Maulana Rumi ਮੌਲਾਨਾ ਰੂਮੀ

ਮੌਲਾਨਾ ਜਲਾਲੂਦੀਨ ਰੂਮੀ (੧੨੦੭-੧੭ ਦਿਸੰਬਰ ੧੨੭੩), ਨੂੰ ਬਹੁਤੇ ਲੋਕ ਸਿਰਫ਼ ਰੂਮੀ ਜਾਂ ਮੌਲਾਨਾ ਰੂਮੀ ਦੇ ਨਾਂ ਨਾਲ ਹੀ ਜਾਣਦੇ ਹਨ । ਉਹ ਤੇਰ੍ਹਵੀਂ ਸਦੀ ਦੇ ਫਾਰਸੀ ਬੋਲੀ ਦੇ ਕਵੀ, ਕਾਨੂੰਨਦਾਨ, ਇਸਲਾਮੀ ਵਿਦਵਾਨ, ਧਾਰਮਿਕ ਗੁਰੂ ਅਤੇ ਸੂਫ਼ੀ ਰਹੱਸਵਾਦੀ ਸਨ । ਉਨ੍ਹਾਂ ਦੀ ਬਹੁਤੀ ਰਚਨਾ ਫਾਰਸੀ ਬੋਲੀ ਵਿੱਚ ਹੀ ਹੈ, ਪਰ ਕਿਤੇ ਕਿਤੇ ਉਹ ਤੁਰਕੀ, ਅਰਬੀ ਅਤੇ ਯੂਨਾਨੀ ਸ਼ਬਦਾਂ ਦਾ ਵੀ ਪ੍ਰਯੋਗ ਕਰ ਜਾਂਦੇ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਦੀਵਾਨ-ਏ-ਸ਼ਮਸ ਤਬਰੇਜ਼ੀ ਜਾਂ ਦੀਵਾਨ-ਏ-ਕਬੀਰ ਅਤੇ ਮਸਨਵੀ ਮਾਨਵੀ ਹਨ । ਉਨ੍ਹਾਂ ਦੀਆਂ ਗੱਦ ਰਚਨਾਵਾਂ ਵਿੱਚ ਫ਼ੀਹ ਮਾ ਫ਼ੀਹ, ਮਜਾਲਿਸ-ਏ-ਸਬਾ ਅਤੇ ਮਕਾਤਿਬ ਸ਼ਾਮਿਲ ਹਨ । ਅਸੀਂ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਦਾ ਅਭਯ ਤਿਵਾਰੀ ਦੁਆਰਾ ਕੀਤਾ ਅਨੁਵਾਦ ਪੇਸ਼ ਕਰ ਰਹੇ ਹਾਂ ।