Padma Sachdev ਪਦਮਾ ਸਚਦੇਵ

ਪਦਮਾ ਸਚਦੇਵ (17 ਅਪਰੈਲ 1940-4 ਅਗਸਤ 2021) ਡੋਗਰੀ ਕਵਿੱਤਰੀ ਅਤੇ ਨਾਵਲਕਾਰ ਹਨ। ਉਹ ਡੋਗਰੀ ਭਾਸ਼ਾ ਦੀ ਪਹਿਲੀ ਆਧੁਨਿਕ ਕਵਿੱਤਰੀ ਹਨ। ਉਹ ਹਿੰਦੀ ਵਿੱਚ ਵੀ ਲਿਖਦੇ ਹਨ। 1966 'ਚ ਉਨ੍ਹਾਂ ਦਾ ਵਿਆਹ ਸਰਦਾਰ ਸੁਰਿੰਦਰ ਸਿੰਘ ਹੁਰਾਂ ਨਾਲ ਹੋਇਆ ਸੀ। ਉਹ ਕਲਾਸੀਕਲ ਗਾਇਕ ਵਜੋਂ ਸੰਸਾਰ–ਪ੍ਰਸਿੱਧ ਹਨ । 'ਮੇਰੀ ਕਵਿਤਾ ਮੇਰੇ ਗੀਤ' ਲਈ ਉਨ੍ਹਾਂ ਨੂੰ 1971 ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ। ਉਨ੍ਹਾਂ ਨੂੰ ਸਾਲ 2001 ਵਿੱਚ ਪਦਮ ਸ਼੍ਰੀ ਅਤੇ ਸਾਲ 2007-08 ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ 'ਕਬੀਰ ਸਨਮਾਨ' ਦਿੱਤਾ ਗਿਆ। ਹਿੰਦੀ ਦੇ ਮਹਾਨ ਕਵੀ ਰਾਮਧਾਰੀ ਸਿੰਹ ਦਿਨਕਰ ਨੇ ਉਨ੍ਹਾਂ ਬਾਰੇ ਲਿਖਿਆ ਹੈ, "ਪਦਮਾ ਦੀ ਕਵਿਤਾ ਸੁਣਕੇ ਮੈਨੂੰ ਇਹ ਲੱਗਿਆ ਕਿ ਮੈਂ ਆਪਣੀ ਕਲਮ ਸੁੱਟ ਦੇਵਾਂ ਕਿਉਂਕਿ ਜੋ ਗੱਲਾਂ ਪਦਮਾ ਕਹਿੰਦੀ ਹੈ ਉਹੀ ਅਸਲੀ ਕਵਿਤਾ ਹਨ ।" ਉਨ੍ਹਾਂ ਦੀਆਂ ਰਚਨਾਵਾਂ ਹਨ: ਮੇਰੀ ਕਵਿਤਾ ਮੇਰੇ ਗੀਤ, ਤਵੀ ਤੇ ਚਨ੍ਹਾਂਅ, ਨ੍ਹੇਰੀਯਾਂ ਗਲੀਯਾਂ, ਪੋਟਾ ਪੋਟਾ ਨਿੰਬਲ, ਉੱਤਰਬੈਹਣੀ, ਤੈਂਠੀਯਾਂ, ਚਿੱਤ-ਚੇਤੇ (ਆਤਮ-ਕਥਾ) ਆਦਿ।

  • ਡੋਗਰੀ ਕਵਿਤਾ : ਪਦਮਾ ਸਚਦੇਵ
  • ਪੰਜਾਬੀ ਕਵਿਤਾ : ਪਦਮਾ ਸਚਦੇਵ
  • ਪਦਮਾ ਸਚਦੇਵ : ਕਹਾਣੀਆਂ ਪੰਜਾਬੀ ਵਿੱਚ
  • ਪਦਮਾ ਸਚਦੇਵ ਡੋਗਰੀ ਕਵਿਤਾ ਪੰਜਾਬੀ ਵਿੱਚ

  • ਗੀਤ-ਆ ਮੇਰੈ ਘਰ ਆ ਚਿੜੀਏ
  • ਗੀਤ-ਧੰਨ ਜਿਗਰੇ ਮਾਵੇਂ ਦੇ ਸਹੁਰੇ ਭੇਜੀਆਂ ਜਾਈਆਂ
  • ਗੀਤ-ਮੇਰੇ ਸੁਖਨੇ ਚ ਬਗੇਆ ਚਨ੍ਹਾਂਅ
  • ਗੀਤ-ਬਾਬਲ ਮਿਗੀ ਸੱਦੀ ਭੇਜਿਓ ਜੀ
  • ਗੀਤ-ਅੱਜ ਲਾਮ ਜਿੱਤੀ ਘਰ ਆਯਾ
  • ਗੀਤ-ਸੰ’ਝ ਰੌਂਗਲੀ ਤੇ ਘੱਟ ਐ, ਦੁਆਸ ਮਤੀ ਏ
  • ਗੀਤ-ਠੰਡੂ ਦੇ ਦਿਨ ਆਏ
  • ਗੀਤ-ਮਿੱਠੜੀ ਐ ਡੋਗਰੇ ਦੀ ਬੋੱਲੀ
  • ਗੀਤ-ਬੱਦਲੇਂ ਦੇ ਭਿੱਤ ਖੁੱਲੀ ਗੇ
  • ਗੀਤ-ਅਸ ਡੋਗਰੇ ਆਂ ਆਖਨੇ ਆਂ ਸ਼ਾਨੈ ਕੱਨੈ
  • ਪਦਮਾ ਸਚਦੇਵ ਕਵਿਤਾ ਪੰਜਾਬੀ ਵਿੱਚ

  • ਅੱਖਰ
  • ਦਿਨ
  • ਕਲਮ