Najaf Jehlami ਨਜਫ਼ ਜੇਹਲਮੀ
ਨਜਫ਼ ਜੇਹਲਮੀ ਲਹਿੰਦੇ ਪੰਜਾਬ ਦੇ ਜ਼ਿਲਾ ਜੇਹਲਮ ਦੇ ਪਿੰਡ ਰੁੱਪੜ ਦੇ ਰਹਿਣ ਵਾਲੇ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਪੰਜਾਬੀ
ਪੜ੍ਹਨ ਤੇ ਲਿਖਣ ਦਾ ਸ਼ੌਕ ਲੱਗਾ । ਉਨ੍ਹਾਂ ਦੀ ਪਸੰਦੀਦਾ ਸਿਨਫ਼ ਸੀਹਰਫ਼ੀ ਅਤੇ ਗ਼ਜ਼ਲ ਹੈ । ਉਨ੍ਹਾਂ ਨੂੰ ਬਹੁਤ ਸਾਰੇ ਪੁਰਾਣੇ
ਸ਼ੁਅਰਾ ਦਾ ਕਲਾਮ ਜ਼ੁਬਾਨੀ ਯਾਦ ਹੈ । ਉਹ ਆਪ ਵੀ ਬਹੁਤ ਵਧੀਆ ਲਿਖਣ ਵਾਲੇ ਸ਼ਾਇਰ ਹਨ । ਉਹ ਆਪਣੇ ਆਪ ਨੂੰ
ਪੰਜਾਬੀ ਮਾਂ ਬੋਲੀ ਨਾਲ ਮੁਹੱਬਤ ਕਰਨ ਵਾਲੇ ਸੇਵਕ ਕਹਿੰਦੇ ਹਨ ।