Navtej Bharati ਨਵਤੇਜ ਭਾਰਤੀ
ਨਵਤੇਜ ਭਾਰਤੀ (੫ ਫਰਵਰੀ ੧੯੩੮-) ਪ੍ਰਸਿੱਧ ਪੰਜਾਬੀ ਕਵੀ ਹਨ । ਉਨ੍ਹਾਂ ਦਾ ਦਾ ਜਨਮ ਨੂੰ ਪੰਜਾਬ ਦੇ
ਪਿੰਡ ਰੋਡੇ ਵਿਚ ਹੋਇਆ। ਉਨ੍ਹਾਂ ਦੀ ਮਾਂ ਦਾ ਨਾਂ ਸ਼ਾਮ ਕੌਰ ਅਤੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ।
ਨਵਤੇਜ ਭਾਰਤੀ ਹੁਣ ਕੈਨੇਡਾ ਦੇ ਸ਼ਹਿਰ ਲੰਡਨ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਬਹੁਤੀ ਕਾਵਿ-ਰਚਨਾ
ਅਜਮੇਰ ਰੋਡੇ ਨਾਲ ਮਿਲ ਕੇ ਲਿਖੀ ੧੦੫੨ ਪੰਨਿਆਂ ਦੀ ਪੁਸਤਕ 'ਲੀਲ੍ਹਾ' ਵਿੱਚ ਸ਼ਾਮਲ ਹੈ । ਜਿਸ ਨੂੰ
ਵੀਹਵੀਂ ਸਦੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀਆਂ ਹੋਰ ਰਚਨਾਵਾਂ ਹਨ:
ਸਿੰਬਲ ਦੇ ਫੁੱਲ (੧੯੬੮), ਐਂਡਲੈੱਸ ਆਈ (Endless Eye-੨੦੦੨), ਲਾਲੀ (੨੦੧੨) ਅਤੇ ਜੋ ਤੁਰਦੇ ਹਨ (੨੦੧੪) ।