ਜਨਾਬ ਮੁਹੰਮਦ ਮੁਸਤਫ਼ਾ ਰਾਜ ਸਾਹੀਵਾਲ (ਪਾਕਿਸਤਾਨ) ਦੇ ਵਸਨੀਕ ਕਵੀ ਹਨ। ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ।
ਉਹ ਪੰਜਾਬੀ ਅਤੇ ਉਰਦੂ ਦੇ ਮਕਬੂਲ ਸ਼ਾਇਰ ਹਨ ਜੋ ਪਿੰਗਲ ਅਤੇ ਅਰੂਜ਼ ਦੀ ਮੁਹਾਰਤ ਵੀ ਰੱਖਦੇ ਹਨ। ਉਹਨਾਂ ਦੀਆਂ ਰਚਨਾਵਾਂ ਪਾਠਕ ਬਹੁਤ ਪਸੰਦ ਕਰਦੇ ਹਨ।। ਉਹਨਾਂ ਦਾ ਜੀਵਨ ਬਹੁਤ
ਸਧਾਰਨ ਹੈ ਜੋ ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਹੈ। ਉਹਨਾਂ ਦੀ ਸ਼ਾਇਰੀ ਦੁਨੀਆ ਭਰ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਖ਼ੁਸ਼ਬੂ ਬਿਖੇਰਦਿਆਂ ਪਿਆਰ ਮੁਹੱਬਤ ਦਾ ਪੈਗਾਮ ਦਿੰਦੀ ਹੈ।
ਹਾਲ ਦੀ 'ਚ ਉਹ ਨਵੀਂ ਕਾਵਿ ਪੁਸਤਕ ਤਿਆਰ ਕਰ ਰਹੇ ਹਨ। ਰਾਜ ਸਾਹਿਬ ਨੂੰ ਕਈ ਸਭਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਅੰਤਰਰਾਸ਼ਟਰੀ ਪੱਧਰ 'ਤੇ ਸੇਵਾ ਕਰ ਰਹੇ ਹਨ।
-ਰਾਮ ਲਾਲ ਭਗਤ