ਪ੍ਰਭਜੋਤ ਕੌਰ ਡਾਲੇਕੇ ਦਾ ਜਨਮ ਪਿਤਾ ਸ: ਗੁਰਮੇਜ ਸਿੰਘ ਅਤੇ ਮਾਤਾ ਸ਼੍ਰੀਮਤੀ
ਨਰਿੰਦਰ ਕੌਰ ਦੇ ਘਰ ਪਿੰਡ ਡਾਲੇਕੇ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ। ਹੁਣ ਇਹ
ਜਲੰਧਰ ਰਹਿ ਰਹੇ ਹਨ । ਇਨ੍ਹਾਂ ਦੀ ਸਿੱਖਿਆ MSc ਕੰਪਿਊਟਰ ਸਾਇੰਸ ਹੈ । ਇਹ
ਜਲੰਧਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਵਿੱਚ ਕੰਪਿਊਟਰ
ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦੇ ਸ਼ੌਕ ਪੇਂਟਿੰਗ, ਕਿਤਾਬਾਂ ਪੜ੍ਹਨਾ,
ਕਵਿਤਾ ਲਿਖਣਾ ਅਤੇ ਸੰਗੀਤ ਹਨ। ਇਹ ਪੰਜਾਬੀ ਕਵਿਤਾ ਪ੍ਰੇਮੀ ਹਨ । ਇਨ੍ਹਾਂ ਦੇ
ਮਨਪਸੰਦ ਕਵੀ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਅਤੇ ਸੁਖਵਿੰਦਰ ਅੰਮ੍ਰਿਤ ਹਨ।