Nazeer Akbarabadi ਨਜ਼ੀਰ ਅਕਬਰਾਬਾਦੀ
ਨਜ਼ੀਰ ਅਕਬਰਾਬਾਦੀ (੧੭੩੫-੧੮੩੦), ਜਿਨ੍ਹਾਂ ਦਾ ਅਸਲੀ ਨਾਂ ਵਲੀ ਮੁਹੰਮਦ ਸੀ, ਨੂੰ ਉਰਦੂ 'ਨਜ਼ਮ ਦਾ ਪਿਤਾ' ਕਰਕੇ ਜਾਣਿਆ ਜਾਂਦਾ ਹੈ ।ਉਹ ਲੋਕ ਕਵੀ ਸਨ ।ਉਨ੍ਹਾਂ ਨੇ ਲੋਕ ਜੀਵਨ, ਰੁੱਤਾਂ, ਤਿਉਹਾਰਾਂ, ਫਲਾਂ, ਸਬਜ਼ੀਆਂ ਆਦਿ ਵਿਸ਼ਿਆਂ ਤੇ ਲਿਖਿਆ ।ਉਹ ਧਰਮ-ਨਿਰਪੇਖਤਾ ਦੀ ਸਿਰਕੱਢ ਉਦਾਹਰਣ ਹਨ ।ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਲਗਭਗ ਦੋ ਲੱਖ ਰਚਨਾਵਾਂ ਲਿਖੀਆਂ ।ਪਰ ਉਨ੍ਹਾਂ ਦੀਆਂ ਛੇ ਹਜ਼ਾਰ ਦੇ ਕਰੀਬ ਰਚਨਾਵਾਂ ਮਿਲਦੀਆਂ ਹਨ ਤੇ ਇਨ੍ਹਾਂ ਵਿੱਚੋਂ ੬੦੦ ਦੇ ਕਰੀਬ ਗ਼ਜ਼ਲਾਂ ਹਨ ।