬਣ ਬਹਿੰਦਾ,ਕਹਿੰਦਾ ਬਾਕੀ ਸਾਰੇ ਬਾਲਕ
ਮੈਂ ਬੱਝ ਗਈ
ਮਾਹੀ ਦੇ ਪਿਆਰ ਵਿੱਚ,ਮੈਂ ਬੱਝ ਗਈ ਇਸ਼ਕ ਬਿਮਾਰੀ ਮੈਂਨੂੰ,ਤਾਂ ਲੱਗ ਗਈ ਮਾਹੀ ਦਾ ਪਿਆਰ ਮੈਂ,ਕਮਾਲ ਵੇਖਿਆ ਖੁਸ਼ੀਆਂ ਦਾ ਦਿਲ ਤੇ,ਭੁਚਾਲ ਵੇਖਿਆ ਦੁਨੀਆਂ ਤੋਂ ਤਾਹੀਓਂ ਮੈਂ ਮੂੰਹ ਕੱਜ ਗਈ ਮਾਹੀ ਦੇ ਪਿਆਰ ਵਿੱਚ,ਮੈਂ ਬੱਝ ਗਈ ਇਸ਼ਕ ਬਿਮਾਰੀ ਮੈਂਨੂੰ,ਤਾਂ ਲੱਗ ਗਈ ਮਾਹੀ ਦੀਆਂ ਚੂਰੀਆਂ ਮੈਂ,ਖਾਵਾਂ ਰੱਜ ਕੇ ਲੁੱਟੇ ਲਏ ਨਜ਼ਾਰੇ ਮਾਹੀ,ਨਾਲ ਲੱਗ ਕੇ ਖੁਸ਼ੀਆਂ ਨੂੰ ਵੇਖ ਮੇਰੀ,ਜ਼ਿੰਦ ਰੱਜ ਗਈ ਮਾਹੀ ਦੇ ਪਿਆਰ ਵਿੱਚ,ਮੈਂ ਬੱਝ ਗਈ ਇਸ਼ਕ ਬਿਮਾਰੀ ਮੈਂਨੂੰ,ਤਾਂ ਲੱਗ ਗਈ ਬੁੱਢੇ ਤੇ ਜਵਾਨ ਮਾਹੀ,ਕੋਈ ਨਾ ਤੱਕਦਾ ਸਾਰਿਆਂ ਤੇ ਨਿਗ੍ਹਾ ਇੱਕੋ,ਜਿਹੀ ਰੱਖਦਾ ਗੈਰਾਂ ਵਾਲਾ ਸਾਥ ਤਾਹੀਂ,ਮੈਂ ਛੱਡ ਗਈ ਮਾਹੀ ਦੇ ਪਿਆਰ ਵਿੱਚ,ਮੈਂ ਬੱਝ ਗਈ ਇਸ਼ਕ ਬਿਮਾਰੀ ਮੈਂਨੂੰ,ਤਾਂ ਲੱਗ ਗਈ ਮਾਹੀ ਨਾਲ ਜਦੋਂ ਗੱਲ,ਮੈਂ ਹਾਂ ਕਰਦੀ ਥੋੜਾ ਜਿਹਾ ਵਿੱਚੋ ਵਿੱਚ,ਜਾਵਾਂ ਡਰਦੀ ਬਾਬਾ ਬੀਰ੍ਹਾ ਕਹੇ ਸਮਾਂ,ਤਾਂ ਕੱਢ ਗਈ ਮਾਹੀ ਦੇ ਪਿਆਰ ਵਿੱਚ,ਮੈਂ ਬੱਝ ਗਈ ਇਸ਼ਕ ਬਿਮਾਰੀ ਮੈਂਨੂੰ,ਤਾਂ ਲੱਗ ਗਈ
ਕੰਮ ਨਹੀਓ ਸੌਖਾ
ਜਾਨ ਵਾਰ ਕੇ ਸ਼ਹੀਦੀਆਂ ਨੂੰ ਪਾਉਣਾ,ਕੰਮ ਨਹੀਓਂ ਸੌਖਾ ਮਿੱਤਰੋ ਮੌਤ ਆਉਂਦੀ ਅੱਗੇ ਸ਼ੇਰਾਂ ਵਾਂਗੂ ਰਹਿਣਾ,ਕੰਮ ਨਹੀਓਂ ਸੌਖਾ ਮਿੱਤਰੋ ਸੂਰਮੇ ਦਾ ਕੰਮ ਹੁੰਦਾ,ਜਾਨ ਵਾਰਨੀ ਦੁਨੀਆਂ ਚ ਵੱਡੀ ਇਹੋ,ਮਾਰ ਮਾਰਨੀ ਯਸ ਇਹੋ ਜਿਹਾ ਜਿਹਨਾਂ ਹੈ ਕਮਾਉਣਾ,ਕੰਮ ਨਹੀਓਂ ਸੌਖਾ ਮਿੱਤਰੋ ਜਾਨ ਵਾਰ ਕੇ ਸ਼ਹੀਦੀਆਂ ਨੂੰ ਪਾਉਣਾ,ਕੰਮ ਨਹੀਂਓ ਸੌਖਾ ਮਿੱਤਰੋ ਮੌਤ ਆਉਂਦੀ ਅੱਗੇ ਸ਼ੇਰਾਂ ਵਾਂਗੂ ਰਹਿਣਾ,ਕੰਮ ਨਹੀਓਂ ਸੌਖਾ ਮਿੱਤਰੋ ਇੱਕ ਜਾਨ ਦੇਵੇ,ਲੱਖਾਂ ਪਾਪ ਰੁੱਕਦੇ ਵੈਰੀਆਂ ਦੇ ਵੇਖ,ਲਵ ਜਾਂਦੇ ਸੁੱਕਦੇ ਕੌਣ ਜ਼ਿੰਦ ਜਾਨ ਚਾਹੁੰਦਾ ਹੈ ਮੁਕਾਉਣਾ,ਕੰਮ ਨਹੀਓਂ ਸੌਖਾ ਮਿੱਤਰੋ ਜਾਨ ਵਾਰ ਕੇ ਸ਼ਹੀਦੀਆਂ ਨੂੰ ਪਾਉਣਾ,ਕੰਮ ਨਹੀਓਂ ਸੌਖਾ ਮਿੱਤਰੋ ਮੌਤ ਆਉਂਦੀ ਅੱਗੇ ਸ਼ੇਰਾਂ ਵਾਂਗੂ ਰਹਿਣਾ,ਕੰਮ ਨਹੀਓਂ ਸੌਖਾ ਮਿੱਤਰੋ ਹਿੱਕ ਤਾਣ ਡੱਟਣਾ,ਮੈਦਾਨ ਵਿੱਚ ਜੀ ਯਾਦਾਂ ਛੱਡ ਜਾਣੀਆਂ,ਜਹਾਨ ਵਿੱਚ ਜੀ ਕਿਹੜਾ ਬੰਦ ਬੰਦ ਚਾਹੁੰਦਾ ਕਟਵਾਉਣਾ,ਕੰਮ ਨਹੀਓਂ ਸੌਖਾ ਮਿੱਤਰੋ ਜਾਨ ਵਾਰ ਕੇ ਸ਼ਹੀਦੀਆਂ ਨੂੰ ਪਾਉਣਾ,ਕੰਮ ਨਹੀਓਂ ਸੌਖਾ ਮਿੱਤਰੋ ਮੌਤ ਆਉਂਦੀ ਅੱਗੇ ਸ਼ੇਰਾਂ ਵਾਂਗੂ ਰਹਿਣਾ,ਕੰਮ ਨਹੀਓਂ ਸੌਖਾ ਮਿੱਤਰੋ ਯੋਧਿਆਂ ਦੇ ਤਾਹੀਓਂ ਅੱਜ,ਮੇਲੇ ਲੱਗਦੇ ਪੀਰਾਂ ਵਾਂਗੂ ਬਾਬਾ ਬੀਰ੍ਹੇ ਦੀਵੇ ਜੱਗਦੇ ਆਪਾ ਵਾਰ ਕੇ ਵੀ ਦੂਜੇ ਨੂੰ ਬਚਾਉਣਾ,ਕੰਮ ਨਹੀਓਂ ਸੌਖਾ ਮਿੱਤਰੋ ਜਾਨ ਵਾਰ ਕੇ ਸ਼ਹੀਦੀਆਂ ਨੂੰ ਪਾਉਣਾ,ਕੰਮ ਨਹੀਓਂ ਸੌਖਾ ਮਿੱਤਰੋ ਮੌਤ ਆਉਂਦੀ ਅੱਗੇ ਸ਼ੇਰਾਂ ਵਾਂਗੂ ਰਹਿਣਾ,ਕੰਮ ਨਹੀਓਂ ਸੌਖਾ ਮਿੱਤਰੋ
ਜੈਪੁਰ ਜਾਣ ਵਾਲੀਆਂ
ਗੱਲਾਂ ਸੰਗਤਾਂ ਨੇ ਰਲ ਕੇ ਬਣਾਈਆਂ,ਜੈਪੁਰ ਜਾਣ ਵਾਲੀਆਂ 2004 ਤੋਂ ਸੀ ਯਾਤਰਾ ਚਲਾਈਆਂ,ਜੈਪੁਰ ਜਾਣ ਵਾਲੀਆਂ ਗਲਤਾ ਧਾਮ ਸੱਭ ਨਾਲੋਂ ਪਹਿਲੇ ਅਸੀਂ ਵੇਖਿਆ ਸਤਿਗੁਰੂ ਪਿਆਰੇ ਦੇ ਜਾ,ਮੱਥਾ ਅਸੀਂ ਟੇਕਿਆ ਗੱਲਾਂ ਸਾਰਿਆਂ ਨੂੰ ਵੇਖੋ ਸਮਝਾਈਆਂ,ਜੈਪੁਰ ਜਾਣ ਵਾਲੀਆਂ ਗੱਲਾਂ ਸੰਗਤਾਂ ਨੇ ਰਲ ਕੇ ਬਣਾਈਆਂ, ਜੈਪੁਰ ਜਾਣ ਵਾਲੀਆਂ 2004 ਤੋਂ ਸੀ ਯਾਤਰਾ ਚਲਾਈਆਂ,ਜੈਪੁਰ ਜਾਣ ਵਾਲੀਆਂ 6 ਵਿੱਚ ਨਾਭਾ ਜੀ ਦੇ,ਰੱਬਾਸਾ ਧਾਮ ਪੁੱਜਗੇ ਗੁਰੂਆਂ ਦੇ ਪਿਆਰ ਵਿੱਚ,ਪੂਰੀ ਤਰ੍ਹਾਂ ਰੁੱਝਗੇ ਚੱਲ ਦੂਰੋਂ ਦੂਰੋਂ ਸੰਗਤਾਂ ਨੇ ਆਈਆਂ,ਜੈਪੁਰ ਜਾਣ ਵਾਲੀਆਂ ਗੱਲਾਂ ਸੰਗਤਾਂ ਨੇ ਰਲ ਕੇ ਬਣਾਈਆਂ, ਜੈਪੁਰ ਜਾਣ ਵਾਲੀਆਂ 2004 ਤੋਂ ਸੀ ਯਾਤਰਾ ਚਲਾਈਆਂ,ਜੈਪੁਰ ਜਾਣ ਵਾਲੀਆਂ ਸਤਿਗੁਰੂ ਨਾਭਾ ਜੀ ਦੇ ਮੇਲੇ ਅੱਜ ਲੱਗਦੇ ਸਰਧਾ ਦੇ ਨਾਲ ਪ੍ਰਭਾਤ,ਫੇਰੀਆਂ ਵੀ ਕੱਢਦੇ ਲੋਕਾਂ ਰੱਜ ਰੱਜ ਖੁਸ਼ੀਆਂ ਮਨਾਈਆਂ,ਜੈਪੁਰ ਜਾਣ ਵਾਲੀਆਂ ਗੱਲਾਂ ਸੰਗਤਾਂ ਨੇ ਰਲ ਕੇ ਬਣਾਈਆਂ, ਜੈਪੁਰ ਜਾਣ ਵਾਲੀਆਂ 2004 ਤੋਂ ਸੀ ਯਾਤਰਾ ਚਲਾਈਆਂ,ਜੈਪੁਰ ਜਾਣ ਵਾਲੀਆਂ ਸਾਂਵਰੀਏ ਦਾਸ ਵਿੱਚ,ਪਿਆਰ ਬੜਾ ਭਰਿਆ ਸਤਿਗੁਰੂ ਨਾਭਾ ਜੀ ਦਾ,ਨਾਮ ਲੈ ਕੇ ਤਰਿਆ ਲੈਣ ਬਾਬਾ ਬੀਰ੍ਹੇ ਸੰਗਤਾਂ ਵਧਾਈਆਂ,ਜੈਪੁਰ ਜਾਣ ਵਾਲੀਆਂ ਗੱਲਾਂ ਸਾਂਵਰੀਏ ਦਾਸ ਨੇ ਬਣਾਈਆਂ, ਜੈਪੁਰ ਜਾਣ ਵਾਲੀਆਂ 2004 ਤੋਂ ਸੀ ਯਾਤਰਾ ਚਲਾਈਆਂ,ਜੈਪੁਰ ਜਾਣ ਵਾਲੀਆਂ
ਤੋੜ ਦਿਓ ਬਾਡਰ
ਤੋੜ ਦਿਓ ਬਾਡਰ ਦੀਆਂ ਰੋਕਾਂ,ਮੈਂ ਮਿਲਣਾ ਆਪਣੇ ਯਾਰਾਂ ਨੂੰ ਰੋਂਦਿਆਂ ਜੋ ਸੀ ਛੱਡ ਕੇ ਆਏ,ਵਿਛੜਿਆਂ ਉਹ ਪਰਿਵਾਰਾਂ ਨੂੰ ਖੁਸ਼ੀਆਂ ਦੇ ਵਿੱਚ ਰਲ ਮਿਲ ਲੋਕੋ,ਰਹਿੰਦੇ ਭਾਈ ਸਾਰੇ ਸੀ ਇਕੱਠਿਆਂ ਬਹਿਣਾ ਇਕੱਠੇ ਖਾਣਾ,ਵੇਖੇ ਬਹੁਤ ਨਜ਼ਾਰੇ ਸੀ ਕੁਰਸੀ ਦੇ ਭੁੱਖਿਆਂ ਪਾਪ ਕਮਾਇਆ,ਕੀ ਆਖਾਂ ਸਰਕਾਰਾਂ ਨੂੰ ਤੋੜ ਦਿਓ ਬਾਡਰ ਦੀਆਂ ਰੋਕਾਂ,ਮੈਂ ਮਿਲਣਾ ਆਪਣੇ ਯਾਰਾਂ ਨੂੰ ਬਿਨਾਂ ਪਿਆਰ ਦੇ ਲੋਕਾਂ ਇੱਥੇ,ਸਾਰਾ ਕੰਮ ਬਿਗਾੜ ਦਿੱਤਾ ਪਿਆਰ ਮੁਹੱਬਤਾਂ ਵਾਲਾ ਬੰਦਾ,ਪੂਰੀ ਤਰ੍ਹਾਂ ਬਰਵਾਦ ਕੀਤਾ ਕੀ ਲੈਣਾ ਅਸੀਂ ਲੜ ਲੜ ਇੱਥੇ,ਭਾਈ ਦੂਰ ਕਰੋ ਤੱਕਰਾਰਾਂ ਨੂੰ ਤੋੜ ਦਿਓ ਬਾਡਰ ਦੀਆਂ ਰੋਕਾਂ,ਮੈਂ ਮਿਲਣਾ ਆਪਣੇ ਯਾਰਾਂ ਨੂੰ ਨਾਲ ਪਿਆਰ ਦੇ ਰਹਿੰਦੇ ਸੀ ਸਾਰੇ,ਲੀਡਰਾਂ ਲੋਕ ਲੜਾਏ ਪਤਾ ਨਈਂ ਲੱਗਿਆ ਕਿਸ ਵੇਲੇ ਸੀ,ਖੂਨ ਦੇ ਬਣੇ ਤਿਹਾਏ ਅਸੀਂ ਲੱਭਦੇ ਮਰਗੇ ਮੌਕੇ ਨੂੰ,ਆਓ ਪਾਈਏ ਮੁੜ ਪਿਆਰਾਂ ਨੂੰ ਤੋੜ ਦਿਓ ਬਾਡਰ ਦੀਆਂ ਰੋਕਾਂ,ਮੈਂ ਮਿਲਣਾ ਆਪਣੇ ਯਾਰਾਂ ਨੂੰ ਚੇਤੇ ਕਰ ਕਰ ਰੋਜ਼ ਹੀ ਗੱਲਾਂ,ਅਸੀਂ ਠੰਡੇ ਹੌਕੇ ਭਰਦੇ ਰਹੇ ਦਰਦ ਵਿਛੋੜੇ ਵਾਲਾ ਸੱਜਣੋਂ,ਬਹਿ ਕੇ ਦਿਲ ਤੇ ਜਰਦੇ ਰਹੇ ਆਓ ਪਿਆਰ ਵਧਾਈਏ ਰਲ ਕੇ,ਛੱਡ ਦੇਵੋ ਹੋਰ ਵਿਚਾਰਾਂ ਨੂੰ ਤੋੜ ਦਿਓ ਬਾਡਰ ਦੀਆਂ ਰੋਕਾਂ,ਮੈਂ ਮਿਲਣਾ ਆਪਣੇ ਯਾਰਾਂ ਨੂੰ ਵਿੱਛੜੇ ਪਿੰਡ ਨੂੰ ਵੇਖਣ ਦੇ ਲਈ,ਤਰਸਦੀਆਂ ਨੇ ਅੱਖੀਆਂ ਧੀਆਂ ਭੈਣਾਂ ਵੀ ਜਿਸ ਵਿਹੜੇ ਵਿੱਚ,ਖੇਡਦੀਆਂ ਸੀ ਕਠੀਆਂ ਬਾਬਾ ਬੀਰ੍ਹਾ ਕਹਿੰਦਾ ਫਾਇਦੇ ਇਸ ਦੇ,ਹੋਣੇ ਲੋਕ ਹਜਾਰਾਂ ਨੂੰ ਤੋੜ ਦਿਓ ਬਾਡਰ ਦੀਆਂ ਰੋਕਾਂ,ਮੈਂ ਮਿਲਣਾ ਆਪਣੇ ਯਾਰਾਂ ਨੂੰ ਰੋਂਦਿਆਂ ਜੋ ਸੀ ਛੱਡ ਕੇ ਆਏ,ਵਿਛੜਿਆਂ ਉਹ ਪਰਿਵਾਰਾਂ ਨੂੰ
ਯਾਰਾ ਤੇਰੇ ਦਰਸ਼ਨ
ਮੈਂਨੂੰ ਪੁੱਛਣ ਸਹੇਲੀਆਂ ਯਾਰਾ ਵੇ,ਤੇਰੇ ਦਰਸ਼ਨ ਕਰਨੇ ਮੇਰਾ ਵੇਖਣ ਆਈਆਂ ਲਾੜਾ ਵੇ,ਤੇਰੇ ਦਰਸ਼ਨ ਕਰਨੇ ਯਾਰ ਦਾ ਪਿਆਰ ਦੱਸ,ਕਿੰਨਾ ਤੈਨੂੰ ਮਿੱਲਦਾ ਪੂਰਾ ਪੂਰਾ ਹਾਲ ਕਹਿਣ,ਦੱਸ ਸਾਨੂੰ ਦਿਲ ਦਾ ਉਹਨਾਂ ਸੁਣ ਕੇ ਕੋਈ ਨਜ਼ਾਰਾ ਵੇ,ਤੇਰੇ ਦਰਸ਼ਨ ਕਰਨੇ ਮੈਂਨੂੰ ਪੁੱਛਣ ਸਹੇਲੀਆਂ ਯਾਰਾ ਵੇ,ਤੇਰੇ ਦਰਸ਼ਨ ਕਰਨੇ ਮੇਰਾ ਵੇਖਣ ਆਈਆਂ ਲਾੜਾ ਵੇ,ਤੇਰੇ ਦਰਸ਼ਨ ਕਰਨੇ ਖੁਸ਼ੀਆਂ ਚ ਕਿਹੜਾ ਤੇਰਾ,ਨਾਂ ਓਹਨੇ ਰੱਖਿਆ ਕਿਹੜੀ ਗੱਲੋਂ ਖੁਸ਼ੀਆਂ ਦੇ,ਨਾਲ ਤੈਨੂੰ ਤੱਕਿਆ ਮੈਥੋਂ ਭੇਤ ਲੈਂਦੀਆਂ ਉਹ ਸਾਰਾ ਵੇ,ਤੇਰੇ ਦਰਸ਼ਨ ਕਰਨੇ ਮੈਂਨੂੰ ਪੁੱਛਣ ਸਹੇਲੀਆਂ ਯਾਰਾ ਵੇ,ਤੇਰੇ ਦਰਸ਼ਨ ਕਰਨੇ ਮੇਰਾ ਵੇਖਣ ਆਈਆਂ ਲਾੜਾ ਵੇ,ਤੇਰੇ ਦਰਸ਼ਨ ਕਰਨੇ ਓਹਨੇ ਤੈਨੂੰ ਸੱਦ ਕਦੇ,ਕੋਲ ਵੀ ਬਿਠਾਇਆ ਏ ਪਿਆਰ ਨਾਲ ਕਦੇ ਤੈਨੂੰ,ਸੁੱਤਿਆਂ ਜਗਾਇਆ ਏ ਗੱਲ ਲੱਭਦੀਆਂ ਖੋਲ ਪਟਾਰਾ ਵੇ,ਤੇਰੇ ਦਰਸ਼ਨ ਕਰਨੇ ਮੈਂਨੂੰ ਪੁੱਛਣ ਸਹੇਲੀਆਂ ਯਾਰਾ ਵੇ,ਤੇਰੇ ਦਰਸ਼ਨ ਕਰਨੇ ਮੇਰਾ ਵੇਖਣ ਆਈਆਂ ਲਾੜਾ ਵੇ,ਤੇਰੇ ਦਰਸ਼ਨ ਕਰਨੇ ਕਿਹੜੇ ਟਾਇਮ ਤੇਰੇ ਨਾਲ,ਕਰਦਾ ਕਲੋਲ ਨੀ ਕਿਹੜੀ ਚੀਜ਼ ਓਹਦੀ ਤੈਨੂੰ,ਲੱਗੀ ਅਨਮੋਲ ਨੀ ਕਹੇ ਬੀਰ੍ਹੇ ਸ਼ਾਹ ਅੱਜ ਵਿਚਾਰਾ ਵੇ,ਤੇਰੇ ਦਰਸ਼ਨ ਕਰਨੇ ਮੈਂਨੂੰ ਪੁੱਛਣ ਸਹੇਲੀਆਂ ਯਾਰਾ ਵੇ,ਤੇਰੇ ਦਰਸ਼ਨ ਕਰਨੇ ਮੇਰਾ ਵੇਖਣ ਆਈਆਂ ਲਾੜਾ ਵੇ,ਤੇਰੇ ਦਰਸ਼ਨ ਕਰਨੇ
ਸਿੱਖਿਆ ਲੈ ਲਓ ਲੋਕੋ
ਮਾਂ ਗੁਜਰੀ ਤੇ ਜ਼ੁਲਮ ਵੇਖਕੇ,ਸਿੱਖਿਆ ਲੈ ਲਓ ਲੋਕੋ ਓਏ ਨਾ ਕਰਿਓ ਨਾ ਵੇਖਿਓ ਇਸ ਨੂੰ,ਹੁੰਦੇ ਜ਼ੁਲਮ ਨੂੰ ਰੋਕੋ ਓਏ ਲੱਖਾਂ ਅੱਜ ਵੀ ਗ਼ਰੀਬ,ਤਸੀਹੇ ਝੱਲਦੇ ਨੇ ਹੱਕ ਬਿਗਾਨਾ ਖੋਹ ਕੇ ਦੁਸ਼ਮਣ ਪੱਲਦੇ ਨੇ ਐਸੇ ਕਿਉਂ ਕਰਦੇਓ ਤੁਸੀਂ ਜ਼ੁਲਮ,ਇਹ ਮਨ ਨੂੰ ਟੋਕੋ ਓਏ ਮਾਂ ਗੁਜਰੀ ਤੇ ਜ਼ੁਲਮ ਵੇਖਕੇ,ਸਿੱਖਿਆ ਲੈ ਲਓ ਲੋਕੋ ਓਏ ਨਾ ਕਰਿਓ ਨਾ ਵੇਖਿਓ ਇਸ ਨੂੰ,ਹੁੰਦੇ ਜ਼ੁਲਮ ਨੂੰ ਰੋਕੋ ਓਏ ਕਈ ਐਵੇਂ ਬੇਦੋਸੇ ਨੂੰ ਵੀ ਧਾਉਣੋ ਫੜ ਲੈਂਦੇ ਆਪਣੀ ਧੌਊਂਸ ਵਿਖਾ ਕੇ ਥੱਪੜ ਜੜ ਦਿੰਦੇ ਬੜੀ ਅਨਮੋਲ ਇਹ ਜ਼ਿੰਦਗੀ,ਨਾ ਜ਼ੁਲਮ ਵਿੱਚ ਝੋਕੋ ਓਏ ਮਾਂ ਗੁਜਰੀ ਤੇ ਜ਼ੁਲਮ ਵੇਖਕੇ,ਸਿੱਖਿਆ ਲੈ ਲਓ ਲੋਕੋ ਓਏ ਨਾ ਕਰਿਓ ਨਾ ਵੇਖਿਓ ਇਸ ਨੂੰ,ਹੁੰਦੇ ਜ਼ੁਲਮ ਨੂੰ ਰੋਕੋ ਓਏ ਸਵੇਰੇ ਉੱਠ ਕੇ ਰੱਬ ਦਾ ਨਾਮ ਧਿਆਉਂਦੇ ਹਾਂ ਦਿਆ ਧਰਮ ਪਲ ਵਿੱਚ ਮਨ ਭੁਲਾਉਂਦੇ ਹਾਂ ਬੇ-ਕਾਬੂ ਇਸ ਮਨ ਨੂੰ ਫੜ ਕੇ,ਚੰਗੀ ਤਰ੍ਹਾਂ ਨਾਲ ਠੋਕੋ ਓਏ ਮਾਂ ਗੁਜਰੀ ਤੇ ਜ਼ੁਲਮ ਵੇਖਕੇ,ਸਿੱਖਿਆ ਲੈ ਲਓ ਲੋਕੋ ਓਏ ਨਾ ਕਰਿਓ ਨਾ ਵੇਖਿਓ ਇਸ ਨੂੰ,ਹੁੰਦੇ ਜ਼ੁਲਮ ਨੂੰ ਰੋਕੋ ਓਏ ਹਰ ਇੱਕ ਬੰਦਾ ਆਪਣੇ ਆਪ ਨੂੰ ਠੀਕ ਕਰੇ ਜੋ ਦੁਨੀਆਂ ਤੇ ਆਇਆ,ਉਸ ਨਾਲ ਪ੍ਰੀਤ ਕਰੇ ਬਾਬਾ ਬੀਰ੍ਹਾ ਕਹੇ ਨਿਮਾਣਾ,ਕੁਝ ਤਾਂ ਮਨ ਵਿੱਚ ਸੋਚੋ ਓਏ ਮਾਂ ਗੁਜਰੀ ਤੇ ਜ਼ੁਲਮ ਵੇਖਕੇ,ਸਿੱਖਿਆ ਲੈ ਲਓ ਲੋਕੋ ਓਏ ਨਾ ਕਰਿਓ ਨਾ ਵੇਖਿਓ ਇਸ ਨੂੰ,ਹੁੰਦੇ ਜ਼ੁਲਮ ਨੂੰ ਰੋਕੋ ਓਏ
ਘੁੰਗਰੂ ਪਾ ਕੇ
ਅਸੀਂ ਪੈਰਾਂ ਵਿੱਚ ਘੁੰਗਰੂ ਪਾ ਕੇ ਤੇ,ਬੁੱਲ੍ਹੇ ਵਾਂਗੂ ਨੱਚਲਵਾਂਗੇ ਮੌਲਾ ਨਾਲ ਅੱਖੀਆਂ ਮਿਲਾ ਕੇ ਤੇ ਇੱਕ ਵਾਰੀ ਹੱਸਲਵਾਂਗੇ ਮੌਲਾ ਵਾਜੋਂ ਸਾਡੀ ਇੱਕ,ਘੜੀ ਵੀ ਲੰਘਦੀ ਰੂਹ ਮੇਰੀ ਹਰ ਵੇਲੇ,ਪਿਆਰ ਪਈ ਮੰਗਦੀ ਯਾਰ ਪੂਰੀ ਤਰ੍ਹਾਂ ਦਿਲ ਚ ਵਸਾ ਕੇ,ਅੱਖਾਂ ਵਿੱਚ ਢੱਕਲਵਾਂਗੇ ਅਸੀਂ ਪੈਰਾਂ ਵਿੱਚ ਘੁੰਗਰੂ ਪਾ ਕੇ ਤੇ,ਬੁੱਲ੍ਹੇ ਵਾਂਗੂ ਨੱਚਲਵਾਂਗੇ ਅਸੀਂ ਮੌਲਾ ਨਾਲ ਅੱਖੀਆਂ ਲਾ ਕੇ,ਇੱਕ ਵਾਰੀ ਹੱਸਲਵਾਂਗੇ ਅੱਲ੍ਹਾ ਅੱਲ੍ਹਾ ਆਸ਼ਕਾਂ ਨੇ,ਦਿਨ ਰਾਤ ਕਰਨਾ ਦਰਦ ਵਿਛੋੜਾ ਇੱਕ,ਘੜੀ ਨਹੀਓਂ ਜਰਨਾ ਭਾਵੇਂ ਵੇਖ ਲਵੀਂ ਸਾਨੂੰ ਅਜਮਾ ਕੇ,ਆ ਕੇ ਪਿੱਛੇ ਦੱਸਦਵਾਂਗੇ ਅਸੀਂ ਪੈਰਾਂ ਵਿੱਚ ਘੁੰਗਰੂ ਪਾ ਕੇ ਤੇ,ਬੁੱਲ੍ਹੇ ਵਾਂਗੂ ਨੱਚਲਵਾਂਗੇ ਅਸੀਂ ਮੌਲਾ ਨਾਲ ਅੱਖੀਆਂ ਲਾ ਕੇ,ਇੱਕ ਵਾਰੀ ਹੱਸਲਵਾਂਗੇ ਅੱਲ੍ਹਾ ਨਾਲ ਗੱਲਾਂ ਅਸੀਂ,ਕਰਦੇ ਜ਼ਰੂਰ ਹਾਂ ਛੱਡ ਕੇ ਨਈਂ ਜਾਣਾ ਤੈਨੂੰ,ਆਖਦੇ ਹਜੂਰ ਹਾਂ ਤੈਨੂੰ ਰੁੱਸੇ ਨੂੰ ਵੀ ਦੱਸਾਂਗੇ ਮਨਾ ਕੇ,ਜਦੋਂ ਵੀ ਕਰ ਹਠਲਵਾਂਗੇ ਅਸੀਂ ਪੈਰਾਂ ਵਿੱਚ ਘੁੰਗਰੂ ਪਾ ਕੇ ਤੇ,ਬੁੱਲ੍ਹੇ ਵਾਂਗੂ ਨੱਚਲਵਾਂਗੇ ਅਸੀਂ ਮੌਲਾ ਨਾਲ ਅੱਖੀਆਂ ਲਾ ਕੇ,ਇੱਕ ਵਾਰੀ ਹੱਸਲਵਾਂਗੇ ਆਸ਼ਕਾਂ ਨੇ ਖਹਿੜਾ ਤੇਰਾ,ਕਦੇ ਨਹੀਓਂ ਛੱਡਣਾ ਸੋਹਣਾ ਸੋਹਣਾ ਮੁੱਖ ਵੇਖ,ਅਸੀਂ ਨਹੀਓਂ ਰੱਜਣਾਂ ਕਹੇ ਬੀਰ੍ਹੇ ਸ਼ਾਹ ਸੱਭ ਨੂੰ ਸੁਣਾ ਕੇ,ਛੁਪਾ ਕੇ ਤੈਨੂੰ ਰੱਖਲਵਾਂਗੇ ਅਸੀਂ ਪੈਰਾਂ ਵਿੱਚ ਘੁੰਗਰੂ ਪਾ ਕੇ ਤੇ,ਬੁੱਲ੍ਹੇ ਵਾਂਗੂ ਨੱਚਲਵਾਂਗੇ ਮੌਲਾ ਨਾਲ ਅੱਖੀਆਂ ਮਿਲਾ ਕੇ ਤੇ,ਇੱਕ ਵਾਰੀ ਹੱਸਲਵਾਂਗੇ
ਨਵਾਂ ਸਾਲ ਆ ਗਿਆ
ਪੁਰਾਣਾ ਗਿਆ ਲੰਘ ਹੁਣ,ਨਵਾਂ ਸਾਲ ਆ ਗਿਆ ਆਸਾਂ ਤੇ ਮੁਰਾਦਾਂ ਦੀਆਂ ਤਾਂਘਾ ਕਈ ਲਗਾ ਗਿਆ ਸੋਚਦਿਆਂ ਅਸੀਂ ਕਈ,ਲੁੱਟਾਂਗੇ ਨਜ਼ਾਰੇ ਜੀ ਅੱਖੀਆਂ ਦੇ ਵਿੱਚ ਲੈ ਕੇ,ਸੁਪਨੇ ਪਿਆਰੇ ਜੀ ਉਮੀਦਾਂ ਵਾਲੀ ਸੋਚ ਸਾਡੇ,ਮਨਾਂ ਚ ਜਗਾ ਗਿਆ ਪੁਰਾਣਾ ਗਿਆ ਲੰਘ ਹੁਣ,ਨਵਾਂ ਸਾਲ ਆ ਗਿਆ ਆਸਾਂ ਤੇ ਮੁਰਾਦਾਂ ਦੀਆਂ,ਤਾਂਘਾਂ ਕਈ ਲਗਾ ਗਿਆ ਦਿਲ ਵਿੱਚ ਸੋਚ ਸਾਡੇ,ਕਈ ਕਈ ਤਰ੍ਹਾਂ ਦੀ ਰੱਖਣੀਏਂ ਟੌਹਰ ਅਸੀਂ,ਆਪਣਿਆਂ ਘਰਾਂ ਦੀ ਇਹੋ ਜਿਹੀਆਂ ਸੋਚਾਂ ਦੇ ਕੇ,ਕੰਮਾਂ ਉੱਤੇ ਲਾ ਗਿਆ ਪੁਰਾਣਾ ਗਿਆ ਲੰਘ ਹੁਣ,ਨਵਾਂ ਸਾਲ ਆ ਗਿਆ ਆਸਾਂ ਤੇ ਮੁਰਾਦਾਂ ਦੀਆਂ,ਤਾਂਘਾਂ ਕਈ ਲਗਾ ਗਿਆ ਪਤਾ ਨਹੀਂਓ ਹੋਣਾ ਕੀ ਏ,ਇਸ ਨਵੇਂ ਸਾਲ ਚ ਹਰ ਵੇਲੇ ਰਹਿੰਦੇ ਅਸੀਂ,ਸੁੱਖਾਂ ਵਾਲੀ ਭਾਲ ਚ ਓਹੀ ਮੌਜਾਂ ਕਰੂ ਜਿਹੜਾ,ਭਲਾ ਕੋਈ ਕਮਾ ਗਿਆ ਪੁਰਾਣਾ ਗਿਆ ਲੰਘ ਹੁਣ,ਨਵਾਂ ਸਾਲ ਆ ਗਿਆ ਆਸਾਂ ਤੇ ਮੁਰਾਦਾਂ ਦੀਆਂ,ਤਾਂਘਾਂ ਕਈ ਲਗਾ ਗਿਆ ਸਾਰਿਆਂ ਦੇ ਘਰਾਂ ਵਿੱਚ,ਖੁਸ਼ੀਆਂ ਦਾ ਰੰਗ ਹੋਵੇ ਪਿਆਰ ਤੇ ਮੁਹੱਬਤਾਂ ਦੀ,ਫੈਲੀ ਦੀ ਸੁਗੰਧ ਹੋਵੇ ਮੁਬਾਰਕਾਂ ਦਾ ਬਾਬਾ ਬੀਰ੍ਹਾ,ਸੰਦੇਸਾ ਹੈ ਸੁਣਾ ਗਿਆ ਪੁਰਾਣਾ ਗਿਆ ਲੰਘ ਹੁਣ ਨਵਾਂ ਸਾਲ ਆ ਗਿਆ ਆਸਾਂ ਤੇ ਮੁਰਾਦਾਂ ਦੀਆਂ,ਤਾਂਘਾਂ ਕਈ ਲਗਾ ਗਿਆ
ਆਇਆ ਨਵਾਂ ਸਾਲ
ਆਇਆ ਜਸਨਾਂ ਦੇ ਨਾਲ ਨਵਾਂ ਸਾਲ,ਵਧਾਈਆਂ ਦੇਵਾਂ ਸਭਨੂੰ ਕਰੀਂ ਦੁਨੀਆਂ ਨੂੰ ਮੇਰੇ ਦਾਤਾ ਖੁਸ਼ਹਾਲ,ਵਧਾਈਆਂ ਦੇਵਾਂ ਸਭਨੂੰ ਨਵੇਂ ਸਾਲ ਦੀਆਂ ਅੱਜ ਮਿਲੀਆਂ,ਵਧਾਈਆਂ ਨੇ ਸੱਜਣਾਂ ਪਿਆਰਿਆਂ ਨੇ ਖੁਸ਼ੀਆਂ ਮਨਾਈਆਂ ਨੇ ਜਿਹੜੇ ਗ਼ਰੀਬਾਂ ਉੱਤੇ ਹੋਏ ਨੇ ਦਿਆਲ,ਵਧਾਈਆਂ ਦੇਵਾਂ ਸਭਨੂੰ ਆਇਆ ਜਸਨਾਂ ਦੇ ਨਾਲ ਨਵਾਂ ਸਾਲ,ਵਧਾਈਆਂ ਦੇਵਾਂ ਸਭਨੂੰ ਕਰੀਂ ਦੁਨੀਆਂ ਨੂੰ ਮੇਰੇ ਦਾਤਾ ਖੁਸ਼ਹਾਲ,ਵਧਾਈਆਂ ਦੇਵਾਂ ਸਭਨੂੰ ਨਵਾਂ ਸਾਲ ਆਇਆ ਕੋਈ,ਨੇਕੀਆਂ ਕਮਾਉਣ ਦਾ ਪ੍ਰਭੂ ਦੇ ਪਿਆਰਿਆਂ ਨੂੰ,ਸੁੱਤਿਆਂ ਜਗਾਉਣ ਦਾ ਜਿਹਨਾਂ ਰੱਬ ਦਾ ਵੀ ਕੀਤਾ ਏ ਖ਼ਿਆਲ,ਵਧਾਈਆਂ ਦੇਵਾਂ ਸਭਨੂੰ ਆਇਆ ਜਸਨਾਂ ਦੇ ਨਾਲ ਨਵਾਂ ਸਾਲ,ਵਧਾਈਆਂ ਦੇਵਾਂ ਸਭਨੂੰ ਕਰੀਂ ਦੁਨੀਆਂ ਨੂੰ ਮੇਰੇ ਦਾਤਾ ਖੁਸ਼ਹਾਲ,ਵਧਾਈਆਂ ਦੇਵਾਂ ਸਭਨੂੰ ਨਵੇਂ ਸਾਲ ਦੁੱਖ ਤੇ ਕਲੇਸ਼,ਹੋਣ ਸਾਰੇ ਦੂਰ ਜੀ ਪੰਜਾਬ ਵਿੱਚ ਨਸ਼ੇ ਸਾਨੂੰ,ਨਹੀਓਂ ਮਨਜ਼ੂਰ ਜੀ ਜਿਹਨਾਂ ਜ਼ਿੰਦਗੀ ਨੂੰ ਲਿਆ ਹੈ ਸੰਭਾਲ,ਵਧਾਈਆਂ ਦੇਵਾਂ ਸਭਨੂੰ ਆਇਆ ਜਸਨਾਂ ਦੇ ਨਾਲ ਨਵਾਂ ਸਾਲ,ਵਧਾਈਆਂ ਦੇਵਾਂ ਸਭਨੂੰ ਕਰੀਂ ਦੁਨੀਆਂ ਨੂੰ ਮੇਰੇ ਦਾਤਾ ਖੁਸ਼ਹਾਲ,ਵਧਾਈਆਂ ਦੇਵਾਂ ਸਭਨੂੰ ਪਿਆਰ ਨਾਲ ਆਜੋ ਅੱਜ,ਕੱਠੇ ਹੋ ਕੇ ਬੈਠੀਏ ਖੁਸ਼ੀਆਂ ਦੇ ਨਾਲ ਨਾਲੇ,ਚਾਹ ਪਾਣੀ ਠਾਕੀਏ ਵਿੱਚ ਬਾਬਾ ਬੀਰ੍ਹਾ ਬਣੇ ਕੋਈ ਭਿਆਲ,ਵਧਾਈਆਂ ਦੇਵਾਂ ਸਭਨੂੰ ਆਇਆ ਜਸਨਾਂ ਦੇ ਨਾਲ ਨਵਾਂ ਸਾਲ,ਵਧਾਈਆਂ ਦੇਵਾਂ ਸਭਨੂੰ ਕਰੀਂ ਦੁਨੀਆਂ ਨੂੰ ਮੇਰੇ ਦਾਤਾ ਖੁਸ਼ਹਾਲ,ਵਧਾਈਆਂ ਦੇਵਾਂ ਸਭਨੂੰ
ਮੇਰਾ ਕੀ ਕਸੂਰ
ਆਖੇ ਲੱਗੀ ਨਾ ਚੰਦਰੀਏ ਤੂੰ ਮੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਮੈਂ ਤਾਂ ਵੇਖਦਾ ਰਿਹਾ ਸੀ ਵੱਲ ਤੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਆਖਿਆ ਸੀ ਤੈਨੂੰ ਕਦੇ,ਭੁੱਲੀਂ ਨਾ ਤੂੰ ਯਾਰ ਨੂੰ ਭੁੱਲ ਗਈਏਂ ਕਾਹਨੂੰ ਕੀਤੇ,ਕੌਲ ਇਕਰਾਰ ਨੂੰ ਵਾਅਦੇ ਤੂੰਹੀਂ ਉਦੋਂ ਕੀਤੇ ਸੀ ਵਥੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਆਖੇ ਲੱਗੀ ਨਾ ਚੰਦਰੀਏ ਤੂੰ ਮੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਮੈਂ ਤਾਂ ਵੇਖਦਾ ਰਿਹਾ ਸੀ ਵੱਲ ਤੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਹੁਣ ਦੱਸ ਕਦੇ ਚੇਤਾ,ਆਇਆ ਤੈਨੂੰ ਮੇਰਾ ਨੀ ਸੁਹਾਗਣਾਂ ਨੂੰ ਪੁੱਛ ਕਿੰਝ,ਪਤੀ ਨਾਲ ਜੇਰਾ ਨੀ ਲੋ ਹੁੰਦਿਆਂ ਵੀ ਬੈਠੀ ਰਹੀ ਹਨ੍ਹੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਆਖੇ ਲੱਗੀ ਨਾ ਚੰਦਰੀਏ ਤੂੰ ਮੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਮੈਂ ਤਾਂ ਵੇਖਦਾ ਰਿਹਾ ਸੀ ਵੱਲ ਤੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਤੇਰੇ ਨਾਲੋਂ ਚੰਗੀਆਂ ਨੇ,ਸੱਜਣਾਂ ਚ ਬਹਿੰਦੀਆਂ ਸੱਜਣ ਪਿਆਰੇ ਨਾਲ,ਖੁਸ਼ੀਆਂ ਮਨਾਉਂਦੀਆਂ ਯਾਰ ਲੱਭਿਆ ਨਾ ਘੁੰਮੀ ਤੂੰ ਸੁਫੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਆਖੇ ਲੱਗੀ ਨਾ ਚੰਦਰੀਏ ਤੂੰ ਮੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਮੈਂ ਤਾਂ ਵੇਖਦਾ ਰਿਹਾ ਸੀ ਵੱਲ ਤੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਅੱਜ ਵੇਲਾ ਹੈਗਾ ਜਾ ਕੇ,ਪੁੱਛਲੈ ਗਿਆਨ ਨੂੰ ਬਾਦ ਵਿੱਚ ਮੇਰੇ ਨਾਲ,ਕਰੀਂ ਨਾ ਬਿਆਨ ਨੂੰ ਪੁੱਛ ਬੀਰ੍ਹੇ ਸ਼ਾਹ ਵੀ ਬੜਾ ਤੇਰੇ ਨੇੜੇ,ਨੀ ਮੇਰਾ ਕੀ ਕਸੂਰ ਦੱਸ ਦੇ ਆਖੇ ਲੱਗੀ ਨਾ ਚੰਦਰੀਏ ਤੂੰ ਮੇਰੇ,ਨੀ ਮੇਰਾ ਕੀ ਕਸੂਰ ਦੱਸ ਦੇ ਮੈਂ ਤਾਂ ਵੇਖਦਾ ਰਿਹਾ ਸੀ ਵੱਲ ਤੇਰੇ, ਨੀ ਮੇਰਾ ਕੀ ਕਸੂਰ ਦੱਸ ਦੇ
ਮੋੜ ਸਾਡੀ ਮੰਦਰੀ
ਮੋੜ ਸਾਡੀ ਮੁੰਦਰੀ ਤੇ ਛੱਲਾ ਰੱਖ ਕੋਲ ਵੇ ਕਿਹੜੀ ਗੱਲੋਂ ਦਿੱਤਾ ਦੱਸ,ਤੂੰ ਸਾਨੂੰ ਰੋਲ ਵੇ ਜੱਗ ਤੋਂ ਨਾ ਡਰੇ ਅਸੀਂ,ਤੂੰਹੀਂ ਪਿਆ ਡਰਦਾ ਛੁਪ ਛੁੱਪ ਦੁਨੀਆਂ ਤੋਂ,ਹੌਕੇ ਰਹਿੰਦਾ ਭਰਦਾ ਤੋੜ ਕਿੱਥੇ ਚੜਦੇ ਨੇ,ਜਿਹੜੇ ਜਾਂਦੇ ਡੋਲ ਵੇ ਮੋੜ ਸਾਡੀ ਮੁੰਦਰੀ ਤੇ,ਛੱਲਾ ਰੱਖ ਕੋਲ ਵੇ ਕਿਹੜੀ ਗੱਲੋਂ ਦਿੱਤਾ ਦੱਸ,ਤੂੰ ਸਾਨੂੰ ਰੋਲ ਵੇ ਅੱਜ ਤੱਕ ਸਾਨੂੰ ਕਦੇ,ਭੇਤ ਵੀ ਨਾ ਦੱਸਿਆ ਸਾਡੇ ਕੋਲੋਂ ਤੂੰ ਦੱਸ,ਓਹਲਾ ਕਾਹਨੂੰ ਰੱਖਿਆ ਦਿਲ ਵਾਲੀ ਘੁੰਡੀ ਕਦੇ,ਦੱਸੀ ਨਾ ਤੂੰ ਫੋਲ ਵੇ ਮੋੜ ਸਾਡੀ ਮੁੰਦਰੀ ਤੇ,ਛੱਲਾ ਰੱਖ ਕੋਲ ਵੇ ਕਿਹੜੀ ਗੱਲੋਂ ਦਿੱਤਾ ਦੱਸ,ਤੂੰ ਸਾਨੂੰ ਰੋਲ ਵੇ ਦਿਲ ਵਾਲੇ ਸੌਦਿਆਂ ਦਾ,ਰੇਟ ਪੁਛੀਂ ਜਾ ਕੇ ਸੂਲੀਆਂ ਤੇ ਚੜ੍ਹੇ ਕਈ,ਅੱਖੀਆਂ ਮਿਲਾ ਕੇ ਤੈਨੂੰ ਕਾਹਦਾ ਪਤਾ ਜਦ,ਹੈਗਾ ਅਨਭੋਲ ਵੇ ਮੋੜ ਸਾਡੀ ਮੁੰਦਰੀ ਤੇ, ਛੱਲਾ ਰੱਖ ਕੋਲ ਵੇ ਕਿਹੜੀ ਗੱਲੋਂ ਦਿੱਤਾ ਦੱਸ,ਤੂੰ ਸਾਨੂੰ ਰੋਲ ਵੇ ਮੱਤ ਮੇਰੀ ਮਾਰੀ ਹੱਥ,ਤੈਨੂੰ ਮੈਂ ਫੜਾ ਲਿਆ ਮਾਨ ਤਾਣ ਤੇਰੇ ਕੋਲੋਂ,ਪਲਾਂ ਚ ਗਵਾ ਲਿਆ ਬਾਬਾ ਬੀਰ੍ਹੇ ਹੁਣ ਤੇਰੇ,ਸੀਨੇ ਚੁੱਬੇ ਬੋਲ ਵੇ ਮੋੜ ਸਾਡੀ ਮੁੰਦਰੀ ਤੇ,ਛੱਲਾ ਰੱਖ ਕੋਲ ਵੇ ਕਿਹੜੀ ਗੱਲੋਂ ਦਿੱਤਾ ਦੱਸ,ਤੂੰ ਸਾਨੂੰ ਰੋਲ ਵੇ
ਦੱਸ ਕੋਈ ਪਾਦੋ
ਮੈਂ ਤਾਂ ਚੋਰੀ ਚੋਰੀ ਭਾਲਦੀ ਹਾਂ,ਯਾਰ ਨੂੰ ਜਿਹੜਾ ਲੱਭਦਾ ਨਈਂ,ਓਸੇ ਦਿਲਦਾਰ ਨੂੰ ਨੀ ਦੱਸ ਕੋਈ ਪਾਦੋ ਸਖੀਓ ਇਸ਼ਾਰਾ ਹੀ ਕਰਾਦੋ ਸਖੀਓ ਦਿਨ ਰਾਤ ਓਹਦੀ ਭਾਲ,ਕਰਦੀ ਜ਼ਰੂਰ ਹਾਂ ਲੱਭ ਵੀ ਨਾ ਸਕੀ ਹਜੇ,ਓਹਦੇ ਕੋਲੋਂ ਦੂਰ ਹਾਂ ਖ਼ੋਜ ਖ਼ੋਜ ਮਾਰਿਆ ਮੈਂ,ਸਾਰੇ ਸੰਸਾਰ ਨੂੰ ਵਾਜਾਂ ਮਾਰਦੀ ਹਾਂ ਓਹਦੇ ਮੈਂ,ਪਿਆਰ ਨੂੰ ਕੋਈ ਢੂੰਡ ਕੇ ਲਿਆਦੋ ਸਖੀਓ ਦੀਦਾਰ ਕੋਈ ਕਰਾਦੋ ਸਖੀਓ ਇੱਕ ਵਾਰੀ ਜਦੋਂ ਓਹਨੇ,ਹੱਥ ਮੇਰਾ ਛੱਡਿਆ ਲੱਭਿਆ ਨਾ ਮੁੜ ਮੈਂ,ਸੁਰਾਗ ਬੜਾ ਕੱਢਿਆ ਜਾ ਕੇ ਪੁੱਛਿਆ ਮੈਂ,ਦੁਨੀਆਂ ਹਜਾਰ ਨੂੰ ਕਿਸੇ ਦੱਸਿਆ ਨਾ,ਕਰਕੇ ਵਿਚਾਰ ਨੂੰ ਰਿਪੋਟ ਕੋਈ ਲਿਖਾਦੋ ਸਖੀਓ ਢੰਡੋਹਰਾ ਹੀ ਫਿਰਾਦੋ ਸਖੀਓ ਕਈ ਕਹਿੰਦੇ ਮਨ,ਮਜ਼ਬੂਤ ਨਾਲ ਲੱਭ ਨੀ ਰੱਬ ਦੀ ਵੀ ਖ਼ੋਜ ਲੋਕਾਂ,ਲਈ ਹੁਣ ਕੱਢ ਨੀ ਭੁੱਲ ਗਈਏਂ ਤੂੰ ਕਰ,ਕੌਲ ਇਕਰਾਰ ਨੂੰ ਬੀਰ੍ਹੇ ਸ਼ਾਹ ਕੀ ਦੱਸਾਂ ਬੁਰੀ ਚੜ੍ਹੀ ਮਾਰ ਨੂੰ ਨੀ ਮਾਫ਼ ਕੋਈ ਕਰਾਦੋ ਸਖੀਓ ਹਾਏ ਯਾਰ ਵੀ ਮਨਾਦੋ ਸਖੀਓ ਮੈਂ ਤਾਂ ਚੋਰੀ ਚੋਰੀ ਭਾਲਦੀ ਹਾਂ,ਯਾਰ ਨੂੰ ਜਿਹੜਾ ਲੱਭਦਾ ਨਈਂ ਓਸੇ,ਦਿਲਦਾਰ ਨੂੰ
ਕੁੱਲੀ ਉੱਤੋਂ ਕੱਖ ਉੱਡਗੇ
ਜਿਹੜੀ ਕੁੱਲੀ ਵਿੱਚ ਤੂੰ ਹੈਂ ਵੜ ਬੈਠਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਇਸ ਕੁੱਲੀ ਦਾ ਤੂੰ ਵੱਢ ਜਾਂ ਸਿਆਪਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਕੱਖਾਂ ਵਾਲੀ ਕੁੱਲੀ ਇਹ,ਆਪ ਤੂੰ ਬਣਾਈ ਸੀ ਦਿਨੋਂ ਦਿਨੀਂ ਮੁੱਕੀ ਜਾਂਦੀ,ਹੁੰਦੀ ਨਾ ਲਪਾਈ ਵੀ ਚੁੱਪ ਕਿਉਂ ਕਰ ਬੈਠਾ ਇਹਦਾ ਰਾਖਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਜਿਹੜੀ ਕੁੱਲੀ ਵਿੱਚ ਤੂੰ ਹੈਂ ਵੜ ਬੈਠਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਕੁੱਲੀ ਦਾ ਸਮਾਨ ਪੂਰਾ,ਹੋਣਾ ਨਹੀਓਂ ਫੇਰ ਵੇ ਜਦੋਂ ਟੁੱਟ ਪੁੱਟ ਗਿਆ ਇਹਦਾ,ਚਾਰ ਚੁਫੇਰ ਵੇ ਇਸ ਕੁੱਲੀ ਦਾ ਨਾ ਚੰਗਾ ਲੱਭੇ ਪਾਸਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਜਿਹੜੀ ਕੁੱਲੀ ਵਿੱਚ ਤੂੰ ਹੈਂ ਵੜ ਬੈਠਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਕੁੱਲੀ ਵੱਲ ਵੇਖਲੈ ਤੂੰ ਕੁੱਲੀ ਨੂੰ ਸੰਭਾਲ ਲੈ ਕੁੱਲੀ ਦਾ ਨਾ ਦੋਸ਼ ਦਿਨ,ਖੁਸ਼ੀ ਦੇ ਗੁਜਾਰ ਲੈ ਇਸ ਕੁੱਲੀ ਦਾ ਕਿਆਸ ਕਰ ਮਾਸਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਜਿਹੜੀ ਕੁੱਲੀ ਵਿੱਚ ਤੂੰ ਹੈਂ ਵੜ ਬੈਠਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਕੁੱਲੀ ਨਾ ਪੁਰਾਣੀ ਬਹੁਤੀ,ਕੁੱਲੀ ਥੋੜੀ ਦੇਰ ਦੀ ਤੈਨੂੰ ਪਤਾ ਕੁੱਲੀ ਉੱਤੇ,ਆਏ ਕਈ ਹਨੇਰ ਵੀ ਇਹਦਾ ਸੱਭ ਕੁਝ ਹੋਇਆ ਕੁਆਸਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਜਿਹੜੀ ਕੁੱਲੀ ਵਿੱਚ ਤੂੰ ਹੈਂ ਵੜ ਬੈਠਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਕੁੱਲੀ ਵਿੱਚ ਜਿਹੜਾ ਬੈਠਾ,ਓਹ ਨਹੀਓਂ ਬੋਲਦਾ ਕੁੱਲੀ ਵੱਲ ਵੇਖ ਕੇ ਜਮਾਨਾ ਸਾਰਾ ਡੋਲਦਾ ਦੇਜਾ ਬੀਰ੍ਹੇ ਸ਼ਾਹ ਨੂੰ ਆ ਕੇ ਦਿਲਾਸਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਜਿਹੜੀ ਕੁੱਲੀ ਵਿੱਚ ਤੂੰ ਹੈਂ ਵੜ ਬੈਠਾ,ਕੁੱਲੀ ਦੇ ਉੱਤੋਂ ਕੱਖ ਉੱਡਗੇ ਇਸ ਕੁੱਲੀ ਦਾ ਤੂੰ ਵੱਢ ਜਾਂ ਸਿਆਪਾ,ਕੁੱਲੀ ਦੇ ਉੱਤੋਂ ਕੱਖ ਉੱਡਗੇ
ਕਾਹਨੂੰ ਰੋਨੀਏਂ
ਕਿਉਂ ਰੋਨੀਏਂ ਕੁੱਲੀ ਦੇ ਵੱਲ ਵੇਖਕੇ,ਨੀ ਮਹਿਲਾਂ ਵੱਲ ਲੈ ਚੱਲੀਏ ਇਹਨੂੰ ਫੂਕਦੇ ਮੁਕਾਲੈ ਅੱਗ ਸੇਕ ਕੇ, ਮਹਿਲਾਂ ਵੱਲ ਲੈ ਚੱਲੀਏ ਕੁੱਲੀ ਨੂੰ ਨਾ ਵੇਖ ਹੁਣ,ਵੇਖ ਤੂੰ ਜਮਾਨਾ ਨੀ ਚਾਰ ਦਿਨ ਰਹਿਣਾ ਇੱਥੇ,ਕਿਉਂ ਪਛਤਾਣਾਂ ਨੀ ਦਿਨ ਕੱਟਲੈ ਤੂੰ ਸਾਡੇ ਵੱਲ ਵੇਖਕੇ,ਨੀ ਮਹਿਲਾਂ ਵੱਲ ਲੈ ਚੱਲੀਏ ਕਿਉਂ ਰੋਨੀਏਂ ਕੁੱਲੀ ਦੇ ਵੱਲ ਵੇਖਕੇ,ਨੀ ਮਹਿਲਾਂ ਵੱਲ ਲੈ ਚੱਲੀਏ ਕੁੱਲੀ ਕਾਹਦੀ ਬਣੀ ਤੇਰੀ,ਕੁੱਲੀ ਦਾ ਨਾ ਭੇਤ ਨੀ ਲੱਗੀਆਂ ਨੇ ਢਾਵਾਂ ਉੱਤੇ,ਭਾਰ ਵੀ ਅਨੇਕ ਨੀ ਕੀ ਲੈਣਾ ਏਂ ਤੂੰ ਦੱਸ ਇਹਨੂੰ ਲੇਪ ਕੇ,ਮਹਿਲਾਂ ਵੱਲ ਲੈ ਚੱਲੀਏ ਕਿਉਂ ਰੋਨੀਏਂ ਕੁੱਲੀ ਦੇ ਵੱਲ ਵੇਖਕੇ,ਨੀ ਮਹਿਲਾਂ ਵੱਲ ਲੈ ਚੱਲੀਏ ਕੁੱਲੀ ਚੁੱਕ ਇਥੋਂ ਤੂੰ,ਮੈਦਾਨ ਖਾਲੀ ਕਰ ਦੇ ਅੱਗੇ ਹੋਜਾ ਮੇਰੇ ਤੂੰ,ਜ਼ੁਬਾਣ ਪੱਕੀ ਕਰ ਦੇ ਮੌਜਾਂ ਕਰੇਂਗੀ ਨਜ਼ਾਰੇ ਓਥੇ ਵੇਖਕੇ,ਨੀ ਮਹਿਲਾਂ ਵੱਲ ਲੈ ਚੱਲੀਏ ਕਿਉਂ ਰੋਨੀਏਂ ਕੁੱਲੀ ਦੇ ਵੱਲ ਵੇਖਕੇ,ਨੀ ਮਹਿਲਾਂ ਵੱਲ ਲੈ ਚੱਲੀਏ ਕੁੱਲੀ ਦੀ ਨਾ ਗੱਲ ਕਰ,ਮਹਿਲਾਂ ਵਿੱਚ ਬੈਠਜਾ ਆਪਣੀ ਬਣਾ ਕੇ ਤੈਨੂੰ,ਆਹੁਦਾ ਦੇਵਾਂ ਲਾਟ ਦਾ ਗੁਣ ਜੱਗ ਵਾਲੇ ਗਾਉਣ ਤੇਰੇ ਲੇਖ ਦੇ,ਮਹਿਲਾਂ ਵੱਲ ਲੈ ਚੱਲੀਏ ਕਿਉਂ ਰੋਨੀਏਂ ਕੁੱਲੀ ਦੇ ਵੱਲ ਵੇਖਕੇ,ਨੀ ਮਹਿਲਾਂ ਵੱਲ ਲੈ ਚੱਲੀਏ ਇਹੋ ਜਹੀਆਂ ਕੁੱਲੀਆਂ,ਹਜਾਰਾਂ ਦੇਵਾਂ ਫੂਕ ਨੀ ਤੂੰ ਕੀ ਲੈਣਾ ਇੱਥੋਂ ਓਥੇ,ਸੁੱਤੀ ਰਹੀਂ ਘੂਕ ਨੀ ਲੋਕੀ ਰਹਿਣ ਤੈਨੂੰ ਬੀਰ੍ਹੇ ਸ਼ਾਹ ਵੇਖਦੇ,ਮਹਿਲਾਂ ਵੱਲ ਲੈ ਚੱਲੀਏ ਕਿਉਂ ਰੋਨੀਏਂ ਕੁੱਲੀ ਦੇ ਵੱਲ ਵੇਖਕੇ,ਨੀ ਮਹਿਲਾਂ ਵੱਲ ਲੈ ਚੱਲੀਏ ਇਹਨੂੰ ਫੂਕਦੇ ਮੁਕਾਲੈ ਅੱਗ ਸੇਕ ਕੇ,ਮਹਿਲਾਂ ਵੱਲ ਲੈ ਚੱਲੀਏ