Professor Puran Singh
ਪ੍ਰੋਫੈਸਰ ਪੂਰਨ ਸਿੰਘ

ਪ੍ਰੋਫੈਸਰ ਪੂਰਨ ਸਿੰਘ (੧੮੮੧-੧੯੩੧) ਨੇ ਬਹੁਤ ਸਾਰਾ ਸਾਹਿਤ ਪੰਜਾਬੀ, ਅੰਗ੍ਰੇਜੀ ਅਤੇ ਹਿੰਦੀ ਵਿੱਚ ਰਚਿਆ । ਉਨ੍ਹਾਂ ਨੂੰ ਜਪਾਨੀ ਅਤੇ ਜਰਮਨ ਭਾਸ਼ਾ ਦਾ ਵੀ ਗਿਆਨ ਸੀ । ਉਨ੍ਹਾਂ ਉੱਤੇ ਸਵਾਮੀ ਰਾਮ ਤੀਰਥ, ਭਾਈ ਵੀਰ ਸਿੰਘ, ਵਾਲਟ ਵ੍ਹਿਟਮੈਨ, ਜਪਾਨੀ ਜੀਵਨ ਢੰਗ ਅਤੇ ਸਿੱਖ ਦਰਸ਼ਨ ਦਾ ਡੂੰਘਾ ਅਸਰ ਪਿਆ । ਉਨ੍ਹਾਂ ਦਾ ਆਜ਼ਾਦੀ ਨਾਲ ਮੋਹ, ਖੁਲ੍ਹ ਦਿਲੀ ਅਤੇ ਮਨ ਦੀ ਸਾਦਗੀ ਤੇ ਸ਼ੁਧਤਾ ਉਨ੍ਹਾਂ ਦੀ ਰਚਨਾ ਵਿੱਚੋਂ ਆਪ ਮੁਹਾਰੇ ਉਮੜ ਉਮੜ ਪੈਂਦੇ ਹਨ । ਉਨ੍ਹਾਂ ਨੇ ਪੰਜਾਬੀ ਵਿੱਚ ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ, ਖੁਲ੍ਹੇ ਅਸਮਾਨੀ ਰੰਗ (ਕਵਿਤਾ) ਅਤੇ ਖੁਲ੍ਹੇ ਲੇਖ (ਵਾਰਤਕ) ਰਚਨਾਵਾਂ ਲਿਖੀਆਂ । ਉਨ੍ਹਾਂ ਨੂੰ ਠੀਕ ਹੀ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ।