ਪੰਜਾਬੀ ਸ਼ਾਇਰਾ ਪੰਕਜ ਸ਼ਰਮਾ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੀ ਵਸਨੀਕ ਹੈ। ਉਸ ਦੀਆਂ ਰਚਨਾਵਾਂ ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਉਸ ਦਾ ਜੀਵਨ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ। ਹਾਲ ਦੀ 'ਚ ਉਹਨਾਂ ਦੀਆਂ ਰਚਨਾਵਾਂ ਵਿਚ 'ਅਸਮਾਨਾਂ ਵਿਚ ਦੀਵਾ ਬਾਲਾਂ, ਮਾਂ ਬੋਲੀ, ਬਦਲਾਅ, ਸੋਹਣੀ ਕੁੜੀਏ' ਪਾਠਕਾਂ ਨੇ ਪਸੰਦ ਕੀਤੀਆਂ ਹਨ।
ਪੰਕਜ ਨੂੰ ਪੰਜਾਬੀ ਕਹਾਣੀਕਾਰ ਪੰਮੀ ਦਿਵੇਦੀ ਜੀ ਦੀ ਪੁੱਤਰੀ ਹੋਣ ਦਾ ਮਾਣ ਹਾਸਲ ਹੈ। ਪੰਕਜ ਨੂੰ ਕਈ ਸਭਾਵਾਂ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ। - ਰਾਮ ਲਾਲ ਭਗਤ