Paramjit Kaur Mehak ਪਰਮਜੀਤ ਕੌਰ ਮਹਿਕ
ਪਰਮਜੀਤ ਕੌਰ ਮਹਿਕ ਪੰਜਾਬੀ ਦੀ ਸਮਰੱਥ ਗ਼ਜ਼ਲਗੋ ਹੈ। ਉਸ ਦਾ ਜਨਮ 21 ਅਗਸਤ 1965 'ਚ ਨਵੀਂ ਦਿੱਲੀ ਵਿਖੇ ਸਰਦਾਰ ਜੋਗਿੰਦਰ ਸਿੰਘ ਚੰਨੀ ਦੇ ਘਰ ਮਾਤਾ ਹਰਜਿੰਦਰ ਕੌਰ ਭੋਲੀ ਦੀ ਕੁਖੋਂ ਹੋਇਆ।
ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਤੇ ਸਮਾਜਿਕ ਆਗੂ ਸਃ ਮੇਜਰ ਸਿੰਘ ਖ਼ਾਲਸਾ ਨਾਲ ਸ਼ਾਦੀ ਹੋਣ ਕਾਰਨ ਉਹ ਲੁਧਿਆਣਾ ਚ ਰਹਿਣ ਲੱਗ ਪਏ।
ਉਸ ਦੀ ਪਹਿਲੀ ਪੁਸਤਕ ਸੱਧਰਾਂ ਸੀ ਤੇ ਦੂਸਰੀ ਤ੍ਰੇਲ ਚ ਭਿੱਜੇ ਫੁੱਲ। ਦੂਸਰਾ ਗ਼ਜ਼ਲ ਸੰਗ੍ਰਹਿ ਸੀ। ਤੀਜਾ ਗ਼ਜ਼ਲ ਸੰਗ੍ਰਹਿ ਮਹਿਕ ਦੀਆਂ ਗ਼ਜ਼ਲਾਂ ਹੈ।
ਪਰਮਜੀਤ ਕੌਰ ਮਹਿਕ ਦੀਆਂ ਰਚਨਾਵਾਂ ਸੋਲਾਂ ਸਾਂਝੇ ਕਾਵਿ ਸੰਗ੍ਰਹਿਾਂ ਚ ਛਪ ਚੁਕੀਆਂ ਹਨ।
ਪੰਜਾਬੀ ਆਨਰਜ਼ ਵਿੱਚ ਉਸ ਨੇ ਦਿੱਲੀ ਯੂਨੀਵਰਸਿਟੀ ਦਿੱਲੀ ਤੋਂ ਗੋਲਡ ਮੈਡਲ ਹਾਸਲ ਕੀਤਾ।
ਪੰਜਾਬੀ ਤੋਂ ਹਿੰਦੀ ਤੇ ਹਿੰਦੀ ਤੋਂ ਪੰਜਾਬੀ ਵਿੱਚ ਉਹ ਸਫ਼ਲ ਅਨੁਵਾਦਕ ਹੈ।
ਆਪਣੇ ਉਸਤਾਦ ਸਰਦਾਰ ਪੰਛੀ ਜੀ ਦੀ ਸਵੈਜੀਵਨੀ ਅਨੁਕ੍ਰਿਤੀ ਦਾ ਉਸ ਹਿੰਦੀ ਤੋਂ ਪੰਜਾਬੀ ਵਿੱਚ ਅਤੇ ਰਾਜਿੰਦਰ ਪ੍ਰਦੇਸੀ ਦੇ ਇੰਗਲੈਂਡ ਸਫ਼ਰਨਾਮਾ ਦਾ ਵੀ ਹਿੰਦੀ ਅਨੁਵਾਦ ਕੀਤਾ ਹੈ।
ਪਰਮਜੀਤ ਕੌਰ ਮਹਿਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਕਾਰਜਕਾਰਨੀ ਮੈਂਬਰ ਵਜੋਂ ਵੀ ਸਰਗਰਮ ਕਵਿੱਤਰੀ ਹੈ। -ਗੁਰਭਜਨ ਗਿੱਲ।