Miran Shah Jalandhari ਮੀਰਾਂ ਸ਼ਾਹ ਜਲੰਧਰੀ
ਮੀਰਾਂ ਸ਼ਾਹ ਜਲੰਧਰੀ (੧੮੩੯-੧੯੧੪) ਉਨੀਵੀਂ ਸਦੀ ਦੇ ਪੰਜਾਬੀ ਦੇ ਪ੍ਰਸਿਧ ਸੂਫ਼ੀ ਕਵੀ ਹੋਏ ਹਨ । ਉਹ ਜਲੰਧਰ ਦੇ ਜੰਮਪਲ ਤੇ ਵਸਨੀਕ ਸਨ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਫਾਰਸੀ ਅਤੇ ਅਰਬੀ ਬੋਲੀਆਂ ਦਾ ਬਹੁਤ ਵਧੀਆ ਗਿਆਨ ਸੀ । ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਕਵਿਤਾ ਵਿੱਚ ਹੀਰ ਵਾ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮੇਹੀਂਵਾਲ, ਕੁਲੀਆਤ ਮੀਰਾਂ ਸ਼ਾਹ ਅਤੇ ਗੁਲਦਸਤਾ ਮੀਰਾਂ ਸ਼ਾਹ ਸ਼ਾਮਿਲ ਹਨ । ਕੁਲੀਆਤ ਮੀਰਾਂ ਸ਼ਾਹ ਵਿੱਚ ਉਨ੍ਹਾਂ ਦੀ ਉਰਦੂ ਰਚਨਾ ਵੀ ਸ਼ਾਮਿਲ ਹੈ ।ਉਨ੍ਹਾਂ ਦੀ ਪ੍ਰਸਿਧੀ ਉਨ੍ਹਾਂ ਦੀਆਂ ਕਾਫ਼ੀਆਂ ਕਰਕੇ ਵਧੇਰੇ ਹੈ ।