Punjabi Poetry : Najaf Jhelumi
ਪੰਜਾਬੀ ਕਵਿਤਾਵਾਂ : ਨਜਫ਼ ਜੇਹਲਮੀ
1. ਕਲਬੋ-ਜਿਗਰ ਮੇਰੇ ਤਾਰ ਤਾਰ ਕੀਤੇ
ਕਲਬੋ-ਜਿਗਰ ਮੇਰੇ ਤਾਰ ਤਾਰ ਕੀਤੇ ਗੱਲਾਂ ਤਿੱਖੀਆਂ ਤੇਜ਼ ਤਲਵਾਰ ਨਾਲੋਂ ਲੱਖ ਚੰਗਾ ਸੀ ਹਿਜਰ ਆਜ਼ਾਰ ਮੈਨੂੰ ਜੋ ਮੈਂ ਖੱਟਿਆ ਏਸ ਕਰਾਰ ਨਾਲੋਂ ਜਿਸ ਨੂੰ ਤਨਜ਼ ਜਾਣੇ ਰਾਜ਼ਦਾਰ ਦਿਲ ਦਾ ਬਿਹਤਰ ਚੁੱਪ ਨਈਂ ਐਸੀ ਗੁਫ਼ਤਾਰ ਨਾਲੋਂ 'ਨਜਫ਼ ਜੇਹਲਮੀ' ਮਰਨਾ ਇਕ ਵਾਰ ਹਜ਼ਾਰ ਚੰਗਾ ਰੋਜ਼ ਰੋਜ਼ ਮੁਹੱਬਤ ਦੀ ਮਾਰ ਨਾਲੋਂ
2. ਹੋਂਦਾ ਨਫ਼ਰਤਾਂ ਸੀਂ ਹਾਸਲ ਕੱਖ ਨਾ ਹੀ
ਹੋਂਦਾ ਨਫ਼ਰਤਾਂ ਸੀਂ ਹਾਸਲ ਕੱਖ ਨਾ ਹੀ ਨਾ ਬਖ਼ੀਲੀ ਸੀਂ ਮਿਲਦਾ ਏ ਮੁਕਾਮ ਆਹਲਾ ਚੈਨ ਕਿਸੇ ਦਾ ਲੁੱਟ ਕੋਈ ਪਾ ਸਕਦਾ ਨਾ ਸਕੂਨ ਕਲਬੀ ਨਾ ਆਰਾਮ ਆਹਲਾ ਗ਼ਲਤ ਫ਼ਿਕਰ ਏ ਕਿਸੇ ਨੂੰ ਨੀਚ ਕਹਿ ਕੇ ਅਪਣੇ ਨਾਮ ਨੂੰ ਜਾਣਨਾ ਨਾਮ ਆਹਲਾ 'ਨਜਫ਼' ਹਾਸਲ ਮੁਰਾਦ ਮੁਹੱਬਤਾਂ ਤੋਂ ਵਰਨਾ ਪਸਤ ਹੈ ਸ਼ਾਹ, ਗ਼ੁਲਾਮ ਆਹਲਾ