ਆਪ ਦਾ ਜਨਮ 1925 ਵਿੱਚ ਸ. ਮੱਘਰ ਸਿੰਘ ਵਿਰਦੀ ਦੇ ਗ੍ਰਹਿ ਮੁਹਲਾ ਬੇਰੀਆਂ ਗੁਰਦਾਸਪੁਰ ਵਿਖੇ ਹੋਇਆ। ਆਪ ਕਿਤੇ ਵਿਜੋਂ
ਸਰਕਾਰੀ ਕਰਮਚਾਰੀ ਸਨ ਅਤੇ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵਿੱਚੋਂ ਬਤੌਰ ਅਸਿਸਟੈਂਟ ਸੇਵਾ ਮੁਕਤ ਹੋਏ ਸਨ । ਲਿਖਣ ਦਾ
ਮੱਸ ਆਪ ਨੂੰ 16-17 ਸਾਲ ਦੀ ਉਮਰ ਤੋਂ ਹੀ ਸੀ। ਆਪ ਕਵਿਤਾ, ਵਾਰਤਕ, ਕਹਾਣੀਆਂ ਲਿਖਦੇ ਸਨ।ਕਵਿਤਾ ਦੇ ਖੇਤਰ ਵਿੱਚ ਆਪ ਨੇ
ਬਹੁਤ ਕੁਝ ਨਰੋਆ ਲਿਖਿਆ, ਸੇਵਾ ਮੁਕਤ ਹੋਣ ਪਿੱਛੋਂ ਹੋਮੀਓ ਪੈਥੀ ਦੀ ਪ੍ਰੈਕਟਿਸ ਕਰਨ ਕਰਕੇ ਆਪ ਡਾਕਟਰ ਪ੍ਰੀਤਮ ਸਿੰਘ ਦਰਦੀ ਦੇ
ਨਾਮ ਨਾਲ ਵੀ ਜਾਣੇ ਜਾਂਦੇ ਸਨ ਪਰ ਪੰਜਾਬੀ ਸਾਹਿਤ ਨਾਲ ਉਨ੍ਹਾਂ ਨੂੰ ਵਿਸ਼ੇਸ਼ ਲਗਾਅ ਸੀ। ਆਪ ਕਾਫੀ ਸਮਾਂ ਪੰਜਾਬੀ ਸਾਹਿਤ ਅਤੇ
ਸਭਿਆਚਾਰ ਪੰਜਾਬ ਰਜਿ. ਦੇ ਪ੍ਰਧਾਨ ਦੇ ਅਹੁਦੇ ਤੇ ਵੀ ਰਹੇ।ਆਪ ਨੇ ਹੇਠ ਲਿਖੀਆਂ ਕਾਵਿ ਸੰਗ੍ਰਿਹ ਦੀਆਂ ਪੁਸਤਕਾਂ ਲਿਖੀਆਂ ਹਨ।
1.ਸਾਨੂੰ ਮੁਰਸ਼ਦ ਮਿਲਿਆ (ਕਾਵਿ ਸੰਗ੍ਰਿਹ), 2. ਨਿਹੁੰ ਦੀ ਤਪਸ਼ ਬੁਰੀ (ਕਾਵਿ ਸੰਗ੍ਰਿਹ), 3. ਬਾਤਾਂ ਤੇਰੇ ਸ਼ਹਿਰ ਦੀਆਂ (ਕਾਵਿ ਸੰਗ੍ਰਿਹ) ।-ਰਵੇਲ ਸਿੰਘ ਇਟਲੀ