Maninderjit Kaur
ਮਨਿੰਦਰਜੀਤ ਕੌਰ

ਮਨਿੰਦਰਜੀਤ ਕੌਰ ਦਾ ਜਨਮ ਪਿੰਡ ਮੱਲੂ ਨੰਗਲ, ਤਹਿਸੀਲ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਸਰਦਾਰ ਦਿਲਬਾਗ ਸਿੰਘ ਮਾਤਾ ਸ਼੍ਰੀਮਤੀ ਰਣਜੀਤ ਕੌਰ ਦੇ ਘਰ 04 ਫਰਵਰੀ 1987 ਨੂੰ ਹੋਇਆ। ਉਨ੍ਹਾਂ ਦੀ ਵਿਦਿਅਕ ਯੋਗਤਾ ਬੀ.ਐੱਡ ਅਤੇ ਐਮ.ਏ (ਰਾਜਨੀਤੀ ਸ਼ਾਸ਼ਤਰ, ਪੰਜਾਬੀ) ਹੈ। ਅੱਜਕਲ ਉਹ ਸਰਦਾਰ ਰਣਜੋਧ ਸਿੰਘ ਨਾਲ ਪਿੰਡ ਮਹਿਲਾਂਵਾਲਾ ਵਿਖੇ ਘਰ ਗ੍ਰਹਿਸਤੀ ਵਿੱਚ ਮਸ਼ਰੂਫ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਨਾਮਵਰ ਅਖਬਾਰਾਂ ਵਿੱਚ ਛਪਦੀਆਂ ਹਨ । ਪੰਜਾਬੀ ਕਵਿਤਾ ਲਿਖਣਾ ਉਹਨਾਂ ਲਈ ਸ਼ਬਦ ਉਪਾਸਨਾ ਦੀ ਤਰ੍ਹਾਂ ਹੈ।