Dogri Poetry in Punjabi : Padma Sachdev
ਡੋਗਰੀ ਕਵਿਤਾ ਪੰਜਾਬੀ ਵਿੱਚ : ਪਦਮਾ ਸਚਦੇਵ
ਗੀਤ-ਆ ਮੇਰੈ ਘਰ ਆ ਚਿੜੀਏ
ਆ ਮੇਰੈ ਘਰ ਆ ਚਿੜੀਏ,
ਕਦੇ ਨੂੰਹ ਬਨੀਐ, ਕਦੇ ਧੀ ਬਨੀਐ।
ਫੇਰਾ ਸ੍ਹਾੜੇ ਪਾ ਅੜੀਏ
ਕਦੇ ਨੂੰਹ ਬਨੀਐ, ਕਦੇ ਧੀਅ ਬਨੀਐ॥
ਸਾਡੇ ਬਨੇਰੇ ਬ’ਮਿਆਂ ਚਿੜੀਏ,
ਘਰ ਵਿਚ ਰਮਿਆਂ-ਝਮਿਆਂ ਚਿੜੀਏ
ਤਾਨ ਦੇਈ ਤੂੰ ਸਵੇਆਂ ਚਿੜੀਏ
ਆਹਲਣਾ ਇੱਕ ਬਣਾਅ ‘ਲੜੀਏ’।
ਕਦੇ ਨੂੰਹ ਬਨੀਐ, ਕਦੇ ਧੀਅ ਬਨੀਐ॥
ਬੱਡਲੈ ਉੱਠੀ ਚੂੰ-ਚੂੰ ਕਰੇ ਆਂ,
ਰ੍ਹੋਲ ਮੇਰੇ ਬੇਹੜੇ ਇਚ ਭਰੇਆਂ।
ਅਸੇਂਗੀ ਦਿੱਖੀ-ਦਿੱਖੀ ਠਰੇਆਂ,
ਸ੍ਹਾੜੈ ਇੱਚ ਸਮਾਅ ਲੜੀਏ।
ਕਦੇ ਨੂੰਹ ਬਨੀਐ, ਕਦੇ ਧੀਅ ਬਨੀਐ॥
ਉੱਡਰੀ ਉੱਡਰੀ ਬਾਰੋ-ਬਾਰੀ,
ਚਿੜਾ-ਚਿੜੀ ਜਾਂ ਲਾੜਾ-ਲਾੜੀ।
ਸੁੰਨੀ ਰ’ਵੈ ਨਾ ਦੇਹਰੀ ਸ੍ਹਾੜੀ,
ਭਾਖੇਂ ਆਹਲੇ ਗਾ ਲੜੀਏ।
ਕਦੇ ਨੂੰਹ ਬਨੀਐ, ਕਦੇ ਧੀਅ ਬਨੀਐ॥
ਅੰਦਰੇਂ-ਬਾਹਰੇਂ ਪਾ ਤੂੰ ਫੇਰਾ,
ਕਦੇਂ ਰਫ੍ਹੇਰਾਂ, ਕਦੇਂ ਦਫ਼੍ਹੇਰਾਂ ਫੇਰਾ,
ਜੋ ਐ ਮੇਰਾ, ਓਹ ਸਬ ਤੇਰਾ,
ਸਬ ਕਿਸ਼ ਗਲੈ ਨੈ ਲਾ ਅੜੀਏ।
ਕਦੇ ਨੂੰਹ ਬਨੀਐ, ਕਦੇ ਧੀਅ ਬਨੀਐ॥
(ਬ’ਮਿਆਂ=ਬਹਿਜਾ, ਸਵੇਆਂ=ਸੁੱਤਿਆਂ,
ਲੜੀਏ=ਅੜੀਏ, ਬੱਡਲੈ=ਸੁਬਹ,ਵੱਡੇ ਵੇਲੇ,
ਰ੍ਹੋਲ=ਰਲ ਮਿਲ, ਭਾਖੇਂ ਆਹਲੇ=ਲੰਬੀ
ਤਾਨ ਦੇ ਡੋਗਰੀ ਗੀਤ, ਰਫ੍ਹੇਰਾਂ=ਫੇਰਾ,
ਮੁਕਲਾਵਾ)
ਗੀਤ-ਧੰਨ ਜਿਗਰੇ ਮਾਵੇਂ ਦੇ ਸਹੁਰੇ ਭੇਜੀਆਂ ਜਾਈਆਂ
ਧੰਨ ਜਿਗਰੇ ਮਾਵੇਂ ਦੇ ਸਹੁਰੇ ਭੇਜੀਆਂ ਜਾਈਆਂ,
ਇਹ ਲਟਬਾਂਵਰੀਆਂ ਧੀਆਂ ਸੁਖ ਭੋਗਣ ਸਾਈਆਂ।
ਥੱਮੀ ਨੈ ਟੰਗੀ ਦੀ ਰੇਹੀ ਬੰਗੇਂ ਦੀ ਜੋੜੀ,
ਸੂਹੀ ਪਰਾਂਦੀ ਪੜਛੱਤੀ ਦੇ ਉੱਪਰ ਛੋੜੀ।
ਅੱਧੇ ਗੁਲੁਬੰਦੈ ਇਚ ਖੋਭੀ ਗੇਈ ਸਲਾਈਆਂ,
ਇਹ ਲਟਬਾਂਵਰੀਆਂ......।
ਸੁਖੈ ਦੀ ਠੰਡੀ ਬ੍ਹਾਅ ਆਵੈ ਜੇ ਔਨ ਸੁਨੇਹੜੇ,
ਲੰਮੇ ਹੋਨ ਪਸਾਰ ਤੇ ਖੁੱਲੇ-ਡੁੱਲੇ ਬੇਹੜੇ।
ਗੋਦ ਭਰੈ ਕਰਤਾਰ ਤਾਂ ਕੂੰਜਾਂ ਗਾਨ ਬੇਹਾਈਆਂ,
ਇਹ ਲਟਬਾਂਵਰੀਆਂ.....।
ਹੁਕਮ ਹੋਏ ਹਾਸਲ ਤੇ ਟੱਬਰ ਸੋਹ ਨੇਈਂ ਖੰਦਾ,
ਘੋੱਟੀ ਰੱਖਣਾ ਖੀਸੇ ਇਚ ਮਾਊ ਦਾ ਮੰਦਾ।
ਅੱਖ ਭਰੈ ਨੇਈਂ ਬਾਬਲ ਜੀ ਦੀਆਂ ਚਿੱਠੀਆਂ ਆਈਆਂ,
ਇਹ ਲਟਬਾਂਵਰੀਆਂ.....।
ਫੁੱਲੇਂ ਆਂਗਰ ਖਿੜਨਾ, ਕਸ਼ਬੋਈ ਗੀ ਬੰਡਨਾ,
ਫੱਟੇ ਦਾ ਟੱਲੂ ਸੀਨਾ, ਤ੍ਰੁੱਟੇ ਦਾ ਗੰਢਨਾ।
ਚੰਬੇ ਦੀ ਡਾਲ੍ਹੀ ਕਸ਼ਬੋਈਆਂ ਹੋਨ ਸੁਆਈਆਂ,
ਇਹ ਲਟਬਾਂਵਰੀਆਂ.........।
(ਬੇਹਾਈਆਂ=ਵਧਾਈਆਂ, ਸੋਹ=ਸੂਹ,
ਮੰਦਾ=ਉਦਾਸੀ, ਟੱਲੂ=ਕੱਪੜਾ)
ਗੀਤ-ਮੇਰੇ ਸੁਖਨੇ ਚ ਬਗੇਆ ਚਨ੍ਹਾਂਅ
ਮੇਰੇ ਸੁਖਨੇ ਚ ਬਗੇਆ ਚਨ੍ਹਾਂਅ
ਤੇ ਅੱਖੀਆਂ ਭਰੀ ਆਈਆਂ।
ਸੁੱਤਨੀਂਦਰੇ ਕੋ ਆਲੀ ਗੇਈ ਐ ਮਾਂ
ਤੇ ਅੱਖੀਆਂ ਭਰੀ ਆਈਆਂ॥
ਕੰਢੈ ਕੰਢੈ ਕਿਰੀ ਪੇ ਨ ਕੀਂਗਰੇ ਚਨ੍ਹਾਂਅ ਦੇ,
ਹੱਦਾਂ ਸਬ ਟੱਪੀ ਗੇ ਬੋਆਲ ਮਨਾਂ ਦੇ,
ਬਗੀ-ਬਗੀ ਗੇਆ ਹੁੱਟੀਏ ਸਮਾਂ,
ਤੇ ਅੱਖੀਆਂ ਭਰੀ...................
ਢੇਈ ਪੇਦੇ ਡੰਗੇ ਮੇਰੇ ਸੁਖਨੇ ਚ ਚੜ੍ਹੀ ਗੇ,
ਤਾਪੈ ਦੇ ਚਨਾਰ ਪੱਜ ਉਤਰੀਐ ਅੜੀ ਗੇ,
ਟੱਪ-ਟੱਪ ਕਰੀ ਬਗੇਆ ਤਮਾਂ,
ਤੇ ਅੱਖੀਆਂ ਭਰੀ.....................
ਛੇਡੈ ਚ ਚਨ੍ਹਾਂਅ ਦੀ, ਰੁੜ੍ਹੀ ਗੇ ਨ ਬੋਲ ਬੀ,
ਜੇੱਕਾ ਮਤਾ ਦੂਰ ਹਾ, ਓਹ ਆਈ ਬੈਠਾ ਕੋਲ ਬੀ,
ਉੱਸੀ ਦਿੱਖੀ-ਦਿੱਖੀ ਉਡਰੈ ਰੋਆਂਹ
ਤੇ ਅੱਖੀਆਂ ਭਰੀ....................
ਕੈਈਂ ਦੇ ਕਟੋਰੇ ਇੱਚ
ਡਲਕਾ ਦਾ ਛੱਲ ਹਾ,
ਸਾਮਨੇ ਖਡੋੱਤਾ ਮੇਰਾ ਰ੍ਹਾਨਾ ਨੇਹਾ ਕੱਲ ਹਾ,
ਅੱਖੀਂ ਮੀਟੀ-ਮੀਟੀ ਪਰਤੀ ਸਵਾਂ,
ਤੇ ਅੱਖੀਆਂ ਭਰੀ...................
(ਚਨ੍ਹਾਂਅ=ਝਨਾਂ, ਬੋਆਲ=ਉਬਾਲ,
ਮਤਾ= ਬੜਾ, ਕੈਈਂ=ਕੈਂਹ)
ਗੀਤ-ਬਾਬਲ ਮਿਗੀ ਸੱਦੀ ਭੇਜਿਓ ਜੀ
ਬਾਬਲ ਮਿਗੀ ਸੱਦੀ ਭੇਜਿਓ ਜੀ।
ਬਾਬਲ ਮੇਰੀ ਮੁੱਘਨੀ ਰੇਹੀ ਗੇਈ ਜੀ,
ਮੁੱਘਨੀ ਇੱਚ ਰੱਖੜੀ ਦੇ ਪੈਸੇ,
ਮੁੱਘਨੀ ਇੱਚ ਟਿੱਕੇ ਦੇ ਪੈਸੇ,
ਮੁੱਘਨੀ ਇੱਚ ਕੇਈ ਸਾਈਆਂ,
ਬਾਬਲ ਮਿੱਗੀ.....॥
ਬਾਬਲ ਮੇਰੀ ਗੁੱਡੀ ਰੇਹੀ ਗੇਈ ਜੀ,
ਗੁੱਡੀ ਮੇਰੀ ਮਾਊ ਬਨਾਈ,
ਭਾਬੀ ਨੇ ਚਿੱਤਰੀ-ਬਨਕਾਈ,
ਗੁੱਡੀ ਕਰੈ ਘਮਾਈਆਂ,
ਬਾਬਲ ਮਿੱਗੀ......॥
ਬਾਬਲ ਮੇਰੇ ਬੱਛੂ ਰੇਹੀ ਗੇਈ ਜੀ,
ਸੁਨੈਆ ਗੌ-ਗ੍ਰਾਸ ਨੇਈਂ ਖੰਦਾ,
ਡਿਓੜ੍ਹੀ ਦਿੱਖੀ ਰਮ੍ਹਾਂਦਾ ਰੌਂਹਦਾ,
ਰੱਸੀਆਂ ਕੇਈ ਤੜਾਈਆਂ,
ਬਾਬਲ ਮਿੱਗੀ........॥
(ਸੱਦੀ ਭੇਜਿਓ=ਸੱਦ ਲਓ, ਮੁੱਘਨੀ=
ਬੁਘਨੀ, ਸਾਈਆਂ=ਸਾਈ ਲਾਈ,
ਘਮਾਈਆਂ=ਕਮਾਈਆਂ, ਬੱਛੂ=ਵੱਛਾ)
ਗੀਤ-ਅੱਜ ਲਾਮ ਜਿੱਤੀ ਘਰ ਆਯਾ
ਅੱਜ ਲਾਮ ਜਿੱਤੀ ਘਰ ਆਯਾ,
ਸ਼ਪਾਈ ਮੇਰਾ ਡੋਗਰਾ।
ਹੱਥ ਬੰਦੂਕ, ਗਲੇ ਇਚ ਗਾੱਨੀ,
ਬਾਂਕੀ ਟੋਰ ਢੋਲ ਮਸਤਾਨੀ,
ਨੈਨ ਕਟੋਰੇ, ਰੰਗ ਸ਼ਮਾਨੀ,
ਚੱਨ ਦਿੱਖਿਯੈ ਸ਼ਰਮਾਯਾ,
ਸ਼ਪਾਈ ਮੇਰਾ ਡੋਗਰਾ।
ਜਿ’ਨੈਂ ਬੈਰਕੇਂ ਰੌਹਨ ਸ਼ਪਾਈ,
ਉਂਦੇ ਉੱਪਰਾ ਅ’ਊ ਘਮਾਈ,
ਛੁੱਟੀਯਾਂ ਔਂਦੇ ਬ’ਰ੍ਹੇ ਛਮਾਹੀ,
ਮੰਦਾ ਡਾਹਡਾ ਲਾਯਾ,
ਸ਼ਪਾਈ ਮੇਰਾ ਡੋਗਰਾ।
ਆਈ ਬਸਾਖੀ, ਕਨਕਾਂ ਪੱਕੀਯਾਂ,
ਦਿੱਖੀ-ਦਿੱਖੀ ਹੁੱਟੀਆਂ ਅੱਖੀਯਾਂ,
ਸੋਚੀ-ਸੋਚੀ ਰੇਹੀ ਗੇਈਯਾਂ ਸਖੀਯਾਂ,
ਕਾਟ ਕੋਈ ਨਹੀਂ ਆਯਾ,
ਸ਼ਪਾਈ ਮੇਰਾ ਡੋਗਰਾ।
ਕੰਜਕਾਂ ਸੁੱਖੀਯਾਂ, ਛਿੱਲੂ ਚਾੜ੍ਹੇ,
ਕਦੂੰ ਘਰ ਔਨ ਸ਼ਪਾਈ ਸਾੜ੍ਹੇ,
ਕਲਮਾਂ ਭੰਨੀਯਾਂ, ਕਾਗਜ਼ ਫਾੜੇ,
ਥੌਹ ਲਿਖਨੇ ਦਾ ਨੇਈਂ ਆਯਾ,
ਸ਼ਪਾਈ ਮੇਰਾ ਡੋਗਰਾ।
(ਛਿੱਲੂ=ਲੇਲੇ)
ਗੀਤ-ਸੰ’ਝ ਰੌਂਗਲੀ ਤੇ ਘੱਟ ਐ, ਦੁਆਸ ਮਤੀ ਏ
ਸੰ’ਝ ਰੌਂਗਲੀ ਤੇ ਘੱਟ ਐ, ਦੁਆਸ ਮਤੀ ਏ
ਪਾਨੀ ਤਵੀਆ ਚ ਘੱਟ ਐ, ਪਯਾਸ ਮਤੀ ਏ
ਲਾਲਗੀ ਸ਼ਮਾਨ ਦੀ ਏ ਖੂਨ ਬੇਜਬਾਨ ਦਾ,
ਗਾੱਸੈ ਦੇ ਪੋਆਰ ਕੋਈ ਛਾਨਨੀ ਏ ਛਾਨਦਾ
ਜਾਨਦਾ ਨੀਂ ਕੋਈ ਇੱਥੇਂ ਬੁਝਦਾ ਨੀਂ ਕੋਈ,
ਗਾੱਸਾ ਚਾਨਨੀ ਤੇ ਘੱਟ ਏ, ਭੜਾਸ ਮਤੀ ਏ
ਸੰ’ਝ ਰੌਂਗਲੀ ਤੇ ਘੱਟ ਏ.....॥
ਮੰਦਰੈ ਦੇ ਬੰਦ ਭਿੱਤ ਖੋਲ੍ਹਦਾ ਪਜਾਰੀ ਐ,
ਠੌਗਰੇਂ ਦੀ ਚੌੱਕੀਯੈ ‘ਰ ਨ੍ਹੇਰ ਐ ਗਬਾਰੀ ਐ,
ਧੌਫ-ਬੱਤੀ ਬਾਲਦੀ ਕੁਸਾਰੀ ਇਕ ਕੰਜਕ,
ਲੋਅ ਉੱਜਲੀ ਤੇ ਘੱਟ ਐ, ਨਰਾਸ ਮਤੀ ਐ।
ਸੰ’ਝ ਰੌਂਗਲੀ ਤੇ ਘੱਟ ਏ........॥
ਠੰਡੀ-ਠੀਰੀ ਨਾਰੈ ਆ੍ਹਗੂੰ ਜੰਮੂਏ ਦੀ ਰਾਤ ਓ,
ਚੰਬੇ ਤੇ ਚਮੇਲੀਯੈ ਚ ਨਿੱਤ-ਨਮੀਂ ਬਾਤ ਓ,
ਚੰਨ ਅਜ ਪੀਲਾ ਐ, ਦੁਆਸ ਇਹਦੀ ਚਾਨਨੀ,
ਪੀੜ ਕਾਲਜੈ ਚ ਘੱਟ ਐ, ਖਰਾਸ਼ ਮਤੀ ਐ।
ਸੰ’ਝ ਰੌਂਗਲੀ ਤੇ ਘੱਟ ਏ.....॥
(ਰੌਂਗਲੀ=ਰੰਗਲੀ, ਦੁਆਸ=ਉਦਾਸ,
ਮਤੀ= ਬੜੀ, ਤਵੀਆ=ਤਵੀ ਦਰਿਆ,
ਸ਼ਮਾਨ=ਅਸਮਾਨ, ਗਾੱਸੈ ਦੇ ਪੋਆਰ=
ਆਕਾਸ਼ ਦੇ ਪਾਰ, ਭੜਾਸ=ਹੁੰਮਸ,
ਭਿੱਤ=ਦਰ, ਠੌਗਰੇਂ=ਠਾਕੁਰਾਂ,
ਕੁਸਾਰੀ=ਕੁਆਰੀ)
ਗੀਤ-ਠੰਡੂ ਦੇ ਦਿਨ ਆਏ
ਠੰਡੂ ਦੇ ਦਿਨ ਆਏ,
ਚਿੱਠੀਆਂ ਭੇਜੇਆਂ ਮਾਏ।
ਕਾੱਨੀ ਗੀ ਹਿਰਦੇ ਚਾ ਫਾੜੀ,
ਸਿਆਹੀ ਗੀ ਦੁੱਧੈ ਇਚ ਕਾੜ੍ਹੀ,
ਅੱਖਰ ਹੋਨ ਸੋਆਏ,
ਠੰਡੂ ਦੇ ਦਿਨ ਆਏ।
ਮਾਏ ਅ’ਊਂ ਆਂ ਧੀਅ ਕਮੇਰੀ
ਆਂਦਰ ਹੋਈ ਜਾ ਨਿੱਘੀ ਮੇਰੀ
ਰੋਆਂ ਨੇਈਂ ਰੋਆਏ,
ਕੋਈ ਰੁਆਏ ਤਾਂ ਨਹੀਂ ਰੋਂਦੀ
ਠੰਡੂ ਦੇ ਦਿਨ ਆਏ।
ਕਾਕਲ ਚੌਰ੍ਹਾ ਕਰੇਆਂ ਇ’ਯਾਂ,
ਬਯ੍ਹਾਨੂ ਜੌੜੇ ਜੱਕੇ ਜਿ’ਯਾਂ,
ਮਿੱਠੇ ਲੱਗਨ ਪਰਾਏ,
ਠੰਡੂ ਦੇ ਦਿਨ ਆਏ।
ਬੀਰ ਲ੍ਹੌਕੜਾ ਜਦੂੰ ਬੀ ਬਹੋਏ
ਮਿੱਗੀ ਨੀਂਦਰਾ ਪੈਹਲੇਂ ਥਹੋਏ,
ਕਿ ‘ਯਾਂ ਨ ਮਾਂ ਜਾਏ,
ਠੰਡੂ ਦੇ ਦਿਨ ਆਏ।
(ਕਾੱਨੀ ਗੀ=ਕਲਮ ਨੇ, ਰੋਆਂ ਨੇਈਂ=
ਨਹੀਂ ਰੋਂਦੀ, ਬਯ੍ਹਾਨੂ ਜੌੜੇ=ਵਿਆਹ
ਦੇ ਜੋੜੇ, ਬੀਰ ਲ੍ਹੌਕੜਾ ਜਦੂੰ ਬੀ
ਬਹੋਏ=ਨਿੱਕੇ ਵੀਰ ਦਾ ਵਿਆਹ,
ਮਿੱਗੀ ਨੀਂਦਰਾ ਪੈਹਲੇਂ ਥਹੋਏ=
ਮੈਨੂੰ ਨਿਓਂਦਰਾ ਪਹਿਲਾਂ ਭੇਜੀਂ,
ਕਿ ‘ਯਾਂ ਨ ਮਾਂ ਜਾਏ= ਮਾਂ ਦੇ
ਜਾਏ ਜੋ ਹੋਏ, ਕਾਕਲ=ਕਾਗਜ਼)
ਗੀਤ-ਮਿੱਠੜੀ ਐ ਡੋਗਰੇ ਦੀ ਬੋੱਲੀ
ਮਿੱਠੜੀ ਐ ਡੋਗਰੇ ਦੀ ਬੋੱਲੀ,
ਤੇ ਖੰਡ ਮਿੱਠੇ ਲੋਕ ਡੋਗਰੇ।
ਗੱਲ ਨੇਈਓਂ ਸਹਾਰਦੇ,
ਤੇ ਬੋਲ ਨੇਈਓਂ ਹਾਰਦੇ,
ਦਿੰਦੇ ਨੇ ਜਬਾਨ ਤੋੱਲੀ-ਤੋੱਲੀ,
ਤੇ ਖੰਡ ਮਿੱਠੇ ਲੋਕ ਡੋਗਰੇ।
ਦੇਵਤੇਂ-ਦੋਆਲੇਂ ਗੀ ਮੱਖਣੈ ਨੇ ਪਾਲਦੇ,
ਸ਼ਿਵੇਂ ਦੇ ਦਵਾਰ ਜਲ ਮਨੈ-ਬੱਧਾ ਢਾਲਦੈ,
ਦੇਵੀਏਂ ਨ ਚਾੜ੍ਹਦੇ ਨ ਛਿੱਲੀ,
ਤੇ ਖੰਡ ਮਿੱਠੇ ਲੋਕ ਡੋਗਰੇ।
ਚਾਂਦੀਏ ਦਾ ਤੋੜਾ ਤੇ ਸੁੱਨੈ ਦਾ ਬਲਾਕੜੂ,
ਮੰਡੀਯੈ ਦਾ ਮਿਯਾਂ ਮੋਆ ਮੂੰਢੈ ਦਾ ਗੈ ਆਕੜੂ,
ਦਿੱਖੈ ਦਾ ਬੰਦੂਕ ਖੋਹਲੀ-ਖੋਹਲੀ,
ਤੇ ਖੰਡ ਮਿੱਠੇ ਲੋਕ ਡੋਗਰੇ।
ਜੋੱਧੇ ਤੇ ਸੂਰਮੇ ਵਿਦਵਾਨ ਕਲਾਕਾਰ ਨ,
ਜੱਮੂਏ ਦੇ ਗਲੇ ਇਚ ਫੁੱਲੇਂ ਦੇ ਇਹ ਹਾਰ ਨ,
ਚਿੱਤਰੀ ਦੀ ਦਿੱਖੀ ਲੈ ਬਸੋਹਲੀ,
ਤੇ ਖੰਡ ਮਿੱਠੇ ਲੋਕ ਡੋਗਰੇ।
(ਬਲਾਕੜੂ=ਛੋਟੀ ਨੱਥ, ਮੂੰਢੈ ਦਾ ਗੈ
ਆਕੜੂ=ਮੁੱਢੋਂ ਹੀ ਆਕੜਿਆ,
ਚਿੱਤਰੀ=ਖਾਸ ਕਢਾਈ)
ਗੀਤ-ਬੱਦਲੇਂ ਦੇ ਭਿੱਤ ਖੁੱਲੀ ਗੇ
ਬੱਦਲੇਂ ਦੇ ਭਿੱਤ ਖੁੱਲੀ ਗੇ,
ਅ’ਊਂ ਚੱਲੀਯਾਂ ਡੁੱਬਨੈ ਗੀ।
ਖੇਤਰੇਂ ਚ ਬੀਅ ਪੇਈ ਗੀ,
ਅ’ਊਂ ਚੱਲੀਯਾਂ ਉੱਗਨੈ ਗੀ।
ਬਾਜੀਯਾਂ ਬਿਛੀਯਾਂ ਨ ਤਾਂ
ਮਾਲੀਯਾਂ ਜਤੋਨੀਯਾਂ,
ਦੰਗਲੈ ਦੇ ਰੰਗ ਬੱਝੀ ਪੇ,
ਪੇਈਯਾਂ ਨ ਫਲੌਹਨੀਯਾਂ,
ਕੋਈ ਅਵੈ ਜਾਂ ਨੇਈਂ ਅਵੈ,
ਅ’ਊਂ ਚੱਲੀਯਾਂ ਪੁੱਗਨੈ ਗੀ।
ਬੱਦਲੈ ਦੇ ਭਿੱਤ.................॥
ਪਿੱਪਲੇਂ ਚਾ ਲੰਘੀ ਗੇਈ ਏ ਬ੍ਹਾ,
ਕੰਬੀ ਪੇਈਆਂ ਟਾਹਲਯਾਂ,
ਬਿਜਲੀ ਦੇ ਉੱਡੀ ਗੇ ਰੁਆਂਹ,
ਉਡੀ ਗੇਈਯਾਂ ਲਾਲੀਯਾਂ,
ਪੀਲੀ-ਪੀਲੀ ਸ’ਰੇਆ ਖਿੜੀ
ਅ’ਊਂ ਚੱਲੀਯਾਂ ਚੁੱਗਨੈ ਗੀ।
ਬੱਦਲੈ ਨੇਂ ਭਿੱਤ.........॥
ਦੇਵਕਾ ਚ ਹਾੜ ਆਈ ਗੇ,
ਡਬਰਾਂ ਬੰਦੋਤੀਯਾਂ
ਬੌੱਲੀਯਾਂ ਭਰੋਚੀਯਾਂ
ਜਿ’ਯਾਂ ਅੱਖੀਯਾਂ ਭਰੋਚੀਆਂ,
ਖੋਭੇ ਆਹਲੇ ਥਾਹਰ ਦੱਸੇਓ
ਅ’ਊਂ ਚੱਲੀਯਾਂ ਖੁੱਬਨੈ ਗੀ।
ਬੱਦਲਾਂ ਦੇ ਭਿੱਤ.......॥
ਭਰੀ ਆਯਾ ਬੱਦਲੈਂ ਦਾ ਮਨ,
ਬਗੀ ਪੇ ਨ ਅੱਥਰੂੰ,
ਖੁੱਲੀ ਗੇਆ ਧਰਤੀਯਾ ਦਾ ਮੂੰਹ,
ਫਟੇਆ ਬਦਲ ਜਦੂੰ,
ਸੁੱਕੇਦਾ ਹਾ ਮੇਰਾ ਲੂੰ-ਲੂੰ
ਅ’ਊਂ ਚੱਲੀਯਾਂ ਸਿੱਜਨੈ ਗੀ।
ਬੱਦਲਾਂ ਦੇ ਭਿੱਤ.......॥
(ਮਾਲੀਯਾਂ ਜਤੋਨੀਯਾਂ=ਮੱਲਾਂ ਜਿੱਤਣੀਆਂ,
ਫਲੌਹਨੀਯਾਂ=ਬੁਝਾਰਤਾਂ, ਰੁਆਂਹ=ਹੋਸ਼,
ਦੇਵਕਾ=ਨਦੀ, ਡਬਰਾਂ=ਛੱਪੜ,
ਭਰੋਚੀਯਾਂ=ਭਰੀਆਂ)
ਗੀਤ-ਅਸ ਡੋਗਰੇ ਆਂ ਆਖਨੇ ਆਂ ਸ਼ਾਨੈ ਕੱਨੈ
ਅਸ ਡੋਗਰੇ ਆਂ ਆਖਨੇ ਆਂ ਸ਼ਾਨੈ ਕੱਨੈ।
ਅਸੇਂ ਜਿੱਤੀਯਾਂ ਨ ਜੰਗਾਂ ਘਮਸਾਨੈ ਕੱਨੈ।
ਨਿੱਕੇ ਨਿੱਕੇ ਘਰ ਸਾੜ੍ਹੇ, ਨਿੱਕੀ ਨਿੱਕੀ ਮਰਜੀ,
ਨਿੱਕੀਯਾਂ ਨ ਲੋੜਾਂ ਅਸ ਮਤੀ ਦੇ ਨੀਂ ਗਰਜੀ
ਅਸ ਪਰੌਹਨੇ ਨ ਰੱਖਨੇ ਆਂ ਮਾਨੈ ਕੱਨੇ।
ਅਸ ਜਿੱਤੀਯਾਂ......................॥
ਡੋਗਰੇ ਆਂ ਸਾੜ੍ਹੇ ਕੱਨੇ ਡੋਗਰੀ ਚ ਬੋੱਲੇਓ,
ਮਿੱਠੜੀ ਜਬਾਨ ਸਾੜ੍ਹੀ ਮੋਤੀਯੇਂ ਨੇ ਤੋੱਲਿਓ,
ਅਸ ਅੱਖਰੇਂ ਗੀ ਤੋੱਲਨੇ ਆਂ ਪਾੱਨੈ ਕੱਨੇ।
ਅਸ ਜਿੱਤੀਯਾਂ......................॥
ਉੱਜੜੈ ਦੇ ਲੋਕ ਅਸੇਂ ਘਰੈ ਚ ਬਸਾਏ ਨ,
ਰੁੱਟੀ ਬੰਡੀ ਖਾਦੀ ਅਸੇਂ ਗਲੈ ਕੱਨੇ ਲਾਏ ਨ,
ਸੱਚੇਂ ਸਾੜ੍ਹੀ ਨੀਂ ਬਨਤਰ ਸ੍ਹਾਨੈ ਕੱਨੇ।
ਅਸ ਜਿੱਤੀਯਾਂ......................॥
ਵੈਸ਼ਣੋ ਏ ਮਾਤਾ ਸਾੜ੍ਹੀ ਪਹਾੜੇਂ ਬਿੱਚ ਰੌਂਹਦੀ ਐ,
ਕੰਜਕ ਪਜੋਨੇ ਤਾਂਈਂ ਖੱਲ ਢਲੀ ਔਂਦੀ ਐ
ਸੱਚੇ ਗੋਪੀਯਾਂ ਬੀ ਸੋਭਦੀਯਾਂ ਕਾਹਨੇ ਕੱਨੇ।
ਅਸੇਂ ਜਿੱਤੀਯਾਂ ਨ ਜੰਗਾਂ ਘਮਸਾਨੈ ਕੱਨੈ।
(ਅਨੁਵਾਦ: ਸ਼੍ਰੀਮਤੀ ਕਾਂਤਾ ਡੋਗਰਾ ਦੀ ਮਦਦ ਨਾਲ)
(ਅਦਾਰਾ 'ਪ੍ਰੀਤ ਲੜੀ' ਤੋਂ ਧੰਨਵਾਦ ਸਹਿਤ)