Muhammad Boota Gujrati ਮੁਹੰਮਦ ਬੂਟਾ ਗੁਜਰਾਤੀ
ਮੁਹੰਮਦ ਬੂਟਾ ਗੁਜਰਾਤੀ ਉਨੀਵੀਂ ਸਦੀ ਦੇ ਜਾਣੇ ਪਛਾਣੇ ਪੰਜਾਬੀ ਕਵੀਆਂ ਵਿੱਚੋਂ ਹਨ ।
ਉਨ੍ਹਾਂ ਦੇ ਆਪਣੇ ਕਥਨ ਮੁਤਾਬਿਕ ਉਹ ਸੋਹਣੀ ਦੇ ਸ਼ਹਿਰ ਗੁਜਰਾਤ ਦੇ ਰਹਿਣ ਵਾਲੇ ਸਨ ।
ਉਨ੍ਹਾਂ ਦੀ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਦੀ ਰਚਨਾ 'ਪੰਜ ਗੰਜ' ਕਰਕੇ ਹੈ । ਇਸ ਰਚਨਾ ਵਿੱਚ ਪੰਜ
ਸੀਹਰਫ਼ੀਆਂ ਹਨ । ਉਨ੍ਹਾਂ ਨੇ ਕਿੱਸਾ 'ਸ਼ੀਰੀਂ ਫ਼ਰਹਾਦ' ਵੀ ਲਿਖਿਆ ਹੈ । ਉਨ੍ਹਾਂ ਦੀਆਂ ਕਈ ਤੁਕਾਂ
ਤਾਂ ਲੋਕ ਅਖਾਣਾਂ ਦਾ ਰੂਪ ਧਾਰ ਗਈਆਂ ਹਨ ।