Maula Bakhash Kushta ਮੌਲਾ ਬਖ਼ਸ਼ ਕੁਸ਼ਤਾ

ਮੌਲਾ ਬਖ਼ਸ਼ ਕੁਸ਼ਤਾ (ਜੁਲਾਈ ੧੮੭੬-੧੯ ਜੂਨ ੧੯੫੫) ਪੰਜਾਬੀ ਦੇ ਸਟੇਜੀ ਸ਼ਾਇਰ, ਗ਼ਜ਼ਲਕਾਰ, ਸਾਹਿਤਕ ਖੋਜੀ ਅਤੇ ਸੰਪਾਦਕ ਸਨ।ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਭੱਟੀ ਰਾਜਪੂਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੁਲਤਾਨ ਬਖ਼ਸ਼ ਭੱਟੀ ਸੀ।ਉਨ੍ਹਾਂ ਨੇ ਭਾਈਚਾਰਕ ਸਾਂਝ ਲਈ ਵੀ ਬਹੁਤ ਕੰਮ ਕੀਤਾ।ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬ ਦੇ ਹੀਰੇ, ਦੀਵਾਨ-ਕੁਸ਼ਤਾ, ਪੰਜਾਬੀ ਸ਼ਾਇਰਾਂ ਦਾ ਤਜਕਰਾ ਅਤੇ ਹੀਰ ਦੇ ਨਾਲ ਨਾਲ ਬਹੁਤ ਸਾਰੀਆਂ ਗ਼ਜ਼ਲਾਂ, ਚੌਪਾਈਆਂ ਤੇ ਨਿੱਕੀਆਂ ਕਵਿਤਾਵਾਂ ਸ਼ਾਮਿਲ ਹਨ।