Pritam Chand Tang
ਪ੍ਰੀਤਮ ਚੰਦ ਤੰਗ
ਪ੍ਰੀਤਮ ਚੰਦ ਦਾ ਜਨਮ ਪਿੰਡ ਚੰਦਰ ਭਾਨ ਜਿਲਾ ਗੁਰਦਾਸ ਪੁਰ ਵਿਖੇ ਸ਼੍ਰੀ ਮਤੀ ਵੀਰੋ ਦੇਵੀ ਦੀ ਕੁੱਖੋਂ ਸ੍ਰੀ ਮੰਗਤ
ਰਾਮ ਦੇ ਗ੍ਰਿਹ ਵਿਖੇ ਹੋਇਆ,ਉਸ ਨੇ ਬਹੁਤ ਹੀ ਤੰਗੀਆਂ ਤੁਰਸ਼ੀਆਂ ਭਰਿਆ ਜੀਵਣ ਬਿਤਾਇਆ ਖੌਰੇ ਤਾਂ ਹੀ ਉਸ
ਨੇ ਆਪਣਾ ਤਖੱਲਸ ‘ਤੰਗ’ ਰੱਖਿਆ ਹੋਵੇ।ਸਮੇਂ ਦੀ ਗਰਦਸ਼ ਨਾਲ ਉਹ ਆਪਣੇ ਪਿੰਡ ਵਾਲਾ ਘਰ ਘਾਟ ਵੇਚ ਵੱਟ
ਕੇ ਲੁਧੀਆਣੇ ਜਾ ਵੱਸਿਆ ਤੇ ਉਥੇ ਹੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸ ਦੀ ਬੇ
ਬਾਕੀ ਬਾਰੇ ਇਸ ਸ਼ੇਅਰ ਦੇ ਹਵਾਲਾ ਦਿੱਤੇ ਬਿਨਾਂ ਉਸ ਬਾਰੇ ਲਿਖਣਾ ਅਧੂਰਾ ਹੋਵੇਗਾ।
ਕਰਜਦਾਰ ਸੱਭ ਦਾ ਹਾਂ ਇਕ ਦਾ ਨਹੀਂ,
ਮੋੜ ਦਿਆਂਗਾ ਇਕ ਦਾ ਸੱਭ ਦਾ ਨਹੀਂ।
ਉਹ ਆਪਣੇ ਸਮੇਂ ਦਾ ਸਟੇਜੀ ਕਵੀ ਸੀ, ਉਸ ਦਾ ਲਿਖਿਆ ਇੱਕੋ ਇੱਕ ਕਾਵਿ ਸੰਗ੍ਰਿਹ “ਲਾਲੜੀਆਂ ਦਾ ਘਰ”
ਬੜੀ ਭਜ ਦੌੜ ਨਾਲ ਮਿਲਿਆ ਹੈ। ਜਿਸ ਦੇ ਕੁੱਝ ਅੰਸ਼ ਪਾਠਕਾਂ ਨਾਲ ਸਾਂਝ ਕੀਤੇ ਜਾਂਦੇ ਹਨ।
ਪੇਸ਼ ਕਰਤਾ -----ਰਵੇਲ ਸਿੰਘ ਇਟਲੀ (ਹੁਣ ਪੰਜਾਬ) ।
ਪੰਜਾਬੀ ਕਵਿਤਾ : ਪ੍ਰੀਤਮ ਚੰਦ ਤੰਗ