Professor Puran Singh
ਪ੍ਰੋਫੈਸਰ ਪੂਰਨ ਸਿੰਘ
Professor Puran Singh(1881-1931), a great visionary poet wrote in English, Hindi and Punjabi.
He also knew Japanese and German.
Professor Puran Singh was influenced by Swami Ram Tirath, Bhai Vir Singh, Walt Whitman, Japanese way of life and Sikh Philosophy.
His love for freedom, openness and purity of heart are the main theme of his poetry.
Professor Puran Singh wrote Khulhe Maidan, Khulhe Ghund, Khulhe Asmani Rang (Poetry) and Khulhe Lekh (Prose) in Punjabi.
He is rightly called the sixth river of Punjab.We present complete Punjabi Poetry of Professor Puran Singh in Gurmukhi script.
ਪ੍ਰੋਫੈਸਰ ਪੂਰਨ ਸਿੰਘ (੧੮੮੧-੧੯੩੧) ਨੇ ਬਹੁਤ ਸਾਰਾ ਸਾਹਿਤ ਪੰਜਾਬੀ, ਅੰਗ੍ਰੇਜੀ ਅਤੇ ਹਿੰਦੀ ਵਿੱਚ ਰਚਿਆ ।
ਉਨ੍ਹਾਂ ਨੂੰ ਜਪਾਨੀ ਅਤੇ ਜਰਮਨ ਭਾਸ਼ਾ ਦਾ ਵੀ ਗਿਆਨ ਸੀ ।
ਉਨ੍ਹਾਂ ਉੱਤੇ ਸਵਾਮੀ ਰਾਮ ਤੀਰਥ, ਭਾਈ ਵੀਰ ਸਿੰਘ, ਵਾਲਟ ਵ੍ਹਿਟਮੈਨ, ਜਪਾਨੀ ਜੀਵਨ ਢੰਗ ਅਤੇ ਸਿੱਖ ਦਰਸ਼ਨ ਦਾ ਡੂੰਘਾ ਅਸਰ ਪਿਆ ।
ਉਨ੍ਹਾਂ ਦਾ ਆਜ਼ਾਦੀ ਨਾਲ ਮੋਹ, ਖੁਲ੍ਹ ਦਿਲੀ ਅਤੇ ਮਨ ਦੀ ਸਾਦਗੀ ਤੇ ਸ਼ੁਧਤਾ ਉਨ੍ਹਾਂ ਦੀ ਰਚਨਾ ਵਿੱਚੋਂ ਆਪ ਮੁਹਾਰੇ ਉਮੜ ਉਮੜ ਪੈਂਦੇ ਹਨ ।
ਉਨ੍ਹਾਂ ਨੇ ਪੰਜਾਬੀ ਵਿੱਚ ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ, ਖੁਲ੍ਹੇ ਅਸਮਾਨੀ ਰੰਗ (ਕਵਿਤਾ) ਅਤੇ ਖੁਲ੍ਹੇ ਲੇਖ (ਵਾਰਤਕ) ਰਚਨਾਵਾਂ ਲਿਖੀਆਂ ।
ਉਨ੍ਹਾਂ ਨੂੰ ਠੀਕ ਹੀ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ।