ਬਹੁਤ ਪਿਆਰਾ ਸ਼ਾਇਰ ਹੈ ਲੁਧਿਆਣੇ ਵੱਸਦਾ ਮੁਕੇਸ਼ ਆਲਮ। 14 ਅਗਸਤ 1969 ਨੂੰ ਸ਼੍ਰੀ ਰਮੇਸ਼ ਚੰਦ ਸੂਦ ਤੇ ਮਾਤਾ ਸ਼ਕੁੰਤਲਾ ਸੂਦ ਦੇ ਘਰ ਤਲਵਾੜਾ (ਹੋਸ਼ਿਆਰਪੁਰ)
ਵਿੱਚ ਜਨਮੇ ਮੁਕੇਸ਼ ਨੇ ਪੰਜਾਬੀ ਤੇ ਉਰਦੂ ਸ਼ਾਇਰੀ ਵਿੱਚ ਬੁਲੰਦ ਮੁਕਾਮ ਹਾਸਲ ਕਰ ਲਿਆ ਹੈ। ਉਹ ਪੂਰੇ ਮੁਲਕ ਤੋਂ ਇਲਾਵਾ ਯੂ ਏ ਈ ਵਿੱਚ ਵੀ ਵੱਡੇ ਵੱਡੇ ਮੁਸ਼ਾਇਰੇ ਪੜ੍ਹ ਕੇ ਦਾਦ ਲੈਂਦਾ ਹੈ।
ਵਰਤਮਾਨ ਸਮੇਂ ਉਹ ਬੀ- 34/5697ਏ ਰਘਬੀਰ ਪਾਰਕ, ਜੱਸੀਆਂ ਰੋਡ, ਹੈਬੋਵਾਲ ਕਲਾਂ ਵਿਖੇ ਰਹਿੰਦਾ ਹੈ ਅਤੇ ਰੁਜ਼ਗਾਰ ਲਈ ਬੀ ਫਾਰਮੇਸੀ ਕਰਨ ਉਪਰੰਤ ਆਪਣਾ ਮੈਡੀਕਲ ਸਟੋਰ ਚਲਾਉਂਦਾ ਹੈ।
ਮੁਕੇਸ਼ ਆਲਮ ਦੀਆਂ ਉਰਦੂ ਗ਼ਜ਼ਲਾਂ ਦਾ ਸੰਗ੍ਰਹਿ “ਚਰਾਗੋਂ ਕੇ ਹਵਾਲੇ ਸੇ” 2013 ਵਿੱਚ ਛਪਿਆ। ਪੰਜਾਬੀ ਕਵਿਤਾਵਾਂ ਗੀਤ ਤੇ ਗ਼ਜ਼ਲਾਂ ਦਾ ਸੰਗ੍ਰਹਿ “ ਛਣਕੰਙਣਾ” 2021 ਤੇ 2023 ਵਿੱਚ ਛਪਿਆ।
ਮੁਕੇਸ਼ ਆਲਮ ਨੂੰ ਦੇਸ਼ ਬਦੇਸ਼ ਦੇ ਪੰਜਾਬੀ ਤੇ ਉਰਦੂ ਸਾਹਿੱਤਕ ਰਸਾਲਿਆਂ ਵਿੱਚ ਛਪਣ ਦਾ ਮਾਣ ਪ੍ਰਾਪਤ ਹੈ। ਸਾਹਿੱਤਕ ਸੰਸਥਾ ਸਿਰਜਣਧਾਰਾ ਲੁਧਿਆਣਾ ਵੱਲੋਂ ਉਸ ਨੂੰ ਦਰਸ਼ਨ ਸਿੰਘ ਦਰਸ਼ਨ ਯਾਦਗਾਰੀ
ਸਾਹਿੱਤ ਪੁਰਸਕਾਰ 2015 ਵਿੱਚ ਮਿਲ ਚੁਕਾ ਹੈ ਜਦ ਕਿ ਕਵੀ ਲੋਕ ਸਾਹਿੱਤਕ ਸਨਮਾਨ ਕਵੀਲੋਕ ਲਿਟਰੇਰੀ ਸੋਸਾਇਟੀ ਵੱਲੋਂ 2022 ਵਿੱਚ ਮਿਲਿਆ।
ਮੁਕੇਸ਼ ਆਲਮ ਨੂੰ ਮਿਲਣਾ, ਸੁਣਨਾ ਤੇ ਪੜ੍ਹਨਾ ਹਮੇਸ਼ਾਂ ਤਾਜ਼ਗੀ ਬਖ਼ਸ਼ਦਾ ਹੈ। ਉਸ ਦੇ ਕਲਾਮ ਰਾਹੀ ਤੁਸੀਂ ਵੀ ਉਸਨੂੰ ਮਿਲੋ।
- ਗੁਰਭਜਨ ਗਿੱਲ