Paramveer Singh ਪਰਮਵੀਰ ਸਿੰਘ

ਪਰਮਵੀਰ ਸਿੰਘ ਪੰਜਾਬੀ ਦੇ ਨੌਜੁਆਨ ਕਵੀਆਂ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ । ਉਨ੍ਹਾਂ ਦੀ ਕਾਵਿ ਰਚਨਾ 'ਸੁਰਤਿ ਦੀ ਲੋਅ' (੨੦੦੬) ਨੂੰ ਪ੍ਰੋ. ਪੂਰਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 'ਅੰਮ੍ਰਿਤ ਵੇਲਾ' (੨੦੧੦) ਨੂੰ ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਪਹਿਲਾ ਯੁਵਾ ਪੁਰਸਕਾਰ ਮਿਲਿਆ । ਉਨ੍ਹਾਂ ਨੇ ਪੰਜਾਬੀ ਦੇ ਰਵਾਇਤੀ ਛੰਦਾਂ ਜਿਵੇਂ ਛੰਦ ਦਵੱਈਆ, ਕੋਰੜਾ, ਡਿਊਢਾਂ, ਚੌਪਈ ਆਦਿ ਨੂੰ ਬਾਖ਼ੂਬੀ ਨਿਬਾਹਿਆ ਹੈ ।