Punjabi Kavita
  

Pothohari Poetry Swami Antar Nirav

ਪੋਠੋਹਾਰੀ ਕਵਿਤਾ ਸਵਾਮੀ ਅੰਤਰ ਨੀਰਵ

ਰਬਾਬ

ਰਬਾਬ ਛੋਲਣੀ ਐ
ਬਾਣੀ ਓਲਣੀ ਐ
ਗਾਵਨੇ ਦੋਏ
ਨਾਨਕ ਕੀ ਲਗਣੈ
ਉਹ ਰਬਾਬ ਨਾ ਬੱਚੈ
ਉਦਾਸੀ ਵਰ ਐ ਵੱਕਤ
ਬਗਦਾਦ ਬਿਚ
ਢਿੱਲੇ ਹੋਈ ਗੇਨ
ਰਬਾਬ ਨੇ ਤਾਰ
ਟਹਿਲ ਸੇਵਾ 'ਚ
ਰੋਝਿਆ ਨਾ ਬਾਬਾ
ਆਪਾ ਭੁੱਲੀ
ਪੂਰਾ ਡੁੱਲ੍ਹੀ
ਬਾਨੀ ਲੋਕਾਈ
ਗੁਰੂ ਮੁਰਾਦ ਮਰਨਾ ਪਿਐ
ਚੇਲਾ ਨਾਨਕ ਹੀਲੇ ਕਰਨਾ ਪਿਐ
ਛੇਕੜ
ਮਰਦਾ-ਨਾ
ਫਿਰ ਹੋਈ ਜਾਣੈ
ਮਰ-ਜਾਨਾ
ਭਾਣਾ ਮੰਨਣੈ
ਬਾਬੇ ਨੀਆਂ ਅੱਖਾਂ ਚੂੰ
ਬਗੀ ਪੈਣੇ ਕੱਠੇ

ਭਾਣੇ ਅੰਦਰ ਹੀ
ਰੂਹ ਨੇ ਭਰਾਊ ਬਾਬਾ
ਹੱਥੀਂ ਦਫ਼ਨਾਣੈ
ਫਿਰ ਉਸਨੀ ਰੂਹ
ਰਬਾਬ ਚਾਣੈ
ਟੁਰੀ ਆਣੈ
ਉਦਾਸੀ ਥੀਂ ਬਾਹਰਭ
ਕਲ੍ਹੇ ਥੱਕੇ ਅੱਲੇ ਬਾਬੇਈ
ਲਗਣੈ ਤ੍ਰਾਹ

ਉਹ…!
ਪਿੱਛੇ ਰੇਈ ਗਿਆ
ਮਰਦਾਨਾ
ਮਾਜਾਨਾ
ਸੱਜੇ ਮੁੰਡੇ'ਰ ਟੰਗੀ
ਰਬਾਬ ਵਰ
ਹਿਲਸ ਨਾਲ਼ ਫੇਰਣੈ
ਖੱਬਾ ਹੱਥ
ਸੁਰ ਬਗੀ ਜਾਣੈ ਐ
ਬਾਣੀ ਟੁਰੀ ਆਣੀ ਐ
ਨਾਲ਼ੇ
ਬਾਬਾ ਟੁਰੀ ਆਣੈ
ਅਪਣੇ ਗਰਾਂ
ਸ਼ਬ ਮ੍ਹੇਰ ਐ ਸੁੱਖ ਐ
ਰਬਾਬ ਚੁੱਪ ਐ
ਚੁੱਪ ਸਾਂਭੀ ਬਾਬਾ ਜਾਣੈ
ਸਿੱਧਾ ਮਰਦਾਨੇ ਨੇ ਬੇੜ੍ਹੇ
ਮਰਦਾਨੀ ਕੋਲ

ਉਸਨੇ ਬਡ੍ਹੇੜ ਹੱਥਾਂ'ਰ
ਅਛੋਪਲੇ ਜੇਹੇ
ਲ਼ੁੱਗੀ ਰਬਾਬ ਧਰਣੈ
ਸਤਿਨਾਮ ਕਰਣੈ

(ਛੋਲਣੀ=ਛਲਕਦੀ, ਓਲਣੀ=ਉਤਰਦੀ,
ਬਾਨੀ=ਕਹਿੰਦੀ, ਕੱਠੇ=ਵਗਦੇ ਪਹਾੜੀ
ਬਰਸਾਤੀ ਨਾਲੇ, ਭਰਾਊ=ਭਰਾ ਨੂੰ,
ਚਾਣੈ=ਚਕਦੀ ਹੈ)

ਇਹ ਸ਼੍ਹੈਰ ਐ

ਬਿਜਲੀ ਨਾ ਖੰਮਾਂ
ਕਾਗ
ਸ਼ਰਾਟਾ
ਭੂਈਆਂ ਪਿਆ ਨਾ
ਖਿਲਰੀ ਢਿਆ ਨਾ
ਉਡਰੀ ਗਿਆ ਨਾ
ਕੜਾਂ ਕੜਾਂ ਕੜਾਂ
ਕਾਗੇ ਬਾਇਆ ਨਾ
ਝੱਮੋਖੜ
ਅੱਠੇਂ ਬੰਨੇਂ ਨੀ
ਬਰਾਦਰੀ
ਘੱਠੀ ਪਈ ਨੀ
ਢੱਠੀ ਪਈ ਨੀ
ਅਰਥੀ ਉੱਪਰ
ਇਹ ਪੁਣਛ ਐ
ਇਹ ਘਰਾਂ ਐ
ਇਹ ਗਰਾਂ ਐ।

ਪੈਟਰੋਲ ਪੰਪ ਐ
ਨਿੱਕਾ ਬਾਜ਼ਾਰ ਐ
ਬੜੀ ਦੁਕਾਨ ਐ
ਸੜਕੈ ਕੰਢੇ
ਬਲੇਦਨਾ ਪਿਆ
ਲੂਮ ਜਿਆ
ਨੌਜਵਾਨ ਐ
ਸੁਪਰਫ਼ਾਸਟ
ਫਾਂਡੇ ਕੰਨੇ
ਛਲੋ ਜੁਲਾਂ
ਅਪਣੇ ਬੰਨੇ
ਖੁੱਥੇ ਬਚਸੀ
ਭੇਚਾਰਾ ਬਦਨਸੀਬ
ਹੈਲੋ
ਮੈ…ਮੈ…ਮੈ…
ਆਣੀ ਪੁਲਿਸ
ਚਾਣੀ ਲੋਥ
ਗਡੀਐ 'ਚ ਬ੍ਹਾਣੀ
ਟੁਰੀ ਜਾਣੀ
ਇਹ ਜੰਮੁ ਐ
ਇਹ ਸ਼ਹਿਰ ਐ
ਇਹ ਕ੍ਹੈਰ ਐ।

(ਸ਼੍ਹੈਰ=ਸ਼ਹਿਰ, ਸ਼ਰਾਟਾ=ਕਰੰਟ)

ਪਹਾੜਣ-1

ਦਾਤਣ, ਸੁਰਮਾਂ, ਤੀਰਾ ਲਾਵੈ
ਬਣੀ ਠਣੀ ਨਾੜੇ'ਰ ਜਾਵੈ
ਛੁੰਗਰੈ ਆਲੇ ਬੱਟੇ'ਰ ਬੈਠੈ
ਉੱਚੀਆਂ ਕਰੀ ਕਰੀ ਤੱਕੈ
ਕੋਈ ਗਦਰਾ ਜੰਗਤ ਆਵੈ
ਕੁਝ ਨਾ ਹੋਵੇ
ਕੱਖ ਨਾ ਹੋਵੇ
ਮੈਂ ਈ ਹੋਵਾਂ
ਕੋਈ ਗਦਰਾ ਜੰਗਤ ਆਵੈ
ਅੱਖੀ ਧਰੀ ਟੁਰਨਾ ਰਵੈ
ਤੱਕਣਾ-ਤੱਕਣਾ ਉੱਖਰ
ਖਾਵੈ
ਮੈਂ ਨੀਵੀਆਂ ਬਾਈ ਤੈ
ਚੁਸਕਾਂ
ਅੰਦਰੋਂ ਅੰਦਰੀ ਹੱਸਾਂ
ਗੁਸਕਾਂ
ਦਬਾਈ ਹਾਸੀ ਦਾ ਆਣਾ

(ਤੀਰਾ=ਮਹਿੰਦੀ ਦਾ ਬੂਟਾ, ਨਾੜ੍ਹ=ਪਹਾੜਾਂ
ਤੋਂ ਵਗਣ ਵਾਲ਼ਾ ਪਾਣੀ, ਜਿਸਨੂੰ ਰੋਕ ਕੇ
ਪੀਣ ਲਈ ਵਰਤਿਆ ਜਾਂਦਾ ਹੈ, ਛੁੰਗਰੈ=
ਨੋਕੀਲਾ, ਗਦਰਾ ਜੰਗਤ=ਜਵਾਨ ਗੱਭਰੂ,
ਚੁਸਕਾਂ=ਹਾਸਾ ਦਬਾਉਣ ਦੀ ਕੋਸ਼ਿਸ਼,
ਗੁਸਕਾਂ=ਦਬਾਈ ਹਾਸੀ ਦਾ ਆਣਾ)

ਪਹਾੜਣ -2

ਬੱਦਲ ਬਰੈ
ਤੈ ਤਨ ਭਿੱਝੈ
ਧਰੈ ਖੰਦੋਲੀ
ਸੋਹਣੀ ਖਿੱਜੈ
ਉਹ ਰੱਬਾ!
ਅਜ ਘਰ ਪੁਜਾ ਤੂੰ
ਪਾਣੀ ਥੀਂ ਮੇਰੀ
ਪੱਤ ਬਚਾ ਤੂੰ
ਲਵੇ ਪਿੰਡੇ ਛੂਹਣਾ ਚਾਹਣਾ
ਮਾਹੜੀਏ ਪੱਤੂ
ਪੀਣਾ ਚਾਹਣਾ
ਕਜੇਹਾ
ਤਰਾਇਆ ਪਾਣੀ ਐ
ਇਹ?
ਇਸ ਪਾਣੀ ਕੀ
ਕੁਦਰੈ ਭੇਜੋ
ਇੱਥੇ ਅਜਿਹਾ
ਬੱਦਲ ਆਣੋ
ਜਿਹੜਾ ਬਰੈ ਤੈ
ਤਨ ਢੱਕੈ
ਬਾਂਹੀ ਖਲਾਰੀ
ਉੱਪਰ ਤੱਕੈ
ਰੱਬਾ!
ਅਜਿਹਾ ਬੱਦਲ ਭੇਜ

(ਖੰਦੋਲੀ=ਪੁਰਾਣੀ ਚਾਦਰ,
ਪੱਤੂ=ਇੱਜ਼ਤ)

ਸਰਸਤੀ

ਸੰਤਾਲੀ 'ਚ ਸਾਰੇ
ਦੜੀ ਆਏ
ਢਾਕੇ ਪਹਾੜੀ ਚੋਟੀਆਂ
ਚੜ੍ਹੀ ਆਏ ਪੁਣਛਾ
ਸਰਸਤੀ ਪਿੱਛੈ ਰ੍ਹਈ ਗਈ
ਰਾਮ ਚੰਦ ਨੇ ਗਫੂਰੇ
ਦੋਸਤ ਕਿਆ
ਤੂੰ ਹੁਣ ਭਰਜਾਈ ਨੀ
ਮੇਰੀ ਭੈਣ ਐਂ
ਅਮਨ ਤੱਕ ਰੋਅ, ਮੈਂ ਛੋੜ
ਆਸਾਂ
ਹਰ ਦਿਨ ਡੰਗੇ,
ਦੋ ਸਾਲ ਲੰਗੇ
ਗਫੂਰਾ,
ਤ੍ਰੈ ਵਾਰ ਟੱਪੀ ਗਿਆ
ਪਤਾ ਲਿਆ
ਰਾਮ ਚੰਦੈ ਨਾ
ਫਿਰ ਗਿਆ ਸਰਸਤੀ
ਨਾਲ਼
ਉਸੀ ਛੋੜਨੇ ਰਾਮੇ ਨੇ
ਦਵਾਰ

ਘਰੈ ਨੀ ਬ੍ਹਾਰ ਹੋਰ ਸੀ
ਗਫੂਰੇ ਨਾ ਨੱਕ ਸੁੜੀ
ਗਿਆ
ਬਾਹਰੂੰ ਮੁੜੀ ਗਿਆ
ਖੁਸ਼ ਖੁਸ਼ ਸਰਸਤੀ
ਅੰਦਰ ਲੰਗੀ
ਖੁਸੇ ਡੰਗੀ
ਰਾਮੈ ਨੀ ਦੁਈ ਬ੍ਹੋਟੀ ਸੀ
ਮੌਤ ਆਨੀ ਐ
ਉਸੀ ਚ੍ਹਾਣੀ ਐ
ਬਗਾਨੀ ਐ
ਫੱਟੇ ਥੀਂ ਬੁਣ
ਉਸਨੀ ਗੁਦੜੀ ਚੋਂ
ਏਕ ਚੋਪ ਨਿਕਲਨੀ ਐ
ਅੰਡੀ ਨੀ ਮਾਰੀ
ਗੋਟੇ ਨਾ ਰੰਗ ਕਾਲਾ ਐ
ਰਾਮ ਚੰਦ ਆਲਾ ਐ
ਰਾਮ ਚੰਦ ਖੁਸ਼ ਐ
ਗਫੂਰੇ ਨੀ ਬ੍ਹੋਟੀ ਐ
ਕਿ ਭਰਜਾਈ
ਕੁਸ ਜਾਈ
ਮੁਸਲੀ ਚਿੱਤ ਹੋਈ ਗਈ

ਕਿਸ ਵਿੱਤ ਹੋਈ ਗਈ ਐ
ਰਾਮੇ ਨੀ ਜਿੱਤ ਹੋਈ ਗਈ


ਹਸਣੈ ਸਰਸਤੀ ਨਾ
ਨਾ ਹੋਣਾ ਦਸਣੈ
ਹੇਕ ਕੂੜਾ ਮਾਨ
ਸਰਸਤੀ ਕੀ ਕਾੜੀ ਗਿਐ
ਤ੍ਰੈ ਨਸਲਾਂ ਵਾਰੀ ਗਿਐ
ਰਾਮ ਚੰਦ ਹਾਰੀ ਗਿਐ

(ਦੜੀ ਆਏ=ਡਟੇ, ਚੋਪ=ਵਿਆਹ
ਵਾਲ਼ਾ ਭਾਰਾ ਦੁਪੱਟਾ, ਅੰਡੀ ਨੀ
ਮਾਰੀ=ਕੀੜਾ ਲੱਗਾ, )

ਚੀ ਚੀ ਚੀ

ਟਾਲ੍ਹੀ, ਪੋੜੀ, ਖਿੜ੍ਹਾ
ਚੀ ਚੀ ਚੀ
ਚਿੜੀ ਚਿੜਾ
ਬਲੀ ਉੱਪਰ
ਬਲੀ ਹੇਠ
ਬਲੀ ਅੰਦਰ
ਆਲ੍ਹਣਾ, ਆਂਟੜੇ, ਲੋਥ
ਅਨ
ਬੇੜ੍ਹੇ 'ਚ
ਬਿੱਲੀ ਐ
ਅੱਟੈਅ ਡੰਗਾ'ਰ
ਨੌਲ ਐ
ਚਾਲੀਆਂ 'ਰ
ਸੱਪ ਐ?
ਥੱਪ ਐ
ਖੱਪ ਐ
ਬਲੀ ਅੰਦਰ
ਚੀ ਚੀ ਚੀ।

(ਖਿੜ੍ਹਾ=ਬੈਠਣ ਲਈ ਪਰਾਲ਼ੀ ਦਾ
ਮੂੜ੍ਹਾ, ਬਲੀ=ਕੱਚੇ ਘਰ ਦੀ
ਛੱਜਾਨੁਮਾ ਮੁੰਡੇਰ, ਅੱਟੈਅ=ਛੋਟਾ,
ਨੌਲ ਐ ਚਾਲੀਆਂ 'ਰ=ਖੱਚੇ
ਛੱਤ ਵਿਚ ਕਾਨੀਆਂ ਦੀ ਥਾਂ
ਪਾਈਆਂ ਲੱਕੜਾਂ, ਥੱਪ=ਭੇਕਾਰ
ਕੋਸ਼ਿਸ਼/ਆਵਾਜ਼)