Maulvi Ghulam Rasool Alampuri

ਮੌਲਵੀ ਗ਼ੁਲਾਮ ਰਸੂਲ ਆਲਮਪੁਰੀ

ਮੌਲਵੀ ਗ਼ੁਲਾਮ ਰਸੂਲ ਆਲਮਪੁਰੀ (੧੮੪੯-੧੮੯੨) ਪਿੰਡ ਆਲਮ ਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਉਹ ਜਾਤ ਦੇ ਗੁੱਜਰ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦਾ ਨਾਂ ਮੁਰਾਦ ਬਖ਼ਸ਼ ਸੀ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਿੱਸਾ ਅਹਸਿਨ-ਉਲ-ਕਸਿਸ ਅਥਵਾ ਕਿੱਸਾ ਯੂਸੁਫ਼ ਜ਼ੁਲੈਖ਼ਾ, ਕਿੱਸਾ ਦਾਸਤਾਨ ਅਮੀਰ ਹਮਜ਼ਾ, ਸੀਹਰਫ਼ੀ ਸੱਸੀ ਪੁੰਨੂ ਅਤੇ ਚਿੱਠੀ ਆਦਿ ਸ਼ਾਮਿਲ ਹਨ ।ਕਿੱਸਾ ਯੂਸਫ਼ ਜ਼ੁਲੈਖ਼ਾ ਪੰਜਾਬੀ ਦੇ ਕਿਸੇ ਵੀ ਮਹਾਨ ਕਿੱਸੇ ਤੋਂ ਘੱਟ ਨਹੀਂ ਹੈ ।